- ਲੰਬੀ ਹਲਕੇ ’ਚ ਪਿਤਾ ਗੁਰਮੀਤ ਖੁੱਡੀਆਂ ਦੀ ਹਮਾਇਤ ’ਚ ਵਿੱਢੀ ਡੋਰ-ਟੂ-ਡੋਰ ਮੁਹਿੰਮ
- ਦੇਸ਼ ਖਾਤਰ ਬਿਹਤਰ ਕਰਨ ਦੇ ਜਜ਼ਬਾ ਤਹਿਤ ਵਿਦੇਸ਼ੀ ਧਰਤੀ ਨੂੰ ਆਖਿਆ ‘ਅਲਵਿਦਾ’
ਇਕਬਾਲ ਸਿੰਘ ਸ਼ਾਂਤ
ਲੰਬੀ : ਦਰਵੇਸ਼ ਸਿਆਸਤਦਾਨ ਸਵਰਗੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਜੇਠੇ ਪੋਤੇ ਸੁਮੀਤ ਖੁੱਡੀਆਂ ਨੇ ਵੀ ਸਰਗਰਮ ਸਿਆਸਤ ਵਿੱਚ ਪੈਰ ਪਾ ਦਿੱਤੇ। 27 ਸਾਲਾ ਸੁਮੀਤ ਆਪਣੇ ਪਿਤਾ ਅਤੇ ਲੰਬੀ ਹਲਕੇ ਤੋਂ ਸੰਭਾਵੀ ਕਾਂਗਰਸ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦੀ ਹਮਾਇਤ ਵਿੱਚ ਡੋਰ-ਟੂ-ਡੋਰ ਮੁਹਿੰਮ ਦੀ ਅਗਵਾਈ ਕਰ ਰਿਹਾ ਹੈ। ਉਹ ਪਿਛਲੇ ਵਰ੍ਹੇ ਕੈਨੇਡਾ ਦੀ ਯੂਨੀਵਰਸਿਟੀ ਆਫ਼ ਕੈਲਗਰੀ ਤੋਂ ਹਿਸਟਰੀ ’ਚ ਡਿਗਰੀ ਲੈ ਕੇ ਪਰਤਿਆ ਹੈ। ਆਪਣੇ ਸੰਸਦ ਮੈਂਬਰ ਸਵਰਗੀ ਦਾਦਾ ਅਤੇ ਪਿਤਾ ਵਾਂਗ ਨਿੱਘੇ ਸੁਭਾਅ ਅਤੇ ਹਲੀਮੀਅਤ ਦਾ ਧਨੀ ਸੁਮੀਤ ਵੀ ਲੋਕ ਪੱਖੀ, ਪਾਰਦਰਸ਼ੀ ਅਤੇ ਇਮਾਨਦਾਰ ਰਾਜਨੀਤੀ ਦਾ ਮੁਦਈ ਹੈ। ਲੰਬੀ ਦੇ ਹਲਕੇ ਸਰਾਵਾਂ ਜੈਲ ’ਚ ਖੁਦ ਆਪਣੀ ਟੀਮ ਸਮੇਤ ਵੋਟਰਾਂ ਨਾਲ ਨਿੱਜੀ ਤੌਰ ’ਤੇ ਰਾਬਤਾ ਬਣਾ ਰਿਹਾ ਹੈ। ਲੰਬੀ ਹਲਕੇ ’ਚ ਖੁੱਡੀਆਂ ਪਰਿਵਾਰ ਦੇ ਸਮਰਥਕ ਨੌਜਵਾਨਾਂ ਦੀਆਂ ਤਿੰਨ ਟੀਮਾਂ ਘਰ-ਘਰ ਜਾ ਕੇ ਵੋਟਰਾਂ ਨੂੰ ਕਾਂਗਰਸ ਸਰਕਾਰ ਬਣਾਉਣ ਲਈ ਪ੍ਰਤੀ ਪ੍ਰੇਰਿਤ ਕਰ ਰਹੀਆਂ ਹਨ।
