30 January 2020

स्टिकर कल्चर और 'बागीयत'

                                                   - इक़बाल सिंह शांत -
देखो भाई, हमने तो अपने गाड़ी से प्रेस का स्टिकर हटा कर खुद पर लागू कर दिए माननीय पंजाब व हरियाणा हाईकोर्ट के आदेश। यदि किसी और भाई बंधु ने माननीय आदेशों वाली इस मुहिम का हिस्सा बनना है तो उनका तहदिल दिल से स्वागत है। बाकी मर्ज़ी है आपकी, क्योंकि आगामी दिनों में यह रुतबा सड़को पर खाकी के रौब
का शिकार बन सकता है और आपकी जेब भी हल्की कर सकता है। वैसे गत 18 जनवरी को सिरसा प्रवास के दौरान में अपने पत्रकार साथी राजीव से इस संदर्भ में व्हीकलों पर वी आई पी प्रैशर वाले स्वभाव चर्चा कर रहा था। पुलिस और प्रेस के स्टिकर मामले पर भी काफी संवाद हुआ। यह अच्छा कदम है पर कहीं यह भी माननीय अदालतों के अन्य आदेशों व्हीकलों के काले शीशे, सख्त टैफिक नियमों व धार्मिक स्थानों के स्पीकरों की ऊंची आवाज पर पाबंदी व बगैर कमर्शियल परमिट के लोडिंग करने वाले ट्रैक्टर-ट्राली सहित अनगिनत जायज बंदिशों वाले अनेकों निर्देशों की तरह बेमायने होकर ना रह जाये। क्योंकि कानूनी मान्यताओं के प्रति हमारे लोगों की सोच सरदार भगत सिंह पडौसी के घर पैदा हो व शहीद वो कहलाएं जैसी हैं। हमारा प्रशासन भी निककमेपन व लापरवाही का शिकार है। हालात इतने बदतर होते जा रहे है कि सार्वजनिक सोच गंदगी के कीड़े जैसी हो गई है। मनुष्य में हमेशा से दूसरों से बेहतर दिखने की ललक रही है पर पिछले एक डेढ़ दशक से सूचना तकनीक के बढ़ते क्रांतिकारी प्रभाव के कारण जागरूकता बढ़ी हैं, जो आगे चल कर अब बेशर्मी व भीड़ तंत्र का रूप ले गई है। जो सबसे खतरनाक है। हर इंसान खुद को मानसिक व बौद्धिक तौर मजबूत करने की बजाय पहरावे, औछी साज सज्जा व व्हीकल आधारित सुंदरता को असल कामयाबी मानने लगा है। मुझे याद है कि मैं पिछले वर्ष बठिंडा में अपने पुत्र युवदीप को कोचिंग के लिये कमरा किराये दिलवाने हेतु गया। वहाँ एक कोठी के आगे किराये हेतु खाली कमरे की तख्ती लगी देख उसके अंदर चले गए। वहां मकान महोदया के लड़के ने कमरे किराये देने के संदर्भ में अपनी अध्यापक माता से फोन पर पुछा। दूसरी तरफ से अध्यापक माता का सवाल से भरा जवाब था कि यदि लड़के के सिर के बाल लोफरों की तरह काटे हुये है तो कमरा देने से इनकार कर दे। खुशकिस्मती से युवदीप की हेयर कटिंग सादा थी और उसे उस सुंदर सी कोठी में कमरा मिल गया। कहने का भाव सादगी से भी सम्मानजनक जीवन जिया जा सकता है। मैने उस दिन अपने बेटे की आंखों में सादगी के प्रति एक चमक देखी, जिससे मुझे बतौर पिता काफी संतुष्टी व सकून हासिल हुआ। हकीकत का कड़वा सच है कि हम भारतीयों की सोशल स्कूलिंग जीरो लेबल की है। बात सिर्फ व्हीकल पर लगने वाले स्टिकर की नही हैं साहिब। हालांकि मेरी
स्कूटी और मोटर साइकल पर प्रेस का चिन्ह नहीं लगाया हुआ है। मेरी कार पर स्टीकर रूटीन में सात आठ वर्ष से लगा हुआ था। जिसे मैंने अदालती फैसले की जानकारी मिलने के तुरन्त बाद हटवा दिया। दिक्कत है कि हमारे सियासी, समाजिक हालातों को वी।आई। पी। लुक का चस्का लग गया है। आज कल गली मुहल्लों में सिर पर बालों के बेतुके डिज़ाइन व फ़टे हुए डिज़ाइन वाली जीन्स की पेंटें बहुत गुस्सा दिलाते है। मैं अक्सर टोकता नौजवानों को। उनके पास कोई जवाब नही होता। बड़ी दिक्क्त है कि ज्यादातर आम लोग, सही व् सिद्धांतवादी व्यक्ति का समर्थन नहीं करते और गलत लोगों के साथ डट कर खड़े दिखाई देते हैं। ऐसे में हर जायज आवाज अकेलेपन की शिकार होकर दब जाती है।आज देश में सरकारों के लोक विरोधी/तुगलकी फैसलों पर बुलन्द आवाज उठा कर संघर्ष चलाने वालों को मुठी भर बागी, देशद्रोही व पाकिस्तानी तक करार दे दिया जाता है। शाहीन बाग व जे.एन.यू जैसे हालातों के लिये कौन जुम्मेदार है। यह भी सोचने जैसा गंभीर विषय है।
     मौजूदा विषय पर वापिस आते हुए  माननीय अदालत का फैसला बिलकुल सही है कि व्हिकलों पर झूठे सच्चे ओहदों के स्टिकर और प्लेटें लगा कर समाज को दबदबा दिखने का रिवाज़ सा चला हुआ है। माननीय अदालत से अपील है कि वे ऐसे क्रांतिकारी निर्णयों पर लगातार नज़रशानी के लिए प्रशासनिक व जनता के नुमाइंदों पर  आधारित कमेटिया गठित करे, व हाईकोर्ट में ऐसा विंग की स्थापना करे। ताकि जागरूक लोग ऐसे मामलो को तुरंत उस विंग के ध्यान में लेकर उन नियमों को जिंदा रखने में सहायक बन सकें। क्योंकि प्रशासन व प्रदेश सरकार तो माननीय अदालत के निर्देशों को घर के दरवाजे पर 85-90 साल बजुर्ग की तरह मानता है। जिसे समाजिक मर्यादा के तहत उसे 'घर का कुंडा' अर्थात 'डंडे वाला माननीय रखवाला' तो कहते है पर उसकी बात पर कोई गौर नहीं करता।
       मुल्क के सरकारी दफ्तरों में अदालती निर्देशों की फाइलें धूल व दीमक का शिकार बन रही हैं जिनका धरातल पर कोई वजूद दिखाई नहीं देता। दोस्तो अब यह पोस्ट पढ़ने के पश्चात मुझे "पाकिस्तानी" मत करार दे देना। क्योंकि हम तो बागी हैं दोस्तो, हर अच्छे व स्वच्छ समाज के लिए "बागीयत" लाजमी है। भारत मे गलत/सही का बहुगिनती या धर्म जात के आधार पर होता है। इस मामले में हम बागी लोग " सुपर अल्पसंख्यक" हो जाते है।
बागीयत का लहज़ा ऐसा है कि उसमें शायद आप बहुत अमीर तो ना बन सके पर शहीद उधम सिंह, शहीद सरदार भगत सिंह के विचारों के वारिस जरूर कहलवा सकते हैं। यदि आप स्पष्ट बागी नही बन सकते तो बागी सोच के हिमायती ही बन जाइये, मुल्क संवर जाएगा। हर जगह बागीयत भाव समाज में फैली कुरीतियों के खिलाफ चन्द मिंट जरूर बात कीजिये व गली मुहल्ला सत्तर पर लामबन्द होइए।आप चन्द दिनों में खुद की आवाज़ में खुद में खास महसूस करने लगेंगे। वह व्हीकल पर लगे स्टीकरों से कई गुना वी आई पी लुक होगी। खुद को खास बनाने के लिए यह समय आप अपनी दुकानों के बाहर सड़क पर रोजाना सुबह-शाम सामान रखना बंद करके बचा सकते है। शायद आपको ध्यान नहीं कि आप समान दुकान से बाहर रखने व दुबारा अंदर रखने में प्रति महीना कम से कम 60 घण्टे खराब करते है। साल भर के यह हुए 720 घण्टे। यदि आप रोजाना 10 घण्टे प्रतिष्ठान पर कार्यरत रहते है तो आप पूरे एक साल में अपने कार्य समय के लगभग दो महीने दुकान से समान अंदर बाहर करने में बिता देते हैं। यदि आपकी 50 हज़ार रुपये प्रति महीना आमदनी है तो सीधे तौर प्रति वर्ष एक लाख रुपये के घाटे में चल रहे है। मतलब जिंदगी भर में 30-40 लाख का मुफ्त में घाटा। ऊपर से समान सड़क व गली रोक कर बाजार को तंग व बंद के हालातों से अपनी दुकान तक ग्राहक के पहुंचने के रास्ते को बंद कर देते है। इसके अतिरिक्त समाज या कानून की नज़र में मुफ्त में आरोपी और पता नही क्या-क्या।  फिर दुकानदार आपस में बैठ कर आर्थिक मंदी की चर्चा करते हैं।
      ज्यादातर सरकारी अमला दफ्तरों में काम करके राजी नही हैं। उन्हें तनखाह तो जन्मजात हक लगती है और ऊपर की कमाई की ललक 24 घण्टे बनी रहती है। सिर्फ बातों से तरक्की नहीं आती साहिब, अपने दिल को तंदरुस्त रखना है तो जिगर का ध्यान रखना ही होगा। क्योंकि जब जिगर बेवस हो जाता है तो ही दिल की तरफ गंदगी फेंकता है और उसे ही हम कोलेस्ट्रॉल या थोड़ी आगे जाकर नाड़ी ब्लॉकेज का नाम दे देते हैं। कानून वाली "बागीयत" को अपनाइये और सुंदर भविष्य के लिए कनाडा अमरीका की तरफ नही देखना पड़ेगा। भारत में अमीरी भी बहुत है। क्योंकि किसी बजुर्ग ने कहा है कि धरती हर जगह दौलत ही दौलत बिखरी हुई है, बस देखने वाली आँख (परख) चाहिए। भारत में सुंदर और शालीन लड़कियां भी बहुत है। जरूरत है, बस खुद काबिल बन जाइए। जीवन में नौकरी, लड़की, गाड़ी और स्टिकर वाला वी आई पी लुक खुद व खुद आ जा आयेगा और स्टिकर कि जरूरत भी नहीं रहेगी। -इक़बाल सिंह शांत "बागी"  93178-26100
  

23 January 2020

ਮੁਕਾਇਆ ਸਿਫਾਰਸ਼ਾਂ ਵਾਲਾ ਜੱਭ!..

* -ਜ਼ਿਲ•ਾ ਮੁਕਤਸਰ 'ਚ 5 ਚੌਕੀਆਂ ਸਣੇ 19 ਥਾਵਾਂ 'ਤੇ ਉੱਚ ਡਿਗਰੀਆਂ ਵਾਲੇ ਸਬ ਇੰਸਪੈਕਟਰ ਤਾਇਨਾਤ
* ਜ਼ਿਲ•ਾ ਪੁਲਿਸ ਹੱਥ ਲੱਗਿਆ ਬੀ.ਟੈੱਕ, ਐਮ.ਟੈੱਕ, ਐਮ.ਐਸ.ਸੀ ਅਫਸਰਾਂ ਦਾ ਖਜ਼ਾਨਾ
 * ਏ.ਐਸ.ਆਈਜ਼ ਨੂੰ ਥਾਣਿਆ 'ਚ ਤਫਤੀਸ਼ੀ ਲਗਾਇਆ

