ਲੰਬੀ: ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ
ਸਿੰਘ ਸੀਚੇਵਾਲ ਦੇ ਮੱਦਦੀ ਹੱਥ ਲੰਬੀ ਹਲਕੇ ਸਮੇਤ ਮਾਲਵੇ ਭਰ ’ਚ ਮਾਰੂ ਮੀਂਹਾਂ ਮਗਰੋਂ ਪੀੜਤਾਂ ਦੀ
ਬਾਂਹ ਫੜਨ ਲਈ ਲੋਕਾਂ ਤੱਕ ਪੁੱਜਣ ਲੱਗੇ ਹਨ। ਉਨ੍ਹਾਂ ਦੀ ਸੇਵਾਦਾਰਾਂ
ਟੀਮ ਨੇ ਪਾਣੀ ਨਾਲ ਭਰੇ ਖੇਤਾਂ ਨੂੰ ਮੁੜ ਸੁਰਜੀਤੀ ਦੇ ਰਾਹ ਪਾਉਣ ਲਈ ਕਿਸਾਨਾਂ ਦੀ ਮੰਗ ’ਤੇ ਸੈਂਕੜੇ
ਏਕੜ ਰਕਬੇ ਲਈ ਬਾਸਮਤੀ ਦੇ ਬੀਜ ਉਨ੍ਹਾਂ ਤੱਕ ਪਹੁੰਚਾ ਦਿੱਤੇ ਹਨ। ਨਾਲ ਹੀ ਉਨ੍ਹਾਂ ਦੀ ਟੀਮ ਵੱਲੋਂ ਪੀੜਤ ਪਿੰਡਾਂ
ਵਿੱਚ ਪਸ਼ੂਆਂ ਲਈ ਲਗਾਤਾਰ ਹਰੇ-ਚਾਰੇ ਦੀ ਸੇਵਾ ਦੀ ਲਗਾਤਾਰ ਜਾਰੀ ਹੈ। ਸੰਤ ਸੀਚੇਵਾਲ ਦੀ ਨਿਸ਼ਕਾਮ ਸੇਵਾ ਭਾਵਨਾ ਜੱਗਜਾਹਰ
ਹੈ। ਇਨ੍ਹਾਂ ਉਪਰਾਲਿਆਂ ਮੁਹਰੇ ਸਰਕਾਰੀ-ਕਮ-ਪ੍ਰਸ਼ਾਸਨੀ
ਉਪਰਾਲੇ ਫਿੱਕੇ ਨਜ਼ਰਾ ਰਹੇ ਹਨ।
ਜੇਕਰ ਰਾਜਸਭਾ ਮੈਂਬਰ ਸੀਚੇਵਾਲ ਦੀ ਕਾਰਕੁਨ ਟੀਮ ਵੱਲੋਂ ਜਾਰੀ ਪ੍ਰੇੱਸ ਬਿਆਨ ਦੇ ਸ਼ਬਦਾਂ
‘ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਵਿਚੋਂ ਮੀਂਹਾਂ ਦੇ ਕਾਫੀ ਦਿਨਾਂ ਬਾਅਦ ਵੀ ਲੋਕਾਂ ਦੀ ਵਿਥਿਆ ਝਲਕਦੀ
ਹੈ ਕਿ ਲੋਕ ਬੇਵੱਸ ਅਤੇ ਲਾਚਾਰ ਨਜ਼ਰ ਆ ਰਹੇ ਹਨ। ‘ਮੁਕਤਸਰ, ਗਿੱਦੜਬਾਹਾ, ਬੁੱਢਲਾਡਾ ਤੇ ਮਲੋਟ ਖੇਤਰਾਂ ਸਮੇਤ ਮਾਲਵੇ ਦੇ
ਵੱਡੇ ਹਿੱਸੇ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਥਿਤੀ ਬੜੀ ਗੰਭੀਰ ਬਣੀ ਹੋਈ ਹੈ।’
ਜਿਸਤੋਂ ਜਾਪਦਾ ਹੈ ਸਰਕਾਰ ਉਪਰਾਲੇ ਮਾਲਵੇ ਭਰ ਵਿਚ ਲੋਕਾਂ ਦੀ ਮੱਦਦ ਕਰਨ ‘ਚ ਕਮਜੋਰ
