-ਧਾਰਮਿਕ ਇਸ਼ਤਿਹਾਰ
'ਚ 'ਦਾਦੂ
ਸਾਹਿਬ' ਲਿਖਣ
ਦਾ ਵਿਵਾਦ
ਭਖਿਆ-
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 29 ਫਰਵਰੀ : ਸਿੱਖਾਂ ਵਾਲੀ ਢਾਣੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੇ ਮਾਮਲੇ ਸਿੱਖ ਭਾਈਚਾਰੇ ਵੱਲੋਂ ਕਰਵਾਇਆ ਪਛਚਾਤਾਪ ਸਮਾਗਮ ਸਿੱਖ ਕੌਮ ਦੇ ਧਾਰਮਿਕ ਆਗੂਆਂ ਦੇ ਆਪਸੀ ਵਿਵਾਦ ਦੀ ਭੇਂਟ ਚੜ੍ਹ ਗਿਆ।
ਸਮਾਗਮ ਵਿਚ
ਮਾਹੌਲ ਉਸ
ਸਮੇਂ ਤਲਖੀ
ਭਰਪੂਰ ਹੋ
ਗਿਆ ਜਦੋਂ
ਤਖ਼ਤ ਸ੍ਰੀ
ਦਮਦਮਾ ਸਾਹਿਬ
ਦੇ ਜਥੇਦਾਰ
ਸਿੰਘ ਸਾਹਿਬਾਨ
ਬਲਵੰਤ ਸਿੰਘ
ਨੰਦਗੜ੍ਹ ਨੇ
ਸ੍ਰੀ ਅਕਾਲ
ਤਖ਼ਤ ਸਾਹਿਰ
ਦੇ ਜਥੇਦਾਰ
ਸਿੰਘ ਸਾਹਿਬਾਨ
ਗਿਆਨੀ ਗੁਰਬਚਨ
ਸਿੰਘ ਦੀ
ਮੌਜੂਦਗੀ ਵਿਚ
ਸੰਤ ਬਲਜੀਤ
ਸਿੰਘ ਦਾਦੂ
ਵਾਲੇ ਵੱਲੋਂ
ਇਕ ਧਾਰਮਿਕ
ਸਮਾਗਮ ਦੇ
ਇਸ਼ਤਿਹਾਰ ਵਿਚ
ਤਖ਼ਤ ਦਮਦਮਾ
ਸਾਹਿਬ ਲਿਖਣ
ਦੀ ਬਜਾਏ
ਮਹਿਜ ਤਲਵੰਡੀ
ਸਾਬੋ ਲਿਖਣ
ਅਤੇ ਆਪਣੇ
ਗੁਰਦੁਆਰੇ ਨਾਲ
ਸਬੰਧਤ ਪਿੰਡ
ਦਾਦੂ ਨੂੰ
ਦਾਦੂ ਸਾਹਿਬ
ਲਿਖਣ 'ਤੇ
ਸਖ਼ਤ ਸਟੈਂਡ
ਲੈਂਦੇ ਹੋਏ
ਜਥੇਦਾਰ ਗਿਆਨ
ਗੁਰਬਚਨ ਸਿੰਘ
ਨੂੰ ਸੰਤ
ਦਾਦੂਵਾਲ ਨੂੰ
ਅਕਾਲ ਤਖਤ
'ਤੇ ਤਲਬ
ਕਰਨ ਦੀ
ਮੰਗ ਕੀਤੀ।
ਪਛਚਾਤਾਪ ਸਮਾਰੋਹ
ਵਿਚ ਸੰਤ
ਬਲਜੀਤ ਸਿੰਘ
ਦਾਦੂਵਾਲ ਨੂੰ
ਸੰਬੋਧਨ ਕਰਨ
ਦਾ ਮੌਕਾ
ਨਹੀਂ ਦਿੱਤਾ
ਗਿਆ। ਜਿਸ
ਤੋਂ ਰੋਹ
ਵਿਚ ਸੰਤ
ਦਾਦੂਵਾਲ ਆਪਣੇ
ਸਮਰਥਕਾਂ ਸਮੇਤ
ਸਟੇਜ ਤੋਂ
ਚਲੇ ਗਏ।
ਸਮਾਗਮ ਵਿਚ ਜਥੇਦਾਰ ਨੰਦਗੜ੍ਹ ਨੇ ਸੰਗਤਾਂ ਨੂੰ ਸੰਤ ਦਾਦੂਵਾਲ ਵੱਲੋਂ ਇਸ਼ਤਿਹਾਰ ਵਿਖਾਉਂਦਿਆਂ ਸਰਵ ਉੱਚ ਧਾਰਮਿਕ ਸਥਾਨ 'ਤੇ ਸਾਹਿਬ ਲਗਾਉਣ ਦਾ ਪਾਠ ਪੜ੍ਹਾਉਂਦੇ ਹੋਏ ਕਿਹਾ ਕਿ ਬਲਜੀਤ ਸਿੰਘ ਦਾਦੂ ਵੱਲੋਂ ਜਾਰੀ ਇਸ਼ਤਿਹਾਰ ਵਿਚ ਸਿੱਖਾਂ ਦੇ ਪੰਜਵੇਂ ਤਖਤ ਸ੍ਰੀ ਦਮਦਮਾ ਸਾਹਿਬ ਦੀ ਨਜ਼ਰਅੰਦਾਜ਼ ਕਰਕੇ ਉਨ੍ਹਾਂ ਨੂੰ ਮਹਿਜ ਤਲਵੰਡੀ ਸਾਬੋ ਲਿਖਿਆ ਹੈ। ਜਦੋਂਕਿ ਆਪਣੇ ਸਰਪ੍ਰਸਤੀ ਵਾਲੇ ਗੁਰਦੁਆਰਾ ਦੇ ਪਿੰਡ ਨੂੰ ਦਾਦੂ ਸਾਹਿਬ ਲਿਖਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਧਾਰਮਿਕ ਸਥਾਨ ਬਰਾਬਰ ਹਨ ਪਰ ਤਖਤ ਸ਼੍ਰੀ ਦਮਦਮਾ ਸਾਹਿਬ ਉਹ ਪਵਿੱਤਰ ਸਥਾਨ ਹੈ ਜਿਥੇ ਦਸਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਜੀਵਨ ਦਾ ਮਹੱਤਵਪੂਰਨ ਸਮਾਂ ਬਿਤਾਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਵੀ ਇਸੇ ਪਵਿੱਤਰ ਸਥਾਨ 'ਤੇ ਹੋਈ। ਉਨ੍ਹਾਂ ਕਿਹਾ ਕਿ ਅਜਿਹੇ ਸਥਾਪਿਤ ਪਵਿੱਤਰ ਸਥਾਨ ਦਾ ਰੁਤਬਾ ਘੱਟ ਕਰਕੇ ਦਾਦੂਵਾਲ ਨੇ ਆਪਣੇ ਆਪ ਨੂੰ ਵੱਡਾ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਸੇ ਦੌਰਾਨ ਸਮਾਗਮ ਤੋਂ ਰਵਾਨਗੀ ਕਰ ਚੁੱਕੇ ਸੰਤ ਦਾਦੂਵਾਲ ਆਪਣੇ ਸਮਰਥਕਾਂ ਸਮੇਤ ਪੰਡਾਲ ਵਿਚ ਪਹੁੰਚ ਗਏ ਅਤੇ ਉਨ੍ਹਾਂ ਨੇ ਜਥੇਦਾਰ ਨੰਦਗੜ੍ਹ 'ਤੇ ਨਿੱਜੀ ਰੰਜਿਸ਼ ਰੱਖਣ ਦ ਦੋਸ਼ ਲਗਾਉਂਦਿਆਂ ਹੋਏ ਕਿਹਾ ਕਿ ਊਨ੍ਹਾਂ ਨੇ ਆਪਣੇ ਨਾਂਅ ਦੇ ਪਿੱਛੇ ਨਹੀਂ ਬਲਕਿ ਗੁਰਦੁਆਰਾ ਦੇ ਪਿੱਛੇ ਸਾਹਿਬ ਲਗਾਇਆ ਹੈ ਅਤੇ ਦੇਸ਼ ਭਰ ਵਿਚ ਹੋਰਨਾਂ ਗੁਰਦੁਆਰਿਆਂ ਦੇ ਪਿੱਛੇ ਵੀ ਸਾਹਿਬ ਲੱਗਿਆ ਹੋਇਆ ਹੈ। ਜੇਕਰ ਕੋਈ ਸ਼ਿਕਾਇਤ ਸੀ ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ 'ਤੇ ਤਲਬ ਕਰਕੇ ਜਵਾਬ ਮੰਗਣਾ ਚਾਹੀਦਾ ਸੀ ਨਾ ਕਿ ਸਟੇਜ ਤੋਂ ਇਸ ਤਰ੍ਹਾਂ ਬਿਆਨਬਾਜ਼ੀ ਹੋਣੀ ਚਾਹੀਦੀ ਸੀ।
ਦੋਹਾਂ ਧਿਰਾਂ
ਦੇ ਤਲਖ
ਵਤੀਰੇ ਕਾਰਨ
ਧਾਰਮਿਕ ਸਮਾਗਮ
ਦੌਰਾਨ ਵਿਵਾਦ
ਕਾਫੀ ਭਖ
ਗਿਆ ਅਤੇ
ਦੋਨਾਂ ਧਿਰਾਂ
ਦੇ ਸਮਰਥਕ
ਆਹਮਣੇ ਸਾਹਮਣੇ
ਡਟ ਗਏ।
ਮਾਮਲੇ ਨੂੰ
ਵਧਦਾ ਦੇਖ
ਸ੍ਰੀ ਅਕਾਲ
ਤਖਤ ਦੇ
ਜਥੇਦਾਰ ਗਿਆਨੀ
ਗੁਰਬਚਨ ਸਿੰਘ
ਨੇ ਦੋਨਾਂ
ਧਿਰਾਂ ਤੋਂ
ਮਾਫ਼ੀ ਮੰਗਦਿਆਂ
ਦੋਹਾਂ ਧਿਰਾਂ
ਨੂੰ ਸ਼ਾਂਤ
ਰਹਿਣ ਦੀ
ਅਪੀਲ ਕਰਦਿਆਂ
ਕਿਹਾ ਅਜਿਹੇ
ਮਾਮਲਿਆਂ ਖੁੱਲ੍ਹੀ
ਸਟੇਜ 'ਤੇ
ਲਿਆਉਣ ਦੀ
ਬਜਾਏ ਬੰਦ
ਕਮਰੇ ਵਿਚ
ਬੈਠ ਕੇ
ਨਿਪਟਾਉਣਾ ਚਾਹੀਦਾ
ਹੈ।
ਸੰਤ ਦਾਦੂਵਾਲ ਨੂੰ ਅਕਾਲ ਤਖਤ 'ਤੇ ਬੁਲਾਏ ਜਾਣ ਦੀ ਮੰਗ 'ਤੇ ਉਨ੍ਹਾਂ ਕਿਹਾ ਕਿ ਇਹ ਸਮਾਂ ਆਪਣੀ ਲੜਾਈ ਦਾ ਨਹੀਂ ਬਲਕਿ ਸਮਾਜ ਅਤੇ ਪੰਥ ਦੀ ਚੜ੍ਹਦੀ ਕਲਾ ਨੂੰ ਕਾਇਮ ਰੱਖਣ ਦਾ ਹੈ। ਉਨ੍ਹਾਂ ਨੇ ਸੰਤ ਬਲਜੀਤ ਸਿੰਘ ਨੂੰ ਮਰਿਆਦਾ ਦਾ ਧਿਆਨ ਰੱਖਣ ਲਈ ਕਿਹਾ। ਅੱਧੇ ਘੰਟੇ ਤੱਕ ਚੱਲੇ ਇਸ ਤਖਤ ਮਾਹੌਲ ਵਿਚ ਸ਼ਾਂਤ ਕਰਨ ਲਈ ਪ੍ਰਬੰਧਕਾਂ ਵੱਲੋਂ ਸ੍ਰੀ ਆਨੰਦ ਸਾਹਿਬ ਦਾ ਪਾਠ ਕਰਕੇ ਸਮਾਰੋਹ ਨੂੰ ਸੰਪੂਰਨ ਕਰਨ ਦਾ ਯਤਨ ਕਰਦੇ ਹੋਏ ਮਾਈਕ ਹਟਾ ਦਿੱਤਾ, ਪਰ ਸਟੇਜ ਖਾਲੀ ਹੋਣ ਤੋਂ ਬਾਅਦ ਦਾਦੂਵਾਲ ਪੰਡਾਲ ਵਿਚ ਆਪਣੇ ਸਮਰਥਕਾਂ ਨਾਲ ਜੰਮੇ ਰਹੇ ਅਤੇ ਮੰਚ ਤੋਂ ਆਪਣੀ ਗੱਡੀ 'ਤੇ ਲੱਗੇ ਸਪੀਕਰ ਨਾਲ ਮੌਕੇ 'ਤੇ ਜਮ੍ਹਾ ਸੰਗਤ ਨੂੰ ਆਪਣੀ ਪੰਥਕ ਲਹਿਰ ਦੀ ਜਾਣਕਾਰੀ ਦਿੱਤੀ ਅਤੇ ਡੇਰਾ ਸਿੱਖ ਵਿਵਾਦ ਵਿਚ ਉਨ੍ਹਾਂ ਵੱਲੋਂ ਨਿਭਾਈ ਗਈ ਭੂਮਿਕਾ ਦੇ ਕਾਰਨ ਉਨ੍ਹਾਂ ਤੇ ਦਰਜ ਹੋਏ ਮਾਮਲਿਆਂ ਦਾ ਵੇਰਵਾ ਦੇ ਕੇ ਆਪਣੀ ਭੜਾਸ ਕੱਢੀ।
ਇਸ ਵਿਵਾਦ ਦੇ ਭਖਣ ਨਾਲ ਮੌਜੂਦ ਸਿੱਖ ਸੰਗਤ ਨਾਮੋਸ਼ੀ ਦੇ ਰੌਂਅ ਵਿਚ ਵੇਖੀ ਗਈ। ਜਿਸ ਵੱਲੋਂ ਸਿੱਖ ਆਗੂਆਂ ਦੇ ਆਪਸੀ ਕਾਟੋ-ਕਲੇਸ਼ ਨੂੰ ਸਿੱਖ ਕੌਮ ਲਈ ਮੰਦਭਾਗਾ ਕਰਾਰ ਦਿੰਦਿਆਂ ਕੌਮ ਦੇ ਭਵਿੱਖੀ ਵਿਕਾਸ ਲਈ ਬੇਹੱਦ ਮਾੜਾ ਵਰਤਾਰਾ ਦੱਸਿਆ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਗੁਰਬਚਨ ਸਿੰਘ ਨੇ ਉਕਤ ਘਟਨਾ ਨੂੰ ਪੰਥਕ ਮਰਿਆਦਾ ਲਈ ਮੰਦਭਾਗਾ ਦੱਸਦਿਆਂ ਕਿਹਾ ਕਿ ਭਵਿੱਖ ਵਿਚ ਅਜਿਹੇ ਵਰਤਾਰੇ ਦੇ ਦੁਹਰਾਅ ਨੂੰ ਰੋਕਣ ਲਈ ਕਦਮ ਚੁੱਕੇ ਜਾਣਗੇ।
ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਸਖ਼ਤ
ਕਾਨੂੰਨ ਬਣਾਇਆ ਜਾਵੇ : ਜਥੇਦਾਰ ਗੁਰਬਚਨ ਸਿੰਘ
ਡੱਬਵਾਲੀ, 29 ਫਰਵਰੀ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਗਿਆਨੀ ਗੁਰਚਰਨ ਸਿੰਘ ਨੇ ਕਿਹਾ ਕਿ ਦੇਸ਼ ਵਿਚ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ।
ਉਹ ਅੱਜ ਢਾਣੀ ਸਿੱਖਾਂ ਵਾਲੀ ਵਿਚ ਸਿੱਖ ਸੰਗਤਾਂ ਵੱਲੋਂ ਕਰਵਾਏ ਪਛਚਾਤਾਪ ਸਮਾਗਮ ਵਿਚ ਸੰਬੋਧਨ ਕਰਦਿਆਂਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥ ਸਤਿਕਾਰ ਯੋਗ ਅਤੇ ਸਮੁੱਚੇ ਮਨੁੱਖੀ ਸਮਾਜ ਦਾ ਆਧਾਰ ਹੈ ਪਰ ਪਿਛਲੇ ਕੁਝ ਸਮੇਂ ਤੋਂ ਦੇਸ਼ ਵਿਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਧਾਰਮਿਕ ਉਲੰਘਣਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।
ਜਥੇਦਾਰ ਗੁਰਬਚਨ ਸਿੰਘ ਨੇ ਹਰਿਆਣਾ ਪੁਲਿਸ
ਵੱਲੋਂ ਢਾਣੀ ਸਿੱਖਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਦੋਸ਼ੀਆਂ
ਖਿਲਾਫ਼ ਕੀਤੀ ਕਾਰਵਾਈ 'ਤੇ ਸੰਤੁਸ਼ਟੀ ਜਾਹਰ ਕਰਦਿਆਂ ਹੋਏ ਦੇਸ਼ ਵਿਚ ਧਾਰਮਿਕ ਭਾਈਚਾਰੇ ਨੂੰ
ਕਾਇਮ ਰੱਖਣ ਲਈ ਅਸਮਾਜਿਕ ਤੱਤਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਵੱਖਰਾ ਸਖ਼ਤ ਕਾਨੂੰਨ