              
ਸ੍ਰੀ ਮੁਕਤਸਰ ਸਾਹਿਬ/ ਲੰਬੀ (ਇਕਬਾਲ ਸਿੰਘ ਸ਼ਾਂਤ): ਚੌਕੀ ਮੁਖੀਆਂ ਦੇ ਤਾਇਨਾਤੀ ਲਈ ਸਿਆਸੀ ਸਿਫਾਰਸ਼ਾਂ ਦੇ ਸਤਾਏ ਜ਼ਿਲ•ਾ ਪੁਲਿਸ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਨੇ ਸਾਰਾ ਜੱਬ ਇੱਕੋ ਝਟਕੇ ਨਿਬੇੜਨ ਦੀ ਕੋਸ਼ਿਸ਼ ਕੀਤੀ ਹੈ। ਜ਼ਿਲ•ੇ ਪੁਲਿਸ ਸਿਫਾਰਸ਼ੀ ਜਾਲ ਵਿਚੋਂ ਨਿਕਲਣ ਲਈ ਬੀ.ਟੈੱਕ, ਐਮ.ਟੈੱਕ, ਐਮ.ਐਸ.ਸੀ. ਉੱਚ ਡਿਗਰੀਆਂ ਵਾਲੇ 19 ਸਬ ਇੰਸਪੈਕਟਰਾਂ ਨੂੰ ਵੱਖ-ਵੱਢ ਅਹਿਮ ਅਹੁਦਿਆਂ 'ਤੇ ਤਾਇਨਾਤ ਕੀਤਾ ਹੈ। ਜ਼ਿਨ•ਾਂ ਵਿਚ ਨਿੱਤ ਦੀਆਂ ਸਿਫਾਰਸ਼ਾਂ ਰਾਹੀਂ ਪੁਲਿਸ ਪ੍ਰਸ਼ਾਸਨ ਨੂੰ ਸਤਾਈ ਰੱਖਣ ਵਾਲੀਆਂ ਛੇ ਪੁਲਿਸ ਚੌਕੀ ਮੁਖੀਆਂ ਦੇ ਅਹੁਦੇ ਵੀ ਸ਼ਾਮਲ ਹਨ। ਜਿਨ•ਾਂ ਵਿਚੋਂ ਪੰਜ ਚੌਕੀ 'ਚ ਬੀ.ਟੈੱਕ ਅਤੇ ਹੋਰਨਾਂ ਮਾਸਟਰ ਡਿਗਰੀਆਂ ਵਾਲੇ ਸਬ ਇੰਸਪੈਕਟਰ ਰੈਂਕ ਦੇ ਅਧਿਕਾਰੀ ਮੁਖੀ ਲਗਾਏ ਗਏ ਹਨ। ਇਸਤੋਂ ਪਹਿਲਾਂ ਪੁਲਿਸ ਚੌਕੀਆਂ 'ਚ ਏ.ਐਸ.ਆਈ ਰੈਂਕ ਦੇ ਅਮਲੇ ਨੂੰ ਤਾਇਨਾਤ ਕੀਤੇ ਜਾਣ ਦੀ ਰਵਾਇਤ ਰਹੀ ਹੈ। ਨਵੇਂ ਤਾਇਨਾਤ ਸਾਰੇ ਸਬ ਇੰਸਪੈਕਟਰ ਪ੍ਰੋਵੈਸ਼ਨਲ ਪੀਰੀਅਡ ਪੂਰਾ ਹੋਣ ਉਪਰੰਤ ਵਿਭਾਗੀ ਟਰੇਨਿੰਗ ਤੋਂ ਪਰਤੇ ਹਨ। ਮੌਜੂਦਾ ਸਮੇਂ 'ਚ ਜ਼ਿਲ•ਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਿੱਦਿਅਕ ਤਾਣੇ-ਬਾਣੇ ਪੱਖੋਂ ਕਾਫ਼ੀ ਮਜ਼ਬੂਤ ਹੋ ਚੁੱਕੀ ਹੈ ਅਤੇ ਉਸਦੇ ਕੋਲ ਉੱਚ ਡਿਗਰੀਆਂ ਵਾਲੇ 19 ਅਧਿਕਾਰੀ, ਜਿਨ•ਾਂ 'ਚੋਂ 12 ਪੋਸਟ ਗ੍ਰੇਜੂਏਟ ਅਤੇ ਪੜ•ੀਆਂ-ਲਿਖੀਆਂ ਨੌ ਔਰਤ ਸਬ ਇੰਸਪੈਕਟਰਾਂ ਦਾ ਖਜ਼ਾਨਾ ਹੈ। ਹੁਣ ਤੱਕ ਚੌਕੀਆਂ ਵਿੱਚ ਤਾਇਨਾਤ ਏ.ਐਸ.ਆਈਜ਼ ਨੂੰ ਸੰਬੰਧਤ ਥਾਣਿਆਂ 'ਚ ਤਫਤੀਸ਼ੀ ਯੂਨਿਟ ਵਿੱਚ ਭੇਜ ਦਿੱਤਾ ਗਿਆ ਹੈ। ਜ਼ਿਲ•ੇ ਭਰ ਵਿੱਚ ਛੇ ਪੁਲਿਸ ਚੌਕੀਆਂ ਮੰਡੀ ਕਿੱਲਿਆਂਵਾਲੀ, ਭਾਈਕੇਰਾ, ਪੰਨੀਵਾਲਾ, ਚੱਕ ਦੂਹੇਵਾਲਾ ਅਤੇ ਦੋਦਾ ਵਗੈਰਾ ਸ਼ਾਮਲ ਹਨ। ਇਸਤੋਂ ਪਹਿਲਾਂ ਪੁਲਿਸ ਚੌਕੀਆਂ 'ਚ ਏ.ਐਸ.ਆਈ ਰੈਂਕ ਦੇ ਅਮਲੇ ਨੂੰ ਤਾਇਨਾਤ ਕੀਤੇ ਜਾਣ ਦੀ ਰਵਾਇਤ ਰਹੀ ਹੈ। ਜਨਤਾ ਦਾ ਕਹਿਣਾ ਹੈ ਕਿ ਨਵੀਂ ਉਮਰ ਦੇ ਸਬ ਇੰਸਪੈਕਟਰ ਲੱਗਣ ਦੀ ਪਿਰਤ ਪੱਕੀ ਹੋਣ 'ਤੇ ਜਨਤਕ ਸ਼ਿਕਾਇਤਾਂ ਅਤੇ ਸੁਣਵਾਈ 'ਚ ਵਾਧਾ ਹੋਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਲੰਬੀ ਹਲਕੇ ਦੀ ਚੋਕੀ ਮੰਡੀ ਕਿੱਲਿਆਂਵਾਲੀ ਵਿਖੇ ਮੁਖੀ ਲੱਗਣ ਲਈ ਏ.ਐਸ.ਆਈਜ਼ ਦੀ ਲੰਬੀ ਕਤਾਰ ਲੱਗੀ ਹੁੰਦੀ ਸੀ। ਕਈ ਵਿਚਾਰੇ ਤਾਂ ਇੱਥੇ ਚੌਕੀ ਮੁਖੀ ਲੱਗਣ ਲਈ ਅਖੌਤੀ ਸਿਆਸੀ ਵਿਅਕਤੀਆਂ ਦੇ ਬੂਹਿਆਂ 'ਤੇ ਖੜ•ੇ ਰਹਿੰਦੇ ਸਨ। ਪਿਛਲੇ ਦੋ-ਤਿੰਨ ਮਹੀਨੇ 'ਚ ਕਿੱਲਿਆਂਵਾਲੀ ਪੁਲਿਸ ਚੌਕੀ 'ਚ ਥੋੜ•ੇ-ਥੋੜ•ੇ ਵਕਫ਼ੇ 'ਚ ਕਰੀਬ ਚਾਰ ਮੁਖੀ ਤਬਦੀਲ ਹੋ ਚੁੱਕੇ ਹਨ।
ਨਵੇਂ ਤਾਇਨਾਤ ਚੋਕੀ ਮੁਖੀਆਂ 'ਚ ਮੰਡੀ ਕਿੱਲਿਆਂਵਾਲੀ ਦੇ ਚੌਕੀ ਮੁਖੀ ਸਬ ਇੰਸਪੈਕਟਰ ਕਰਨਦੀਪ ਸਿੰਘ ਨੇ ਐਮ-ਲਿਵ ਦੀ ਮਾਸਟਰ ਡਿਗਰੀ ਕੀਤੀ ਹੋਈ ਹੈ। ਇਸੇ ਤਰ•ਾਂ ਚੌਕੀ ਦੂਹੇਵਾਲਾ 'ਚ ਤਾਇਨਾਤ ਸਬ ਇੰਸਪੇਕਟਰ ਜਤਿੰਦਰ ਸਿੰਘ ਅਤੇ ਪੁਲਿਸ ਚੌਕੀ ਦੋਦਾ ਦੇ ਮੁਖੀ ਸਬ ਇੰਸਪੈਕਟਰ ਜਗਦੀਪ ਸਿੰਘ ਨੇ ਬੀ.ਟੈੱਕ ਮਕੈਨੀਕਲ ਡਿਗਰੀ ਧਾਰਕ ਹਨ। ਪੁਲਿਸ ਚੌਕੀ ਪੰਨੀਵਾਲਾ ਫੱਤਾ ਨੂੰ ਪੜਿ•ਆ-ਲਿਖਿਆ ਦੀ ਲਾਟਰੀ 'ਚ ਐਮ.ਏ. (ਇੰਗਲਿਸ਼) ਸਬ ਇੰਸਪੈਕਟਰ ਗੁਰਾਦਿੱਤਾ ਸਿੰਘ ਹਾਸਲ ਹੋਇਆ ਹੈ। ਲੰਬੀ ਹਲਕੇ ਦੀ ਭਾਈਕੇਰਾ ਚੌਕੀ 'ਚ ਬੀ.ਟੈੱਕ (ਇਲੈਕਟ੍ਰਾਨਿਕ) ਹਰਜੋਤ ਸਿੰਘ ਸਬ ਇੰਸਪੈਕਟਰ ਨੂੰ ਲਗਾਇਆ ਗਿਆ ਹੈ। ਇਸਦੇ ਇਲਾਵਾ ਸਬ ਇੰਸਪੈਕਟਰ ਕੁਲਜੀਤ ਕੌਰ ਨੂੰ ਮਹਿਲਾ ਥਾਣਾ ਸ੍ਰੀ ਮੁਕਤਸਰ ਸਾਹਿਬ ਦੀ ਮੁਖੀ, ਸਬ ਇੰਸਪੈਕਟਰ ਪ੍ਰੀਤ ਕੌਰ ਨੂੰ ਮਹਿਲਾ ਸੈੱਲ ਮਲੋਟ ਦੀ ਮੁਖੀ ਥਾਪਿਆ ਗਿਆ ਹੈ। ਇਸਦੇ ਇਲਾਵਾ ਬਾਕੀ ਔਰਤ ਸਬ ਇੰਸਪੈਕਟਰ ਵਧੀਕ ਥਾਣਾ ਮੁਖੀ ਸਮੇਤ ਹੋਰਨਾਂ ਅਹਿਮ ਥਾਵਾਂ 'ਤੇ ਲਗਾਇਆ ਗਿਆ ਹੈ।
ਹਾਲਾਂਕਿ ਹੁਣ ਤੱਕ ਕਈ ਏ.ਐਸ.ਆਈ. ਚੌਕੀ ਇੰਚਾਰਜ਼ਾਂ ਦੀ ਕਾਰਗੁਜਾਰੀ ਸ਼ਲਾਘਾਯੋਗ ਰਹੀ ਹੈ, ਪਰੰਤੂ ਦੀ ਸਟਾਰਾਂ ਦੀ ਥੁੜ ਕਾਰਨ ਉਨ•ਾਂ ਨੂੰ ਹੁਣ ਥਾਣਿਆਂ 'ਚ ਘੱਟ ਉਮਰੇ ਅਫ਼ਸਰਾਂ ਅਧੀਨ ਸੇਵਾਵਾਂ ਦੇਣੀਆਂ ਪੈਣਗੀਆਂ। ਸਬ ਇੰਸਪੈਕਟਰਾਂ ਰੌਂਕ ਦੇ ਚੌਕੀ ਮੁਖੀ ਲੱਗਣ ਨਾਲ ਜ਼ਿਲ•ੇ 'ਚ ਖਾਕੀ ਨੂੰ ਸਿਆਸੀ ਚਿੱਟਕਪੜੀਆਂ ਦੀਆਂ ਆਪ-ਹੁਦਰੀਆਂ ਤੋਂ ਕੁਝ ਰਾਹਤ ਅਤੇ ਨਵੇਂ ਪੜ•ੇ-ਲਿਖੇ ਅਧਿਕਾਰੀਆਂ ਕਾਰਨ ਖਾਕੀ ਕਾਰਗੁਜਾਰੀ ਅਤੇ ਜਨਤਕ ਰਾਬਤੇ ਵਿੱਚ ਸੁਧਾਰ ਆਉਣ ਦੀ ਉਮੀਦ ਹੈ। ਸਿਆਸੀ ਸਫ਼ੈਦਪੋਸ਼ਾਂ ਵੱਲੋਂ ਜ਼ਿਲ•ਾ ਪੁਲਿਸ 'ਤੇ ਸਿਫਾਰਸ਼ੀ ਚੌਕੀ ਮੁਖੀ ਲਗਵਾਉਣ ਲਈ ਦਬਾਅ ਦੀ ਕਣਸੋਆਂ ਚਰਚਾ ਵਿੱਚ ਰਹਿੰਦੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਅਫਸਰਸ਼ਾਹੀ ਵੱਲੋਂ ਵਗੈਰ ਸਿਫਾਰਸ਼ ਦੇ ਕਿਸੇ ਏ.ਐਸ.ਆਈ ਨੂੰ ਚੌਕੀ ਮੁਖੀ ਲਗਾ ਦਿੱਤਾ ਜਾਂਦਾ ਸੀ ਤਾਂ ਅਖੌਤੀ ਸਫ਼ੇਦਪੋਸ਼ ਵਿਅਕਤੀ ਤਾਇਨਾਤ ਚੌਕੀ ਮੁਖੀਆਂ ਦਾ ਜਿਉਣਾ ਦੂਭਰ ਕਰ ਦਿੰਦੇ ਸਨ। ਫਿਜ਼ਾਵਾਂ 'ਚ ਚਰਚਾ ਹੈ ਕਿ ਪਿੱਛੇ ਜਿਹੇ ਅਫਸਰਾਂ ਵੱਲੋਂ ਤਾਇਨਾਤ ਲੰਬੀ ਹਲਕੇ ਦੀ ਇੱਕ ਚੌਕੀ ਦੇ ਮੁਖੀ ਨੂੰ ਇੱਕ ਅਖੌਤੀ ਸਲਾਹਕਾਰ ਨੇ ਫੋਨ 'ਤੇ ਬੇਵਜ•ਾ ਕਾਫ਼ੀ ਤੰਗ-ਪਰੇਸ਼ਾਨ ਕੀਤਾ ਸੀ। ਨਵੇਂ ਤਾਇਨਾਤ ਸਬ ਇੰਸਪੈਕਟਰ ਚੌਕੀ ਮੁਖੀਆਂ ਅਨੁਸਾਰ ਉਹ ਆਪਣੀ ਤਕਨੀਕੀ ਅਤੇ ਵਿੱਦਿਅਕ ਪੜ•ਤ ਨੂੰ ਪੁਲਿਸ ਤੇ ਜਨਤਾ ਵਿਚਕਾਰ ਸਾਰਥਿਕ ਰਾਬਤਾ ਵਧਾਉਣ ਅਤੇ ਬਿਹਤਰ ਕਾਰਜਪ੍ਰਣਾਲੀ ਲਈ ਵਰਤੋਂ ਕਰਨਗੇ। ਜ਼ਿਲ•ਾ ਪੁਲਿਸ ਦੇ ਮੁਖੀ ਰਾਜਬਚਨ ਸਿੰਘ ਸੰਧੂ ਦਾ ਕਹਿਣਾ ਸੀ ਕਿ ਪੁਲਿਸ ਦਾ ਚਿਹਰਾ ਪਾਰਦਰਸ਼ੀ ਅਤੇ ਕੰਮਕਾਜ ਨੂੰ ਤਕਨੀਕ ਪੱਖੋਂ ਮਜ਼ਬੂਤ ਬਣਾਉਣ ਲਈ ਨਵੇਂ ਸਬ ਇੰਸਪੈਕਟਰਾਂ ਨੂੰ ਚੋਕੀ ਮੁਖੀ ਅਤੇ ਹੋਰਨਾਂ ਪ੍ਰਮੁੱਖ ਅਹੁਦਿਆਂ 'ਤੇ ਲਗਾਇਆ ਗਿਆ ਹੈ। ਵੱਖ-ਵੱਖ ਵਿਸ਼ਿਆਂ 'ਚ ਮੁਹਾਰਤ ਨਵੇਂ ਅਧਿਕਾਰੀਆਂ ਤੋਂ ਪੁਲਿਸ ਨੂੰ ਕਾਫ਼ੀ ਬਿਹਤਰ ਉਮੀਦਾਂ ਹਨ।

13 January 2020

ਸਮਾਜਿਕ ਲਾਜ-ਸ਼ਰਮ: ਹੱਥੀਂ ਪਾਲੇ ਹੱਥਾਂ ਦੇ ਨਿੱਘ ਤੋਂ ਵਾਂਝੇ ਕਦਮ ਬਿਰਧ ਆਸ਼ਰਮਾਂ ਦੀਆਂ ਬਰੂਹਾਂ ਵੱਲ ਨਹੀਂ ਵਧ ਰਹੇ

* ਚੌਧਰੀ ਦੇਵੀ ਲਾਲ ਟਰੱਸਟ ਦੇ ਬਿਰਧ ਆਸ਼ਰਮ ਬਾਦਲ ’ਚ ਨਹੀਂ ਵਧ ਰਹੀ ਬਜ਼ੁਰਗਾਂ ਦੀ ਗਿਣਤੀ
* ਬਾਦਲਾਂ ਵੱਲੋਂ ਓਰਬਿੱਟ ਦੀ ਕਮਾਈ ’ਚੋਂ ਬਿਰਧ ਆਸ਼ਰਮ/ਸਕੂਲ ’ਤੇ ਖਰਚੇ ਜਾਂਦੇ ਹਰ ਮਹੀਨੇ 9-10 ਲੱਖ ਰੁਪਏ


