ਡੱਬਵਾਲੀ, 15 ਸਤੰਬਰ: ਸ਼ੋ੍ਰਮਣੀ ਨਾਟਕਕਾਰ ਗੁਰਸ਼ਰਨ ਭਾਜੀ ਦਾ 91ਵਾਂ ਜਨਮ ਦਿਹਾੜਾ ਪਿੰਡ ਬਾਦਲ ਅਤੇ ਪਟਿਆਲਾ ’ਚ ਕਿਸਾਨੀ ਘੋਲ, ਕਲਾ ਅਤੇ ਕਲਮ ਦੀ ਜੋਟੀ ਦਾ ਵਿਲੱਖਣ ਸੁਮੇਲ ਹੋ ਨਿੱਬੜੇਗਾ। ਪੰਜਾਬ ਲੋਕ ਸੱਭਿਆਚਾਰਕ ਮੰਚ ( ਪਲਸ ਮੰਚ ) ਵੱਲੋਂ ਕੱਲ 16 ਸਤੰਬਰ ਨੂੰ ਭਾਕਿਯੂ (ਏਕਤਾ) ਉਗਰਾਹਾਂ ਦੇ ਪਟਿਆਲਾ ਅਤੇ ਬਾਦਲ ਵਿਖੇ ਚੱਲ ਰਹੇ ਕਿਸਾਨ ਮੋਰਚਿਆਂ ਦੌਰਾਨ ਸ਼੍ਰੋਮਣੀ ਨਾਟਕਕਾਰ ਗੁਰਸ਼ਰਨ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ। ਮੰਚ ਦੇ ਪ੍ਰਧਾਨ ਅਮਲੋਕ ਸਿੰਘ ਨੇ ਦੱਸਿਆ ਕਿ ਨਾਟਕ ਅਤੇ ਗੀਤ ਸੰਗੀਤ ਮੰਡਲੀਆਂ ਨਾਟਕਾਂ ਗੀਤਾਂ ਅਤੇ ਵਿਚਾਰ ਚਰਚਾ ਰਾਹੀਂ ਗੁਰਸਰਨ ਸਿੰਘ ਵੱਲੋਂ ਰੰਗ ਮੰਚ ਅਤੇ ਮਿਹਨਤਕਸ ਲੋਕਾਂ ਦੀ ਜੋਟੀ ਮਜਬੂਤ ਕਰਨ ਲਈ ਘਾਲੀ ਘਾਲਣਾ ਨੂੰ ਸਿਜਦਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 16 ਸਤੰਬਰ ਤੋਂ 28 ਸਤੰਬਰ ਤੱਕ ਪਲਸ ਮੰਚ ਲੋਕ ਪੱਖੀ ਰੰਗ ਮੰਚ ਸਮਾਗਮਾਂ ਦੀ ਲੜੀ ਚਲਾ ਰਿਹਾ ਹੈ। ਗੁਰਸ਼ਰਨ ਸਿੰਘ ਭਾਜੀ ਨੇ ਜੀਵਨ ਚਰਚਿਤ ਟੀ.ਵੀ ਨਾਟਕ ਭਾਈ ਮੰਨਾ ਸਿੰਘ ਸਮੇਤ ਚਾਰ ਸੌ ਨਾਟਕ ਲਿਖੇ ਸਨ ਅਤੇ ਬਲਰਾਜ ਸਾਹਨੀ ਪ੍ਰਕਾਸ਼ਨ ਦਾ ਸੰਚਾਲਨ ਵੀ ਕੀਤਾ।
No comments:
Post a Comment