ਬਣਾਉਣਾ ਜਾਣਾ ਸਮੇਂ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਸਖ਼ਤ ਕਾਨੂੰਨ ਦੀ ਘਾਟ ਵਿਚ ਦੋਸ਼ੀ ਵਿਅਕਤੀ ਬਿਨ੍ਹਾ ਉਚਿਤ ਸਜ਼ਾ ਪਾਏ ਕਾਨੂੰਨ ਦੀ ਪਕੜ 'ਚੋਂ ਨਿੱਕਲ ਜਾਂਦਾ ਹੈ ਜਿਸ ਨਾਲ ਸ਼ਰਧਾਲੂਆਂ ਦੀਆਂ ਭਾਵਨਾਵਾਂ ਭੜਕ ਜਾਂਦੀਆਂ ਹਨ ਅਤੇ ਉਹ ਕਾਨੂੰਨ ਨੂੰ ਹੱਥ ਵਿਚ ਲੈ ਕੇ ਖੁਦ ਉਸਨੂੰ ਸਜ਼ਾ ਦੇਣ ਲੱਗ ਜਾਂਦੇ ਹਨ।
ਜਥੇਦਾਰ ਹੁਰਾਂ ਨੇ ਦੱਸਿਆ ਕਿ ਦੇਸ਼ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਅਤੇ ਸਤਿਕਾਰ ਬਣਾਏ ਰੱਖਣ ਲਈ ਕਮੇਟੀ ਗਠਿਤ ਕੀਤੀ ਜਾਵੇਗੀ। ਜਿਸਦੇ ਵੱਲੋਂ ਗੁਰਦੁਆਰਿਆਂ ਅਤੇ ਡੇਰਿਆਂ ਨੂੰ ਸੂਚੀਬੱਧ ਕਰਕੇ ਉਨ੍ਹਾਂ ਨਿਰੀਖਣ ਕੀਤਾ ਜਾਵੇਗਾ। ਜਿਹੜੇ ਵਿਚ ਸਥਾਨਾਂ 'ਤੇ ਮਰਿਆਦਾ ਦਾ ਪਾਲਣ ਨਹੀਂ ਹੋਵੇਗਾ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਰੱਖਣ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਨੇ ਨਸ਼ਿਆਂ ਦੇ ਖਿਲਾਫ ਆਪਣੀ ਪ੍ਰਤੀਬੱਧਤਾ ਜਾਹਿਰ ਕਰਦਿਆਂ ਕਿਹਾ ਕਿ ਨਸ਼ੇ ਦਾ ਸੇਵਨ ਕਰਨ ਵਾਲੇ ਪਰਿਵਾਰਾਂ ਨੂੰ ਆਪਣੇ ਘਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਸਤੋਂ ਇਲਾਵਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਆਪਣੇ ਸੰਬੋਧਨ ਵਿਚ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਣ ਅਤੇ ਪੰਥ ਦੇ ਨਾਂਅ ਚੱਲ ਰਹੀ ਦੁਕਾਨਦਾਰੀਆਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸੱਚੇ ਗੁਰੂ ਹਨ। ਧਰਮ ਦੇ ਨਾਂਅ ਕੀਤੇ ਜਾ ਰਹੇ ਧਾਗੇ-ਤਬੀਜ਼ ਲੁੱਟ ਦਾ ਕੇਂਦਰ ਹਨ। ਇਸ ਮੌਕੇ 'ਤੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਸੱਦਾ ਦਿੰਦਿਆਂ ਕਿਹਾ ਕਿ ਇਕਜੁੱਟ ਹੋ ਕੇ ਗੁਰੂ ਗ੍ਰੰਥ ਦੀ ਮਰਿਆਦਾ ਨੂੰ ਕਾਇਮ ਰੱਖਣ 'ਤੇ ਜ਼ੋਰ ਦਿੱਤਾ।