                                                              ਇਕਬਾਲ ਸਿੰਘ ਸ਼ਾਂਤ
ਲੰਬੀ: ਢਿੱਡੋਂ ਜੰਮੇ ਅਤੇ ਹੱਥੀਂ ਪਾਲੇ-ਪੋਸੇ ਹੱਥਾਂ ਦੇ ਸੁਚੱਜੇ ਨਿੱਘ ਤੋਂ ਵਾਂਝੇ ਬਜ਼ੁਰਗਾਂ ਦੇ ਕਦਮ ਹੱਥੀਂ ਉਸਾਰੀਆਂ ਨੀਂਹਾਂ ਨੂੰ ਪਾਰ ਕਰਕੇ ਬਿਰਧ ਆਸ਼ਰਮਾਂ ਦੀਆਂ ਬਰੂਹਾਂ ’ਤੇ ਨਹੀਂ ਪੁੱਜ ਰਹੇ। ਜ਼ਿੰਦਗੀ ਭਰ ਦੀ ਬਣੀ-ਬਣਾਈ ਸਮਾਜਿਕ ਲਾਜ-ਸ਼ਰਮ ਦੀ ਚਾਦਰ ਨੂੰ ਸਹੇਜੇ ਰੱਖਣ ਦੀ ਸੋਚ ਕਰਕੇ ਬੱਚਿਆਂ ਦੀ ਬੇਰੁੱਖੀ, ਘਰੇਲੂ, ਸਿਹਤ ਅਤੇ ਆਰਥਿਕ ਤੰਗਿਆਈਆਂ ਦੇ ਘਰਾਂ ਦੀ ਚਾਰਦੀਵਾਰੀ ’ਚ ਦਰਦ ਹੰਢਾ ਰਹੇ ਹਨ। ਇਹ ਹਾਲਾਤ ਪੰਜਾਬ ਦੇ ਮਾਲਵੇ ਖਿੱਤੇ ਦੇ ਅਣਗਿਣਤ ਪਰਿਵਾਰਾਂ ਦੇ ਹਨ। ਜਿਨ੍ਹਾਂ ਲਈ ਘਰੇਲੂ ਹਾਲਾਤਾਂ ਨਾਲ ਜੂਝਣਾ ਬੁਢਾਪੇ ਦੀ ਹੋਣੀ ਬਣ ਗਿਆ ਹੈ। ਸ਼ਾਇਦ ਇਸੇ ਕਰਕੇ ਚੌਧਰੀ ਦੇਵੀ ਲਾਲ ਟਰੱਸਟ ਵੱਲੋਂ ਪਿੰਡ ਬਾਦਲ ਵਿਖੇ ਸੰਚਾਲਤ ਬਹੁਕਰੋੜੀ ਅਤੇ ਬਹੁਪੱਖੀ ਸਹੂਲਤਾਂ ਨਾਲ ਲਬਰੇਜ਼ ਬਿਰਧ ਆਸ਼ਰਮ ’ਚ ਬਜ਼ੁਰਗਾਂ ਦੀ ਗਿਣਤੀ ਆਸ ਮੁਤਾਬਕ ਕਾਫ਼ੀ ਘੱਟ ਹੈ। ਬਿਰਧ ਆਸ਼ਰਮ ਦੀ ਸਥਾਪਤੀ 18 ਨਵੰਬਰ 2005 ਸਮੇਂ 27 ਬਜ਼ੁਰਗ ਸਨ, ਜਦੋਂਕਿ ਅੱਜ ਬਜ਼ੁਰਗਾਂ ਦੀ ਗਿਣਤੀ ਸਿਰਫ਼ 11 ਤੱਕ ਸਿਮਟ ਕੇ ਰਹਿ ਗਈ ਹੈ। ਲੰਬੀ ਬਿਮਾਰੀ ਕਾਰਨ ਬਿਰਧ ਆਸ਼ਰਮ ਦੇ ਸਾਲਾਂ ਤੋਂ ਬਾਸ਼ਿੰਦੇ ਕੌਰ ਸਿੰਘ ਬੀਦੋਵਾਲੀ, ਸੁਖਦੇਵ ਸਿੰਘ ਰਾਮਪੁਰੀਆ ਅਤੇ ਭੁਪਿੰਦਰ ਸਿੰਘ ਅੰਬਾਲਾ ਦੀ ਪਿਛਲੇ ਸਮੇਂ ’ਚ ਬਿਮਾਰੀ ਕਾਰਨ ਚੱਨ ਵਸੇ। ਜਿਨ੍ਹਾਂ ਦੇ ਇਲਾਜ ’ਤੇ ਚੌਧਰੀ ਦੇਵੀ ਲਾਲ ਟਰੱਸਟ ਵੱਲੋਂ ਫਰੀਦਕੋਟ ਮੈਡੀਕਲ
ਕਾਲਜ ਤੋਂ ਪੀ.ਜੀ.ਆਈ. ਚੰਡੀਗੜ੍ਹ ਤੱਕ ਲੱਖਾਂ ਰੁਪਏ ਖਰਚ ਕੀਤੇ ਗਏ। ਇਹ ਬਿਰਧ ਆਸ਼ਰਮ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਬਕਾ ਉਪ ਪ੍ਰਧਾਨ ਮੰਤਰੀ ਸਵਰਗੀ ਚੌਧਰੀ ਦੇਵੀ ਲਾਲ ਦੀ ਯਾਦ ਵਿੱਚ ਬਣਵਾਇਆ ਹੈ। ਸਮਾਜ ਵਿੱਚ ਜਿੱਥੇ ਅੱਜ ਅੱਖਾਂ ਦੀ ਸ਼ਰਮ ਮਰ-ਮੁੱਕ ਚੱਲੀ ਹੈ। ਉਸੇ ਹਾਲਾਤਾਂ ’ਚ ਅੱਜ ਸਮਾਜ ’ਚ ਖਰਚਾ ਲੈ ਕੇ ਬਜ਼ੁਰਗਾਂ ਨੂੰ ਸਾਂਭਣ ਵਾਲੇ ਅਤੇ ਬਿਲਕੁੱਲ ਮੁਫ਼ਤ ਸੇਵਾਵਾਂ ਵਾਲੇ ਦੋ ਤਰ੍ਹਾਂ ਦੋ ਬਿਰਧ ਆਸ਼ਰਮ ਪ੍ਰਚੱਲਤ ਹਨ। ਜੇਕਰ ਸੌ ਫ਼ੀਸਦੀ ਮੁਫ਼ਤ ਸੇਵਾਵਾਂ ਵਾਲੇ ਬਿਰਧ ਆਸ਼ਰਮ ਬਾਦਲ ਦੀ ਗੱਲ ਕੀਤੀ ਤਾਂ ਇੱਥੇ ਹਰੇਕ ਬਜ਼ੁਰਗ ਲਈ ਵੱਖ-ਵੱਖ ਸੁਚੱਜੇ ਕਮਰੇ ਹਨ। ਸਿਹਤ, ਖਾਣ-ਪੀਣ, ਸਾਫ਼-ਸਫ਼ਾਈ ਦੇ ਇਲਾਵਾ ਭਜਨ ਬੰਦਗੀ ਲਈ ਗੁਰਦੁਆਰਾ ਸਾਹਿਬ ਵੀ ਹੈ। ਬਿਰਧ ਆਸ਼ਰਮ ਸਮੇਤ ਮਾਤਾ ਜਸਵੰਤ ਕੌਰ ਸੀਨੀਅਰ ਸੈਕੰਡਰੀ (ਕਾਨਵੈਂਟ) ਸਕੂਲ ’ਚ 280 ਵਿਦਿਆਰਥੀਆਂ ਨੂੰ ਮੁਫ਼ਤ ਮਿਆਰੀ ਸਿੱਖਿਆ ’ਤੇ ਲੱਖਾਂ ਰੁਪਏ ਪ੍ਰਤੀ ਮਹੀਨੇ ਦਾ ਖਰਚਾ ਵੀ ਸਾਬਕਾ ਮੁੱਖ ਮੰਤਰੀ ਪਰਿਵਾਰ ਵੱਲੋਂ ਉਠਾਇਆ ਜਾਂਦਾ ਹੈ। ਇਹ ਬਿਰਧ ਆਸ਼ਰਮ ਸ਼ੁਰੂ ਤੋਂ ਨੌ ਬੇਸਹਾਰਾ ਲੜਕੇ-ਲੜਕੀਆਂ ਦਾ ਪਾਲਣ-ਪੋਸ਼ਣ ਅਤੇ ਉਨ੍ਹਾਂ ਦੀ ਉੱਚ ਪੱਧਰੀ ਵਿੱਦਿਆ ਦਾ ਖਰਚਾ ਵੀ ਝੱਲ ਰਿਹਾ ਹੈ। ਇੱਥੇ ਬਜ਼ੁਰਗਾਂ ਦੀ ਬਿਮਾਰੀ ’ਤੇ ਲੱਖਾਂ ਰੁਪਏ ਖਰਚਣ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ। ਬਜ਼ੁਰਗਾਂ ਦਾ ਹੌਂਸਲਾ ਵਧਾਉਣ ਲਈ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਦਾਸ ਸਿੰਘ ਬਾਦਲ ਲਈ ਵੀ ਬਕਾਇਦਾ ਕਮਰੇ ਬਣਾਏ ਗਏ ਹਨ। ਬਿਰਧ ਆਸ਼ਰਮ ਦੇ ਹਰਿਆਵਲ ਭਰੇ ਮਾਹੌਲ ’ਚ ਬਜ਼ੁਰਗਾਂ ਲਈ ਕਿੰਨੂੂੂਆਂ ਦੇ ਕਾਫ਼ੀ ਫਲਦਾਰ ਬੂਟੇ ਅਤੇ ਪੂਰੀ ਹਰਿਆਵਲ ਦਾ ਮਾਹੌਲ ਹੈ। ਸਟਾਫ਼ ਦਾ ਕਹਿਣਾ ਸੀ ਕਿ ਬਾਦਲ ਸਾਬ੍ਹ ਕਦੇ-ਕਦਾਈ ਖੁਦ ਵੀ ਬਜ਼ੁਰਗਾਂ ਦਾ ਹਾਲ-ਚਾਲ ਪੁੱਛਣ ਆਉਂਦੇ ਹਨ। ਬਿਰਧ ਆਸ਼ਰਮ ਬਾਦਲ ’ਚ ਸਾਢੇ ਪੰਜ ਸਾਲਾਂ ਤੋਂ ਰਹਿੰਦੇ 88 ਸਾਲਾ ਇੰਦਰ ਸਿੰਘ ਨੇ ਆਖਿਆ ਕਿ ਉਨ੍ਹਾਂ ਦੀ ਇੱਥੇ ਘਰ ਨਾਲੋਂ ਕਈ ਗੁਣਾ ਜ਼ਿਆਦਾ ਸਾਂਭ-ਸੰਭਾਲ ਹੁੰਦੀ ਹੈ। ਉਨ੍ਹਾਂ ਦਾ ਬੁਢਾਪਾ ਸੰਵਰ ਗਿਆ ਹੈ। ਬਿਮਾਰ ਹੋਣ ’ਤੇ ਪੰਜ ਮਿੰਟਾਂ ’ਚ ਡਾਕਟਰ ਪੁੱਜੇ ਜਾਂਦੇ ਹਨ ਅਤੇ ਭੁੱਖ ਲੱਗਣ ’ਤੇ ਗਰਮਾ-ਗਰਮ ਰੋਟੀ ਤੁਰੰਤ ਹਾਜ਼ਰ ਹੋ ਜਾਂਦੀ ਹੈ। ਉਹ ਕੰਨਾਂ ਤੋਂ ਉੱਚਾ ਸੁਣਨ ਦੇ ਬਾਵਜੂਦ ਰੋਜ਼ਾਨਾ ਰੇਡੀਓ ’ਤੇ ਖ਼ਬਰਾਂ ਵਗੈਰਾ ਸੁਣ ਕੇ ਸਮਾਂ ਲੰਘਾਉਂਦਾ ਹੈ। ਉਂਝ ਵੱਡੇ ਸ਼ਹਿਰਾਂ ’ਚ ਸਾਧਨ ਸੰਪੰਨ ਲੋਕ ਪਰਿਵਾਰਾਂ ਨੂੰ ਤਣਾਅ ਰਹਿਤ ਰੱਖਣ ਲਈ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮਾਂ ’ਚ ਛੱਡਣਾ ਆਮ ਰਵਾਇਤ ਬਣਨ ਲੱਗਿਆ ਹੈ। ਗਾਜਿਆਬਾਦ ਤੋਂ ਵਿਦੇਸ਼ ’ਚ ਵਸਦੇ ਬੇਹੱਦ ਚੰਗੇ-ਸੁਰਦੇ ਪੁੱਜਦੇ ਦੋ ਪੁੱਤਰਾਂ ਨੇ ਪਤਨੀਆਂ ਵੱਲੋਂ ਸਾਂਭਨ ਤੋਂ ਨਾਂਹ ਕਰਨ ’ਤੇ ਵਿਧਵਾ ਮਾਂ ਨੂੰ ਬਿਰਧ ਆਸ਼ਰਮ ਛੱਡ ਦਿੱਤਾ, ਜਦੋਂਕਿ ਵਿਧਵਾ ਅੌਰਤ ਨੇ ਦੋਵੇਂ ਪੁੱਤਰਾਂ ਨੂੰ ਪਰਵਾਨ ਚੜ੍ਹਾਉਣ ਲਈ ਤੰਗੀ-ਤੁਰਸ਼ੀਆਂ ਨਾਲ ਜੂਝਦੇ ਹੱਢ-ਭੰਨਵੀਂ ਮਿਹਨਤ ਨਾਲ ਸਾਰੀ ਜ਼ਿੰਦਗੀ ਲਗਾ ਦਿੱਤੀ ਸੀ। ਜਦੋਂਕਿ ਦੂਜੇ ਪਾਸੇ ਪੰਜਾਬ ਦੇ ਪੇਂਡੂ ਅਤੇ ਮੇਲ-ਮਿਲਾਪ ਵਾਲੇ ਸੁਭਾਅ ’ਤੇ ਸ਼ਹਿਰੀਕਰਨ ਦੀ ਹਵਾ ਕੁਝ ਮੱਠੀ ਜਾਪਦੀ ਹੈ। ਜਿਸ ਕਾਰਨ ਪੰਜਾਬ ’ਚ ਬਹੁਗਿਣਤੀ ਨੌਜਵਾਨ ਘੱਟ ਆਮਦਨ ਦੇ ਬਾਵਜੂਦ ਅੌਖੇ-ਸੌਖੇ ਮਾਪਿਆਂ ਦੀ ਸਾਂਭ-ਸੰਭਾਲ ਨੂੰ ਤਰਜੀਹ ਦਿੰਦੇ ਹਨ ਅਤੇ ਮਾਪੇ ਵੀ ਬੱਚਿਆਂ ਦੀ ਬੇਰੁੱਖੀ ਦੇ ਬਾਵਜੂਦ ਪਰਿਵਾਰ ਨੂੰ ਸਮਾਜਿਕ ਸ਼ਰਮਸਾਰੀ ਤੋਂ ਬਚਾਉਣ ਲਈ ਬਿਰਧ ਆਸ਼ਰਮਾਂ ਤੋਂ ਗੁਰੇਜ ਕਰਦੇ ਹਨ। ਵੱਡਾ ਦੁਖਾਂਤ ਹੈ ਕਿ ਪੰਜਾਬ ’ਚ ਬੁਢਾਪਾ ਪੈਨਸ਼ਨ ਸਿਰਫ਼ ਸਾਢੇ ਸੱਤ ਸੌ ਰੁਪਏ ਮਹੀਨਾ ਹੈ। ਜਿਸ ਨਾਲ ਮਹਿੰਗਾਈ ਦੇ ਦੌਰ ਵਿਚ ਬਜ਼ੁਰਗਾਂ ਦਾ ਇੱਕ ਹਫ਼ਤਾ ਲੰਘਣਾ ਵੀ ਬੜਾ ਮੁਸ਼ਕਿਲ ਹੈ। ਤਰਕਸ਼ੀਲ ਆਗੂ ਰਾਮ ਸਵਰਨ ਲੱਖੇਵਾਲੀ ਦਾ ਕਹਿਣਾ ਸੀ ਕਿ ਪੂੰਜੀਵਾਦੀ, ਨਿੱਜ ਸਵਾਰਥ ਦੀ ਦੌੜ ’ਚ ਮਨੁੱਖ ਇਕਲਾਪੇ ਨਾਲ ਪੀੜਤ ਹੈ। ਜਿਸਦਾ ਸਭ ਤੋਂ ਵੱਧ ਸ਼ਿਕਾਰ ਬੁਢਾਪਾ ਹੋ ਰਿਹਾ ਹੈ। ਇਸ ਲਈ ਨੌਜਵਾਨਾਂ ’ਚ ਤਾਲਮੇਲ ਦਾ ਮਾਹੌਲ ਸਿਰਜਣ ਲਈ ਵੱਡੇ ਉਪਰਾਲਿਆਂ ਦੀ ਜ਼ਰੂਰਤ ਹੈ।
ਮੈਤਰੇਈ ਕਾਲਜ ਦਿੱਲੀ ਦੇ ਸਹਾਇਕ ਪੋ੍ਰਫੈਸਰ ਡਾ. ਮਨੀਸ਼ਾ ਬੱਤਰਾ ਦਾ ਕਹਿਣਾ ਸੀ ਕਿ ਵੱਡੇ ਸ਼ਹਿਰਾਂ ’ਚ ਨੌਕਰੀਪੇਸ਼ਾ ਪੁੱਤਾਂ-ਧੀਆਂ ਲਈ ਰੋਜ਼ੀ-ਰੋਟੀ ਅਤੇ ਕੈਰੀਅਰ ਬਣਾਉਣ ਲਈ ਦੂਰ-ਦੁਰਾਡੇ ਦੇ ਰਜ਼ੁਗਾਰ ਅਤੇ ਮਾਪਿਆਂ ਦੀ ਬੱਚਿਆਂ ਨਾਲ ਰਹਿਣ ਦੀ ਲਲਕ ਕਾਫ਼ੀ ਵੱਡੀ ਸਮੱਸਿਆ ਹੈ। ਕਈ ਜਗ੍ਹਾ ਵਿਚਾਰਾਂ ਦਾ ਆਪਸੀ ਮੱਤਭੇਦ ਅਤੇ ਆਰਥਿਕ ਹਾਲਾਤਾਂ ਕਾਰਨ ਮਾਪਿਆਂ ਨੂੰ ਬਿਰਧ ਆਸ਼ਰਮਾਂ ਦਾ ਰੁੱਖ ਕਰਨਾ ਪੈਂਦਾ ਹੈ। ਇਸ ਸਮੱਸਿਆ ਦਾ ਫੈਲਾਅ ਦਿਨੋਂ-ਦਿਨ ਵਧ ਰਿਹਾ ਹੈ। ਜਿਸਦੇ ਹੱਲ ਲਈ ਦੋਵੇਂ ਪਾਸਿਓਂ ਵਿਚਾਰਧਾਰਕ ਸਾਂਝਾਂ ਅਤੇ ਆਪਸੀ ਸੂਝਬੂਝ ਹੀ ਬਿਹਤਰ ਹੱਲ ਹੈ। ਡਾ. ਜਸਦੇਵ ਕੌਰ ਬਰਾੜ ਨੇ ਕਿਹਾ ਕਿ ਬਹੁਤੇ ਘਰਾਂ ’ਚ ਬਜ਼ੁਰਗਾਂ ਦੀ ਹਾਲਤ ਬੇਹੱਦ ਮਾੜੀ ਹੈ ਪਰ ਸਮਾਜਿਕ ਤੰਦਾਂ ਨੇ ਉਨ੍ਹਾਂ ਦੇ ਪੈਰ ਬੰਨ੍ਹ ਹੋਏ ਹਨ। ਇੱਕ ਬਜ਼ੁਰਗ ਜੋਗਿੰਦਰ ਸਿੰਘ ਦਾ ਕਹਿਣਾ ਸੀ ਕਿ ਜੇਕਰ ਮਨੁੱਖ ਜਵਾਨੀ ’ਚ ਮਨੁੱਖ ਆਰਥਿਕ ਪੱਖੋਂ ਪੈਰਾਂ ਸਿਰ ਹੋਵੇ ਤਾਂ ਬੁਢਾਪੇ ’ਚ ਮੁਸ਼ਕਿਲਾਂ ਤੋਂ ਬਚ ਸਕਦਾ ਹੈ। ਸਰਕਾਰਾਂ ਨੂੰ ਬਜ਼ੁਰਗਾਂ ਦੀ ਮਾਨਸਿਕ ਅਤੇ ਸਰੀਰਕ ਹਾਲਤ ਪ੍ਰਤੀ ਲਗਾਤਾਰ ਸੰਪਰਕ ਬਣਾ ਕੇ ਬੁਢਾਪੇ ਦੀ ਸੰਤਾਪ ਦੀ ਬਜਾਇ ਖੁਸ਼ਗਵਾਰ ਬਣਾਉਣਾ ਚਾਹੀਦਾ ਹੈ। 75 ਸਾਲਾ ਮਹਿੰਦਰ ਸਿੰਘ ਨੇ ਕਿਹਾ ਕਿ ਬਿਰਧ ਆਸ਼ਰਮਾਂ ਅਤੇ ਕਾਨੂੰਨੀ ਹੱਕਾਂ ਦੇ ਘੱਟ ਜਾਣਕਾਰੀ ਕਾਰਨ ਬਹੁਤੇ ਬਜ਼ੁਰਗ ਘਰਾਂ ਅੰਦਰ ਦਿੱਕਤਾਂ ਨੂੰ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬਜ਼ੁਰਗਾਂ ਦੀ ਸਥਿਤੀ ਵਾਚਣ ਬਾਰੇ ਵਾਰਡ ਅਤੇ ਪਿੰਡ ਪੱਧਰ ’ਤੇ ਕੈਂਪ ਲਗਾਉਣੇ ਚਾਹੀਦੇ ਹਨ।
ਬਿਰਧ ਆਸ਼ਰਮ ਦੇ ਸਲਾਹਕਾਰ ਅਤੇ ਪ੍ਰਿੰਸੀਪਲ ਕਰਨਲ ਆਨੰਦ ਸਵਰੁਪ ਪਾਲ ਦਾ ਕਹਿਣਾ ਸੀ ਕਿ ਅਜੋਕੇ ਮਾਹੌਲ ਵਿੱਚ ਬੇਸਹਾਰਾ ਬਜ਼ੁਰਗ ਸ਼ਹਿਰਾਂ ਨੇੜਲੇ ਬਿਰਧ ਆਸ਼ਰਮਾਂ ਨੂੰ ਤਰਜੀਹ ਦਿੰਦੇ ਹਨ। ਇਸ ਆਸ਼ਰਮ ਦੇ ਬੂਹੇ 65 ਸਾਲ ਉਮਰ ਦੇ ਕਿਸੇ ਵੀ ਬਜ਼ੁਰਗ ਲਈ ਹਮੇਸ਼ਾਂ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਫਾਰਮ ਭਰਨ ਅਤੇ ਪਛਾਣ ਪੱਤਰ ਵਗੈਰਾ ਦੀ ਪ੍ਰਕਿਰਿਆ ਕੀਤੀ ਜਾਂਦੀ ਹੈ।


ਪੰਜਾਬੀ ਬੱਚੇ ਮਾਪਿਆਂ ਦੇ ਬਿਰਧ ਘਰਾਂ ’ਚ ਜਾਣ ਨੂੰ ਬੁਰਾ ਮੰਨਦੇ ਹਨ : ਬਾਦਲ
ਚੌਧਰੀ ਦੇਵੀ ਲਾਲ ਟਰੱਸਟ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਮਨ ਵਿੱਚ ਹਮੇਸ਼ਾਂ ਤੋਂ ਸਮਾਜ ਸੇਵਾ ਦੀ ਵੱਡੀ ਤਾਂਘ ਰਹੀ ਹੈ। ਟਰੱਸਟ ਵੱਲੋਂ ਪਿੰਡ ਬਾਦਲ ਵਿਖੇ ਨਿਰੋਲ ਲੋਕਸੇਵਾ ਦੇ ਮੰਤਵ ਨਾਲ ਬਿਰਧ ਆਸ਼ਰਮ ਅਤੇ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਸਥਾਪਿਤ ਕੀਤੇ ਗਏ ਹਨ। ਜਿਨ੍ਹਾਂ ’ਤੇ ਆਉਂਦੇ ਪ੍ਰਤੀ ਮਹੀਨਾ ਨੌ-ਦਸ ਲੱਖ ਰੁਪਏ ਦੇ ਖਰਚੇ ਨੂੰ ਉਨ੍ਹਾਂ ਦੀਆਂ ਪਰਿਵਾਰਕ ਕੰਪਨੀ ਓਰਬਿੱਟ ਵੱਲੋਂ ਵਹਿਨ ਕੀਤਾ ਜਾਂਦਾ ਹੈ। ਜਿਨ੍ਹਾਂ ਦੀ ਅਦਾਇਗੀ ਬਕਾਇਦਾ ਚੈੱਕਾਂ ਰਾਹੀਂ ਹੁੰਦੀ ਹੈ। ਉਨ੍ਹਾਂ ਬਿਰਧ ਆਸ਼ਰਮ ’ਚ ਬਜ਼ੁਰਗਾਂ ਦੀ ਘੱਟ ਗਿਣਤੀ ਬਾਰੇ ਕਿਹਾ ਕਿ ਹੁਣ ਪੰਜਾਬੀ ਬੱਚੇ ਮਾਪਿਆਂ ਦੇ ਬਿਰਧ ਘਰਾਂ ’ਚ ਜਾਣ ਦੀ ਪ੍ਰਵਿਰਤੀ ਨੂੰ ਬੁਰਾ ਮੰਨਦੇ ਹਨ। ਜੇਕਰ ਕੋਈ ਆ ਜਾਵੇ ਤਾਂ ਉਸਨੂੰ ਘਰ ਲਿਜਾਣ ਨੂੰ ਤਰਜੀਹ ਦਿੰਦੇ ਹਨ। ਸ੍ਰੀ ਬਾਦਲ ਨੇ ਕਿਹਾ ਕਿ ਬਜ਼ੁਰਗਾਂ ਦਾ ਮਾਣ-ਸਤਿਕਾਰ ਵਧਾਉਣ ਲਈ ਉਨ੍ਹਾਂ ਬਿਰਧ ਆਸ਼ਰਮ ’ਚ ਆਪਣੇ ਲਈ ਕਮਰਾ ਬਣਾਇਆ ਹੈ। ਜਿੱਥੇ ਉਹ ਕਈ ਵਾਰ ਜਾ ਕੇ ਠਹਿਰਦੇ ਰਹੇ ਹਨ, ਉਮਰ ਕਾਰਨ ਮੂਵਮੈਂਟ ਘੱਟ ਹੋਣ ਕਰਕੇ ਸੰਭਵ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜੇਕਰ ਲੋੜਵੰਦ ਬਜ਼ੁਰਗ ਕਿਸੇ ਦੀ ਨਿਗਾਹ ’ਚ ਹੋਵੇ ਤਾਂ ਉਹ ਬਿਰਧ ਆਸ਼ਰਮ ’ਚ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਟਰੱਸਟ ਦੇ ਸਕੂਲ ’ਚ ਬਿਨ੍ਹਾਂ ਕਿਸੇ ਵਿਤਕਰੇ ਦੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਦਾਖ਼ਲਾ ਦਿੱਤਾ ਜਾਂਦਾ ਹੈ। ਜਿੱਥੇ ਅਤਿ ਆਧੁਨਿਕ ਅਤੇ ਬਿਹਤਰੀਨ ਸਿੱਖਿਆ ਤਹਿਤ ਵਰਦੀ, ਕਿਤਾਬਾਂ, ਦੁਪਿਹਰ ਦਾ ਖਾਣਾ, ਬੱਸ ਸਹੂਲਤ ਅਤੇ ਦਾਖਲਾ ਫੀਸਾਂ ਤੱਕ ਸਭ ਮੁਫ਼ਤ ਹੈ।



