ਬੁਲੰਦ ਸੋਚ ਬਿਊਰੋ/ ਇਕਬਾਲ ਸਿੰਘ ਸ਼ਾਂਤ
ਟੋਰਾਂਟੋ / ਨਵੀਂ ਦਿੱਲੀ: ਕੈਨੇਡਾ ਨੇ ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਭਾਰਤ ਤੋਂ ਸਿੱਧੀਆਂ ਉਡਾਣਾਂ ‘ਤੇ ਲਗਾਈ ਰੋਕ ਨੂੰ 21 ਸ਼ਤੰਬਰ ਤੱਕ ਵਧਾ ਦਿੱਤਾ ਹੈ । ਕੈਨੇਡਾ ਦੇ ਆਵਾਜਾਈ ਵਿਭਾਗ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ, ਕੈਨੇਡਾ ਦੀ ਜਨਤਕ ਸਿਹਤ ਏਜੰਸੀ ਦੀ ਸਲਾਹ ਦੇ ਆਧਾਰ ‘ਤੇ ਫੈਸਲਾ ਲਿਆ ਦੱਸਿਆ ਜਾਂਦਾ ਹੈ, ਜਿਸ ਤਹਿਤ ਭਾਰਤ ਤੋਂ ਕੈਨੇਡਾ ਲਈ ਸਾਰੀਆਂ ਸਿਧੀਆਂ ਕਾਰੋਬਾਰੀ ਨਿੱਜੀ ਉਡਾਣਾਂ 'ਤੇ 21 ਸ਼ਤੰਬਰ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ। ਭਾਰਤ ਤੋਂ ਪੜ੍ਹਾਈ ਲਈ ਸਤੰਬਰ ਇਨਟੇਕ ਲਈ ਕੈਨੇਡਾ ਜਾਣ ਖਾਤਰ ਹਜ਼ਾਰਾਂ ਵਿਦਿਆਰਥੀ ਸਿੱਧੀਆਂ ਉਡਾਣਾਂ ਖੁੱਲਣ ਦੀ ਉਡੀਕ ਵਿਚ ਹਨ । ਕੈਨੇਡਾ ਸਰਕਾਰ ਦੇ ਇਸ ਫੈਸਲੇ ਨਾਲ ਭਾਰਤੀ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਵੇਗੀ, ਉਥੇ ਅਸਿੱਧੀਆਂ ਉਡਾਣਾਂ ਰਾਹੀਂ ਲਗਭਗ ਚਾਰ ਤੋਂ ਪੰਜ ਗੁਣਾ ਮਹਿੰਗੀਆਂ ਟਿਕਟਾਂ ਮਿਲਣ ਕਰਕੇ ਵਿਦਿਆਰਥੀਆਂ ਦੇ ਮਾਪਿਆਂ ‘ਤੇ ਵੱਡਾ ਆਰਥਿਕ ਬੋਝ ਪਵੇਗਾ।
No comments:
Post a Comment