25 June 2015

-ਮੁੱਖ ਮੰਤਰੀ ਦੇ ਬਿਆਨਾਂ ਦੇ ਬਾਵਜੂਦ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਕੱਟਣ ਦੇ ਰੌਂਅ 'ਚ ਨਹੀਂ ਸਰਕਾਰੀ ਤੰਤਰ

- ਅਕਾਲੀ ਆਗੂਆਂ ਦੀ ਬੱਸਾਂ ਰਾਹੀਂ ਰਾਜਸਥਾਨ ਤੋਂ ਪੋਸਤ ਪੰਜਾਬ ਆਉਣ ਦਾ ਸਿਲਸਿਲਾ ਬਦਸਤੂਰ ਜਾਰੀ

- ਨਸ਼ਿਆਂ ਦੀ ਜੜ ਦੀ ਬਜਾਏ ਵਿਖਾਵੇ ਦੀਆਂ ਟਹਿਣੀਆਂ ਵੱਢ ਰਹੀ ਪੰਜਾਬ ਪੁਲੀਸ

ਕਾਗਜ਼ੀ ਖਾਨਾਪੂਰਤੀ ਲਈ ਕੰਦੂਖੇੜਾ ਨਾਕੇ ਦੇ ਮੁਲਾਜਮਾਂ 'ਤੇ ਕਾਰਵਾਈ-

                                ਇਕਬਾਲ ਸਿੰਘ ਸ਼ਾਂਤ
     ਲੰਬੀ : ਤਿੱਖੇ ਸਿਆਸੀ ਦਬਾਅ ਹੇਠਲੀ ਪੰਜਾਬ ਪੁਲੀਸ ਨਸ਼ਿਆਂ ਦੀ ਜੜ ਵੱਢਣ ਦੀ ਬਜਾਏ ਟਹਿਣੀਆਂ ਵੱਢ ਕੇ ਕਾਗਜ਼ਾਂ ਦੇ ਢਿੱਡ ਭਰ ਰਹੀ ਹੈ। ਮੁੱਖ

ਮੰਤਰੀ ਦੇ ਨੇੜਲੇ ਅਕਾਲੀ ਆਗੂਆਂ ਦੀਆਂ ਬੱਸਾਂ ਜਰੀਏ ਹਰੀਪੁਰਾ ਤੋਂ ਰੋਜ਼ਾਨਾ ਪੋਸਤ ਲੰਬੀ ਆਉਣ ਦਾ ਮਾਮਲਾ ਅਖ਼ਬਾਰੀ ਸੁਰਖੀਆਂ ਬਣਨ 'ਤੇ ਪੁਲੀਸ ਨੇ ਕੰਦੂ ਖੇੜਾ ਪੁਲੀਸ ਨਾਕੇ 'ਤੇ ਛਾਪਾ ਮਾਰ ਕੇ ਕਰਮਚਾਰੀਆਂ ਖਿਲਾਫ਼ ਵਿਭਾਗੀ ਕਾਰਵਾਈ ਆਰੰਭੀ ਹੈ ਪਰ ਪੰਜਾਬ ਨੂੰ ਪੋਸਤ ਦੇ ਨਸ਼ੇ ਦੀ ਦਲਦਲ ਵਿੱਚ ਧਕੇਲਣ ਵਾਲੇ
ਅਕਾਲੀ ਆਗੂਆਂ ਦੀਆਂ ਬੱਸਾਂ 'ਤੇ ਉੱਕਾ ਹੀ ਕਾਰਵਾਈ ਕਰਨ ਦੀ ਕੋਈ ਜ਼ਰੂਰਤ ਨਹੀਂ ਸਮਝੀ। ਪਤਾ ਲੱਗਿਆ ਹੈ ਕਿ ਅਖ਼ਬਾਰਾਂ ਜਰੀਏ ਮੁੱਖ ਮੰਤਰੀ ਤੱਕ ਪੁੱਜੇ ਮਾਮਲੇ ' ਕਾਗਜ਼ੀ ਖਾਨਾਪੂਰਤੀ ਦੇ ਉਦੇਸ਼ ਨਾਲ ਕੱਲ੍ਹ ਦੇਰ ਸ਼ਾਮ ਐਸ.