ਸਾਬਤ ਹੋਏ ਹਨ। ਜਿਕਰਯੋਗ ਹੈ ਕਿ ਸੰਤ
ਸੀਚੇਵਾਲ ਹੁਰਾਂ ਦੇ ਕਾਰਕੁਨ ਮੀਂਹ ਪ੍ਰਭਾਵਤ ਖੇਤਰਾਂ ਵਿੱਚ ਜਮੀਨ ਲੇਬਲ ’ਤੇ ਸੇਵਾ ਨਿਭਾ ਰਹੇ ਹਨ। ਉਹ ਖੁਦ ਵੀ ਬੀਤੇ ਦਿਨੀਂ ਲੰਬੀ ਹਲਕੇ ਵਿਚ ਜਮੀਨੀ
ਹਕੀਕਤ ਵਾਚ ਕੇ ਗਏ ਹਨ।
ਸੀਚੇਵਾਲ ਟੀਮ ਦੇ ਮੈਂਬਰ ਸੰਤ ਸੁਖਜੀਤ ਸਿੰਘ ਤੇ ਸੁਰਜੀਤ ਸਿੰਘ ਸ਼ੰਟੀ ਦੱਸਿਆ ਕਿ ਸ਼ੁਰੁਆਤੀ
ਤੌਰ ’ਤੇ ਮੀਂਹ ਤੋਂ ਸੌ ਫੀਸਦੀ ਪ੍ਰਭਾਵਿਤ ਪਿੰਡ ਮਿੱਡਾ ਵਿਖੇ 1509 ਤੇ 1692 ਕਿਸਮ ਦੀ ਬਾਸਮਤੀ ਦੇ
ਸਾਢੇ 6 ਕੁਇੰਟਲ ਬੀਜ ਵੰਡਿਆ ਗਿਆ। ਇਸ ਬੀਜ ਨਾਲ 150 ਏਕੜ ‘ਚ ਬਾਸਮਤੀ ਬੀਜਾਂਦ ਹੋ ਸਕੇਗੀ। ਸੁਰਜੀਤ ਸਿੰਘ ਸ਼ੰਟੀ ਨੇ ਦੱਸਿਆ ਕਿ ਬਾਸਮਤੀ ਦਾ
ਹੋਰ ਬੀਜ ਵੀ ਭੇਜਿਆ ਜਾ ਰਿਹਾ ਹੈ। ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹਰੇ ਚਾਰੇ ਦੀ ਢੋਆ ਢੋਆਈ ਵਾਸਤੇ ਟੱਰਕ ਅਤੇ ਟ੍ਰੈਕਟਰ
ਟਰਾਲੀਆਂ ਵਰਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਸੰਤ ਸੀਚੇਵਾਲ ਨੇ ਇਸ ਇਲਾਕੇ ਪਿੰਡਾਂ ਵਿੱਚ ਮਿੱਡਾ, ਬਾਮ ਡਰੇਨ, ਤਰਖਾਣਵਾਲਾ, ਲਖਮੀਰੇਆਣਾ, ਲੱਕੜਵਾਲਾ ਤੇ ਮਹਾਂਬੱਧਰ ਤੇ ਹੋਰ ਪਿੰਡਾਂ ਦਾ ਦੌਰਾ ਕੀਤਾ ਸੀ। ਇੱਥੇ ਹਜ਼ਾਰਾਂ ਏਕੜ ਲੋਕਾਂ ਦੀ ਫਸਲ ਪਾਣੀ ਵਿੱਚ
ਡੁੱਬ ਗਈ ਹੈ। ਸੁਖਜੀਤ ਸਿੰਘ ਸੀਚੇਵਾਲ ਨੇ ਦੱਸਿਆ ਕਿ ਮਾਲਵੇ ਦੇ ਵੱਡੇ ਹਿੱਸੇ ਵਿੱਚ ਪਾਣੀ
ਦੀ ਨਿਕਾਸੀ ਨਾ ਹੋਣ ਕਾਰਨ ਸਥਿਤੀ ਬੜੀ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸੰਤ ਬਲਬੀਰ ਸਿੰਘ ਸੀਚੇਵਾਲ
