ਮੈਂਟਰੋ ਸੂਅ ਕੰਪਨੀ ਨੇ ਸੋਅ ਰੋਮ ਦੇ ਉਦਾਘਾਟਨ ਦੀ ਖ਼ਬਰਾਂ
ਲਗਵਾਉਂਣ ਲਈ ਪ੍ਰਤੀ ਪੱਤਰਕਾਰ 1 ਹਜ਼ਾਰ ਰੁਪਏ ਦਾ ਮੁਫ਼ਤ
ਤੋਹਫ਼ਾ ਕੂਪਨ ਭੇਂਟ ਕੀਤਾ
-5 ਦਰਜ਼ਨ ਦੇ ਕਰੀਬ ਪੱਤਰਕਾਰਾਂ ਨੇ ਲਗਵਾਈ ਹਾਜ਼ਰੀ-
ਜਥੇਬੰਦੀਆਂ ਦੀ ਕਵਰੇਜ਼ ਕਰਨ ਲਈ ਪੁੱਜਦੇ ਨੇ ਦੋ ਦਰਜ਼ਨ ਤੋਂ ਘੱਟ
ਪੱਤਰਕਾਰ
ਬਠਿੰਡਾ,
(ਬੀ. ਐਸ. ਭੁੱਲਰ,)-ਪੱਤਰਕਾਰਾਂ ਦਾ ਮੁੱਲ ਹਜ਼ਾਰ ਰੁਪਏ ਪਾਇਆ ਗਿਆ। ਜੁੱਤੇ ਤੇ ਹੋਰ ਸਮਾਨ ਬਣਾਉਂਣ ਦੀ ਵਿਸ਼ਾਲ ਕੰਪਨੀ ਮੈਂਟਰੋ ਸੂਅਜ਼ ਨੇ ਬਠਿੰਡਾ
ਸਥਿਤ ਅੱਜ ਖੋਲੇ ਆਪਣੇ ਸ਼ੋਅ ਰੂਮ ਦੇ ਉਦਘਾਟਨ ਦੀ ਕੰਵਰੇਜ਼ ਕਰਵਾਉਂਣ ਲਈ ਨਵਾਂ ਤਰੀਕਾ ਖੋਜਦਿਆ
ਪ੍ਰਤੀ ਪੱਤਰਕਾਰ ਇੱਕ ਹਜ਼ਾਰ ਰੁਪਏ ਦਾ ਮੁਫ਼ਤ ਤੋਹਫ਼ਾ ਕੂਪਨ ਭੇਂਟ ਕੀਤਾ ਗਿਆ। ਕੰਪਨੀ ਦੇ ਨੁਮਾਇੰਦਿਆਂ ਮੁਤਾਬਕ ਸਥਾਨਕ
ਸ਼ਹਿਰ ਵਿੱਚ ਖੋਲੇ ਇਸ ਦੇ ਸ਼ੋਅ ਰੂਮ ਦੀ
ਕੰਵਰੇਜ਼ ਕਰਨ ਲਈ ਸ਼ਹਿਰ ਦੇ ਕੋਈ 60 ਤੋਂ
ਵੱਧ ਪੱਤਰਕਾਰ
ਪੁੱਜੇ। ਜਿਹਨਾਂ ਵਿੱਚ ਬਿਜਲਈ, ਪ੍ਰਿੰਟ ਮੀਡੀਆ ਤੇ ਪ੍ਰੈਸ ਫ਼ੋਟੋਗ੍ਰਾਫ਼ਰ ਵੀ ਸ਼ਾਮਲ ਸਨ। ਕੰਪਨੀ ਦੀ ਇਹ ਪ੍ਰੈਸ ਕੰਨਫ਼ਰੰਸ ਕੇਵਲ ਆਪਣੇ ਉਤਪਾਦਕਾਂ ਦੇ
ਪ੍ਰਚਾਰ ਤੋਂ ਵੱਧ ਕੁਝ ਨਹੀਂ ਸੀ। ਇਸ ਤੋਹਫ਼ਿਆਂ ਵਾਲੀ ਕੰਪਨੀ ਦੇ
ਸੋਅ ਰੂਮ ਵਿੱਚ ਜਾਣ ਲਈ ਪੱਤਰਕਾਰਾਂ ਵਿੱਚ ਐਨੀ ਹੋੜ ਲੱਗੀ ਹੋਈ ਸੀ ਕਿ ਉਸ ਤੋਂ ਪਹਿਲਾ ਮਾਂ ਬੋਲੀ ਪੰਜਾਬੀ
