ਧਾਰਕਾਂ ਨੂੰ 250 ਤੋਂ 5 ਸੌ ਰੁਪਏ ਤੱਕ ਕੁੰਡੀ ਲਾ ਰਿਹਾ ਸੀ ਫਿਨੋ ਕੰਪਨੀ ਦਾ ਪੈਨਸ਼ਨ ਏਜੰਟ
ਪਰਚੀ ਦਾ ਰਕਮ ਦਰਸਾਉਂਦਾ ਹਿੱਸਾ ਫਾੜ ਦੇ ਪਾਇਆ ਜਾ ਰਿਹਾ ਸੀ ਰੱਬ ਦੇ ਮਾਰਿਆਂ ਦੀਆਂ ਅੱਖਾਂ 'ਚ ਘੱਟਾ
ਇਕਬਾਲ ਸਿੰਘ ਸ਼ਾਂਤ
ਲੰਬੀ, 15 ਸਤੰਬਰ : ਲੰਬੀ ਹਲਕੇ ਵਿਚ ਪੈਨਸ਼ਨਰਾਂ ਨੂੰ ਘਰ-ਘਰ ਪੈਨਸ਼ਨ ਪਹੁੰਚਾਉਣ ਦੇ ਮੰਤਵ ਨਾਲ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਫਿਨੋ ਕੰਪਨੀ ਦੇ
ਸਹਾਰੇ ਉਲੀਕਿਆ ਪਾਇਲਟ ਪ੍ਰਾਜੈਕਟ ਹੀ ਮੁੱਢਲੇ ਤੌਰ 'ਤੇ ਘਪਲੇਬਾਜ਼ੀ ਦੀ ਮਾਰ
ਹੇਠ ਆ ਗਿਆ ਹੈ। ਜਦੋਂਕਿ ਬਾਕੀ ਸੂਬੇ
ਵਿਚ ਇਹ ਸਕੀਮ ਲਾਗੂ ਕੀਤੀ ਜਾਣੀ ਅਜੇ ਬਾਕੀ ਹੈ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਬਲਾਕ ਲੰਬੀ ਦੇ 10 ਹਜ਼ਾਰ 664 ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨ ਧਾਰਕਾਂ ਦੇ ਲਈ 61 ਲੱਖ 90 ਹਜ਼ਾਰ ਰੁਪਏ ਦੀ ਰਾਸ਼ੀ ਪੈਨਸ਼ਨ ਵਜੋਂ ਜ਼ਿਲ੍ਹਾ ਸਮਾਜ ਕਲਿਆਣ ਵਿਭਾਗ ਮੁਕਤਸਰ ਸਾਹਿਬ ਵੱਲੋਂ ਜਾਰੀ ਕੀਤੀ ਗਈ ਸੀ। ਜਿਸ ਵਿੱਚੋਂ ਮੰਡੀ ਕਿਲਿਆਂਵਾਲੀ ਦੇ 515 ਪੈਨਸ਼ਨਧਾਰਕਾਂ ਨੂੰ ਦੋ ਲੱਖ 98 ਹਜ਼ਾਰ ਰੁਪਏ ਦੀ ਰਾਸ਼ੀ ਵੰਡੇ ਜਾਣ ਲਈ ਭੇਜੀ ਗਈ ਸੀ।

ਇਸਤੋਂ
ਪਹਿਲਾਂ ਹਰਿਆਣਾ 'ਚ ਆਪਣੀ ਢਿੱਲੀ ਅਤੇ ਲਾਪਰਵਾਹ ਕਾਰਜ ਪ੍ਰਣਾਲੀ ਪੈਨਸ਼ਨਰਾਂ
ਅਤੇ ਹੁੱਡਾ ਸਰਕਾਰ ਵਿਚਕਾਰ ਵੱਡਾ ਪਾੜਾ ਪੁਆਉਣ ਦੀ ਜੁੰਮੇਵਾਰ ਸਮਝੀ ਜਾਂਦੀ ਫਿਨੋ ਕੰਪਨੀ ਦੇ ਇੱਕ
