10 October 2021
ਚੰਨੀ ਦੇ ਮੁੰਡੇ ਦੇ ਵਿਆਹ ’ਤੇ ਕਿਸਾਨ ਸੰਘਰਸ਼ ਦਾ ਪਰਛਾਵਾਂ
ਮੀਟਿੰਗ ਰੱਦ ਕਰਨ ਤੋਂ ਤ੍ਰਭਕੇ ਕਿਸਾਨਾਂ ਨੇ ਤਿਹਰੇ-ਚੋਹਰੇ ਨਾਕੇ ਤੋੜ ਕੇ ਵਿੱਤ ਮੰਤਰੀ ਰਿਹਾਇਸ਼ ਦੇ ਦੋਵੇਂ ਬੂਹੇ ’ਤੇ ਘੇਰੇ
- ਘਰ ਮੂਹਰੇ ਬਠਿੰਡਾ-ਲੰਬੀ ਸੜਕ ’ਤੇ ਟੈਂਟ ਲਗਾ ਕੇ ਪੱਕਾ ਮੋਰਚਾ ਲਗਾਇਆ
- ਤਿੱਖੇ ਸੰਘਰਸ਼ ਕਾਰਨ ਡੀ. ਸੀ. ਅਤੇ ਐਸ.ਐਸ.ਪੀ. ਨੇ ਪਿੰਡ ਬਾਦਲ ’ਚ ਲਗਾਇਆ ਡੇਰਾ
ਇਕਬਾਲ ਸਿੰਘ ਸ਼ਾਂਤ
ਲੰਬੀ, 9 ਅਕਤੂਬਰ : ਨਰਮੇ ਨੂੰ ਗੁਲਾਬੀ ਸੁੰਡੀ ਖਰਾਬੇ ਦੇ ਮੁਆਵਜੇ ਬਾਰੇ ਪੰਜਾਬ ਸਰਕਾਰ ਨਾਲ ਅੱਜ ਕਿਸਾਨਾਂ ਦੀ ਮੁਕੱਰਰ ਮੀਟਿੰਗ ਮੁਲਤਵੀ ਹੋਣ ਖਿਲਾਫ਼ ਬਾਦਲ ਪਿੰਡ ’ਚ ਡਟੀ ਬੈਠੀ ਭਾਕਿਯੂ ਏਕਤਾ ਉਗਰਾਹਾਂ ਨੇ ਸਿਖਰਲਾ ਕਦਮ ਚੁੱਕ ਦਿੱਤਾ। ਯੂਨੀਅਨ ਦੇ ਹਜ਼ਾਰਾਂ ਕਿਸਾਨਾਂ ਨੇ ਪੁਲੀਸ ਦੇ ਤਿਹਰੇ-ਚੋਹਰੇ ਨਾਕੇ ਢਹਿ-ਢੇਰੀ ਕਰਦੇ ਵਿੱਤ ਮੰਤਰੀ ਦੇ ਘਰ ਦੇ ਦੋਵੇਂ ਬੂਹੇ ਪੱਕੇ ਤੌਰ ’ਤੇ ਘੇਰ ਲਏ। ਯੂਨੀਅਨ ਨੇ ਮਨਪ੍ਰੀਤ ਬਾਦਲ ਦੇ ਘਰ ਮੂਹਰੇ ਪੱਕਾ ਟੈਂਟ ਲਗਾ ਕੇ ਸਰਕਾਰ ਨਾਲ ਸਿੱਧਾ ਆਹਡਾ ਲਗਾ ਲਿਆ ਹੈ। ਕੱਲ ਸ਼ਾਮ ਡਿਪਟੀ ਕਮਿਸ਼ਨਰ ਵੱਲੋਂ ਅੱਜ ਮੀਟਿੰਗ ਨਾ ਹੋਣ ਸਕਣ ਦੀ ਸੂਚਨਾ ਮਗਰੋਂ ਕਿਸਾਨ ਦਾ ਸਰਕਾਰ ਪ੍ਰਤੀ ਰੋਹ ਪਨਪ ਪਿਆ। ਅੱਜ ਸਵੇਰੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਪੰਜਾਂ ਜ਼ਿਲਿਆਂ ਦੇ ਆਗੂਆਂ ਦੀ ਮੀਟਿੰਗ ’ਚ ਵਿੱਤ ਮੰਤਰੀ ਦੇ ਘਰ ਮੂਹਰੇ ਮੋਰਚਾ ਲਾਉਣ ਦਾ ਫੈਸਲਾ ਹੋਇਆ। ਬਾਅਦ ’ਚ ਸ਼ੰਗਾਰਾ ਸਿੰਘ ਮਾਨ ਨੇ ਸਟੇਜ ਤੋਂ ਦੋਵੇਂ ਗੇਟਾਂ ਦਾ ਘਿਰਾਓ ਦਾ ਐਲਾਨ ਕਰ ਦਿੱਤਾ। ਕੁਝ ਮਿੰਟਾਂ ’ਚ ਹੀ ਹਜ਼ਾਰਾਂ ਕਿਸਾਨ ਸਮੁੱਚੀਆਂ ਰੋਕਾਂ ਨੂੰ ਖਿੰਡਾਅ ਕੇ ਅਗਾਂਹ ਵਧ ਗਏ ਅਤੇ ਮੁਕੰਮਲ ਘਿਰਾਓ ਕਰ ਲਿਆ।
ਜ਼ਿਕਰਯੋਗ ਹੈ ਕਿ ਮੀਟਿੰਗ ਮੁਲਤਵੀ ਹੋਣ ਕਰਕੇ ਅੱਜ ਪੁਲਿਸ ਨੇ ਰੋਹਜਦਾ ਕਿਸਾਨਾਂ ਦੇ ਸੰਭਾਵੀ ਐਕਸ਼ਨ ਦੇ ਮੱਦੇਨਜ਼ਰ ਵਿੱਤ ਮੰਤਰੀ ਦੇ ਘਰ ਅਤੇ ਪੱਕੇ ਮੋਰਚੇ ਵਿਚਕਾਰ ਨਾਕਿਆਂ ਦੀ ਗਿਣਤੀ ਵਧਾ ਦਿੱਤੀ ਸੀ। ਉਥੇ ਨਾਕਿਆਂ ’ਤੇ ਕੰਡਿਆਲੀ ਤਾਰਾਂ, ਅੱਧੀ ਦਰਜਨ ਵਜਰ ਵਾਹਨ, ਜਲ ਤੋਪਾਂ ਅਤੇ ਸੈਂਕੜੇ ਮਰਦ ਔਰਤ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਸਨ। ਪ੍ਰਸ਼ਾਸਨ ਨੇ ਵਿੱਤ ਮੰਤਰੀ ਦੇ ਘਰ ਦੀ ਮੂਹਰਲੀ ਕੰਧ ਅਤੇ ਬੂਹਿਆਂ ਅੱਗੇ ਲੰਮੀਆਂ ਰੋਕਾਂ ਲਗਾ ਕੇ ਕਤਾਰਬੱਧ ਪੁਲਿਸ ਮੁਲਾਜਮ ਖੜੇ ਕੀਤੇ ਸਨ। ਡਿਪਟੀ ਕਮਿਸ਼ਨਰ ਐਚ.ਐਸ. ਸੂਦਨ ਅਤੇ ਜ਼ਿਲਾ ਪੁਲਿਸ ਮੁਖੀ ਚਰਨਜੀਤ ਸਿੰਘ ਸਵੇਰੇ ਤੋਂ ਪਿੰਡ ਬਾਦਲ ’ਚ ਪਾਵਰਕਾਮ ਰੈਸਟ ਹਾਊਸ ਵਿੱਚੋਂ ਸਥਿਤੀ ’ਤੇ ਨਜ਼ਰ ਬਣਾਏ ਹੋਏ ਸਨ। ਰੋਹਜਦਾ ਕਿਸਾਨਾਂ ਨੇ ਮਹਿਜ਼ ਅੱਧੇ ਘੰਟੇ ਵਿੱਚ ਵਿੱਤ ਮੰਤਰੀ ਦੇ ਘਰ ਮੂਹਰੇ ਲੰਬੀ-ਬਠਿੰਡਾ ਸੜਕ ’ਤੇ ਵਿਸ਼ਾਲ ਟੈਂਟ ਗੱਡ ਕੇ ਪੱਕਾ ਮੋਰਚਾ ਸਥਾਪਿਤ ਕਰ ਦਿੱਤਾ।
ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਵਿੱਤ ਮੰਤਰੀ ਦੇ ਘਰ ਮੂਹਰੇ ਪੱਕੇ ਮੋਰਚੇ ਨੂੰ ਸੰਬੋਧਨ ਕਰਦੇ ਆਖਿਆ ਕਿ ਕਾਂਗਰਸ ਸਰਕਾਰ ਨੇ ਮੀਟਿੰਗ ਰੱਦ ਕਰਕੇ ਕਿਸਾਨਾਂ ਮਜ਼ਦੂਰਾਂ ਪ੍ਰਤੀ ਮਾਰੂ ਨੀਤੀ ਨੂੰ ਉਜਾਗਰ ਕੀਤਾ ਹੈ। ਉਨਾਂ ਕਿਹਾ ਕਿ ਯੂਨੀਅਨ ਨੇ ਪਹਿਲਾਂ ਵੀ ਸਰਕਾਰ ਦੀ ਮਾੜੀ ਨੀਯਤ ਵੇਖੀ ਹੈ ਅਤੇ ਬਾਅਦ ਵਿਚ ਇਹੋ ਸਰਕਾਰ ਐਤਵਾਰ ਨੂੰ ਵੀ ਮੁਆਵਜੇ ਦੇ ਕਰੋੜਾਂ ਰੁਪਏ ਜਾਰੀ ਕਰਨ ਲਈ ਮਜ਼ਬੂਰ ਹੋਈ ਹੈ। ਮੋਰਚੇ ਦੀ ਸਟੇਜ ਤੋਂ ਐਲਾਨ ਕੀਤਾ ਗਿਆ ਕਿ ਵਿੱਤ ਮੰਤਰੀ ਦੇ ਘਰ ਦੇ ਦੋਵੇਂ ਬੂਹੇ ਘੇਰੇ ਜਾ ਚੁੱਕੇ ਹਨ। ਹੁਣ ਕੋਈ ਅੰਦਰੋਂ ਬਾਹਰ ਅਤੇ ਬਾਹਰੋਂ ਅੰਦਰ ਜਾਣ ਦੀ ਕੋਸ਼ਿਸ਼ ਨਾ ਕਰੇ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨਾ ਮੰਨੀ ਤਾਂ ਉਨਾਂ ਨੂੰ ਇਸ ਘਰ ਦੀ ਬਾਕੀ ਦਰਵਾਜ਼ਿਆਂ ਦੀ ਵੀ ਪੂਰੀ ਜਾਣਕਾਰੀ ਹੈ। ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ ਔਰਤ ਕਿਸਾਨ ਜਥੇਬੰਦੀ ਦੇ ਆਗੂ ਪਰਮਜੀਤ ਕੌਰ ਪਿੱਥੋ ਨੇ ਸਰਕਾਰ ਦੀ ਨਾਂਹ-ਪੱਖੀ ਰਵੱਈਏ ਨੂੰ ਗੈਰਲੋਕਤੰਤਰਿਕ ਦੱਸਿਆ। ਇਸ ਮੌਕੇ ਹਰਜਿੰਦਰ ਸਿੰਘ ਬੱਗੀ, ਰਾਮ ਸਿੰਘ ਭੈਣੀਬਾਘਾ, ਗੁਰਭੇਜ ਸਿੰਘ, ਗੁਰਪਾਸ਼ ਸਿੰਘੇਵਾਲਾ, ਨੱਥਾ ਸਿੰਘ ਰੋੜੀਕਪੂਰਾ ਨੇ ਸੰਬੋਧਨ ’ਚ ਕਿਹਾ ਕਿ ਪੰਜ ਦਿਨਾਂ ਤੋਂ ਕਿਸਾਨਾਂ ਮਜਦੂਰਾਂ ਨੂੰ ਅਣਗੌਲਿਆਂ ਕਰਨ ’ਤੇ ਸਰਕਾਰ ਪ੍ਰਤੀ ਕਿਸਾਨਾਂ ਮਜਦੂਰਾਂ ਦਾ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਹ ਗੁੱਸਾ ਨਰਮਾ ਤੇ ਹੋਰ ਖਰਾਬ ਹੋਈਆਂ ਫਸਲਾਂ ਦਾ ਪੂਰਾ ਮੁਆਵਜਾ ਲੈਣ ਤੋਂ ਬਾਅਦ ਹੀ ਮੱਠਾ ਪਵੇਗਾ।
08 October 2021
ਪੱਕਾ ਮੋਰਚਾ: ਵਿੱਤ ਮੰਤਰੀ ਦਾ ਘਰ 'ਪੱਕਾ' ਘੇਰਨ ਦੇ ਦਬਕੇ ’ਤੇ ਹਿੱਲੀ ਹਕੂਮਤ
* ਮੁਕਤਸਰ ਦੇ ਡੀ.ਸੀ ਤੇ ਐਸ.ਐਸ.ਪੀ. ਨੇ ਦਿਵਾਇਆ ਅੱਜ 11 ਵਜੇ ਚੰਨੀ ਦੇ ਪਿੰ੍ਰਸੀਪਲ ਸਕੱਤਰ ਨਾਲ ਮੀਟਿੰਗ ਦਾ ਸਮਾਂ
* ਸੂਤਰਾਂ ਮੁਤਾਬਕ ਪ੍ਰਸ਼ਾਸਨਕ ਦਿੱਕਤਾਂ ਕਰਕੇ ਮੀਟਿੰਗ 13 ਅਕਤੂਬਰ ਨੂੰ ਹੋਣ ਦੀ ਸੰਭਾਵਨਾ
*ਮੀਟਿੰਗ ਦੇਰੀ ਨਾਲ ਪੱਕੇ ਮੋਰਚੇ ਦਾ ਰਵੱਈਆ ਭਖਣ ਦੀ ਉਮੀਦ
ਲੰਬੀ: ਨਰਮਾ ਖਰਾਬੇ ਦੇ ਕਿਸਾਨਾਂ-ਮਜ਼ਦੂਰਾਂ ਨੂੰ ਮੁਆਵਜੇ ਲਈ ਪਿੰਡ ਬਾਦਲ ’ਚ ਵਿੱਤ ਮੰਤਰੀ ਦੇ ਬੂਹੇ ’ਤੇ ਲਗਾਏ ਕਿਸਾਨਾਂ-ਮਜ਼ਦੂਰਾਂ ਦੇ ਪੱਕੇ ਮੋਰਚੇ ਦੀਆਂ ਮੰਗਾਂ ਦੇ ਰੇਹੜਕੇ ਦੇ ਹੱਲ ਖਾਤਰ ਜ਼ਿਲਾ ਪ੍ਰਸ਼ਾਸਨ ਲਈ ਪਿੰਡ ਬਾਦਲ ’ਚ ਬੈਠਾ ਰਿਹਾ। ਸ਼ਾਮ ਤੱਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਜ਼ਿਲਾ ਪੁਲਿਸ ਮੁਖੀ ਚਰਨਜੀਤ ਸਿੰਘ ਦੀ ਭਾਕਿਯੂ ਏਕਤਾ ਉਗਰਾਹਾਂ ਦੇ ਆਗੂਆਂ ਨਾਲ ਦੋ ਪੜਾਵੀਂ ਮੀਟਿੰਗ ਮਗਰੋਂ ਮੁੱਖ ਮੰਤਰੀ ਪੰਜਾਬ ਦੇ ਪਿੰ੍ਰਸੀਪਲ ਸਕੱਤਰ, ਖੇਤੀਬਾੜੀ ਵਿਭਾਗ ਦੇ ਸਕੱਤਰ ਅਤੇ ਵਿੱਤ ਕਮਿਸ਼ਨਰ ਨਾਲ ਕੱਲ 9 ਅਕਤੂਬਰ ਨੂੰ 11 ਵਜੇ ਚੰਡੀਗੜ ’ਚ ਮੀਟਿੰਗ ’ਤੇ ਸਹਿਮਤੀ ਬਣੀ।
ਉੱਚ-ਪੱਧਰੀ ਸੂਤਰਾਂ ਮੁਤਾਬਕ ਪ੍ਰਸ਼ਾਸਨਿਕ ਦਿੱਕਤਾਂ ਕਾਰਨ ਇਹ ਮੀਟਿੰਗ 13 ਅਕਤੂਬਰ (ਬੁੱਧਵਾਰ) ਨੂੰ ਹੋਣ ਦੀ ਸੰਭਾਵਨਾ ਹੈ। ਇਸ ਦੇਰੀ ਨਾਲ ਪੱਕੇ ਮੋਰਚੇ ਦਾ ਤਿੱਖਾ ਰਵੱਈਆ ਸਾਹਮਣੇ ਆਉਣ ਦੀ ਉਮੀਦ ਹੈ।
ਅੱਜ ਸਵੇਰੇ 11 ਵਜੇ ਪਾਵਰਕਾਮ ਦੇ ਰੈਸਟ ਹਾਊਸ ਵਿੱਚ ਕਰੀਬ ਘੰਟੇ ਢਾਈ ਘੰਟੇ ਲੰਮੀ ਮੀਟਿੰਗ ਕਿਸਾਨਾਂ-ਮਜ਼ਦੂਰਾਂ ਅਤੇ ਜ਼ਿਲਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵਿਚਕਾਰ ਮੰਗ ਮੁਤਾਬਕ ਸਰਕਾਰੀ ਧਿਰ ਦੀ ਕੋਈ ਸੁਚੱਜੀ ਅਤੇ ਠੋਸ ਤਜਵੀਜ਼ ਸਾਹਮਣੇ ਨਾ ਆਉਣ ’ਤੇ ਵਗੈਰ ਬੇਸਿੱਟਾ ਸਮਾਪਤ ਹੋ ਗਈ। ਕਿਸਾਨਾਂ ਨੇ ਗੱਲਬਾਤ ਟੁੱਟਣ ਦਾ ਐਲਾਨ ਕਰਦੇ ਹੋਏ ਬਾਅਦ ਦੁਪਿਹਰ ਨਾਕਾ ਤੋੜ ਕੇ ਵਿੱਤ ਮੰਤਰੀ ਦੇ ਘਰ ਦੇ ਘਿਰਾਓ ਦਾ ਐਲਾਨ ਕਰ ਦਿੱਤਾ। ਜਿਸ ’ਤੇ ਸੂਬਾ ਸਰਕਾਰ ਹਰਕਤ ਵਿੱਚ ਆਈ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਭਾਕਿਯੂ ਏਕਤਾ ਉਗਰਾਹਾਂ ਦੇ ਵਫ਼ਦ ਦੀ ਕੱਲ 11 ਵਜੇ ਸਿਖ਼ਰਲੇ ਅਧਿਕਾਰੀਆਂ ਨਾਲ ਮੀਟਿੰਗ ਮੁਕਰਰ ਕਰਵਾ ਦਿੱਤੀ।
ਯੂਨੀਅਨ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਸਾਨਾਂ-ਮਜ਼ਦੂਰਾਂ ਨੂੰ ਕੱਲ ਕਿਸਾਨ, ਮਜ਼ਦੂਰ ਅਤੇ ਔਰਤਾਂ ਵੰਡੀ ਗਿਣਤੀ ’ਚ ਬਾਦਲ ਪਿੰਡ ਦੇ ਪੱਕੇ ਮੋਰਚੇ ’ਚ ਪੁੱੁਜਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਜੇਕਰ ਸਰਕਾਰ ਨੇ ਕੱਲ ਮੀਟਿੰਗ ’ਚ ਕਿਸਾਨਾਂ ਦੀਆਂ ਮੰਗਾਂ ਮਸਲੇ ਹੱਲ ਨਾ ਕੀਤੇ ਤਾਂ ਤੁਰੰਤ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਸ਼ਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਜਿੱਥੇ ਨਰਮੇ ਦੀ ਫਸਲ ਖ਼ਰਾਬ ਹੋਣ ਨਾਲ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ, ਉਥੇ ਤੰਗੀਆਂ-ਤੁਰਸ਼ੀਆਂ ’ਚ ਜ਼ਿੰਦਗੀ ਜਿਉਂ ਰਹੇ ਮਜਦੂਰਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋ ਗਿਆ। ਇਸ ਲਈ ਮਜ਼ਦੂਰਾਂ ਨੂੰ ਵੀ ਇਸ ਪੱਕੇ ਮੋਰਚੇ ਨੂੰ ਵੰਧ ਮਜਬੂਤ ਕਰਨ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨਾਲ ਮੀਟਿੰਗ ’ਚ ਨਰਮਾ ਅਤੇ ਹੋਰ ਫਸਲਾਂ ਦੇ ਖ਼ਰਾਬੇ ਦਾ ਨੁਕਸਾਨ ਸੱਠ ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਨੂੰ ਤੀਹ ਹਜ਼ਾਰ ਰੁਪਏ ਰੁਜ਼ਗਾਰ ਉਜਾੜਾ ਭੱਤਾ, ਨਰਮੇ ਦੇ ਖਰਾਬੇ ਕਾਰਨ ਖੁਦਕਸ਼ੀ ਕਰ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਦੱਸ ਲੱਖ ਰੁਪਏ ਮੁਆਵਜ਼ਾ, ਇੱਕ ਸਰਕਾਰੀ ਨੌਕਰੀ ਅਤੇ ਉੁਨਾਂ ਪਰਿਵਾਰਾਂ ਸਿਰ ਚੜਿਆ ਸਾਰਾ ਕਰਜ਼ਾ ਖਤਮ ਕਰਨ ਸਮੇਤ ਹੋਰਨਾਂ ਮੰਗਾਂ ਰੱਖੀਆਂ ਗਈਆਂ।
ਪ੍ਰਸ਼ਾਸਨ ਨਾਲ ਮੀਟਿੰਗ ਮੌਕੇ ਕਿਸਾਨਾਂ ਵਫਦ ’ਚ ਮਾਨਸਾ ਦੇ ਜ਼ਿਲਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਫਾਜਲਿਕਾ ਦੇ ਜ਼ਿਲਾ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ, ਜ਼ਿਲਾ ਮੁਕਤਸਰ ਸਾਹਿਬ ਦੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਅਤੇ ਔਰਤ ਆਗੂ ਪਰਮਜੀਤ ਕੌਰ ਪਿੱਥੋ ਸ਼ਾਮਲ ਸਨ।
‘ਸਿਆਸੀ ਸ਼ਾਬਾਸ਼ੀ’ ਲਈ ਮੁਕਤਸਰੀਆਂ ਤੋਂ ਉਤਾਂਹ ਹੋ ਕੇ ਪੇਸ਼ਕਸ਼ਾਂ ਕਰਦੇ ਰਹੇ ਬਠਿੰਡੇ ਵਾਲੇ
ਜ਼ਿਲਾਵਾਰ ਹੱਦਾਂ ਨੂੰ ਦਰਕਿਨਾਰ ਕਰਕੇ ਜ਼ਿਲਾ ਪ੍ਰਸ਼ਾਸਨ ਬਠਿੰਡਾ ਵੀ ਚੰਨੀ ਸਰਕਾਰ ਅਤੇ ਵਿੱਤ ਮੰਤਰੀ ਦੇ ਦਰਬਾਰ ਦੀ ਸ਼ਾਬਾਸ਼ੀ ਲਈ ਖੂਬ ਹੱਥ ਪੈਰ ਮਾਰਦਾ ਵਿਖਾਈ ਦਿੱਤਾ। ਪੱਕੇ ਮੋਰਚੇ ਦੀਆਂ ਮੰਗਾਂ ਬਾਰੇ ਪਿੰਡ ਬਾਦਲ ’ਚ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਪ੍ਰਸ਼ਾਸਨ ਕਿਸਾਨਾਂ ਨਾਲ ਰਾਬਤੇ ਤਹਿਤ ਬੈਠਾ ਹੋਇਆ ਸੀ। ਇਸੇ ਵਿਚਕਾਰ ਜ਼ਿਲਾ ਬਠਿੰਡਾ ਤੋਂ ਉਥੇ ਪੁੱਜਿਆ ਇੱਕ ਮਾਲ ਅਧਿਕਾਰੀ ਬਠਿੰਡਾ ਪ੍ਰਸ਼ਾਸਨ ਦੇ ਜਰੀਏ ਸੂਬਾ ਸਰਕਾਰ ਤੋਂ ਤੁਰੰਤ ਮੀਟਿੰਗ ਦਾ ਸਮਾਂ ਦਿਵਾਉਣ ਦੀ ਪੇਸ਼ਕਸ਼ਾਂ ਕਰਦਾ ਰਿਹਾ। ਜਿਸਨੂੰ ਭਾਕਿਯੁ ਏਕਤਾ ਉਗਰਾਹਾਂ ਯੂਨੀਅਨ ਨੇ ਨਕਾਰਦੇ ਕਿਹਾ ਕਿ ਮੁਕਤਸਰ ਸਾਹਿਬ ਦੇ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਇੱਕ ਚੈਨਲ ਗੱਲਬਾਤ ਹੋਣਾ ਚਾਹੀਦੀ ਹੈ।
'ਘਰ ਸੰਭਲਦਾ ਨਹੀਂ ਯੂ.ਪੀ. ਪੁੱਜ ਕੇ ਕਿਸਾਨੀ ਦੇ ਨਾਂਅ ਸਿਆਸਤਾਂ ਕਰਦੀ ਫਿਰਦੀ!'
- ਸਰਕਾਰੀ ਚੁੱਪੀ ਤੋਂ ਖਫ਼ਾ ਕਿਸਾਨਾਂ ਨੇ ਨਾਕਾ ਤੋੜ ਕੇ ਵਿੱਤ ਮੰਤਰੀ ਦਾ ਬੂਹਾ ਘੇਰਿਆ
- ਕਿਸਾਨੀ ਰੋਹ ਦੇ ਮੂਹਰੇ ਪੁਲਿਸ ਪ੍ਰਸ਼ਾਸਨ, ਕਤਾਰਬੱਧ ਅਮਲਾ, ਜਲ ਤੋਪਾਂ ਹੋਈਆਂ ਬੇਵੱਸ
- ਪ੍ਰਸ਼ਾਸਨ ਨੇ ਮੰਗਾਂ-ਮਸਲਿਆਂ ਦੇ ਹੱਲ ਲਈ ਕੱਲ 11 ਵਜੇ ਤੱਕ ਸਮਾਂ ਲਿਆ
ਇਕਬਾਲ ਸਿੰਘ ਸ਼ਾਂਤ
ਲੰਬੀ: ਨਰਮਾ ਪੱਟੀ ਕਿਸਾਨਾਂ ਦੇ ਗੁਲਾਬੀ ਸੁੰਡੀ ਵਾਲੇ ਜਖ਼ਮਾਂ ਨੂੰ ਭੁਲਾ ਕੇ ਸਿਆਸਤ ਖਾਤਰ ਉੱਤਰ ਪ੍ਰਦੇਸ਼ ’ਚ ਕਰੋੜਾਂ ਰੁਪਏ ਦੇ ਮੁਆਵਜ਼ੇ ਵੰਡਣ ਪੁੱਜ ਚੁੱਕੀ ਕਾਂਗਰਸ ਸਰਕਾਰ ਖਿਲਾਫ਼ ਖੇਤੀ ਪੁੱਤਰ ਦਾ ਗੁੱਸਾ ਸਿਖ਼ਰ ਨੂੰ ਸਬਰ ਦਾ ਬੰਨ ਟੁੱਟ ਗਿਆ। ਤਿੰਨ ਦਿਨਾਂ ਤੋਂ ਮੁਆਵਜੇ ਖਾਤਰ ਬਾਦਲ ਪਿੰਡ ’ਚ ਪੱਕੇ ਮੋਰਚੇ ’ਤੇ ਬੈਠੇ ਮਾਲਵਾ ਪੱਟੀ ਦੀ ਹਜ਼ਾਰਾਂ ਕਿਸਾਨਾਂ ਦੀ ਪੰਜਾਬ ਸਰਕਾਰ ਵੱਲੋਂ ਕੋਈ ਸਾਰ ਨਾ ਲੈਣ ’ਤੇ ਅੱਜ ਭਾਕਿਯੂ ਏਕਤਾ ਉਗਰਾਹਾਂ ਦੇ ਹਜ਼ਾਰਾਂ ਕਾਰਕੁੰਨਾਂ ਨੇ ਪੁਲਿਸ ਨਾਕਾ ਤੋੜ ਕੇ ਵਿੱਤ ਮੰਤਰੀ ਮਨਪ੍ਰੀਤ ਦਾ ਬੂਹਾ ਘੇਰ ਲਿਆ। ਵੱਡੇ ਕਿਸਾਨੀ ਰੋਹ ਦੇ ਮੂਹਰੇ ਬੇਵੱਸ ਹੋਏ ਪੁਲਿਸ ਪ੍ਰਸ਼ਾਸਨ, ਕਤਾਰਬੱਧ ਪੁਲਿਸ ਅਮਲਾ, ਜਲ ਤੋਪਾਂ ਅਤੇ ਵੱਡੀਆਂ-ਉੱਚੀਆਂ ਰੋਕਾਂ ਪਲਾਂ ’ਚ ਢਹਿਢੇਰੀ ਹੋ ਗਈਆਂ। ਨਾਕਾ ਤੋੜਨ ਉਪਰੰਤ ਤੇਜ਼ ਕਦਮੀਂ ਅਗਾਂਹ ਵਧਦੇ ਕਿਸਾਨਾਂ ਦੇ ਕਾਫ਼ਲੇ ਨੂੰ ਵੇਖ ਪ੍ਰਸ਼ਾਸਨਕ ਅਧਿਕਾਰੀਆਂ ਦੀ ਉੱਥੇ ਪੁੱਜ ਰਹੀਆਂ ਗੱਡੀਆਂ ਘਬਰਾਹਟ ’ਚ ਬੈਕ ਗੇਅਰ ਵਿੱਚ ਰਫ਼ਤਾਰ ਪੁੱਠੇ ਪੈਰੀਂ ਹੋ ਗਈਆਂ। ਯੂਨੀਅਨ ਨੇ ਦੋ ਘੰਟੇ ਪਹਿਲਾਂ ਪ੍ਰਸ਼ਾਸਨ ਨੂੰ ਨਾਕਾ ਤੋੜਨ ਦੀ ਅਗਾਊਂ ਚਿਤਾਵਨੀ ਦਿੱਤੀ ਸੀ। ਤਰ ਮੌਜੂਦ ਅਫ਼ਸਰਾਂ ਨੇ ਜ਼ਿਲਾ ਪ੍ਰਸ਼ਾਸਨ ਨਾਲ ਗੱਲ ਕਰਵਾਉਣ ਦਾ ਦਾਅ ਖੇਡਿਆ, ਪਰ ਕਿਸਾਨਾਂ ਨੇ ਮੁਆਵਜੇ ਤੋਂ ਘੱਟ ਕਿਸੇ ਗੱਲਬਾਤ ਤੋਂ ਨਾਂਹ ਕਰ ਦਿੱਤੀ।
ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਗੁਲਾਬੀ ਸੁੰਡੀ ਦੇ ਹਮਲੇ ਤੇ ਕੁਦਰਤੀ ਕਾਰਨਾਂ ਨਰਮਾ ਸਮੇਤ ਹੋਰ ਸਾਉਣੀ ਫਸਲਾਂ ਤਬਾਹ ਹੋ ਚੁੱਕੀਆਂ ਹਨ। ਜਿਸਦੇ ਮੁਆਵਜੇ ਲਈ ਪੰਜ ਅਕਤੂਬਰ ਤੋਂ ਕਿਸਾਨ, ਮਜ਼ਦੂਰ ਬਾਦਲ ਪਿੰਡ ’ਚ ਮੋਰਚਾ ਲਾਈ ਬੈਠੇ ਹਨ। ਸਰਕਾਰ ਨੇ ਮੁਆਵਜਾ ਦੇਣ ਦੀ ਬਜਾਇ ਚੁੱਪ ਧਾਰ ਲਈ। ਉਨਾਂ ਕਿਹਾ ਕਿ ਸਰਕਾਰ ਭੁਲੇਖਾ ਕੱਢ ਦੇਵੇ ਕਿ ਕਿਸਾਨ-ਮਜ਼ਦੂਰ ਅੱਕ-ਥੱਕ ਕੇ ਆਪਣੇ ਘਰਾਂ ਨੂੰ ਮੁੜ ਜਾਣਗੇ। ਉਹ ਤਾਂ ਸੰਘਰਸ਼ ਹੋਰ ਤੇਜ਼ ਕਰਕੇ ਮੰਗਾਂ ਮਨਵਾ ਕੇ ਘਰਾਂ ਨੂੰ ਪਰਤਨਗੇ।
