27 July 2020

ਕਰਮਚਾਰੀਆਂ ਦੇ ਮੋਬਾਇਲ ਨੂੰ ਕੱਟ ਸ਼ਾਟ, ਮੰਤਰੀ/ਵਿਧਾਇਕ ਦੇ ਮੋਬਾਇਲ ਨੂੰ ਫੁੱਲ ਟਾਕ


* ਪੰਜਾਬ ਸਰਕਾਰ ਵੱਲੋਂ ਗਰੁੱਪ ਏ.ਬੀ.ਸੀ ਅਤੇ ਡੀ ਮੁਲਾਜਮਾਂ ਦੇ ਮੋਬਾਇਲ ਭੱਤੇ ਲਗਪਗ ਅੱਧੇ ਕੀਤੇ


ਇਕਬਾਲ ਸਿੰਘ ਸ਼ਾਂਤ/ਬੁਲੰਦ ਸੋਚ ਬਿਊਰੋ 
ਚੰਡੀਗੜ੍ਹ/ਲੰਬੀ: ਪੰਜਾਬ ਸਰਕਾਰ ਨੇ ਕਰਜ਼ੇ ਦੀ ਗਾਰ ਵਿਚੋਂ ਨਿਕਲਣ ਸੂਬੇ ਦੇ 3.15 ਸਰਕਾਰੀ ਕਰਮਚਾਰੀਆਂ ਦੇ ਮੋਬਾਇਲ ਭੱਤੇ 'ਤੇ ਪੰਜਾਹ ਫ਼ੀਸਦੀ ਕੈਂਚੀ ਨੂੰ ਅਮਲੀਜਾਮਾ ਪਹਿਨਾ ਦਿੱਤਾ। ਜਿਸ ਨਾਲ ਸੂਬਾ ਸਰਕਾਰ ਨੂੰ ਕਰੀਬ 40-45 ਕਰੋੜ ਦੀ ਬੱਚਤ ਹੋਵੇਗੀ। ਹੁਣ ਤੱਕ ਇਸ ਮੱਦ 'ਤੇ ਲਗਪਗ 100 ਕਰੋੜ ਰੁਪਏ ਸਲਾਨਾ ਖਰਚਾ ਆ ਰਿਹਾ ਹੈ। ਦੂਜੇ ਪਾਸੇ ਪੰਜਾਬ ਦੇ 117 ਵਿਧਾਇਕ ਦੇ 15 ਹਜ਼ਾਰ ਪ੍ਰਤੀ ਮਹੀਨਾ ਭੱਤਾ ਬਰਕਰਾਰ ਹੈ। ਜਿਸ ਨਾਲ ਸੂਬਾ ਸਰਕਾਰ ਨੂੰ ਕਰੀਬ 2.10 ਕਰੋੜ ਰੁਪਏ ਦੀ ਸਲਾਨਾ ਬੋਝ ਪੈ ਰਿਹਾ ਹੈ। ਸੂਬਾ ਸਰਕਾਰ ਦੀਆਂ ਵਿੱਤੀ ਅੱਖਾਂ ਨੂੰ ਕਰਮਚਾਰੀਆਂ ਦਾ ਮੋਬਾਇਲ ਭੱਤਾ ਸਮੇਂ ਤੋਂ ਰੜਕ ਰਿਹਾ ਸੀ। ਇਸ ਬਾਰੇ ਕਟੌਤੀ 'ਤੇ 2 ਜਨਵਰੀ 2020 ਦੇ ਸੂਬਾ ਸਰਕਾਰ ਨੇ ਵਿਚਾਰ ਕੀਤਾ ਸੀ। ਜਿਸ ਬਾਰੇ ਅੱਜ ਵਿੱਤ ਵਿਭਾਗ ਦੀ ਫਾਇਨਾਂਸ ਪਰਸੋਨਲ-2 ਬਰਾਂਚ ਵੱਲੋਂ ਬਕਾਇਦਾ ਪੱਤਰ ਨੰਬਰ ਐਫ.ਡੀ-ਐਫ਼-ਪੀ 2023 (ਐਮ.ਬੀ.ਏ.ਐਲ.) 12020-4ਐਫ਼ਪੀ2 ਜਾਰੀ ਕੀਤਾ ਗਿਆ। ਸਰਕਾਰ ਦਾ ਇਹ ਫੈਸਲਾ 1 ਅਗਸਤ 2020 ਤੋਂ ਲਾਗੂ ਹੋਵੇਗਾ।
       ਨਵੇਂ ਫੈਸਲੇ ਬਾਅਦ ਸਰਕਾਰੀ ਅਧਿਕਾਰੀ/ਕਰਮਚਾਰੀਆਂ ਦੇ ਗਰੁੱਪ ਏ ਦਾ ਭੱਤਾ ਘਟਾ ਕੇ 250, ਗਰੁੱਪ ਬੀ ਨੂੰ 175, ਸੀ ਅਤੇ ਡੀ ਨੂੰ 150-150 ਰੁਪਏ ਪ੍ਰਤੀ ਮਾਸਿਕ ਹੋ ਗਿਆ ਹੈ। ਸਰਕਾਰੀ ਸੂਤਰਾਂ ਅਨੁਸਾਰ ਸਰਕਾਰੀ ਕਰਮਚਾਰੀਆਂ ਨੂੰ ਮੋਬਾਇਲ ਭੱਤਾ ਅਕਤੂਬਰ 2011 'ਚ ਮੁਕਰਰ ਹੋਇਆ ਹੈ। ਪਤਾ ਲੱਗਿਆ ਹੈ ਕਿ ਸੂਬਾ ਸਰਕਾਰ ਨੇ ਇਸ ਕਟੌਤੀ 'ਚ 2011 ਦੀ ਤੁਲਨਾ ਵਿੱਚ ਦੂਰਸੰਚਾਰ ਕੰਪਨੀਆਂ ਦੀਆਂ ਦਰਾਂ ਬੇਹੱਦ ਸਸਤੀਆਂ ਹੋਣ ਨੂੰ ਮੁੱਦਾ  ਬਣਾਇਆ ਹੈ। ਸੂਬੇ 'ਚ ਮੌਜੂਦਾ ਦੌਰ ਵਿੱਚ ਗਰੁੱਪ ਬੀ ਦੇ ਲਗਪਗ 28136 ਕਰਮਚਾਰੀ, ਗਰੁੱਪ ਸੀ ਦੇ 2.26.329 ਕਰਮਚਾਰੀ ਅਤੇ ਗਰੁੱਪ ਡੀ ਦੇ ਲਗਪਗ 45 ਹਜ਼ਾਰ ਮੁਲਾਜਮ ਹਨ। ਸਰਕਾਰ ਦੇ ਇਸ ਫੈਸਲੇ 'ਤੇ ਸਰਕਾਰੀ ਕਰਮਚਾਰੀਆਂ ਨੂੰ ਸੁਆਲ ਉਠਾਇਆ ਹੈ। ਉਨ•ਾਂ ਦਾ ਕਹਿਣਾ ਹੈ ਕਿ ਸੂਬੇ ਦੇ ਮੰਤਰੀ ਵਿਧਾਇਕਾਂ ਦੇ ਭੱਤੇ ਲਗਾਤਾਰ ਵਧ ਰਹੇ ਹਨ। ਸਰਕਾਰੀ ਕਰਮਚਾਰੀਆਂ ਦੀਆਂ ਤਨਖ਼ਾਹਾਂ ਅਤੇ ਭੱਤੇ ਖਜ਼ਾਨੇ ਦੀ ਮੰਦੀ ਹਾਲਤ ਦੇ ਨਾਂਅ 'ਤੇ ਘਟਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਜੇਕਰ ਦੂਰਸੰਚਾਰ ਕਪੰਨੀਆਂ ਦੀਆਂ 2011 ਤੋਂ ਮੋਬਾਇਲ ਸੇਵਾਵਾਂ ਅਤੇ ਟੈਲੀਫੋਨ ਦਰਾਂ ਬੇਹੱਦ ਸਸਤੀਆਂ ਹੋਈਆਂ ਹਨ। ਜਿਨ•ਾਂ 'ਚ ਮੰਤਰੀ ਅਤੇ ਵਿਧਾਇਕਾਂ ਦੇ ਮੋਬਾਇਲ ਫੋਨ ਅਤੇ ਟੈਲੀਫੋਨ ਕੁਨੈਕਸ਼ਨ ਦੀ ਕਾਲ ਦਰਾਂ ਵੀ ਸ਼ਾਮਲ ਹਨ। ਵੱਡਾ ਸੁਆਲ ਹੈ ਕਿ ਜੇਕਰ ਕਰਮਚਾਰੀਆਂ ਦੇ ਮੋਬਾਇਲ ਭੱਤੇ ਘਟਾ ਕੇ ਸਲਾਨਾ ਕਰੀਬ ਪੰਜਾਹ ਕਰੋੜ ਰੁਪਏ ਤੱਕ ਬੱਚਤ ਹੋ ਸਕਦੀ ਹੈ ਤਾਂ ਵਿਧਾਇਕ ਦੇ ਪੰਜਾਹ ਫ਼ੀਸਦੀ ਟੈਲੀਫੋਨ ਭੱਤੇ ਘਟਾਉਣ ਨਾਲ ਸੂਬਾ ਸਰਕਾਰ ਦੇ ਖਜ਼ਾਨੇ ਨੂੰ ਸਲਾਨਾ ਇੱਕ ਕਰੋੜ ਰੁਪਏ ਬਚ ਸਕਦਾ ਹੈ। ਇਸ ਨਾਲ ਸੂਬਾ ਸਰਕਾਰ ਦੇ ਖਜ਼ਾਨੇ ਨੂੰ ਬੱਚਤ ਹੋਣ ਇਲਾਵਾ ਸਮੂਹ ਕਰਮਚਾਰੀਆਂ ਨੂੰ ਇਕਸਾਰ ਸਰਕਾਰੀ ਨੀਤੀ 'ਤੇ ਸਤੁੰਸ਼ਟੀ ਹਾਸਲ ਹੋਵੇਗੀ। 93178-26100

ਪੰਜਾਬ ਨੂੰ ਚੋਰੀ ਦੀ ਬਿਜਲੀ ਨਾਲ ਕੋਰੋਨਾ ਤੋਂ ਬਚਾਉਣ 'ਚ ਜੁਟੀ ਅਮਰਿੰਦਰ ਸਰਕਾਰ

* ਸਰਕਾਰੀ ਜੁਰਮ: ਪੰਜਾਬ ਭਰ 'ਚ ਕੁੰਡੀ ਕੁਨੈਕਸ਼ਨਾਂ ਨਾਲ ਜਗਮਗ ਹੁੰਦੇ ਕਰੋਨਾ ਚੈੱਕ ਪੋਸਟ ਅਤੇ ਸਰਹੱਦੀ ਖਾਕੀ ਨਾਕੇ

* ਡੂਮਵਾਲੀ/ਕਿੱਲਿਆਂਵਾਲੀ 'ਚ ਕੋਰੋਨਾ ਚੈੱਕ ਪੋਸਟ/ਇੰਟਰ ਸਟੇਟ ਨਾਕੇ 'ਤੇ ਕੁੰਡੀ ਨਾਲ ਚੱਲਦੇ ਏ.ਸੀ/ਕੂਲਰ