06 December 2019

विधानसभा हल्का लंबी में 'खत्म' होने लगा कांग्रेस की हड्डीयों का 'रस'

* यूथ कांग्रेस के संगठनात्मिक चुनाव में सिर्फ़ 10.5 प्रतिशत वर्कर वोट डालने पहुँचे 
* वोटरों की अपेक्षा अधिक संख्या तैनात थे पुलिस मुलाजिम 
                                    
                                                          इकबाल सिंह शांत
लंबी: कांग्रेसियों का ध्यान संगठन की मजबूती की बजाय सरकारी बोर्डों की चेयरमैनियों व (भंग) ट्रांसपोर्ट यूनियनॉ में आर्थिक गुंडागर्दी पर ज़्यादा होने के कारण पंजाब के जिला श्री मुक्तसर साहिब के लंबी
विधानसभा क्षेत्र में पार्टी की रीढ की हड्डी खिसक गई है और उसकी हड्डियों का अंदरूनी रस ख़त्म होने लगा है। क्षेत्र की करीब 82 पंचायतों पर कब्ज़े का दम भरने वाली सत्तापक्ष कांग्रेस की हालत बेहद बदतर है। जिसका प्रत्यक्ष प्रमाण है कि यूथ कांग्रेस की संगठनात्मिक मतदान में लंबी विधानसभा क्षेत्र 915 में केवल 96 (10.5 प्रतिशत) नौजवान कार्यकर्ता ही वोट पहनने पहुँचे। बादलों के लंबी विधानसभा क्षेत्र में सत्तापक्ष कांग्रेस की हालात इतनी बदतर है कि पार्टी के संगठनात्मिक ढांचे का हिस्सा तक बनने के लिए नौजवान कार्यकर्ताओं में कोई जोश और शौक दोनों ख़त्म हो गए हैं। विधानसभा यूथ कांग्रेस की प्रधानगी के लिए सिर्फ़ गुरप्रीत सिंह ‘पीतू मान ’ ने बतौर उम्मीदवार कागज़ दाख़िल किये थे। यहां पर इकलौता उम्मीदवार होने के कारण वह निर्विरोध प्रधान चुना जायेगा। बाईट कल वोटों के लिए बाबा मान सिंह स्पोर्टस क्लब में चुनाव बूथ स्थापित किया गया था। यहाँ यूथ कांग्रेस
 कार्यकर्ताओं की अपेक्षा काफ़ी अधिक संख्या में तीस पुलिस मुलाजिम तैनात थे। पहली नज़र में यह चुनाव यूथ कांग्रेस की कम और पंजाब पुलिस की संगठनात्मिक चुनाव अधिक लग रही थी। बादलों के विधानसभा क्षेत्र में कांग्रेस की संगठनात्मिक चुनाव मौके पर स्टेडियम में सारा दिन लगभग ‘कौए ’ बोलते रहे। वहां सिर्फ़ तीस पुलिस मुलाजिमों की रौणक थी । सूत्रों के अनुसार वोट डालने वाले 96 वोटरों में से भी बहुटन को घरों में से गाड़ीयाँ में बिठा कर लाया गया था। कांग्रेस के ज़मीनी पार्टी काडर का कहना है कि विधानसभा क्षेत्र लंबी में सरकारी बोर्डों की चेयरमैनियों और तथाकथित 'राजनैतिक सलाहकार' जुंडळी की ‘ख़ुदगरज’ परवाज़ों ने संगठनात्मिक तौर पर कांग्रेस की नींव को बरबाद कर दिया है। जिसका नतीजा है कि पार्टी काडर मानसिक तौर पर संगठनात्मिक चुनाव में शामिल होने तक को तैयार नहीं। इन चनावों में यूथ कांग्रेस के सूबा प्रधान,  प्रदेश महासचिव, ज़िला प्रधान, ज़िला महासचिव और हलका प्रधान के लिए पाँच -पाँच अलग-अलग वोटों पड़ीं। यूथ कांग्रेस के आब्जर्वर मुकेश साहू ने बताया कि काफ़ी समय पहले मैंबरशिप होने के कारण वोटों कम पड़ीं हैं। उन कहा कि करीब 50 वोटर आल लाईन ‘टैब व्यवस्था ’ में दर्ज शिनाख्ती कार्ड न लाए जाएँ करके वापस भेज दिए गए। हलका हलका प्रधान उमीवदार पीतू मान ने कहा कि सभी धड़ों में उन पर सहमति बन गई थी। इसी कारण से कोई ओर उमीदवार मैदान में नहीं उतरा। - 93178-26100

ਹਲਕਾ ਲੰਬੀ ’ਚ ਕਾਂਗਰਸ ਦੀਆਂ ਹੱਡੀਆਂ ਦਾ ਮੁੱਕਣ ਲੱਗਿਆ 'ਰਸ'

* ਯੂਥ ਕਾਂਗਰਸ ਜਥੇਬੰਦਕ ਚੋਣ ’ਚ ਸਿਰਫ਼ 10.5 ਫ਼ੀਸਦੀ ਵਰਕਰ ਵੋਟ ਪਾਉਣ ਪੁੱਜੇ 
* ਹਲਕਾ ਪ੍ਰਧਾਨਗੀ ਲਈ ਚੋਣ ਪਿੜ ’ਚ ਉੱਤਰਿਆ ਸਿਰਫ਼ ਇਕਲੌਤਾ ਉਮੀਦਗਾਰ
* ਵੋਟਰਾਂ ਨਾਲੋਂ ਵੱਧ ਗਿਣਤੀ ਤਾਇਨਾਤ ਸੀ ਖਾਕੀ ਅਮਲਾ 

ਇਕਬਾਲ ਸਿੰਘ ਸ਼ਾਂਤ
ਲੰਬੀ: ਕਾਂਗਰਸੀਆਂ ਦਾ ਧਿਆਨ ਜਥੇਬੰਦਕ ਉਸਾਰੀ ਦੀ ਥਾਂ ਚੇਅਰਮੈਨੀਆਂ, ਭੰਗ ਟਰਾਂਸਪੋਰਟ ਯੂਨੀਅਨ ਜਰੀਏ ਆਰਥਿਕ ਬੁਰਛਾਗਰਦੀ ’ਤੇ ਜ਼ਿਆਦਾ ਹੋਣ ਕਰਕੇ ਲੰਬੀ ਹਲਕੇ ’ਚ ਪਾਰਟੀ ਦੀ ਰੀਢ ਦੀ ਹੱਡੀ ਖਿਸਕ ਗਈ ਹੈ ਅਤੇ ਉਸ ਦੀਆਂ ਹੱਡੀਆਂ ਦਾ ਅੰਦਰਲਾ ਰਸ ਮੁੱਕਣ ਲੱਗਿਆ ਹੈ। ਕਰੀਬ 82 ਪੰਚਾਇਤਾਂ ’ਤੇ ਕਬਜ਼ੇ ਦੇ ਦਾਅਵੇ ਭਰਦੀ ਸੱਤਾਧਿਰ ਕਾਂਗਰਸ ਦੀ ਹਾਲਤ ਬੇਹੱਦ ਬਦਤਰ ਹੈ। ਜਿਸਦਾ ਪ੍ਰਤੱਖ ਪ੍ਰਮਾਣ ਹੈ ਕਿ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਵਿੱਚ ਲੰਬੀ
ਹਲਕੇ ਦੇ 915 ’ਚੋਂ ਮਹਿਜ 96 (10.5 ਫ਼ੀਸਦੀ) ਯੂਥ ਵਰਕਰ ਹੀ ਵੋਟ ਪਾਉਣ ਪੁੱਜੇ। ਬਾਦਲਾਂ ਦੇ ਹਲਕੇ ’ਚ ਸੱਤਾਧਿਰ ਕਾਂਗਰਸ ਦੀ ਹਾਲਾਤ ਇਤਨੀ ਬਦਤਰ ਹੈ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਹਿੱਸਾ ਤੱਕ ਬਣਨ ਲਈ ਨੌਜਵਾਨ ਵਰਕਰਾਂ ਵਿੱਚ ਕੋਈ ਜੋਸ਼ ਅਤੇ ਸ਼ੌਂਕ ਦੋਵੇਂ ਮੁੱਕੇ ਗਏ ਹਨ। ਹਲਕਾ ਯੂਥ ਕਾਂਗਰਸ ਦੀ ਪ੍ਰਧਾਨਗੀ ਲਈ ਸਿਰਫ਼ ਗੁਰਪ੍ਰੀਤ ਸਿੰਘ ‘ਪੀਤੂ ਮਾਨ’ ਨੇ ਬਤੌਰ ਉਮੀਦਵਾਰ ਕਾਗਜ਼ ਦਾਖਲ ਕੀਤੇ ਸਨ। ਇਕਲੌਤਾ ਉਮੀਦਵਾਰ ਹੋਣ ਕਾਰਨ ਉਹ ਨਿਰਵਿਰੋਧ ਪ੍ਰਧਾਨ ਐਲਾਨਿਆ ਜਾਵੇਗਾ। ਅੱਜ ਵੋਟਾਂ ਦੇ ਕਾਰਜ ਲਈ ਬਾਬਾ ਮਾਨ ਸਿੰਘ ਸਪੋਰਟਸ ਕਲੱਬ ਵਿਖੇ ਚੋਣ ਬੂਥ ਸਥਾਪਿਤ ਕੀਤਾ ਗਿਆ ਸੀ। ਜਿੱਥੇ ਯੂਥ ਕਾਂਗਰਸ ਵਰਕਰਾਂ ਨਾਲੋਂ ਕਾਫ਼ੀ ਵੱਧ ਗਿਣਤੀ ’ਚ ਤੀਹ ਖਾਕੀ ਵਰਦੀ ਮੁਲਾਜਮਾਂ ਤਾਇਨਾਤ ਸਨ। ਪਹਿਲੀ ਨਜ਼ਰੇ ਇਹ ਯੂਥ ਕਾਂਗਰਸ ਦੀ ਘੱਟ ਅਤੇ ਪੰਜਾਬ ਪੁਲਿਸ ਦੀ ਜਥੇਬੰਦਕ ਚੋਣ ਵੱਧ ਜਾਪ ਰਹੀ ਸੀ। ਬਾਦਲਾਂ ਦੇ ਹਲਕੇ ਵਿੱਚ ਕਾਂਗਰਸ ਦੀ ਜਥੇਬੰਦਕ ਚੋਣਾਂ ਮੌਕੇ ਸਟੇਡੀਅਮ ’ਚ ਸਾਰਾ ਦਿਨ ਲਗਪਗ ‘ਕਾਂਅ’ ਬੋਲਦੇ ਰਹੇ। ਉਥੇ ਸਿਰਫ਼ ਤੀਹ ਖਾਕੀ ਮੁਲਾਜਮਾਂ ਦੀ ਰੌਣਕ ਸੀ। ਸੂਤਰਾਂ ਅਨੁਸਾਰ ਭੁਗਤੇ ਵੋਟਰਾਂ ਵਿੱਚੋਂ ਵੀ ਬਹੁਤੇ ਘਰਾਂ ’ਚੋਂ ਗੱਡੀਆਂ ਵਿੱਚ ਬਿਠਾ ਕੇ ਲਿਆਂਦੇ ਗਏ ਸਨ। ਜ਼ਮੀਨੀ ਪਾਰਟੀ ਕਾਡਰ ਦਾ ਕਹਿਣਾ ਹੈ ਕਿ ਲੰਬੀ ਹਲਕੇ ’ਚ ਚੈਅਰਮੈਨੀਆਂ ਦੇ ਚਾਹਵਾਨਾਂ ਅਤੇ ਅਖੌਤੀ ਸਿਆਸੀ ਸਲਾਹਕਾਰ ਜੁੰਡਲੀ ਦੀਆਂ ‘ਖੁਦਗਰਜ਼’ ਪਰਵਾਜ਼ਾਂ ਨੇ ਜਥੇਬੰਦਕ ਪੱਧਰ ’ਤੇ ਕਾਂਗਰਸੀ ਨਿਊਂ ’ਚ ਬਰਬਾਦ ਕਰ ਦਿੱਤਾ ਹੈ। ਜਿਸਦਾ ਨਤੀਜਾ ਹੈ ਕਿ ਪਾਰਟੀ ਕਾਡਰ ਮਨੋਂ ਜਥੇਬੰਦਕ ਚੋਣਾਂ ਵਿੱਚ ਸ਼ਾਮਲ ਹੋਣ ਤੱਕ ਨੂੰ ਤਿਆਰ ਨਹੀਂ। ਇਨ੍ਹਾਂ ਚੋਣਾਂ ਵਿੱਚ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ, ਜਨਰਲ ਸਕੱਤਰ, ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਜਨਰਲ ਸਕੱਤਰ ਅਤੇ ਹਲਕਾ ਪ੍ਰਧਾਨ ਲਈ ਪੰਜ-ਪੰਜ ਵੱਖ-ਵੱਖ ਵੋਟਾਂ ਪਈਆਂ। ਯੂਥ ਕਾਂਗਰਸ ਦੇ ਆਬਜਰਵਰ ਮੁਕੇਸ਼ ਸਾਹੂ ਨੇ ਦੱਸਿਆ ਕਿ ਕਾਫ਼ੀ ਸਮਾਂ ਪਹਿਲਾਂ ਮੈਂਬਰਸ਼ਿਪ ਹੋਣ ਕਾਰਨ ਵੋਟਾਂ ਘੱਟ ਪਈਆਂ ਹਨ। ਉਨ੍ਹਾਂ ਕਿਹਾ ਕਿ ਕਰੀਬ 50 ਵੋਟਰ ਆਲ ਲਾਈਨ ‘ਟੈਬ ਸਿਸਟਮ’ ਵਿੱਚ ਦਰਜ ਸ਼ਨਾਖ਼ਤੀ ਕਾਰਡ ਨਾ ਲਿਆਏ ਜਾਣ ਕਰਕੇ ਵਾਪਸ ਮੋੜ ਦਿੱਤੇ ਗਏ। ਸਿਰਫ਼ ਇੱਕੋ ਉਮੀਦਵਾਰ ਹੋਣ ਕਰਕੇ ਵਰਕਰਾਂ ਵਿੱਚ ਉਤਸ਼ਾਹ ਨਹੀਂ ਸੀ ਅਤੇ ਇਸੇ ਕਾਰਨ ਵੋਟ ਫ਼ੀਸਦੀ ਬੇਹੱਦ ਘੱਟ ਰਿਹਾ। ਹਲਕਾ ਪ੍ਰਧਾਨਗੀ ਦੇ ਉਮੀਵਦਾਰ ਪੀਤੂ ਮਾਨ ਨੇ ਕਿਹਾ ਕਿ ਸਾਰੇ ਧੜਿਆਂ ’ਚ ਉਨ੍ਹਾਂ ’ਤੇ ਸਰਬਸੰਮਤੀ ਬਣ ਗਈ ਸੀ। ਇਸ ਕਰਕੇ ਕੋਈ ਹੋਰ ਮੈਦਾਨ ’ਚ ਨਹੀਂ ਉੱਤਰਿਆ ।

26 November 2019

ਇੱਕ ਲੱਖ ਏਕੜ ਜ਼ਮੀਨ ਨੂੰ ਬੰਜਰ ਕਰ ਜਾਵੇਗੀ ਮੋਤੀਆਂ ਵਾਲੇ ਦੀ ਨਵੀਂ ਨੀਤੀ!

* ਨਵੀਂ ਨੀਤੀ ਲਿਫ਼ਟ ਪੰਪ ਆਧਾਰਤ ਕਿਸਾਨਾਂ ਨੇ ਵੱਡੇ ਸੰਘਰਸ਼ ਦਾ ਬਿਗਲ ਵਜਾ ਨਹਿਰ ਕੰਢੇ ਧਰਨਾ ਲਾਇਆ
* ਮਾਮਲਾ ਸਰਹਿੰਦ ਫੀਡਰ ਨੂੰ ਪਲਾਸਟਿਕ ਅਤੇ ਸੀਮਿੰਟਡ ਪਰਤ ਚੜਾਉਣ ਦਾ 
* ਜਾਖੜ ਪਰਿਵਾਰ ਨੂੰ ਲਾਹਾ ਪਹੁੰਚਾਉਣ ਲਈ ਕੀਤਾ ਨੀਤੀ ’ਚ ਬਦਲਾਅ: ਮਿੱਡੂਖੇੜਾ
                                                    