ਜ਼ਿਲਾ ਮਾਨਸਾ ਦੇ ਰਾਮ ਸਿੰਘ ਭੈਣੀ ਬਾਘਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਖੇਖਣ ਕਰਨ ਦੇ ਦੋਸ਼ ਲਗਾਉਂਦੇ ਕਿਹਾ ਕਿ ਸੜਕਾਂ ’ਤੇ ਖੜੇ ਲੋਕਾਂ ਨੂੰ ਗੱਡੀ ਰੋਕ ਮਿਲਣ ਨਾਲ ਚਿਹਰਾ ਨਹੀਂ ਲੋਕਪੱਖੀ ਬਣਦਾ, ਸਗੋਂ ਉਸ ਲੋਕਾਂ ਦੀ ਮੁਸ਼ਕਿਲਾਂ ਨੂੰ ਆਪਣਾ ਪਿੰਡੇ ’ਤੇ ਮਹਿਸੂਸ ਕਰਨਾ ਪੈਂਦਾ ਹੈ। ਸ੍ਰੀ ਭੈਣੀ ਬਾਘਾ ਨੇ ਪੰਜਾਬ ਦੇ ਕਾਂਗਰਸੀ ਮੰਤਰੀਆਂ-ਵਿਧਾਇਕਾਂ ’ਤੇ ਕੁਰਸੀ ਯੁੱਧ ਲੜਨ ਦੇ ਦੋਸ਼ ਲਗਾਉਂਦੇ ਕਿਹਾ ਕਿ ਕਿਸਾਨਾਂ ਦੀ ਸਮੱਸਿਆਵਾਂ ਨਾਲ ਵੱਧ ਤਿੰਨ-ਤਿੰਨ ਮਹੀਨਿਆਂ ਲਈ ਮੰਤਰੀ ਬਣਨ ਤੇ ਸਾਬਕਾ ਮੁੱਖ ਮੰਤਰੀ ਕਹਿਲਾਉਣ ਦੀ ਦੌੜ ਲੱਗੀ ਹੈ। ਪ੍ਰਧਾਨ ਮੰਤਰੀ ਕੋਲ ਜਾ ਕੇ ਮੁੱਖ ਮੰਤਰੀ ਚਰਨਜੀਤ ਚੰਨੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਕੇ ਆਇਆ ਹੈ। ਉਨਾਂ ਕਿਹਾ ਕਿ ਜੇਕਰ ਚੰਨੀ ਕਿਸਾਨਾਂ ਦਾ ਸੱਚਾ ਹਿਤੈਸ਼ੀ ਹੈ ਤਾਂ ਗੁਲਾਬੀ ਸੁੰਡੀ ਦੇ ਨਰਮੇ ਦਾ ਮੁਆਵਜ਼ਾ ਦੇਣ ਦੀ ਉਸ ਕੋਲ ਲੋਕਤੰਤਰਿਕ ਤਾਕਤ ਹੈ, ਉਹ ਇਸ ਬਾਰੇ ਤੁਰੰਤ ਕਿਉਂ ਨਹੀਂ ਕਰਦਾ। ਉਨਾਂ ਕਿਹਾ ਕਿ ਜੇਕਰ ਚੰਨੀ ਸੱਚਮੁੱਚ ਗਰੀਬ ਹੈ ਤਾਂ ਨਰਮਾ ਖਰਾਬੇ ਕਰਕੇ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੇ ਘਰਾਂ ’ਚ ਕਿਉਂ ਨਹੀਂ ਗਿਆ। ਸੜਕਾਂ ’ਤੇ ਬੈਠੇ ਹਜ਼ਾਰਾਂ ਮੁੱਖ ਮੰਤਰੀ ਨੂੰ ਕਿਉਂ ਨਹੀਂ ਵਿਖਾਈ ਦੇ ਰਹੇ।
ਜ਼ਿਲਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਗੁਰਪਾਸ਼ ਸਿੰਘ ਸਿੰਘੇਵਾਲਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਵਾਪਰੀ ਲਖੀਮਪੁਰ ਖੀਰੀ ਬੇਹੱਦ ਦਰਦਨਾਕ ਅਤੇ ਸਰਕਾਰੀ ਗੁੰਡਾਗਰਦੀ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਮਸਿਆਵਾਂ ਤੋਂ ਧਿਆਨ ਵੰਡਾਉਣ ਅਤੇ ਸਿਆਸੀ ਹਿੱਤਾਂ ਲਈ ਪੰਜਾਬ ਦੇ ਮੁੱਖ ਮੰਤਰੀ ਅਤੇ ਮੰਤਰੀ ਉੱਤਰ ਪ੍ਰਦੇਸ਼ ’ਚ ਜਾ ਕੇ ਹਾਅ ਦੇ ਨਾਅਰੇ ਮਾਰ ਰਹੇ ਹਨ। ਜਦੋਂਕਿ ਪੰਜਾਬ ਦੇ ਸੜਕਾਂ ’ਤੇ ਰੁਲ ਰਹੇ ਹਨ। ਜਿਨਾਂ ਗੱਲ ਸੁਣਨ ਦਾ ਸਰਕਾਰ ਕੋਲ ਸਮਾਂ ਨਹੀਂ। ਬੱਗੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਪੀੜਤ ਕਿਸਾਨ ਦੀ ਬਾਂਹ ਫੜ ਕੇ ਯੂ.ਪੀ. ਵਾਲਿਆਂ ਨੂੰ ਸੁਨੇਹਾ ਦੇਵੇ ਤਾਂ ਉਥੇ ਇਨਾਂ ਦੀ ਸਰਕਾਰ ਆਪਣੇ ਆਪ ਬਣ ਜਾਵੇਗੀ।
ਵਿੱਤ ਮੰਤਰੀ ਦੇ ਘਰ ਦੇ ਘਿਰਾਓ ਮਗਰੋਂ ਪ੍ਰਸ਼ਾਸਨ ਹਰਕਤ ’ਚ ਆ ਗਿਆ। ਇਸ ਮਗਰੋਂ ਮਲੋਟ ਦੇ ਕਾਰਜਕਾਰੀ ਐੱਸ.ਡੀ.ਐੱਮ ਗਿੱਦੜਬਾਹਾ, ਐਸ.ਪੀ. (ਡੀ) ਰਾਜਪਾਲ ਸਿੰਘ ਅਤੇ ਡੀ.ਐਸ.ਪੀ. ਜਸਪਾਲ ਸਿੰਘ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ। ਕਿਸਾਨ ਆਗੂਆਂ ਨੂੰ ਕੱਲ 11 ਵਜੇ ਜਥੇਬੰਦੀ ਦੀ ਗੱਲਬਾਤ ਸਰਕਾਰ ਨਾਲ ਕਰਵਾ ਕੇ ਮੰਗਾਂ-ਮਸਲਿਆਂ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ। ਜਿਸ ਮਗਰੋਂ ਕਿਸਾਨ ਬੂਹੇ ਦਾ ਘਿਰਾਓ ਛੱਡ ਕੇ ਇੱਕ ਸੌ ਮੀਟਰ ਪਿਛਾਂਹ ਪਹਿਲਾਂ ਤੋਂ ਜਾਰੀ ਮੋਰਚੇ ਵਿੱਚ ਪੁੱਜ ਕੇ ਡਟ ਗਏ। ਕਿਸਾਨ ਨੇ ਐਲਾਨ ਕੀਤਾ ਕਿ ਕੱਲ ਮਸਲੇ ਦਾ ਹੱਲ ਨਾ ਨਿਕਲਿਆ ਤਾਂ ਵਿੱਤ ਮੰਤਰੀ ਦੀ ਕੋਠੀ ਦਾ ਅਣਮਿੱਥੇ ਸਮੇਂ ਲਈ ਮੁਕੰਮਲ ਘਿਰਾਓ ਕੀਤਾ ਜਾਵੇਗਾ।
06 October 2021
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਝੱਖੜ-ਮੀਂਹ ਨਾਲ ਝੋਨਾ ਤੇ ਨਰਮੇ ਦੀ ਫ਼ਸਲ ਬਰਬਾਦ, ਬਾਦਲ ਨੇ ਪ੍ਰਭਾਵਿਤ ਕਿਸਾਨਾਂ ਲਈ ਵਿਸ਼ੇਸ਼ ਗਿਰਦਾਵਰੀ ਅਤੇ ਮੁਆਵਜਾ ਮੰਗਿਆ
- ਲੰਬੀ ਹਲਕਾ ਅਤੇ ਮਲੋਟ ਬਲਾਕ ਦੇ ਵੱਡੀ ਗਿਣਤੀ ਪਿੰਡਾਂ ਅਤੇ ਗਿੱਦੜਬਾਹਾ ਦੇ 20 ਪਿੰਡਾਂ ’ਚ ਝੋਨੇ ਤੇ ਨਰਮੇ ਦਾ ਫ਼ਸਲਾਂ ਦਾ ਵੱਡਾ ਨੁਕਸਾਨ
- ਮਲੋਟ ਸਬ ਡਿਵੀਜਨ ’ਚ 25 ਸੌ ਏਕੜ ਫ਼ਸਲੀ ਰਕਬਾ ਪ੍ਰਭਾਵਿਤ
ਇਕਬਾਲ ਸਿੰਘ ਸ਼ਾਂਤ
ਲੰਬੀ, 5 ਅਕਤੂਬਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖੇਤਰ ਵਿੱਚ ਝੱਖੜ ਅਤੇ ਮੀਂਹ ਨਾਲ ਬਾਸਮਤੀ ਝੋਨਾ ਅਤੇ ਨਰਮੇ ਦੀਆਂ ਫ਼ਸਲ ਦੇ ਵੱਡੇ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਅਤੇ ਕਿਸਾਨਾਂ ਲਈ ਤੁਰੰਤ ਮੁਆਵਜੇ ਮੰਗਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਮਲੋਟ ਸਬ-ਡਿਵੀਜਨ ’ਚ ਕੱਲ ਮੀਂਹ ਅਤੇ ਝੱਖੜ ਕਾਰਨ ਪੱਕੀਆਂ ਤਿਆਰ ਫ਼ਸਲਾਂ ਵਾਲਾ ਕਰੀਬ 25 ਸੌ ਏਕੜ ਰਕਬਾ ਪ੍ਰਭਾਵਿਤ ਹੋਇਆ ਹੈ। ਫ਼ਸਲਾਂ ’ਚ ਪਾਣੀ ਵੀ ਖੜਾ ਦੱਸਿਆ ਜਾ ਰਿਹਾ ਹੈ।
ਲੰਬੀ ਹਲਕੇ ਦੇ ਅਧੀਨ ਪੈਂਦੇ ਬਲਾਕ ਮਲੋਟ ਦੇ ਵੱਡੀ ਗਿਣਤੀ ਪਿੰਡਾਂ ਦੇ ਇਲਾਵਾ ਬਲਾਕ ਲੰਬੀ ਦੇ ਪਿੰਡ ਬਲੋਚਕੇਰਾ, ਭਾਈਕੇਰਾ, ਮਾਹਣੀਖੇੜਾ, ਡੱਬਵਾਲੀ ਮੱਲਕੋ ਕੀ, ਅਰਨੀਵਾਲਾ ਵਜੀਰਾ, ਫੁੱਲੂਖੇੜਾ, ਕੰਗਣਖੇੜਾ, ਭੀਟੀਵਾਲਾ, ਕੱਖਾਂਵਾਲੀ, ਲਾਲਬਾਈ, ਥਰਾਜਵਾਲਾ, ਚੰਨੂ ਅਤੇ ਤੱਪਾਖੇੜਾ ਵਿਚ ਵੀ ਮੀਂਹ ਅਤੇ ਝੱਖੜ ਕਾਰਨ ਫ਼ਸਲਾਂ ਦਾ ਵੱਡਾ ਨੁਕਸਾਨ ਹੈ।
ਸਾਬਕਾ ਮੁੱਖ ਮੰਤਰੀ ਸ੍ਰੀ ਬਾਦਲ ਨੇ ਕਿਹਾ ਕਿ ਪਹਿਲਾਂ ਹੀ ਗੁਲਾਬੀ ਸੁੰਡੀ ਕਾਰਨ ਨਰਮਾ ਪੱਟੀ ਦੇ ਕਿਸਾਨਾਂ ਦੀ ਫ਼ਸਲਾਂ ਬਰਬਾਦ ਹੋ ਗਈਆਂ ਹਨ, ਹੁਣ ਇਸ ਮੀਂਹ ਅਤੇ ਝੱਖੜ ਨੇ ਬਾਕੀ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ। ਉਨਾਂ ਪੰਜਾਬ ਸਰਕਾਰ ਤੋਂ ਕੱਲ ਸ਼ਾਮ ਦੇ ਝੱਖੜ ਕਰਕੇ ਫ਼ਸਲਾਂ ਦੇ ਖਰਾਬੇ ਦੇ ਪ੍ਰਭਾਵਿਤ ਰਕਬਿਆਂ ਦੀ ਤੁਰੰਤ ਗਿਰਦਾਵਰੀ ਦੀ ਮੰਗ ਕੀਤੀ ਅਤੇ ਆਖਿਆ ਕਿ ਨੁਕਸਾਨ ਦਾ ਇਕਮੁਸ਼ਤ ਮੁਆਵਜ਼ਾ ਤੁਰੰਤ ਜਾਰੀ ਕਰਕੇ ਪੀੜਤ ਕਿਸਾਨਾਂ ਨੂੰ ਰਾਹਤ ਪਹੁੰਚਾਈ ਜਾਵੇ। ਸ੍ਰੀ ਬਾਦਲ ਨੇ ਕਿਹਾ ਕਿ ਮਾਲਵੇ ਦੇ ਇਸ ਖੇਤਰ ਨੇ ਸੇਮ ਕਰਕੇ ਵੱਡਾ ਸੰਤਾਪ ਹੰਢਾਇਆ ਹੈ। ਸੂਬਾ ਸਰਕਾਰ ਕਿਸਾਨਾਂ ਦੀ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਮਹਿਸੂਸ ਕਰਕੇ ਛੇਤੀ ਯੋਗ ਕਦਮ ਉਠਾਏ।
ਕਿਸਾਨਾਂ ਮੁਤਾਬਕ ਮੁੱਢਲੇ ਅੰਦਾਜ਼ੇ ’ਚ 30 ਤੋਂ 35 ਫ਼ੀਸਦੀ ਨੁਕਸਾਨ ਦਾ ਅਨੁਮਾਨ ਹੈ। ਖੇਤੀਬਾੜੀ ਵਿਭਾਗ ਮੁਤਾਬਕ ਸਬ ਡਿਵੀਜਨ ਮਲੋਟ (ਸਮੇਤ ਲੰਬੀ ਹਲਕਾ) ਅਤੇ ਗਿੱਦੜਬਾਹਾ ਹਲਕੇ ’ਚ ਕਰੀਬ 22 ਐਮ.ਐਮ. ਮੀਂਹ ਪਿਆ। ਬਾਕੀ ਹਕੀਕਤ ਫ਼ਸਲਾਂ ’ਚੋਂ ਪਾਣੀ ਸੁੱਕਣ ’ਤੇ ਬਾਹਰ ਆਵੇਗੀ।
ਨਰਮਾ ਚੁਵਾਈ ਦੇ ਸਿਖ਼ਰਲੇ ਮੌਕੇ ਮੀਂਹ ਕਾਰਨ ਨਰਮੇ ਦੀ ਕੁਆਲਿਟੀ ’ਤੇ ਵੱਡਾ ਅਸਰ ਪੈਣ ਕਰਕੇ ਚੰਗੀਆਂ ਕੀਮਤਾਂ ਦੇ ਸੀਜਨ ’ਚ ਨਰਮਾ ਉਤਪਾਦਕ ਕਿਸਾਨਾਂ ਨੂੰ ਆਰਥਿਕ ਨੁਕਸਾਨ ਦਾ ਸ਼ਿਕਾਰ ਹੋਣਾ ਪਵੇਗਾ। ਨਰਮੇ ਦੀ ਕੀਮਤ ਵਿੱਚ ਕੁਆਲਿਟੀ ਅਤੇ ਰੰਗ ਵਗੈਰਾ ਦਾ ਵੱਡਾ ਰੋਲ ਰਹਿੰਦਾ ਹੈ। ਸਰਕਾਰੀ ਸੂਤਰਾਂ ਮੁਤਾਬਕ ਖੇਤਰ ’ਚ ਝੋਨੇ ਅਤੇ ਨਰਮੇ ਦੀਆਂ ਲੰਮੇ ਕੱਦ ਫ਼ਸਲ ਦਾ ਨੁਕਸਾਨ ਹੋਇਆ ਹੈ ਅਤੇ ਫ਼ਸਲ ਦੋਗੀਆਂ ’ਚ ਡਿੱਗ ਪਈ ਹੈ। ਫ਼ਸਲੀ ਨੁਕਸਾਨ ਦੇ ਇਲਾਵਾ ਤਿਆਰ ਨਰਮੇ ਦੀ ਫ਼ਸਲ ਚੁਗਾਈ ਵਿੱਚ ਹਫ਼ਤੇ ਭਰ ਦੀ ਦੇਰੀ ਹੋਵੇਗੀ। ਇਸਦੇ ਇਲਾਵਾ ਮਲੋਟ ਹਲਕੇ ਦੇ ਕਾਫ਼ੀ ਪਿੰਡਾਂ ਪਿੰਡਾਂ ’ਚ ਮੀਂਹ ਕਰਕੇ ਫ਼ਸਲਾਂ ਦਾ ਨੁਕਸਾਨ ਹੋਇਆ ਹੈ।
