* ਲੰਬੀ ਦੇ ਛੇ ਜੋਨਾਂ ’ਚ ਸਾਰੇ ਉਮੀਦਵਾਰ ਅਨਪੜ੍ਹ
* ਪੰਜ ਜੋਨਾਂ ’ਚ ਦੂਜੀ ਤੋਂ ਮਿਡਲ ਪਾਸ ਉਮੀਦਵਾਰ
* ਪੰਜ ਜੋਨਾਂ ’ਚ ਦੂਜੀ ਤੋਂ ਮਿਡਲ ਪਾਸ ਉਮੀਦਵਾਰ
* ਕੁੱਲ 66 ਉਮੀਦਵਾਰਾਂ ਵਿੱਚੋਂ 19 ਅਨਪੜ੍ਹ
* ਸਿਰਫ਼ ਚਾਰ ਉਮੀਦਵਾਰ ਬੀ.ਏ ਐਮ.ਏ. ਅਤੇ ਵਕਾਲਤ ਪਾਸ
* ਸਿਰਫ਼ ਚਾਰ ਉਮੀਦਵਾਰ ਬੀ.ਏ ਐਮ.ਏ. ਅਤੇ ਵਕਾਲਤ ਪਾਸ
ਇਕਬਾਲ ਸਿੰਘ ਸ਼ਾਂਤ
ਲੰਬੀ: ਗੰਧਲੇ ਸਮਾਜਿਕ ਮਾਹੌਲ ਵਿੱਚ ਪੜ੍ਹੇ-ਲਿਖੇ ਲੋਕ ਸਿਆਸੀ ਵਾਲੀ ਖੇਡ ਤੋਂ ਤੌਬਾ ਕਰਨ ਲੱਗੇ ਹਨ। ਪਿਛਲੇ 25 ਸਾਲਾਂ ਤੋਂ ਸਾਰੇ ਪੰਜਾਬ ਨੂੰ ਸਿਆਸਤ ਦਾ ਪਾਠ ਪੜ੍ਹਾ ਰਹੇ ਬਾਦਲਮਈ ਲੰਬੀ ਹਲਕੇ ਦੀ ਨਵੀਂ ਚੁਣੇ ਵਾਲੀ ਪੰਚਾਇਤ ਸੰਮਤੀ ਲੰਬੀ ’ਚ ਅਨਪੜਾਂ ਅਤੇ ਘੱਟ ਪੜ੍ਹੇ-ਲਿਖਿਆਂ ਦੀ ਕੈਬਨਿਟ ਇੱਥੋਂ ਦੇ ਪੇਂਡੂ ਵਿਕਾਸ ਦੀ ਇਬਾਰਤ ਲਿਖੇਗੀ। ਪੰਚਾਇਤ ਸੰਮਤੀ ਦੇ
ਸਮੱੁਚੇ ਵੀ.ਆਈ.ਪੀ. ਹਲਕੇ ਦੇ 25 ਜੋਨਾਂ ਵਿੱਚ ਸਿਰਫ਼ ਚਾਰ ਉਮੀਦਾਰ ਹੀ ਗ੍ਰੇਜੂਏਟ, ਐਲ.ਐਲ.ਬੀ, ਐਮ.ਏ (ਐਮ.ਫਿਲ) ਤੱਕ ਪੜ੍ਹੇ ਲਿਖੇ ਹਨ। ਜੋਨ ਭੀਟਵਾਲਾ ਤੋਂ ਬੀ.ਐਲ.ਐਲ.ਬੀ ਪਾਸ 25 ਸਾਲਾ ਕਮਲਜੀਤ ਸਿੰਘ ਕਾਂਗਰਸ ਟਿਕਟ ’ਤੇ ਆਪਣੀ ਕਿਸਮਤ ਆਜਮਾ ਰਿਹਾ ਹੈ। ਜਦੋਂਕਿ ਜੋਨ ਹਾਕੂਵਾਲਾ ਜੋਨ ’ਚ ਪ੍ਰਭਜੋਤ ਕੌਰ ਐਮ.ਏ. ਐਮ.ਫਿਲ ਅਤੇ ਦਵਿੰਦਰ ਕੌਰ ਬੀ.ਏ ਪਾਸ ਹੈ। ਇਸੇ ਤਰ੍ਹਾਂ ਜੋਨ ਮਾਹਣੀਖੇੜਾ ਤੋਂ ਉਮੀਦਵਾਰ ਪਿੱਪਲ ਸਿੰਘ ਵੀ ਬੀ.ਏ. ਪਾਸ ਹੈ।
ਕਰੀਬ ਛੇ ਜੋਨਾਂ ਤੋਂ ਸਿੱਧੇ ਤੌਰ ਅਨਪੜ੍ਹ ਉਮੀਦਵਾਰ ਚੁਣ ਕੇ ਆ ਰਹੇ ਹਨ। ਇਨ੍ਹਾਂ ਜੋਨਾਂ ’ਚ ਸਾਰੇ ਉਮੀਦਵਾਰ ਅਨਪੜ੍ਹ ਹਨ। ਪੰਚਾਇਤ ਸੰਮਤੀ ਲੰਬੀ ’ਚ 66 ਉਮੀਦਵਾਰਾਂ ਵਿੱਚੋਂ 19 ਅਨਪੜ੍ਹ ਅਤੇ 15 ਉਮੀਦਵਾਰ ਮੈਟ੍ਰਿਕ ਪਾਸ ਹਨ। ਪੰਜ ਜੋਨਾਂ ’ਚ ਦੂਜੀ ਤੋਂ ਮਿਡਲ ਪਾਸ ਤੱਕ ਪਾਸ ਉਮੀਦਵਾਰ ਚੁਣੇ ਜਾਣਗੇ। ਜਦੋਂਕਿ 25 ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਦੂਜੀ ਤੋਂ ਲੈ ਕੇ 8ਵੀਂ ਜਮਾਤ ਹੈ ਅਤੇ ਲਗਪਗ ਚਾਰ ਉਮੀਦਵਾਰ ਜਮ੍ਹਾ ਦੋ ਪਾਸ ਹਨ। ਨੌਂ ਉਮੀਦਵਾਰ ਪ੍ਰਾਇਮਰੀ ਤੱਕ ਪੜ੍ਹੇ ਹਨ। ਹਾਲਾਂਕਿ ਸਰਕਾਰੀ ਤੌਰ ’ਤੇ ਬਲਾਕ ਸੰਮਤੀ ਚੋਣਾਂ ’ਚ ਵਿੱਦਿਅਕ ਯੋਗਤਾ ਦੀ ਸੀਮਾ ਮੁਕਰਰ ਨਹੀਂ ਹੈ। ਇਸਦੇ ਬਾਵਜੂਦ ਸੂਚਨਾ ਤਕਨੀਕ ਦੇ ਯੁੱਗ ਵਿੱਚ ਲੋਕਪ੍ਰਤਿਨਿਧੀਆਂ ਦਾ ਸਮੇਂ ਦੇ ਅਨੂਕੂਲ ਪੜ੍ਹੇ-ਲਿਖੇ ਹੋਣਾ ਬੁਨਿਆਦੀ ਜ਼ਰੂਰਤ ਬਣ ਗਿਆ ਹੈ।

ਹੈਰਾਨੀ ਦੀ ਗੱਲ ਹੈ ਕਿ ਵਿਕਾਸ ਪੱਖੋਂ ਪਿਛਲੇ ਦਹਾਕੇ ’ਚ ਸਭ ਵੱਧ ਵਿਕਾਸ ਦੇ ਦੌਰ ’ਚੋਂ ਲੰਘਣ ਵਾਲੇ ਲੰਬੀ ਹਲਕੇ ’ਚ ਲੋਕਪ੍ਰਤਿਨਿਧਿ ਵਜੋਂ ਸਿਆਸੀ ਪਾਰਟੀਆਂ ਨੂੰ ਪੜ੍ਹੇ-ਲਿਖੇ ਉਮੀਦਵਾਰ ਨਹੀਂ ਮਿਲੇ। ਜਦੋਂਕਿ ਲੰਬੀ ਹਲਕੇ ’ਚ ਸਕੂਲਾਂ, ਕਾਲਜਾਂ ਅਤੇ ਹੋਰ ਵਿੱਦਿਅਕ ਅਦਾਰਿਆਂ ਦੀ ਕੋਈ ਥੁੜ ਨਹੀਂ ਅਤੇ ਵੱਡੀ ਗਿਣਤੀ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਨੌਕਰੀਆਂ ਲਈ ਭਟਕਦੇ ਫਿਰ ਰਹੇ ਹਨ। ਪੰਚਾਇਤ ਸੰਮਤੀ ਲੰਬੀ ਦੇ ਜੋਨ ਘੁਮਿਆਰਾ, ਪੰਜਾਵਾ, ਮਿੱਡੂਖੇੜਾ, ਮਹਿਮੂਦਖੇੜਾ (ਭਾਈ ਕਾ ਕੇਰਾ) ਅਤੇ ਜੋਨ ਬਨਵਾਲਾ ਅੰਨੂ ਵਿਖੇ ਸਾਰੇ ਉਮੀਦਵਾਰ ਅੱਖਰਾਂ ਤੋਂ ਕੋਰੇ ਹਨ। ਜੋਨ ਮਹਿਣਾ ’ਚ ਦੋ ਉਮੀਦਵਾਰ ਅਨਪੜ੍ਹ ਹਨ ਅਤੇ ਆਪ ਉਮੀਦਵਾਰ ਮਲਕੀਤ ਸਿੰਘ ਸਿਰਫ਼ ਦੂਜੀ ਪਾਸ ਹੈ। ਸਭ ਤੋਂ ਵੱਧ ਉਮਰੇ ਉਮੀਦਵਾਰ ਜੋਨ ਲੰਬੀ ਤੋਂ 72 ਸਾਲਾ ਜੀਤਾ ਸਿੰਘ ਹਨ। ਜਦੋਂਕਿ ਜੋਨ ਤਰਮਾਲਾ ਤੋਂ ਗੁਰਪ੍ਰੀਤ ਸਿੰਘ ਅਤੇ ਜੋਨ ਕੱਖਾਂਵਾਲੀ ਤੋਂ ਮਨਦੀਪ ਕੌਰ ਆਪਣੀ 23 ਸਾਲਾ ਸਦਕਾ ਸਭ ਤੋਂ ਘੱਟ ਉਮਰੇ ਉਮੀਦਵਾਰ ਹਨ।
No comments:
Post a Comment