''ਮਨਪ੍ਰੀਤ ਨੇ ਅਕਾਲੀ ਦਲ ਨੂੰ ਕੋਈ ਧੱਬਾ ਨਹੀਂ ਲਾਇਆ''
-ਸਾਂਝੇ ਮੋਰਚੇ ਦੇ ਉਮੀਦਵਾਰ ਵਜੋਂ ਲੰਬੀ ਤੋਂ ਚੋਣ ਲੜਣ ਦਾ ਐਲਾਨ ਕੀਤਾ-
-ਇਕਬਾਲ ਸਿੰਘ ਸ਼ਾਂਤ-
ਲੰਬੀ - ਸੁਖਬੀਰ-ਮਨਪ੍ਰੀਤ ਦੇ ਸਿਆਸੀ ਕਲੇਸ਼ ਨੇ ਸਾਰੀ ਉਮਰ ਜਿੰਦ ਜਾਨ ਵਜੋਂ ਵਿਚਰੇ ਸਕੇ ਭਰਾਵਾਂ 'ਪਾਸ਼' ਅਤੇ 'ਦਾਸ' ਨੂੰ ਵੀ ਆਹਮੋ-ਸਾਹਮਣੇ ਲਿਆ ਖੜ੍ਹਾ ਕੀਤਾ ਹੈ। 21 ਅਕਤੂਬਰ ਨੂੰ ਕੱਲ੍ਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲੰਬੀ ਹਲਕੇ ਵਿਚ ਮਨਪ੍ਰੀਤ 'ਤੇ ਅਕਾਲੀ ਦਲ ਨੂੰ ਕਲੰਕਤ ਕਰਨ ਜਿਹੇ ਦੋਸ਼ਾਂ ਦੇ ਖਿਲਾਫ਼ ਮੁੱਖ ਮੰਤਰੀ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਵੀ ਅੱਜ ਖੁੱਲ੍ਹ ਕੇ ਆਪਣੇ ਪੁੱਤਰ ਮਨਪ੍ਰੀਤ ਸਿੰਘ ਬਾਦਲ ਦੀ ਹਮਾਇਤ ਵਿਚ ਖੁੱਲ੍ਹ ਕੇ ਮੈਦਾਨ 'ਚ ਆ ਗਏ ਅਤੇ ਉਨ੍ਹਾਂ ਆਪਣੇ ਵੱਡੇ ਭਰਾ 'ਪਾਸ਼' ਦੇ ਬਿਆਨ 'ਤੇ ਤਿੱਖਾ ਪ੍ਰਤੀਕਰਮ ਪ੍ਰਗਟਾਇਆ।
ਉਨ੍ਹਾਂ ਅੱਜ
ਆਪਣੇ ਨਾਨਕੇ ਪਿੰਡ ਅਬੁੱਲਖੁਰਾਣਾ ਵਿਖੇ ਇੱਕ ਗੱਲਬਾਤ ਦੌਰਾਨ ਸਾਂਝੇ ਮੋਰਚੇ ਦੇ
ਉਮੀਦਵਾਰ ਵਜੋਂ ਲੰਬੀ ਤੋਂ ਖੁਦ ਚੋਣ ਲੜਣ ਦਾ ਐਲਾਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ
ਦਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਭਰਮਾਉਣ ਦੇ ਉਦੇਸ਼ ਨਾਲ ਮਨਪ੍ਰੀਤ ਸਿੰਘ ਬਾਦਲ 'ਤੇ
ਅਕਾਲੀ ਦਲ ਬਾਦਲ ਨੂੰ ਧੋਖਾ ਦਿੱਤੇ ਜਾਣ ਦਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਜਦੋਂ
ਅਕਾਲੀ ਦਲ (ਬ) ਵੱਲੋਂ ਇੱਕ ਯੋਜਨਾਬੱਧ ਰਣਨੀਤੀ ਤਹਿਤ ਵਗੈਰ ਕਿਸੇ ਕਸੂਰ ਦੇ ਮਨਪ੍ਰੀਤ
ਸਿੰਘ ਬਾਦਲ ਨੂੰ ਵਿੱਤ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰਨ ਉਪਰੰਤ ਪਾਰਟੀ ਵਿਚੋਂ ਖਾਰਜ਼
ਕਰ ਦਿੱਤਾ ਗਿਆ। ਸਾਬਕਾ ਸਾਂਸਦ ਨੇ ਅਕਾਲੀ ਦਲ ਤੋਂ ਕਰੜੇ ਸ਼ਬਦਾਂ ਵਿਚ ਸੁਆਲ ਕੀਤਾ ਕੀ
ਮਨਪ੍ਰੀਤ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਅਜਿਹਾ ਕੀ ਕੀਤਾ ਸੀ ਜਿਸ ਕਰਕੇ
ਅਕਾਲੀ ਦਲ ਨੂੰ ਧੱਬਾ ਲੱਗਿਆ ਹੋਵੇ।
ਗੁਰਦਾਸ ਸਿੰਘ ਬਾਦਲ ਨੇ ਬੜੀ ਸ਼ਿੱਦਤ ਨਾਲ ਉਨ੍ਹਾਂ ਆਪਣੇ ਪੁੱਤਰ (ਮਨਪ੍ਰੀਤ ਬਾਦਲ) ਨੂੰ ਬੇਦਾਗ ਅਤੇ ਲੋਕਪੱਖੀ ਆਗੂ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਫਰਜੰਦ ਮਨਪ੍ਰੀਤ ਸਿੰਘ ਬਾਦਲ ਨੇ ਸੂਬੇ ਦਾ ਖਜ਼ਾਨਾ ਮੰਤਰੀ ਹੁੰਦਿਆਂ ਕਦੇ ਕੋਈ ਰਿਸ਼ਵਤ ਨਹੀਂ ਲਈ ਤੇ ਨਾ ਹੀ ਉਹ ਕਦੇ ਕਿਸੇ ਭ੍ਰਿਸ਼ਟ ਕਾਰਗੁਜਾਰੀ ਦਾ ਹਿੱਸਾ ਬਣਿਆ। ਬਲਕਿ ਉਹ ਤਾਂ ਹਮੇਸ਼ਾਂ ਪੱਲਿਓਂ ਤੇਲ ਪਾ ਕੇ ਆਪਣੀ ਗੱਡੀ ਖੁਦ ਚਲਾਉਂਦਾ ਹੋਇਆ ਸੂਬੇ ਦੀ ਆਰਥਿਕਤਾ ਨੂੰ ਸੁਚੱਜੇ ਥਾਂ 'ਤੇ ਲਿਆਉਣ ਲਈ ਫਿਕਰਮੰਦ ਰਿਹਾ ਪਰ ਉਸਦਾ ਸਿਲਾ ਅਕਾਲੀ ਦਲ ਵਿਚੋਂ ਬਾਹਰ ਕੱਢ ਕੇ ਦਿੱਤਾ ਗਿਆ।
ਉਨ੍ਹਾਂ ਆਪਣੇ ਵੱਡੇ ਭਰਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੇ ਮੁੜ ਤੋਂ ਸੂਬੇ ਦੀ ਸੱਤਾ 'ਤੇ ਕਾਬਜ਼ ਹੋਣ ਦੇ ਦਾਅਵਿਆਂ ਨੂੰ ਖਾਰਜ਼ ਕਰਦਿਆਂ ਕਿਹਾ ਕਿ ਅਗਾਮੀ ਵਿਧਾਨਸਭਾ ਚੋਣਾਂ ਵਿਚ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਪੀ.ਪੀ.ਪੀ. ਦੀ ਅਗਵਾਈ ਵਾਲਾ ਸਾਂਝਾ ਮੋਰਚਾ ਪੂਰਨ ਬਹੁਮਤ ਨਾਲ ਸੱਤਾ ਵਿਚ ਆਵੇਗਾ। ਇਸ ਮੌਕੇ ਉਨ੍ਹਾਂ ਨਾਲ ਕਈ ਆਗੂ ਅਤੇ ਵਰਕਰ ਵੀ ਮੌਜੂਦ ਸਨ।
ਮਨਪ੍ਰੀਤ ਨੇ ਸਿਆਸੀ ਸੁਆਰਥਾਂ ਲਈ ਬਾਦਲ ਪਰਿਵਾਰ ਦੇ ਰੁਤਬੇ 'ਤੇ ਕਲੰਕਤ ਕੀਤਾ : ਬਾਦਲ
ਲੰਬੀ, 20 ਅਕਤੂਬਰ-ਵਿਧਾਨਸਭਾ
ਚੋਣਾਂ ਨੇੜੇ ਦੇ ਆਉਣ ਦੇ ਨਾਲ-ਨਾਲ ਬਾਦਲ ਪਰਿਵਾਰ ਵਿਚਲੀ ਸੱਤਾ ਦੀ ਜੰਗ ਸਟੇਜਾਂ ਦਾ