ਇਸ ਮੌਕੇ 'ਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਸਤਿਕਾਰ ਸਭਾ ਦੇ ਸੂਬਾ ਪ੍ਰਧਾਨ ਸੁਖਿਵੰਦਰ ਸਿੰਘ ਖਾਲਸਾ, ਸ਼੍ਰੋਮਣੀ ਕਮੇਟੀ ਮੈਂਬਰ ਸੰਤ ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਜਗਸੀਰ ਸਿੰਘ, ਬਲਜਿੰਦਰ ਸਿੰਘ ਸਰਦੂਲਗੜ੍ਹ, ਬਾਬਾ ਪ੍ਰੀਤਮ ਸਿੰਘ, ਮਲਕੀਤ ਕੌਰ ਹਨੂੰਮਾਨਗੜ੍ਹ , ਬਾਬਾ ਨਿਰਵੈਰ ਸਿੰਘ, ਬਾਬਾ ਅਮ੍ਰਿਤਪਾਲ ਸਿੰਘ ਗੋਲੂਵਾਲੇ ਅਤੇ ਅਮਰਜੀਤ ਸਿੰਘ ਮਰਿਆਦਾ ਨੇ ਸੰਬੋਧਨ ਕੀਤਾ।
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 29 ਫਰਵਰੀ : ਸਿੱਖਾਂ ਵਾਲੀ ਢਾਣੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੇ ਮਾਮਲੇ ਸਿੱਖ ਭਾਈਚਾਰੇ ਵੱਲੋਂ ਕਰਵਾਇਆ ਪਛਚਾਤਾਪ ਸਮਾਗਮ ਸਿੱਖ ਕੌਮ ਦੇ ਧਾਰਮਿਕ ਆਗੂਆਂ ਦੇ ਆਪਸੀ ਵਿਵਾਦ ਦੀ ਭੇਂਟ ਚੜ੍ਹ ਗਿਆ।
ਸਮਾਗਮ ਵਿਚ ਜਥੇਦਾਰ ਨੰਦਗੜ੍ਹ ਨੇ ਸੰਗਤਾਂ ਨੂੰ ਸੰਤ ਦਾਦੂਵਾਲ ਵੱਲੋਂ ਇਸ਼ਤਿਹਾਰ ਵਿਖਾਉਂਦਿਆਂ ਸਰਵ ਉੱਚ ਧਾਰਮਿਕ ਸਥਾਨ 'ਤੇ ਸਾਹਿਬ ਲਗਾਉਣ ਦਾ ਪਾਠ ਪੜ੍ਹਾਉਂਦੇ ਹੋਏ ਕਿਹਾ ਕਿ ਬਲਜੀਤ ਸਿੰਘ ਦਾਦੂ ਵੱਲੋਂ ਜਾਰੀ ਇਸ਼ਤਿਹਾਰ ਵਿਚ ਸਿੱਖਾਂ ਦੇ ਪੰਜਵੇਂ ਤਖਤ ਸ੍ਰੀ ਦਮਦਮਾ ਸਾਹਿਬ ਦੀ ਨਜ਼ਰਅੰਦਾਜ਼ ਕਰਕੇ ਉਨ੍ਹਾਂ ਨੂੰ ਮਹਿਜ ਤਲਵੰਡੀ ਸਾਬੋ ਲਿਖਿਆ ਹੈ। ਜਦੋਂਕਿ ਆਪਣੇ ਸਰਪ੍ਰਸਤੀ ਵਾਲੇ ਗੁਰਦੁਆਰਾ ਦੇ ਪਿੰਡ ਨੂੰ ਦਾਦੂ ਸਾਹਿਬ ਲਿਖਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਧਾਰਮਿਕ ਸਥਾਨ ਬਰਾਬਰ ਹਨ ਪਰ ਤਖਤ ਸ਼੍ਰੀ ਦਮਦਮਾ ਸਾਹਿਬ ਉਹ ਪਵਿੱਤਰ ਸਥਾਨ ਹੈ ਜਿਥੇ ਦਸਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਜੀਵਨ ਦਾ ਮਹੱਤਵਪੂਰਨ ਸਮਾਂ ਬਿਤਾਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਵੀ ਇਸੇ ਪਵਿੱਤਰ ਸਥਾਨ 'ਤੇ ਹੋਈ। ਉਨ੍ਹਾਂ ਕਿਹਾ ਕਿ ਅਜਿਹੇ ਸਥਾਪਿਤ ਪਵਿੱਤਰ ਸਥਾਨ ਦਾ ਰੁਤਬਾ ਘੱਟ ਕਰਕੇ ਦਾਦੂਵਾਲ ਨੇ ਆਪਣੇ ਆਪ ਨੂੰ ਵੱਡਾ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਸੇ ਦੌਰਾਨ ਸਮਾਗਮ ਤੋਂ ਰਵਾਨਗੀ ਕਰ ਚੁੱਕੇ ਸੰਤ ਦਾਦੂਵਾਲ ਆਪਣੇ ਸਮਰਥਕਾਂ ਸਮੇਤ ਪੰਡਾਲ ਵਿਚ ਪਹੁੰਚ ਗਏ ਅਤੇ ਉਨ੍ਹਾਂ ਨੇ ਜਥੇਦਾਰ ਨੰਦਗੜ੍ਹ 'ਤੇ ਨਿੱਜੀ ਰੰਜਿਸ਼ ਰੱਖਣ ਦ ਦੋਸ਼ ਲਗਾਉਂਦਿਆਂ ਹੋਏ ਕਿਹਾ ਕਿ ਊਨ੍ਹਾਂ ਨੇ ਆਪਣੇ ਨਾਂਅ ਦੇ ਪਿੱਛੇ ਨਹੀਂ ਬਲਕਿ ਗੁਰਦੁਆਰਾ ਦੇ ਪਿੱਛੇ ਸਾਹਿਬ ਲਗਾਇਆ ਹੈ ਅਤੇ ਦੇਸ਼ ਭਰ ਵਿਚ ਹੋਰਨਾਂ ਗੁਰਦੁਆਰਿਆਂ ਦੇ ਪਿੱਛੇ ਵੀ ਸਾਹਿਬ ਲੱਗਿਆ ਹੋਇਆ ਹੈ। ਜੇਕਰ ਕੋਈ ਸ਼ਿਕਾਇਤ ਸੀ ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ 'ਤੇ ਤਲਬ ਕਰਕੇ ਜਵਾਬ ਮੰਗਣਾ ਚਾਹੀਦਾ ਸੀ ਨਾ ਕਿ ਸਟੇਜ ਤੋਂ ਇਸ ਤਰ੍ਹਾਂ ਬਿਆਨਬਾਜ਼ੀ ਹੋਣੀ ਚਾਹੀਦੀ ਸੀ।
![](https://blogger.googleusercontent.com/img/b/R29vZ2xl/AVvXsEjVLmydCV-bx9d2pgAQW8v4GPTp1cL968r6SQPkY_zprWUdVn3QSlZrHsBgrad-SYX99nF0eR4o1NmDa1rk0Ns7hjBR16vvAGbx9eSODozkRIo_JUrK45QOoN7YsUmNA6MJEHSESDkkmpo/s320/29februarydabwali-03.jpg)