                     
 
                   
ਇਕਬਾਲ ਸਿੰਘ ਸ਼ਾਂਤ

ਡੱਬਵਾਲੀ: ਵੱਡੇ ਦਮਗੱਜੇ ਭਰਨ ਵਾਲੀ ਅਮਰਿੰਦਰ ਸਿੰਘ ਸਰਕਾਰ 'ਚੋਰੀ ਦੀ ਬਿਜਲੀ' ਨਾਲ ਕੋਰੋਨਾ ਮਹਾਮਾਰੀ ਖਿਲਾਫ਼ ਜੰਗ ਲੜ ਰਹੀ ਹੈ। ਬਾਹਰੀ ਰਾਹਗੀਰਾਂ ਦੇ ਕੋਰੋਨਾ ਵਾਲੇ ਬਾਹਰੀ ਹਮਲੇ ਤੋਂ ਪੰਜਾਬ ਨੂੰ ਬਚਾਉਣ ਦੀ ਕਵਾਇਦ ਨੂੰ ਖੁੱਲ•ੇਆਮ ਸਰਕਾਰੀ ਪੱਧਰ 'ਤੇ ਪਾਵਰਕਾਮ ਦੇ ਖੁੰਭਿਆਂ 'ਤੇ ਖੁੱਲ•ੇਆਮ ਕੁੰਡੀ ਕੁਨੈਕਸ਼ਨਾਂ ਨਾਲ ਅੰਜਾਮ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਹਰਿਆਣਾ ਨਾਲ ਛੂਹੰਦੇ ਡੂਮਵਾਲੀ ਅਤੇ ਮੰਡੀ ਕਿੱਲਿਆਂਵਾਲੀ ਬਾਰਡਰ 'ਤੇ ਕੋਰੋਨਾ ਬਾਰਡਰ ਚੈਕ ਪੋਸਟ/ਇੰਟਰ ਸਟੇਟ ਪੁਲਿਸ-ਕਮ-ਕੋਰੋਨਾ ਨਾਕੇ 'ਤੇ ਖੁੱਲ•ੇਆਮ ਕੁੰਡੀ ਕੁਨੈਕਸ਼ਨਾਂ ਦੀ ਬਿਜਲੀ ਨਾਲ ਜਗਮਗ ਕਰ ਰਹੇ ਹਨ। ਪਾਵਰਕਾਮ ਦੇ ਖਾਤਿਆਂ ਵਿੱਚ ਬਿਜਲੀ ਚੋਰੀ ਦਾ ਸੌ ਫ਼ੀਸਦੀ ਜੁਰਮ ਜ਼ਿਲ•ਾ ਪ੍ਰਸ਼ਾਸਨਾਂ ਦੀ ਸਿੱਧੀ ਸਰਪ੍ਰਸਤੀ ਹੇਠ ਖੁੱਲੇਆਮ ਕੀਤਾ ਜਾ ਰਿਹਾ ਹੈ। ਡੂਮਵਾਲੀ ਬਾਰਡਰ ਚੈੱਕ ਪੋਸਟ 'ਤੇ ਇੱਕ ਕੈਬਿਨ 'ਚ ਕਰੀਬ ਡੇਢ ਟਨ ਦਾ ਏ.ਸੀ ਅਤੇ ਕਈ ਪੱਖੇ ਦਿਨ ਰਾਤ ਚੱਲ ਰਹੇ ਹਨ। ਮੰਡੀ ਕਿੱਲਿਆਂਵਾਲੀ ਬਾਰਡਰ ਚੈੱਕ ਪੋਸਟ 'ਤੇ ਕਈ ਕੂਲਰ, ਪੱਖੇ ਅਤੇ ਹੈਵੀ ਲੋਡ ਵਾਲੀਆਂ ਫਲੱਡ ਲਾਈਟਾਂ ਅਤੇ ਸੀ.ਸੀ.ਟੀ.ਵੀ ਕੈਮਰੇ ਬਿਜਲੀ ਦੇ ਖੰਭੇ 'ਤੇ ਕੁੰਡੀਆਂ ਲਗਾ ਕੇ ਚਲਾਏ ਜਾ ਰਹੇ ਹਨ। ਦੋਵੇਂ ਨਾਕੇ ਸਿੱਧੇ ਤੌਰ 'ਤੇ ਸ੍ਰੀ ਮੁਕਤਸਰ ਸਾਹਿਬ ਅਤੇ  ਬਠਿੰਡਾ ਦੇ ਡਿਪਟੀ ਕਮਿਸ਼ਨਰਾਂ ਦੀ ਦੇਖ-ਰੇਖ ਹੇਠ ਕਾਰਜਸ਼ੀਲ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸੂਬੇ ਭਰ ਵਿੱਚ ਕੋਰੋਨਾ ਕਾਰਨ ਸਥਾਪਿਤ ਇੰਟਰ ਸਟੇਟ ਚੈੱਕ ਪੋਸਟਾਂ ਦੇ ਇਲਾਵਾ ਮੁੱਖ ਮਾਰਗਾਂ ਅਤੇ ਪੇਂਡੂ ਪੁਲਿਸ ਨਾਕਿਆਂ' ਤੇ ਖੁੱਲ•ੇਆਮ ਬਿਜਲੀ ਚੋਰੀ ਹੋ ਰਹੀ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਆਮ ਬੰਦੇ ਨੂੰ ਕੁੰਡੀ ਲਗਾਉਣ 'ਤੇ ਪਲਾਂ ਵਿੱਚ ਕਾਨੂੰਨੀ ਚੱਕਰਵਿਊੇ 'ਚ ਫਸਾਉਣ ਵਾਲੇ ਪਾਵਰਕਾਮ ਦੀਆਂ ਅੱਖਾਂ ਅਤੇ ਹੱਥ ਸਰਕਾਰੀ ਪੱਧਰ 'ਤੇ ਹੋ 



ਰਹੀ ਬਿਜਲੀ ਚੋਰੀ ਬਾਰੇ ਪੂਰੀ ਤਰ•ਾਂ ਬੰਦ ਹਨ। ਡੂਮਵਾਲੀ ਚੈੱਕ ਪੋਸਟ 'ਤੇ 11 ਹਜ਼ਾਰ ਕੇ.ਵੀ. ਵੋਲਟੇਜ਼ ਵਾਲੇ ਖੰਭਿਆਂ ਤੋਂ ਤਾਰ ਲੰਘਾ ਕੌਮੀ ਸੜਕ ਪਾਰ ਛੋਟੀ ਲਾਈਨ ਤੱਕ ਲਿਜਾ ਕੇ ਕੁੰਡੀ ਲਗਾਈ ਗਈ ਹੈ। ਕੁਝ ਅਜਿਹੇ ਹੀ ਢੰਗ ਨਾਲ ਮੰਡੀ ਕਿੱਲਿਆਂਵਾਲੀ ਵਿਖੇ ਰਜਵਾਹੇ 'ਤੇ ਸਥਿਤ ਇੰਟਰ ਸਟੇਟ ਪੁਲਿਸ ਨਾਕੇ 'ਤੇ ਹਨ। ਜੇਕਰ ਕਿਸੇ ਆਮ ਆਦਮੀ ਨੇ ਕੌਮੀ ਸੜਕ ਉੱਪਰੋਂ ਤਾਰ ਲੰਘਾ ਕੇ ਲਿਜਾਣੀ ਹੋਵੇ ਤਾਂ ਦਰਜਨਾਂ ਮਨਜੂਰੀਆਂ ਅਤੇ ਪਤਾ ਨਹੀਂ ਕਿੰਨੀ ਜਗ•ਾ ਕਥਿਤ ਰਿਸ਼ਵਤ ਦੇਣੀ ਪੈਂਦੀ ਹੈ। ਡੂਮਵਾਲੀ ਨਾਕੇ 'ਤੇ ਡਿਊਟੀ 'ਤੇ ਤਾਇਨਾਤ ਸੰਗਤ ਦੇ ਬੀ.ਡੀ.ਪੀ.ਓ. ਗੁਰਤੇਗ ਸਿੰਘ ਨੇ ਚੈੱਕ ਪੋਸਟ ਦੀ ਬਿਜਲੀ ਬਾਰੇ ਪੁੱਛੇ ਜਾਣ 'ਤੇ ਆਖਿਆ ਕਿ ਬਿਜਲੀ ਮੀਟਰ ਤੋਂ ਆਉਂਦੀ ਹੋਣੀ ਹੈ। ਚੈੱਕ ਪੋਸਟ ਦੀ ਬਿਜਲੀ ਕੁੰਡੀ ਨਾਲ ਚੱਲਦੇ ਹੋਣ ਬਾਰੇ ਪੁੱਛਣ 'ਤੇ ਬੀ.ਡੀ.ਪੀ.ਓ. ਨੇ ਆਖਿਆ ਕਿ ਉਨ•ਾਂ ਦੀ ਡਿਊਟੀ ਤਾਂ ਹੁਣੇ ਜਿਹੇ ਲੱਗੀ ਹੈ ਇਹ ਨਾਕਾ ਪਹਿਲਾਂ ਤੋਂ ਚੱਲ ਰਿਹਾ ਹੈ। ਪ੍ਰਸ਼ਾਸਨ ਪੱਧਰ 'ਤੇ ਖੁੱਲ•ੇਆਮ ਬਿਜਲੀ ਚੋਰੀ ਬਾਰੇ ਪੁੱਛਣ 'ਤੇ ਜ਼ਿਲ•ਾ ਸ੍ਰੀ ਮੁਕਤਸਰ ਸਾਹਿਬ ਦੇ ਡੀ.ਸੀ. ਐਮ.ਕੇ. ਅਰਵਿੰਦ ਨੇ ਕਿਹਾ ਕਿ ਨਾਕਿਆਂ ਵਗੈਰਾ ਦੇ ਪ੍ਰਬੰਧ ਮਲੋਟ ਸਬ ਡਿਵੀਜਨ ਪੱਧਰ 'ਤੇ ਹਨ। ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ ਕਈ ਵਾਰ ਸੰਪਰਕ ਦੀ ਕਸ਼ਿਸ਼ ਦੇ ਬਾਵਜੂਦ ਕਾਲ ਰਸੀਵ ਨਹੀਂ ਕੀਤੀ। ਮਲੋਟ ਦੇ ਐਸ.ਡੀ.ਐਮ. ਗੋਪਾਲ ਸਿੰਘ ਨੇ ਕਿਹਾ ਕਿ ਕਿੱਲਿਆਂਵਾਲੀ 'ਚ ਪੁਲਿਸ ਨਾਕਾ ਪਹਿਲਾਂ ਤੋਂ ਚੱਲ ਰਿਹਾ ਹੈ। ਦਾਣਾ ਮੰਡੀ 'ਚ ਸਥਿਤ ਕੋਵਿਡ ਚੈਕ ਪੋਸਟ ਨੂੰ ਮੰਡੀ ਬੋਰਡ ਜਰੀਏ ਬਿਜਲੀ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਪਾਵਰਕਾਮ ਸਬਡਿਵੀਜਨ ਡੱਬਵਾਲੀ ਦੇ ਐਸ.ਡੀ.ਓ. ਬਲਜੀਤ ਸਿੰਘ ਦਾ ਕਹਿਣਾ ਸੀ ਕਿ ਪਾਵਰਕਾਮ ਦੇ ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸਨ ਨੂੰ ਇਨ•ਾਂ ਨਾਕਿਆਂ 'ਤੇ ਮੀਟਰ ਲਗਵਾਉਣ ਲਈ ਕਈ ਵਾਰ ਆਖਿਆ ਗਿਆ ਹੈ। ਪਰ ਹੁਣ ਤੱਕ ਕੋਈ ਕੋਸ਼ਿਸ਼ ਸਾਹਮਣੇ ਨਹੀਂ ਆਈ।

24 July 2020

ਸੰਪਰਕ 'ਲਾਗ' ਦੇ ਕਹਿਰ ਬਣਨ ’ਤੇ ਸਿਹਤ ਅਮਲਾ ਸਾਬਤ ਹੋ ਸਕਦਾ ‘ਬੈਕ ਫਾਇਰ’

* ਸੀ.ਐਚ.ਸੀ. ਲੰਬੀ ਕੋਰੋਨਾ ਦੀ ਲਪੇਟ ’ਚ, ਮਹਿਲਾ ਕਰਮਚਾਰੀ ਕੋਰੋਨਾ ਪਾਜੇਟਿਵ
* 27 ਆਸ਼ਾ ਵਰਕਰਾਂ ਨਾਲ ਸਿੱਧੇ ਰਾਬਤੇ ਕਰਕੇ ਪਿੰਡ ਬਾਦਲ ਸਣੇ ਨੌ ਪਿੰਡ ਖ਼ਤਰੇ ਦੇ ਰਾਡਾਰ ’ਤੇ 
* 14 ਜੁਲਾਈ ਨੂੰ ਸਮਾਜਿਕ ਦੂਰੀ ਦੀ ਉਲੰਘਣਾ ਵਾਲੀ ਮੀਟਿੰਗ ’ਚ ਸ਼ਾਮਲ ਹੋਈ ਪਾਜੇਟਿਵ ਮੁਲਾਜਮ




ਇਕਬਾਲ ਸਿੰਘ ਸ਼ਾਂਤ
ਲੰਬੀ: ਸਮਾਜਿਕ ਦੂਰੀ ਦੀ ਉਲੰਘਣਾ ਕਰਕੇ ਨੇੜੇ-ਨੇੜੇ ਬੈਠ ਬਿਨਾਂ ਮਾਸਕਾਂ ਦੇ ਮੀਟਿੰਗਾਂ ਕਰਨ ਦਾ ਮੁਦਈ ਕਮਿਊਨਿਟੀ ਸਿਹਤ ਕੇਂਦਰ ਲੰਬੀ ਕੋਰੋਨਾ ਦੀ ਲਪੇਟੇ ਆ ਗਿਆ ਹੈ। ਇੱਥੋਂ ਦੀ ਇੱਕ ਬਹੁਪੱਖੀ ਸਿਹਤ ਸੁਪਰ ਵਾਈਜਰ (ਐਲ.ਐਚ.ਈ) ਕੋਰੋਨਾ ਪਾਜ਼ੇਟਿਵ ਪਾਈ ਗਈ। ਇਸ ਨਾਲ ਸਿਹਤ ਵਿਭਾਗ ਦੇ ਪੰਜ-ਛੇ ਦਰਜਨ ਸਟਾਫ਼ ਇਲਾਵਾ ਸਾਬਕਾ ਸਿਆਸੀ ਰਾਜਧਾਨੀ ਪਿੰਡ
ਬਾਦਲ ਸਮੇਤ ਲੰਬੀ, ਮਹਿਣਾ, ਮਾਨ, ਬੀਦੋਵਾਲੀ, ਚੰਨੂ, ਲਾਲਬਾਈ, ਕੱਖਾਂਵਾਲੀ ਅਤੇ ਥਰਾਜਵਾਲਾ ਦੀ ਹਜ਼ਾਰਾਂ ਲੋਕ ਖ਼ਤਰੇ ਦੇ ਨਿਸ਼ਾਨ ’ਤੇ ਆ ਗਏ ਹਨ। ਕੋਰੋਨਾ ਪਾਜ਼ੇਟਿਵ ਆਈ ਕਰਮਚਾਰੀ ਸੀ.ਐਚ.ਸੀ ਲੰਬੀ ਦੇ ਵੈਕਸੀਨ ਪੁਆਇੰਟ ਦੀ ਇੰਚਾਰਜ਼ ਹੈ। ਜਿੱਥੇ ਉਹ ਬੁੱਧਵਾਰ ਨੂੰ ਨੌ ਪਿੰਡਾਂ ਦੀਆਂ ਆਸ਼ਾ ਵਰਕਰਾਂ ਨੂੰ ਗਰਭਵਤੀ ਔਰਤਾਂ ਅਤੇ ਬੱਚਿਆਂ ਵਗੈਰਾ ਲਈ ਵੈਕਸੀਨ ਤਕਸੀਮ ਕਰਦੀ ਹੈ।  ਜ਼ਿਕਰਯੋਗ ਹੈ ਕਿ ਗਿੱਦੜਬਾਹਾ ਵਾਸੀ ਇਹ ਐਲ.ਐਚ.ਈ ਬੀਤੀ 19 ਜੂਨ ਨੂੰ ਆਸਟ੍ਰੇਲੀਆ ਤੋਂ ਪਰਤੀ ਸੀ ਅਤੇ ਘਰ ’ਚ ਏਕਾਂਤਵਾਸ ਰਹੀ ਸੀ। ਬੀਤੀ 6 ਜੁਲਾਈ ਤੋਂ ਉਹ ਸੀ.ਐਚ.ਸੀ ਲੰਬੀ ਵਿਖੇ ਡਿਊਟੀ ’ਤੇ ਆ ਰਹੀ ਹੈ। ਪਿਛਲੇ ਤਿੰਨੇ ਹਫ਼ਤੇ ’ਚ ਉਹ ਸਿੱਧੇ ਤੌਰ ’ਤੇ 27 ਆਸ਼ਾ ਵਰਕਰਾਂ ਦੇ ਸੰਪਰਕ ’ਚ ਆਈ ਹੈ। ਇਨਾਂ ਆਸ਼ਾ ਵਰਕਰਾਂ ਪਿੰਡ ਬਾਦਲ ਸਮੇਤ ਨੌ ਪਿੰਡਾਂ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਲੋੜ ਮੁਤਾਬਕ ਵੈਕਸੀਨ ਵੰਡ ਰਹੀਆਂ ਹਨ। ਕੋਰੋਨਾ ਪਾਜੇਟਿਵ ਕਰਮਚਾਰੀ ਨੇ ਬੀਤੀ 14 ਜੁਲਾਈ ਨੂੰ ਸੀ.ਐਚ.ਸੀ ਲੰਬੀ ਵਿਖੇ ਕੋਵਿਡ-19 ਸਮਾਜਿਕ ਦੂਰੀ ਦੀ ਉਲੰਘਣਾ ਕਰਕੇ ਵਗੈਰ ਮਾਸਕਾਂ ਦੇ ਮੀਟਿੰਗਾਂ ’ਚ ਹਿੱਸਾ ਲਿਆ ਸੀ। ਇਸ ਮੌਕੇ ਕਰੀਬ 37 ਏ.ਐਨ.ਐਮ/ਐਲ.ਐਚ.ਵੀਜ਼, 17 ਸੀ.ਐਚ.ਓਜ਼ ਤੇ ਹੋਰ ਮੁਲਾਜਮ ਮੌਜੂਦ ਸਨ। ਮੀਟਿੰਗਾਂ ’ਚ ਸ਼ਾਮਲ ਸਿਹਤ ਸਟਾਫ਼ ਲੰਬੀ ਬਲਾਕ ਦੇ ਦਰਜਨਾਂ ਪਿੰਡਾਂ ’ਚ ਲੋਕਾਂ ਦੀ ਉਨਾਂ ਸਿਹਤ ਜਾਂਚ, ਦਵਾਈ ਵੰਡ ਅਤੇ ਕੋਰੋਨਾ ਪ੍ਰਚਾਰ ਦੇ ਫਰਜ਼ ਨਿਭਾ ਰਿਹਾ ਹੈ। ਖਦਸ਼ਾ ਹੈ ਕਿ ਜੇਕਰ ਕੋਰੋਨਾ ਦੀ ‘ਸੰਪਰਕ ਲਾਗ’ ਕਹਿਰ ਵਿਖਾ ਗਈ ਤਾਂ ਲੰਬੀ ਹਲਕੇ ’ਚ ਲੋਕਾਂ ਨੂੰ ਮਹਾਮਾਰੀ ਤੋਂ ਬਚਾਉਣ ਲਈ ਤਾਇਨਾਤ ਸਿਹਤ ਅਮਲਾ ਹੀ ‘ਬੈਕ ਫਾਇਰ’ ਸਾਬਤ ਹੋਵੇਗਾ। ਕੋਰੋਨਾ ਪਾਜੇਟਿਵ ਆਉਣ ’ਤੇ ਔਰਤ ਕਰਮਚਾਰੀ ਨੇ ਕਿਹਾ ਕਿ ਉਸਨੂੰ ਕੋਰੋਨਾ ਸਬੰਧੀ ਕੋਈ ਲੱਛਣ ਨਹੀਂ ਸਨ। ਹੁਣ ਪਤਾ ਲੱਗਣ ਮਗਰੋਂ ਗਲੇ ’ਚ ਸੁੱਕਿਆ ਹੋਇਆ ਮਹਿਸੂਸ ਹੋ ਰਿਹਾ ਹੈ। ਪਰਸੋਂ ਪ੍ਰਸ਼ਾਸਨ ਦੀਆਂ ਹਦਾਇਤਾਂ ’ਤੇ ਗਿੱਦੜਬਾਹਾ ’ਚ ਉਸਦਾ ਟੈਸਟ ਹੋਇਆ। ਉਸਨੇ ਕਿਹਾ ਕਿ ਲੰਬੀ ਵਿਖੇ ਡਿਊਟੀ ਦੌਰਾਨ ਫੁਰਸਤ ਮਿਲਣ ’ਤੇ ਉਹ ਅਤੇ ਸਾਥੀ ਮੁਲਾਜਮਾਂ ਨਾਲ ਕੋਲ ਖੜੇ ਹੋ ਕੇ ਗੱਲਬਾਤਾਂ ਕਰਦੇ ਰਹਿੰਦੇ ਸਨ।

