Showing posts with label Iqbal Shant. Show all posts
Showing posts with label Iqbal Shant. Show all posts

11 July 2016

ਹਰਸਿਮਰਤ ਬਾਦਲ ਦੇ ‘ਸਾਂਸਦ ਆਦਰਸ਼ ਗਰਾਮ’ ਮਾਨ ਦੀ ਹਾਲਤ ਨੇ ਕੀਤਾ ‘ਆਦਰਸ਼’ ਸ਼ਬਦ ‘ਬੇਮਾਇਨੇ’

- ਆਦਰਸ਼ ਪਿੰਡ ਦੇ ਬਰਸਾਤੀ ਪਾਣੀ ਲਈ ਨਿਕਾਸੀ ਪ੍ਰਬੰਧ ਵੀ ਫਾਈਲਾਂ ਹੇਠਾਂ ਦੱਬੇ 
- ਰੂੜ੍ਹੀਆਂ, ਗਲੀਆਂ ’ਚ ਗਾਰਾ ਅਤੇ ਕਾਈ ਦਾ ਭਰਿਆ ਛੱਪੜ ਹਕੀਕਤ ਨੂੰ ਕਰਦੇ ਬਿਆਂ

ਇਕਬਾਲ ਸਿੰਘ ਸ਼ਾਂਤ
         ਲੰਬੀ : ਬਾਦਲ ਪਰਿਵਾਰ ਦੀ ਨੂੰਹ ਅਤੇ ਕੇਂਦਰੀ ਵਜਾਰਤ ’ਚ ਅਹਿਮ ਵਜੀਰ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਚੁਣਿਆ ‘ਸਾਂਸਦ ਆਦਰਸ਼ ਗਰਾਮ ਮਾਨਾ ਡੇਢ ਸਾਲ ਮਗਰੋਂ ਵੀ ‘ਆਦਰਸ਼’ ਨਹੀਂ ਹੋ ਸਕਿਆ। ਆਦਰਸ਼ ਪਿੰਡ ਵਿੱਚ ਵਿਕਾਸ ਅਤੇ ਸੁਧਾਰ ਪੱਖੋਂ ਲੰਬੀ ਹਲਕੇ ਦੇ ਆਮ ਪਿੰਡਾਂ ਤੋਂ ਕਿਸੇ ਪੱਖੋਂ ਬਿਹਤਰੀ ਨਹੀਂ ਵਿਖਾਈ ਦਿੰਦੀ। 
          ਪਿੰਡ ਦੇ ਬਾਹਰਲੇ ਪਾਸੇ ਬੰਬੀਹਾ ਰੋਡ ’ਤੇ ਛੱਪੜ ਭਰ ਕੇ ਬਣਾਏ ਜਿੰਮ ਖਾਨਾ, ਪੰਚਾਇਤ ਘਰ, ਵਾਲੀਵਾਲ ਗਰਾਊਂਡ ਅਤੇ 62 ਲੱਖ ਰੁਪਏ ਦੀ ਲਾਗਤ ਵਾਲੇ ਛੈੱਡ ’ਤੇ ਆਧਾਰਤ ਕਮਿਊਨਿਸਟ ਸੈਂਟਰ ਨੂੰ ‘ਆਦਰਸ਼ ਵਿਕਾਸ’ ਗਰਦਾਨਿਆ ਜਾ ਰਿਹਾ ਹੈ। ਬਿਨ੍ਹਾਂ ਚਾਰਦੀਵਾਰੀ ਵਾਲਾ ਕਮਿਊਨਿਟੀ ਸੈਂਟਰ ਮੀਂਹ-ਝੱਖੜ ਜਾਂ ਧੁੱਪ ਤੋਂ ਬਚਾਅ ਲਈ ਰੱਤੀ ਭਰ ਵੀ ਸਮਰਥ ਨਹੀਂ। ਪਿੰਡ ਦੇ ਬਾਹਰਲੇ ਪਾਸੇ ਕੀਤੇ ਇਸ ਵਿਕਾਸ ਦਾ ਬੁਨਿਆਦੀ ਲੋੜਾਂ ਲਈ ਜੂਝਦੇ ਲੋਕਾਂ ਨੂੰ ਬੁਨਿਆਦੀ ਪੱਖੋਂ ਕੋਈ ਸਿੱਧਾ ਲਾਹਾ ਨਹੀਂ। 
         ਆਦਰਸ਼ ਹੋਣ ਲਈ ਗਰਾਮ ਪੰਚਾਇਤ ਨੇ ਮਤਾ ਪਾ ਕੇ ਪਿੰਡ ਵਿਚੋਂ ਸ਼ਰਾਬ ਦਾ ਠੇਕਾ ਚੁਕਵਾਇਆ ਸੀ ਪਰ ਹੁਣ ਘਰ-ਘਰ ਸ਼ਰਾਬ ਦੇ ਨਜਾਇਜ਼ ਠੇਕੇ ਖੁੱੱਲ੍ਹ ਗਏ ਹਨ। ਨਜਾਇਜ਼ ਸ਼ਰਾਬ ਪਿੰਡ ਵਾਸੀਆਂ ਲਈ ਵੱਡੀ ਸਮੱਸਿਆ ਬਣ ਚੁੱਕੀ ਹੈ। 
