ਇਕਬਾਲ ਸਿੰਘ ਸ਼ਾਂਤ
ਲੰਬੀ: ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਦੀਆਂ ਪੰਜਾਬ ’ਚ ਜੜ੍ਹਾਂ ਦੇ ਫੈਲਾਅ ਲਈ ਫੂਡ ਪ੍ਰੋਸੈਸਿੰਗ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਉਪਰਾਲਿਆਂ ਵਾਲਾ ‘ਟਾੱਨਿਕ’ ਤਿਆਰ ਕਰ ਲਿਆ ਹੈ। ਜਿਸਦੀ ਮੁੱਢਲੀ ਖੁਰਾਕ ਲਈ
ਪਿੰਡ ਬਾਦਲ ਵਿਖੇ ਉਤਪਾਦਕਾਂ, ਕਾਰੋਬਾਰੀਆਂ ਅਤੇ ਸਨਅਤਕਾਰਾਂ ਨੂੰ ਸਾਂਝੇ ਤੌਰ ’ਤੇ ‘ਸਨਅਤੀ ਟਾਨਿਕ’ ਰਾਹੀਂ ਉਨ੍ਹਾਂ ਅਤੇ ਪੰਜਾਬ ਦੀ ਆਰਥਿਕ ਸਿਹਤ ਨੂੰ ਪ੍ਰਫੁੱਲਿਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਸਨ। ਕੇਂਦਰੀ ਮੰਤਰੀ ਨੇ ਫੂਡ ਪ੍ਰੋਸੈਸਿੰਗ ਸਨਅਤ ਦੀਆਂ ਸਕੀਮਾਂ ਦਾ ਲਾਹਾ ਲੈਣ ਦੀ ਅਪੀਲ ਕਰਦੇ ਕਿਹਾ ਕਿ ਸਨਅਤਾਂ ਦੀ ਸਥਾਪਤੀ ਲਈ ਬਾਕੀ ਮੰਤਰਾਲਿਆਂ ਕੋਲ ਉਠਾ ਕੇ ਹੱਲ ਕਰਵਾਇਆ ਜਾਵੇਗਾ। ਮੀਟਿੰਗ ਵਿਚ ਕਾਰਗਿਲ ਕੰਪਨੀ ਤੋਂ ਰਮਾ ਸ਼ੰਕਰ, ਹਿੰਦੁਸਤਾਨ ਲੀਵਰ ਲਿਮਟਿਡ ਤੋਂ ਸਵਿੰਦਰ ਸਿੰਘ ਅਤੇ ਕੁਮਾਰ ਨਾਦਰ, ਪੈਪਸੀਕੋ ਤੋਂ ਸੰਤੋਸ਼ ਕਨੋਜੀਆ ਅਤੇ ਸਾਂਖਿਆ, ਬਾਗਬਾਨੀ ਬੋਰਡ ਵੱਲੋਂ ਸੁਰਿੰਦਰ ਸਿੰਘ, ਐਫ.ਐਸ.ਏ.ਟੀ.ਓ ਵੱਲੋਂ ਪਰਮਵੀਰ ਦਿਓਲ ਅਤੇ ਫਲ ਨਿਰਯਾਤਕਾਰ ਨਰੇਂਦਰ ਕੁਮਾਰ ਨੇ ਭਾਗ ਲਿਆ। ਕੇਂਦਰੀ ਮੰਤਰੀ ਨੇ ਰਾਸ਼ਟਰੀ ਬਾਗਬਾਨੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਦਿੱਤੀ ਜਾ ਰਹੀਆਂ ਫੂਡ ਪਾਰਕ ਅਤੇ ਹੋਰ ਛੋਟੇ ਕਾਰੋਬਾਰ ਸਥਾਪਤ ਕਰਨ ਦੀਆਂ ਪੇਸ਼ਕਸ਼ਾਂਂ ਤਹਿਤ ਉਤਪਾਦਕਾਂ ਅਤੇਕਾਰੋਬਾਰੀਆਂ ਦੀ ਅਜਿਹੇ ਕਾਰੋਬਾਰ ਸਥਾਪਤ ਕਰਨ ਵਿਚ ਮੱਦਦ ਕਰਨ। ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਨ੍ਹਾਂ ਮਸਲਿਆਂ ’ਤੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਸਾਰਿਆਂ ਨੂੰ ਖੇਤੀ ਆਮਦਨ ਵਿਚ ਵਾਧਾ ਕਰਕੇ ਕਿਸਾਨਾਂ ਦੀ ਮੱਦਦ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨ-ਪੱਖੀ ਨੀਤੀਆਂ ਦੇ ਬਗੈਰ ਵਿਕਾਸ ਨਹੀਂ ਕਰ ਸਕਦੇ, ਕਿਉਂਕਿ ਉਹ ਸਾਡੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਉਤਪਾਦਕਾਂ ਨੂੰ ਬੀਜ ਪ੍ਰਦਾਨ ਕਰਨ ਅਤੇ ਉਨ੍ਹਾਂ ਲਈ ਸਿਖਲਾਈ ਸੈਮੀਨਾਰ ਕਰਵਾਉਣ ਦਾ ਵੀ ਭਰੋਸਾ ਦਿਵਾਇਆ।
ਕਿਸਾਨਾਂ ਨੂੰ ਟਮਾਟਰਾਂ, ਪਿਆਜ਼ਾਂ ਅਤੇ ਆਲੂਆਂ ਦੀ ਖੇਤੀ ਦਾ ਸੱਦਾ
ਕੇਂਦਰੀ ਮੰਤਰੀ ਨੇ ਆਖਿਆ ਕਿ ਕਿਸਾਨਾਂ ਨੂੰ ਟਮਾਟਰਾਂ, ਪਿਆਜ਼ਾਂ ਅਤੇ ਆਲੂਆਂ ਦੀ ਖੇਤੀ ਕਰਨੀ ਚਾਹੀਦੀ ਹੈ, ਜਿਸ ਵਾਸਤੇ ਫੂਡ ਪ੍ਰੋਸੈਸਿੰਗ ਮੰਤਰਾਲੇ ਆਪਣੀ ਸਕੀਮ ਟੀਓਪੀ (ਟਮਾਟਰ, ਪਿਆਜ਼ ਤੇ ਆਲੂ) ਤਹਿਤ ਇਹਨਾਂ ਫਸਲਾਂ ਦੀ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਨ ਲਈ 50 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਕਿਨੂੰ ਅਤੇ ਮੱਕੀ ਫਸਲਾਂ ਬੀਜਣ ਲਈ ਸਿਖਲਾਈ ਕੈਂਪ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਨਅਤਕਾਰਾਂ ਨੂੰ ਮਾਲਵਾ ਖੇਤਰ ’ਚ ਕਿਨੂੰ ਪ੍ਰੋਸੈਸਿੰਗ ਦੀਆਂ ਫੈਕਟਰੀਆਂ ਲਗਾਉਣੀਆਂ ਚਾਹੀਦੀਆਂ ਹਨ ।
No comments:
Post a Comment