ਗਿੱਦੜਬਾਹਾ ਹਲਕੇ ਦੇ ਪਿੰਡ ਦੋਲਾ, ਗਿੱਦੜਬਾਹਾ, ਪਿਊਰੀ, ਕੋਟਭਾਈ, ਚੋਟੀਆਂ, ਸਾਹਿਬਚੰਦ, ਸੋਥਾ, ਗੁਰੂਸਰ, ਗਿਲਜੇਵਾਲਾ, ਬੁੱਟਰ ਬਖੂਆ, ਬਬਾਣੀਆਂ, ਬਾਦੀਆਂ, ਕਰਾਈਵਾਲਾ, ਖੁੰਨਣ ਖੁਰਦ, ਗਿਲਜੇਵਾਲਾ, ਚੱਕ ਗਿਲਜੇਵਾਲਾ, ਛੱਤੇਆਣਾ, ਘੱਗਾ, ਫ਼ਕਰਸਰ ਅਤੇ ਥੇੜੀ ਵਿਖੇ ਵੀ ਝੋਨਾ ਅਤੇ ਬਾਸਮਤੀ ਫ਼ਸਲਾਂ ਦਾ ਨੁਕਸਾਨ ਹੋਇਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਲੰਬੀ ਹਲਕੇ ਦੇ ਸਰਹੱਦੀ ਪਿੰਡਾਂ ਸਿੰਘੇਵਾਲਾ-ਫਤੂਹੀਵਾਲਾ ਅਤੇ ਘੁਮਿਆਰਾ ਦੇ ਕਈ ਖੇਤਾਂ ’ਚ ਗੁਲਾਬੀ ਸੰੁਡੀ ਦੀ ਮਾਰ ਸਾਹਮਣੇ ਆਈ ਸੀ। ਪਹਿਲਾਂ ਤੋਂ ਖੇਤੀ ਕਾਨੂੰਨਾਂ ਦੇ ਝੰਬੇ ਅਤੇ ਦਿੱਲੀ ਦੀਆਂ ਹੱਦਾਂ ’ਤੇ ਸੰਘਰਸ਼ਸ਼ੀਲ ਕਿਸਾਨਾਂ ਦੀਆਂ ਫ਼ਸਲਾਂ ਦੇ ਝਾੜ ਚੰਗੇ ਹੋਣ ਦੇ ਬਾਵਜੂਦ ਵੱਖ-ਵੱਖ ਕੁਦਰਤੀ ਮਾਰਾਂ ਪੈ ਰਹੀਆਂ ਹੈ।
05 October 2021
ਖਾਕੀ ਨਾ ਰੋਕ ਸਕੀ ਨਰਮਾ ਖਰਾਬੇ ਦੇ ਮੁਆਵਜੇ ਲਈ ਪੁੱਜੇ ਹਜ਼ਾਰਾਂ ਕਿਸਾਨਾਂ ਦਾ ਰਾਹ
-ਭਾਕਿਯੂ ਏਕਤਾ ਉਗਰਾਹਾਂ ਦੇ ਵੱਲੋਂ ਵਿੱਤ ਮੰਤਰੀ ਦੇ ਘਰ ਨੇੜੇ ਪੱਕਾ ਮੋਰਚਾ ਸ਼ੁਰੂ
ਇਕਬਾਲ ਸਿੰਘ ਸ਼ਾਂਤ
ਬਾਦਲ ਪਿੰਡ, 5 ਅਕਤੂਬਰ
ਪਿੰਡ ਬਾਦਲ ਵਿਖੇ ਗੁਲਾਬੀ ਸੁੰਡੀ ਕਾਰਨ ਖਰਾਬ ਨਰਮਾ ਦੇ ਮੁਆਵਜ਼ਾ ਲਈ ਵਿੱਤ ਮੰਤਰੀ ਦੀ ਰਿਹਾਇਸ਼ ਮੂਹਰੇ ਜਾ ਰਹੇ ਭਾਕਿਯੂ ਏਕਤਾ ਉਗਰਾਹਾਂ ਦੇ ਹਜ਼ਾਰਾਂ ਕਾਰਕੁੰਨਾਂ ਦੇ ਵਲਵਲਿਆਂ ਮੂਹਰੇ ਸਖਤ ਪੁਲਿਸ ਰੋਕ ਪਲ ਭਰ ਨਾ ਟਿਕ ਸਕੀਆਂ। ਸੂਬਾ ਕਮੇਟੀ ਮੈਂਬਰ ਹਰਿੰਦਰ ਬਿੰਦੂ ਦੀ ਅਗਵਾਈ ਹੇਠ ਨਰਮਾ ਪੱਟੀ ਦੇ ਹਜ਼ਾਰਾਂ ਮਰਦ ਔਰਤਾਂ ਨੇ ਪਿੰਡ ਬਾਦਲ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਨੇੜੇ ਬਠਿੰਡਾ-ਲੰਬੀ ਸੜਕ 'ਤੇ ਪੱਕਾ ਮੋਰਚਾ ਲਗਾ ਦਿੱਤਾ।
ਪੱਕੇ ਮੋਰਚੇ ਵਿਚ ਮਾਲਵੇ ਦੇ ਪੰਜ ਜ਼ਿਲ੍ਹਿਆਂ ਦੇ ਕਿਸਾਨ ਸ਼ਾਮਲ ਹਨ। ਪੰਜਾਬ ਪੁਲਿਸ ਦੇ ਅਮਲੇ ਦੀ ਅਗਵਾਈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਐਸ. ਪੀ. ਰਾਜਪਾਲ ਸਿੰਘ ਹੁੰਦਲ ਕਰ ਰਹੇ ਹਨ। ਪੁਲਿਸ ਨੇ ਭਾਕਿਯੂ ਏਕਤਾ ਉਗਰਾਹਾਂ ਨੂੰ ਰੋਕਣ ਲਈ ਕਾਲਝਰਾਨੀ ਤੋਂ ਪਿੰਡ ਬਾਦਲ ਵਿਚ ਕਰੀਬ ਚਾਰ ਨਾਕੇ ਲਗਾਏ ਸਨ।
ਪਿੰਡ ਬਾਦਲ ਵਿਖੇ ਵਾਟਰ ਵਰਕਸ ਕੋਲ ਸੜਕ 'ਤੇ ਪੁਲਿਸ ਵਹੀਕਲ ਖੜ੍ਹੇ ਕਰ ਦਿੱਤੇ ਗਏ। ਜਿਹੜੇ ਕਿਸਾਨਾਂ ਦਾ ਭਖਵਾਂ ਜਲੌਅ ਵੇਖ ਕੇ ਗੱਡੀਆਂ ਪਾਸੇ ਕਰ ਦਿੱਤੀਆਂ ਗਈਆਂ। ਜਦੋਂ ਸਿਵਲ ਹਸਪਤਾਲ ਬਾਦਲ ਕੋਲ ਲੱਗਿਆਂ ਪੁਲਿਸ ਨਾਕਾ ਕਿਸਾਨਾਂ ਨੇ ਹਟਾ ਦਿੱਤਾ ਅਤੇ ਵਿੱਤ ਮੰਤਰੀ ਦੀ ਰਿਹਾਇਸ਼ ਕੋਲ ਪੁੱਜ ਗਏ। ਜਿਥੇ ਮੁੱਖ
ਪੁਲੀਸ ਨਾਕੇ ਮੂਹਰੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ। ਇਸ ਮੌਕੇ ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ , ਸੰਗਤ ਬਲਾਕ ਦੇ ਪ੍ਰਧਾਨ ਕੁਲਵੰਤ ਸ਼ਰਮਾ ਰਾਏ ਕੇ ਕਲਾਂ, ਲੰਬੀ ਬਲਾਕ ਦੇ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ, ਜਗਦੀਪ ਖੁੱਡੀਆਂ, ਸੁੱਚਾ ਸਿੰਘ ਕੋਟਭਾਈ , ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ,ਜ਼ਿਲ੍ਹਾ ਫ਼ਰੀਦਕੋਟ ਤੋਂ ਨੱਥਾ ਸਿੰਘ ਰੋੜੀਕਪੂਰਾ ਅਤੇ ਸੁਖਦੇਵ ਸਿੰਘ ਰਾਮੂਵਾਲਾ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਗੁਲਾਬੀ ਸੁੰਡੀ ਕਰਕੇ ਨਰਮੇ ਸੁੰਡੀ 60 ਹਜ਼ਾਰ ਰੁਪਏ ਪ੍ਰਤੀ ਏਕੜ , ਅਤੇ ਮਜਦੂਰਾਂ ਨੂੰ ਰੁਜ਼ਗਾਰ ਉਜਾੜਾ ਭੱਤਾ 30 ਹਜਾਰ ਰੁਪਏ ਪ੍ਰਤੀ ਪਰਿਵਾਰ ਲੈਣ ਅਤੇ ਹੋਰ ਕੁਦਰਤੀ ਕਾਰਨਾਂ ਕਰਕੇ ਖ਼ਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਲੈਣ ਲਈ 5 ਅਕਤੂਬਰ ਤੋਂ ਮੰਗਾਂ ਮੰਨੇ ਜਾਣ ਤੱਕ ਅਣਮਿਥੇ ਸਮੇਂ ਲਈ ਐਲਾਨਿਆ ਹੋਇਆ ਸੀ। ਖਬਰ ਲਿਖੇ ਜਾਣ ਤੱਕ ਮੋਰਚੇ ਵਿਚ ਸੰਘਰਸ਼ੀ ਵਲਵਲਿਆਂ ਤਹਿਤ ਲੋਕਪੱਖੀ ਗੀਤਾਂ ਦਾ ਦੌਰ ਜਾਰੀ ਸੀ।
04 October 2021
ਧਰਤੀ ਦੇ ਪੁੱਤਰ ਖਾਲੀ ਖ਼ਜ਼ਾਨੇ ਵਾਲੇ ਵਿੱਤ ਮੰਤਰੀ ਦਾ ‘ਬੂਹਾ’ ਮੱਲ ਕੇ ਲੈਣਗੇ ਮੁਆਵਜ਼ਾ
03 October 2021
2022 ਲਈ ਉੱਬਲਦੀ ਸਿਆਸਤ 'ਚ ਵੱਡੇ ਬਾਦਲ ਨਿਭਾਉਣਗੇ ਗਰਜਵੀਂ ਭੂਮਿਕਾ
ਇਕਬਾਲ ਸਿੰਘ ਸ਼ਾਂਤ/ਬੁਲੰਦ ਸੋਚ ਬਿਊਰੋ
ਬਠਿੰਡਾ: ਸੂਬਾਈ ਚੋਣ ਲਈ ਉੱਬਲ ਰਹੀ ਪੰਜਾਬ ਦੀ ਸਿਆਸਤ ਵਿਚ ਸੂਬੇ ਦੇ ਰਵਾਇਤੀ ਸ਼ਾਹ-ਅਸਵਾਰ ਅਤੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਵੀ ਗੱਰਜਵਾਂ ਰੋਲ ਨਿਭਾਉਣਗੇ। ਇਸਦੇ ਖੁੱਲ੍ਹੇਆਮ ਸੰਕੇਤ ਦਿੰਦੇ ਅੱਜ ਸਾਬਕਾ ਮੁੱਖ ਮੰਤਰੀ ਨੇ ਖੁਦ ਆਖ ਦਿੱਤਾ ਕਿ ਉਹ ਆਉਂਦੇ ਦਿਨਾਂ ਵਿਚ ਜਨਤਕ ਜੀਵਨ ਵਿਚ ਹੋਰ ਸਰਗਰਮੀ ਨਾਲ ਵਿਚਰਨਗੇ।
ਉਨ੍ਹਾਂ ਇਹ ਸੰਕੇਤ ਅੱਜ ਬਠਿੰਡਾ ਵਿਖੇ ਕਿਸਾਨ ਮਾਮਲਿਆਂ ’ਤੇ ਹੋਈ ਅਕਾਲੀ ਦਲ ਦੀ ਰੈਲੀ ਵਿਚ ਆਪਣੇ ਭਾਸ਼ਣ ਅਤੇ ਬਾਅਦ ਵਿਚ ਕੁਝ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਨਾਲ ਸਪਸ਼ਟ ਹੋ ਗਿਆ ਹੈ ਕਿ 2022 ਵਿਚ ਪੰਜਾਬ ਦਾ ਚੋਣ ਰੰਗ ਪਹਿਲਾਂ ਨਾਲੋਂ ਵੀ ਹੋਰ ਬਹੁਰੰਗੀ ਅਤੇ ਦਿਲਚਸਪ ਹੋਵੇਗਾ। ਸੂਬੇ ਦੇ ਹਾਲਤ ਜੱਗਜਾਹਰ ਹਨ ਕਿ ਤਾਜ਼ਾ-ਤਾਜ਼ਾ ਗੱਦੀ ਤੋਂ ਉੱਤਰੇ ਸਾਬਕਾ ਮੁੱਖ ਮੰਤਰੀ ਵੀ ਨਵੀਂ ਪਾਰਟੀ ਪੰਜਾਬ ਵਿਕਾਸ ਪਾਰਟੀ ਰਾਹੀਂ ਮੁੜ ਤੋਂ ਪੰਜਾਬ ਦਾ 'ਵਿਕਾਸ' ਕਰਨ ਲਈ ਕਾਹਲੇ ਹਨ।
ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਅਮਰਿੰਦਰ ਸਿੰਘ ਦੇ ਪੁੱਟੇ ਟੋਇਆਂ ਭਰ ਕੇ ਮੁੜ ਤੋਂ ਸਰਕਾਰ ਲਿਆਉਣ ਦੀ ਕੋਸ਼ਿਸ਼ ਵਿਚ ਤਨਦੇਹੀ ਨਾਲ ਜੁਟੇ ਹੋਏ ਹਨ, ਉਥੇ ਆਮ ਆਦਮੀ ਪਾਰਟੀ ਦੇ ਮੁਫਤ ਬਿਜਲੀ ਵਾਲੇ ਦਾਅਵਿਆਂ ਨੂੰ ਬਹੁਤਾ ਬੂਰ ਪੈਂਦਾ ਨਹੀਂ ਨਜਰ ਆ ਰਿਹਾ। ਅਕਾਲੀ-ਬਸਪਾ ਗਠਜੋੜ ਵੱਲੋਂ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗੁਵਾਈ ਹੇਠ ਲਗਭਗ ਹਰ ਮੁੱਦੇ 'ਤੇ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਪਰਧਾਨ ਨਵਜੋਤ ਸਿਧੂ, ਆਮ ਆਦਮੀ ਪਾਰਟੀ, ਭਾਜਪਾ ਅਤੇ ਹੋਰ ਕਈ ਦਲ ਆਪੋ ਆਪਣੀ ਵਾਹ ਲਗਾ ਰਹੇ ਹਨ.ਇਨ੍ਹਾਂ ਸਭ ਵਿਚਕਾਰ ਕਿਸਾਨ ਸੰਘਰਸ਼ ਆਪਣੇ ਤਿੱਖੇ ਰੰਗ ਵਿਖਾ ਰਿਹਾ ਹੈ।
ਬਠਿੰਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਵੱਡੇ ਬਾਦਲ ਨੇ ਕਿਹਾ ਕਿ ਉਮਰ ਅਤੇ ਸਿਹਤ ਦੀ ਪਰਵਾਹ ਨਹੀਂ, ਮੈਂ ਪੰਜਾਬੀਆਂ ਖਾਸ ਤੌਰ ’ਤੇ ਕਿਸਾਨਾਂ ਵਾਸਤੇ ਆਪਣੀ ਕੁਰਬਾਨੀ ਦੇਣ ਲਈ ਵੀ ਤਿਆਰ ਹਾਂ। ਉਹਨਾਂ ਕਿਹਾ ਕਿ ਮੈਂ ਦਬਾਅ ਝੱਲ ਸਕਦਾ ਹਾਂ ਅਤੇ ਚੁਣੌਤੀਆਂ ਨਾਲ ਲੜ ਸਕਦਾ ਹਾਂ। ਅਨਿਆਂ, ਜ਼ਬਰ ਅਤੇ ਵਿਤਕਰੇ ਖਿਲਾਫ ਆਪਣੇ ਲੋਕਾਂ ਦਾ ਬਚਾਅ ਕਰ ਸਕਦਾ ਹਾਂ।
ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਨੂੰ 94 ਸਾਲ ਦੀ ਵਡੇਰੀ ਉਮਰ ਕਰਕੇ ਕੋਰੋਨਾ ਮਹਾਮਾਰੀ ਦੌਰਾਨ ਕਾਫੀ ਸਮਾਂ ਡਾਕਟਰੀ ਸ੍ਲਾਹ 'ਤੇ ਏਕਾਂਤਵਾਸ ਵਿਚ ਲੰਘਾਉਣਾ ਪਿਆ। ਇਸ ਸਭ ਦੇ ਬਾਵਜੂਦ ਉਹ ਸਰਗਰਮ ਸਿਆਸਤ ਵਿਚ ਭੂਮਿਕਾ ਨਿਭਾਉਂਦੇ ਆ ਰਹੇ ਹਨ ਅਤੇ ਹੁਣ ਲੋਕਾਂ ਨੂੰ ਮਿਲਦੇ ਹਨ। ਰਵਾਇਤੀ ਸੀਟ ਲੰਬੀ ਤੋਂ ਵੀ ਚੋਣ ਲੜ੍ਹਨ ਬਾਰੇ ਉਨ੍ਹਾਂ ਦੀ ਚੁੱਪੀ ਨੇ ਵਿਰੋਧੀਆਂ ਨੂੰ ਉੱਸਲਵੱਟੇ ਪਾਏ ਹੋਏ ਹਨ। ਉਨ੍ਹਾਂ ਦੇ ਤਾਜ਼ਾ ਸੰਕੇਤਾਂ ਨਾਲ ਸੂਬਾ ਪੱਧਰ ਦੀ ਸਿਆਸਤ ਵਿਚ ਨਵੇਂ ਰੰਗ ਵੇਖਣ ਨੂੰ ਮਿਲਣਗੇ।
ਬੇਅਦਬੀ ਉਨ੍ਹਾਂ ਦਾ ਕਾਰਾ ਹੋ ਸਕਦੀ, ਜਿਨ੍ਹਾਂ ਦੇ ਆਗੂਆਂ ਨੇ ਸ੍ਰੀ ਹਰਿਮੰਦਿਰ ਸਾਹਿਬ ’ਤੇ ਬੰਬ ਸੁੱਟੇ: ਪ੍ਰਕਾਸ਼ ਸਿੰਘ ਬਾਦਲ
* ਭਾਜਪਾ ਸਰਕਾਰ ਨੇ ਖੇਤੀ ਬਿੱਲਾਂ ’ਤੇ ਵਿਸ਼ਵਾਸਘਾਤ ਕੀਤਾ : ਬਾਦਲ
* ਜੇਕਰ ਹਫਤੇ 'ਚ ਕਪਾਹ ਲਈ ਮੁਆਵਜ਼ਾ ਨਾ ਐਲਾਨਿਆ ਤਾਂ ਮੁੱਖ ਮੰਤਰੀ ਰਿਹਾਇਸ਼ ਘੇਰਾਂਗੇ : ਸੁਖਬੀਰ ਬਾਦਲ
ਬੁਲੰਦ ਸੋਚ ਬਿਊਰੋ
ਬਠਿੰਡਾ, 3 ਅਕਤੂਬਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਨੇ ਤਿੰਨ ਖੇਤੀ ਆਰਡੀਨੈਂਸਾਂ ਨੁੰ ਕਾਨੁੰਨਾਂ ਵਿਚ ਬਦਲਛ ਤੋਂ ਪਹਿਲਾਂ ਕਿਸਾਨਾਂ ਨੂੰ ਭਰੋਸੇ ਵਿਚ ਲੈਣ ਦੇ ਕੀਤੇ ਵਾਅਦਿਆਂ ’ਤੇ ਉਹਨਾਂ ਨਾਲ, ਉਹਨਾਂ ਦੀ ਪਾਰਟੀ ਨਾਲ ਤੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ।
ਉਹਨਾਂ ਕਿਹਾ ਕਿ ਇਹ ਵਾਅਦੇ ਅਕਾਲੀ ਦਲ ਦੇ ਜਨਤਕ ਸਟੈਂਡ ਵੇਲੇ ਕੀਤੇ ਗਏ ਸਨ ਜਦੋਂ ਅਕਾਲੀ ਦਲ ਨੇ ਕਿਹਾ ਸੀ ਕਿ ਉਹ ਸੰਸਦ ਵਿਚ ਬਿੱਲਾਂ ਦਾ ਵਿਰੋਧ ਕਰੇਗਾ ਤੇ ਮੰਤਰੀ ਮੰਡਲ ਦੀ ਕੁਰਸੀ ਵੀ ਛੱਡ ਦੇਵੇਗਾ ਤੇ ਗਠਜੋੜ ਵੀ ਤੋੜ ਦੇਵੇਗਾ ਜੇਕਰ ਸਰਕਾਰ ਨੇ ਕਿਸਾਨਾਂ ਨੁੰ ਭਰੋਸੇ ਵਿਚ ਲਏ ਬਗੈਰ ਇਹ ਕਾਨੂੰਨ ਪਾਸ ਕਰਵਾਏ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਵੇਲੇ ਉਹਨਾਂ ਨੁੰ ਪਹਿਲਾਂ ਹੀ ਭਰੋਸਾ ਦੁਆਇਆ ਸੀ ਕਿ ਉਹ ਕਿਸਾਨਾਂ ਦੀ ਇੱਛਾ ਅਨੁਸਾਰ ਚੱਲਣਗੇ। ਸਾਬਕਾ ਮੁੱਖ ਮੰਤਰੀ ਨੇ ਨੇ ਅੱਜ ਇਥੇ ਕਿਸਾਨ ਮਾਮਲਿਆਂ ’ਤੇ ਹੋਈ ਅਕਾਲੀ ਦਲ ਦੀ ਰੈਲੀ ਵਿਚ ਆਪਣੇ ਭਾਸ਼ਣ ਅਤੇ ਬਾਅਦ ਵਿਚ ਕੁਝ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਤਕਲੀਫਦੇਹ ਧੋਖੇ ਬਾਰੇ ਖੁਲ੍ਹਾਸਾ ਕੀਤਾ।
ਸ੍ਰੀ ਬਾਦਲ ਨੇ ਕਿਹਾ ਕਿ ਜਦੋਂ ਸੰਸਦ ਵਿਚ ਬਿੱਲ ਲਿਆ ਕੇ ਇਹਨਾਂ ਨੂੰ ਕਾਲੇ ਕਾਨੂੰਨਾਂ ਵਿਚ ਬਦਲਣ ਦਾ ਯਤਨ ਕੀਤਾ ਗਿਆ ਤਾਂ ਮੈਂ ਠੱਗਿਆ ਮਹਿਸੂਸ ਕੀਤਾ ਤੇ ਮੈਨੂੰ ਬਹੁਤ ਤਕਲੀਫ ਹੋਈ। ਉਹਨਾਂ ਕਿਹਾ ਕਿ ਇਸ ਕਾਰੇ ਨੇ ਮੈਨੁੰ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਪੰਜਾਬੀਆਂ ਨਾਲ ਕੀਤਾ ਵਿਸ਼ਵਾਸਘਾਤ ਚੇਤੇ ਕਰਵਾ ਦਿੱਤਾ। ਨਹਿਰੁ ਨੇ ਮਾਸਟਰ ਤਾਰਾ ਸਿੰਘ ਨਾਲ ਕੀਤੇ ਵਾਅਦਿਆਂ ’ਤੇ ਵਿਸ਼ਵਾਸਘਾਤ ਕੀਤਾ ਸੀ ਤੇ ਇੰਦਰਾ ਗਾਂਧੀ ਨੇ ਵੀ ਕਈ ਵਾਰ ਵਿਸ਼ਵਾਸਘਾਤ ਕੀਤਾ ਤੇ ਰਾਜੀਵ ਗਾਂਧੀ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਵਰਗੀ ਪਵਿੱਤਰ ਆਤਮਾ ਨਾਲ ਅਪਰਾਧਿਕ ਵਿਸ਼ਵਾਸਘਾਤ ਕੀਤਾ। ਉਹਨਾਂ ਕਿਹਾ ਕਿ ਮੈਨੂੰ ਲੱਗਿਆ ਸੀ ਕਿ ਭਾਜਪਾ ਕਾਂਗਰਸ ਨਾਲ ਵੱਖ ਹੋਵੇਗੀ ਪਰ ਜਦੋਂ ਮੈਂ ਆਤਮ ਮੰਥਨ ਕੀਤਾ ਤਾਂ ਪਾਇਆ ਕਿ ਇਹਨਾਂ ’ਤੇ ਵਿਸ਼ਵਾਸ ਕਰਨਾ ਬਹੁਤ ਵੱਡੀ ਭੁੱਲ ਸੀ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵਿਸ਼ਵਾਸਘਾਤ ਹੋਇਆ ਤਾਂ ਅਕਾਲੀ ਦਲ ਨੇ ਕਿਸਾਨਾਂ ਤੇ ਉਹਨਾਂ ਦੇ ਪ੍ਰਤੀਨਿਧਾਂ ਨਾਲ ਕੀਤੇ ਵਾਅਦੇ ਮੁਤਾਬਕ ਸਭ ਕੁਝ ਕੀਤਾ। ਅਸੀਂ ਮੰਤਰੀ ਮੰਡਲ ਤੋਂ ਅਸਤੀਫਾ ਵੀ ਦਿੱਤਾ, ਭਾਜਪਾ ਨਾਲ ਗਠਜੋੜ ਵੀ ਤੋੜਿਆ ਤੇ ਮੈਂ ਆਪਣਾ ਪਦਮ ਵਿਭੂਸ਼ਣ ਵੀ ਮੋੜ ਦਿੱਤਾ।
ਅਕਾਲੀ ਆਗੂ ਨੇ ਵੱਖ ਵੱਖ ਵਿਅਕਤੀਆਂ, ਪਾਰਟੀਆਂ ਤੇ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀਆਂ ਦੀ ਸਾਂਝੀ ਤਾਕਤ ਖਾਸ ਤੌਰ ’ਤੇ ਕਿਸਾਨਾ ਵਾਸਤੇ ਤਾਕਤ ਦੀ ਮਜ਼ਬੂਤੀ ਲਈ ਆਪਸੀ ਮਤਭੇਦ ਤੇ ਹਊਮੇ ਦੀ ਲੜਾਈ ਦਾ ਤਿਆਗ ਕਰਨ। ਉਹਨਾਂ ਕਿਹਾ ਕਿ ਸਾਨੂੰ ਇਕ ਦੂਜੇ ਨੁੰ ਨੀਵਾਂ ਵਿਖਾਉਣ ਦੀ ਬਿਰਤੀ ਛੱਡਣੀ ਪਵੇਗੀ ਤੇ ਇਸਦੀ ਥਾਂ ਆਪਣੀ ਸਾਰੀ ਤਾਕਤ ਤੇ ਸਰੋਤ ਇਕਜੁੱਟ ਹੋ ਕੇ ਕੇਂਦਰ ਨਾਲ ਲੜਾਈ ਵਿਚ ਲਾਉਣੇ ਪੈਣਗੇ।
ਉਹਨਾਂ ਕਿਹਾ ਕਿ ਜਿਥੇ ਤੱਕ ਅਕਾਲੀ ਦਲ ਦਾ ਸਵਾਲ ਹੈ, ਅਸੀਂ ਕਿਸਾਨ ਅੰਦੋਲਨ ਦੀ ਪੂਰਜ਼ੋਰ ਹਮਾਇਤ ਕੀਤੀ ਤੇ ਕਿਸਾਨ ਯੂਨੀਅਨਾਂ ਨਾਲ ਡੱਟ ਕੇ ਖੜ੍ਹੇ ਹਾਂ ਭਾਵੇਂ ਕਿ ਕੁਝ ਲੋਕਾਂ ਨੇ ਸਾਡੇ ਖਿਲਾਫ ਬੇਲੋੜੀਂਦੀਆਂ ਤੇ ਟਾਲੀਆਂ ਜਾ ਸਕਣ ਵਾਲੀਆਂ ਟਿੱਪਣੀਆਂ ਕੀਤੀਆਂ। ਉਹਨਾਂ ਕਿਹਾ ਕਿ ਅਸੀਂ ਇਸ ਪਵਿੱਤਰ ਲੜਾਈ ਵਿਚ ਲਿਆਂ ਹਾਸਲ ਕਰਨ ਵਾਸਤੇ ਸੰਘਰਸ਼ ਤੋਂ ਪਿੱਛੇ ਨਹੀਂ ਹਟਾਂਗੇ।
ਅਕਾਲੀ ਆਗੂ ਨੇ ਦੁਦਖਦਾਈ ਬੇਅਦਬੀ ਤੇ ਇਸ ਨਾਲ ਜੁੜੀਆਂ ਘਟਨਾਵਾਂ ਨਾਲ ਨਜਿੱਠਣ ਵਿਚ ਅਕਾਲੀ ਸਰਕਾਰ ਖਿਲਾਫ ਢਿੱਲਮੱਠ ਕਰਨ ਦੇ ਲੱਗੇ ਦੋਸ਼ਾਂ ਨਾਲ ਹੁੰਦੀ ਪੀੜਾ ਬਾਰੇ ਵੀ ਆਪਣਾ ਦਿਲ ਖੋਲਿ੍ਹਆ। ਉਹਨਾਂ ਕਿਹਾ ਕਿ ਸਾਡੇ ’ਤੇ ਦੋਸ਼ ਲਗਾਉਣ ਵਾਲਿਆਂ ਨੂੰ ਇਹ ਨਹੀਂ ਪਤਾ ਕਿ ਸਾਡੇ ਸ਼ਰਧਾਵਾਨ ਸਿੱਖ ਹੋਣ ਦੇ ਨਾਅਤੇ ਉਹ ਕਿਸ ਤਰੀਕੇ ਦਾ ਗੁਨਾਹ ਕਰ ਰਹੇ ਹਨ। ਉਹਨਾਂ ਕਿਹਾ ਕਿ ਜੋ ਸਾਡੇ ’ਤੇ ਬੇਅਦਬੀ ਬਾਰੇ ਦੋਸ਼ ਲਗਾ ਰਹੇ ਹਨ, ਉਹ ਗੁਰੂ ਸਾਹਿਬਾਨ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਹੀਂ ਬਲਕਿ ਇੰਦਰਾ ਗਾਂਧੀ ਦੇ ਸ਼ਰਧਾਲੂ ਹਨ ਜਿਸਨੇ ਤਤਕਾਲੀ ਰਾਜਪਾਲ ਬੀ ਡੀ ਪਾਂਡੇ ਨੂੰ ਸ਼ਰ੍ਹੇਆਮ ਕਿਹਾ ਸੀ ਕਿ ਮੈਂ ਸ੍ਰੀ ਹਰਿਮੰਦਿਰ ਸਾਹਿਬ ’ਤੇ ਬੰਬ ਸੁੱਟਣ ਲਈ ਤਿਆਰ ਹਾਂ। ਉਹਨਾਂ ਕਿਹਾ ਕਿ ਜਿਥੇ ਤੱਕ ਉਹਨਾਂ ਦਾ ਸਵਾਲ ਹੈ ਤਾਂ ਉਹਨਾਂ ਨੇ ਤਾਂ ਉਹਨਾਂ ਅਤੇ ਉਹਨਾਂ ਦੇ ਪਾਰਟੀ ਖਿਲਾਫ ਦੋਸ਼ ਲਾਉਣ ਵਾਲਿਆਂ ਨੂੰ ਵੀ ਬਖਸ਼ ਦਿੱਤਾ ਸੀ ਪਰ ਮੈਂ ਅਜਿਹੇ ਲੋਕਾਂ ਨੂੰ ਰੱਬ ਦੀ ਰਜ਼ਾ ਵਿਚ ਰਹਿਣ ਦੀ ਬੇਨਤੀ ਕਰਦਾ ਹਾਂ ਕਿਉਂਕਿ ਜਦੋਂ ਉਸਦੀ ਮਾਰ ਪੈਂਦੀ ਹੈ ਤਾਂ ਫਿਰ ਆਵਾਜ਼ ਨਹੀਂ ਆਉਂਦੀ।
ਇਥੇ ਵਿਸ਼ਾਲ ਰੈਲੀ ਨੁੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਜੇਕਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੁਲਾਬੀ ਸੁੰਡੀ ਨਾਲ ਪ੍ਰਭਾਵਤ ਹੋਏ ਕਿਸਾਨਾਂ ਵਾਸਤੇ ਇਕ ਹਫਤੇ ਦੇ ਅੰਦਰ ਅੰਦਰ ਮੁਆਵਜ਼ੇ ਦਾ ਐਲਾਨ ਨਾ ਕੀਤਾ ਤਾਂ ਫਿਰ ਅਕਾਲੀ ਦਲ ਚੰਡੀਗੜ੍ਹ ਵਿਚ ਉਹਨਾਂ ਦੀ ਰਿਹਾਇਸ਼ ਦਾ ਘਿਰਾਓ ਕਰੇਗਾ। ਉਹਨਾਂ ਕਿਹਾ ਕਿ ਪੰਜਾਬੀ ਚੰਨਂ ਦੀਆਂ ਕਾਰਵਾਈਆਂ ਨਾਲ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਆਸ ਸੀ ਕਿ ਪ੍ਰਭਾਵਤ ਕਿਸਾਨਾਂ ਨੂੰ ਮਿਲਣ ਵੇਲੇ ਉਹ ਮੁਆਵਜ਼ੇ ਦਾ ਐਲਾਨ ਕਰਨਗੇ ਪਰ ਬਜਾਏ ਅਜਿਹਾ ਕਰਨ ਦੇ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਕਿ ਸਰਕਾਰ ਉਹਨਾਂ ਨੂੰ ਕੀਟਨਾਸ਼ਕ ਦਵਾਈਆਂ ਭੇਜੇਗੀ। ਉਹਨਾਂ ਕਿਹਾ ਕਿ ਹੁਣ ਜਦੋਂ ਲੱਖਾਂ ਏਕੜ ਜ਼ਮੀਨ ਵਿਚ ਖੜ੍ਹੀ ਸਾਰੀ ਫਸਲ ਤਬਾਹ ਹੋ ਗਈ ਹੈ ਤਾਂ ਉਦੋਂ ਕੀਟਨਾਸ਼ਕਾਂ ਦੀ ਕੀ ਜ਼ਰੂਰਤ ਹੈ ?
ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਸਰਕਾਰ ਉਹਨਾਂ ਸਾਰਿਆਂ ਨੂੰ ਮੁਆਵਜ਼ਾ ਦੇਣ ਦੀ ਪਾਬੰਦ ਹੈ ਜਿਹਨਾਂ ਦੀ ਕਪਾਹ ਦੀ ਫਸਲ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਪੂਰੀ ਤਰ੍ਰਾਂ ਤਬਾਹ ਹੋ ਗਈ ਹੈ। ਉਹਨਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਕਿਸਾਨਾਂ ਲਈ ਮੁਆਵਜ਼ੇ ਦਾ ਐਲਾਨ ਨਾ ਕੀਤਾ ਤਾਂ ਫਿਰ ਅਗਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਉਹਨਾਂ ਨੁੰ ਨਿਆਂ ਦੇਵੇਗੀ। ਉਹਨਾਂ ਕਿਹਾ ਕਿ ਉਹਨਾਂ ਖੇਤ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ ਜਿਹਨਾਂ ਦੇ ਰੋਜ਼ਗਾਰ ਦਾ ਸਾਧਨ ਗੁਲਾਬੀ ਸੁੰਡੀ ਦੇ ਹਮਲੇ ਵਿਚ ਉਸੇ ਤਰੀਕੇ ਖੁੰਝ ਗਿਆ ਜਿਵੇਂ ਕਿਸਾਨਾਂ ਦੀ ਆਮਦਨ ਖੁੰਝ ਗਈ । ਉਹਨਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਵੇਲੇ ਜਦੋਂ ਪੂਰੀ ਕਪਾਹ ਦੀ ਫਸਲ ਤਬਾਹ ਹੋ ਗਈ ਸੀ ਤਾਂ ਖੇਤ ਮਜ਼ਦੂਰਾਂ ਨੁੰ 650 ਕਰੋੜ ਰੁਪਏ ਮੁਆਵਜ਼ਾ ਦਿੱਤਾ ਗਿਆ ਸੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਲਈ ਫਸਲ ਬੀਮਾ ਯੋਜਨਾ ਲਾਗੂ ਕਰੇਗੀ ਤਾਂ ਜੋ ਫਸਲ ਤਬਾਹ ਹੋਣ ’ਤੇ ਕਿਸਾਨਾਂ ਨੂੰ 70 ਤੋਂ 80 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲੇ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਵਜ਼ਾਰਤ ਦਾ ਹਿੱਸਾ ਸਨ ਜਿਸਨੇ ਸੂਬੇ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ’ਤੇ ਧੋਖਾ ਕੀਤਾ। ਉਹਨਾਂ ਕਿਹਾ ਕਿ ਹਰ ਕੋਈ ਚੰਨੀ ਦੀ ਵਿਰੋਧੀ ਧਿਰ ਦੇ ਆਗੂ ਵਜੋ ਭੂਮਿਕਾ ਨੂੰ ਜਾਣਦਾ ਹੈ। ਜਦੋਂ ਚੰਨੀ ਨੂੰ ਪੁੱਛਿਆ ਗਿਆ ਸੀ ਕਿ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕੀ ਕੰਮ ਕਰਵਾਏ ਤਾਂ ਚੰਨੀ ਨੇ ਕਿਹਾ ਸੀ ਕਿ ਸੜਕਾਂ ਦੇ ਪੈਚ ਲਗਾਏ ਹਨ। ਇਸ ਵਾਰ ਪੈਚ ਵੀ ਨਹੀਂ ਲੱਗੇ।
ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਗੁਲਾਬੀ ਸੁੰਡੀ ਦੇ ਹਮਲੇ ਨਾਲ ਹੋਏ ਨੁਕਸਾਨ ਨੂੰ ਨਾ ਝੱਲਦਿਆਂ ਉਹਨਾਂ ਦੇ ਬਠਿੰਡਾ ਸੰਸਦੀ ਹਲਕੇ ਦੇ 7 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ। ਉਹਨਾਂ ਕਿਹਾ ਕਿ ਕਿਸਾਨ ਇਹ ਕਦਮ ਚੁੱਕਣ ਲਈ ਮਜਬੂਰ ਹਨ ਕਿਉਂਕਿ ਕਾਂਗਰਸ ਸਰਕਾਰ ਨੇ ਉਹਨਾਂ ਲਈ ਤੁਰੰਤ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਕਿਸਾਨਾਂ ਨਾਲ ਠੱਗੀ ਮਾਰੀ ਜਾ ਰਹੀ ਹੈ ਤੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਵੱਖ ਵੱਖ ਸੜਕਾਂ ਲਈ ਉਹਨਾਂ ਦੀ ਜ਼ਮੀਨ ਕੌਡੀਆਂ ਦੇ ਭਾਅ ਐਕਵਾਇਰ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹਾਲਾਂਕਿ ਸਾਬਕਾ ਮੁੰਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਮੁਆਵਜ਼ਾ ਦੇਣ ਵਾਸਤੇ ਇਕ ਸਾਲ ਪੇਸ਼ ਕੀਤੀ ਗਈ ਸੀ ਪਰ ਮੌਜੂਦਾ ਕਾਂਗਰ ਸਰਕਾਰ ਕਿਸਾਨਾਂ ਨੂੰ ਨਿਗੂਣਾ ਮੁਆਵਜ਼ਾ ਦੇ ਰਹੀ ਹੈ। ਉਹਨਾਂ ਕਿਹਾ ਕਿ ਮੈਂ ਕਿਸਾਨਾਂ ਨੁੰ ਅਪੀਲ ਕਰਦੀ ਹਾਂ ਕਿ ਉਹ ਡਟੇ ਰਹਿਣ ਤੇ ਵਿਸ਼ਵਾਸ ਦੁਆਉਂਦੀ ਹੈ ਕਿ ਸੂਬੇ ਵਿਚ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਬਣਨ ’ਤੇ ਉਹਨਾਂ ਨੁੰ ਵਾਜਬ ਮੁਆਵਜ਼ਾ ਪ੍ਰਦਾਨ ਕੀਤਾ ਜਾਵੇਗਾ।
ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਸਾਨਾਂ ਦੇ ਹੱਕ ਵਿਚ ਸਰਦਾਰਨੀ ਹਰਸਿਮਰਤ ਕੌਰ ਬਾਦਲ ਵੱਲੋਂ ਮੰਤਰੀ ਮੰਡਲ ਵੱਲੋਂ ਅਸਤੀਫਾ ਦੇਣ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਸਿਰਫ ਅਕਾਲੀ ਦਲ ਤੇ ਬਸਪਾ ਸਰਕਾਰ ਹੀ ਕਿਸਾਨਾਂ, ਮਜ਼ਦੂਰਾਂ ਤੇ ਕਮਜ਼ੋਰ ਵਰਗਾਂ ਦਾ ਹੱਥ ਫੜ ਸਕਦੀ ਹੈ। ਇਸ ਮੌਕੇ ਹੋਰਨਾਂ ਤੋਂ ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਜਗਮੀਤ ਸਿੰਘ ਬਰਾੜ, ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਸਰੂਪ ਚੰਦ ਸਿੰਗਲਾ, ਜੀਤ ਮਹਿੰਦਰ ਸਿੰਘ ਸਿੱਧੂ, ਪ੍ਰਕਾਸ਼ ਸਿੰਘ ਭੱਟੀ, ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਤੇ ਐਸ ਓ ਆਈ ਦੇ ਪ੍ਰਧਾਨ ਰੋਬਿਨ ਬਰਾੜ ਵੀ ਹਾਜ਼ਰ ਸਨ।
02 October 2021
ਬੇਵਜਾ ਮੰਗੇ ਦੋ ਲੱਖ ਰੁਪਏ ਨਾ ਦੇਣ ’ਤੇ ਦਰਖ਼ਾਸਤ ਤਹਿਤ ਚੌਕੀ ਬੁਲਵਾਇਆ, ਵਾਪਸੀ ’ਤੇ ਕੁੱਟ-ਕੁੱਟ ਕੇ ਕੀਤਾ ਜਖ਼ਮੀ
- ਡੱਬਵਾਲੀ ਦੇ ਕਾਂਗਰਸੀ ਪਰਿਵਾਰ ਦੇ ਨੌਨਿਹਾਲ ਅਤੇ ਚਾਰ ਹੋਰਨਾਂ ’ਤੇ ਮੁਕੱਦਮਾ
- ਪੀੜਤ ਵੱਲੋਂ ਪੁਲਿਸ ’ਤੇ ਮੁਲਜਮਾਂ ਦੀ ਗਿ੍ਰਫ਼ਤਾਰੀ ਨਾ ਕਰਨ ਦੇ ਦੋਸ਼
ਲੰਬੀ : ਡੱਬਵਾਲੀ ਦੇ ਕਾਂਗਰਸੀ ਪਰਿਵਾਰ ਦੇ ਆਚਾਰ ਵਪਾਰੀ ਤੋਂ ਕਥਿਤ ਦੋ ਲੱਖ ਰੁਪਏ ਮੰਗਣ, ਮਾਰ-ਕੁੱਟ ਦੀ ਦਰਖਾਸਤ ’ਤੇ ਉਲਝਾਉਣ ਦੇ ਬਾਅਦ ਉਸਨੂੰ ਘੇਰ ਕੇ ਜਖ਼ਮੀ ਕਰਨ ਵਾਲੇ ਪਹੁੰਚ ਵਾਲੇ ਮੁਲਜਮਾਂ ਦੀ ਗਿ੍ਰਫ਼ਤਾਰ ਨਹੀਂ ਹੋ ਰਹੀ। ਲੰਬੀ ਪੁਲਿਸ ਨੇ ਡੱਬਵਾਲੀ ਦੇ ਇੱਕ ਨਾਮੀ ਕਾਂਗਰਸੀ ਪਰਿਵਾਰ ਦੇ ਇੱਕ ਨੌਜਵਾਨ ਸਮੇਤ ਚਾਰਾਂ ਖਿਲਾਫ਼ ਮੁਕੱਦਮਾ ਕੀਤਾ ਹੋਇਆ ਹੈ। ਪੀੜਤ ਕਈ ਦਿਨ ਸਿਵਲ ਹਸਪਤਾਲ ਬਠਿੰਡਾ ’ਚ ਜ਼ੇਰੇ ਇਲਾਜ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਦਾ ਆਪਸ ਰੁਪਇਆਂ ਦਾ ਲੈਣ-ਦੇਣ ਦਾ ਮਸਲਾ ਹੈ।
ਡੱਬਵਾਲੀ ਵਾਸੀ ਧੀਰਜ ਕੁਮਾਰ ਨੇ ਕਿਹਾ ਕਿਹਾ ਕਿ ਉਹ ਆਚਾਰ ਬਣਾਉਣ ਦਾ ਕੰਮ ਕਰਦਾ ਹੈ। ਬੀਤੇ ਦਿਨੀਂ ਉਸਨੂੰ ਪੱਪੂ ਬਰਾੜ ਦੇ ਨੰਬਰ ਤੋਂ ਇੱਕ ਵਟੱਸਐਪ ਕਾਲ ਆਈ। ਜਿਸ ਵਿੱਚ ਉਸ ਤੋਂ ਦੋ ਲੱਖ ਰੁਪਏ ਦੀ ਮੰਗ ਕੀਤੀ ਗਈ। ਜਦੋਂ ਉਸਨੇ ਡੱਬਵਾਲੀ ਦੇ ਕਾਂਗਰਸ ਆਗੂ ਵਗੈਰਾ ਤੋਂ ਬੇਵਜਾ ਮੰਗੇ ਦੋ ਲੱਖ ਰੁਪਏ ਦੇਣ ਤੋਂ ਨਾਂਹ ਕਰ ਦਿੱਤੀ। ਜਿਸ ’ਤੇ ਉਸਨੂੰ ਉਲਝਾਉਣ ਖਾਤਰ ਦੂਜੀ ਧਿਰ ਨੇ ਕਿੱਲਿਆਂਵਾਲੀ ਚੌਕੀ ਦੇ 21 ਸਤੰਬਰ ਨੂੰ ਬਾਲ ਮੰਦਰ ਸਕੂਲ ਨੇੜੇ ਮਾਰ-ਕੁੱਟ ਦੀ ਝੂਠੀ ਦਰਖਾਤ ਦੇ ਦਿੱਤੀ। ਧੀਰਜ ਨੇ ਕਿਹਾ ਕਿ ਉਹ 21 ਸਤੰਬਰ ਨੂੰ ਉਸਦੇ ਚਾਚਾ ਪਵਨ ਕੁਮਾਰ ਨੂੰ ਗੁਰਦੇ ਦੀ ਦਵਾਈ ਦਿਵਾਉਣ ਜਲੰਧਰ ਗਿਆ ਹੋਇਆ ਸੀ। ਧੀਰਜ ਅਨੁਸਾਰ ਪੁਲਿਸ ਵੱਲੋਂ ਸ਼ਿਕਾਇਤ ਬਾਰੇ ਤਲਬ ਕਰਨ ’ਤੇ ਉਹ 24 ਸਤੰਬਰ ਨੂੰ ਕਿੱਲਿਆਂਵਾਲੀ ’ਚ ਗਿਆ, ਉਥੇ ਪੜਤਾਲ ਤਹਿਤ ਆਪਣੀ ਸਫ਼ਾਈ ਦੇ ਕੇ ਪਰਤ ਰਿਹਾ ਸੀ ਤਾਂ ਕਾਂਗਰਸ ਆਗੂ ਦੇ ਭਤੀਜੇ ਸੰਮਨ ਬਰਾੜ ਅਤੇ ਅਣਪਛਾਤੇ ਚਾਰ ਜਣਿਆਂ ਨੇ ਕਾਰ ’ਤੇ ਪੁੱਜ ਕੇ ਉਸਨੂੰ ਘੇਰ ਲਿਆ ਅਤੇ ਉਸਦੀ ਬੇਰਹਿਮੀ ਨਾਲ ਮਾਰ-ਕੁੱਟ ਕੀਤੀ। ਧੀਰਾ ਨੇ ਕਿਹਾ ਕਿ ਮੁਲਜਮ ਧਿਰ ਸਿਆਸਤ ਨਾਲ ਸਬੰਧਤ ਹੋਣ ਕਰਕੇ ਲੰਬੀ ਅਤੇ ਘੁੱਦਾ ਦੇ ਸਰਕਾਰੀ ਹਸਪਤਾਲਾਂ ਦੇ ਅਮਲੇ ਨੇ ਉਸਦੇ ਇਲਾਜ ਤੱਕ ਪੈਰ ਨਹੀਂ ਲਗਾਏ। ਕਈ ਘੰਟੇ ਖੱਜਲ ਹੋਣ ਮਗਰੋਂ ਉਸਨੇ ਸਿਵਲ ਹਸਪਤਾਲ ਬਠਿੰਡਾ ’ਚ ਦਾਖ਼ਲ ਹੋ ਕੇ ਇਲਾਜ ਕਰਵਾਇਆ। ਧੀਰਜ ਕੁਮਾਰ ਨੇ ਕਿਹਾ ਕਿ ਉਸਦੀ ਜਾਨ ਨੂੰ ਖ਼ਤਰਾ ਹੈ ਅਤੇ ਪੁਲਿਸ ਮੁਲਜਮਾਂ ਨੂੰ ਫੜਨ ਤੋਂ ਪਾਸਾ ਵੱਟ ਰਹੀ ਹੈ।