ਪੈਨਸ਼ਨ ਏਜੰਟ ਅਮਰਜੀਤ ਸਿੰਘ ਵੱਲੋਂ ਕੱਲ੍ਹ ਮੰਡੀ ਕਿਲਿਆਂਵਾਲੀ ਵਿੱਚ ਪੈਨਸ਼ਨ ਵੰਡ ਸਮੇਂ ਰੱਬ ਦੇ
ਮਾਰੇ ਬਜ਼ੁਰਗ, ਵਿਧਵਾ ਅਤੇ ਅੰਗਹੀਣ ਪੈਨਸ਼ਨਰਾਂ ਦੀਆਂ ਅੱਖਾਂ 'ਚ ਘੱਟਾ ਪਾ
ਕੇ 250 ਤੋਂ 500 ਰੁਪਏ ਤੱਕ ਪੈਨਸ਼ਨ ਘੱਟ
ਦਿੱਤੀ ਗਈ।
ਉਕਤ ਮਾਮਲਾ
ਸਾਹਮਣੇ ਆਉਣ 'ਤੇ ਮੰਡੀ ਕਿਲਿਆਂਵਾਲੀ ਦੇ ਭਾਜਪਾ ਨੇਤਾ ਸਤੀਸ਼ ਕਾਲਾ ਅਤੇ ਅਕਾਲੀ ਆਗੂ ਅਜੈ
ਖਰੋੜ ਨੇ ਪੈਨਸ਼ਨਰਾਂ ਨੂੰ ਪੈਨਸ਼ਨ ਘੱਟ ਦਿੱਤੇ ਜਾਣ ਦਾ ਦੋਸ਼ ਲਗਾਉਂਦਿਆਂ ਫਿਨੋ ਕੰਪਨੀ ਦੇ ਉੱਚ
ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਜਿਸ 'ਤੇ ਸ੍ਰੀ
ਮੁਕਤਸਰ ਸਾਹਿਬ ਤੋਂ ਪੁੱਜੇ ਫਿਨੋ ਕੰਪਨੀ ਦੇ ਅਧਿਕਾਰੀ ਰਜਨੀਸ਼ ਸ੍ਰੀਵਾਸਤਵ 'ਤੇ ਆਧਾਰਤ
ਟੀਮ ਵੱਲੋਂ ਪੜਤਾਲ ਦੌਰਾਨ ਘਪਲੇਬਾਜ਼ੀ ਦਾ ਅਸਲ ਭੇਤ ਸਾਹਮਣੇ ਆਇਆ। ਜਿਸਦੇ ਅਨੁਸਾਰ ਫਿਨੋ ਕੰਪਨੀ ਵੱਲੋਂ ਪੈਨਸ਼ਨ ਏਜੰਟਾਂ ਨੂੰ ਪੈਨਸ਼ਨ ਵੰਡਣ ਲਈ
ਮੁਹੱਈਆ ਮਸ਼ੀਨ ਵਿੱਚ ਪੈਨਸ਼ਨਰ ਦਾ ਸਮਾਰਟ ਕਾਰਡ ਪਾ ਕੇ ਉਸਦਾ ਫਿੰਗਰ ਪ੍ਰਿੰਟ ਲੈ ਲਿਆ ਜਾਂਦਾ ਹੈ। ਜਿਸਦੇ ਉਪਰੰਤ ਪੈਨਸ਼ਨਰ ਨੂੰ ਪੈਨਸ਼ਨ ਦੀ ਰਕਮ ਅਤੇ ਮਸ਼ੀਨ ਵਿਚੋਂ ਨਿਕਲੀ ਇੱਕ
ਰਸੀਦ ਦਿੱਤੀ ਜਾਂਦੀ ਹੈ। ਜਿਸ 'ਤੇ
ਪੈਨਸ਼ਨਰ ਨੂੰ ਦਿੱਤੇ ਜਾਣ ਵਾਲੀ ਪੈਨਸ਼ਨ ਦੀ ਰਾਸ਼ੀ ਦਾ ਵੇਰਵਾ ਹੁੰਦਾ ਹੈ। ਪਰੰਤੂ ਪੈਨਸ਼ਨ ਏਜੰਟ ਅਮਰਜੀਤ ਸਿੰਘ ਬੜੀ ਚੁਸਤੀ ਨਾਲ ਰਸੀਦਾਂ 'ਤੇ ਰਕਮ ਨੂੰ
ਦਤਰਸਾਉਂਦੇ ਹਿੱਸੇ ਨੂੰ ਫਾੜ ਕੇ ਆਪਣੇ ਕੋਲ ਰੱਖ ਲੈਂਦਾ ਸੀ। ਅਸਲੀਅਤ ਤੋਂ ਅਨਜਾਣ ਪੈਨਸ਼ਨ ਧਾਰਕ ਘੱਟ ਪੈਨਸ਼ਨ ਮਿਲਣ ਕਰਕੇ ਸੂਬਾ ਸਰਕਾਰ
ਨੂੰ ਕੋਸਦੇ ਹੋਏ ਘਰ ਨੂੰ ਤੁਰ ਜਾਂਦੇ ਸਨ। ਪੜਤਾਲ ਦੌਰਾਨ ਇਹ ਵੀ
ਗੱਲ ਸਾਹਮਣੇ ਆਈ ਕਿ ਇਹ ਪੈਨਸ਼ਨ ਏਜੰਟ ਉਕਤ ਪਾਇਲਟ ਪ੍ਰਾਜੈਕਟ ਦੀ ਭਾਵਨਾ ਦੇ ਅਨੂਕੂਲ ਲੋਕਾਂ ਦੇ
ਘਰ-ਘਰ ਜਾਣ ਦੀ ਬਜਾਏ ਮਹਾਸ਼ਾ ਮੁਹੱਲੇ ਵਿਚ ਪੰਚ ਮੰਗਤ ਰਾਏ ਗਰੋਵਰ ਦੇ ਘਰ ਬੈਠ ਕੇ ਪੈਨਸ਼ਨ ਵੰਡ
ਰਿਹਾ ਸੀ।
ਪੜਤਾਲੀਆ ਟੀਮ ਦੇ ਪੁੱਜਣ ਤੋਂ ਪਹਿਲਾਂ ਅਮਰਜੀਤ ਸਿੰਘ ਨਾਂ ਦੇ ਪੈਨਸ਼ਨ ਏਜੰਟ ਨੇ ਆਮ ਜਨਤਾ ਦੇ ਨਾਲ-ਨਾਲ ਪੱਤਰਕਾਰਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਵਿਚ ਪੈਨਸ਼ਨ ਵਿਚੋਂ ਰੁਪਏ ਕੱਟਣ ਨੂੰ ਕੰਪਨੀ ਦੀ ਹਦਾਇਤਾਂ ਤਹਿਤ ਪੈਨਸ਼ਨਰਾਂ ਦਾ ਇੱਕ-ਇੱਕ ਲੱਖ ਰੁਪਏ ਦਾ ਬੀਮਾ ਕਰਨ ਦੀ ਗੱਲ ਆਖੀ। ਜਾਣਕਾਰੀ ਅਨੁਸਾਰ ਕੱਲ੍ਹ ਸ਼ਾਮ ਤੱਕ ਉਕਤ ਏਜੰਟ ਵੱਲੋਂ ਲਗਪਗ 129 ਪੈਨਸ਼ਨ ਧਾਰਕਾਂ ਨੂੰ ਪੈਨਸ਼ਨ ਵੰਡੀ ਗਈ ਸੀ। ਜਿਨ੍ਹਾਂ ਵਿਚੋਂ ਤਿੰਨ ਦਰਜਨ ਦੇ ਕਰੀਬ ਪੈਨਸ਼ਨ ਧਾਰਕਾਂ ਨੂੰ ਬੀਮਾ ਕਰਨ ਦੀ ਆੜ ਵਿਚ ਘੱਟ ਪੈਸੇ ਦਿੱਤੇ ਗਏ।

ਇਸੇ ਦੌਰਾਨ
ਫਿਨੋ ਕੰਪਨੀ ਦੇ ਅਧਿਕਾਰੀ ਰਜਨੀਸ਼ ਸ੍ਰੀਵਾਸਤਵ ਨੇ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ
ਪੈਨਸ਼ਨਰਾਂ ਨੂੰ 250 ਤੋਂ ਲੈ ਕੇ 500 ਰੁਪਏ ਤੱਕ
ਘੱਟ ਪੈਨਸ਼ਨ ਦਿੱਤੀ ਗਈ ਹੈ। ਉਨ੍ਹਾਂ ਨੇ ਉੱਚ