                                                       ਇਕਬਾਲ ਸਿੰਘ ਸ਼ਾਂਤ 
ਲੰਬੀ: ‘ਬੰਦੇ ਖਾਣੀਆਂ’ ਨਹਿਰਾਂ ਨੂੰ ਪਲਾਸਿਟਕ ਅਤੇ ਸੀਮਿੰਟਡ ਪਰਤ ਚੜ੍ਹਾਉਣ ਦੀ ਹਜ਼ਾਰਾਂ ਕਰੋੜੀ ਕਵਾਇਦ ਤਹਿਤ ਲਿਫ਼ਟ ਪੰਪਾਂ ਸੰਬੰਧੀ ਬਦਲਵੀਂ ਸਰਕਾਰੀ ਨੀਤੀ ਨੇ ਮਾਲਵੇ ਦੀ ਕਰੀਬ ਇੱਕ ਲੱਖ ਏਕੜ ਵਾਹੀਯੋਗ ਜ਼ਮੀਨ ਨੂੰ ਬੰਜਰ ਹੋਣ ਦਾ ਮੁੱਢ ਬੱਝ ਦਿੱਤਾ ਹੈ। ਹੁਣ ਸਰਕਾਰ ਨਵੀਂ ਨੀਤੀ ਤਹਿਤ ਸਰਹਿੰਦ ਨਹਿਰ ਕੰਢੇ ਸਥਿਤ ਲਿਫ਼ਟ ਪੰਪਾਂ ਦੀ ਪਾਈਪਾਂ ਦੀ ਬਜਾਇ ਹੁਣ ਮੋਘਾ ਆਧਾਰਤ ਲਿਫ਼ਟ ਪੰਪਾਂ ਰਾਹੀਂ ਸਿੰਚਾਈ ਲਈ ਪਾਣੀ ਦੇਣ ਜਾ ਰਹੀ ਹੈ। ਜਿਸ ਬਦਲਾਅ ਖਿਲਾਫ਼ ਲਿਫ਼ਟ ਪੰਪ ਕਿਸਾਨ ਮੋਰਚਾ ਪੰਜਾਬ ਦੀ ਅਗਵਾਈ ਕਿਸਾਨਾਂ ਨੇ ਬੱਝਵੇਂ ਸੰਘਰਸ਼ ਦਾ ਝੰਡਾ ਚੁੱਕ ਲਿਆ ਹੈ। ਰੋਜ਼ੀ-ਰੋਟੀ ਦੇ ਬੁਨਿਆਦੀ ਵਸੀਲੇ ’ਤੇ ਸਿੱਧੀ ਮਾਰ ਪੈਣ ਦੇ ਮੱਦੇਨਜ਼ਰ ਸਿਆਸੀ ਆਗੂ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਸਟੇਜ ’ਤੇ ਆ ਨਿੱਤਰੇ ਹਨ। ਦਰਅਸਲ ਪਹਿਲਾਂ ਨਹਿਰਾਂ ਲਾਗਲੇ ਹਜ਼ਾਰਾਂ ਕਿਸਾਨ ਨਹਿਰੀ ਰਿਸਾਵ ਕਰਕੇ ਸੇਮ ਤੋਂ ਪੀੜਤ ਸਨ। ਹੁਣ ਪਹਿਲੇ ਪੜਾਅ ਵਿੱਚ ਰਾਜਸਥਾਨ ਫੀਡਰ ਨਹਿਰ ਨੂੰ ਸੀਮਿੰਟਡ ਪਰਤ ਚੜ੍ਹਾਉਣ ਨਾਲ ਜ਼ਮੀਨੀ ਨਮੀ ਵਿੱਚ ਥੁੜ ਅਤੇ ਉੱਪਰੋਂ
ਮੋਘਿਆਂ ’ਤੇ ਹੋਦੀਆਂ ਰਾਹੀਂ ਘੱਟ ਪਾਣੀ ਮਿਲਣ ਨਾਲ ਮਾਲਵੇ ਦੇ ਰੇਗਿਸਤਾਨ ਬਣਨ ਦੇ ਡਰੋਂ ਕਿਸਾਨ ਭਾਈਚਾਰਾ ਮਾਯੂਸੀ ਵਿੱਚ ਹੈ। ਦੱਸਣਯੋਗ ਹੈ ਕਿ ਹਰੀਕੇ ਬੈਰਾਜ ਤੋਂ ਨਿਕਲਦੀ ਸਰਹਿੰਦ ਫੀਡਰ ’ਤੇ ਲੋਹਗੜ੍ਹ ਹੈੱਡ ਦੇ ਨੇੜੇ ਟੇਲ ਤੱਕ ਕਰੀਬ 250 ਲਿਟਫ਼ ਪੰਪ ਹਨ। ਕਰੀਬ ਦੋ ਹਜ਼ਾਰ ਕਰੋੜ ਰੁਪਏ ਦੇ ਕੇਂਦਰੀ ਫੰਡਾਂ ਨਾਲ ਤਿੰਨ ਪੜਾਵਾਂ ’ਚ ਰਾਜਸਥਾਨ ਕੈਨਾਲ ਅਤੇ ਸਰਹਿੰਦ ਫੀਡਰ ਨੂੰ ਸੀਮਿੰਟਡ ਹੋਣੀਆਂ ਹਨ। ਜਿਸਦੇ ਪਹਿਲੇ ਪੜਾਅ ਤਹਿਤ ਸਰਹਿੰਦ ਫੀਡਰ ਨਹਿਰ ਦੀ ਬੁਰਜੀ ਨੰਬਰ 386 ਤੋਂ 447 (ਟੇਲ) ਤੱਕ ਕਰੀਬ ਵੀਹ ਕਿਲੋਮੀਟਰ ਹਿੱਸਾ ਦੇ ਨਿਰਮਾਣ ਕਾਰਜ 15 ਨਵੰਬਰ ਤੋਂ ਸ਼ੁਰੂ ਹੋਇਆ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਕਾਂਗਰਸ ਸਰਕਾਰਾਂ ਸਮੇਂ ਲਿਫ਼ਟ ਪੰਪ ਆਧਾਰਤ ਕਿਸਾਨਾਂ ਦੀ ਸੰਘੀ ਘੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। 2005 ਵਿੱਚ ਵੀ ਕੈਪਟਨ ਸਰਕਾਰ ਸਮੇਂ ਲਿਫ਼ਟ ਪੰਪਾਂ ਦੇ ਵਜੂਦ ’ਤੇ ਸੰਕਟ ਆਇਆ ਸੀ। ਅੱਜ ਪਿੰਡ ਵੜਿੰਗਖੇੜਾ ਅਤੇ ਫੱਤਾਕੇਰਾ ਵਿਚਕਾਰ ਸਰਹਿੰਦ ਫੀਡਰ ਦੀ ਟੇਲਾਂ ਉੱਪਰ ਮੁੜ ਉਸਾਰੀ ਵਾਲੀ ਜਗ੍ਹਾ ’ਤੇ ਸੈਂਕੜੇ ਕਿਸਾਨਾਂ ਨੇ ਮੋਰਚੇ ਦੇ ਸੂਬਾ ਪ੍ਰਧਾਨ ਬਲਕਾਰ ਸਿੰਘ ਹੁਸਨਰ ਦੀ ਅਗਵਾਈ ਹੇਠ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਨੇ ਦੱਸਿਆ ਕਿ ਕਾਂਗਰਸ ਸਰਕਾਰ ਲਿਫ਼ਟ ਪੰਪ ਆਧਾਰਤ ਕਿਸਾਨਾਂ ਨੂੰ ਬਰਬਾਦ ਕਰਨ ’ਤੇ ਤੁਲੀ ਹੋਈ ਹੈ। ਸਿੰਚਾਈ ਵਿਭਾਗ ਵੱਲੋਂ ਨਵੇਂ ਏ-ਫਾਰਮਾਂ ਵਿੱਚ ਲਿਫ਼ਟ ਪੰਪ ਪਾਣੀ ਨਿਕਾਸੀ ਦੀ ਸ਼ਬਦਾਵਲੀ ’ਚ ਕਟੌਤੀ ਅਤੇ ਫੇਰਬਦਲ ਨੇ ਅਮਰਿੰਦਰ ਸਿੰਘ ਸਰਕਾਰ ਦੀ ਕਿਸਾਨ ਵਿਰੋਧੀ ਨੀਤੀ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਡਟਵਾਂ ਹੱਕੀ ਅਤੇ ਕਾਨੂੰਨੀ ਸੰਘਰਸ਼ ਲੜ ਕੇ ਲਿਫ਼ਟ ਪੰਪਾਂ ਦੀ ਪੁਰਾਣੀ ਨੀਤੀ ਨੂੰ ਬਹਾਲ ਕਰਵਾਇਆ ਜਾਵੇਗਾ। ਧਰਨੇ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਪਰਿਵਾਰ ਨੂੰ ਖੇਤਾਂ ਦੀ ਹਰਿਆਵਲ ਵਧਾਉਣ ਲਈ ਮਾਲਵੇ ਦੇ ਹਜ਼ਾਰਾਂ ਕਿਸਾਨਾਂ ਦੀ ਜ਼ਮੀਨਾਂ ਨੂੰ ਬੰਜਰ ਬਣਾਉਣ ਲਈ ਲਿਫ਼ਟ ਪੰਪ ਨੀਤੀ ਨੂੰ ਮੋਘਿਆਂ ’ਚ ਬਦਲਿਆ ਜਾ ਰਿਹਾ ਹੈ। ਜਿਸ ਨਾਲ ਖੇਤਾਂ ਨੂੰ ਪੰਜਾਹ ਫ਼ੀਸਦੀ ਤੱਕ ਘਟ ਪਾਣੀ ਮਿਲਣ ਲੱਗੇਗਾ। ਉਨ੍ਹਾਂ ਕਿਹਾ ਕਿ ਇਹ ਮਸਲਾ ਸਿਆਸੀ ਮੰਤਵਾਂ ਤੋਂ ਉੱਪਰ ਉਠ ਕੇ ਕਿਸਾਨਾਂ ਦੀ ਰੋਜ਼ੀ ਰੋਟੀ ਅਤੇ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਜ਼ਮੀਨੀ ਪਾਣੀ ਹੇਠਾਂ ਜਾ ਕੇ ਕਿਸਾਨੀ ਨਿਘਾਰ ਵੱਲ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਲਿਫ਼ਟ ਪੰਪਾਂ ’ਤੇ ਸਵਰੂਪ ਤੰਗ ਕਰਕੇ ਮਾਲਵੇ ਦੀ ਸੇਮ ਪੀੜਤ ਕਿਸਾਨੀ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਗੁਰਮੀਤ ਖੁੱਡੀਆਂ ਨੇ ਆਖਿਆ ਕਿ ਦਹਾਕਿਆਂ ਪਹਿਲਾਂ ਨਹਿਰਾਂ ਨਿਕਲਣ ਸਮੇਂ ਵੱਡੀ ਗਿਣਤੀ ਕਿਸਾਨਾਂ ਦੀ ਜ਼ਮੀਨ ਦੋ ਹਿੱਸਿਆਂ ’ਚ ਵੰਡੀ ਗਈ ਸੀ ਹੁਣ ਮੋਘਿਆਂ ਦੀ ਨਵੀਂ ਨੀਤੀ ਨਾਲ ਕਿਸਾਨ ਆਰਥਿਕ ਪੱਖੋਂ ਖ਼ਤਮ ਹੋ ਜਾਣਗੇ। ਕਿਸੇ ਸਮੇਂ ਸਰਕਾਰ ਨੇ ਕਿਸਾਨਾਂ ਦੀ ਦਿੱਕਤ ਘਟਾਉਣ ਲਈ ਲਿਫ਼ਟ ਪੰਪ ਲਗਾਏ ਸੀ। ਅਕਾਲੀ ਆਗੂ ਕੁਲਵੰਤ ਸਿੰਘ ਘੁਮਿਆਰਾ ਨੇ ਆਖਿਆ ਕਿ ਕਿਸਾਨ ਬੁਨਿਆਦੀ ਹੱਕਾਂ ਦੀ ਇਸ ਲੜਾਈ ਵਿੱਚ ਜੇਲ੍ਹਾਂ ਭਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਸਰਕਾਰ ਨੂੰ ਕਿਸਾਨੀ ਨੂੰ ਬਚਾਉਣ ਲਈ ਲਿਫ਼ਟ ਪੰਪਾਂ ਨੂੰ ਪਹਿਲਾਂ ਵਾਂਗ ਰੱਖਣਾ ਚਾਹੀਦਾ ਹੈ। ਇਸ ਮੌਕੇ ਅਗਾਮੀ ਰਣਨੀਤੀ ਉਲੀਕਣ ਲਈ ਗਿੱਦੜਬਾਹਾ ’ਚ 30 ਨਵੰਬਰ ਨੂੰ ਵੱਡੀ ਮੀਟਿੰਗ ਰੱਖੀ ਗਈ ਹੈ। ਇਸ ਮੌਕੇ ਜਥੇਦਾਰ ਛਿੰਦਰ ਸਿੰਘ, ਗੁਰਲਾਲ ਸਿੰਘ ਲਾਲੀ ਲੰਬੀ, ਦਰਸ਼ਨ ਸਿੰਘ ਵੜਿੰਗ, ਰਣਯੋਧ ਸਿੰਘ ਲੰਬੀ ਸਮੇਤ ਹੋਰਨਾਂ ਨੇ ਸਰਕਾਰ ਤੋਂ ਲਿਫ਼ਟ ਪੰਪਾਂ ਦੀ ਨੀਤੀ ਨੂੰ ਮੁੜ ਵਿਚਾਰਨ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਸੇਵਕ ਸਿੰਘ ਲੰਬੀ, ਗੁਰਲਾਲ ਸਿੰਘ ਵੜਿੰਗ, ਬਲਰਾਜ ਸਿੰਘ ਲੰਬੀ, ਨਿਰਮਲ ਬਨਵਾਲਾ, ਸੁਖਮੰਦਰ ਸਿੰਘ ਲਾਲਬਾਈ, ਦਲਜਿੰਦਰ ਸਿੰਘ, ਸਾਬਕਾ ਸਰਪੰਚ ਗੁਰਸੇਵਕ ਸਿੰਘ, ਗੁਰਜੀਤ ਸਿੰਘ ਥਰਾਜਵਾਲਾ, ਸੁਖਮੰਦਰ ਸਿੰਘ ਲਾਲਬਾਈ, ਅਮਰਜੀਤ ਸਿੰਘ ਪੀ.ਟੀ, ਹਰਮੇਸ਼ ਸਿੰੰਘ ਖੁੱਡੀਆਂ, ਬਦਰਸ਼ਨ ਸਿੰਘ ਸਰਾਂ ਅਤੇ ਮੱਲ ਸਿੰਘ ਪੰਜਾਵਾ ਵੀ ਮੌਜੂਦ ਸਨ। ਇਸੇ ਦੌਰਾਨ ਅਕਾਲੀ ਆਗੂ ਤੇਜਿੰਦਰ ਮਿੱਡੂਖੇੜਾ ਦੇ ਦੋਸ਼ਾਂ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਫੋਨ ਕਾਲ ਰਸੀਵ ਨਹੀਂ ਕੀਤੀ। ਉਨ੍ਹਾਂ ਦੇ ਪੀ.ਏ. ਸੰਜੀਵ ਤ੍ਰਿਖਾ ਵੀ ਅੱਧੇ ਘੰਟੇ ਬਾਅਦ ਗੱਲ ਕਰਵਾਉਣ ਆਖ ਟਾਲਾ ਵੱਟ ਗਏ। 


             ਕਿਸਾਨ ਸਮੱਰਥਾ ਤੋਂ ਵੱਧ ਪਾਣੀ ਚੁੱਕਦੇ ਸਨ : ਸੁੱਖ ਸਰਕਾਰੀਆ
ਪੰਜਾਬ ਦੇ ਸਿੰਚਾਈ ਮੰਤਰੀ ਸੁਖਬਿੰਦਰ ਸਿੰਘ ‘ਸੁੱਖ ਸਰਕਾਰੀਆ’ ਦਾ ਇਸ ਬਾਰੇ ਕਹਿਣਾ ਸੀ ਕਿ ਪੁਰਾਣੇ ਸਮੇਂ ’ਚ ਸਰਹਿੰਦ ਫੀਡਰ ਨਹਿਰ ’ਤੇ ਪੰਪ ਲਗਾਏ ਗਏ ਸਨ। ਕਿਸਾਨ ਨਹਿਰ ਵਿਚੋਂ ਸਮੱਰਥਾ ਤੋਂ ਵੱਧ ਪਾਣੀ ਚੁੱਕਦੇ ਸਨ। ਜਿਸ ਕਾਰਨ ਅਗਾਂਹ ਟੇਲਾਂ ’ਤੇ ਪੂਰਾ ਪਾਣੀ ਨਹੀਂ ਜਾਂਦਾ। ਹੁਣ ਨਹਿਰ ’ਤੇ ਮੋਘੇ ਬਣਾ ਕੇ ਹੋਦੀਆਂ ਜਰੀਏ ਕਿਸਾਨਾਂ ਨੂੰ ਨਿਯਮਾਂ ਅਤੇ ਲਿਖਤ ਮਨਜੂਰੀ ਤਹਿਤ ਬਣਦਾ ਪੂਰਾ ਪਾਣੀ ਦਿੱਤਾ ਜਾਵੇਗਾ। 

18 October 2019

ਬਾਦਲਾਂ ਦੀ ਤੀਜੀ ਪੀੜ੍ਹੀ ਦੇ ਫੁੱਲ ਦਾ 18ਵੇਂ ਸਾਵਣ ’ਚ ਪ੍ਰਵੇਸ਼

* ਦਾਦਾ ਬਾਦਲ ਵੱਲੋਂ ਪੋਤਰੇ ਅਨੰਤਬੀਰ ਨੂੰ ਤੋਹਫ਼ੇ ਵਜੋਂ ਵਿਲੀ ਜੀਪ ਭੇਟ 
* ਕਦੇ ਵੱਡੇ ਬਾਦਲ ਨੇ ਵਿਲੀ ਜੀਪ ਤੋਂ ਆਰੰਭਿਆ ਸੀ ਪੰਜ ਵਾਰ ਮੁੱਖ ਮੰਤਰੀ ਬਣਨ ਦਾ ਸਿਆਸੀ ਸਫ਼ਰ 

ਇਕਬਾਲ ਸਿੰਘ ਸ਼ਾਂਤ
ਲੰਬੀ/ਡੱਬਵਾਲੀ: ਬਾਦਲਾਂ ਦੀ ਤੀਜੀ ਪੀੜ੍ਹੀ ਦਾ ਫੁੱਲ ਅਨੰਤਬੀਰ ਸਿੰਘ ਅੱਜ 18ਵੇਂ ਸਾਵਣ ਵਿੱਚ ਪ੍ਰਵੇਸ਼ ਕਰ ਗਿਆ। ਲਾਡਲੇ ਪੋਤਰੇ ਦੇ ਕਾਨੂੰਨੀ ਤੌਰ ’ਤੇ ਡਰਾਇਵਿੰਗ ਦੇ ਕਾਬਿਲ ਬਣਨ ’ਤੇ ਬਾਬਾ ਬੋਹੜ ਨੇ ਉਸਨੂੰ ਜਨਮ ਦਿਨ ਦੇ ਤੋਹਫ਼ੇ ਵਜੋਂ ਜੀਪ ਦਿੱਤੀ। ਡੱਬਵਾਲੀ ਤੋਂ ਤਿਆਰ ਕਰਵਾਈ ਵਿਲੀ ਜੀਪ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਨੰਤਬੀਰ ਲਈ
ਸਰਪ੍ਰਾਈਜ਼ ਗਿਫ਼ਟ ਸੀ। ਜਿਸਦੇ ਬਾਰੇ ਵੱਡੇ ਬਾਦਲ ਅਤੇ ਅਨੰਤਬੀਰ ਦੇ ਪਿਤਾ ਸੁਖਬੀਰ ਸਿੰਘ ਬਾਦਲ ਨੂੰ ਹੀ ਜਾਣਕਾਰੀ ਸੀ। ਪਟਰੋਲ ਇੰਜਣ ਵਾਲੀ ਗ੍ਰੇ-ਗਰੀਨ ਰੰਗ ਦੀ ਜੀਪ ’ਚ ਅਲਾਇ ਵ੍ਹੀਲ, ਰੇਡੀਅਲ ਟਾਇਰ ਅਤੇ ਫੁੱਲ ਪਾਵਰ ਸਟੇਅਰਿੰਗ ਹੈ। ਜਿਸਨੂੰ ਬਣਨ ਵਿਚਕਾਰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ਵਿਖੇ ਜੀਪ ਨੂੰ ਮੰਗਵਾ ਕੇ ਵਾਚਿਆ ਸੀ। ਦੱਸਣਯੋਗ ਹੈ ਕਿ ਵਿਲੀ ਜੀਪਾਂ ਦਾ ਸ਼ੌਂਕ ਪੰਜਾਬ ਦੇ ਸਰਮਾਏਦਾਰ ਕਿਸਾਨ ਪਰਿਵਾਰਾਂ ਨੂੰ ਪੁਰਾਣੇ ਸਮੇਂ ਤੋਂ ਰਿਹਾ ਹੈ। ਇਸੇ ਤਰ੍ਹਾਂ ਦੀਆਂ ਵਿਲੀ ਜੀਪਾਂ ਰਾਹੀਂ ਉਸ ਸਮੇਂ ਕੱਚੀਆਂ-ਪੱਕੀਆਂ ਸੜਕਾਂ ’ਤੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਘੁੰਮ ਕੇ ਪ੍ਰਕਾਸ਼ ਸਿੰਘ ਬਾਦਲ ਹੁਰਾਂ ਨੇ ਦਹਾਕਿਆਂ ਪਹਿਲਾਂ ਪੰਜ ਵਾਰ ਮੁੱਖ ਮੰਤਰੀ ਬਣਨ ਦਾ ਸਿਆਸੀ ਸਫ਼ਰ ਵਿੱਢਿਆ ਸੀ। ਜ਼ਿੰਦਗੀ ਸਿਖ਼ਰਲੇ ਦੌਰ ’ਚ ਵੱਡੇ ਬਾਦਲ ਨੇ ਵਿਲੀ ਜੀਪ ਪ੍ਰਤੀ ਸ਼ੌਂਕ ਨੂੰ ਆਪਣੀ ਤੀਜੀ ਪੀੜੀ ਨਾਲ ਜੋੜ ਕੇ ਪੋਤਰੇ ਨੂੰ ਵੀ ਲੋਕ ਸੇਵਾ ਦੀ ਚਿਣਗ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਅਨੰਤਬੀਰ ਨੂੰ ਇਹ ਸਰਪ੍ਰਾਈਜ਼ ਤੋਹਫ਼ਾ ਅੱਜ ਦੇਰ ਸ਼ਾਮ ਪਿੰਡ ਬਾਦਲ ਵਿਖੇ ਰਿਹਾਇਸ਼ ’ਤੇ ਉਸਦੇ 18ਵੇਂ ਜਨਮ ਦਿਨ ਮੌਕੇ ਭੇਟ ਕੀਤਾ ਗਿਆ। ਪਰਿਵਾਰਕ ਤੌਰ ’ਤੇ ਮਨਾਏ ਇਸ ਨਿੱਜੀ ਸਮਾਗਮ ਵਿੱਚ ਉਸਦੇ ਦਾਦਾ ਪ੍ਰਕਾਸ਼ ਸਿੰਘ ਬਾਦਲ, ਪਿਤਾ ਸੁਖਬੀਰ ਸਿੰਘ ਬਾਦਲ, ਮਾਤਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਮਾਮਾ ਬਿਕਰਮਜੀਤ ਸਿੰਘ ਮਜੀਠੀਆ ਅਤੇ ਉਨ੍ਹਾਂ ਦਾ ਪਰਿਵਾਰ, ਭੈਣਾਂ ਹਰਕੀਰਤ ਕੌਰ ਅਤੇ ਗੁਰਲੀਨ ਕੌਰ
ਵੀ ਮੌਜੂਦ ਸਨ। ਇਸਤੋਂ ਪਹਿਲਾਂ ਅਨੰਤਬੀਰ ਨੂੰ ਵਧਾਈ ਦੇਣ ਵਾਲਿਆਂ ’ਚ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ, ਹੈਪੀ ਪੀ.ਏ ਅਤੇ ਅਨਮੋਲ ਮਹਿਣਾ ਵੀ ਸ਼ਾਮਲ ਸਨ। ਬਾਦਲਾਂ ਦੇ ਨੇੜਲੇ ਸੂਤਰਾਂ ਅਨੁਸਾਰ ਅਨੰਤਬੀਰ ਵੱਲੋਂ ਕੇਕ ਕੱਟਣ ਮੌਕੇ ਜੀਪ ਦੀ ਚਾਬੀ ਸੌਂਪ ਕੇ ਜਨਮਦਿਨ ਦੀ ਖੁਸ਼ੀ ਨੂੰ ਚੌਗੁਣੀ ਕਰ ਦਿੱਤਾ ਗਿਆ। ਕਰੀਬ 4.25 ਲੱਖ ਰੁਪਏ ਦੀ ਲਾਗਤ ਵਾਲੀ ਵਿਲੀ ਜੀਪ ਨੂੰ ਡੱਬਵਾਲੀ ਦੇ ਬਲਵਿੰਦਰ ਸਿੰਘ ਸੋਨੀ ਉਰਫ਼ ਬਿੰਦਰ ਮਿਸਤਰੀ ਨੇ ਤਿਆਰ ਕੀਤਾ ਹੈ। ਜਿਸਦੀ ਡਿਲੀਵਰੀ ਬੀਤੇ ਐਤਵਾਰ ਸੁਖਬੀਰ ਸਿੰਘ ਬਾਦਲ ਨੂੰ ਸੌਂਪੀ ਗਈ। ਜ਼ਿਕਰਯੋਗ ਹੈ ਕਿ ਡੱਬਵਾਲੀ ਵਿੱਚ ਮੋਡੀਫਾਈ ਕੀਤੀਆਂ ਜੀਪਾਂ ਦੇਸ਼ ਭਰ ’ਚ ਮਸ਼ਹੂਰ ਹਨ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਅਮੀਰ ਘਰਾਣੇ ਅਤੇ ਵਪਾਰੀ ਹਰ ਮਹੀਨੇ ਦਰਜਨਾਂ ਦੀ ਤਾਦਾਦ ’ਚ ਡੱਬਵਾਲੀ ਤੋਂ ਗੱਡੀਆਂ ਤਿਆਰ ਕਰਵਾ ਕੇ ਲਿਜਾਂਦੇ ਹਨ। Dabwali Jeep Market ਜੀਪ ਮੋਡੀਫਾਈ ਦੇ ਕਾਰੋਬਾਰ ਨਾਲ ਡੱਬਵਾਲੀ ਦੇ ਲਗਪਗ ਚਾਰ-ਪੰਜ ਸੌ ਪਰਿਵਾਰ ਦਾ ਰੁਜ਼ਗਾਰ ਜੁੜਿਆ ਹੋਇਆ ਹੈ। ਇਸਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਬਾਦਲ ਪਰਿਵਾਰ ਨੂੰ ਡੱਬਵਾਲੀ ਦੇ ਨਾਮਧਾਰੀ ਟੇਲਰਜ਼ ਦੇ ਬਣਾਏ ਕੁੜਤੇ-ਪਜਾਮਿਆਂ ਦਾ ਸ਼ੌਕੀਨ ਮੰਨਿਆ ਜਾਂਦਾ ਸੀ, ਹੁਣ ਡੱਬਵਾਲੀ ਦੀਆਂ ਜੀਪਾਂ ਪ੍ਰਤੀ ਵੀ ਬਾਦਲਾਂ ਦਾ ਪਿਆਰ ਉਜਾਗਰ ਹੋਇਆ ਹੈ।

17 October 2019

‘ਸਿਆਸੀ ਕੁੱਤੇਖਾਣੀ’ ਜਾਂ ਚੋਣ ਜ਼ਾਬਤਾ!

- ਸੀ.ਐਮ. ਕਾਫ਼ਲੇ ਦੀ ਗੱਡੀ-1 ’ਚ ਬੈਠਣ ਦੇ ਚੱਕਰ ਹਾਸੋਹੀਣੇ ਹਾਲਾਤਾਂ ਦੇ ਸ਼ਿਕਾਰ ਬਣੇ ਰਾਣਾ ਸੋਢੀ
- ਕੈਪਟਨ ਸਰਕਾਰ ਦਾ ਅੰਦਰੂਨੀ ਕਾਟੋ-ਕਲੇਸ਼ ਜੱਗਜਾਹਰ! ਭਖਵੇਂ ਨਤੀਜੇ ਉੱਬਲਣ ਦੇ ਆਸਾਰ

                                                      ਇਕਬਾਲ ਸਿੰਘ ਸ਼ਾਂਤ
ਲੰਬੀ: ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਸੂੁਬੇ ਦੀ ਜਨਤਾ ਦੇ ਨਾਲ-ਨਾਲ ਆਪਣਿਆਂ ਨਾਲੋਂ ਵੀ ਦੂਰ ਹੋਣ ਲੱਗੇ ਹਨ। ਅੱਜ ਮਹਾਰਾਜੇ ਦੇ ਸ਼ਾਹੀ ਸੁਭਾਅ ਦੇ ਸ਼ਿਕਾਰ ਸੂਬੇ ਦੇ ਖੇਡ ਮੰਤਰੀ ਅਤੇ ਉਨ੍ਹਾਂ ਦੇ ਨਿੱਜੀ ਕੈਬਨਿਟ ਦੇ ਚਮਕਦੇ ਮੋਤੀ ਰਾਣਾ ਗੁਰਮੀਤ ਸਿੰਘ ਸੋਢੀ ਵੀ ਸ਼ਿਕਾਰ ਹੋ ਗਏ। ਜਲਾਲਬਾਦ ਹਲਕੇ ’ਚ ਚੋਣ ਪ੍ਰਚਾਰ ਲਈ ਲੰਬੀ ਹਲਕੇ ਦੇ ਪਿੰਡ ਮੋਹਲਾਂ ਤੋਂ ਰਵਾਨਾ ਹੋਣ ਸਮੇਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕਾਫ਼ਲੇ ਦੀ ਸਰਕਾਰੀ ਗੱਡੀ ’ਚ ਨਹੀਂ ਬੈਠਣ ਦਿੱਤਾ ਗਿਆ, ਨਾ ਗੱਡੀ ਕੋਨਵਾਈ ’ਚ ਲੱਗਣ ਦਿੱਤੀ ਗਈ। ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਮੂਹਰੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਸੋਢੀ ਨੇ ਕਾਫ਼ੀ ਮਸ਼ੱਕਤ ਕਰਕੇ ਕਾਫ਼ਲੇ ਦੀ ਗੱਡੀ ਨੰਬਰ-1 ’ਚ
ਬੈਠਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਇੱਕ ਨਾ ਚੱਲੀ। ਸੂਬੇ ਦੀਆਂ ਅਤਿ ਤਾਕਤਵਰ ਸਖਸ਼ੀਅਤਾਂ ਸ਼ੁਮਾਰ ਅਤੇ ਮਹਾਰਾਜੇ ਦੇ ‘ਹਮ-ਪਿਆਲਾ' ਅਤੇ ‘ਹਮ-ਨਿਵਾਲਾ’' ਤੱਕ ਮੰਨੇ ਜਾਂਦੇ ਖੇਡ ਮੰਤਰੀ ਗੁਰਮੀਤ ਸਿੰਘ ਸੋਢੀ ਪਲਾਂ ’ਚ ਜਨਤਕ ਤੌਰ ’ਤੇ ਸੜਕ ’ਤੇ ਬੇਵੱਸੀ ਅਤੇ ਲਾਚਾਰੀ ਦੇ ਹਾਲਾਤਾਂ ’ਚ ਵਿਖਾਈ ਦਿੱਤੇ। ਇਹ ਸਮੁੱਚਾ ਮਾਮਲਾ ਕਾਫ਼ਲੇ ਦੀ ਗੱਡੀ ਨੰਬਰ-2 ’ਚ ਬੈਠੇ ਮੁੱਖ ਮੰਤਰੀ ਦੇ ਸਾਹਮਣੇ ਵਾਪਰਿਆ, ਪਰ ਮਹਾਰਾਜੇ ਵੱਲੋਂ ਕੋਈ ਪ੍ਰਤਿਕਿਰਿਆ ਨਹੀਂ ਗੱਡੀ ’ਚੋਂ ਬਾਹਰ ਨਹੀਂ ਆਈ। ਚਸ਼ਮਦੀਦਾਂ ਅਨੁਸਾਰ ਮਹਾਰਾਜਾ ਸਾਹਿਬ, ਗੱਡੀ ਅੰਦਰੋਂ ਹੀ ਆਪਣੇ ਅਤਿ ਨੇੜਲੇ ਨਾਲ ‘ਸਿਆਸੀ ਕੁੱਤੇਖਾਣੀ’ ਨੂੰ ਖੁੱਲ੍ਹੀਆਂ ਅੱਖਾਂ ਨਾਲ ਵੇਖਦੇ ਰਹੇ।  ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋਈ ਹੈ। ਇਸ ਘਟਨਾਕ੍ਰਮ ਨਾਲ ਕੈਪਟਨ ਸਰਕਾਰ ਦਾ ਅੰਦਰੂਨੀ ਕਾਟੋ-ਕਲੇਸ਼ ਜੱਗਜਾਹਰ ਹੋਇਆ ਹੈ। ਜਿਸਦੇ ਆਗਾਮੀ ਸਮੇਂ ’ਚ ਭਖਵੇਂ ਨਤੀਜੇ ਉੱਬਲ ਕੇ ਬਾਹਰ ਆ ਸਕਦੇ ਹਨ। ਸਿਆਸੀ ਕਣਸੋਆਂ ਅਨੁਸਾਰ ਜਲਾਲਾਬਾਦ ਹਲਕੇ ਬਾਰੇ ਕੁਝ ਅੰਦਰੂਨੀ ਰਿਪੋਰਟਾਂ ਮਿਲਣ ਕਰਕੇ ਹਕੂਮਤੀ ਕੰਨ ਆਲੇ-ਦੁਆਲੇ ਦਾ ਮਾਹੌਲ ਦਰੁੱਸਤ ਕਰਨ ਲਈ ਸਖ਼ਤੀ ਦੇ ਰੌਂਅ ਵਿੱਚ ਹਨ।
ਜਾਣਕਾਰੀ ਅਨੁਸਾਰ ਅੱਜ ਜਲਾਲਾਬਾਦ ਹਲਕੇ ’ਚ ਜ਼ਿਮਨੀ ਚੋਣ ਲਈ ਪ੍ਰਚਾਰ ’ਤੇ ਜਾਣ ਸਮੇਂ ਮੁੱਖ ਮੰਤਰੀ ਅਮਰਿੰਦਰ ਸਿੰਘ ਅੱਜ ਕਰੀਬ ਸਾਢੇ 11 ਵਜੇ ਹੈਲੀਕਾਪਟਰ ’ਤੇ ਪਿੰਡ ਮੋਹਲਾਂ ਦੇ ਸਰਕਾਰੀ ਹਾਈ ਸਕੂਲ ਪੁੱਜੇ। ਜਿੱਥੋਂ ਉੁਨ੍ਹਾਂ ਸੜਕ ਰਸਤੇ ਜਲਾਲਾਬਾਦ ਪੁੱਜਣਾ ਸੀ। ਸਰਕਾਰੀ ਸਕੂਲ ’ਚ ਕੁਝ ਸਮਾਂ ਰੁਕਣ ਉਪਰੰਤ ਮੁੱਖ ਮੰਤਰੀ ਹੁਰਾਂ ਦਾ ਕਾਫ਼ਲਾ ਆਪਣੀ ਮੰਜਿਲ ਤੁਰ ਪਿਆ। 1.15 ਮਿੰਟ ਦੀ ਵਾਇਰਲ ਵੀਡਓ ’ਚ ਸਪੱਸ਼ਟ ਵਿਖਾਈ ਦੇ ਰਿਹਾ ਹੈ ਕਿ ਸਰਕਾਰੀ ਹਾਈ ਸਕੂਲ ਦੇ ਮੂਹਰੇ ਮੁੱਖ ਮੰਤਰੀ ਦੀ ਗੱਡੀਆਂ ਦਾ ਕਾਫ਼ਲਾ ਰੁਕਦਾ ਹੈ। ਵੀਡੀਓ ’ਚ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕਾਫ਼ਲੇ ਦੀ  ਗੱਡੀ-1 ਦੀ ਪਿਛਲੀ ਖਿੜਕੀ ਖੋਲ ਕੇ ਲਗਪਗ ਬੈਠਣ ਦੇ ਰੌਂਅ ’ਚ ਖੇਡ ਮੰਤਰੀ ਗੁਰਮੀਤ ਸਿੰਘ ਸੋਢੀ, ਮੁੱਖ ਸੁਰੱਖਿਆ ਸਲਾਹਾਕਾਰ ਖੂਬੀ ਨੂੰ ਰੋਸ ਭਰੇ ਲਹਿਜ਼ੇ ’ਚ ਆਖਦੇ ਸੁਣਾਈ ਦਿੰਦੇ ਹਨ ਕਿ ‘ਗੱਡੀ ਲਗਵਾਓ ਫੇਰ ਮੇਰੀ ਕੋਨਵਾਈ ਵਿੱਚ, ਨਹੀਂ ਤਾਂ, ਮੈਂ ਨਹੀਂ ਜਾਵਾਂਗਾ।’ ਜਿਸ ’ਤੇ ਖੂਬੀ ਰਾਮ ਆਖਦੇ ਹਨ ਕਿ ‘ਨਹੀਂ ਲਗੇਗੀ, ਸਰ, ਮੇਰੀ ਬਾਤ ਸੁਣੋ। ਜਿਸ ’ਤੇ ਰਾਣਾ ਸੋਢੀ ਇਤਰਾਜ਼ ਜਤਾਉਂਦੇ ਹਨ ਤਾਂ ਮੁੜ ਖੂਬੀ ਰਾਮ ਆਖਦੇ ਹਨ, ਆਪ ਬੱਸ ਤੱਕ ਆਓ, ਇਹ ਸਰਕਾਰੀ ਗਾਡੀ ਹੈ, ਬੱਸ ਮੇਂ ਬੈਠ ਜਾਣਾ। ਆਪਣੀ ਗਾੜੀ ਮੇਂ। ਇਸੇ ਵਿਚਕਾਰ ਵਿਧਾਇਕ ਰਾਜਾ ਵੜਿੰਗ ਵੀ ਰਾਣੀ ਸੋਢੀ ਲਈ ਹਾਅ ਦਾ ਨਾਅਰਾ ਮਾਰਨ ਲਈ ਪੁੱਜ ਜਾਂਦੇ ਹਨ ਅਤੇ ਖੂਬੀ ਰਾਮ ਵੱਲੋਂ ਨਾ ਸੁਣਨ ’ਤੇ ‘ਠੀਕ ਹੈ ਆਪਕੀ, ‘ਵੱਟ ਦਿਸ ਇਜ਼ ਨਾਟ ਰਾਇਟ’ ਆਖਦੇ ਹੋਏ ਚਲੇ ਜਾਂਦੇ ਹਨ। ਫਿਰ ਖੂਬੀ ਰਾਮ, ਸੋਢੀ ਹੁਰਾਂ ਨੂੰ ਆਖਦੇ ਹਨ ਕਿ ਜਿੱਦ ਨਾ ਕਰੋ, ਮੈਂ ਬਤਾ ਰਹਾਂ ਹੁੰ ਉਨਕੋ।’ ਇਸ ਮਗਰੋਂ ਜਨਤਕ ਤੌਰ ’ਤੇ ਹਾਸੋਹੀਣੇ ਹਾਲਾਤਾਂ ਦੇ ਸ਼ਿਕਾਰ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਆਪਣੀ ਗੱਡੀ ਦੀ ਉਡੀਕ ਕਰਨ ਲੱਗਦੇ ਹਨ ਅਤੇ ਮੁੱਖ ਮੰਤਰੀ ਦੀ ਗੱਡੀ ਸੋਢੀ ਦੇ ਸਾਹਮਣਿਓਂ ਲੰਘਦੀ ਹੈ ਪਰ ਉਸ ਅੰਦਰੋਂ ਫਿਰ ਵੀ ਕੋਈ ਪ੍ਰਤੀਕਿਰਿਆ ਨਹੀਂ ਹੁੰਦੀ। ਘਟਨਾਕ੍ਰਮ ਬਾਰੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਮੋਬਾਇਲ ਕਾਲ ਰਸੀਵ ਨਹੀਂ ਕੀਤੀ।

ਆਜ-ਕੱਲ੍ਹ ਕੋਡ ਆਫ਼ ਕੰਡੈਕਟ ਲਗਾ ਹੂਆ ਹੈ: ਖੂਬੀ ਰਾਮ
ਮੁੱਖ ਮੰਤਰੀ ਪੰਜਾਬ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਦਾ ਕਹਿਣਾ ਸੀ ਕਿ ਰਾਣਾ ਗੁਰਮੀਤ ਸਿੰਘ ਸੋਢੀ ਕਾਫ਼ਲੇ ਦੀ ਸਰਕਾਰੀ ਗਾਡੀ ਮੇਂ ਬੈਠਣਾ ਚਾਹਤੇ ਥੇ, ਮੈਨੇ ਉਨਕੋ ਸਮਝਾਇਆ ਸੀ, ਕਿ ਆਜ-ਕੱਲ੍ਹ ਕੋਡ ਆਫ਼ ਕੰਡੈਕਟ ਲਗਾ ਹੂਆ ਹੈ। ਇਸ ਲਈ ਆਪਣੇ ਇਸ ਮੇਂ ਨਹੀਂ ਬੈਠਣਾ, ਆਪਣੀ ਗਾਡੀਓ ਮੇਂ ਬੈਠੋ। ਖੂਬੀ ਰਾਮ ਨੇ ਕਿਹਾ ਕਿ ਚੁਣਾਵ ਕੇ ਕਾਰਨ ਸਿਰਫ਼ ਏਕ ਗਾਡੀ ਹੈ, ਜੋ ਸੀ.ਐਮ. ਸਾਹਿਬ ਲਈ ਪਾਰਟੀ ਵੱਲੋਂ ਹਾਇਰ ਕੀ ਹੂਈ ਹੈ। ਉਸ ਮੇਂ ਪਹਿਲੇ ਸੇ ਚਾਰ-ਪਾਂਚ ਬੈਠੇ ਹੂਏ ਥੇ। ਇਸ ਮਾਮਲੇ ਮੇਂ ਕੋਈ ਲੜਾਈ ਵਾਲੀ ਬਾਤ ਨਹੀਂ ਹੈ। ਉਨ੍ਹਾਂ ਕਿਹਾ ਕਿ ਯੇ ਕੋਈ ਮਾਮਲਾ ਨਹੀਂ ਹੈ, ਆਪ ਮੀਡੀਆ ਵਾਲੇ ਯੂੰ ਹੀ ਬਣਾ ਦੇਤੇ ਹੋ।’

09 October 2019

ਜ਼ਿੰਦਗੀ ਤੇਰੇ ਅੰਦਾਜ਼ ਬਦਲ ਗਏ ...