ਪੀ ਪੱਧਰ ਦੇ ਅਧਿਕਾਰੀ ਵੱਲੋਂ ਕੰਦੂਖੇੜਾ ਪੁਲੀਸ ਨਾਕੇ 'ਤੇ ਛਾਪਾ ਮਾਰਿਆ ਗਿਆ। ਉਸ ਦੌਰਾਨ ਪੁਲੀਸ ਨਾਕੇ ਦੇ ਮੁਲਾਜਮ ਡਿਊਟੀ ਤੋਂ ਪਾਸੇ ਸਨ। ਪੁਲੀਸ ਅਧਿਕਾਰੀ ਦੇ ਚਾਰ ਮੁਲਾਜਮਾਂ 'ਤੇ ਕਾਰਵਾਈ ਦੀ ਗੱਲ ਆਖ ਰਹੇ ਹਨ ਜਦੋਂਕਿ ਵਿਭਾਗ ਦੇ ਅੰਦਰੂਨੀ ਸੂਤਰ ਨੇ ਮੁਲਾਜਮਾਂ 'ਤੇ ਕਾਰਵਾਈ ਨੂੰ ਵੀ ਵੱਟੇ ਖਾਤੇ ਪੈਣ ਕਣਸੋਅ ਦਿੱਤੀ ਹੈ। ਇਸ ਕਾਰਵਾਈ ਉਪਰੰਤ ਵੀ ਹਰੀਪੁਰਾ ਤੋਂ ਬੱਸਾਂ ਰਾਹੀਂ ਖੁੱਲ੍ਹੇਆਮ ਪੋਸਤ ਲੰਬੀ ਆਉਣ ਦਾ ਸਿਲਸਿਲਾ ਅੱਜ ਵੀ ਬਦਸਤੂਰ ਜਾਰੀ ਰਿਹਾ।  
            ਪਿੰਡ ਕੰਦੂਖੇੜਾ ਦੇ ਲੋਕਾਂ ਅਨੁਸਾਰ ਨਾਕੇ 'ਤੇ ਛਾਪੇਮਾਰੀ ਮੌਕੇ ਹਰੀਪੁਰਾ

ਤੋਂ ਪੋਸਤੀਆਂ ਦੀ ਭਰੀ ਇੱਕ ਬੱਸ ਵੀ ਹਰੀਪੁਰਾ ਵੱਲੋਂ ਕੰਦੂਖੇੜਾ ਨਾਕੇ 'ਤੇ ਪੁੱਜੀ  ਸੀ। ਜਿਸਦੀ ਪੜਤਾਲ ਦੌਰਾਨ ਕਾਫ਼ੀ ਗਿਣਤੀ ਮੁਸਾਫ਼ਰਾਂ ਤੋਂ ਕਥਿਤ ਤੌਰ 'ਤੇ ਪੋਸਤ ਦੇ ਪੈਕਟ ਮਿਲੇ। ਪਿੰਡ ਵਾਸੀਆਂ ਅਨੁਸਾਰ ਪੋਸਤੀਆਂ ਨੂੰ ਪੋਸਤ ਸਮੇਤ ਲਾਹ ਕੇ ਅਕਾਲੀ ਆਗੂ ਦੀ ਬੱਸ ਨੂੰ ਬੜੇ ਮਾਣ-ਸਨਮਾਨ ਨਾਲ ਕਥਿਤ ਤੌਰ 'ਤੇ ਉਥੋਂ ਬਾ-ਇੱਜਤ ਰਵਾਨਾ ਕਰ ਦਿੱਤਾ ਗਿਆ। ਹਾਲਾਂਕਿ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਨਸ਼ਾ ਤਸਕਰੀ ' ਵਰਤੇ ਵਹੀਕਲ ਅਤੇ ਮੁਲਜਮਾਂ 'ਤੇ ਬਰਾਬਰੀ ਦੀਆਂ ਧਾਰਾਵਾਂ ਲਗਾਈਆਂ ਜਾਣੀਆਂ ਹੁੰਦੀਆਂ ਹਨ ਪਰ ਇੱਥੇ ਮਾਮਲੇ ਉੱਪਰ ਮਿੱਟੀ ਪਾਉਣ ਦੇ ਨਾਂਅ 'ਤੇ ਮਹਿਜ਼ ਪੁਲੀਸ ਅਮਲੇ 'ਤੇ ਕਾਰਵਾਈ ਕਰਕੇ ਬੁੱਤਾ ਸਾਰਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਮੁਸਾਫ਼ਰਾਂ  ਕੋਲ ਅੱਧਾ-ਅੱਧਾ ਕਿਲੋ ਦੇ ਪੈਕਟ ਹੋਣ ਕਰਕੇ ਉਨ੍ਹਾਂ ਨੂੰ ਛੱਡ ਦਿੱਤਾ   ਗਿਆ। ਮਹਿਜ਼ ਕਥਿਤ ਖਾਨਾਪੂਰਤੀ ਭਰੀ ਕਾਰਵਾਈ ਬਾਰੇ ਖੇਤਰ ਦੇ ਆਮ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਕੰਦੂਖੇੜਾ ਨਾਕਾ ਨਸ਼ੇ ਸਪਲਾਈ ਨੂੰ ਰੋਕਣ ' ਸਹਾਈ ਨਹੀਂ ਹੋਇਆ ਪਰ ਹੁਣ ਸਥਿਤੀ ਅਜਿਹੀ ਬਣ ਚੁੱਕੀ ਹੈ ਜੇਕਰ ਇਹ ਨਾਕਾ ਚੁੱਕ ਵੀ ਦਿੱਤਾ ਜਾਵੇ ਤਦ ਵੀ ਹਰੀਪੁਰਾ ਤੋਂ ਪੋਸਤ ਤਸਕਰੀ ਅਤੇ ਉਸਦੇ ਨਾਂਅ 'ਤੇ ਬੱਸਾਂ ਵਾਲਿਆਂ ਜਰੀਏ ਹੁੰਦੀ ਵਸੂਲੀ ਨੂੰ ਨੱਥ ਨਹੀਂ ਪਵੇਗੀ। ਕਿਉਂਕਿ ਹੁਣ ਵੀ 50 ਰੁਪਏ ਪ੍ਰਤੀ ਪੈਕਟ ਵਸੂਲੀ ਦਾ
ਰੁਪਇਆ ਆਪਣੇ ਖਾਕੀ ਤੰਤਰ ਕੋਲ ਪੁੱਜ ਜਾਂਦਾ ਹੈ ਜਿਸ ਵਿੱਚ ਨਾਕੇ ਦਾ ਸਿੱਧਾ ਕੋਈ ਰੋਲ ਨਹੀਂ। ਪੋਸਤ ਦੇ ਧੰਦੇ ਦੀਆਂ ਖੇਡਾਂ ਦੇ ਜਾਣਕਾਰਾਂ ਅਨੁਸਾਰ ਪੰਜਾਬ-ਰਾਜਸਥਾਨ ਨੇੜੇ ਇਹ ਨਾਕਾ ਕਥਿਤ ਵਸੂਲੀ ਨੂੰ ਯਕੀਨੀ ਬਣਾਉਣ ਲਈ ਹੀ ਸਥਾਪਿਤ ਕੀਤਾ ਹੋਇਆ ਹੈ। ਇਸ ਮਾਮਲੇ ਦਾ ਇੱਕੋ-ਇੱਕ ਹੱਲ ਬੱਸਾਂ ਰਾਹੀਂ ਆਉਂਦੇ ਪੋਸਤ 'ਤੇ ਨੱਥ ਲੱਗਣ ਨਾਲ ਸੰਭਵ ਹੈ। 