            ਕੋਰੋਨਾ ਦਾ ਸੇਕ: ਲੋਕਾਂ ਲਈ ‘ਘੋਰ’, ਖੁਦ ਲਈ ‘ਹੋਰ’
ਆਮ ਕੋਰੋਨਾ ਪਾਜੇਟਿਵ ਮਰੀਜਾਂ ਦੇ ਸੰਪਰਕ ਵਾਲੇ ਲੋਕਾਂ ਨੂੰ ਘਰਾਂ ਬੰਦ ਹੋਣ ਨੂੰ ਮਜ਼ਬੂਰ ਕਰਨ ਵਾਲਾ ਪ੍ਰਸ਼ਾਸਨ ਹੁਣ ਮਹਿਲਾ ਸਿਹਤ ਮੁਲਾਜਮ ਦੇ ਕੋਰੋਨਾ ਪਾਜੇਟਿਵ ਆਉਣ ’ਤੇ ਘੱਟ ਅਤੇ ਵੱਧ ਰਿਸਕ ਦੇ ਮੁਲਾਜਮਾਂ ਦੀ ਜਾਂਚ ਦੀ ਗੱਲਾਂ ਕਰਨ ਲੱਗਿਆ ਹੈ। ਜਿਸਦੀ ਛਾਂਟੀ ਤਹਿਤ ਮੁਲਾਜਮਾਂ ਦੇ ਕੋਰੋਨਾ ਟੈਸਟ ਹੋਣਗੇ। ਜਦੋਂਕਿ ਆਮ ਲੋਕਾਂ ਦੀਆਂ ਗਲੀਆਂ ਤੱਕ ਸੀਲ ਕੀਤੀਆਂ ਜਾਂਦੀਆਂ ਹਨ। ਲੰਬੀ ਬਲਾਕ ਦੇ ਸਾਰੇ ਸਿਹਤ ਅਮਲੇ ਦੇ ਕੋਰੋਨਾ ਟੈਸਟ ਦੀ ਮੰਗ ਉੱਠ ਰਹੀ ਹੈ। ਪਤਾ ਲੱਗਿਆ ਹੈ ਕਿ ਕੋਰੋਨਾ ਪਾਜੇਟਿਵ ਕਰਮਚਾਰੀ ਦੇ ਸੰਪਰਕ ਦੀ ਪੜਤਾਲ ਬਾਰੇ ਸੀ.ਐਚ.ਸੀ ਦੇ ਮੁਲਾਜਮਾਂ ਨੂੰ ਪੱਤਰ ਜਾਰੀ ਕੀਤੇ ਗਏ ਹਨ। ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਵੱਧ ਅਤੇ ਲੋਕ ਰਿਸਕ ਵਾਲੇ ਮੁਲਾਜਮਾਂ ਦੇ ਵੇਰਵੇ ਜੁਟਾਏ ਜਾਣਗੇ। ਉਨਾਂ ਕੋਵਿਡ-19 ਨਿਯਮਾਂ ਨੂੰ ਲਾਭੇ ਕਰਨ ਵਾਲੀ 14 ਜੁਲਾਈ ਦੀ ਮੀਟਿੰਗ ਬਾਰੇ ਕਿਹਾ ਕਿ ਉਹ ਕੋਈ ਖਾਸ ਗੱਲ ਨਹੀਂ ਸੀ।  

14 July 2020

ਪੰਜਾਬ ਆਉਣ ਵਾਲਿਆਂ ਨੂੰ ਇੱਕ ਨਵੇਂ ਪੰਗੇ ਦੇ ਨਾਲ ਵੱਡੀ ਛੋਟ !


ਇਕਬਾਲ ਸਿੰਘ ਸ਼ਾਂਤ 
ਚੰਡੀਗੜ੍ਹ: ਦੂਜਿਆਂ ਸੂਬਿਆਂ ਤੋਂ ਪੰਜਾਬ ਵਿੱਚ ਆਉਣ ਵਾਲੇ ਲੋਕਾਂ ਨੂੰ ਸੂਬੇ ਦੀ ਹਕੂਮਤ ਨੇ ਇੱਕ ਦਸਤਾਵੇਜ਼ੀ ਪੰਗੇਬਾਜ਼ੀ ਨਾਲ ਦੇ ਨਾਲ ਇੱਕ ਰਾਹਤ ਦੇਣ ਦਾ ਐਲਾਨ ਕੀਤਾ ਹੈ। ਜਿਸ ਤਹਿਤ ਪੰਜਾਬ ਵਿੱਚ 72 ਘੰਟੇ ਤੋਂ ਘੱਟ ਸਮੇਂ ਲਈ ਆਉਣ ਵਾਲਿਆਂ ਨੂੰ ਘਰੇਲੂ ਏਕਾਂਤਵਾਸ ਤੋਂ ਛੋਟ ਦੇ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਸੂਬੇ ਦੀ ਸੀਮਾ 'ਤੇ ਚੈੱਕ ਪੋਸਟ ਵਿਖੇ ਸਿਰਫ ਰਸਮੀ ਸਵੈ-ਘੋਸ਼ਣਾ ਪੱਤਰ ਸੌਂਪਣ ਦੀ ਜ਼ਰੂਰਤ ਹੋਵੇਗੀ।
       ਸੂਬੇ ਵਿੱਚ ਆਉਣ ਵਾਲੇ ਘਰੇਲੂ ਮੁਸਾਫਰਾਂ ਲਈ ਇਸ ਰਾਹਤ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਆਖਿਆ ਕਿ ਇਹ ਰਿਆਇਤ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਅਤੇ ਹੋਰ ਕਾਰੋਬਾਰੀ ਮੁਸਾਫਰਾਂ ਆਦਿ ਨੂੰ ਦੇਣ ਦਾ ਫੈਸਲਾ ਲਿਆ ਹੈ ਜਿਨ੍ਹਾਂ ਦੀ ਇੱਥੇ ਪਹੁੰਚਣ 'ਤੇ 72 ਘੰਟਿਆਂ ਤੋਂ ਘੱਟ ਸਮੇਂ ਦੀ ਠਹਿਰ ਹੈ। ਉਨ੍ਹਾਂ ਕਿਹਾ ਕਿ ਅਜਿਹੇ ਯਾਤਰੀਆਂ ਨੂੰ 14-ਦਿਨਾ ਦੇ ਲਾਜ਼ਮੀ ਏਕਾਂਤਵਾਸ ਦੀ ਜ਼ਰੂਰਤ ਤੋਂ ਵੀ ਛੋਟ ਦੇਣ ਦਾ ਫੈਸਲਾ ਲਿਆ ਗਿਆ ਜਦਕਿ ਪੰਜਾਬ ਆਉਣ ਵਾਲੇ ਬਾਕੀ ਘਰੇਲੂ ਮੁਸਾਫਰਾਂ ਲਈ ਘਰੇਲੂ ਏਕਾਂਤਵਾਸ ਦੀ ਵਿਵਸਥਾ ਪਹਿਲਾਂ ਵਾਂਗ ਬਰਕਰਾਰ ਰਹੇਗੀ।
ਜਿਨ੍ਹਾਂ ਯਾਤਰੀਆਂ ਨੂੰ ਇਹ ਛੋਟ ਹਾਸਲ ਹੈ, ਉਨ੍ਹਾਂ ਨੂੰ ਕੋਵਾ ਐਪ 'ਤੇ ਮੁਹੱਈਆ ਕਰਵਾਈ ਤੈਅ ਪ੍ਰਕ੍ਰਿਆ ਵਿੱਚ ਚੈੱਕ ਪੋਸਟ ਦੇ ਆਫੀਸਰ ਇੰਚਾਰਜ ਕੋਲ ਰਸਮੀ ਸਵੈ-ਘੋਸ਼ਣਾ ਪੱਤਰ ਸੌਂਪਣ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਨੂੰ ਆਪਣੇ ਮੋਬਾਈਲਾਂ 'ਤੇ ਕੋਵਾ ਐਪ ਡਾਊਨਲੋਡ ਕਰਨੀ ਹੋਵੇਗੀ। ਇਸ ਐਪ 'ਤੇ ਮੁਸਾਫਰਾਂ ਬਾਰੇ ਸੂਚਨਾ ਵਾਲੇ ਹਿੱਸੇ ਵਿੱਚ ਆਪਣੀ ਜਾਣਕਾਰੀ ਦੇਣ ਤੋਂ ਇਲਾਵਾ ਇਨ੍ਹਾਂ ਵਿਅਕਤੀਆਂ ਨੂੰ ਇਹ ਘੋਸ਼ਣਾ-ਪੱਤਰ ਦੇਣਾ ਹੋਵੇਗਾ ਕਿ ਪੰਜਾਬ ਵਿੱਚ ਠਹਿਰ ਦੌਰਾਨ ਕੋਵਾ ਐਪ ਸਰਗਰਮ ਰੱਖਣੀ ਪਵੇਗੀ। ਅਜਿਹੇ ਯਾਤਰੀਆਂ ਲਈ  ਹੋਰ ਨਿਰਧਾਰਤ ਸੰਚਾਲਨ ਵਿਧੀ (ਐਸ.ਪੀ.ਓਜ਼) ਮੁਤਾਬਕ ਇਨ੍ਹਾਂ ਨੂੰ ਸਵੈ-ਇੱਛੁਤ ਤੌਰ 'ਤੇ ਦੱਸਣਾ ਹੋਵੇਗਾ ਕਿ ਉਹ ਕਿਸੇ ਸੀਮਿਤ ਜ਼ੋਨ (ਕੰਟੇਨਮੈਂਟ ਜ਼ੋਨ) ਤੋਂ ਨਹੀਂ ਆ ਰਹੇ ਅਤੇ ਸੂਬੇ ਵਿੱਚ ਪਹੁੰਚਣ ਦੇ ਸਮੇਂ ਤੋਂ ਲੈ ਕੇ ਉਹ ਪੰਜਾਬ ਵਿੱਚ 72 ਘੰਟਿਆਂ ਤੋਂ ਵੱਧ ਸਮਾਂ ਨਹੀਂ ਠਹਿਰਨਗੇ। ਇਸ ਸਮੇਂ ਦੌਰਾਨ ਉਹ ਆਪਣੀ ਸਿਹਤ ਦੀ ਨਿਗਰਾਨੀ ਕਰਨ ਅਤੇ ਆਪਣੇ ਆਸ-ਪਾਸ ਦੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਣ ਲਈ ਪਾਬੰਦ ਰਹਿਣਗੇ। ਜੇਕਰ ਕੋਵਿਡ-19 ਨਾਲ ਸਬੰਧਤ ਕਿਸੇ ਵੀ ਲੱਛਣ ਦਾ ਪਤਾ ਲਗਦਾ ਹੈ ਤਾਂ ਉਹ ਨਿਯੁਕਤ ਕੀਤੀ ਨਿਗਰਾਨੀ ਟੀਮ ਨਾਲ ਗੱਲਬਾਤ ਕਰਨਗੇ ਅਤੇ ਤੁਰੰਤ 104 ਨੰਬਰ 'ਤੇ ਕਾਲ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ ਅਤੇ ਮਾਸਕ ਪਹਿਨਣ/ਸਮਾਜਿਕ ਦੂਰੀ ਆਦਿ ਦਾ ਪਾਲਣ ਨਾ ਕਰਨ 'ਤੇ 'ਦਿ ਐਪੀਡੈਮਿਕ ਡਿਜੀਜ਼ ਐਕਟ-1897' ਦੀ ਵਿਵਸਥਾ ਅਨੁਸਾਰ ਆਈ.ਪੀ.ਸੀ. ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਜੇਕਰ ਵਾਪਸੀ ਕਰਨ ਦੇ ਇਕ ਹਫ਼ਤੇ ਦੇ ਅੰਦਰ ਕਿਸੇ ਵੀ ਵਿਅਕਤੀ ਦਾ ਟੈਸਟ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰ 104 'ਤੇ ਕਾਲ ਕਰਨੀ ਹੋਵੇਗੀ ਅਤੇ ਸੰਪਰਕ ਕਰਕੇ ਲੋਕਾਂ ਨੂੰ ਲੱਭਣ ਵਿੱਚ ਮਦਦ ਵੀ ਕਰਨੀ ਹੋਵੇਗੀ।
ਇਹ ਜ਼ਿਕਰਯੋਗ ਹੈ ਕਿ ਭਾਵੇਂ ਭਾਰਤ ਸਰਕਾਰ ਨੇ ਹਾਲ ਹੀ ਵਿੱਚ ਘਰੇਲੂ ਯਾਤਰੀਆਂ ਲਈ ਘਰੇਲੂ ਏਕਾਂਤਵਾਸ ਦੀ ਜ਼ਰੂਰਤ ਨੂੰ ਖਤਮ ਕਰਨ ਦਿੱਤਾ ਹੈ ਅਤੇ ਉਸ ਦੀ ਥਾਂ 'ਤੇ ਸਵੈ-ਨਿਗਰਾਨੀ ਕਰਨ ਲਈ ਆਖਿਆ ਗਿਆ ਹੈ ਪਰ ਕੈਪਟਨ ਅਮਰਿੰਦਰ ਸਿੰਘ ਸਪੱਸ਼ਟ ਕਰ ਚੁੱਕੇ ਹਨ ਕਿ ਕੋਵਿਡ ਕੇਸਾਂ ਦੀ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਪੰਜਾਬ ਵਿੱਚ ਏਕਾਂਤਵਾਸ ਦੀਆਂ ਬੰਦਿਸ਼ਾਂ ਜਾਰੀ ਰਹਿਣਗੀਆਂ। ਅੱਜ ਦਾ ਐਲਾਨ ਨਿਯਮਾਂ ਵਿੱਚ ਦਿੱਤੀ ਗਈ ਇਕੋ-ਇਕ ਢਿੱਲ ਹੈ।