ਅਧਿਕਾਰੀਆਂ ਨੂੰ ਜਾਣੂ ਕਰਵਾਉਂਦੇ ਹੋਏ ਪੈਨਸ਼ਨ ਏਜੰਟ ਅਮਰਜੀਤ ਸਿੰਘ ਨੂੰ ਹਟਾ ਦਿੱਤਾ ਗਿਆ ਹੈ। ਜਦੋਂਕਿ ਬਲਾਕ ਕੋ-ਆਰਡੀਨੇਟਰ ਬਲਜੀਤ ਸਿੰਘ ਉੱਪਰ ਲੱਗੇ ਦੋਸ਼ਾਂ ਦੀ ਪੜਤਾਲ
ਕੀਤੀ ਜਾਵੇਗੀ।
![](https://blogger.googleusercontent.com/img/b/R29vZ2xl/AVvXsEjlaV2Y8yOMwikyC4mRrCqZKzLWCGQqkj56R68In9NuV7fY18R-x9dU8_11aDorfgPsaft26rZshGYO_msz6u9Wp9Uv6ifbY5rJ9PfIZByjG-FlEQ7DhzvnvCdndn97YT0jUKG_LyDWnIs/s320/Iqbal+Shant+Mandi+Dabwali+Lambi+halqa+Parkash+Singh+Badal+Mandi+Killianwali3.jpg)
ਹਰਿਆਣਾ 'ਚ ਵੀ ਵਿਵਾਦਾਂ 'ਚ ਘਿਰੀ ਰਹੀ ਸੀ ਫਿਨੋ ਦੀ ਕਾਰਜ ਪ੍ਰਣਾਲੀ!
ਲੰਬੀ, 15 ਸਤੰਬਰ : ਪੰਜਾਬ ਸਰਕਾਰ ਤੋਂ ਪਹਿਲਾਂ ਗੁਆਂਢੀ ਸੂਬੇ ਹਰਿਆਣਾ ਦੀ ਹੁੱਡਾ ਸਰਕਾਰ ਨੇ
ਪੈਨਸ਼ਨ ਵੰਡਣ ਲਈ ਫਿਨੋ ਕੰਪਨੀ ਨਾਲ ਕਰਾਰ ਕੀਤਾ ਸੀ। ਕੁਝ ਮਹੀਨਿਆਂ
ਦੌਰਾਨ ਹੀ ਕੰਪਨੀ ਦੀ ਲਾਪਰਵਾਹੀ ਤੇ ਢਿੱਲੀ ਕਾਰਜਪ੍ਰਣੀ ਕਰਕੇ ਸਮੇਂ ਸਿਰ ਪੈਨਸ਼ਨ ਨਾ ਮਿਲਣ ਤੇ
ਵੱਖ-ਵੱਖ ਤਕਨੀਕੀ ਖਾਮੀਆਂ ਕਰਕੇ ਪੈਨਸ਼ਨ ਧਾਰਕ ਸੂਬਾ ਸਰਕਾਰ ਖਿਲਾਫ਼ ਥਾਂ-ਥਾਂ ਸੜਕਾਂ 'ਤੇ ਉਤਰਨ ਨੂੰ
ਮਜ਼ਬੂਰ ਹੋ ਗਏ ਸਨ। ਜਿਸਦੇ ਉਪਰੰਤ ਹੁੱਡਾ
ਸਰਕਾਰ ਨੇ ਪੰਜ ਮਹੀਨੇ ਦੀ ਬੇਵਜ੍ਹਾ ਬਦਨਾਮੀ ਅਤੇ ਖੱਜਲ ਖੁਆਰੀ ਝੱਲਣ ਉਪਰੰਤ ਪੈਨਸ਼ਨ ਵੰਡਾਉਣ ਦਾ
ਕੰਮ ਮੁੜ ਤੋਂ ਨਗਰ ਪਾਲਿਕਾਂ ਨੂੰ ਸੌਂਪ ਕੇ ਸੁੱਖ ਦਾ ਸਾਂਹ ਲਿਆ ਸੀ।