-ਦੀਪਤੀ ਧਰਮਾਨੀ-
ਇਸ ਤੋਂ ਬਾਅਦ ਹੁਸ਼ਿਆਰਪੁਰ ਤੋਂ ਵੀ ਕਾਂਗਰਸ ਦੀ ਲੋਕ ਸਭਾ ਮੈਂਬਰ
ਸੰਤੋਸ਼ ਚੌਧਰੀ ਦੇ ਪਤੀ ਰਾਮ ਲਬਾਈਆ ਸ਼ਾਮ ਚੌਰਾਸੀ ਤੋਂ ਚੋਣ ਲੜ ਰਹੇ ਹਨ ਉਹਨਾਂ ਦੀ ਆਪਣੀ ਪਾਰਟੀ
ਵਿਚ ਕੋਈ ਪਹਿਚਾਨ ਨਹੀਂ, ਪਰ ਉਹਨਾਂ ਦੇ ਪਿਤਾ ਵੀ ਰਾਜ ਸਭਾ ਦੇ ਮੈਂਬਰ ਸਨ।
ਪੰਜਾਬ ਦੀਆ ਵਿਧਾਨ
ਸਭਾ ਚੋਣਾਂ ਵਿਚ ਸਾਰੀਆਂ ਪਾਰਟੀਆਂ ਦੀ ਇਜੱਤ ਦਾਅ ਉਤੇ ਲਗੀ ਹੋਈ ਹੈ। ਪਾਰਟੀਆਂ ਦੇ ਸੀਨੀਅਰ ਆਗੂਆਂ ਲਈ ਚੋਣ ਜਿਤਣਾ
ਪਰਿਵਾਰ ਦੀ ਸ਼ਾਨ ਕਾਈਮ ਰੱਖਣ ਬਰਾਬਰ ਮੰਨਿਆ ਗਿਆ ਹੈ। ਸਾਰੀਆ ਸਿਆਸੀ ਪਾਰਟੀਆ ਵਿਚ ਟਿਕਟ ਦੇ ਵਟਾਂਦਰੇ
ਲਈ ਭਾਈ ਭਤੀਜਾਵਾਦ ਭਾਰੂ ਰਿਹਾ, ਇਸੇ ਕਾਰਨ ਜਿਆਦਾਤਰ ਟਿਕਟਾਂ ਇਹਨਾਂ ਸਿਆਸੀ ਨੇਤਾਵਾਂ ਦੇ ਪਰਿਵਾਰਾਂ ਦੀ
ਝੋਲੀ ਵਿਚ ਹੀ ਪਈਆ , ਜਿਸ ਵਿਚ ਮੁੱਖ ਤੌਰ ਤੇ ਬਾਜ਼ੀ ਲੋਕ ਸਭਾ ਮੈਂਬਰਾ ਦੇ ਪਤੀ ਤੇ ਪਤਨੀਆ ਨੇ ਮਾਰੀ। ਇਸ ਤੋਨ ਪਤਾ ਲਗਦਾ ਹੈ ਕਿ ਪੰਜਾਬ ਦੇ ਸਿਆਸੀ
ਆਗੂ ਰਾਜ ਸੱਤਾ ਲਈ ਕਿੰਨੇ ਭੁੱਖੇ ਹਨ।
ਇਸ ਵਾਰ ਨਵੀਂ ਚੀਜ਼ ਵੇਖਣ ਨੂੰ ਇਹ ਮਿਲ ਰਹੀ ਹੈ ਕਿ ਪੁੱਤ ਤੇ ਧੀਆਂ ਤੋਂ ਬਿਨਾਂ ਪਤਨੀਆਂ
ਲਈ ਵੀ ਟਿਕਟਾਂ ਹਾਸਿਲ ਕੀਤੀਆ ਤੇ ਇਸ ਵਾਰ ਪਤਨੀਆ ਨੂੰ ਜਿਤਾਉਣ ਲਈ ਲੱਗੇ ਹੋਏ ਹਨ। ਇਸ ਵਿਚ ਸਭ ਤੋਂ ਪਹਿਲਾਂ ਨਾਂ ਅਮ੍ਰਿੰਤਰਸਰ
ਤੋਨ ਲੋਕ ਸਭਾ ਮੈਂਬਰ ਨਵਜੋਤ ਕੌਰ ਸਿੰਧੂ ਦਾ ਆਉਂਦਾ ਹੈ, ਜਿਹੜੇ ਪਹਿਲਾ ਕ੍ਰਿਕਟਰ ਹੋਣ ਕਰਕੇ ਵੀ ਕਾਫੀ
ਮਸ਼ਹੂਰ ਹਨ ਤੇ ਇਸ ਦਾ ਫਾਇਦਾ ਉਹ ਆਪਣੀ ਡਾਕਟਰ ਪਤਨੀ ਨਵਜੋਤ ਕੌਰ ਸਿੰਧੂ ਨੂੰ ਅਮ੍ਰਿੰਤਸਰ (ਦੱਖਣ)
ਤੋਂ ਚੋਣ ਲੜਾਕੇ ਲੈ ਰਹੇ ਹਨ।
ਅਕਾਲੀ ਦਲ ਵੱਲੋਂ ਬੱਸੀ ਪਠਾਨਾ ਤੋਂ ਨਾਮਜ਼ਦ ਕੀਤੇ ਗਏ ਰਿਟਾਇਰ ਜੱਜ ਨਿਰਮਲ ਸਿੰਘ,
ਲੋਕ ਸਭਾ ਮੈਂਬਰ ਪਰਮਜੀਤ
ਕੌਰ ਗੁਲਸ਼ਨ ਦੇ ਪਤੀ ਹਨ। ਉਹਨਾਂ
ਦੀ ਪਤਨੀ ਫਰੀਦਕੋਟ ਤੋਂ ਲੋਕ ਸਭਾ ਮੈਨਬਰ ਹਨ ਤੇ ਜੱਜ ਨਿਰਮਲ ਸਿੰਘ ਬਾਹਰੀ ਵਿਅਕਤੀ ਹੁੰਦੇ ਹੋਏ ਵੀ
ਬੱਸੀ ਪਠਾਣਾ ਤੋਂ ਆਪਣੀ ਕਿਸਮਤ ਅਜਮਾਉਣਾ ਚਾਹੁੰਦੇ ਹਨ।ਕਾਂਗਰਸ ਦੇ ਐਮ.ਪੀ ਪ੍ਰਤਾਪ ਸਿੰਘ ਬਾਜਵਾ
ਆਪਣੀ ਪਤਨੀ ਚਰਨਜੀਤ ਕੌਰ ਨੂੰ ਕਾਂਦੀਆ ਤੋਨ ਚੋਣ ਲੜਾ ਰਹੇ ਹਨ । ਪ੍ਰਤਾਪ ਸਿੰਘ ਬਾਜਵਾ ਗੁਰਦਾਸਪੁਰ ਤੋਂ ਚੋਣ
ਜਿਤੇ ਸਨ ਤੇ ਹੁਣ ਕਾਂਦੀਆ ਤੋਂ ਉਹਨਾਂ ਦੀ ਪਤਨੀ ਪਰਿਵਾਰ ਦੀ ਇਜ਼ਤ ਬਚਾਉਣ ਲਈ ਚੋਣ ਮੈਦਾਨ ਵਿਚ ਉਤਰੀ
ਹੈ।
![](https://blogger.googleusercontent.com/img/b/R29vZ2xl/AVvXsEhC_d6w5pkN55mzQCCtrYaFI9NnPf4UpJKSAqv_IZ4L-8JHM7APjTe3GzAert_JdDF2dxCMPbPYFsGDpbT0cyKh2EM3ZtWdyHPvPgJkD5xREJyHtr6jQjTeLmnAhkBH-1tsVPYbdGKmbRs/s400/navjot.jpg)
ਸਾਬਕਾ
ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਮੋਹਿੰਦਰ ਸਿੰਘ ਵੀ ਆਪਣੀ ਪਤਨੀ ਲਈ ਜਲੰਧਰ (ਪੱਛਮ) ਤੋਂ ਟਿਕਟ ਲੈਣ
ਵਿਚ ਸਫਲ ਰਹੇ ਤੇ ਹੁਣ ਘਰ-ਘਰ ਜਾ ਕੇ ਪਤਨੀ ਲਈ ਚੋਣ ਪ੍ਰਚਾਰ ਕਰ ਰਹੇ ਹਨ। ਟਿਕਟਾਂ ਦੀ ਵੰਡ ਵਿਚ ਧੀਆਂ ਤੇ ਪੁੱਤਾਂ
ਦੀ ਲਿਸਟ ਸਭ ਪਾਰਟੀਆਂ ਵਿਚ ਕਾਫੀ ਲੰਬੀ ਹੈ।
ਪੀਪਲਜ਼
ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਬਾਦਲ ਦੇ ਪਿਤਾ ਲੰਬੀ ਤੋਂ ਆਪਣੇ ਭਰਾ ਮੁੱਖ ਮੰਤਰੀ ਪ੍ਰਕਾਸ਼
ਸਿੰਘ ਬਾਦਲ ਦੇ ਵਿਰੁਧ ਚੋਣ ਲੜ ਰਹੇ ਹਨ, ਮਨਪ੍ਰੀਤ ਆਪ ਗਿਦੜਬਾਹਾ ਤੇ ਮੌੜ ਹਲਕੇ ਤੋਂ ਚੋਣ ਮੈਦਾਨ ਵਿਚ ਆਏ ਹਨ। ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਸੁਖਬੀਰ
ਸਿੰਘ ਬਾਦਲ ਜਲਾਲਾਬਾਦ ਤੋਂ ਅਕਾਲੀ ਉਮੀਦਵਾਰ ਹਨ,ਜਿਹੜੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਦੇ ਪਤੀ ਹਨ। ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ
ਸਿੰਘ ਕੈਂਰੋ ਜਿਹੜੇ ਸਰਕਾਰ ਵਿਚ ਮੰਤਰੀ ਦੇ ਅਹੁਦੇ ਤੇ ਵੀ ਸਨ,ਉਹ ਪਟੀ ਤੋਂ ਚੋਣ ਲੜ ਰਹੇ ਹਨ। ਅਮਰਪਾਲ ਸਿੰਘ ਬੌਨੀ ਜਿਹੜੇ ਅਜਨਾਲਾ ਤੋਂ
ਅਕਾਲੀ ਉਮੀਦਵਾਰ ਹਨ ਉਹ ਵੀ ਖੱਡੂਰ ਸਾਹਿਬ ਤੋਂ ਲੋਕ ਸਭਾ ਮੈੰਬਰ ਰਤਨ ਸਿੰਘ ਅਜਨਾਲਾ ਦੇ ਪੁੱਤਰ ਹਨ। ਪਰਮਿੰਦਰ ਸਿੰਘ ਸੰਗਰੂਰ ਤੋਂ ਚੋਣ ਲੜ ਰਹੇ
ਉਮੀਦਵਾਰ, ਰਾਜ
ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਹਨ।
ਅਕਾਲੀ
ਦਲ ਉਮੀਦਵਾਰ ਰਣਜੀਤ ਸਿੰਘ ਤਲਵੰਡੀ ਖੰਨਾ ਤੋਂ ਚੋਣ ਲੜ ਰਹੇ ਹਨ ਤੇ ਲੋਕ ਸਭਾ ਮੈਂਬਰ ਜੱਗਦੇਵ ਸਿੰਘ
ਤਲਵੰਡੀ ਦੇ ਪੁੱਤਰ ਹਨ, ਸੁਖਵਿੰਦਰ ਸਿੰਘ ਰੰਧਾਵਾ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਵ: ਸੰਤੋਖ ਸਿੰਘ ਰੰਧਾਵਾ ਦਾ ਪੁੱਤਰ
ਹੈ, ਅਕਾਲੀ ਦਲ
ਦੇ ਲੋਕ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਦੇ ਪੁੱਤਰ
ਦਿਲਰਾਜ ਸਿੰਘ ਭੂੰਦੜ ਸਰਦੂਲਗੜ੍ਹ ਤੋਂ ਚੋਣ ਲੜ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ
ਸਵ: ਗੁਰਚਰਨ ਸਿੰਘ ਟੌਹੜਾ ਜੋ ਰਾਜ ਸਭਾ ਦੇ ਮੈਂਬਰ ਵੀ ਰਿਹ ਚੁੱਕੇ ਹਨ, ਉਹਨਾਂ ਦੀ ਪੁਤਰੀ ਕੁਲਦੀਪ ਕੌਰ
ਪਟਿਆਲਾ ਤੋਂ ਅਕਾਲੀ ਦਲ ਦੀ ਉਮੀਦਵਾਰ ਹੈ।
No comments:
Post a Comment