08 July 2020

ਜ਼ਿਲ•ਾ ਸ੍ਰੀ ਮੁਕਤਸਰ ਸਾਹਿਬ 'ਚ ਪਹਿਲੇ ਦਿਨ ਹੀ ਪਾਣੀ ਪੀ ਗਈ ਮਹਾਰਾਜੇ ਦੀ ਈ-ਰਸਿਟਰੇਸ਼ਨ ਸਖ਼ਤੀ

 ਜ਼ਿਲ•ਾ ਪ੍ਰਸ਼ਾਸਨ ਦੇ ਫੇਲ• ਪ੍ਰਬੰਧਾਂ ਕਾਰਨ ਦਿਸ਼ਾ ਹੀਣ ਲੋਕ ਭਟਕਦੇ ਹੋਏ ਚੋਰ ਮੋਰੀਓਂ ਲੰਘਣ ਨੂੰ ਮਜ਼ਬੂਰ


* ਨਾ ਕੋਈ ਬੋਰਡ, ਨਾ ਅਮਲਾ, ਈ-ਰਜਿਸਟਰੇਸ਼ਨ ਦੇ ਨਾਂਅ 'ਤੇ ਲੋਕ ਦਾਣਾ ਮੰਡੀ 'ਚ ਭਟਕਣ ਨੂੰ ਛੱਡੇ





ਇਕਬਾਲ ਸਿੰਘ ਸ਼ਾਂਤ
ਲੰਬੀ: ਜ਼ਿਲ•ਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੀ ਗੈਰ-ਜੁੰਮੇਵਾਰਾਨਾ ਕਾਰਗੁਜਾਰੀ ਅਤੇ ਘੱਟ ਜ਼ਮੀਨੀ ਸਮਝ ਕਰਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋ ਪੰਜਾਬ ''ਚ ਬਿਨ•ਾਂ ਈ-ਰਸਿਟਰੇਸ਼ਨ ਦਾਖ਼ਲਾ ਪ੍ਰਕਿਰਿਆ ਪਹਿਲੇ ਦਿਨ ਹੀ ਫੇਲ• ਸਾਬਤ ਹੋ ਗਈ। ਡਿਪਟੀ ਕਮਿਸ਼ਨਰ ਪੱਧਰ ''ਤੇ ਈ-ਰਸਿਟਰੇਸ਼ਨ ਲਈ ਹਾਈ-ਪ੍ਰੋਫਾਈਲ ਮੀਟਿੰਗਾਂ ਕਰਕੇ ਵਿਉਂਤੇ ਗੈਰ-ਤਜ਼ੁਰਬਕਾਰ ਪ੍ਰਬੰਧਾਂ ਕਾਰਨ 90 ਫ਼ੀਸਦੀ ਰਾਹਗੀਰਾਂ ਲੋਕ ਚੋਰ-ਮੋਰੀਆਂ ਰਾਹੀਂ ਪੰਜਾਬ ''ਚ ਬਿਨ•ਾਂ ਕਿਸੇ ਮੈਡੀਕਲ ਜਾਂਚ ਅਤੇ ਵਗੈਰ ਰਜਿਸਟਰੇਸ਼ਨ ਦੇ ਦਾਖ਼ਲ ਹੁੰਦੇ ਹਨ। ਅਗਾਂਹ ਰਜਵਾਹੇ ''ਤੇ ਪੁਲਿਸ ਨਾਕੇ ''ਤੇ ਕਿਸੇ ਨੇ ਉਨ•ਾਂ ਤੋਂ ਪੁੱਛ-ਗਿੱਛ ਜ਼ਰੂਰੀ ਨਹੀਂ ਸਮਝੀ। ਬਹੁਗਿਣਤੀ ਵਹੀਕਲ ਸਵਾਰ ਡੀ.ਸੀ. ਸਾਹਿਬ ਦੀ ਵਿਉਂਤੀ ''ਲੀਕ ਪਰੂਫ਼'' ਈ-ਰਸਿਟਰੇਸ਼ਨ ਪ੍ਰਕਿਰਿਆ ਕਾਰਨ ਅੱਧਾ-ਅੱਧਾ ਘੰਟਾ ਖੱਜਲ-ਖੁਆਰੀ ਹੁੰਦੇ ਰਹੇ। ''ਨਾਮਸਝ'' ਜ਼ਿਲ•ਾ ਪ੍ਰਸ਼ਾਸਨ ਦੀ ''ਸਮਝਦਾਰੀ'' ਕਾਰਨ ਹਰਿਆਣਾ ''ਚੋਂ ਪੰਜਾਬ ''ਚ ਦਾਖ਼ਲ ਹੋ ਕੇ ਪੰਜਾਬ ਜਾਣ ਵਾਲੇ 99 ਫ਼ੀਸਦੀ ਲੋਕਾਂ ਨੂੰ ਕੌਮੀ ਸ਼ਾਹ ਰਾਹ ਤੋਂ ਤੋਂ ਮਾਲਵਾ ਬਾਈਪਾਸ ਵੱਲ ਭੇਜਣ ਦਾ ਕਾਰਨ ਦੱਸਣ ''ਚ ਫੇਲ• ਸਾਬਤ ਹੋਇਆ। ਅਗਾਂਹ ਜਾਣ ਲਈ ਕੋਈ ਦਿਸ਼ਾ ਨਿਰਦੇਸ਼ ਨਾ ਹੋਣ ਕਰਕੇ ਵਹੀਕਲ ਸਵਾਰਾਂ ਲਈ ਲੰਘਣ ਲਈ ਭਟਕਦੇ ਰਹੇ। ਜ਼ਿਲ•ਾ ਪ੍ਰਸ਼ਾਸਨ ਦੀਆਂ ਮੀਟਿੰਗਾਂ ਦਾ ਸਾਰ-ਤੱਤ ਹਰਿਆਣਾ ਸਰਹੱਦ ''ਤੇ ਖੜ•ੇ ਦੋ ਪੁਲਿਸ ਮੁਲਾਜਮਾਂ ਦੇ ਮੋਢਿਆਂ ''ਤੇ ਪਾ ਦਿੱਤਾ ਗਿਆ। ਜ਼ਿਲ•ਾ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਲੱਗੇ ਨਜਾਇਜ਼ ਮੀਟ ਖੋਖਿਆਂ ਦੇ ਮੂਹਰੇ ਕੁੰਡੀ ਰਸਤੇ ''ਤੋਂ ਅਗਾਂਹ ਵਧਦੇ ਰਹੇ। ਜ਼ਿਲ•ਾ ਪ੍ਰਸ਼ਾਸਨ ਵੱਲੋਂ ਦਾਣਾ ਮੰਡੀ ਵਿੱਚ ਸਥਾਪਿਤ ''ਜੁਗਾੜੀ'' ਈ-ਰਸਿਟਰੇਸ਼ਨ ਕੇਂਦਰ ''ਤੇ ਸਾਰੇ ਦਿਨ ''ਚ ਸਿਰਫ਼ 141 ਵਕੀਹਲ ਹੀ ਪੁੱਜੇ। ਜਦੋਂ ਜ਼ਿਲ•ਾ ਪ੍ਰਸ਼ਾਸਨ ਦੀ ''ਲੀਕ ਪਰੂਫ਼'' ਕਾਰਗੁਜਾਰੀ ਨੂੰ ਵਾਚਣ ਲਈ ਇਸ ਪੱਤਰਕਾਰ ਨੇ ਇੰਟਰ ਸਟੇਟ ਨਾਕੇ ''ਤੇ ਪਹੁੰਚ ਕੀਤੀ। ਉਥੋਂ ਲੰਘਣ ਵਾਲੇ 90 ਫ਼ੀਸਦੀ ਵਹੀਕਲ ਸਵਾਰਾਂ ਨੇ ਵਗੈਰ ਕਿਸੇ ਈ-ਪ੍ਰਕਿਰਿਆ ਦੇ ਖੋਖਿਆਂ ਕੋਲੋਂ ਲੰਘ ਕੇ ਆਉਣ ਦੀ ਪੁਸ਼ਟੀ ਕੀਤੀ। ਜ਼ਿਆਦਾਤਰ ਵਹੀਕਲ ਸਵਾਰ ਹਰਿਆਣਾ ਵਗੈਰਾ ਤੋਂ ਆਏ ਸਨ। ਜੀਵਨ ਨਗਰ ਤੋਂ ਆਏ ਗੁਰਮੇਲ ਸਿੰਘ (ਗਿੱਦੜਬਾਹਾ) ਨੇ ਕਿਹਾ ਕਿ ਉਨ•ਾਂ ਨੂੰ ਮਾਲਵਾ ਰੋਡ ਤੋਂ ਮੋੜ ਦਿੱਤਾ ਗਿਆ। ਅਗਾਂਹ ਕਿਸੇ ਨੇ ਕੋਈ ਪੁੱਛ-ਗਿੱਛ ਨਹੀਂ ਕੀਤੀ। ਜਿੱਥੋਂ ਰਾਹ ਮਿਲਿਆ ਉਹ ਅਗਾਂਹ ਤੁਰੇ ਆਏ। ਜਗਮਾਲਵਾਲੀ ਤੋਂ ਅਰਸ਼ਦੀਪ ਸਿੰਘ ਵਾਸੀ ਮਧੀਰ ਨੇ ਆਖਿਆ ਕਿ ਨਾ ਉਨ•ਾਂ ਦੇ ਮੋਬਾਇਲ ''ਚ ਕੋਵਾ ਐਪ ਅਤੇ ਨਾ ਉਨ•ਾਂ ਨੂੰ ਕਿੱਲਿਆਂਵਾਲੀ ਸਰਹੱਦ ''ਤੇ ਰਜਿਸਟਰੇਸ਼ਨ ਲਈ ਕਿਸੇ ਨੇ ਰੋਕਿਆ। ਸਿਰਸਾ ਤੋਂ ਆਏ ਇੰਦਰਪਾਲ ਸ਼ਰਮਾ ਵਾਸੀ ਫਾਜਿਲਕਾ ਨੇ ਆਖਿਆ ਕਿ ਸਰਹੱਦ ''ਤੇ ਅਣਦੱਸੀ ''ਤੇ ਖੱਜਲ-ਖੁਆਰੀ ਮਗਰੋਂ ਖੋਖਿਆਂ ਕੋਲ ਦੀ ਨਾਕੇ ''ਤੇ ਪੁੱਜੇ ਹਨ। ਦੂਜੇ ਪਾਸੇ ਖਾਮੀ ਭਰਪੂਰ ਈ-ਰਜਿਸਟਰੇਸ਼ਨ ਪ੍ਰਕਿਰਿਆ ਪੋਸਟ ਸਬੰਧੀ ਸੰਪਰਕ ਕੀਤਾ ਗਿਆ ਪਰ ਡਿਪਟੀ ਕਮਿਸ਼ਨਰ ਐਮ. ਕੇ. ਅਰਵਿੰਦ ਨੇ ਕਾਲ ਰਸੀਵ ਨਹੀਂ ਕੀਤੀ।


