Showing posts with label Village Middukhera. Show all posts
Showing posts with label Village Middukhera. Show all posts

06 June 2015

ਸਰਕਾਰੀ ਸਕੀਮਾਂ ਅਕਾਲੀ ਝੰਡਾਬਰਦਾਰਾਂ ਦੇ ਘਰਾਂ ਦਾ ਸ਼ਿੰਗਾਰ ਬਣੀਆਂ


-ਮਿੱਡੂਖੇੜਾ ’ਚ ਲੀਡਰਾਂ ਦੀ ਗਲੀ ਪੱਕੀ, ਲੋਕ ਹੋਏ ਸ਼ੱਕੀ-
-ਕਾਗਜ਼ਾਂ ’ਚ AE ਫਰਵਰੀ ਤੋਂ ਚਾਲੂ ਬਹੁਕਰੋੜੀ ਸੀਵਰੇਜ਼ ਦੇ ਕੁਨੈਕਸ਼ਨਾਂ ਤੋਂ ਅਜੇ ਵੀ GI ਫ਼ੀਸਦੀ ਲੋਕ ਵਾਂਝੇ-
-ਪਿੰਡ ਮਿੱਡੂਖੇੜਾ ਦੇ ਬਹੁਕਰੋੜੀ ਸੀਵਰੇਜ਼ ਦੀ ਓਟ ’ਚ ਬੇਤਰੀਬੇ ਵਿਕਾਸ ਨੇ ਲੋਕ ਤਪਾਏ

                          
                                       ਇਕਬਾਲ ਸਿੰਘ ਸ਼ਾਂਤ
               
ਲੰਬੀ-ਅਕਾਲੀ ਸਰਕਾਰ ਦਾ ਬਹੁਕਰੋੜੀ ਵਿਕਾਸ ਅਤੇ ਲੋਕਪੱਖੀ ਸਕੀਮਾਂ ਸਿਰਫ਼ ਅਕਾਲੀ ਝੰਡਾਬਰਦਾਰਾਂ ਅਤੇ ਵੱਡਿਆਂ ਦੇ ਘਰਾਂ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਹਨ। ਜਦੋਂਕਿ ਨਿਮਾਣੇ ਅਤੇ ਗਰੀਬ ਇਨ੍ਹਾਂ ਸਹੂਲਤਾਂ ਦੇ ਨੇੜੇ ਹੋ ਕੇ ਵੀ ਹਕੀਕੀ
ਤੌਰ ’ਤੇ ਕੋਹਾਂ ਦੂਰ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ ਦਾ ਮਿੱਡੂਖੇੜਾ ਅਜਿਹਾ ਪਿੰਡ ਹੈ ਜਿੱਥੇ ਅਕਾਲੀ ਸਰਕਾਰ ਦੇ ਬਹੁਕਰੋੜੀ ਫੰਡਾਂ ਨਾਲ ਸਰਕਾਰੀ ਕਾਗਜ਼ਾਂ ’ਚ ਸੀਵਰੇਜ਼ ਸਿਸਟਮ ਬੀਤੀ AE ਫਰਵਰੀ B@AE ਤੋਂ ਚਾਲੂ ਹੈ। ਜਿਸਦਾ ਸੁੱਖ ਅਕਾਲੀ ਸਰਪ੍ਰਸਤੀ ਵਾਲੇ ਟਾਂਵੇ-ਟੱਲੇ ਹੀ ਘਰ ਮਾਣ ਰਹੇ ਹਨ। ਪਿੰਡ ਦੀ ਲਗਪਗ GI ਫ਼ੀਸਦੀ ਆਬਾਦੀ ਸੀਵਰੇਜ਼ ਦੇ ਕੁਨੈਕਸ਼ਨਾਂ ਤੋਂ ਅਜੇ ਤੱਕ ਮਹਿਰੂਮ ਹੈ। ਸੀਵਰੇਜ਼ ਕਰਕੇ ਪੁੱਟੀਆਂ ਬਹੁਗਿਣਤੀ ਗਲੀਆਂ ਅਜੇ ਵੀ ਉੱਬੜ-ਖਾਬੜ ਹਨ। ਗਲੀਆਂ ’ਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਨਾਲੀਆਂ ’ਚ ਗਰਕ ਵੱਜਿਆ ਪਿਆ ਹੈ ਅਤੇ ਲੋਕ ਬਦਬੂ ਤੋਂ ਤ੍ਰਾਹੀ-ਤ੍ਰਾਹੀ ਕਰ ਰਹੇ ਹਨ। ਦੂਜੇ ਪਾਸੇ ਇਸਦੇ ਉਲਟ ਇੱਥੋਂ ਦੇ ਵਸਨੀਕ ਦੋ ਭਰਾਵਾਂ ਅਕਾਲੀ ਦਲ (ਬਾਦਲ) ਦੇ ਜਥੇਬੰਦਰ ਸਕੱਤਰ ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਬਲਾਕ ਸੰਮਤੀ ਲੰਬੀ ਦੇ ਚੇਅਰਮੈਨ ਗੁਰਬਖਸ਼ੀਸ਼ ਸਿੰਘ (ਵਿੱਕੀ ਮਿੱਡੂਖੇੜਾ) ਦੀ ਸੀਵਰੇਜ਼ ਪੈਣ ਉਪਰੰਤ ਬਣਾਈ ਸੀਮੇਂਟਿਡ ਗਲੀ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੀਆਂ ਗਲੀਆਂ ਨੂੰ ਵੀ ਮਾਤ ਪਾਉਂਦੀ ਹੈ। ਪੰਚਾਇਤੀ ਰਾਜ ਵਿਭਾਗ ਵੱਲੋਂ ਤਾਂ ਇਸ ਗਲੀ ਵਿੱਚ ਨਾਲੀ ਨੂੰ ਵੀ ਬਕਾਇਦਾ ਤੌਰ ’ਤੇ ਰੰਗ-ਬਿਰੰਗੀਆਂ ਇੰਟਰਲਾਕਿੰਗ ਟਾਇਲਾਂ ਨਾਲ ਢਕਿਆ ਗਿਆ ਹੈ। ਜਦੋਂਕਿ ਗਰੀਬਾਂ ਦੇ ਵਿਹੜੇ ਵਾਲੇ ਪਾਸੇ ਫਿਰਨੀ ’ਤੇ ਇੱਟਾਂ ਦਾ ਖੜਵੰਜਾ ਲਗਾ ਕੇ ਬੁੱਤਾ ਸਾਰ ਦਿੱਤਾ ਗਿਆ।
        ਇਹ ਦੋਵੇਂ ਆਗੂ ਭਰਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਤਿ ਖਾਸਮ-ਖਾਸ ਅਖਵਾਉਂਦੇ ਹਨ ਅਤੇ ਸੱਤਾ ਪੱਖ ਵੱਲੋਂ ਪਿੰਡ ਮਿੱਡੂਖੇੜਾ ਅਤੇ ਲਾਗਲੇ ਪਿੰਡਾਂ ਦੇ ਇੰਚਾਰਜ਼ ਵੀ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਗਤ ਦਰਸ਼ਨ ’ਚ ਮਿੱਡੂਖੇੜਾ ਵਿਖੇ ਸੀਵਰੇਜ਼ ਪ੍ਰਾਜੈਕਟ ਨੂੰ ਮਨਜੂਰੀ ਦਿੱਤੀ ਸੀ। ਪ੍ਰਸ਼ਾਸਨਿਕ ਪੱਧਰ ’ਤੇ ਇਸ ਪੱਖਪਾਤੀ ਦੋਹਰੇ ਵਤੀਰੇ ਖਿਲਾਫ਼ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ‘ਦਿਲ’ ਨਾਲ ਵੋਟਾਂ ਪਾਉਣ ਵਾਲੇ ਆਮ ਲੋਕਾਂ ਵਿੱਚ ਡੂੰਘਾ ਰੋਸ ਧੁੱਖ ਰਿਹਾ ਹੈ। ਸਰਕਾਰੇ-ਦਰਬਾਰੇ ਸੁਣਵਾਈ ਨਾ ਹੋਣ ’ਤੇ ਪਿੰਡ ਦੇ ਲੋਕ ਵੋਟਾਂ ਵਾਲਾ ਦਿਹਾੜਾ ਉਡੀਕ ਰਹੇ ਹਨ।