          ਪੱਤਰਕਾਰਾਂ ਵੱਲੋਂ ਬੀਤੇ ਦਿਨ੍ਹੀਂ ਮੁੱਖ ਮੰਤਰੀ ਵੱਲੋਂ ਸੰਗਤ ਦਰਸ਼ਨ ' ਨਸ਼ਿਆਂ ਦੀ ਸਪਲਾਈ ਲਾਈਨ ਕੱਟਣ ਦੇ ਦਾਅਵਿਆਂ ਦੀ ਅਸਲੀਅਤ ਨੂੰ ਡੂੰਘਾਈ ਨਾਲ ਵਾਚਣ ਲਈ ਰਾਜਸਥਾਨੀ ਪਿੰਡ ਹਰੀਪੁਰਾ ' ਪੋਸਤ ਠੇਕੇ ਦਾ ਦੌਰਾ ਕਰਨ 'ਤੇ ਬੜੀ ਹੈਰਾਨੀ ਭਰੇ ਤੱਥ ਸਾਹਮਣੇ ਆਏ। ਹਰੀਪੁਰਾ ਪੋਸਤ ਠੇਕੇ ਦੇ ਨਜ਼ਦੀਕ ਸੜਕ ਕੰਢੇ  ਇੱਕ ਅਕਾਲੀ ਆਗੂ ਦੀ ਹਿੱਸੇਵਾਰੀ ਵਾਲੀ ਨਿੱਜੀ ਕੰਪਨੀ ਦੀ ਬੱਸ ਖੜ੍ਹੀ ਸੀ। ਜਿਸ ਦੇ ਮੂਹਰੇ ਅਤੇ ਪਾਸੇ 'ਤੇ ਨਾਰਦਰਨ ਲਿਖਿਆ ਹੋਇਆ ਸੀ। 
ਬੱਸ ਕਰੀਬ ਡੇਢ ਦਰਜਨ ਮੁਸਾਫ਼ਰ ਬੈਠੇ ਸਨ। ਬੱਸ ਅੰਦਰ ਪੱਤਰਕਾਰਾਂ ਨੂੰ ਵੇਖ ਟਿਕਟਾਂ ਕੱਟਦੇ ਕੰਡਕਟਰ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਆਪਣਾ ਕੰਮ ਛੱਡ ਕੇ ਬੱਸ 'ਚੋਂ ਬਾਹਰ ਨਿੱਕਲ ਗਿਆ। ਬੱਸ ' ਸਵਾਰ ਜ਼ਿਆਦਾਤਰ ਮੁਸਾਫ਼ਰ ਲੰਬੀ ਅਤੇ ਗਿੱਦੜਬਾਹਾ ਹਲਕਿਆਂ ਨਾਲ ਸਬੰਧਤ ਸਨ। ਜਦੋਂ ਮੁਸਾਫ਼ਰਾਂ ਨੂੰ ਹਰੀਪੁਰਾ ਠੇਕੇ 'ਤੇ ਆਉਣ ਦਾ ਕਾਰਨ ਪੁੱਛਿਆ ਤਾਂ ਉਥੇ ਸਿੱਧੇ ਸ਼ਬਦਾਂ ਵਿੱਚ ਆਖਿਆ ਕਿ ਪੋਸਤ ਲੈਣ ਖਾਤਰ ਇੱਥੇ ਆਏ ਹਨ। ਜਦੋਂ ਉਨ੍ਹਾਂ ਕਿਹਾ ਕਿ ਠੇਕੇ ਤੋਂ 2 ਹਜ਼ਾਰ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਪੋਸਤ ਖਰੀਦ ਕੇ ਲਿਆਏ ਹਨ। ਬੱਸ ' ਸਵਾਰ ਪਿੰਡ ਮਾਹੂਆਣਾ ਨਾਲ ਸਬੰਧਤ ਇੱਕ ਬਜ਼ੁਰਗ ਅਤੇ ਹੋਰ ਮੁਸਾਫ਼ਰਾਂ ਨੇ ਆਪਣੇ ਝੋਲਿਆਂ 'ਚੋਂ ਪੋਸਤ ਪੈਕਟ ਕੱਢ ਕੇ ਵਿਖਾਏ। ਮੁਸਾਫ਼ਰਾਂ ਨੇ ਆਖਿਆ ਕਿ ਉਨ੍ਹਾਂ ਤੋਂ ਪੋਸਤ ਲਿਜਾਣ ਬਦਲੇ ਬੱਸ ਦੇ ਕੰਡਕਟਰ ਜਾਂ ਹੋਰ ਨੌਜਵਾਨ ਵੱਲੋਂ 50 ਰੁਪਏ ਪ੍ਰਤੀ ਪੈਕਟ ਵਸੂਲੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਈ ਵਾਰ ਪੁਲੀਸ ਮੁਲਾਜਮ ਵੀ ਖੁਦ ਵਸੂਲੀ ਕਰਦੇ ਹਨ। ਮੁਸਾਫ਼ਰਾਂ ਨੇ ਉਕਤ ਵਸੂਲੀ ਦੇ ਰੁਪਏ ਬਾਰੇ ਪੁੱਛਣ 'ਤੇ ਦੱਸਿਆ ਕਿ ਉਨ੍ਹਾਂ ਤੋਂ ਇਹ ਰੁਪਏ ਸਿੱਧੇ ਤੌਰ 'ਤੇ ਪੁਲੀਸ ਦੇ ਨਾਂਅ 'ਤੇ ਇਕੱਠੇ ਕੀਤੇ ਜਾਂਦੇ ਹਨ, ਅਗਾਂਹ ਰੱਬ ਜਾਣੇ ਕਿੱਥੇ ਜਾਂਦੇ ਹਨ। ਉਨ੍ਹਾਂ ਇਹ ਕਿਹਾ ਕਿ ਹਰੀਪੁਰਾ ਤੋਂ ਲੰਬੀ ਤੱਕ ਦੇ ਬੱਸ ਸਫ਼ਰ ਲਈ 30 ਰੁਪਏ ਰੁਪਏ ਪ੍ਰਤੀ ਸਵਾਰੀ ਟਿਕਟ ਕੱਟੀ ਜਾਂਦੀ ਹੈ। ਇਸੇ ਦੌਰਾਨ ਬੱਸ ਦੇ ਕੰਡਕਟਰ ਨੇ ਉਕਤ ਬੱਸ ਦੇ ਰੂਟ ਪਰਮਿਟ ਬਾਰੇ ਪੁੱਛੇ ਜਾਣ 'ਤੇ ਦੱਸਿਆ ਕਿ ਬੱਸ ਦਾ ਰੂਟ ਲੰਬੀ-ਹਰੀਪੁਰਾ ਹੈ। ਜਦੋਂ ਉਸਨੂੰ ਮੁਸਾਫ਼ਰਾਂ ਦੇ ਦੋਸ਼ਾਂ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉੁਸਨੇ ਉੱਥੋਂ ਖਿਸਕਦਿਆਂ ਕਿਹਾ ਕਿ ਤੁਸੀਂ ਆਪੇ 'ਤਜਿੰਦਰ' ਨੂੰ ਪੁੱਛ ਲਵੇ ਮੈਨੂੰ ਕੁਝ ਨਹੀਂ ਪਤਾ। ਹਾਲਾਂਕਿ ਇਸਤੋਂ ਪਹਿਲਾਂ ਕੰਡਕਟਰ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਮੋਬਾਇਲ 'ਤੇ ਕਿਸੇ ਨੂੰ ਦਿੰਦਾ ਰਿਹਾ ਅਤੇ ਉਸਨੇ ਆਪਣੇ ਨੇੜੇ ਖੜ੍ਹੇ ਪੋਸਤੀਆਂ ਨੂੰ ਇਹ ਆਖ ਕੇ ਦਿਲਾਸਾ ਦੇਣ ਦੀ ਕੋਸ਼ਿਸ਼ ਕਰਦਾ ਰਿਹਾ ਕਿ ''ਪਹਿਲਾਂ ਵੀ ਅਖ਼ਬਾਰਾਂ ' ਬਹੁਤ ਰਿਪੋਰਟਾਂ ਛਪੀਆਂ ਹਨ ਇਨ੍ਹਾਂ ਨੇ ਸਾਡਾ ਕੀ ਵਿਗਾੜ ਲਿਆ।'' 