ਦੀਆਂ ਹਦਾਇਤਾਂ `ਤੇ ਉਹ ਇਲਾਕੇ ਦਾ ਸਰਵੇ ਕਰਕੇ ਪਾਣੀ ਕੱਢਣ ਦਾ
ਪੱਕਾ ਪ੍ਰਬੰਧ ਕਰਨ ਦਾ ਯਤਨ ਕਰਨਗੇ। ਇਲਾਕੇ ਦੇ ਲੋਕ ਵੀ ਇਸ ਕੰਮ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ।
ਦੂਜੇ ਪਾਸੇ ਜਿਲ੍ਹਾ
ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦਾ ਕਹਿਣਾ ਸੀ ਕਿ ਪੀੜਤ ਲੋਕਾਂ ਦੀ ਮੰਗ ਮੁਤਾਬਿਕ
ਹਰਾ-ਚਾਰਾ ਅਤੇ ਤਿਰਪਾਲਾਂ ਆਦਿ ਪਹੁੰਚਾਈਆਂ ਜਾ ਰਹੀਆਂ ਹਨ, ਪ੍ਰਸ਼ਾਸਨ ਦਾ ਅਮਲਾ ਪਿੰਡ ਤਾਇਨਾਤ ਹੈ। ਖੇਤਾਂ ਵਿਚੋਂ ਪਾਣੀ ਨਿਕਾਸੀ ਦਾ ਕਾਰਜ ਜਾਰੀ ਹੈ।
ਸੁਲਤਾਨਪੁਰ ਲੋਧੀ ਤੋਂ ਚੱਲ ਰਹੀ ਪਸ਼ੂਆਂ ਲਈ ਹਰਾ-ਚਾਰੇ ਦੀ ਸੇਵਾ
ਹੜ੍ਹ ਰੋਕੂ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਲੋਹੀਆਂ ਤੇ ਸੁਲਤਾਨਪੁਰ ਲੋਧੀ ਇਲਾਕੇ ਦੇ ਕਿਸਾਨ ਮਾਲਵੇ ਦੇ ਪੀੜਤ ਕਿਸਾਨਾਂ ਤੇ ਮਜ਼ਦੂਰਾਂ ਨਾਲ ਖੜੇ ਹਨ। ਉਨ੍ਹਾਂ ਕਿਹਾ ਕਿ ਹਰੇ ਚਾਰੇ ਦੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਪਸ਼ੂਆਂ ਲਈ ਹਰੇ ਚਾਰੇ ਦਾ ਅਚਾਰ ਵੀ ਭੇਜਿਆ ਗਿਆ ਹੈ। ਇਹ ਅਚਾਰ ਸਵਰਨ ਸਿੰਘ ਕੌੜਾ ਅਤੇ ਸੁਖਵਿੰਦਰ ਸਿੰਘ ਗੱਟੀ ਨੇ ਸ਼ਾਂਝੇ ਤੌਰ ’ਤੇ 200 ਗੱਠਾਂ ਭੇਜੀਆਂ ਹਨ। ਸਰਪੰਚ ਜੋਗਾ ਸਿੰਘ ਨੇ ਦੱਸਿਆ ਕਿ ਬਾਸਮਤੀ ਦੀਆਂ ਦੋਵੇਂ ਕਿਸਮਾਂ ਦੇ ਬੀਜ ਦੋਆਬੇ ਵਿੱਚ ਵੀ ਪਨੀਰੀ ਬੀਜੀ ਜਾ ਰਹੀ ਹੈ। ਗਿੱਦੜਪਿੰਡੀ ਦੇ ਲੋਕਾਂ ਵੱਲੋਂ ਵੀ ਇੱਕ ਟਰੱਕ ਹਰੇ ਚਾਰੇ ਦਾ ਭੇਜਿਆ ਗਿਆ।
No comments:
Post a Comment