        ਪਿੰਡ ਮਿੱਡੂਖੇੜਾ ਦੇ ਬਾਸ਼ਿੰਦੇ ਓਮ ਪ੍ਰਕਾਸ਼, ਅੰਗਰੇਜ਼ ਸਿੰਘ, ਸ਼ਿਓਕਰਣ, ਸੰਤ ਰਾਮ, ਕਿਸ਼ਨ ਰਾਮ, ਮੋਹਣ ਸਿੰਘ, ਸੁੱਖਾ ਸਿੰਘ, ਸੁਖਦੇਵ ਸਿੰਘ ਸਮੇਤ ਹੋਰਨਾਂ ਨੇ ਕਿਹਾ ਕਿ ਸੀਵਰੇਜ਼ ਸਿਸਟਮ ਲਈ ਸਾਰੇ ਪਿੰਡ ਨੇ DE@ ਰੁਪਏ ਪ੍ਰਤੀ ਘਰ ਦਿੱਤੇ ਸਨ। ਹੁਣ ਕਾਗਜ਼ਾਂ ’ਚ ਸੀਵਰੇਜ਼ ਚਾਲੂ ਹੋਏ ਨੂੰ ਚਾਰ ਮਹੀਨੇ ਹੋ ਚੁੱਕੇ ਹਨ ਪਰ ਪਿੰਡ ਦੇ ‘ਅਖੌਤੀ ਦਰਬਾਰ’ ’ਚ ਹਾਜਰੀਆਂ ਭਰਨ ਵਾਲਿਆਂ ਦੇ ਘਰਾਂ ’ਚ ਸੈਪਟਿਕ ਟੈਂਕ ਬਣਾ ਕੇ ਸੀਵਰੇਜ਼ ਨਾਲ ਕੁਨੈਕਸ਼ਨ ਵੀ ਜੋੜ ਦਿੱਤੇ ਗਏ ਹਨ। ਜਦੋਂ ਕਿ ਹਾਜ਼ਰੀ ਨਹੀਂ ਭਰਨ ਵਾਲੇ ਬਹੁਗਿਣਤੀ ਲੋਕਾਂ ਦੇ ਘਰਾਂ ਮੂਹਰੇ ਸੀਵਰੇਜ਼ ਦੀਆਂ ਪਾਈਪਾਂ ਕੁਨੈਕਸ਼ਨ ਲਈ ਖੁੱਲ੍ਹੀਆਂ ਛੱਡ ਦਿੱਤੀਆਂ ਗਈਆਂ ਹਨ। ਲੋਕਾਂ ਨੇ ਦੋਸ਼ ਲਗਾਇਆ ਕਿ ਜਲ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਹਿਲਾਂ ਤੋਂ ਤੈਅਸ਼ੁਦਾ ਕਰਵਾਏ ਸਰਵੇ ਦੀ ਓਟ ’ਚ ਕੁਝ ਚੋਣਵੇ ਘਰਾਂ ਦੇ ਹੀ ਕੁਨੈਕਸ਼ਨ ਜੋੜੇ ਗਏ ਹਨ। ਓਮ ਪ੍ਰਕਾਸ਼ ਨੇ ਕਿਹਾ ਕਿ ਜਬਰ ਸੈਕਟਰੀ ਵਾਲੀ ਗਲੀ ਅਤੇ ਬਾਬਾ ਰਾਮ ਦੇਵ ਮੰਦਰ ਵਾਲੀ ਗਲੀ ਦੇ ਕਾਫ਼ੀ ਹਿੱਸੇ ’ਚ ਹੁਣ ਤੱਕ ਸੀਵਰੇਜ਼ ਦੀਆਂ ਪਾਈਪਾਂ ਹੀ ਨਹੀਂ ਪਾਈਆਂ ਗਈਆਂ। ਜਦੋਂਕਿ ਜਲ ਅਤੇ ਸੈਨੀਟੇਸ਼ਨ ਵਿਭਾਗ ਸੌ ਫ਼ੀਸਦੀ ਕੰਮ ਮੁਕੰਮਲ ਹੋਣ ਦਾ ਦਾਅਵਾ ਕਰ ਰਿਹਾ ਹੈ। ਅੰਗਰੇਜ਼ ਸਿੰਘ, ਓਮ ਪ੍ਰਕਾਸ਼, ਅੰਗਰੇਜ਼ ਸਿੰਘ, ਸੁਖਦੇਵ ਅਤੇ ਸ਼ਿਓਕਰਣ ਨੇ ਕਿਹਾ ਕਿ ਚੇਅਰਮੈਨਾਂ ਦੇ ਘਰਾਂ ਮੂਹਰੋਂ ਚੰਡੀਗੜ੍ਹ ਵਰਗੀ ਚਮਕਾਰੇ ਮਾਰਦੀ ਪੱਕੀ ਸੜਕ ਅਬੋਹਰ ਰੋਡ ਤੱਕ ਬਣਾ ਦਿੱਤੀ ਗਈ ਹੈ ਪਰ ਬਾਕੀ ਗਲੀਆਂ ਵੱਲ ਸਰਕਾਰ ਦਾ ਧਿਆਨ ਨਹੀਂ ਗਿਆ। ਗਲੀਆਂ ਦੀ ਮਾੜੀ ਹਾਲਤ ਕਰਕੇ ਲੋਕਾਂ ਦਾ ਘਰੋਂ ਆਉਣਾ ਦੁੱਭਰ ਹੋ ਗਿਆ ਹੈ। ਸੀਵਰੇਜ਼ ਪਾਈਪ ਕਾਰਨ ਨਾਲੀਆਂ ਟੁੱਟਣ ਕਰਕੇ ਗੰਦੇ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਜ਼ੀਰੋ ਹੋ ਗਈ ਹੈ। ਨਿਕਾਸੀ ਨਾ ਹੋਣ ਕਰਕੇ ਲੋਕਾਂ ਦੇ ਘਰਾਂ ਮੂਹਰੇ ਗੰਦੇ ਪਾਣੀ ਦੀਆਂ ਛੱਪੜੀਆਂ ਬਣ ਗਈਆਂ ਹਨ। ਵੱਡੇ ਛੱਪੜ ’ਤੇ ਨਜਾਇਜ਼ ਕਬਜ਼ੇ ਅਤੇ ਸਫ਼ਾਈ ਦੀ ਅਣਹੋਂਦ ਵੀ ਵੱਡੀ ਸਮੱਅਿਆ ਹੈ।
   
     ਸਰਕਾਰੀ ਫੰਡਾਂ ਦੀ ਬਾਂਦਰਵੰਡ ਇੰਨ੍ਹੀ ਕੁ ਭਾਰੂ ਹੈ ਕਿ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਸੀਵਰੇਜ਼ ਪਾਉਣ ਲਈ ਸਾਲ ਭਰ ਪਹਿਲਾਂ ਪੁੱਟੀਆਂ ਗਲੀਆਂ ਦੀ ਮੁੜ ਉਸਾਰੀ ਲਈ ਪ੍ਰਸ਼ਾਸਨ ਵੱਲੋਂ ਹੁਣ ਤੱਕ ਐਸਟੀਮੇਟ ਨਹੀਂ ਬਣਾਇਆ ਗਿਆ। ਅੰਗਰੇਜ਼ ਸਿੰਘ ਨੇ ਦੋਸ਼ ਲਗਾਇਆ ਕਿ ਇੱਕ ਵਿਆਹ ਸਮਾਗਮ ਦੇ ਮੱਦੇਨਜ਼ਰ ਪੁੱਜੀ ‘ਸੂਬਾ ਸਰਕਾਰ’ ਦੇ ਢਿੱਡ ਦਾ ਪਾਣੀ ਨਾ ਹਿੱਲਣ ਦੇਣ ਲਈ ਫਿਰਨੀ ’ਤੇ ਇੱਟਾਂ ਦਾ ਖੜਵੰਜਾ ਲਗਾ ਕੇ ਲੱਖਾਂ ਰੁਪਏ ਬਿਨ੍ਹਾਂ ਮਤਲਬ ਬਰਬਾਦ ਕਰ ਦਿੱਤੇ, ਜਦੋਂਕਿ ਪੱਕੀ ਸੜਕ ਬਣਨੀ ਹੈ। ਸੁਖਦੇਵ ਰਾਮ, ਅੰਗਰੇਜ਼ ਸਿੰਘ ਅਤੇ ਸ਼ਿਓਕਰਣ ਨੇ ਕਿਹਾ ਕਿ ਸਾਡੀਆਂ ਵੋਟਾਂ ਸਹਾਰੇ ਮੁਫ਼ਤ ’ਚ ਰਾਜਭਾਗ ਮਾਣਨ ਵਾਲੇ ਇਸ ਪਿੰਡ ਦੇ ‘ਵੱਡੇ’ ਆਗੂ ਉਨ੍ਹਾਂ ਮੁਸ਼ਕਿਲਾਂ ਨੂੰ ਦਰੁੱਸਤ ਕਰਨਾ ਤਾਂ ਦੂਰ ਸੁਣਨ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਦੁਖੜੇ ਸੁਣਾਉਣ ਖਾਤਰ ਜਾਣ ’ਤੇ ਘਰਾਂ ਕੋਈ ਬਾਹਰ ਨਹੀਂ ਨਿਕਲਦਾ, ਜੇਕਰ ਨਿੱਕਲ ਆਉਣ ਤਾਂ ਪੁੱਠਾ ਬੋਲਦੇ ਹਨ। ਲੋਕਾਂ ਨੇ ਕਿਹਾ ਕਿ ਸਰਕਾਰ ਤੋਂ ਗਰੀਬਾਂ ਨੂੰ ਆਉਣ ਵਾਲੇ ਚੈੱਕ ਵੀ ਅੱਧ-ਵਿਚਾਲੇ ਰੁਕਵਾ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਵੋਟਾਂ ਪਾਉਣ ਮਗਰੋਂ ਵੀ ਨਿੱਕੇ-ਨਿੱਕੇ ਕੰਮਾਂ ਲਈ ਮਿੰਨਤਾਂ-ਤਰਲੇ ਕਰਨੇ ਅਤੇ ਹਾਜ਼ਰੀਆਂ ਭਰਨੀਆਂ ਪੈਂਦੀਆਂ ਹਨ। ਉਨ੍ਹਾਂ ਪੱਤਰਕਾਰ ਦੇ ਮੁਖਾਤਿਬ ਹੁੰਦਿਆਂ ਕਿਹਾ ਕਿ ਸਾਨੂੰ ਅੱਜ ਤੁਹਾਡੇ ਸਾਹਮਣੇ ਆਪਣੀ ਸਮੱਸਿਆ ਰੱਖਣ ਦੀ ਸਜ਼ਾ ਵੀ ‘ਦਰਬਾਰ’ ਵਿੱਚ ਜਾ ਕੇ ਭੁਗਤਣੀ ਪੈਣੀ ਹੈ।
        ਓਮ ਪ੍ਰਕਾਸ਼ ਨੇ ਕਿਹਾ ਕਿ ਸੀਵਰੇਜ਼ ਦੇ ਕੁਨੈਕਸ਼ਨ ਤਾਂ ਵੱਡੀ ਗੱਲ ਹਨ ਪਿੰਡ ਮਿੱਡੂਖੇੜਾ ’ਚ ਤਾਂ ਹੱਥੀਂ ਮਿਹਨਤ ਕਰਨ ਵਾਲੇ ਮਨਰੇਗਾ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਣ ’ਤੇ ਅਣਐਲਾਨੀ ਪਾਬੰਦੀ ਲੱਗੀ ਹੋਈ ਹੈ। ਕਿੱਤੇ ਰਾਜ ਮਿਸਤਰੀ ਪੰਚ ਚਮਕੌਰ ਸਿੰਘ ਨੇ ਵੀ ਕਿਹਾ ਕਿ ਸੀਵਰੇਜ਼ ਦੀਆਂ ਪਾਈਆਂ ਪਾਉਣ ਸਮੇਂ ਵੀ ਵੱਡਿਆਂ ਅਤੇ ਗਰੀਬਾਂ ਦੇ ਘਰਾਂ ਵਿਤਕਰਾ ਕੀਤਾ ਗਿਆ। ਉਸਦੇ ਅਨੁਸਾਰ ਵੱਡਿਆਂ ਘਰਾਂ ਵਾਲੇ ਹਿੱਸੇ ’ਚ ਸੀਵਰੇਜ਼ ਪਾਈਪਾਂ ਹੇਠਾਂ ਬਕਾਇਦਾ ਬਜਰੀ ਵਗੈਰਾ ਪਾਈ ਗਈ, ਜਦੋਂਕਿ ਨਿਮਾਣਿਆਂ ਵਾਲੇ ਹਿੱਸੇ ’ਚ ਬਿਨ੍ਹਾਂ ਕਿਸੇ ਪੁਖਤਗੀ ਦੇ ਧੜਾਧੜ ਪਾਈਪਾਂ ਪਾ ਦਿੱਤੀਆਂ। ਉਸਦੇ ਅਨੁਸਾਰ ਟਾਂਵੇ-ਟੱਲੇ ਅਤੇ ਚੁਣ-ਚੁਣ ਕੇ ਮਕਾਨਾਂ ਦੇ ਸੀਵਰੇਜ਼ ਕੁਨੈਕਸ਼ਨ ਕਰਨਾ ਪੜਤਾਲ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕਾਗਜ਼ਾਂ ’ਚ ਸੀਵਰੇਜ਼ ਦਾ ਕੰਮ ਲਗਪਗ ਪੂਰਾ ਹੋ ਗਿਆ ਹੈ ਪਰ ਜ਼ਮੀਨੀ ਪੱਧਰ ’ਤੇ ਸਿਰਫ਼ ਵੱਡਿਆਂ ਦੇ ਘਰਾਂ ਵੱਲ ਮੁਕੰਮਲ ਹੋ ਸਕਿਆ ਹੈ। ਕਿਸਾਨ ਨਛੱਤਰ ਸਿੰਘ ਕੁਲਾਰ ਨੇ ਕਿਹਾ ਕਿ ਕਰੋੜਾਂ ਖਰਚ ਕੇ ਪਾਇਆ ਸੀਵਰੇਜ਼ ਕਿਸੇ ਵੀ ਕੀਮਤ ’ਤੇ ਕਾਮਯਾਬ ਨਹੀਂ ਹੋਵੇਗਾ। ਸੀਵਰੇਜ਼ ਦੀ ਨਿਕਾਸੀ ਲਈ ਡਿਸਪੋਜ਼ਲ ਛਿਪਦੇ ਵੱਲ ਫਾਲਤੂ ਜ਼ਮੀਨ ’ਤੇ ਬਣਾਇਆ ਜਾਣਾ ਚਾਹੀਦਾ ਸੀ। ਦੂਜੇ ਪਾਸੇ ਜਲ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪ੍ਰਮੋਦ ਕੁਮਾਰ ਨੇ ਕਿਹਾ ਕਿ ਪਿੰਡ ਮਿੱਡੂਖੇੜਾ ’ਚ ਸੀਵਰੇਜ਼ ਦਾ ਕਾਰਜ A@@ ਫ਼ੀਸਦੀ ਮੁਕੰਮਲ ਹੋ ਚੁੱਕਿਆ ਹੈ। ਐਸ.