ਓ, ਜ਼ਿੰਦਗੀ ਤੇਰੇ ਅੰਦਾਜ਼ ਬਦਲ ਗਏ । 
ਹੱਸਣ-ਰੋਣ ਦੇ ਅਲਫਾਜ਼ ਬਦਲ ਗਏ । 
ਤੇਰੇ ਲਫਜਾਂ ਦੇ ਮਾਅਨੇ ਹੋ ਗਏ ਖੁਦਗਰਜ ।
ਬੇਹਯਾ ਹੋ ਗਈ ਅੱਖਾਂ ਦੀ ਸ਼ਰਮ।
'ਜਮੀਰ' ਦਾ ਪੈਸਾ ਹੋ ਗਿਆ 'ਮਰਜ'।
ਜ਼ਿੰਦਗੀ ਤੇਰੇ ਅੰਦਾਜ ਬਦਲ ਗਏ ....
ਜਵਾਨੀ ਨੂੰ ਨਿਗਲ ਗਿਆ ਬੇਰਹਿਮ ਨਸ਼ਾ
ਮਿਹਨਤ ਮੋਬਾਇਲ ਫੋਨ ਦਾ ਸ਼ਿਕਾਰ ਹੋ ਗਈ ।
ਤਰੱਕੀ ਅਮੀਰਾਂ ਦੀ 'ਰਖੈਲ' ਹੋ ਗਈ
ਸ਼ਰੀਫ ਅਤੇ ਗਰੀਬ ਚੰਦ ਟੁਕੜਿਆਂ ਦਾ 'ਮੁਹਤਾਜ਼' ਹੋ ਗਿਆ।
ਜ਼ਿੰਦਗੀ ਤੇਰੇ ਅੰਦਾਜ਼ ਬਦਲ ਗਏ ...
ਸੱਤਾ ਦੇ ਦਲਾਲਾਂ ਦੇ ਝੁੰਡ 'ਈਮਾਨਦਾਰ' ਹੋ ਗਏ ।
ਲੋਕਹਿੱਤ ਵਿੱਚ ਡਟੇ ਈਮਾਨਦਾਰ ਹੱਥ ਐਲਾਨ ਦਿੱਤੇ 'ਬੇਈਮਾਨ'।
ਜਨਤਾ ਦੀ ਇੱਕ ਅਦਦ ਸਾਹ ਵੀ 'ਦੋ ਨੰਬਰ' ਹੋ ਗਿਆ।
ਸਰਕਾਰੀ ਜ਼ਬਰਦਸਤੀ ਵੀ 'ਇੱਕ ਨੰਬਰੀ' ਕਾਨੂੰਨ ਹੋ ਗਈ ।
ਜ਼ਿੰਦਗੀ ਤੇਰੇ ਅੰਦਾਜ਼ ਬਦਲ ਗਏ....
ਏ, ਬੇਰਹਿਮ ਤੇਰੇ ਤਾਂ ਅਲਫਾਜ਼ ਹੀ ਬਦਲ ਗਏ ।
'ਝੂਠ' ਸ਼ਾਹ ਹੋ ਗਿਆ, 'ਸੱਚ' ਗੁਨਾਹ ਹੋ ਗਿਆ ।
ਇਸ ਮਾਹੌਲ ਵਿੱਚ ਸੱਚਾ ਪਿਆਰ 'ਫਨਾਹ' ਹੋ ਗਿਆ ।
'ਹਵਸ' ਜ਼ਿੰਦਗੀ ਦਾ ਸਭ ਤੋਂ ਵੱਡੀ 'ਪਰਵਾਹ' ਹੋ ਗਿਆ ।
ਬਦਲੀ ਵੇਖ ਮਦਮਸਤ ਤਸਵੀਰ ਸਮਾਜ ਦੀ
ਮੌਸਮ ਵੀ ਆਪਣੇ ਮਨ ਦੀ ਮੌਜ ਵਿੱਚ ।
ਪਤਾ ਨਹੀ, ਕੀ ਤੋਂ ਕੀ ਹੋ ਗਿਆ ।
ਜ਼ਿੰਦਗੀ ਤੇਰੇ ਜਿਉਣ ਦੇ ਅੰਦਾਜ ਬਦਲ ਗਏ . . .
ਏ, ਬੇਰਹਿਮ ਤੇਰੇ ਤਾਂ ਅਲਫਾਜ਼ ਹੀ ਬਦਲ ਗਏ।
                         - ਇਕਬਾਲ ਸਿੰਘ 'ਸ਼ਾਂਤ'

ज़िन्दगी तेरे अंदाज बदल गये....


ज़िन्दगी तेरे अंदाज बदल गये।
हंसने-रोने के 'अल्फाज़' बदल गये।
लफ्जो के मायने हो गये 'खुदगर्ज'।
बेहया हो गई आंखों की 'शर्म'।
जमीर का पैसा हो गया 'मर्ज'।
ज़िन्दगी तेरे अंदाज बदल गये...
जवानी को निगल गया बेरहम नशा
मेहनत मोबाइल फोन का शिकार हो गई।
तरक्की अमीरों की 'रखैल' हो गई
शरीफ और गरीब चंद टुकडों को मोहताज़ हो गया।
ज़िन्दगी तेरे अंदाज बदल गये...
सत्ता के दलालों के झुंड 'ईमानदार' हो गए।
लोकहित में डटे ईमानदार ऐलान दिए 'बेईमान'।
जनता की सहमी सी सांस भी 'दो नम्बर' हो गया।
सरकारी ज़बरदस्ती भी 'एक नम्बरी' कानून हो गई।
ज़िन्दगी तेरे अंदाज बदल गये...
ऐ बेरहम तेरे तो अल्फाज़ ही बदल गये।
झूठ 'शाह' हो गया, सच 'गुनाह' हो गया।
इस माहौल में सच्चा प्यार 'फनाह' हो गया।
'हवस' ज़िन्दगी का सबसे बड़ी 'परवाह' हो गया।
बदली देख मदमस्त तस्वीर समाज की
मौसम भी अपने मन की मौज में।
पता नही, क्या से क्या हो गया।
ज़िन्दगी तेरे जीने के अंदाज बदल गये...
ऐ बेरहम तेरे तो अल्फाज़ ही बदल गये।
               
                    - इक़बाल सिंह 'शांत'

25 September 2019

ਅਸਲ ਬਿੱਲੀ ਥੈਲਿਓਂ ਬਾਹਰ ਆਈ !

ਇਕਬਾਲ ਸਿੰਘ ਸ਼ਾਂਤ
ਲੰਬੀ: ਬੇਅਦਬੀ ਮਸਲੇ ’ਤੇ ਇੱਕ ਅਖ਼ਬਾਰੀ ਇੰਟਰਵਿਊ ’ਚ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਲੀਨ ਚਿੱਟ ਦੇਣ ਅਤੇ ਬਾਅਦ ’ਚ ਪਾਰਟੀ ਦਬਾਅ ਹੇਠਾਂ ਕਲੀਨ ਚਿੱਟ ਤੋਂ ਪਾਸਾ ਵੱਟਣ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਲਈ ਹਾਸੋਹੀਣੇ ਹਾਲਾਤ ਪੈਦਾ ਹੋ ਗਏ ਹਨ। ਮੀਡੀਆ ਦੇ ਇੱਕ ਹਿੱਸੇ ਨੂੰ ਦਿੱਤੇ ਇੰਟਰਵਿਊ ਦੀ ਮੁੱਖ ਸੁਰਖੀ ਨੂੰ
ਗੁੰਮਰਾਹਕੁਨ ਘੜ੍ਹਤ ਦੱਸਣ ਨਾਲ ਅਮਰਿੰਦਰ ਸਿੰਘ ਦੀ ਬਤੌਰ ਮੁੱਖ ਮੰਤਰੀ ਜਵਾਬਦੇਹੀ ’ਤੇ ਜਨਤਕ ਸਫ਼ਾਂ ’ਚ ਸੁਆਲ ਉੱਠ ਖੜ੍ਹਾ ਹੋਇਆ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਦੇ ਇਸ ਆਪਾ-ਵਿਰੋਧੀ ਨਾਲ ਹੁਣ ਤੱਕ ਕਾਂਗਰਸੀ ਧਿਰ ਵੱਲੋਂ ਬੇਅਦਬੀ ਮਸਲੇ ’ਤੇ ਬਾਦਲ ਪਰਿਵਾਰ ’ਤੇ ਲਗਾਏ ਜਾਂਦੇ ਰਹੇ ਤਿੱਖੇ ਦੋਸ਼ਾਂ ਦੀ ਅਸਲੀਅਤ ਸਹਿਜੇ ਹੀ ਇੰਟਰਵਿਊ ਜਰੀਏ ਬਾਹਰ ਨਿਕਲ ਆਈ ਹੈ। ਉੱਚ ਪੱਧਰੀ ਸਿਆਸੀ ਸੂਤਰਾਂ ਅਨੁਸਾਰ ਮੁੱਖ ਮੰਤਰੀ ਦੇ ਇੰਟਰਵਿਊ ’ਚ ਬਾਦਲਾਂ ਨੂੰ ਕਲੀਨ ਚਿੱਟ ਵਾਲਾ ਲਹਿਜ਼ਾ ਪ੍ਰਗਟ ਹੋਣ ਨਾਲ ਚਾਰ ਜ਼ਿਮਨੀ ਚੋਣਾਂ ਵਿੱਚ ਗੋਡਣੀਆਂ ਲੱਗਣ ਦੇ ਖਦਸ਼ੇ ਤਹਿਤ ਕਾਂਗਰਸ ਲੀਡਰਸ਼ਿਪ ’ਚ ਭਾਜੜ ਮੱਚ ਗਈ। ਇਸਤੋਂ ਹੋਣ ਵਾਲੇ ਭਵਿੱਖੀ ਡੈਮੇਜ਼ ਕੰਟਰੋਲ ਨਾਲ ਸ਼ੁਰੂਆਤੀ ਤੌਰ ’ਤੇ ਨਜਿੱਠਣ ਲਈ ਮੁੱਖ ਮੰਤਰੀ ਦਫ਼ਤਰ ਤੁਰੰਤ ਹਰਕਤ ਵਿੱਚ ਆ ਗਿਆ ਅਤੇ ਪ੍ਰੈਸ ਬਿਆਨ ਰਾਹੀਂ ਬੇਅਦਬੀ ਕਾਂਡ ’ਤੇ ਬਾਦਲਾਂ ਦੀ ਸ਼ਮੂਲੀਅਤ ਨੂੰ ਮੁੜ ਤੋਂ ਸਟੈਂਡ ਕਰਦੇ ਸ਼ਬਦੀ ਤੀਰੇ ਸਿੰਨ੍ਹ ਦਿੱਤੇ ਗਏ। ਉੱਚ ਪੱਧਰੀ ਸੂਤਰਾਂ ਦਾ ਕਹਿਣਾ ਹੈ ਕਿ ਅੰਦਰੂਨੀ ਸਿਆਸੀ ਦਬਾਅ ਨੂੰ ਮੱਠਾ ਪਾਉਣ ਲਈ ਅਮਰਿੰਦਰ ਸਿੰਘ ਨੇ ਬਾਦਲਾਂ ਨੂੰ ਇਸ ਨਾਜੁਕ ਮਸਲੇ ’ਤੇ ਕਲੀਨ ਚਿੱਟ ’ਤੇ ਯੂ ਟਰਨ ਲੈਂਦਿਆਂ ਮੁੜ ਤੋਂ ਬਾਦਲ ਪਿਉ-ਪੁੱਤ ਉੱਪਰ ਤਿੱਖੇ ਨਿਸ਼ਾਨੇ ਸੇਧਦਿਆਂ ਬਰਗਾੜੀ ਦੀ ਘਟਨਾ ਤੋਂ ਪਹਿਲਾਂ ਬਾਦਲਾਂ ਦੇ ਡੇਰਾ ਸੱਚਾ ਸੌਦਾ ਨਾਲ ਘਿਓ-ਖਿਚੜੀ ਹੋਣ ਅਤੇ ਹਾਲ ਹੀ ’ਚ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਲਈ ਦਬਾਅ ਪਾ ਕੇ ਜਾਂਚ ਵਿੱਚ ਅੜਿੱਕੇ ਡਾਹੁਣ ਜਿਹੇ ਦੋਸ਼ ਮੜ੍ਹ ਦਿੱਤੇ। ਦੱਸਣਯੋਗ ਹੈ ਕਿ ਮੁਸ਼ਕਿਲਾਂ ਤੋਂ ਘਿਰਨ ਤੋਂ ਡੇਰਾ ਸੱਚਾ ਸੱਚਾ ਸਿਰਸਾ ਸਮੁੱਚੀਆਂ ਸਿਆਸੀ ਧਿਰਾਂ ਦੇ ਆਗੂਆਂ ਦਾ ਮੱਥਾ ਟਿਕਾਊ ਕੇਂਦਰ ਰਿਹਾ ਹੈ।
ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਬੰਦੂਕ ’ਚੋਂ ਨਿਕੱਲੀ ਗੋਲੀ ਵਾਂਗ ਅੰਗਰੇਜ਼ੀ ਅਖ਼ਬਾਰ ’ਚ ਛਪੀ ਇੰਟਰਵਿਊ ਦੀ ਸੁਰਖੀ ਹਕੀਕਤ ਬਣ ਕੇ ਲੋਕਮਨਾਂ ਨੂੰ ਤੁਰ ਪਈ ਹੈ। ਅਜਿਹੇ ’ਚ ਹੁਣ ਸੂਬਾ ਸਰਕਾਰ ਧਿਰ ਵੱਲੋਂ ਸ਼ਬਦੀ ਸੰਭਾਲੀ ਦੀਆਂ ਕੋਸ਼ਿਸ਼ਾਂ ਬੇਮਾਇਨੇ ਅਤੇ ਸੰਪੂਰਨ ਤੌਰ ’ਤੇ ਸਿਆਸੀ ਲਹਿਜ਼ੇ ਨਾਲ ਲਬਰੇਜ਼ ਹਨ। ਮਾਹਰਾਂ ਅਨੁਸਾਰ ਅਮਰਿੰਦਰ ਸਿੰਘ ਖੁਦ ਭਾਵੇਂ ਇਸ ਵਾਰ ਬਦਲਾਖੋਰੀ ਵਾਲੀ ਸਿਆਸਤ ਤੋਂ ਦੂਰ ਜਾਪਦੇ ਹਨ ਪਰ ਉਨ੍ਹਾਂ ਦੇ ਸਿਆਸੀ ਸਹਿਯੋਗੀ ਅਜਿਹੇ ਹਾਲਾਤਾਂ ਪੈਦਾ ਕਰਕੇ ਬੇਅਦਬੀ ਦਾ ਮਸਲਾ ਲਗਾਤਾਰ ਭਖਾਉਣ ਅਤੇ ਬਾਦਲਾਂ ਨਾਲ ਕੈਪਟਨ ਦੀ ਜੰਗ ਨੂੰ ਗਰਮਾਏ ਰੱਖਣ ਨੂੰ ਆਪਣੀ ਸਿਆਸੀ ਮੁਹਰਾਤ ਮੰਨਦੇ ਹਨ। ਪੰਜਾਬ ਦੇ ਸਿਆਸਤ ਦੇ ਇੱਕ ਪੁਰਾਣੇ ਜਾਣਕਾਰ ਦਾ ਕਹਿਣਾ ਸੀ ਕਿ ਸਹਿਜੇ ਮੂੰਹੋਂ ਨਿੱਕਲੇ ਸ਼ਬਦਾਂ ਦੇ ਲਹਿਜੇ ਅਤੇ ਸੱਚਾਈ ਨੂੰ ਝੂਠ ਦੇ ਸੌ ਪਰਦੇ ਵੀ ਨਹੀਂ ਮਿਟਾ ਸਕਦੇ। ਜ਼ਿਕਰਯੋਗ ਹੈ ਕਿ ਅੱਜ ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ’ਚ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਹਵਾਲੇ ਨਾਲ ਸਪੱਸ਼ਟ ਕੀਤਾ ਗਿਆ ਕਿ ਉਨ੍ਹਾਂ ‘ਕਿਸੇ ਵੀ ਨੁਕਤੇ ’ਤੇ ਇਹ ਗੱਲ ਨਹੀਂ ਕਹੀ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਉਸ ਦਾ ਪੁੱਤਰ ਸੁਖਬੀਰ ਬੇਅਦਬੀ ’ਚ ਸ਼ਾਮਲ ਨਹੀਂ ਹਨ। ਉਨ੍ਹਾਂ ਅਨੁਸਾਰ ਅਖਬਾਰ ਦੀ ਇੰਟਰਵਿਊ ਵਿੱਚ ਕਹੀਆਂ ‘ਗੱਲਾਂ ਆਪਣੇ-ਆਪ ਪ੍ਰਤੱਖ ਹੁੰਦੀਆਂ ਹਨ ਕਿ ਬਾਦਲ ਨੇ ਖੁਦ ਉਥੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਨਹੀਂ ਕੀਤੀ ਸੀ ਪਰ ਇਸ ਮਾਮਲੇ ਵਿੱਚ ਉਸ ਦੀ ਸ਼ਮੂਲੀਅਤ ਨੂੰ ਰੱਦ ਨਹੀਂ ਕੀਤਾ ਸੀ।’