ਸ਼ਿੰਗਾਰ ਬਣਨ ਲੱਗੀ ਹੈ। ਲੰਬੀ ਹਲਕੇ ਵਿਚ ਸੰਗਤ ਦਰਸ਼ਨ ਸਮਾਗਮਾਂ ਦੇ ਦੂਸਰੇ ਦਿਨ
ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਆਪਣੇ ਲਾਡਲੇ ਭਤੀਜੇ ਰਹੇ ਪੀ.ਪੀ.ਪੀ. ਦੇ
ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੂੰ ਪੁੱਠੇ ਹੱਥੀਂ ਲੈਂਦਿਆਂ ਕਿਹਾ ਕਿ ਮਨਪ੍ਰੀਤ ਸਿੰਘ
ਬਾਦਲ ਨੇ ਆਪਣੇ ਸਿਆਸੀ ਸੁਆਰਥਾਂ ਲਈ 'ਮਾਂ ਪਾਰਟੀ' ਸ਼੍ਰੋਮਣੀ ਅਕਾਲੀ ਦਲ ਨਾਲ ਗੱਦਾਰੀ
ਕਰਕੇ ਬਾਦਲ ਪਰਿਵਾਰ ਦੇ ਰੁਤਬੇ ਨੂੰ ਕਲੰਕਤ ਕੀਤਾ ਹੈ।
ਖੇਤਰ ਦੇ ਵੱਖ-ਵੱਖ ਪਿੰਡਾਂ ਸੰਗਤ ਦਰਸ਼ਨਾਂ ਮੌਕੇ ਮੁੱਖ ਮੰਤਰੀ ਦੀਆਂ ਤਕਰੀਰਾਂ ਵਿਚ ਮਨਪ੍ਰੀਤ ਸਿੰਘ ਬਾਦਲ ਉਨ੍ਹਾਂ ਦੇ ਸਿੱਧੇ ਨਿਸ਼ਾਨੇ 'ਤੇ ਰਹੇ। ਸ੍ਰੀ ਬਾਦਲ ਨੇ ਕਿਹਾ ਕਿ ਕਿਸੇ ਵਿਧਾਇਕ ਨੂੰ ਪਹਿਲੀ ਵਾਰ ਹੀ ਖਜਾਨੇ ਜਿਹੇ ਅਹਿਮ ਵਿਭਾਗ ਦੀ ਜੁੰਮੇਵਾਰੀ (ਕੁਰਸੀ) ਦੇਣੀ ਸੰਭਵ ਨਹੀਂ ਹੁੰਦੀ ਪਰ ਅਕਾਲੀ ਦਲ ਨੇ ਫਿਰ ਵੀ ਉਸਦੀ ਇੱਛਾ ਮੁਤਾਬਿਕ ਖਜਾਨਾ ਮੰਤਰੀ ਬਣਾਇਆ ਪਰ ਉਸ ਨੇ ਇੰਨ੍ਹਾਂ ਕੁਝ ਹਾਸਲ ਕਰ ਲੈਣ ਦੇ ਬਾਵਜੂਦ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਿਆ।
ਭਾਵੇਂ ਕਿ ਮਨਪ੍ਰੀਤ ਸਿੰਘ ਬਾਦਲ ਦੇ ਅਕਾਲੀ ਦਲ ਨਾਲੋਂ ਵਖਰੇਵੇਂ ਨੂੰ ਇੱਕ ਸਾਲ ਤੋਂ ਉੱਪਰ ਸਮਾਂ ਹੋ ਗਿਆ ਪਰ ਮੁੱਖ ਮੰਤਰੀ ਸ੍ਰੀ ਬਾਦਲ ਦੇ ਸ਼ਬਦਾਂ ਵਿਚੋਂ ਅਜੇ ਤੱਕ ਉਹ ਜਖ਼ਮ ਅੱਲੇ ਜਾਪ ਰਹੇ ਸਨ। ਉਨ੍ਹਾਂ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਾਂਝੇ ਮੋਰਚੇ ਦਾ ਗਠਨ ਕਰਕੇ ਸੂਬੇ ਦੀ ਸਿਆਸਤ ਵਿਚ ਇੱਕ ਤੀਜਾ ਧਿਰ ਸਥਾਪਿਤ ਕਰਨ ਬਾਰੇ ਕਿਹਾ ''ਮਨਪ੍ਰੀਤ ਇਸ ਭੁਲੇਖੇ ਦਾ ਸਿਕਾਰ ਹੈ ਕਿ ਉਹ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾ ਸਕਦਾ ਹੈ ਪਰ ਇਹ ਉਸਦੀ ਬਹੁਤ ਵੱਡੀ ਭੁੱਲ ਹੈ, ਕਿਉਂਕਿ ਉਸ ਨੂੰ ਪੰਜਾਬ ਦੇ ਸੂਝਵਾਨ ਲੋਕ ਹੀ ਸਬਕ ਸਿਖਾਉਣ ਲਈ ਕਾਫੀ ਹਨ।'' ਸ੍ਰੀ ਬਾਦਲ ਨੇ ਮੁੜ ਦੁਹਰਾਇਆ ਕਿ ਕੋਈ ਵੀ ਵਿਅਕਤੀ ਪਾਰਟੀ ਤੋਂ ਉੱਪਰ ਨਹੀਂ ਹੋ ਸਕਦਾ ਅਤੇ ਨਾ ਹੀ ਕਿਸੇ ਪਾਰਟੀ ਨੂੰ ਢਾਹ ਲਾਉਣ ਦੇ ਸਮਰੱਥ ਬਣ ਸਕਦਾ ਹੈ। ਉਨ੍ਹਾਂ ਕਿਹਾ, ''ਜੇ ਮੈਂ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਈ ਕੋਸ਼ਿਸ ਵੀ ਕਰਾਂ ਤਾਂ ਉਸ ਲਈ ਮੈਨੂੰ ਰੱਬ ਹੀ ਬਚਾਵੇ ਕਿਉਂਕਿ ਮੇਰੇ ਲਈ ਅਜਿਹਾ ਕਰਨਾ ਸੰਭਵ ਹੀ ਨਹੀਂ।''
-ਸਾਂਝੇ ਮੋਰਚੇ ਦੇ ਉਮੀਦਵਾਰ ਵਜੋਂ ਲੰਬੀ ਤੋਂ ਚੋਣ ਲੜਣ ਦਾ ਐਲਾਨ ਕੀਤਾ-
-ਇਕਬਾਲ ਸਿੰਘ ਸ਼ਾਂਤ-
ਲੰਬੀ - ਸੁਖਬੀਰ-ਮਨਪ੍ਰੀਤ ਦੇ ਸਿਆਸੀ ਕਲੇਸ਼ ਨੇ ਸਾਰੀ ਉਮਰ ਜਿੰਦ ਜਾਨ ਵਜੋਂ ਵਿਚਰੇ ਸਕੇ ਭਰਾਵਾਂ 'ਪਾਸ਼' ਅਤੇ 'ਦਾਸ' ਨੂੰ ਵੀ ਆਹਮੋ-ਸਾਹਮਣੇ ਲਿਆ ਖੜ੍ਹਾ ਕੀਤਾ ਹੈ। 21 ਅਕਤੂਬਰ ਨੂੰ ਕੱਲ੍ਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲੰਬੀ ਹਲਕੇ ਵਿਚ ਮਨਪ੍ਰੀਤ 'ਤੇ ਅਕਾਲੀ ਦਲ ਨੂੰ ਕਲੰਕਤ ਕਰਨ ਜਿਹੇ ਦੋਸ਼ਾਂ ਦੇ ਖਿਲਾਫ਼ ਮੁੱਖ ਮੰਤਰੀ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਵੀ ਅੱਜ ਖੁੱਲ੍ਹ ਕੇ ਆਪਣੇ ਪੁੱਤਰ ਮਨਪ੍ਰੀਤ ਸਿੰਘ ਬਾਦਲ ਦੀ ਹਮਾਇਤ ਵਿਚ ਖੁੱਲ੍ਹ ਕੇ ਮੈਦਾਨ 'ਚ ਆ ਗਏ ਅਤੇ ਉਨ੍ਹਾਂ ਆਪਣੇ ਵੱਡੇ ਭਰਾ 'ਪਾਸ਼' ਦੇ ਬਿਆਨ 'ਤੇ ਤਿੱਖਾ ਪ੍ਰਤੀਕਰਮ ਪ੍ਰਗਟਾਇਆ।
![](https://blogger.googleusercontent.com/img/b/R29vZ2xl/AVvXsEghDlBRJ93OGsYBTfxN2cUdsJCKKmiY5zXKlwK27NWeyG5lFPK0s8Z16C7SR0rmYIZR3c9yjUbKrGMZD3rezWaWnRKZxKaVvKC_pCNXk9F54MQmLZh46UzmtpRVMozxj2qSAUoh6h7ov3w/s200/gurdass.jpg)