ਕਿੱਲਿਆਂਵਾਲੀ ਚੌਕੀ ਦੇ ਏ.ਐਸ.ਆਈ. ਤੇਜਿੰਦਰ ਸਿੰਘ ਦਾ ਕਹਿਣਾ ਸੀ ਕਿ ਧੀਰਜ ਕੁਮਾਰ ਦੀ ਸ਼ਿਕਾਇਤ ’ਤੇ ਸੰਮਨ ਬਰਾੜ ਵਾਸੀ ਚੌਟਾਲਾ ਰੋਡ, ਡੱਬਵਾਲੀ ਅਤੇ ਚਾਰ ਹੋਰਨਾਂ ’ਤੇ ਧਾਰਾ 341, 323, 427, 148 ਅਤੇ 149 ਤਹਿਤ ਮੁਕੱਦਮਾ ਦਰਜ ਹੈ। ਉਨਾਂ ਕਿਹਾ ਕਿ ਦੂਜੀ ਧਿਰ ਵੱਲੋਂ ਵੀ ਧੀਰਜ ਕੁਮਾਰ ’ਤੇ 21 ਸਤੰਬਰ ਦੀ ਮਾਰ-ਕੁੱਟ ਦੀ ਸ਼ਿਕਾਇਤ ਆਈ ਹੋਈ ਹੈ ਅਤੇ ਉਸ ਵਿੱਚ ਡੱਬਵਾਲੀ ਦੇ ਹਸਪਤਾਲ ਦੀ ਐਮ.ਐਲ.ਆਰ ਹੈ। ਜ਼ਿਕਰਯੋਗ ਹੈ ਕਿ ਡੱਬਵਾਲੀ ਸ਼ਹਿਰ ’ਚ ਲੋਕਾਂ ਦੇ ਆਪਸੀ ਝਗੜਿਆਂ ਨੂੰ ਕਾਨੂੰਨੀ ਦਾਅ-ਪੇਚਾਂ ਨਾਲ ਪੰਜਾਬ ਦੀ ਸਰਹੱਦੀ ਚੌਕੀ ਕਿੱਲਿਆਂਵਾਲੀ ਤੱਕ ਪਹੁੰਚਾ ਕੇ ਖੇਡਣ ਦੀ ਪੁਰਾਣੀ ਰਵਾਇਤ ਚੱਲੀ ਆ ਰਹੀ ਹੈ। ਇਸਦੇ ਇਲਾਵਾ ਸਰਹੱਦੀ ਖੇਤਰ ਵਿੱਚ ਬਹੁਤ ਸਾਰੇ ਸ਼ਰੀਫ਼ ਚਿਹਰੇ ਵਾਲੇ ਸਫ਼ੈਦਪੋਸ਼ ਲੋਕਾਂ ਦੇ ਅੰਦਰੂਨੀ ਗੈਂਗ ਵੀ ਬਣੇ ਹੋਏ ਹਨ। ਜਿਹੜੇ ਭੂ-ਮਾਫ਼ੀਆ, ਜੂਆ-ਸੱਟਾ, ਕਿ੍ਰਕਟ ਬੁੱਕੀ, ਟੈਕਸ ਚੋਰੀ ਅਤੇ ਨਸ਼ਾ ਤਸਕਰੀ ਅਤੇ ਹੋਰਨਾਂ ਸਾਰੇ ਚੰਗੇ ਮਾੜੇ ਕਾਰਿਆਂ ਨਾਲ ਪੂਰੇ ਬਣਦੇ ਫਰਜ਼ ਅਤੇ ਅਖ਼ਤਿਆਰ ਨਿਭਾਉਂਦੇ ਹਨ। ਮਾਰ-ਕੁੱਟ ਦੇ ਇਸ ਮਾਮਲੇ ਵਿੱਚ ਜੂਏਬਾਜ਼ੀ ਦੀਆਂ ਕਥਿਤ ਤਾਰਾਂ ਜੁੜੀਆਂ ਦੱਸੀਆਂ ਜਾਂਦੀ ਹਨ।
26 September 2021
ਭਾਰਤ ਬੰਦ: ਲਾਮਬੰਦੀ ਲਈ ਭਾਕਿਯੂ ਏਕਤਾ ਉਗਰਾਹਾਂ ਵੱਲੋਂ 33 ਪਿੰਡਾਂ ’ਚ ਵਿਸ਼ਾਲ ਮੋਟਰ ਸਾਈਕਲ ਮਾਰਚ
![]() |
| ਮੰਡੀ ਕਿੱਲਿਆਂਵਾਲੀ ਵਿਖੇ ਦਾਣਾ ਮੰਡੀ ’ਚ ਮੋਟਰ ਸਾਇਕਲ ਦੀ ਰਵਾਨਗੀ ਮੌਕੇ ਸੰਬੋਧਨ ਕਰਦੇ ਭਾਕਿਯੂ ਆਗੂ ਗੁਰਪਾਸ਼ ਸਿੰਘਅਤੇ ਨਾਲ ਭੁਪਿੰਦਰ ਸਿੰਘ ਚੰਨੂ ਅਤੇ ਹੋਰ ਆਗੂ। |
* 27 ਨੂੰ ਬਲਾਕ ਪੱਧਰੀ ਸਮਾਗਮ ’ਚ ਕਿਸਾਨ ਅਤੇ ਆਮ ਲੋਕ ਵੱਡੀ ਤਾਦਾਦ ’ਚ ਸ਼ਾਮਲ ਹੋਣ: ਗੁਰਪਾਸ਼ ਸਿੰਘੇਵਾਲਾ
* ਕਾਲੇ ਖੇਤੀ ਕਾਨੂੰਨਾਂ ਨੇ ਹਰੇਕ ਵਿਅਕਤੀ ਦੇ ਜੀਵਨ ’ਤੇ ਆਰਥਿਕ ਅਸਰ ਪਾਉਣਾ ਹੈ: ਭੁਪਿੰਦਰ ਚੰਨੂ
ਇਕਬਾਲ ਸਿੰਘ ਸ਼ਾਂਤ/ਬੁਲੰਦ ਸੋਚ ਬਿਊਰੋ
ਲੰਬੀ: ਭਾਕਿਯੂ ਏਕਤਾ ਉਗਰਾਹਾਂ ਵੱਲੋਂ ਪਰਸੋਂ 27 ਸਤੰਬਰ ਦੇ ‘ਭਾਰਤ ਬੰਦ’ ਦੇ ਕੌਮੀ ਸੱਦੇ ਪ੍ਰਤੀ ਜਾਗਰੂਕਤਾ ਅਤੇ ਜਨਤਕ ਲਾਮਬੰਦੀ ਖਾਤਰ ਲਈ ਅੱਜ ਮੰਡੀ ਕਿੱਲਿਆਂਵਾਲੀ ਤੋਂ ਵਿਸ਼ਾਲ ਮੋਟਰਸਾਇਕਲ ਮਾਰਚ ਕੱਢਿਆ ਗਿਆ। ਸੈਂਕੜੇ ਨੌਜਵਾਨ ਅਤੇ ਕਿਸਾਨਾਂ ’ਤੇ ਆਧਾਰਤ ਮਾਰਚ ਬਲਾਕ ਦੇ 33 ਪਿੰਡਾਂ ਵਿੱਚੋਂ ਲੰਘਿਆ। ਮਾਰਚ ਦੀ ਰਵਾਨਗੀ ਸਮੇਂ ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰੰਘੇਵਾਲਾ ਨੇ ਕਿਹਾ ਕਿ ਕਾਲੇ ਕਾਨੂੰਨਾਂ ਖਿਲਾਫ਼ ਕਿਸਾਨ ਪਿਛਲੇ ਸਾਲ ਤੋਂ ਦਿੱਲੀ ਮੋਰਚੇ ਨੇ ਦੇਸ਼ ਵਿੱਚ ਸਰਕਾਰ ਦੇ ਬਲਬੂਤੇ ’ਤੇ ਕਾਰਪੋਰੇਟ ਘਰਾਨਿਆਂ ਦੀਆਂ ਲੁੱਟਾਂ ਖਿਲਾਫ਼ ਅਲਖ਼ ਜਗਾਈ ਹੈ। ਬੇਹੱਦ ਮੰਦਭਾਗੀ ਗੱਲ ਹੈ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਆਮ ਲੋਕਾਂ ਦੀ ਬਜਾਇ ਪੂੰਜੀਪਤੀਆਂ ਨੂੰ ਮਜ਼ਬੂਤ ਕਰਨ ਦੀ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਸੰਘਰਸ਼ ਨੇ ਦੁਨੀਆਂ ਪੱਧਰ ’ਤੇ ਇਤਿਹਾਸ ਰਚਿਆ ਹੈ। ਉਨਾਂ ਸਭਨਾਂ ਨੂੰ ਭਾਰਤ ਬੰਦ ਦੇ ਸੱਦੇ ਤਹਿਤ 27 ਸਤੰਬਰ ਨੂੰ ਲੰਬੀ ਬੱਸ ਅੱਡੇ ’ਤੇ ਬਲਾਕ ਪੱਧਰੀ ਸਮਾਗਮ ’ਚ ਪੁੱਜਣ ਦਾ ਸੱਦਾ ਦਿੱਤਾ।
ਜ਼ਿਲਾ ਪੱਧਰੀ ਕਿਸਾਨ ਆਗੂ ਭੁਪਿੰਦਰ ਸਿੰਘ ਚੰਨੂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਨੇ ਹਰੇਕ ਵਿਅਕਤੀ ਦੇ ਜੀਵਨ ’ਤੇ ਆਰਥਿਕ ਅਸਰ ਪਾਉਣਾ ਹੈ, ਇਸ ਲਈ ਆਮ ਲੋਕਾਂ ਨੂੰ ਵੀ ਕਿਸਾਨ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ। ਡਾ. ਹਰਪਾਲ ਸਿੰਘ ਕਿੱਲਿਆਂਵਾਲੀ, ਜਗਸੀਰ ਗੱਗੜ, ਮਨੋਹਰ ਸਿੰਘ ਸਿੱਖੇਵਾਲਾ ਅਤੇ ਨੌਜਵਾਨ ਆਗੂ ਜਗਦੀਪ ਖੁੱਡੀਆਂ ਨੇ ਭਾਕਿਯੂ ਏਕਤਾ ਉਗਰਾਹਾਂ ਵੱਲੋਂ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਜਨਮ ਦਿਨ ਦਿਹਾੜੇ ’ਤੇ ਇਨਕਲਾਬ ਦੇ ਸੂਹੇ ਰੰਗ ਨੂੰ ਹੋਰ ਉੱਚਾ ਚੁੱਕਣ ਲਈ 28 ਸਤੰਬਰ ਨੂੰ ਬਰਨਾਲਾ ਵਿਖੇ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ। ਮੋਟਰ ਸਾਇਕਲ ਮਾਰਚ ਲਈ ਪਿੰਡ ਕਿੱਲਿਆਂਵਾਲੀ, ਖੁੱਡੀਆਂ, ਹਾਕੂਵਾਲਾ ਅਤੇ ਹੋਰਨਾਂ ਪਿੰਡਾਂ ਕਿਸਾਨਾਂ ਲਈ ਵੱਖ-ਵੱਖ ਲੰਗਰ ਲਗਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਕਿਯੂ ਆਗੂ ਦਲਜੀਤ ਸਿੰਘ ਮਿਠੜੀ, ਗੁਰਤੇਜ ਖੁੱਡੀਆਂ, ਦਵਿੰਦਰ ਸਿੰਘ ਮਾਨਾ, ਗੁਰਦੇਵ ਰੋੜਾਂਵਾਲੀ, ਕਾਲਾ ਸਹਿਣਾਖੇੜਾ ਵੀ ਮੌਜੂਦ ਸਨ।
23 September 2021
कानूनी अवहेलना: आइलेट्स कोचिंग की ओट में धडल्ले से चल रहे गैरकानूनी इमीग्रेशन परामर्श सैंटर
- इमीग्रेशन परामर्श सैंटर संचालकों द्वारा प्रशासन पर इमीग्रेशन नीति का ज्ञान न होने के आरोप
इकबाल सिंह शांत
डबवाली: हरियाणा में प्रशासन की नाक तले आइलेट्स सेंटरों की ओट में खुलेआम गैरकानूनी इमीग्रेशन/वीज़ा /पी.आर सलाह सैंटर खुले हुए हैं। सीमावर्ती शहर डबवाली में दर्जन के करीब आइलेट्स सैंटरों द्वारा खुलेआम सोशल मीडिया, शहर में बड़े-बड़े फ्लेकसों के द्वारा आइलेट्स कोचिंग के साथ साथ विदेश भेजने के दावे किये जा रहे हैं। 99 प्रतिशत आईलैटस सैंटरों के पास इमीग्रेशन परामर्श सैंटर का कोई लाइसेंस नहीं है। जबकि पंजाब और हरियाणा उच्च न्यायालय द्वारा ग़ैर मंजूरशुदा सलाह सैंटर/वीज़ा एजेंटों कि विरूद्ध कानूनी कार्यवाही की सख़्त हिदायतें हैं। सूत्रों के मुताबिक डबवाली के अतिरिक्त यह गैरकानूनी जुगाड़बाज़ी हरियाणा के दूसरे शहरों में भी चलती है। नियमों के मुताबिक तो आईलैटस सैंटर चलाने के लिए सरकार से मंज़ूरी चाहिए। पंजाब के बाद अब हरियाणा के युवक-युवतिओं में भी विदेश जाने का रुझान बढ़ने पर यह सैंटर धड़ाधड़ खुल रहे हैं।
ज़िला सिरसा के उपयुक्त अनीश यादव के मुताबिक जिला सिरसा में वीज़ा परामर्श सलाह आदि सेवाओं के लिए सिर्फ़ एक ही एक राज ग्लोबल ओवरसीज कंसलटेंट ही मंज़ूरशुदा एजेंट है। बड़ा सवाल यह भी है कि जब सरकारी रिकार्ड में सिर्फ़ एक मंज़ूरशुदा एजेंट है तो डबवाली समेत दूसरे शहरों में आइलेट्स सैंटर और वीज़ा/पी.आर. सलाह सैंटर कौन से कानून और किसकी शह पर खुलेआम चल रहे हैं। इनके ख़िलाफ़ कार्यवाही या इनको को लाइसेंस रजिस्ट्रेशन की नीति के अंतर्गत अब तक नोटिस क्यों नहीं जारी किये गए।
दूसरी तरफ़ आइलेट्स और वीज़ा कारोबार के साथ जुड़े लोगों का कहना है कि ज़िला प्रशासन को इमीगे्रशन नीति का कोई ज्ञान नहीं है। जबकि वह तो ख़ुद ही सरकार से रजिस्टर्ड होना चाहते हैं।
उल्लेखनीय है कि इमीगे्रशन मामले केंद्र सरकार के ग्रह और विदेश मंत्रालयों का विषय हैं। कई आइलेट्स कोचिंग सैंटरों-कम-गैरकानूनी वीज़ा/पी.आर. सलाह सैंटरों ने अपनी वैबसाईटें तक बनवा रखी हैं। जिन पर वीज़ा, पी.आर, रिफ्यूजल सम्बन्धित खुलेआम दावे दर्ज किये हुयें हैं। देश में आर्थिक मंदहाली के बावजूद यह गैरकानूनी सैंटर अपने दफ़्तरों के महंगे किराये अदा करते हुये आर्थिक संपन्नता की ओर बढ़ रहे हैं। इना गैरकानूनी वीज़ा-पी.आर. परामर्श सेंटरों के ज्यादातर ग्राहक नौजवान होते हैं। सूत्रों के अनुसार कई सैंटर तो फाइलें लगाने की तकनीकी जानकारी से अनजान हैं, वह बाहरी एजेंटों या कुछ इमीगे्रशन वैबसाईटों से मोटा कमीशन लेकर वीज़ा फाइलें उनके पास भेज देते हैं। इस कमिशनबाज़ी के खेल में सरकार को आमदन कर का बड़ा चूना लगने का अंदेशा है।