ਆਦਰਸ਼ ਪਿੰਡ ਦੇ ਬਾਸ਼ਿੰਦੇ ਅੱਜ ਵੀ ਮਨੁੱਖੀ ਅਤੇ ਪਸ਼ੂ ਸਿਹਤ ਸੇਵਾਵਾਂ ਲਈ ਗੁਆਂਢੀ ਪਿੰਡ ਬਾਦਲ ’ਤੇ ਮੁਨਹੱਸਰ ਹਨ। ਕਿਰਸਾਨੀ ਕਿੱਤੇ ਦਾ ਅਹਿਮ ਅਦਾਰਾ ਸਹਿਕਾਰੀ ਸੁਸਾਇਟੀ ਵੀ ਤੁਰਦੀ ਫਿਰਦੀ ‘ਫੇਰੀ ਵਾਲੀ’ ਹਾਲਤ ਵਿੱਚ ਹੈ। ਜਿਸਨੂੰ ਆਪਣੇ ਸੰਦ ਅਤੇ ਸਾਜੋ-ਸਮਾਨ ਸਾਂਭਣ ਲਈ ਗੋਦਾਮ ਤਾਂ ਦੂਰ ਲੋੜੀਂਦਾ ਦਫ਼ਤਰ ਤੱਕ ਨਸੀਬ ਨਹੀਂ ਹੋ ਸਕਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਕਾਰੀ ਸਕੀਮ ‘ਸਵੱਛਤਾ ਮੁਹਿੰਮ’ ਦਾ ਪਿੰਡ ਮਾਨਾ ਅੰਦਰ ਕਿਧਰੇ ਨਾਮੋ-ਨਿਸ਼ਾਨ ਵਿਖਾਈ ਨਹੀਂ ਦਿੰਦਾ। ਪਿੰਡ ਦੀਆਂ ਬਹੁਗਿਣਤੀ ਗਲੀਆਂ ਅਤੇ ਚੌਰਾਹਿਆਂ ’ਤੇ ਰੂੜ੍ਹੀਆਂ ਦੇ ਢੇਰ ਅਤੇ ਛੱਪੜ ਦਾ ਹਰਾ ਕਾਈ ਵਾਲਾ ਪਾਣੀ ਪਿੰਡ ਦੇ ਹਕੀਕੀ ਹਾਲਾਤਾਂ ਨੂੰ ਖੁਦ-ਬ-ਖੁਦ ਬਿਆਨ ਕਰਦੇ ਹਨ। ਪਿੰਡ ਨੂੰ ਹਰਿਆ-ਭਰਿਆ ਕਰਨ ਕੇਂਦਰੀ ਮੰਤਰੀ ਦੀ
ਪ੍ਰੇਰਨਾ ਸਕਦਾ ਲਗਾਏ ਸੈਂਕੜੇ ਪੌਦਿਆਂ ਵਿਚੋਂ ਬਹੁਗਿਣਤੀ ਸਰਕਾਰੀ ਅਣਦੇਖੀ ਅਤੇ ਪਿੰਡਾਂ ਵਾਸੀਆਂ ਵੱਲੋਂ ਸਾਂਭ ਦੀ ਥੁੜ ਕਰਕੇ ਪਰਵਾਨ ਚੜ੍ਹਨ ਤੋਂ ਪਹਿਲਾਂ ਆਪਣੀ ਹੋਣੀ ਹੰਢਾ ਗਏ। ਪਿੰਡ ਦੇ ਛੱਪੜ ਵਿੱਚੋਂ ਕੱਢੀ ਗਾਰ ਦੇ ਢੇਰ ਸਮੱਸਿਆਵਾਂ ਨੂੰ ਵਧਾ ਰਹੇ ਹਨ। ਚਿੱਕੜ ਅਤੇ ਗਾਰੇ ਨਾਲ ਭਰੀ ਫਿਰਨੀ ਆਪਣੀ ਦਿੱਖ ਸੁਧਰਨ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਕਦਮਾਂ ਦੀ ਆਹਟ ਲੋਚਦੀ ਹੈ। ਹਾਲਾਂਕਿ ਪਿੰਡ ਮਾਨ ਵਿੱਚ ਲੰਬੀ ਹਲਕੇ ਦੇ ਹੋਰਨਾਂ ਪਿੰਡਾਂ ਵਾਂਗ 8 ਕਰੋੜ ਰੁਪਏ ਦੀ ਲਾਗਤ ਨਾਲ ਗਲੀਆਂ ਨਾਲੀਆਂ ਨੂੰ ਪੱਕਾ ਕੀਤਾ ਜਾਣਾ ਹੈੈ। ਜਿਸ ਤਹਿਤ ਸਿਰਫ਼ 10-11 ਗਲੀਆਂ ਹੀ ਸੀਮੇਂਟਿਡ ਹੋ ਸਕੀਆਂ ਹਨ ਜਿਨ੍ਹਾਂ ਵਿਚੋਂ ਬਹੁਤੀਆਂ ਅਜੇ ਅਧੂਰੀਆਂ ਹਨ। 