           ਲੰਬੀ ਖੇਤਰ ਦੇ ਟਕਸਾਲੀ ਅਕਾਲੀਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਹਲਕੇ ' ਸੱਤਾ ਪੱਖ ਦੇ ਆਗੂਆਂ ਦੀਆਂ ਬੱਸਾਂ ਰਾਹੀਂ ਪੋਸਤ ਪੰਜਾਬ ' ਆਉਣਾ ਬੇਹੱਦ ਮੰਦਭਾਗਾ ਅਤੇ ਗੈਰਇਖਲਾਕੀ ਵਰਤਾਰਾ ਹੈ। ਜਿਸ 'ਤੇ ਕਾਰਵਾਈ ਨਾ ਹੋਣ ਨਾਲ ਸਰਕਾਰ ਦੀ ਹਾਸੋਹੀਣੀ ਸਥਿਤ ਬਣਦੀ ਹੈ। ਆਮ ਜਨਤਾ ਨੇ ਮੁੱਖ ਮੰਤਰੀ ਨੂੰ ਜਥੇਬੰਦਕ ਅਤੇ ਸਿਆਸੀ ਮਜ਼ਬੂਰੀਆਂ ਭੁੱਲ ਕੇ ਆਪਣੇ ਬਿਆਨ ਅਨੁਸਾਰ ਬੱਸਾਂ ਰਾਹੀਂ ਚੱਲਦੀ ਸਪਲਾਈ ਲਾਈਨ ਨੂੰ ਕੱਟਣ ਲਈ ਠਰੰ੍ਹਮੇ ਭਰਿਆ ਫੈਸਲਾ ਲੈਣ ਦੀ ਅਪੀਲ ਕੀਤੀ ਹੈ, ਤਾਂ ਜੋ ਲੋਕਾਂ ਦਾ ਵਿਸ਼ਵਾਸ ਕਾਨੂੰਨ ਵਿਵਸਥਾ 'ਤੇ ਬਰਕਰਾਰ ਰਹਿ ਸਕੇ
           ਕੰਦੂਖੇੜਾ ਪੁਲੀਸ ਨਾਕੇ 'ਤੇ ਕਾਰਵਾਈ ਬਾਰੇ ਮਲੋਟ ਦੇ ਐਸ.ਪੀ. ਬਲਰਾਜ ਸਿੰਘ ਸਿੱਧੂ ਨੇ ਕਿਹਾ ਕਿ ਡਿਊਟੀ 'ਤੇ ਕੁਤਾਹੀ ਹੋਣ ਕਰਕੇ ਚਾਰ ਮੁਲਾਜਮਾਂ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ। ਕਾਰਵਾਈ ਦੌਰਾਨ ਨਾਕੇ 'ਤੇ ਇੱਕ ਬੱਸ 'ਚੋਂ ਪੋਸਤ ਸਮੇਤ ਪੋਸਤੀਆਂ ਨੂੰ ਕਾਬੂ ਹੋਣ ਬਾਰੇ ਉਨ੍ਹਾਂ ਕਿਹਾ ਕਿ ਉਥੇ ਕੋਈ ਬੱਸ ਹੀ ਨਹੀਂ ਆਈ ਤਾਂ ਪੋਸਤ ਅਤੇ ਪੋਸਤੀ ਕਾਬੂ ਹੋਣ ਦਾ ਹੀ ਸੁਆਲ ਹੀ ਪੈਦਾ ਨਹੀਂ ਹੁੰਦਾ।