ਗੁਰਦਾਸ ਸਿੰਘ ਬਾਦਲ ਨੇ ਬੜੀ ਸ਼ਿੱਦਤ ਨਾਲ ਉਨ੍ਹਾਂ ਆਪਣੇ ਪੁੱਤਰ (ਮਨਪ੍ਰੀਤ ਬਾਦਲ) ਨੂੰ ਬੇਦਾਗ ਅਤੇ ਲੋਕਪੱਖੀ ਆਗੂ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਫਰਜੰਦ ਮਨਪ੍ਰੀਤ ਸਿੰਘ ਬਾਦਲ ਨੇ ਸੂਬੇ ਦਾ ਖਜ਼ਾਨਾ ਮੰਤਰੀ ਹੁੰਦਿਆਂ ਕਦੇ ਕੋਈ ਰਿਸ਼ਵਤ ਨਹੀਂ ਲਈ ਤੇ ਨਾ ਹੀ ਉਹ ਕਦੇ ਕਿਸੇ ਭ੍ਰਿਸ਼ਟ ਕਾਰਗੁਜਾਰੀ ਦਾ ਹਿੱਸਾ ਬਣਿਆ। ਬਲਕਿ ਉਹ ਤਾਂ ਹਮੇਸ਼ਾਂ ਪੱਲਿਓਂ ਤੇਲ ਪਾ ਕੇ ਆਪਣੀ ਗੱਡੀ ਖੁਦ ਚਲਾਉਂਦਾ ਹੋਇਆ ਸੂਬੇ ਦੀ ਆਰਥਿਕਤਾ ਨੂੰ ਸੁਚੱਜੇ ਥਾਂ 'ਤੇ ਲਿਆਉਣ ਲਈ ਫਿਕਰਮੰਦ ਰਿਹਾ ਪਰ ਉਸਦਾ ਸਿਲਾ ਅਕਾਲੀ ਦਲ ਵਿਚੋਂ ਬਾਹਰ ਕੱਢ ਕੇ ਦਿੱਤਾ ਗਿਆ।
ਉਨ੍ਹਾਂ ਆਪਣੇ ਵੱਡੇ ਭਰਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੇ ਮੁੜ ਤੋਂ ਸੂਬੇ ਦੀ ਸੱਤਾ 'ਤੇ ਕਾਬਜ਼ ਹੋਣ ਦੇ ਦਾਅਵਿਆਂ ਨੂੰ ਖਾਰਜ਼ ਕਰਦਿਆਂ ਕਿਹਾ ਕਿ ਅਗਾਮੀ ਵਿਧਾਨਸਭਾ ਚੋਣਾਂ ਵਿਚ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਪੀ.ਪੀ.ਪੀ. ਦੀ ਅਗਵਾਈ ਵਾਲਾ ਸਾਂਝਾ ਮੋਰਚਾ ਪੂਰਨ ਬਹੁਮਤ ਨਾਲ ਸੱਤਾ ਵਿਚ ਆਵੇਗਾ। ਇਸ ਮੌਕੇ ਉਨ੍ਹਾਂ ਨਾਲ ਕਈ ਆਗੂ ਅਤੇ ਵਰਕਰ ਵੀ ਮੌਜੂਦ ਸਨ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ
![](https://blogger.googleusercontent.com/img/b/R29vZ2xl/AVvXsEif3_06HgyXqDUFa7uPCm_9VIs06JpJuAFEQSF1kT7_5b4XTSHJeZSZUv7bziTLnfjeMiPG0UkRnWm7GxxHRE9JC5c1MG9-rb0nMqUO3VWqMkOOaG58J8ypxbUc7Ok-1qEpqTTvTLkA9iY/s200/Badal889.jpg)