          ਪਿੰਡ ਦੀ ਹਾਲਤ ਬਿਆਨਦੀ ਹੈ ਕਿ ਆਦਰਸ਼ ਪਿੰਡ ਪ੍ਰਤੀ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲੇ ਵੀ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਦੇ ਦੌਰਿਆਂ ਤੱਕ ਹੀ ਮਹਿਜ਼ ਦਸਤਾਵੇਜੀ ਹੀ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਅਧਿਕਾਰੀ ਸਿਰਫ਼ ਖਾਣਾਪੂਰਤੀ ਲਈ ਉਨ੍ਹਾਂ ਨਾਲ ਮੀਟਿੰਗ ਕਰਕੇ ਕੇਂਦਰੀ ਮੰਤਰੀ ਮੂਹਰੇ ਨੰਬਰ ਬਣਾਉਣ ਨੂੰ ਤਰਜੀਹ ਦਿੰਦੇ ਹਨ। 
          ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਆਦਰਸ਼ ਪਿੰਡ ’ਚ ਵਿਕਾਸ ਕਿਧਰੇ ਵਿਖਾਈ ਨਹੀਂ ਦੇ ਰਿਹਾ। ਰਾਤਾਂ ਨੂੰ ਹਨ੍ਹੇਰੇ ਦੂਰ ਕਰਨ ਲਈ ਆਈਆਂ ਸੋਲਰ ਲਾਈਟਾਂ ਵੀ ਵੱਡਿਆਂ ਦੇ ਘਰਾਂ ਦੇ ਬੂਹੇ ਰੁਸ਼ਨਾਉਣ ਤੱਕ ਸੀਮਤ ਹਨ ਅਤੇ ਗਰੀਬਾਂ ਦੇ ਗਲੀ-ਦਰਵਾਜੇ ਅਜੇ ਵੀ ਹਨ੍ਹੇਰਿਆਂ ਦੇ ਵੱਸ ਪਏ ਹੋਏ ਹਨ। ਗੁਰਦੁਆਰਾ ਖੇਤਰ ਵਿੱਚ ਭਰਦੇ ਬਰਸਾਤੀ ਪਾਣੀ ਦੀ ਛੱਪੜ ਵਿੱਚੋਂ ਟਿਊਬਵੈੱਲਾਂ ਰਾਹੀਂ ਨਿਕਾਸੀ ਦੀ ਮੰਗ ਵੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਫਾਈਲਾਂ ਵਿੱਚ ਗੁਆਚ ਗਈ। ਪ੍ਰਸ਼ਾਸਨ ਤਾਂ ਆਦਰਸ਼ ਪਿੰਡ ਪ੍ਰਤੀ ਇੰਨਾ ਜਾਗਰੂਕ ਹੈ ਕਿ ਡੇਢ ਹਫ਼ਤੇ ਪਹਿਲਾਂ ਪਾਣੀ ਸਪਲਾਈ ਪਾਈਪਾਂ ਦੀ ਦਰੁੱਸਤੀ ਲਈ ਗਊਸ਼ਾਲਾ ਮੂਹਰੇ ਚੌਰਸਤੇ ’ਤੇ ਪੁੱਟੇ ਡੂੁੰਘੇ ਟੋਏ ਅੱਜ ਜਿਉਂ ਦੀ ਤਿਉਂ ਹਨ। 
ਮਾਨਾ ਦੇ ਆਦਰਸ਼ ਪਿੰਡ ਚੁਣੇ ਜਾਣ ਮਗਰੋਂ ਬਠਿੰਡਾ ਲੋਕਸਭਾ ਹਲਕੇ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਹੁਣ ਤੱਕ ਲਗਪਗ 5 ਫੇਰੇ ਲਗਾ ਕੇ ਪਿੰਡ ਦੇ ਨੈਣ ਨਕਸ਼ ਬਦਲਣ ਲਈ ਉਪਰਾਲੇ ਕਰ ਚੁੱਕੇ ਹਨ। ਉਂਝ ਅੌਰਤਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਲਈ ‘ਨੰਨ੍ਹੀ ਛਾਂ’ ਪ੍ਰਾਜੈਕਟ ਤਹਿਤ ਲਗਪਗ 3 ਦਰਜਨ ਅੌਰਤਾਂ ਸਿਲਾਈ-ਕਢਾਈ ਸਿੱਖ ਚੁੱਕੀਆਂ ਹਨ ਅਤੇ ਸਵੈ-ਸਹਾਇਤਾ ਗਰੁੱਪਾਂ ਤਹਿਤ ਕਈ ਅੌਰਤਾਂ ਨੂੰ ਰੁਜ਼ਗਾਰ ਹਾਸਲ ਹੋਇਆ ਹੈ। 