ਸੀ, ਬੀ.ਸੀ ਘਰਾਂ ’ਚ ਨਿਯਮਾਂ ਅਨੁਸਾਰ ਸੀਵਰੇਜ਼ ਦੇ ਕੁਨੈਕਸ਼ਨ ਕਰਕੇ ਦਿੱਤੇ ਗਏ ਹਨ। ਜਦੋਂਕਿ ਜਲ ਅਤੇ ਸੈਨੀਟੇਸ਼ਨ ਵਿਭਾਗ ਲੰਬੀ ਦੇ ਐਸ.ਡੀ.ਓ. ਸ਼ਮਿੰਦਰ ਸਿੰਘ ਨੇ ਮਿੱਡੂਖੇੜਾ ’ਚ ਸੀਵਰੇਜ਼ ਦਾ IE ਫ਼ੀਸਦੀ ਹੋ ਚੁੱਕਿਆ ਹੈ ਅਤੇ E ਫ਼ੀਸਦੀ ਕੰਮ ਬਾਕੀ ਹੈ। ਪੰਚਾਇਤੀ ਰਾਗ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪ੍ਰਵੀਨ ਗਾਂਧੀ ਨੇ ਕਿਹਾ ਕਿ ਪਿੰਡ ਮਿੱਡੂਖੇੜਾ ’ਚ ਪੱਕੀ ਗਲੀ ਗੁਰਦੁਆਰੇ ਕਰਕੇ ਬਣਾਈ ਗਈ ਹੈ ਜਿੱਥੇ ਲੋਕ ਮੱਥਾ ਟੇਕਣ ਜਾਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਾਕੀ ਗਲੀਆਂ ਦਾ ਸਰਕਾਰ ਵੱਲੋਂ ਕੋਈ ਐਸਟੀਮੇਟ ਨਹੀਂ ਮੰਗਿਆ ਗਿਆ ਹੈ।

26 June 2013

ਮਿੱਡੂਖੇੜਾ ਦੀ ਨਿਰੋਵਿਰੋਧ ਸਰਪੰਚੀ ਵਿਵਾਦਾਂ 'ਚ : ਵਿਰੋਧੀ ਉਮੀਦਵਾਰਾਂ ਨੇ ਧੱਕੇ ਨਾਲ ਕਾਗਜ਼ ਰੱਦ ਕਰਵਾਉਣ ਦੇ ਦੋਸ਼ ਮੜੇ

                        -ਰਿਟਰਨਿੰਗ ਅਫਸਰ ਜੈਲਾ ਰਾਮ 'ਤੇ ਅਕਾਲੀ ਆਗੂ ਮਿੱਡੂਖੇੜਾ ਦਾ ਪੱਖ ਪੂਰਨ ਦਾ ਦੋਸ਼ -
                                                             ਇਕਬਾਲ ਸਿੰਘ ਸ਼ਾਂਤ
ਲੰਬੀ, 25 ਜੂਨ : ਨਾਮਜ਼ਦਗੀ ਪ੍ਰਕਿਰਿਆ ਦੌਰਾਨ ਵਿਰੋਧੀ ਉਮੀਦਵਾਰ ਦੇ ਕਾਗਜ਼ ਰੱਦ ਹੋਣ ਕਰਕੇ ਨਿਰਵਿਰੋਧ ਚੁਣੀ ਗਈ ਪਿੰਡ ਮਿੱਡੂਖੇੜਾ ਦੀ ਸਰਪੰਚੀ ਪਹਿਲੇ ਹੱਲੇ ਵਿਵਾਦਾਂ ਵਿਚ ਘਿਰ ਗਈਉਕਤ ਮਾਮਲੇ 'ਚ ਪੀੜਤ ਧਿਰ ਨੇ ਰਿਟਰਨਿੰਗ ਅਫਸਰ ਜੈਲਾ ਰਾਮ 'ਤੇ ਅਕਾਲੀ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ ਦੇ ਇਸ਼ਾਰੇ 'ਤੇ ਉਨ੍ਹਾਂ ਦੇ ਕਾਗਜ਼ਾਂ 'ਚ ਤਕਨੀਕੀ ਖਾਮੀਆਂ ਪੈਦਾ ਕਰਕੇ ਰੱਦ ਕਰਵਾਉਣ ਦੇ ਦੋਸ਼ ਲਾਏ ਹਨਉਨ੍ਹਾਂ ਤੇਜਿੰਦਰ ਮਿੱਡੂਖੇੜਾ 'ਤੇ ਸਰਪੰਚੀ ਦੀ ਚੋਣ 'ਤੇ ਪਾਸੇ ਹਟਣ ਲਈ ਡਰਾਉਣ ਧਮਕਾਉਣ ਜਿਹੇ ਗੰਭੀਰ ਦੋਸ਼ ਲਾਏ ਹਨ 
ਦੂਜੇ ਪਾਸੇ ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਰਿਟਰਨਿੰਗ ਅਫਸਰ ਜੈਲਾ ਰਾਮ ਨੇ ਉਕਤ ਦੋਸ਼ਾਂ ਨੂੰ ਸਿਰੇ ਤੋਂ ਖਾਰਜ਼ ਕੀਤਾ ਹੈਦੱਸਣਯੋਗ ਹੈ ਕਿ ਪਿੰਡ ਮਿੱਡੂਖੇੜਾ 'ਚ ਐਤਕੀਂ ਸਰਪੰਚੀ ਅਨੂਸੂਚਿਤ ਜਾਤੀ ਦੀ ਔਰਤ ਲਈ ਰਾਖਵੀ ਹੈ ਅਤੇ ਸ੍ਰੀ ਮਿੱਡੂਖੇੜਾ ਧੜੇ ਦੀ ਮਨਜਿੰਦਰ ਕੌਰ ਪਤਨੀ ਅਮਰਜੀਤ ਸਿੰਘ ਨਿਰਵਿਰੋਧ ਚੁਣੀ ਗਈ ਹੈਜਦੋਂਕਿ ਸੱਤ ਪੰਚਾਇਤ ਮੈਂਬਰ ਵੀ ਨਿਰਵਿਰੋਧ ਚੁਣੇ ਗਏ ਹਨ।  
ਅੱਜ ਮਹਿਣਾ ਵਿਖੇ ਰਿਟਰਨਿੰਗ ਦਫ਼ਤਰ ਦੇ ਕੈਂਪ ਦਫ਼ਤਰ ਮੂਹਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਮਿੱਡੂਖੇੜਾ ਦੇ ਗੁਰਜਿਦਰ ਸਿੰਘ ਕੁਲਾਰ, ਤੇਜ ਸਿੰਘ, ਸੁਖਦੇਵ ਸਿੰਘ ਰਾਜਕਰਨ ਸਿੰਘ, ਨੇ ਦੱਸਿਆ ਕਿ ਉਸਦੀ ਪਤਨੀ ਹਰਜਿੰਦਰ ਕੌਰ, ਬਨਵਾਰੀ ਲਾਲ ਅਤੇ ਜਗਦੇਵ ਸਿੰਘ ਨੇ ਦੋਸ਼ ਲਾਇਆ ਕਿ ਸਵਰਨਜੀਤ ਕੌਰ ਪਤਨੀ ਤੇਜ ਸਿੰਘ ਅਤੇ ਹਰਜਿੰਦਰ ਕੌਰ ਪਤਨੀ ਸੁਖਦੇਵ ਸਿੰਘ ਨੇ ਸਰਪੰਚੀ ਅਤੇ ਰਾਜਕਰਨ ਸਿੰਘ ਨੇ ਪੰਚੀ ਲਈ ਕਾਗਜ਼ ਦਾਖਲ ਕੀਤੇ ਸਨਸੁਖਦੇਵ ਸਿੰਘ ਨੇ ਦੋਸ਼ ਲਾਇਆ ਕਿ ਅਕਾਲੀ ਆਗੂ ਚੇਅਰਮੈਨ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਉਨ੍ਹਾਂ ਨੂੰ ਫੋਨ ਉੱਪਰ ਕਥਿਤ ਤੌਰ 'ਤੇ ਕਾਗਜ਼ ਵਾਪਸ ਲੈਣ ਡਰਾਇਆ ਧਮਕਾਇਆ ਸਰਪੰਚੀ ਨੂੰ ਛੱਡ ਕੇ ਮੈਂਬਰੀ ਲੈਣ ਦੀ ਗੱਲ ਆਖੀਰਾਜਕਰਨ ਸਿੰਘ ਨੇ ਆਖਿਆ ਕਿ ਜਦੋਂ ਉਨ੍ਹਾਂ ਨੇ ਇਸ ਗੱਲ ਨੂੰ ਨਾ ਮੰਨਿਆ ਤਾਂ ਰਿਟਰਨਿੰਗ ਅਫਸਰ ਜੈਲਾ ਰਾਮ ਦੇ ਜਰੀਏ ਸਿੱਧੇ ਤੌਰ 'ਤੇ ਕਾਗਜ਼ ਵਾਪਸ ਲੈਣ ਅਤੇ ਉਕਤ ਆਗੂ ਨਾਲ ਰਾਜੀਨਾਮਾ ਕਰਨ ਲਈ ਦਬਾਅ ਪਾਇਆ ਗਿਆਜਦੋਂ ਉਨ੍ਹਾਂ ਨੇ ਚੋਣ ਲੜਨ ਲਈ ਡਟੇ ਰਹਿਣ 'ਤੇ ਨਾਮਜ਼ਦਗੀ ਕਾਗਜ਼ਾਂ 'ਚ ਚਲਾਨ ਫਾਰਮ ਨਾ ਭਰੇ ਹੋਣ ਅਤੇ ਨਾਮਜ਼ਦਗੀ ਕਾਗਜ਼ਾਂ 'ਚ ਤਈਦਕਰਤਾ ਦੇ ਦੋਹਰੇ ਹਸਤਾਖ਼ਰ ਦਰਸ਼ਾ ਕੇ ਕਾਗਜ਼ਾਂ ਨੂੰ ਰੱਦ ਕਰ ਦਿੱਤਾਜਦੋਂਕਿ ਕਾਗਜ਼ ਭਰਨ ਸਮੇਂ ਸਾਰੀ ਫਾਈਲ ਰਿਟਰਨਿੰਗ ਅਫਸਰ ਵੱਲੋਂ ਅਗਾਊਂ ਤੌਰ 'ਤੇ ਪੜਤਾਲ ਕਰਕੇ ਜਮ੍ਹਾਂ ਕੀਤੀ ਗਈ ਸੀਉਨ੍ਹਾਂ ਆਖਿਆ ਕਿ ਚੋਣ ਕਮਿਸ਼ਨ ਦੇ ਤਹਿਤ ਰਿਟਰਨਿੰਗ ਅਫਸਰ ਜਿਹੇ ਜੁੰਮੇਵਾਰ ਅਹੁਦੇ 'ਤੇ ਕੰਮ ਕਰਨ ਅਧਿਕਾਰੀ ਵੱਲੋਂ ਧਿਰ ਬਣ ਕੇ ਉਮੀਦਵਾਰਾਂ 'ਤੇ ਦਬਾਅ ਪਾਉਣਾ ਸਿੱਧੇ ਤੌਰ 'ਤੇ ਚੋਣ ਨਿਯਮਾਂ ਦੀ ਉਲੰਘਣਾ ਹੈਉਨ੍ਹਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਆਗੂ ਹੀ ਉਨ੍ਹਾਂ ਦੇ ਨਿਰਪੱਖ ਚੋਣਾਂ ਕਰਵਾਉਣ ਦੇ ਦਾਅਵਿਆਂ ਨੂੰ ਝੁਠਲਾ ਰਹੇ ਹਨਉਕਤ ਵਿਅਕਤੀਆਂ ਨੇ ਚੋਣ ਕਮਿਸ਼ਨ ਤੋਂ ਪਿੰਡ ਮਿੱਡੂਖੇੜਾ 'ਚ ਮੁੜ ਤੋਂ ਚੋਣ ਕਰਵਾਉਣ ਦੀ ਮੰਗ ਕੀਤੀ 

ਦੂਜੇ ਪਾਸੇ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਆਖਿਆ ਕਿ ਉਹ ਖੇਤਰ ਤੋਂ ਬਾਹਰ ਹਨ ਅਤੇ ਉਨ੍ਹਾਂ ਨੇ ਕਿਸੇ ਨੂੰ ਫੋਨ 'ਤੇ  ਕਾਗਜ਼ ਵਾਪਸ ਲੈਣ ਲਈ ਡਰਾਇਆ ਧਮਕਾਇਆਜਦੋਂਕਿ ਰਿਟਰਨਿੰਗ ਅਫ਼ਸਰ ਜੈਲਾ ਰਾਮ ਨੇ ਸਮੂਹ ਦੋਸ਼ਾਂ ਨੂੰ ਖਾਰਜ਼ ਕਰਦਿਆਂ ਆਖਿਆ ਕਿ ਉਕਤ ਵਿਅਕਤੀਆਂ ਦੇ ਕਾਗਜ਼ਾਂ ਵਿਚ ਚਲਾਨ ਫਾਰਮ ਦੀ ਰਕਮ ਨਹੀਂ ਜਮ੍ਹਾਂ ਕਰਵਾਈ ਗਈ ਅਤੇ ਬਾਕੀ ਫਾਰਮਾਂ ਵਿਚ ਇੱਕ ਵਿਅਕਤੀ ਵੱਲੋਂ ਦੋਹਰੀ ਸ਼ਨਾਖ਼ਤਕ ਕੀਤੀ ਗਈ ਸੀ