ਹਰਿਆਣਵੀ ਕਾਂਗਰਸ ਆਗੂ ਨੇ ਖੋਲਿ•ਆ ਰਾਜ
ਮੰਡੀ ਕਿੱਲਿਆਂਵਾਲੀ ''ਚ ਵਸਦੇ ਹਰਿਆਣਵੀ ਕਾਂਗਰਸ ਮਨਵੀਰ ਸਿੰਘ ਮਾਨ ਨੇ ਕਿਹਾ ਕਿ ਈ-ਰਜਿਸਟਰੇਸ਼ਨ ਪ੍ਰਕਿਰਿਆ ਨੂੰ ਫਿਜੂਲ ਦੱਸਦੇ ਆਖਿਆ ਕਿ ਨਾਕਿਆਂ ''ਤੇ ਕੋਈ ਪੁੱਛ-ਗਿੱਛ ਨਹੀਂ, ਨਾ ਕਾਗਜ਼ ਵੇਖੇ ਜਾਂਦੇ ਹਨ। ਲੋਕ ਗਲੀਆਂ ਅਤੇ ਚੋਰ ਮੋਰੀਓਂ ਵਿਚੋਂ ਲੰਘ ਕੇ ਪੰਜਾਬ ''ਚ ਦਾਖ਼ਲ ਹੋ ਰਹੇ ਹਨ।


ਭਾਸ਼ਾ ਅਤੇ ਜ਼ਮੀਨੀ ਜਾਣਕਾਰੀ ਵਾਲੇ ਨੂੰ ਡੀ.ਸੀ ਲਾਉਣ ਦੀ ਮੰਗ
ਆਮ ਲੋਕਾਂ ਨੇ ਜ਼ਿਲ•ਾ ਸ੍ਰੀ ਮੁਕਤਸਰ ਸਾਹਿਬ ''ਚ ਸਥਾਨਕ ਭਾਸ਼ਾ ਅਤੇ ਸਥਾਨਕ ਮਸਲਿਆਂ ਦੀ ਸੂਝ-ਬੁਝ ਰੱਖਣ ਵਾਲੇ ਕਿਸੇ ਆਈ.ਈ.ਐਸ. ਅਧਿਕਾਰੀ ਨੂੰ ਡਿਪਟੀ ਕਮਿਸ਼ਨਰ ਲਗਾਉਣ ਦੀ ਮੰਗ ਕੀਤੀ ਹੈ। ਆਮ ਜਨਤਾ ਨੂੰ ਮਸਲਿਆਂ ਪ੍ਰਤੀ ਡੀ.ਸੀ ਨਾਲ ਗੱਲਬਾਤ ''ਚ ਦਿੱਕਤ ਆਉਂਦੀ ਹੈ। ਇਸ ਲਈ ਮੌਜੂਦਾ ਡੀ.ਸੀ ਸਥਾਨਕ ਭਾਸ਼ਾ ਤੇ ਸਥਾਨਕ ਮਸਲਿਆਂ ਤੋਂ ਅਨਜਾਣ ਹੋਣ ਕਾਰਨ ਉਨਾਂ ਨੂੰ ਸੂਬੇ ''ਚ ਦਫ਼ਤਰੀ ਕੰਮਕਾਜ ਤੱਕ ਸੀਮਿਤ ਰੱਖਿਆ ਜਾਵੇ।

07 July 2020

ਡੀ.ਸੀ ਮੁਕਤਸਰ ਦੀਆਂ ਅੱਖਾਂ ਨੂੰ ਨਹੀਂ ਵਿਖਾਈ ਦਿੱਤੀ ਸੁਪਰੀਮ ਕੋਰਟ ਦੀ ਉਲੰਘਣਾ- 'ਜਨਤਾ ਦੇ ਨੌਕਰ' ਲੋਕ-ਸਮੱਸਿਆਵਾਂ ਨੂੰ ਅੱਖੋਂ-ਪਰੋਖੇ ਕਰਕੇ ਬਣੇ ਫਿਰਦੇ 'ਰਾਜ-ਸ਼ਾਹ'

* ਹੈੱਡ ਕੁਆਰਟਰ ਤੋਂ 60 ਕਿਲੋਮੀਟਰ ਦੂਰ ਜਨ-ਸਮੱਸਿਆਵਾਂ ਨੂੰ ਵਾਚੇ ਬਿਨਾਂ ਮੀਟਿੰਗ ਕਰ ਤੁਰਦੇ ਬਣੇ ਡੀ.ਸੀ. ਮੁਕਤਸਰ