फ़रीद इंमीगे्रशन कंसलटेंट के एम.डी. अक्षय शर्मा ने दावा किया कि उसके पास केंद्र सरकार का लाइसेंस है। वह 27 नवंबर 2018 से इमीगे्रशन रजिस्ट्रेशन के बारे ज़िला सिरसा प्रशासन के साथ कागज़ी पत्र और निजी तौर पर कई संपर्क कर चुका है। उसे आज तक नीति के बारे कोई वाजब जानकारी या जवाब नहीं मिला।
डबवाली में रेड लीफ आइलेट्स सैंटर चलाने वाले जगमीत सिंह का कहना था कि उसको कोई जानकारी नहीं कि वीज़ा सलाह या आईलैटस सैंटर के लाइसेंस के लिए कहाँ अप्लाई करना है। उसने कहा कि डबवाली के सभी आइलेट्स सैंटर ही वीज़ा फाइलें लगाने का काम कर रहे हैं। उसके मुताबिक इंमीग्रेशन परामर्श सैंटर के लिए मंज़ूरी की कोई ज़रूरत नहीं है।
चैलेंज असैपटर एजुकेशन कंसलटेंट के रछपाल सिंह ने कहा कि वह तो आइलेट्स सैंटर चलाता है। उसने बोर्ड पर वैसे ही लिख रखा है। फिर उसने अंदर के भेद खोलते हुये कहा कि लाइसेंस तो किसी के पास भी नहीं है वह तो एक वैबसाईट अप्लाई बोर्ड के द्वारा फाइल लगवाता है, जहाँ से प्रति फाइल 60 -70 हज़ार रुपए कमीशन मिल जाता है। मंज़ूरी के बारे उसने एक सैंटर वाले मित्र से पूछा था, परन्तु उसने कुछ बताया नहीं।
आइलेट्स मेड इजी के संचालक परम धुन्ना ने कहा कि उसने इंटरनेट पर इमीगरेशन/वीज़ा सलाह सैंटर के लाइसेंस के जानकारी बारे में बहुत खोज की, परन्तु उसको वहां पर एक भी कानून या नियम नहीं मिला। धुन्ना के अनुसार उसने आर.टी.आई भी लगाई हुई है परन्तु कोई जवाब नहीं आया।
दूसरी ओर सिरसा के उपायुक्त अनीश यादव ने आइलेट्स सैंटरों की ओट में वगैर मंज़ूरी के चल रहे वीज़ा परामर्श सैंटरों की पड़ताल करवा कर कार्यवाही की बात कही। डिप्टी कमिशनर ने अतिरिक्त मुख्य सचिव हरियाणा (ग्रह विभाग) के निर्देशों के हवाले से लोगों को सिर्फ़ मनज़ूरशुदा एजेंटों के द्वारा विदेश जाने की सलाह दी है।
05 September 2021
ਯਾਦਾਂ ਦੇ ਝਰੋਖੇ ਚੋਂ: ਅਜਿਹਾ ਸੀ ਮਜ਼ਦੂਰ ਆਗੂ ਨਾਨਕ ਸਿੰਘ
(ਭਾਗ ਪਹਿਲਾ)
ਇੱਕ ਵਾਰ ਮੈਂ ਉਸਦੇ ਪਿੰਡ ਸਿੰਘੇਵਾਲਾ ਦੀ ਮੀਟਿੰਗ ਕਰਾਉਣ ਗਿਆ ਸੀ। ਜਦੋਂ ਮੈਂ ਨਾਨਕ ਸਿੰਘ ਦੇ ਘਰ ਗਿਆ ਤਾਂ ਨਾਨਕ ਦੇ ਘਰ ਵਾਲੇ ਭਰੇ ਪੀਤੇ ਪਏ ਸਨ। ਉਹਨਾਂ ਨੇ ਚਾਹ ਪਾਣੀ ਦੇ ਨਾਲ ਹੀ ਮੇਰੇ ਕੋਲ ਨਾਨਕ ਦੇ ਖਿਲਾਫ ਰੱਜਕੇ ਗੁੱਭ - ਗਲਾਟ ਕੱਢਿਆ। ਪਿੰਡ ਦੀ ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਤੇ ਭਖਵਾ ਮਸਲਾ ਨਾਨਕ ਦੇ ਖਿਲਾਫ ਸੀ। ਮੀਟਿੰਗ 'ਚ ਹਾਜ਼ਰ ਸਾਥੀ ਉਸਤੋਂ ਕਾਫੀ ਔਖੇ ਸੀ।ਪਰ ਉਹ ਸ਼ਾਂਤ ਸੀ। ਗੰਭੀਰ ਸੀ।ਉਹਦਾ ਚਿਹਰਾ ਕਿਸੇ ਵੱਡੀ ਪੀੜ ਨਾਲ ਵਿੰਨ੍ਹਿਆ ਦਿਸਦਾ ਸੀ। ਮੀਟਿੰਗ ਦੇ ਤਹਿ ਸੁਧਾ ਅਜੰਡੇ ਤੋਂ ਪਹਿਲਾਂ ਹਾਜ਼ਰ ਸਾਥੀ ਨਾਨਕ ਦੀ ਕਾਰਵਾਈ ਤੋਂ ਬੇਹੱਦ ਖ਼ਫ਼ਾ ਹਨ। ਕੲੀ ਤਾਂ ਇਹ ਕਹਿਣ ਤੱਕ ਚਲੇ ਗਏ ਕਿ ਇਹਦੇ ਅੰਦਰ ਮਨੁੱਖੀ ਭਾਵਨਾਵਾਂ ਹੀ ਨਹੀਂ । ਇੱਕ ਸਾਥੀ ਭਰਿਆ ਪੀਤਾ ਬੋਲਿਆ ਕਿ ਜਦੋਂ ਰਾਤ ਨੂੰ ਨਾਨਕ ਦੇ ਭਤੀਜੇ ਦੀ ਮੌਤ ਹੋਈ ਤਾਂ ਇਹ ਘਰ ਵਿੱਚ ਹੀ ਸੀ। ਰਾਤ ਭਰ ਤਾਂ ਇਹ ਪਰਿਵਾਰ ਦੇ ਨਾਲ ਰਿਹਾ , ਪਰ ਸਵੇਰੇ ਜਵਾਕ ਦੀ ਮਿੱਟੀ ਕਿਉਂਟਣ ਤੋਂ ਪਹਿਲਾਂ ਹੀ ਬਿਨਾਂ ਦੱਸੇ ਪੁੱਛੇ ਘਰੋਂ ਖਿਸਕ ਗਿਆ। ਇਹਨੇ ਐਡੇ ਵਖਤ 'ਚ ਕੋਈ ਜ਼ਿੰਮੇਵਾਰੀ ਨਹੀਂ ਹੀ ਸਮਝੀ । ਇਹ ਤਾਂ ਗੈਰ ਜ਼ਿੰਮੇਵਾਰ ਵਿਹਾਰ ਆ । ਇਹਨੂੰ ਕਿਸੇ ਦੇ ਦੁੱਖ਼ ਦਰਦ ਕੋਈ ਪ੍ਰਵਾਹ ਹੀ ਨਹੀਂ। ਇੱਕ ਵਾਰ ਤਾਂ ਮੈਨੂੰ ਵੀ ਲੱਗਿਆ ਕਿ ਇਹ ਤਾਂ ਵਾਕਿਆ ਮਾੜਾ ਹੋਇਆ। ਆਖਰ ਮੈਂ ਇਸ ਮਸਲੇ ਬਾਰੇ ਨਾਨਕ ਨਾਲ਼ ਅੱਡ ਗੱਲ ਕਰਨ ਦਾ ਕਹਿਕੇ ਸਭਨੂੰ ਹੌਲੀ ਹੌਲੀ ਸ਼ਾਂਤ ਕਰ ਲਿਆ। ਪਰ ਨਾਨਕ ਨਾ ਬੋਲਿਆ।
ਅਗਲੇ ਦਿਨ ਜਦੋਂ ਮੈਂ ਨਾਨਕ ਨਾਲ਼ ਇਸ ਮਸਲੇ ਬਾਰੇ ਗੱਲ ਸ਼ੁਰੂ ਕੀਤੀ ਤਾਂ ਉਹ ਅੱਖਾਂ ਦੇ ਹੰਝੂ ਪਰਲ ਪਰਲ ਵਹਿ ਤੁਰੇ। ਉਹਦਾ ਗੱਚ ਭਰ ਆਇਆ। ਪਿਛਲੇ ਵਰ੍ਹਿਆਂ ਤੋਂ ਉਹਦੇ ਨਾਲ ਨੇੜਿਓ ਵਿਚਰਦਿਆਂ ਮੈਂ ਉਹਦੀ ਇਹ ਹਾਲਤ ਪਹਿਲੀ ਵਾਰ ਦੇਖੀ । ਉਹ ਕਾਫ਼ੀ ਸਮਾਂ ਕੁਝ ਨਾਂ ਬੋਲਿਆ । ਤੇ ਨਾ ਹੀ ਉਸਨੂੰ ਬੁਲਾਉਣ ਦੀ ਮੇਰੀ ਹਿੰਮਤ ਪਈ। ਕੁੱਝ ਸਮੇਂ ਬਾਅਦ ਜ਼ੋ ਉਸਨੇ ਦੱਸਿਆ ਉਸਦੀ ਖੇਤ ਮਜ਼ਦੂਰਾਂ ਤੇ ਖੇਤ ਮਜ਼ਦੂਰ ਲਹਿਰ ਪ੍ਰਤੀ ਅਪਣੱਤ, ਗੰਭੀਰ ਜ਼ਿੰਮੇਵਾਰੀ ,ਸਰੋਕਾਰ ਅਤੇ ਸਮੂਹਿਕ ਹਿੱਤਾਂ ਲਈ ਨਿੱਜੀ ਹਿੱਤਾਂ ਨੂੰ ਕੁਰਬਾਨ ਦੀ ਲਟ -ਲਟ ਬਲ਼ਦੀ ਇਨਕਲਾਬੀ ਭਾਵਨਾ ਦੇ ਸਾਹਮਣੇ ਮੇਰੀਆਂ ਪਲਕਾਂ ਤੇ ਸਿਰ ਆਪ ਮੁਹਾਰੇ ਝੁਕ ਗਿਆ।ਉਹਦਾ ਕਹਿਣਾ ਸੀ ਕਿ " ਉਸ ਦਿਨ ਮਲੋਟ ਬਲਾਕ ਦੇ ਪਿੰਡ ਔਲਖ ਟਿੱਬਾ ਦੇ ਮਜ਼ਦੂਰਾਂ ਦੇ ਇੱਕ ਅਹਿਮ ਮਸਲੇ ਦੇ ਸਬੰਧੀ ਪੁਲਿਸ ਤੇ ਸਿਵਲ ਅਧਿਕਾਰੀਆਂ ਨੇ ਆਉਣਾ ਸੀ । ਮਸਲਾ ਪੇਂਡੂ ਚੌਧਰੀਆਂ ਨਾਲ ਪੂਰੀ ਤਰ੍ਹਾਂ ਅੜਫਸ ਦਾ ਸੀ। ਮੈਂ ਸੋਚਿਆ ਕਿ ਮੇਰੇ ਘਰੇ ਰਹਿਣ ਨਾਲ ਤਾਂ ਇਸ ਬੱਚੇ ਨੇ ਵਾਪਸ ਨਹੀਂ ਆ ਸਕਣਾ।ਪਰ ਜੇਕਰ ਮੈਂ ਉਥੇ ਨਾਂ ਗਿਆ ਤਾਂ ਅਫ਼ਸਰਸ਼ਾਹੀ ਤੇ ਜਗੀਰੂ ਚੌਧਰੀ ਸਾਡੇ ਮਜ਼ਦੂਰਾਂ ਨਾਲ ਧੱਕਾ ਕਰਨਗੇ। ਮੇਰੀ ਹਾਜ਼ਰੀ ਘਰ ਨਾਲ਼ੋਂ ਜ਼ਿਆਦਾ ਉਥੇ ਜ਼ਰੂਰੀ ਹੈ। ਮੇਰਾ ਉਥੇ ਨਾ ਜਾਣਾ ਸਾਡੇ ਮਜ਼ਦੂਰਾਂ ਦੇ ਹੌਸਲੇ ਕਮਜ਼ੋਰ ਕਰੂਗਾ ਤੇ ਵਿਰੋਧੀਆਂ ਨੂੰ ਮਨ ਮਰਜ਼ੀ ਕਰਨ ਦਾ ਮੌਕਾ ਮਿਲੂ। ਬੱਸ ਇਹੀ ਸੋਚਕੇ ਤੇ ਦਿਲ 'ਤੇ ਪੱਥਰ ਧਰਕੇ ਮੈਂ ਉਧਰ ਨੂੰ ਤੁਰ ਗਿਆ। ਬਾਕੀ ਜ਼ੋ ਫੈਸਲਾ ਜਥੇਬੰਦੀ ਕਰੂ ਮੈਨੂੰ ਉਹ ਮਨਜ਼ੂਰ ਆ.........।" ਮੈਂ ਉਸਨੂੰ ਘੁੱਟਕੇ ਗਲਵੱਕੜੀ 'ਚ ਲੈ ਲਿਆ । ਉਹ ਲੰਮਾ ਸਮਾਂ ਮੇਰੀ ਬੁੱਕਲ ਚ ਸਿਸਕੀਆਂ ਭਰਦਾ ਰਿਹਾ। ਤੇ ਮੈਂ ਖੇਤ ਮਜ਼ਦੂਰ ਲਹਿਰ ਦੀ ਬੁੱਕਲ ਚ ਅਜਿਹੇ ਜੁਝਾਰੂਆਂ ਦੀ ਆਮਦ ਦੀ ਬਦੌਲਤ ਖੇਤ ਮਜ਼ਦੂਰ ਲਹਿਰ ਦੇ ਰੌਸ਼ਨ ਭਵਿੱਖ ਦੇ ਸੁਪਨੇ ਬੁਣਦਾ ਉਸਤੋਂ ਵਿਦਾ ਹੋਇਆ। ਇਉਂ ਨਾਨਕ ਸਿੰਘ ਦੀ ਸੰਘਰਸ਼ਮਈ ਜ਼ਿੰਦਗੀ ਦੇ 18 ਵਰ੍ਹਿਆਂ ਦੌਰਾਨ ਇੱਕ ਨਹੀਂ ਅਨੇਕਾਂ ਅਜਿਹੇ ਮੌਕੇ ਆਏ ਜਦੋਂ ਪਰਿਵਾਰ ਦੇ ਹਿੱਤਾਂ ਤੇ ਖੇਤ ਮਜ਼ਦੂਰਾਂ ਦੇ ਸਮੂਹਿਕ ਹਿੱਤਾਂ ਚੋ ਇੱਕ ਦੀ ਚੋਣ ਕਰਨ ਦਾ ਸਵਾਲ ਨਾਨਕ ਸਿੰਘ ਦੇ ਸਾਹਮਣੇ ਆਇਆ । ਪਰ ਉਸਨੇ ਹਮੇਸ਼ਾ ਸਮੂਹਿਕ ਹਿੱਤਾਂ ਲਈ ਪਰਿਵਾਰਕ ਹਿੱਤਾਂ ਨੂੰ ਕੁਰਬਾਨ ਕਰਨ ਨੂੰ ਤਰਜੀਹ ਦਿੱਤੀ। ਸਾਥੀ ਨਾਨਕ ਨੂੰ ਲਾਲ਼ ਸਲਾਮ।
- ਲਛਮਣ ਸਿੰਘ ਸੇਵੇਵਾਲਾ
ਜਨਰਲ ਸਕੱਤਰ,
ਪੰਜਾਬ ਖੇਤ ਮਜਦੂਰ ਯੂਨੀਅਨ
