ਦੇ ਸਬੰਧ ਵਿੱਚ ਰੱਖ ਪ੍ਰੈਸ ਕਾਨਫ਼ਰੰਸ ਵਿੱਚ ਕੇਵਲ ਅੱਧੀ ਦਰਜ਼ਨ ਪੱਤਰਕਾਰ ਹੀ ਪੁੱਜੇ ਅਤੇ ਉਹਨਾਂ ਵਿੱਚੋਂ ਜਿਆਦਾਤਰ ਸ਼ੋਅ ਰੂਮ ਵਿੱਚ
ਜਾਣ ਦੀ ਕਾਹਲੀ ਵਿੱਚ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਆਗੂ ਜਸਵੀਰ ਸਿੰਘ ਸੇਮਾ ਨਾਲ
ਸੰਪਰਕ ਕਰਨ 'ਤੇ ਉਹਨਾਂ ਦੱਸਿਆ ਕਿ ਇਸ
ਜਥੇਬੰਦੀ ਵੱਲੋਂ ਜਦੋਂ ਵੀ ਕੋਈ ਪ੍ਰੈਸ ਕਾਨਫ਼ਰੰਸ ਕੀਤੀ ਜਾਂਦੀ ਹੈ ਤਾਂ ਵੱਧ ਤੋਂ ਵੱਧ 20 ਦੇ ਕਰੀਬ ਪੱਤਰਕਾਰ ਪੁੱਜਦੇ ਹਨ ਅਤੇ ਉਹਨਾਂ ਵਿੱਚ ਹੀ 3-4
ਇਲਟਰੋਨਿਕ ਮੀਡੀਆ ਦੇ ਪੱਤਰਕਾਰ ਸ਼ਾਮਲ ਹੁੰਦੇ ਹਨ। ਪੱਤਰਕਾਰਾਂ ਨੂੰ ਦਿੱਤੇ ਗਏ ਕੂਪਨਾਂ ਵਿੱਚ ਇੱਕ ਕੂਪਨ ਵਾਪਸ ਹੋਣ
ਦੀ ਵੀ ਖ਼ਬਰ ਹੈ,
ਹੁਣ ਦੇਖਣਾ ਇਹ ਹੈ ਕਿ ਸ਼ਹਿਰ ਦੇ ਕਿੰਨੇ
ਪੱਤਰਕਾਰ ਇਸ ਹਜ਼ਾਰ ਦੇ ਮੁੱਲ ਪਾਉਂਦੇ ਹਨ। ਪੰਜਾਬ ਹਿਊਮਨ ਰਾਈਟਸ ਕਮੇਟੀ ਦੇ ਜਨਰਲ ਸਕੱਤਰ ਕਾ. ਵੇਦ ਪ੍ਰਕਾਸ਼
ਗੁਪਤਾ ਨੇ ਇਸ ਵਰਤਾਰ ਦੀ ਨਿੰਦਿਆ ਕਰਦਿਆ ਕਿਹਾ ਕਿ ਮੀਡੀਆ ਦੀ ਸੇਲ ਲੱਗਦੀ ਜਾਂ ਰਹੀ ਹੈ, ਜੋ ਵੀ ਵੱਧ ਤੋਹਫ਼ੇ, ਵੱਧ ਰੁਪਏ ਜਾਂ ਵੱਧ ਬਿਜਨਿਸ ਦਿੰਦਾ ਹੈ ਉਸ ਨੂੰ ਹੀ ਛਾਪਿਆ ਜਾ
ਰਿਹਾ। ਉਹਨਾਂ ਕਿਹਾ ਕਿ ਆਮ ਆਦਮੀ ਦੀ ਗੱਲ ਨੂੰ ਮੀਡੀਆ ਨੇ ਹਾਸ਼ੀਆ 'ਤੇ ਹੀ ਧੱਕ ਦਿੱਤਾ ਹੈ।
No comments:
Post a Comment