![](https://blogger.googleusercontent.com/img/b/R29vZ2xl/AVvXsEjzSv3bS08ExFzvOpGDjQwdWm3sd5PuU3PrDl0OCpsNLMO5l-eOg2ESpiZ1ld8ngxTd8gr3aaoIvQ0i5EjbHdOL5o0N101LkhH_BZKwkj3-85Njhy2UD5q7KvhPn8pULdW8Pb4KYjl59NE/s320/Sumit+Khuddian+Iqbal+Singh+Shant+Mandi+Dabwali+Lambi+Halka+Punjab+Politics.jpg)
ਸੁਮੀਤ ਵੋਟਰਾਂ ਨੂੰ ਵੋਟਰਾਂ ਨੂੰ ਆਪਣਾ ਪਰਿਚੈ ਦਿੰਦਿਆਂ ਖੁੱਡੀਆਂ ਪਰਿਵਾਰ ਦੀ ਚਿੱਟੀ ਚਾਦਰ ਵਾਲੀ ਬੇਦਾਗ ਰਾਜਨੀਤੀ ਨੂੰ ਮੌਕਾ ਦੇ ਕੇ ਜਰੀਏ ਕਦਰਾਂ-ਕੀਮਤਾਂ ਵਾਲਾ ਮਾਹੌਲ ਸਿਰਜਣ ਲਈ ਪ੍ਰੇਰਦਾ ਹੈ। ਉਹ ਲੋਕਾਂ ਨੂੰ ਆਖਦਾ ਕਿ ਸਰਕਾਰਾਂ ਦੀਆਂ ਸਹੂਲਤਾਂ ਅਤੇ ਸਕੀਮਾਂ ਕਦੇ ਮਾੜੀਆਂ ਨਹੀਂ ਹੁੰਦੀਆਂ ਹਨ ਪਰ ਉਹ ਸਿਆਸਤਦਾਨਾਂ ਦੇ ਭ੍ਰਿਸ਼ਟ ਰਵੱਈਏ ਕਰਕੇ ਜਨਤਾ ਤੱਕ ਅੱਧੀਆਂ ਵੀ ਨਹੀਂ ਪਹੁੰਚਦੀਆਂ। ਸੁਮੀਤ ਪੁਰਾਣੀ ਪੀੜ੍ਹੀ ਦੇ ਲੋਕਾਂ ਨੂੰ ਫਰੀਦਕੋਟ ਤੋਂ ਸੰਸਦ ਮੈਂਬਰ ਰਹੇ ਜਥੇਦਾਰ ਜਗਦੇਵ ਸਿੰੰਘ ਖੁੱਡੀਆਂ ਦੀ ਪਾਰਦਰਸ਼ੀ ਰਾਜਨੀਤੀ ਨੂੰ ਚੇਤੇ ਕਰਵਾਉਂਦਾ ਅਤੇ ਆਪਣੇ ਹਮਉਮਰਾਂ ਨੂੰ ਆਪਣੇ ਦਾਦੇ ਦੀਆਂ ਸਾਫ਼ਗੋਈ ਅਤੇ ਸਿਆਸੀ ਚਿੱਟਤਾ ਦੀ ਪੜ੍ਹਤ ਗਿਣਾਉਂਦਾ ਹੈ। ਉਹ ਆਖਦਾ ਕਿ ਖੁੱਡੀਆਂ ਪਰਿਵਾਰ ਦੀ ਚਿੱਟੀ ਚਾਦਰ ਦਹਾਕਿਆਂ ਬਾਅਦ ਵੀ ਪਾਕ-ਸਾਫ਼ ਹੈ ਜਿਸਦੀ ਹਿੰਦੁਸਤਾਨ ਸਮੇਤ ਅਮਰੀਕਾ ਅਤੇ ਕੈਨੇਡਾ ਜਿਹੇ ਮੁਲਕਾਂ ਵੱਖਰੀ ਪਛਾਣ ਹੈ। ਉਹ ਲੋਕਾਂ ਨੂੰ ਅਕਾਲੀ ਸਰਕਾਰ ਦੇ ਸਾਢੇ 9 ਸਾਲ ਰਾਜ ’ਚ ਫੈਲੀ ਗੁੰਡਾਗਰਦੀ ਅਤੇ ਨਸ਼ੇ ਦੀ ਬੀਮਾਰੀ ਪ੍ਰਤੀ ਚੇਤੰਨ ਕਰਦਾ ਹੈ ਅਤੇ
ਚੰਗੇ ਭਵਿੱਖ ਲਈ ਕਾਂਗਰਸ ਨੂੰ ਲਿਆਉਣ ਦੀ ਅਪੀਲ ਕਰਦਾ ਹੈ। ਜਵਾਨੀ ’ਚ ਵਿਦੇਸ਼ੀ ਧਰਤੀ ਨੂੰ ਅਲਵਿਦਾ ਕਹਿ ਕੇ ਦੇਸ਼ ਲਈ ਕੁਝ ਬਿਹਤਰ ਜਜ਼ਬਾ ਰੱਖਦਾ ਸੁਮੀਤ ਆਪਣੇ ਪਿਤਾ ਜ਼ਿਲ੍ਹਾ ਕਾਂਗਰਸ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਨੂੰ ਕਾਂਗਰਸ ਉਮੀਦਵਾਰ ਵਜੋਂ ਪੇਸ਼ ਕਰਦਿਆਂ ਲੋਕਾਂ ਨੂੰ ਦੱਸਦਾ ਕਿ ਉਨ੍ਹਾਂ ਨੂੰ ਜਿਤਾਉਣ ਨਾਲ ਲੰਬੀ ਹਲਕੇ ਵਿੱਚ ਆਮ ਲੋਕਾਂ ਦੀ ਸੁਣਵਾਈ ਵਧੇਗੀ ਅਤੇ ਪਿੰਡਾਂ ’ਤੇ ਕਬਜ਼ਿਆਂ ਦੇ ਮਾਹੌਲ ਤੋਂ ਜਨਤਾ ਨੂੰ ਛੁਟਕਾਰਾ ਮਿਲੇਗਾ। ਸੁਮੀਤ ਖੁੱਡੀਆਂ ਨੇ ਕਿਹਾ ਕਿ ਨੌਜਵਾਨ ਕਾਰਕੁੰਨਾਂ ਦੀ ਤਿੰਨ ਟੀਮਾਂ ਲੰਬੀ ਹਲਕੇ ਤੇ ਘਰ-ਘਰ ਜਾਣਗੀਆਂ ਅਤੇ ਵੋਟਰਾਂ ਨੂੰ ਪ੍ਰਚਾਰ ਸਮੱਗਰੀ ਰਾਹੀਂ ਕਾਂਗਰਸ ਦੀਆਂ ਨੀਤੀਆਂ ਅਤੇ ਲੋਕ ਮੁੱਦਿਆਂ ਦੇ ਡਟਵੇਂ ਸੰੰਘਰਸ਼ ਖੁੱੱਡੀਆਂ ਪਰਿਵਾਰ ਨੂੰ ਹਮਾਇਤ ਦੀ ਅਪੀਲ ਕੀਤੀ ਜਾਂਦੀ ਹੈ। ਉਸਦਾ ਕਹਿਣਾ ਹੈ ਕਿ ਐਤਕੀਂ ਲੋਕਾਂ ’ਚ ਗੁੱਸਾ ਅਤੇ ਰੋਸ ਲੰਬੀ ’ਚ ਅਕਾਲੀ ਦਲ ਦੇ ਗੜ੍ਹ ਨੂੰ ਢਹਿ-ਢੇਰੀ ਕਰ ਦੇਵੇਗਾ। -98148-26100 / 93178-26100