16 September 2019

ਹਕੀਕੀ ਹੱਡਾਂ ’ਚ ਅਸਰ ਵਿਖਾਉਣ ਲਈ ਤਿਆਰ ਹਰਸਿਮਰਤ ਬਾਦਲ ਦਾ ੱਉਪਰਾਲਾ’ ਟਾਨਿਕ

                                                              ਇਕਬਾਲ ਸਿੰਘ ਸ਼ਾਂਤ
 ਲੰਬੀ: ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਦੀਆਂ ਪੰਜਾਬ ’ਚ ਜੜ੍ਹਾਂ ਦੇ ਫੈਲਾਅ ਲਈ ਫੂਡ ਪ੍ਰੋਸੈਸਿੰਗ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਉਪਰਾਲਿਆਂ ਵਾਲਾ ‘ਟਾੱਨਿਕ’ ਤਿਆਰ ਕਰ ਲਿਆ ਹੈ। ਜਿਸਦੀ ਮੁੱਢਲੀ ਖੁਰਾਕ ਲਈ
ਪਿੰਡ ਬਾਦਲ ਵਿਖੇ ਉਤਪਾਦਕਾਂ, ਕਾਰੋਬਾਰੀਆਂ ਅਤੇ ਸਨਅਤਕਾਰਾਂ ਨੂੰ ਸਾਂਝੇ ਤੌਰ ’ਤੇ ‘ਸਨਅਤੀ ਟਾਨਿਕ’ ਰਾਹੀਂ ਉਨ੍ਹਾਂ ਅਤੇ ਪੰਜਾਬ ਦੀ ਆਰਥਿਕ ਸਿਹਤ ਨੂੰ ਪ੍ਰਫੁੱਲਿਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਸਨ। ਕੇਂਦਰੀ ਮੰਤਰੀ ਨੇ ਫੂਡ ਪ੍ਰੋਸੈਸਿੰਗ ਸਨਅਤ ਦੀਆਂ ਸਕੀਮਾਂ ਦਾ ਲਾਹਾ ਲੈਣ ਦੀ ਅਪੀਲ ਕਰਦੇ ਕਿਹਾ ਕਿ ਸਨਅਤਾਂ ਦੀ ਸਥਾਪਤੀ ਲਈ ਬਾਕੀ ਮੰਤਰਾਲਿਆਂ ਕੋਲ ਉਠਾ ਕੇ ਹੱਲ ਕਰਵਾਇਆ ਜਾਵੇਗਾ। ਮੀਟਿੰਗ ਵਿਚ ਕਾਰਗਿਲ ਕੰਪਨੀ ਤੋਂ ਰਮਾ ਸ਼ੰਕਰ, ਹਿੰਦੁਸਤਾਨ ਲੀਵਰ ਲਿਮਟਿਡ ਤੋਂ ਸਵਿੰਦਰ ਸਿੰਘ ਅਤੇ ਕੁਮਾਰ ਨਾਦਰ, ਪੈਪਸੀਕੋ ਤੋਂ ਸੰਤੋਸ਼ ਕਨੋਜੀਆ ਅਤੇ ਸਾਂਖਿਆ, ਬਾਗਬਾਨੀ ਬੋਰਡ ਵੱਲੋਂ ਸੁਰਿੰਦਰ ਸਿੰਘ, ਐਫ.ਐਸ.ਏ.ਟੀ.ਓ ਵੱਲੋਂ ਪਰਮਵੀਰ ਦਿਓਲ ਅਤੇ ਫਲ ਨਿਰਯਾਤਕਾਰ ਨਰੇਂਦਰ ਕੁਮਾਰ ਨੇ ਭਾਗ ਲਿਆ। ਕੇਂਦਰੀ ਮੰਤਰੀ ਨੇ ਰਾਸ਼ਟਰੀ ਬਾਗਬਾਨੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਦਿੱਤੀ ਜਾ ਰਹੀਆਂ ਫੂਡ ਪਾਰਕ ਅਤੇ ਹੋਰ ਛੋਟੇ ਕਾਰੋਬਾਰ ਸਥਾਪਤ ਕਰਨ ਦੀਆਂ ਪੇਸ਼ਕਸ਼ਾਂਂ ਤਹਿਤ ਉਤਪਾਦਕਾਂ ਅਤੇ
ਕਾਰੋਬਾਰੀਆਂ ਦੀ ਅਜਿਹੇ ਕਾਰੋਬਾਰ ਸਥਾਪਤ ਕਰਨ ਵਿਚ ਮੱਦਦ ਕਰਨ। ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਨ੍ਹਾਂ ਮਸਲਿਆਂ ’ਤੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਸਾਰਿਆਂ ਨੂੰ ਖੇਤੀ ਆਮਦਨ ਵਿਚ ਵਾਧਾ ਕਰਕੇ ਕਿਸਾਨਾਂ ਦੀ ਮੱਦਦ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨ-ਪੱਖੀ ਨੀਤੀਆਂ ਦੇ ਬਗੈਰ ਵਿਕਾਸ ਨਹੀਂ ਕਰ ਸਕਦੇ, ਕਿਉਂਕਿ ਉਹ ਸਾਡੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਉਤਪਾਦਕਾਂ ਨੂੰ ਬੀਜ ਪ੍ਰਦਾਨ ਕਰਨ ਅਤੇ ਉਨ੍ਹਾਂ ਲਈ ਸਿਖਲਾਈ ਸੈਮੀਨਾਰ ਕਰਵਾਉਣ ਦਾ ਵੀ ਭਰੋਸਾ ਦਿਵਾਇਆ।

                  ਕਿਸਾਨਾਂ ਨੂੰ ਟਮਾਟਰਾਂ, ਪਿਆਜ਼ਾਂ ਅਤੇ ਆਲੂਆਂ ਦੀ ਖੇਤੀ ਦਾ ਸੱਦਾ 
ਕੇਂਦਰੀ ਮੰਤਰੀ ਨੇ ਆਖਿਆ ਕਿ ਕਿਸਾਨਾਂ ਨੂੰ ਟਮਾਟਰਾਂ, ਪਿਆਜ਼ਾਂ ਅਤੇ ਆਲੂਆਂ ਦੀ ਖੇਤੀ ਕਰਨੀ ਚਾਹੀਦੀ ਹੈ, ਜਿਸ ਵਾਸਤੇ ਫੂਡ ਪ੍ਰੋਸੈਸਿੰਗ ਮੰਤਰਾਲੇ ਆਪਣੀ ਸਕੀਮ ਟੀਓਪੀ (ਟਮਾਟਰ, ਪਿਆਜ਼ ਤੇ ਆਲੂ) ਤਹਿਤ ਇਹਨਾਂ ਫਸਲਾਂ ਦੀ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਨ ਲਈ 50 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ।  ਕਿਨੂੰ ਅਤੇ ਮੱਕੀ ਫਸਲਾਂ ਬੀਜਣ ਲਈ ਸਿਖਲਾਈ ਕੈਂਪ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਨਅਤਕਾਰਾਂ ਨੂੰ ਮਾਲਵਾ ਖੇਤਰ ’ਚ ਕਿਨੂੰ ਪ੍ਰੋਸੈਸਿੰਗ ਦੀਆਂ ਫੈਕਟਰੀਆਂ ਲਗਾਉਣੀਆਂ ਚਾਹੀਦੀਆਂ ਹਨ ।

15 September 2019

ਹਰਸਿਮਰਤ ਬਾਦਲ ਵੱਲੋਂ 'ਨੰਨੀ੍ਹ ਛਾਂ' ਦੀ 11ਵੀ ਵਰ੍ਹੇ ਗੰਢ 550ਵੇਂ ਪਰਕਾਸ਼ ਪੁਰਬ ਨੂੰ ਸਮਰਪਿਤ

*  ਏਮਜ਼ ਵਿਖੇ 550 ਬੂਟੇ ਲਗਵਾਏ ਅਤੇ ਬਠਿੰਡਾ ਹਲਕੇ ਵਿਚ 15 ਹਜ਼ਾਰ ਬੂਟੇ ਵੰਡੇ
* ਕਿਹਾ ਕਿ ਏਮਜ਼ ਦੀ ਓਪੀਡੀ ਤਿਆਰ ਹੈ, ਜਿਸ ਦਾ ਇਸ ਮਹੀਨੇ ਉੁਦਘਾਟਨ ਹੋ ਸਕਦਾ ਹੈ

                                                           ਇਕਬਾਲ ਸਿੰਘ ਸ਼ਾਂਤ
ਬਠਿੰਡਾ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਏਮਜ਼ ਅੰਦਰ 550 ਬੂਟੇ ਲਗਵਾਉਣ ਤੋਂ ਇਲਾਵਾ ਬਠਿੰਡਾ ਹਲਕੇ ਅੰਦਰ 15 ਹਜ਼ਾਰ ਬੂਟੇ ਵੰਡ ਕੇ ਨੰਨੀ੍ਹ ਛਾਂ ਮੁਹਿੰਮ ਦੀ 11ਵੀਂ ਵਰ੍ਹੇ  ਗੰਢ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ ਕੀਤੀ। 
ਨੰਨ੍ਹੀ ਛਾਂ ਟਰੱਸਟ ਦੀ 11ਵੀਂ ਵਰ੍ਹੇ ਗੰਢ ਦੇ ਮੌਕੇ ਏਮਜ਼ ਵਿਖੇ ਦਰੱਖਤ ਲਗਾਓ ਮੁਹਿੰਮ ਵਿਚ ਭਾਗ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਟਰੱਸਟ ਵੱਲੋਂ ਵੱਖ-ਵੱਖ ਮੁਹਿੰਮਾਂ ਰਾਹੀਂ ਅਤੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ ਵਿਖੇ ਚੱਲ ਰਹੀ ਬੂਟੇ ਵੰਡਣ ਦੀ ਪੱਕੀ ਸੇਵਾ ਦੇ ਜ਼ਰੀਏ ਹੁਣ ਤਕ 30 ਲੱਖ ਬੂਟੇ ਵੰਡੇ ਜਾ ਚੁੱਕੇ ਹਨ।

          ਇਸ ਮੌਕੇ ਸੰਸਦ ਮੈਂਬਰ ਨੇ ਗੁਰੂ ਸਾਹਿਬ ਦੇ ਪਰਕਾਸ਼ ਪੁਰਬ ਦੇ ਮੌਕੇ ਉੱਤੇ ਸਾਰੀ ਨਾਨਕ ਨਾਮ ਲੇਵਾ ਸੰਗਤ ਨੂੰ ਆਪਣੇ ਬਜ਼ੁਰਗਾਂ ਅਤੇ ਕੁੜੀਆਂ ਦੇ ਹੱਥੋਂ ਬੂਟੇ ਲਗਵਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਸ ਤਰ੍ਹਾਂ ਅਸੀਂ ਉਹਨਾਂ ਦੇ ਪਿਆਰ ਦੀ ਛਾਂ ਥੱਲੇ ਰਹਾਂਗੇ।
         ਬੀਬਾ ਬਾਦਲ ਨੇ ਕਿਹਾ ਕਿ ਨੰਨ੍ਹੀ ਛਾਂ ਮੁਹਿੰਮ 'ਕੁੱਖ ਅਤੇ ਰੁੱਖ' ਨੂੰ ਬਚਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ  ਗਈ ਸੀ। ਇਸ ਮੁਹਿੰਮ ਦੇ ਬਹੁਤ ਹੀ ਠੋਸ ਨਤੀਜੇ ਸਾਹਮਣੇ ਆਏ ਹਨ। ਉਹਨਾਂ ਕਿਹਾ ਕਿ ਜਿੱਥੇ ਅਸੀਂ 30 ਲੱਖ ਬੂਟੇ ਲਾ ਕੇ ਪੰਜਾਬ ਦੇ ਜੰਗਲਾਤ ਏਰੀਏ ਅੰਦਰ ਚੋਖਾ ਸੁਧਾਰ ਕਰ ਚੁੱਕੇ ਹਾਂ, ਉੱਥੇ ਸੂਬੇ ਅੰਦਰ ਕੁੜੀਆਂ ਦੀ ਦਰ ਵਿਚ ਕਾਫੀ ਸੁਧਾਰ ਵੇਖਣ ਨੂੰ ਮਿਲਿਆ ਹੈ।  ਉਹਨਾਂ ਦੱਸਿਆ ਕਿ ਦੋ ਸਾਲ ਪਹਿਲਾਂ ਮਾਨਸਾ ਜ਼ਿਲ੍ਹੇ ਨੂੰ ਕੁੜੀਆਂ ਦੀ ਦਰ ਅੰਦਰ ਸੁਧਾਰ ਲਿਆਉਣ ਦੇ ਮਾਮਲੇ ਵਿਚ ਦੇਸ਼ ਦਾ ਛੇਵਾਂ ਵਧੀਆ ਪ੍ਰਦਰਸ਼ਨ ਵਾਲਾ ਜ਼ਿਲ੍ਹਾ ਕਰਾਰ ਦਿੱਤਾ ਗਿਆ ਸੀ। ਕੇਂਦਰੀ ਮੰਤਰੀ ਨੇ ਪੁੱਛੇ ਜਾਣ 'ਤੇ ਦੱਸਿਆ ਕਿ ਏਮਜ਼ ਦਾ ਓਪੀਡੀ ਤਿਆਰ ਹੈ ਅਤੇ ਉਹ ਪ੍ਰਧਾਨ ਮੰਤਰੀ ਜਾਂ ਸਿਹਤ ਮੰਤਰੀ ਨੂੰ ਇਸ ਦਾ 29 ਸਤੰਬਰ ਨੂੰ ਉਦਘਾਟਨ ਕਰਨ ਦੀ ਬੇਨਤੀ ਕਰਗੇ । 
        ਸਾਂਝਾ ਸਮਾਗਮ ਕਰਵਾਉਣ ਦੀ ਅਪੀਲ ਕਰ ਚੁੱਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇੱਛਾ ਦੇ ਵਿਰੁੱਧ ਕਾਂਗਰਸ ਸਰਕਾਰ ਦੀ ਸੁਲਤਾਨਪੁਰ ਲੋਧੀ ਵਿਖੇ 550ਵੇ ਪਰਕਾਸ਼ ਪੁਰਬ ਦਾ ਵੱਖਰਾ ਸਮਾਗਮ ਕਰਵਾਉਣ ਦੀ ਜ਼ਿੱਦ ਬਾਰੇ ਪੁੱਛੇ ਜਾਣ ਤੇ ਬੀਬਾ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਅਫਸੋਸਨਾਕ ਫੈਸਲਾ ਹੈ। ਇਤਿਹਾਸਕ ਤੌਰ ਤੇ ਸਾਰੇ ਧਾਰਮਿਕ ਸਮਾਗਮ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਕਰਵਾਏ ਗਏ ਹਨ। ਉਹਨਾਂ ਕਿਹਾ ਕਿ ਜਦ ਤਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਥੱਲੇ ਸਿੱਖਾਂ ਦੀ ਚੁਣੀ ਹੋਈ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੌਜੂਦ ਹੈ, ਕਾਂਗਰਸ ਸਰਕਾਰ ਨੂੰ ਤਖ਼ਤ ਤੋਂ ਉੱਪਰ ਉੱਠ ਕੇ ਵੱਖਰਾ ਸਮਾਗਮ ਕਰਵਾਉਣ ਦੀ ਕੋਈ ਲੋੜ ਨਹੀਂ ਹੈ। ਬੀਬਾ ਬਾਦਲ ਨੇ ਕਿਹਾ ਕਿ ਇਸ ਤੋਂ ਪਹਿਲਾਂ 1999 ਵਿਚ ਖਾਲਸਾ ਸਿਰਜਣਾ ਦੇ 300 ਸਾਲਾ ਸਮਾਗਮਾਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਟਨਾ ਵਿਖੇ 350ਵੇਂ ਪਰਕਾਸ਼ ਪੁਰਬ ਸਮਾਗਮਾਂ ਦੌਰਾਨ ਐਸ.ਜੀ.ਪੀ.ਸੀ. ਅਤੇ ਪਟਨਾ ਸਾਹਿਬ ਵਰਗੀਆਂ ਧਾਰਮਿਕ ਜਥੇਬੰਦੀਆਂ ਨੇ ਹੀ ਸਟੇਜ ਲਾਈ ਸੀ । ਬੀਬਾ ਬਾਦਲ ਨੇ ਕਿਹਾ ਕਿ ਪਰਕਾਸ਼ ਪੁਰਬ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਹੀ ਦਾ ਸਾਂਝੀਵਾਲਤਾ ਦਾ ਸੰਦੇਸ਼ ਪੂਰੀ ਦੁਨੀਆਂ ਤਕ ਪਹੁੰਚਾਉਣ ਦਾ ਇੱਕ ਮੌਕਾ ਹਨ। ਉਹਨਾਂ ਕਿਹਾ ਕਿ ਮੈਂ ਹੱਥ ਜੋੜ ਕੇ ਅਪੀਲ ਕਰਦੀ ਹਾਂ ਕਿ ਇਸ ਸੁਨੇਹੇ ਨੂੰ ਕਮਜ਼ੋਰ ਨਹੀਂ ਕੀਤਾ ਜਾਣਾ ਚਾਹੀਦਾ। ਸਾਰੇ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਕੌਮ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਇੱਕ ਹਨ ਅਤੇ ਸਾਨੂੰ ਸਿਰਫ ਇੱਕ ਹੋ ਕੇ ਹੀ ਸੇਵਾ ਕਰਨੀ ਚਾਹੀਦੀ ਹੈ । ਉਹਨਾਂ ਕਿਹਾ ਕਿ ਦੁਨੀਆਂ ਨੂੰ ਏਕਤਾ ਦਾ ਸੁਨੇਹਾ ਦੇਣ ਲਈ ਸਾਰੇ ਵਖਰੇਵੇਂ ਪਾਸੇ ਰੱਖ ਦੇਣੇ ਚਾਹੀਦੇ ਹਨ । ਇੱਕ ਸੁਆਲ ਦਾ ਜੁਆਬ ਦਿੰਦਿਆਂ ਬੀਬਾ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਪਾਕਿਸਤਾਨ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਵਾਲੇ ਹਰ ਵਿਅਕਤੀ ਤੋਂ 20 ਡਾਲਰ ਵਸੂਲ ਕੇ ਸਿੱਖ ਸ਼ਰਧਾਲੂਆਂ ਦੀ ਸ਼ਰਧਾ 'ਚੋਂ ਵਪਾਰਕ ਲਾਹਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਹ ਦੁਨੀਆਂ ਵਿਚ ਪਹਿਲੀ ਮਿਸਾਲ ਹੈ, ਜਿੱਥੇ ਇੱਕ ਪੂਜਣ ਵਾਲੀ ਥਾਂ ਉੱਤੇ ਮੱਥਾ ਟੇਕਣ ਲਈ ਸ਼ਰਧਾਲੂਆਂ ਕੋਲੋਂ ਫੀਸ ਵਸੂਲੀ ਜਾਵੇਗੀ । 
       ਇਸ ਤੋਂ ਪਹਿਲਾਂ ਪਿੰਡ ਬਾਦਲ ਵਿਖੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਫਲਾਂ ਦੇ 5 ਦਰੱਖਤ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਬੀਬਾ ਬਾਦਲ ਨਾਲ ਏਮਜ਼ ਵਾਲੇ ਸਮਾਗਮ ਵਿਚ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੀ ਮੌਜੂਦ ਸਨ।