* ਮਾਹੂਆਣਾ ਤੋਂ ਕਿੱਲਿਆਂਵਾਲੀ ਤੱਕ ਕੌਮੀ ਸ਼ਾਹ ਰਾਹ 'ਤੇ ਦਰਜਨ ਥਾਈਂ ਹੁੰਦੀ ਕਾਨੂੰਨੀ ਉਲੰਘਣਾ


ਇਕਬਾਲ ਸਿੰਘ ਸ਼ਾਂਤ
ਲੰਬੀਜ਼ਿਲ•ਾ ਸ੍ਰੀ ਮੁਕਤਸਰ ਦਾ ਪ੍ਰਸ਼ਾਸਨ ਜ਼ਮੀਨੀ ਲੋਕ-ਦੁਸ਼ਵਾਰੀਆਂ ਤੋਂ ਕੋਹਾਂ ਦੂਰ ਚੱੱਲ ਰਿਹਾ ਹੈ। ਜਿਸਨੂੰ ਜਨਤਕ ਸਮੱਸਿਆਵਾਂ ਨਾਲ ਕੋਈ ਸਰੋਕਾਰ ਨਹੀਂ ਜਾਪਦਾ। ਸਮੁੱਚਾ ਪ੍ਰਸ਼ਾਸਨਿਕ ਤਾਣਾ-ਬਾਣਾ ਕਾਗਜ਼ੀ ਮੀਟਿੰਗਾਂ ਅਤੇ ਵਕਤੀ ਖਾਣਾਪੂਰਤੀ ਤੱਕ ਸੀਮਤ ਹੈ। ਬੀਤੇ ਦਿਨ•ੀਂ ਜ਼ਿਲ•ਾ ਹੈੱਡ ਕੁਆਰਟਰ ਤੋਂ 60 ਕਿਲੋਮੀਟਰ ਦੂਰ ਬਾਰਡਰ ਚੈੱਕ ਪੋਸਟ ਸੰਬੰਧੀ ਮੀਟਿੰਗ ਅਤੇ ਖੇਤਰ ਦੇ ਦੌਰੇ 'ਤੇ ਡਿਪਟੀ ਕਮਿਸ਼ਨਰ ਐਮ.ਕੇ ਅਰਵਿੰਦ ਅਤੇ ਸਮੇਤ ਜ਼ਿਲ•ੇ ਸਮੂਹ ਸੀਨੀਅਰ ਅਧਿਕਾਰੀ ਦਾਣਾ ਮੰਡੀ ਖੇਤਰ ਵਿੱਚ ਪੁੱਜੇ ਹੋਏ ਸਨ। ਸੂਬੇ ਦੇ ਖਜ਼ਾਨੇ 'ਤੇ ਸਲਾਨਾ ਕਰੋੜਾਂ ਰੁਪਏ ਦਾ ਭਾਰ ਪਾਉਣ ਇਨ•ਾਂ ਵਿਚੋਂ ਕਿਸੇ ਅਧਿਕਾਰੀ ਦੀਆਂ ਅੱਖਾਂ ਨੂੰ ਮਾਹੂਆਣਾ ਅਤੇ ਲੰਬੀ ਤੋਂ ਲੈ ਕੇ ਮੰਡੀ ਕਿੱਲਿਆਂਵਾਲੀ ਤੱਕ ਇੱਕ ਵੀ ਸਮੱਸਿਆ ਵਿਖਾਈ ਨਹੀਂ ਦਿੱਤੀ। ਜਦੋਂਕਿ ਕੌਮੀ ਸ਼ਾਹ ਰਾਹ-9 'ਤੇ ਹੀ ਦਰਜਨਾਂ ਸਮੱਸਿਆਵਾਂ ਅਤੇ ਕਾਨੂੰਨਾਂ ਦੀ ਧੱਜੀਆਂ ਉੱਡ ਰਹੀਆਂ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਲੋਕ ਫੰਡਾਂ ਨਾਲ ਤਨਖ਼ਾਹਾਂ ਅਤੇ ਸੁੱਖ ਸਹੂਲਤਾਂ ਮਾਣਨ ਵਾਲੇ 'ਜਨਤਾ ਦੇ ਨੌਕਰ' 'ਰਾਜਸ਼ਾਹ' ਵਾਂਗ ਵਿਚਰ ਰਹੇ ਹਨ। ਲੋਕਾਂ ਸਮੱਸਿਆਵਾਂ ਲਈ ਦਫ਼ਤਰਾਂ 'ਚ ਗੇੜੇ ਮਾਰਦੇ ਫਿਰਦੇ ਹਨ। ਉਨ•ਾਂ ਦੀ ਤੁਰੰਤ ਸੁਣਵਾਈ ਨੂੰ ਕਿਸੇ ਕੋਲ ਸਮਾਂ ਨਹੀਂ ਹੈ। ਹੁਣ ਪ੍ਰਸ਼ਾਸਨ ਕੋਵਿਡ-19 ਦੇ ਨਾਂਅ 'ਤੇ ਲੋਕ ਸਮੱਸਿਆਵਾਂ ਦੇ ਨਾਂਅ 'ਤੇ ਸਰਕਾਰ ਫੰਡਾਂ ਦਾ ਘਾਣ ਕਰ ਰਿਹਾ ਹੈ। ਲੰਬੀ ਹਲਕੇ ਦੇ ਸ਼ਹਿਰ ਵਰਗੇ ਪਿੰਡ ਮੰਡੀ ਕਿੱਲਿਆਂਵਾਲੀ 'ਚ ਪੰਜਾਬ ਸਰਕਾਰ ਦੇ ਵੱਡੇ ਪ੍ਰਾਜੈਕਟ ਪੰਜਾਬ ਮੰਡੀ ਬੋਰਡ ਦੇ ਕਮਰਸ਼ੀਅਲ ਸਬ ਯਾਰਡ ਦੀ ਦੁਰਦਸ਼ਾ ਭਰੀ ਹਾਲਤ ਹੈ। ਕਸਬੇ ਵਿੱਚ ਬਹੁਕਰੋੜੀ ਸੀਵਰੇਜ਼ ਦੀ ਬਦਹਾਲ ਸਮੱਸਿਆ ਨੇ ਲੋਕਾਂ ਦਾ ਜੀਵਨ ਬਦਹਾਲ ਕਰ ਰੱਖਿਆ ਹੈ। ਸੀਵਰੇਜ਼ ਟ੍ਰੀਟਮੈਂਟ ਪਲਾਂਟ ਤੱਕ ਕਿਲੋਮੀਟਰ ਲੰਮੀ ਟੁੱਟੀ ਪਾਈਪ ਟੁੱਟੀ ਹੋਈ ਹੈ। ਕਈ ਦਿਨਾਂ ਤੋਂ ਵਾਟਰ ਵਰਕਸ 'ਚ ਬਿਜਲੀ ਮੋਟਰ ਖ਼ਰਾਬ ਹੋਣ ਕਾਰਨ ਵਾਟਰ ਸਪਲਾਈ ਬੰਦ ਰਹੀ ਹੈ। ਦਾਣਾ ਮੰਡੀ ਖੇਤਰ 'ਚ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਵੱਡੀ ਗਿਣਤੀ ਕਰਮਸ਼ੀਅਲ ਅਤੇ ਰਿਹਾਇਸ਼ੀ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਮਾਲਵਾ ਬਾਈਪਾਸ 'ਤੇ ਦਰਜਨਾਂ ਦੁਕਾਨਦਾਰਾਂ ਨੂੰ ਲੋੜੀਂਦੇ ਨੋਟਿਸ ਜਾਰੀ ਹੋਣ ਬਾਅਦ ਵੀ ਨਾਜਾਇਜ਼ ਕਬਜ਼ਿਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਰੋਜ਼ਾਨਾ ਹਜ਼ਾਰਾਂ ਰਾਹਗੀਰਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ। ਲੰਬੀ ਵਿਖੇ ਬੱਸ ਸਟਾਪ 'ਤੇ ਦਰਜਨ ਦੇ ਕਰੀਬ ਖੋਖਿਆਂ ਅਤੇ ਰੇਹੜੀਆਂ ਵਾਲੇ ਨੈਸ਼ਨਲ ਹਾਈਵੇ ਦੀ ਰੇਲਿੰਗ ਤੋਂ ਅਗਾਂਹ ਵਧ ਕੇ ਸੜਕੀ ਆਵਾਜਾਈ 'ਚ ਅੜਿੱਕਾ ਬਣ ਰਹੇ ਹਨ। ਲੰਬੀ ਵਿਖੇ 'ਨਹਿਰੀ ਪਾਣੀ ਨਾਲ ਗੱਡੀਆਂ ਧੋਣ' ਦੇ ਖੁੱਲ•ੇਆਮ ਬੋਰਡ ਲਗਾ ਕੇ ਕਾਰ ਸਰਵਿਸ ਸਟੇਸ਼ਨਾਂ ਵਾਲੇ ਸਰਕਾਰੀ ਕਾਨੂੰਨਾਂ ਦੀਆਂ ਧੱਜੀਆਂ ਉਡਾ ਰਹੇ ਹਨ। ਮਾਹੂਆਣਾ, ਖਿਉਵਾਲੀ, ਮਹਿਣਾ ਅਤੇ ਮੰਡੀ ਕਿੱਲਿਆਂਵਾਲੀ ਦੇ ਬਾਹਰਲੇ ਪਾਸੇ ਡੱਬਵਾਲੀ-ਮਲੋਟ ਕੌਮੀ ਸ਼ਾਹ ਰਾਹ-9 ਕੰਢੇ ਜੰਗਲਾਤ ਵਿਭਾਗ ਦੀ ਜ਼ਮੀਨ 'ਤੇ ਖੁੱਲ•ੇਆਮ ਨਾਜਾਇਜ਼ ਕਬਜ਼ੇ ਕਰਕੇ ਕਾਰੋਬਾਰੀ ਅਤੇ ਰਿਹਾਇਸ਼ੀ ਵਰਤੋਂ 'ਚ ਲਿਆਂਦਾ ਜਾ ਰਿਹਾ ਹੈ। ਮਹਿਣਾ 'ਚ ਕਈ ਲੋਕਾਂ ਵੱਲੋਂ ਸੜਕ ਕੰਢੇ ਜੰਗਲਾਤ ਵਿਭਾਗ ਦੇ ਰਕਬੇ 'ਤੇ ਕਬਜ਼ੇ ਕਰਕੇ ਬਾਗਵਾਨੀ ਕੀਤੀ ਜਾ ਰਹੀ ਹੈ ਅਤੇ ਨਾਜਾਇਜ਼ ਰਸਤੇ ਵੀ ਬਣਾਏ ਹੋਏ ਹਨ। ਜਾਗਰੂਕ ਲੋਕਾਂ ਦਾ ਕਹਿਣਾ ਹੈ ਕਿ ਡਿਪਟੀ ਕਮਿਸ਼ਨਰ ਤੋਂ ਲੈ ਕੇ ਸਮੁੱਚੇ ਸੀਨੀਅਰ ਅਧਿਕਾਰੀਆਂ ਵੱਲੋਂ ਲੋਕ ਸਮੱਸਿਆਵਾਂ ਵੱਲ ਨਾ ਤੱਕਣਾ ਸਰਕਾਰੀ ਫਰਜ਼ਾਂ ਨਾਲ ਸਿੱਧਾ ਖਿਲਵਾੜ ਹੈ।


ਡੀ.ਸੀ ਮੁਕਤਸਰ ਦੀਆਂ ਅੱਖਾਂ ਨੂੰ ਨਹੀਂ ਵਿਖਾਈ ਦਿੱਤੀ ਸੁਪਰੀਮ ਕੋਰਟ ਦੀਆਂ ਉਲੰਘਣਾ
ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਖੂਹ ਖਾਤੇ ਪਾ ਕੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਕੌਮੀ ਸ਼ਾਹ ਮਾਰਗਾਂ 'ਤੇ ਗੈਰਕਾਨੂੰਨੀ ਤੌਰ 'ਤੇ ਸ਼ਰਾਬ ਦੇ ਠੇਕੇ ਖੁੱਲ•ੇ ਹੋਏ ਹਨ। ਮੰਡੀ ਕਿੱਲਿਆਂਵਾਲੀ ਵਿਖੇ ਅਬੋਹਰ ਤਿੰਨ ਕੋਨੀ ਅਤੇ ਮੰਡੀ ਕਿੱਲਿਆਂਵਾਲੀ 'ਚ ਬੱਸ ਅੱਡੇ ਦੇ ਨਾਲ ਕੌਮੀ ਸ਼ਾਹ ਰਾਹ-9 'ਤੇ ਖੁੱਲ•ੇਆਮ ਸ਼ਰਾਬ ਦੇ ਠੇਕੇ ਚੱਲ ਰਹੇ ਹਨ। ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸਮੇਤ ਜ਼ਿਲ•ਾ ਪ੍ਰਸ਼ਾਸਨ ਦਾ ਸਿਵਲ-ਖਾਕੀ ਲਾਮ-ਲਸ਼ਕਰ ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਨੂੰ ਅਣਦੇਖਾ ਕਰਕੇ ਖੇਤਰ ਦਾ ਦੌਰਾ ਕਰਦਾ ਰਿਹਾ।


ਅੱਛਾ! ਕੌਮੀ ਸ਼ਾਹ ਰਾਹ 'ਤੇ ਠੇਕੇ ਚੱਲਦੇ : ਡੀ.ਸੀ ਮੁਕਤਸਰ
ਕੌਸ਼ੀ ਸ਼ਾਹ ਰਾਹ-9 'ਤੇ ਚੱਲਦੇ ਸ਼ਰਾਬ ਠੇਕਿਆਂ ਬਾਰੇ ਪੁੱਛੇ ਜਾਣ 'ਤੇ ਸ੍ਰੀ ਮੁਕਤਸਰ ਸਾਹਿਬ ਦੇ ਡੀ.ਸੀ. ਐਮ.ਕੇ. ਅਰਵਿੰਦ ਨੇ ਆਖਿਆ ਕਿ ਅੱਛਾ, ਨੈਸ਼ਨਲ ਹਾਈਵੇ 'ਤੇ ਠੇਕੇ ਚੱਲਦੇ ਹੈਂਗੇ। ਡੀ.ਸੀ ਨੂੰ ਬੀਤੇ ਪਰਸੋਂ ਕਿੱਲਿਆਂਵਾਲੀ ਦੌਰੇ ਮੌਕੇ ਰਸਤੇ 'ਚ ਕੌਮੀ ਸੜਕ ਕੰਢੇ ਦਰਜਨ ਥਾਵਾਂ 'ਤੇ ਕਾਨੂੰਨੀ ਉਲੰਘਣਾਵਾਂ ਬਾਰੇ ਪੁੱਛਣ 'ਤੇ ਆਖਿਆ ਕਿ ਉਹ ਪੁਲਿਸ ਨੂੰ ਕਾਰਵਾਈ ਨੂੰ ਆਖਣਗੇ। ਇਸੇ ਦੌਰਾਨ ਜਨਤਾ ਨੇ ਲੋਕ ਸਮੱਸਿਆਵਾਂ ਨੂੰ ਅੱਖੋਂ ਪਰੋਖੇ ਕਰਨ ਵਾਲੇ ਅਫਸਰਾਂ ਨੂੰ ਜਨਤਕ ਡਿਊਟੀ ਤੋਂ ਫਾਰਗ ਕੇ ਦਫ਼ਤਰਾਂ ਤੱਕ ਸੀਮਤ ਕਰਨ ਦੀ ਮੰਗ ਕੀਤੀ ਹੈ। ਲੋਕਾਂ ਨੇ ਜ਼ਿਲ•ੇ 'ਚ ਲੋਕ ਸਮੱਸਿਆਵਾਂ ਨੂੰ ਸਮਝਣ ਵਾਲੇ ਕਿਸੇ ਆਈ.ਏ.ਐਸ ਨੂੰ ਡਿਪਟੀ ਕਮਿਸ਼ਨਰ ਲਗਾਉਣ ਦੀ ਮੰਗ ਕੀਤੀ ਹੈ।

03 July 2020

ਸਟੀਕ ਜਜ਼ਬੇ ਵਾਲੇ ਈਮੇਲ ਸੁਨੇਹੇ ਨੇ ਲਾਚਾਰ ਸਰੀਰ ਨੂੰ ਦਿੱਤੇ ਬੈਟਰੀ ਵਾਲੇ ਪੈਰ ਅਤੇ ਹੱਥਾਂ ਨੂੰ ਆਈ.ਟੀ ਤਾਕਤ


* ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੁਨੇਹਾ ਮਿਲਣ 'ਤੇ ਦਿੱਤਾ ਬੈਟਰੀ ਵਾਲਾ ਟ੍ਰਾਈ ਸਾਇਕਲ



                                                   ਇਕਬਾਲ ਸਿੰਘ ਸ਼ਾਂਤ
ਡੱਬਵਾਲੀ:ਜੇਕਰ ਸਮੱਰਥ ਹੱਥਾਂ ਅਤੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦਾ ਜਜ਼ਬਾ ਸਟੀਕ ਹੋਵੇ ਤਾਂ ਮਨੁੱਖ ਪਲਾਂ 'ਚ ਪਹਾੜ 'ਤੇ ਪਾਣੀ ਚੜ•ਾ ਸਕਦਾ ਹੈ। ਜਨਮ ਤੋਂ ਸਰੀਰਕ ਪੱਖੋਂ ਤੁਰਨ-ਫਿਰਨ ਤੋਂ ਲਾਚਾਰਾ ਗੁਰਬਖਸ਼ ਸਿੰਘ ਵਾਸੀ ਮੀਆਂ ਵੱਲੋਂ ਉਸਦੀ ਸਮੱਸਿਆ ਦੇ ਹੱਲ ਲਈ ਕੀਤੀ ਇੱਕ ਫੇਸਬੁੱਕ ਸੁਨੇਹੇ ਅਤੇ ਈਮੇਲ ਉਸਦੀ ਜ਼ਿੰਦਗੀ ਨੂੰ ਗਤੀਸ਼ੀਲ ਬਣਾ ਗਈ। ਉਸਨੂੰ ਸਿਰਫ਼ ਬੈਟਰੀ ਨਾਲ ਚੱਲਣ ਵਾਲਾ ਟ੍ਰਾਈ ਸਾਇਕਲ ਹੀ ਨਹੀਂ ਮਿਲਿਆ, ਬਲਕਿ ਅਕਾਲੀ ਦਲ 'ਚ ਆਈ.ਟੀ. ਵਿੰਗ ਦਾ ਹਿੱਸਾ ਬਣਨ ਦਾ ਮੌਕਾ ਵੀ ਮਿਲ ਗਿਆ।
      ਉਸਦੀ ਜ਼ਿੰਦਗੀ ਦਾ ਸਹਾਰਾ ਫੀਡ ਦੀ ਦੁਕਾਨ 'ਤੇ ਮਹਿਜ਼ 25 ਸੌ ਰੁਪਏ ਮਹੀਨੇ ਦੀ ਆਮਦਨ ਹੈ। ਦਰਅਸਲ ਗੁਰਬਖਸ਼ ਸਿੰੰਘ ਜਨਮ ਤੋਂ ਲੱਤਾਂ 'ਚ ਦਿੱਕਤ ਹੋਣ ਕਰਕੇ ਸੌ ਫ਼ੀਸਦੀ ਚੱਲਣ-ਫਿਰਨ ਤੋਂ ਮੁਥਾਜ ਹੈ। ਉਸਨੂੰ ਨੌਕਰੀ ਲਈ ਟ੍ਰਾਈ ਸਾਇਕਲ 'ਤੇ ਪੰਜ ਕਿਲੋਮੀਟਰ ਰੋਜ਼ਾਨਾ ਆਉਣਾ ਜਾਣਾ ਪੈਂਦਾ ਹੈ। ਜਿਸ ਵਿੱਚ ਸਰੀਰਕ ਦਿੱਕਤ ਕਰਨ ਉਸਨੂੰ ਵੱਡੀ ਪਰੇਸ਼ਾਨੀ ਹੁੰਦੀ ਸੀ। ਜਿਸ 'ਤੇ ਸੋਸ਼ਲ ਮੀਡੀਆ ਦੇ ਜਾਣਕਾਰੀ ਰੱਖਦੇ ਗੁਰਬਖਸ਼ ਸਿੰਘ ਨੇ ਆਪਣੀ ਵਿੱਥਿਆ ਨੂੰ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਫੇਸਬੁੱਕ ਸੁਨੇਹਾ ਭੇਜ ਕੇ ਬਿਆਨ ਕਰ ਦਿੱਤਾ। ਕੇਂਦਰੀ ਮੰਤਰੀ ਦੇ ਨਿਰਦੇਸ਼ਾਂ 'ਤੇ ਪੜਤਾਲ 'ਚ ਗੁਰਬਖ਼ਸ਼ ਸਿੰਘ ਦੀ ਜ਼ਿੰਦਗੀ ਸਰੀਰਕ ਚੁਣੌਤੀਆਂ ਅਤੇ ਮੰਦੀ ਆਰਥਿਕ ਹਾਲਤ ਤੋਂ ਪੀੜਤ ਪਾਈ ਗਈ। ਕੇਂਦਰੀ ਮੰਤਰੀ ਨੇ ਗੁਰਬਖਸ਼ ਲਈ ਪੈਡਲਾਂ ਵਾਲੀ ਟ੍ਰਾਈ ਸਾਈਕਲ ਦੀ ਬਜਾਇ ਬੈਟਰੀ ਆਪ੍ਰੇਟਿਡ ਟ੍ਰਾਈ ਸਾਈਕਲ ਖਰੀਦ ਕੇ ਮੰਗਵਾਇਆ। ਜਿਸਨੂੰ ਅੱਜ ਪਿੰਡ ਬਾਦਲ ਵਿਖੇ ਹਰਸਿਮਰਤ ਕੌਰ ਬਾਦਲ ਨੇ ਖ਼ੁਦ ਉਸਨੂੰ ਪਿੰਡ ਬਾਦਲ ਵਿਖੇ ਬੁਲਵਾ ਕੇ ਉਸ ਦੇ ਹਵਾਲੇ ਕੀਤਾ। ਪੈਡਲਾਂ ਵਾਲੀ ਦਿੱਕਤ ਤੋਂ ਖਹਿੜਾ ਛੁੱਟਣ 'ਤੇ ਅੱਖਾਂ 'ਚ ਨਵੀਂ ਚਮਕ ਨਾਲ ਗੁਰਬਖ਼ਸ਼ ਸਿੰਘ ਨੇ ਕਿਹਾ ਕਿ ਹੁਣ ਉਸਦੀ ਜ਼ਿੰਦਗੀ ਨੂੰ ਗਤੀ ਮਿਲ ਸਕੇਗੀ।
ਮਾਮਲਾ ਇੱਥੇ ਹੀ ਨਹੀਂ ਨਿੱਬੜਿਆ, ਸਗੋਂ ਕੇਂਦਰੀ ਮੰਤਰੀ ਨੇ ਉਸਦੀ ਬੇਬਾਕ ਗੱਲਬਾਤ ਅਤੇ ਸੋਸ਼ਲ ਮੀਡੀਆ ਦੀ ਜਾਣਕਾਰੀ ਹੋਣ ਕਰਕੇ ਉਸਨੂੰ ਰੁਜ਼ਗਾਰ ਦੇ ਆਹਰੇ ਲਗਾਉਣ ਖਾਤਰ ਉਸਨੂੰ ਅਕਾਲੀ ਦਲ ਦੇ ਆਈ.ਟੀ. ਵਿੰਗ ਦੀ ਟੀਮ 'ਚ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ। ਅੱਜ ਸਰੀਰ ਨੂੰ ਬੈਟਰੀ ਵਾਲੇ ਪੈਰ ਅਤੇ ਹੱਥਾਂ ਨੂੰ ਅਕਾਲੀ ਦਲ ਦਾ ਸੋਸ਼ਲ ਮੀਡੀਆ ਵਾਲਾ ਰੁਜ਼ਗਾਰ ਮਿਲਣ ਨਾਲ ਜ਼ਿੰਦਗੀ 'ਚ ਹੁਣ ਤੱਕ ਅਣਗੌਲਿਏ ਰਹੇ ਗੁਰਬਖਸ਼ ਨੂੰ ਉਸਦਾ ਸੋਸ਼ਲ ਮੀਡੀਆ 'ਤੇ ਭੇਜਿਆ ਸੁਨੇਹਾ ਗੁਰੂ ਦੀ ਬਖਸ਼ਿਸ਼ ਜਾਪਣ ਲੱਗ ਪਿਆ।
    ਗੁਰਬਖਸ਼ ਦਾ ਕਹਿਣਾ ਸੀ ਕਿ ਉਸ ਵੱਲੋਂ ਭੇਜੇ ਸੁਨੇਹੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖੁਦ ਬੈਟਰੀ ਆਪ੍ਰੇਟਿਡ ਟ੍ਰਾਈ ਸਾਈਕਲ ਉਸ ਨੂੰ ਤੋਹਫ਼ੇ ਵਜੋਂ ਦਿੱਤਾ ਹੈ। ਖੁਸ਼ੀ ਭਰੇ ਲਹਿਜ਼ੇ ਵਿੱਚ ਉਸ ਨੇ ਕਿਹਾ ਕਿ ਬੀਬਾ ਜੀ ਨੇ ਉਸ ਦੀ ਰਿੜ•ਦੀ ਜ਼ਿੰਦਗੀ ਨੂੰ ਪਹੀਏ ਦੇ ਦਿੱਤੇ ਹਨ। ਉਸਨੂੰ ਆਈ.ਟੀ. ਵਿੰਗ ਦਾ ਹਿੱਸਾ ਬਣਾਉਣ ਲਈ ਕੇਂਦਰੀ ਮੰਤਰੀ ਦਾ ਧੰਨਵਾਦ ਕੀਤੀ।
      ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਸਾਰੇ ਘਟਨਾਕ੍ਰਮ ਨੂੰ ਸੋਸ਼ਲ ਮੀਡੀਆ ਦੀ ਉਸਾਰੂ ਵਰਤੋਂ ਕਰਾਰ ਦਿੰਦੇ ਕਿਹਾ ਕਿ ਡਿਜੀਟਲ ਸੰਚਾਰ ਸਾਧਨ ਅਤੇ ਸੋਸ਼ਲ ਮੀਡੀਆ ਦੀ ਸੰਜ਼ੀਦਗੀ ਨਾਲ ਕੀਤੀ ਵਰਤੋਂ ਸਾਡੇ ਅਤੇ ਸਮਾਜ ਲਈ ਲਾਭਕਾਰੀ ਹੈ। ਉਨ•ਾਂ ਗੁਰਬਖ਼ਸ਼ ਸਿੰਘ ਦੀ ਮੱਦਦ ਕਰਕੇ ਉਨ•ਾਂ ਨੂੰ ਬਹੁਤ ਖੁਸ਼ੀ ਹੋਈ ਹੈ। ਉਨ•ਾਂ ਕਿਹਾ ਕਿ ਕੇਂਦਰੀ ਮੰਤਰੀ ਦੇ ਇਲਾਵਾ ਉਹ ਪੰਜਾਬ ਦੀ ਧੀ ਅਤੇ ਇੱਕ ਇਨਸਾਨ ਵੀ ਹਨ। ਇਹ ਕਾਰਜ ਉਨ•ਾਂ ਸਿਆਸੀ ਲਾਹੇ ਨਹੀਂ ਬਲਕਿ ਇਨਸਾਨੀਅਤ ਦੇ ਨਾਤੇ ਆਪਣਾ ਫ਼ਰਜ਼ ਸਮਝ ਕੇ ਨਿਭਾਇਆ ਹੈ।