ਖੇਤਰ ਦੇ ਵੱਖ-ਵੱਖ ਪਿੰਡਾਂ ਸੰਗਤ ਦਰਸ਼ਨਾਂ ਮੌਕੇ ਮੁੱਖ ਮੰਤਰੀ ਦੀਆਂ ਤਕਰੀਰਾਂ ਵਿਚ ਮਨਪ੍ਰੀਤ ਸਿੰਘ ਬਾਦਲ ਉਨ੍ਹਾਂ ਦੇ ਸਿੱਧੇ ਨਿਸ਼ਾਨੇ 'ਤੇ ਰਹੇ। ਸ੍ਰੀ ਬਾਦਲ ਨੇ ਕਿਹਾ ਕਿ ਕਿਸੇ ਵਿਧਾਇਕ ਨੂੰ ਪਹਿਲੀ ਵਾਰ ਹੀ ਖਜਾਨੇ ਜਿਹੇ ਅਹਿਮ ਵਿਭਾਗ ਦੀ ਜੁੰਮੇਵਾਰੀ (ਕੁਰਸੀ) ਦੇਣੀ ਸੰਭਵ ਨਹੀਂ ਹੁੰਦੀ ਪਰ ਅਕਾਲੀ ਦਲ ਨੇ ਫਿਰ ਵੀ ਉਸਦੀ ਇੱਛਾ ਮੁਤਾਬਿਕ ਖਜਾਨਾ ਮੰਤਰੀ ਬਣਾਇਆ ਪਰ ਉਸ ਨੇ ਇੰਨ੍ਹਾਂ ਕੁਝ ਹਾਸਲ ਕਰ ਲੈਣ ਦੇ ਬਾਵਜੂਦ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਿਆ।
ਭਾਵੇਂ ਕਿ ਮਨਪ੍ਰੀਤ ਸਿੰਘ ਬਾਦਲ ਦੇ ਅਕਾਲੀ ਦਲ ਨਾਲੋਂ ਵਖਰੇਵੇਂ ਨੂੰ ਇੱਕ ਸਾਲ ਤੋਂ ਉੱਪਰ ਸਮਾਂ ਹੋ ਗਿਆ ਪਰ ਮੁੱਖ ਮੰਤਰੀ ਸ੍ਰੀ ਬਾਦਲ ਦੇ ਸ਼ਬਦਾਂ ਵਿਚੋਂ ਅਜੇ ਤੱਕ ਉਹ ਜਖ਼ਮ ਅੱਲੇ ਜਾਪ ਰਹੇ ਸਨ। ਉਨ੍ਹਾਂ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਾਂਝੇ ਮੋਰਚੇ ਦਾ ਗਠਨ ਕਰਕੇ ਸੂਬੇ ਦੀ ਸਿਆਸਤ ਵਿਚ ਇੱਕ ਤੀਜਾ ਧਿਰ ਸਥਾਪਿਤ ਕਰਨ ਬਾਰੇ ਕਿਹਾ ''ਮਨਪ੍ਰੀਤ ਇਸ ਭੁਲੇਖੇ ਦਾ ਸਿਕਾਰ ਹੈ ਕਿ ਉਹ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾ ਸਕਦਾ ਹੈ ਪਰ ਇਹ ਉਸਦੀ ਬਹੁਤ ਵੱਡੀ ਭੁੱਲ ਹੈ, ਕਿਉਂਕਿ ਉਸ ਨੂੰ ਪੰਜਾਬ ਦੇ ਸੂਝਵਾਨ ਲੋਕ ਹੀ ਸਬਕ ਸਿਖਾਉਣ ਲਈ ਕਾਫੀ ਹਨ।'' ਸ੍ਰੀ ਬਾਦਲ ਨੇ ਮੁੜ ਦੁਹਰਾਇਆ ਕਿ ਕੋਈ ਵੀ ਵਿਅਕਤੀ ਪਾਰਟੀ ਤੋਂ ਉੱਪਰ ਨਹੀਂ ਹੋ ਸਕਦਾ ਅਤੇ ਨਾ ਹੀ ਕਿਸੇ ਪਾਰਟੀ ਨੂੰ ਢਾਹ ਲਾਉਣ ਦੇ ਸਮਰੱਥ ਬਣ ਸਕਦਾ ਹੈ। ਉਨ੍ਹਾਂ ਕਿਹਾ, ''ਜੇ ਮੈਂ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਈ ਕੋਸ਼ਿਸ ਵੀ ਕਰਾਂ ਤਾਂ ਉਸ ਲਈ ਮੈਨੂੰ ਰੱਬ ਹੀ ਬਚਾਵੇ ਕਿਉਂਕਿ ਮੇਰੇ ਲਈ ਅਜਿਹਾ ਕਰਨਾ ਸੰਭਵ ਹੀ ਨਹੀਂ।''
No comments:
Post a Comment