28 ਮਈ 2015 ਨੂੰ  ਆਦਰਸ਼ ਪਿੰਡ ਮਾਨ ’ਚ ਇੱਕ ਰੋਜ਼ਾ ਫੂਡ ਪ੍ਰੋਸੈਸਿੰਗ ਸਬੰਧੀ ਸਿਖਲਾਈ ਵਰਕਸ਼ਾਪ ਲਗਾ ਕੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ ਹੈ। ਪ੍ਰਸ਼ਾਸਨ ਅਤੇ ਕੇਂਦਰੀ ਮੰਤਰੀ ਕਾਫ਼ੀ ਕੋਸ਼ਿਸ਼ਾਂ ਬਾਅਦ ਵੀ ਆਦਰਸ਼ ਪਿੰਡ ਦੇ ਲੋਕਾਂ ਨੂੰ ਸੋਚ ਅਤੇ ਸਾਫ਼-ਸਫ਼ਾਈ ਪੱਖੋਂ ਆਦਰਸ਼ ਬਣਾਉਣ ਵਿੱਚ ਸਫ਼ਲਤਾ ਤੋਂ ਬੇਹੱਦ ਪਿੱਛੇ ਰਹੇ ਹਨ।  
             ਪਿੰਡ ਦੇ ਅਕਾਲੀ ਸਰਪੰਚ ਤੇਜਾ ਸਿੰਘ ਕਹਿਣਾ ਸੀ ਕਿ ਆਦਰਸ਼ ਮਾਨਾ ਵਿੱਚ ਸਰਕਾਰ ਨੇ ਕਮਿਊਨਿਟੀ ਸੈਂਟਰ, ਪੰਚਾਇਤ ਘਰ ਅਤੇ ਜਿੰਮ ਖਾਨਾ ਬਣਾਇਆ ਹੈ। ਗਲੀਆਂ-ਨਾਲੀਆਂ ਬਣਾਉਣ ਦਾ ਕਾਰਜ ਵੱਡੇ ਪੱਧਰ ’ਤੇ ਜਾਰੀ ਹੈ ਅਤੇ ਸਾਰੀਆਂ ਗਲੀਆਂ ਬਣਨਗੀਆਂ। ਉਨ੍ਹਾਂ ਫਿਰਨੀ ਦੀ ਮਾੜੀ ਹਾਲਤ ਬਾਰੇ ਕਿਹਾ ਕਿ ਨਜਾਇਜ਼ ਕਬਜ਼ੇ ਹੋਣ ਕਰਕੇ ਸੜਕ ਨਵੀਂ ਨਹੀਂ ਬਣ ਰਹੀ।

15 August 2015

ਆਜ਼ਾਦ ਗੁਲਾਮਾਂ ਦਾ ਵਿਹੜਾ


                                       -ਇਕਬਾਲ ਸਿੰਘ ਸ਼ਾਂਤ-

ਸਿਰਫ਼ ਖੁੱਲ•ੀ ਹਵਾ 'ਚ ਬਾਹਵਾਂ ਉੱਚੀਆਂ ਕਰਕੇ ਸਾਹ ਲੈਣ ਨੂੰ ਆਜ਼ਾਦੀ ਨਹੀਂ ਆਖਿਆ ਜਾ ਸਕਦਾ। ਭਾਰਤ ਆਜ਼ਾਦੀ ਦੇ ਅਸਲ ਮਾਇਨਿਆਂ ਤੱਕ 7 ਦਹਾਕਿਆਂ ਬਾਅਦ ਵੀ ਨਹੀਂ ਪੁੱਜ ਸਕਿਆ। ਅੱਜ ਚੌੜੀਆਂ ਸੜਕਾਂ, ਉੱਚੀਆਂ ਇਮਾਰਤਾਂ, ਮਹਿੰਗੇ ਹਸਪਤਾਲਾਂ, ਸਕੂਲਾਂ ਅਤੇ ਰਹਿਣ-ਸਹਿਣ ਨੂੰ ਆਜ਼ਾਦ ਮੁਲਕ ਦਾ ਵਿਕਾਸ ਗਰਦਾਨਿਆ ਜਾ ਰਿਹਾ ਹੈ ਪਰ ਦੇਸ਼ ਦੇ ਆਮ ਲੋਕ ਅਜੇ ਤੱਕ ਗੁਲਾਮੀ ਦੀਆਂ ਜੰਜੀਰਾਂ ਦੇ ਚੁੰਗਲ 'ਚੋਂ ਨਹੀਂ ਨਿਕਲ ਸਕੇ। ਹੁਣ ਵੀ ਮੁਲਕ ਆਜ਼ਾਦ ਅਤੇ ਗੁਲਾਮ ਭਾਰਤੀਆਂ ਦੇ ਦੋ ਹਿੱਸਿਆਂ 'ਚ ਵੰਡਿਆ ਹੋਇਆ ਹੈ। ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਅੱਜ ਅਜਿਹੇ ਆਜ਼ਾਦ ਗੁਲਾਮਾਂ ਦਾ ਵਿਹੜਾ ਬਣ ਕੇ ਰਹਿ ਗਿਆ ਹੈ ਜਿਸਦੇ ਮਕਾਨ ਦੀਆਂ ਕੰਧਾਂ-ਕਾਉਲਿਆਂ ਨੂੰ ਵਿਦੇਸ਼ੀਆਂ ਨਾਲੋਂ ਅੰਦਰੂਨੀ ਗੱਦਾਰਾਂ ਤੋਂ ਵੱਧ ਖ਼ਤਰਾ ਹੈ। ਸਦੀਆਂ ਤੋਂ ਗੁਲਾਮ ਲੋਕਾਂ ਨੂੰ 47 ਵਾਲੀ ਆਜ਼ਾਦੀ ਬਾਅਦ ਵੀ ਸੋਚ ਪੱਖੋਂ ਆਜ਼ਾਦ ਨਹੀਂ ਹੋਣ ਦਿੱਤਾ ਗਿਆ। 
         ਦੇਸ਼ ਦੇ ਸਿਸਟਮ 'ਤੇ 'ਗੋਰੇ ਅੰਗਰੇਜ਼ਾਂ' ਦੀ ਜਗ•ਾ 'ਕਾਲੇ ਅੰਗਰੇਜ਼' ਕਾਬਜ਼ ਹੋਏ ਪਏ ਹਨ। ਕਾਲੇ ਅੰਗਰੇਜ਼ਾਂ 'ਚ ਜ਼ਿਆਦਾਤਰ ਗੋਰੇ ਅੰਗਰੇਜ਼ਾਂ ਦੇ ਪਿੱਠੂਆਂ ਦੀਆਂ ਪੀੜੀਆਂ ਸ਼ੁਮਾਰ ਹਨ। ਜਿਨ•ਾਂ ਨੇ ਅਸਲ ਅੰਗਰੇਜ਼ਾਂ ਵਾਂਗ ਗੁਲਾਮਾਂ ਵਿਚਲੇ ਧਰਮੀ ਪਾੜੇ ਨੂੰ ਬਰਕਰਾਰ ਰੱਖਿਆ ਹੋਇਆ ਹੈ। ਬੜੀ ਮਿੱਥੀ ਸਾਜਿਸ਼ ਤਹਿਤ ਮੁਫ਼ਤਖੋਰੀ ਦੀ ਆਦਤ ਪਾ ਕੇ ਗੁਲਾਮ ਸੋਚ ਨੂੰ ਆਪਣੇ ਅਜਿਹੇ ਆਰਥਿਕ-ਸਮਾਜਿਕ ਚੱਕਰਵਿਊ 'ਚ ਫਸਾਇਆ ਹੈ ਕਿ ਉਸਦੇ ਕੋਲ ਆਜ਼ਾਦੀ ਦੇ ਅਸਲ ਮਕਸਦ ਵੱਲ ਪੁੱਜਣਾ ਤਾਂ ਦੂਰ ਸੋਚਣ ਦਾ ਵੀ ਸਮਾਂ ਨਹੀਂ ਹੈ। ਕਾਲੇ ਅੰਗਰੇਜ਼ਾਂ ਦੀਆਂ ਗੁੰਝਲਦਾਰ ਅਤੇ ਫਰੇਬੀ ਨੀਤੀਆਂ ਦਾ ਅਸਰ ਹੈ ਕਿ ਅੱਜ ਹਰ ਬਾਸ਼ਿੰਦੇ ਨੂੰ ਹਕੀਕੀ ਆਜ਼ਾਦੀ ਦੀ ਤਾਂਘ ਤਾਂ ਹੈ ਪਰ ਉਸਦੇ ਦਿਲੋ-ਦਿਮਾਗ 'ਤੇ ਛਾਈ ਗੁਲਾਮ ਸੋਚ ਦੇ ਪਰਛਾਵੇਂ ਨੇ ਬੁਰੀ ਤਰ•ਾਂ ਜਕੜ ਰੱਖਿਆ ਹੈ। ਉਹ ਚਾਹ ਕੇ ਵੀ ਇਨ•ਾਂ ਤੋਂ ਬਾਹਰ ਨਹੀਂ ਆ ਸਕਦਾ। ਆਮ ਲੋਕਾਂ ਨੂੰ ਜ਼ਿੰਦਗੀ ਜਿਉਣ ਲਈ ਲੋੜੀਂਦੇ ਸਾਧਨ ਮੁਹੱਈਆ ਨਹੀਂ ਹੋ ਸਕੇ। ਦੇਸ਼ ਦੀ ਜ਼ਿਆਦਾਤਰ ਜਨਤਾ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਅਤੇ ਭੁੱਖਮਰੀ ਨਾਲ ਪੀੜਤ ਹੈ। ਦੁਨੀਆ ਮੰਗਲ ਗ੍ਰਹਿ ਅਤੇ ਚੰਦਰਮਾਂ 'ਤੇ ਵਸਣ ਦੀ ਤਿਆਰੀ ਵਿੱਚ ਹੈ ਪਰ ਭਾਰਤ 'ਚ ਅਜੇ ਵੀ ਲੱਖਾਂ ਲੋਕ ਫੁੱਟਪਾਥਾਂ ਅਤੇ ਰੇਲਵੇ ਪਲੇਟਫਾਰਮਾਂ 'ਤੇ ਰਾਤਾਂ ਲੰਘਾਉਂਦੇ ਹਨ। ਆਮ ਜਨਤਾ ਲਈ ਉਨ•ਾਂ ਦੇ ਟੈਕਸਾਂ ਸਹਾਰੇ ਅੰਨੇ ਦਾਤੇ ਬਣੇ ਬੈਠੇ ਕਾਲੇ ਅੰਗਰੇਜ਼ਾਂ ਵੱਲੋਂ ਅੱਜ ਕਹਿਣ ਨੂੰ ਤਾਂ ਆਮ ਜਨਤਾ ਲਈ ਆਟਾ-ਦਾਲ ਮੁਫ਼ਤ ਵਾਂਗ, ਪੈਨਸ਼ਨਾਂ, ਸ਼ਗਨ ਸਕੀਮਾਂ, ਗਰੀਬਾਂ ਲਈ ਘਰ ਮੁਫ਼ਤ ਦਿੱਤੇ ਜਾਂਦੇ ਹਨ। ਜਦੋਂ ਅਸਲ ਹਕੀਕਤ ਕੁਝ ਹੋਰ ਹੀ ਬਿਆਨਦੀ ਹੈ ਕਿ ਦਾਲ ਆਉਂਦੀ ਨਹੀਂ, ਕਣਕ ਆਟਾ ਪਿਸਾਉਣ ਯੋਗ ਨਹੀਂ ਹੁੰਦੀ। ਨਿਗੁਣੀ ਪੈਨਸ਼ਨ ਦੇ ਗੇੜ 'ਤੇ ਬਜ਼ੁਰਗ ਚਵਾਨੀ ਮਾਰਕਾ ਲੀਡਰਾਂ ਦੇ ਮੱਥੇ ਰਗੜਦੇ ਫਿਰਦੇ ਹਨ। ਕਹਿਣ ਨੂੰ ਬਿਜਲੀ ਮੁਫ਼ਤ, ਪਰ ਆਉਂਦੀ ਨਹੀਂ। ਘਰ ਬਣਾਏ ਥੁੜਿਆਂ ਲਈ ਜਾਂਦੇ ਹਨ ਉਨ•ਾਂ 'ਤੇ, ਕਬਜ਼ਾ ਬੇਥੁੜਿਆਂ ਦਾ ਹੁੰਦਾ ਹੈ। ਕਾਲੇ ਅੰਗਰੇਜ਼ਾਂ ਨੇ ਦੇਸ਼ 'ਚ ਅਜਿਹਾ ਮਾਹੌਲ ਸਿਰਜ ਦਿੱਤਾ ਹੈ ਅੱਜ ਬੱਚੇ-ਨੌਜਵਾਨ ਸਕੂਲਾਂ-ਕਾਲਜਾਂ 'ਚ ਪੜ• ਜ਼ਰੂਰ ਰਹੇ ਹਨ ਪਰ ਸਿੱਖਿਆ ਦਾ ਕੋਈ ਮਿੱਥਿਆ ਮਿਆਰ ਨਹੀਂ, ਵਿੱਦਿਆ ਦੇ ਮੰਦਰ ਖੁੱਲ•ੇਆਮ ਲੁੱਟ ਦਾ ਕੇਂਦਰ ਬਣ ਰਹੇ ਹਨ। ਚਿੱਟੇ ਅੰਗਰੇਜ਼ ਆਪਣੀ ਵਰਤੋਂ ਲਈ ਪੜ•ੇ-ਲਿਖੇ 'ਕਲਰਕ' ਤਾਂ ਪੈਦਾ ਕਰਿਆ ਕਰਦੇ ਸਨ ਜਿਨ•ਾਂ ਕੋਲ ਗੂੜ ਵਿੱਦਿਆ ਹੁੰਦੀ ਸੀ ਪਰ ਅਜੋਕੇ ਅੰਗਰੇਜ਼ਾਂ ਨੇ ਤਾਂ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਨੌਜਵਾਨਾਂ ਕੋਲ ਕਾਗਜ਼ੀ ਡਿਗਰੀਆਂ ਤਾਂ ਬਹੁਤ ਹਨ ਪਰ ਉਨ•ਾਂ ਨੂੰ ਡਿਗਰੀ ਮੁਤਾਬਕ ਇਲਮ ਨਹੀਂ। ਜਿਨ•ਾਂ ਕੋਲ ਇਲਮ ਹੈ ਉਨ•ਾਂ ਲਈ ਰੁਜ਼ਗਾਰ ਦੇ ਢੁੱਕਵੇਂ ਵਸੀਲੇ ਨਹੀਂ। ਅੱਜ ਨੌਜਵਾਨਾਂ ਕੋਲ ਨੌਕਰੀਆਂ ਲਈ ਸੰਘਰਸ਼ਾਂ ਅਤੇ ਸਿਆਸੀ ਲੀਡਰਾਂ ਦੇ ਗੇੜੇ ਕੱਢਣ ਦੇ ਸਿਵਾਏ ਕੋਈ ਚਾਰਾ ਨਹੀਂ। ਸਿਆਸੀ ਧਿਰਾਂ ਦੀ ਓਟ 'ਚ ਲੁੱਟ-ਖਸੁੱਟ ਦੀਆਂ ਪਰਿਵਾਰਕ ਦੁਕਾਨਾਂ ਖੁੱਲ•ੀਆਂ ਹੋਈਆਂ ਹਨ। ਜਿਨ•ਾਂ ਦਾ ਲੋਕ ਹਿੱਤਾਂ ਦੇ ਨਾਂਅ 'ਤੇ ਆਪਣੀਆਂ ਜੇਬਾਂ ਭਰਨਾ ਹੀ ਮੁੱਖ ਏਜੰਡਾ ਹੈ। ਸਭ ਤੋਂ ਮੰਦਭਾਗੀ ਗੱਲ ਹੈ ਕਿ ਗੁਲਾਮ ਮਾਨਸਿਕਤਾ ਵੋਟਾਂ ਸਮੇਂ ਆਪਣੀ ਇਖਲਾਕੀ ਆਜ਼ਾਦੀ ਨੂੰ ਭੁੱਲ ਪੰਜ ਸੌ-ਹਜ਼ਾਰ ਰੁਪਏ ਜਾਂ ਸ਼ਰਾਬ ਦੀ ਬੋਤਲਾਂ ਵੱਟੇ ਵਿਕ ਕੇ ਆਪਣੀ ਗੁਲਾਮੀ ਦੇ ਸੰਗਲਾਂ ਨੂੰ ਹੋਰ ਮਜ਼ਬੂਤ ਕਰ ਦਿੰਦੀ ਹੈ। ਦੇਸ਼ ਦਾ ਮੱਧ ਵਰਗੀ ਵਿਅਕਤੀ ਅੱਜ ਸੁਚੱਜੀ ਰੋਜ਼ੀ-ਰੋਟੀ ਲਈ ਜੂਝ ਰਿਹਾ ਹੈ, ਦੂਜੇ ਪਾਸੇ ਇਨ•ਾਂ ਕਾਲੇ ਅੰਗਰੇਜ਼ਾਂ ਦੀ ਨਿੱਕੀ-ਮੋਟੀ ਗੱਲ ਹੀ 50-100 ਕਰੋੜ ਤੋਂ ਸ਼ੁਰੂ ਹੁੰਦੀ ਹੈ ਅਤੇ ਸਵੇਰੇ ਦਾ ਨਾਸ਼ਤਾ ਸਿੰਗਾਪੁਰ, ਦੁਪਿਹਰ ਦਾ ਲੰਚ ਇੰਗਲੈਂਡ ਅਤੇ ਰਾਤ ਦਾ ਡਿਨਰ ਅਮਰੀਕਾ 'ਚ ਹੁੰਦਾ ਹੈ। 
ਦੇਸ਼ 'ਚ ਬਾਲ ਮਜ਼ਦੂਰੀ ਖਿਲਾਫ਼ ਕਾਨੂੰਨ ਹੈ ਪਰ ਬਾਲ ਮਜ਼ਦੂਰਾਂ ਦੀ ਬਿਹਤਰੀ ਲਈ ਕੋਈ ਧਾਰਾ ਨਹੀਂ। ਦੇਸ਼ ਦੀ ਗੁਲਾਮ ਜਨਤਾ ਲਈ ਚੰਗਾ ਇਲਾਜ ਅਤੇ ਸੁਚੱਜੀ ਵਿੱਦਿਆ ਅਸਮਾਨ 'ਚੋਂ ਤਾਰੇ ਤੋੜ ਕੇ ਲਿਆਉਣ ਦੇ ਬਰਾਬਰ ਹੈ ਪਰ ਕਾਲੇ ਅੰਗਰੇਜ਼ ਬਣੇ ਰਾਜਨੇਤਾਵਾਂ ਦਾ ਇਲਾਜ ਸਰਕਾਰੀ ਖਰਚੇ 'ਤੇ ਵਿਦੇਸ਼ਾਂ 'ਚ ਮੁਫ਼ਤ ਹੁੰਦਾ ਹੈ ਅਤੇ ਉਨਾਂ ਦੇ ਲਾਡਲੇ ਵਿਦੇਸ਼ੀ ਯੂਨੀਵਰਸਿਟੀਆਂ 'ਚ ਪੜ• ਕੇ ਗੁਲਾਮਾਂ ਭਾਰਤੀਆਂ 'ਤੇ ਰਾਜ ਕਰਨ ਦੇ ਨੁਕਤੇ ਸਿੱਖਦੇ ਹਨ। ਉਂਝ ਸਰਕਾਰੀ ਦਫ਼ਤਰਾਂ 'ਚ ਪਾਰਦਰਸ਼ਿਤਾ ਫੈਲਾਅ 'ਤੇ ਹੈ ਪਰ ਸਰਕਾਰੀ ਠੇਕਿਆਂ ਲਈ 'ਭਲਵਾਨ' ਦੀ ਮਨਜੂਰੀ ਵਗੈਰ ਕੋਈ ਠੇਕੇਦਾਰ ਈ-ਟੈਂਡਰ ਨਹੀਂ ਪਾ ਸਕਦਾ ਹੈ। ਕਿਹੋ-ਜਿਹੀ ਆਜ਼ਾਦੀ ਹੈ ਕਿ ਸੰਗਤ ਦਰਸ਼ਨਾਂ 'ਚ ਜਨਤਾ ਆਪਣਾ ਦੁੱਖ ਵੀ ਫਰੋਲ ਨਹੀਂ ਸਕਦੀ, ਉਥੇ ਵੀ ਕਾਲੇ ਅੰਗਰੇਜ਼ਾਂ ਦੇ ਪਿੱਠੂ ਆਮ ਜਨਤਾ ਦੀ ਅਗਵਾਈ ਕਰਦੇ ਨਜ਼ਰ ਆਉਂਦੇ ਹਨ ਅਤੇ ਰੱਸੀ ਦੇ ਦੂਜੇ ਬੰਨ•ੇ ਗੁਲਾਮ ਭਾਰਤੀ ਬਾਪੂ ਦੇ ਤਿੰਨ ਬਾਂਦਰਾਂ ਵਾਂਗ ਸਜਾ ਕੇ ਬਿਠਾ ਦਿੱਤੇ ਜਾਂਦੇ ਹਨ। ਭੁੱਕੀ-ਪੋਸਤ, ਚਿੱਟਾ, ਰੇਤਾ ਬਜਰੀ ਅਤੇ ਖੰਡ ਦੀ ਕਾਲਾਬਾਜ਼ਾਰੀ ਕਰਵਾਉਣ ਵਾਲੇ ਸਫ਼ੈਦਪੋਸ਼ ਸਮਗਲਰ 'ਮੁੱਖ ਸੇਵਾਦਾਰਾਂ' ਦੇ ਖੱਬੇ-ਸੱਜੇ ਬਣੇ ਹੋਏ ਹਨ। ਸਰਕਾਰੀ ਅਫਸਰ ਅੱਜ ਅਫਸਰ ਘੱਟ, ਠੇਕੇਦਾਰ ਅਤੇ ਵਪਾਰੀ ਵੱਧ ਬਣੇ ਹੋਏ ਹਨ। ਧਾਰਮਿਕ ਠੇਕੇਦਾਰਾਂ+ਸਿਆਸੀ ਗੱਠਜੋੜ ਨੇ ਗੁਲਾਮ ਮਾਨਸਿਕਤਾ ਨੂੰ ਅਜਿਹੇ ਜੰਜਾਲ 'ਚ ਫਸਾਇਆ ਹੈ ਕਿ ਧਰਮ ਅਤੇ ਸਿਆਸਤ ਦੇ ਨਾਂਅ 'ਤੇ ਆਮ ਲੋਕਾਂ 'ਚ ਨਿੱਕਲੀਆਂ ਉੱਚੀਆਂ ਕੰਧਾਂ ਰਹਿੰਦੇ ਸੂਰਜ ਤੱਕ ਟੁੱਟਣ ਦੇ ਆਸਾਰ ਨਜ਼ਰ ਨਹੀਂ ਆਉਂਦੇ। ਦੇਸ਼ 'ਚ ਸੰਵਿਧਾਨਕ ਢਾਂਚਾ ਹੋਣ ਦੇ ਬਾਅਦ ਤੋਂ ਸਮਾਜਿਕ ਅਤੇ ਆਰਥਿਕ ਢਾਂਚੇ 'ਚ ਵਿਤਕਰਿਆਂ ਦੇ ਪਾੜੇ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਗੁਲਾਮੀ ਭਰੇ ਖਿਲਾਫ਼ ਉੱਠੇ ਲੋਕਾਂ ਦੀ ਅਵਾਜ਼ ਨੂੰ ਦਬਾਉਣ ਲਈ ਪੰਜਾਬ 'ਚ 'ਪੰਜਾਬ ਜਨਤਕ ਤੇ ਨਿੱਜੀ ਸੰਪਤੀ ਨੁਕਸਾਨ ਰੋਕੂ ਕਾਨੂੰਨ 2010' ਅਤੇ 'ਪੰਜਾਬ ਵਿਸ਼ੇਸ਼ ਸੁਰੱਖਿਆ ਗਰੁੱਪ ਕਾਨੂੰਨ 2010' ਜਿਹੇ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਸੈਂਕੜੇ ਕਰੋੜ ਦੇ ਅਖੌਤੀ ਵਿਕਾਸ ਤਹਿਤ ਕਾਲੇ ਅੰਗਰੇਜ਼ਾਂ ਦੇ ਪਿੱਠੂਆਂ ਦੇ ਕੱਚੇ-ਪੱਕੇ ਮਕਾਨ ਮਹਿਲ ਬਣ ਗਏ ਹਨ ਅਤੇ ਹੁਣ ਮੁੜ ਤੋਂ ਨਵੇਂ ਸਿਰਿਓਂ 100 ਕਰੋੜ ਗਲੀਆਂ-ਨਾਲੀਆਂ ਬਣਾਉਣ ਦਾ ਮੁਹਾਜ਼ ਵਿੱਢ ਦਿੱਤਾ ਗਿਆ ਹੈ। 
          ਕਿਹਾ ਜਾਂਦਾ ਹੈ ਕਿ ਆਜ਼ਾਦੀ ਦਾ ਤਾਂ ਇੱਕ ਸਾਹ ਮਾਣ ਨਹੀ ਹੁੰਦਾ ਪਰ ਅਸੀਂ 7 ਦਹਾਕਿਆਂ ਦੀ ਆਜ਼ਾਦੀ ਮਾਣ ਚੁੱਕੇ ਹਾਂ। ਇਹ ਆਜ਼ਾਦੀ ਸ਼ਹੀਦ ਭਗਤ ਸਿੰਘ ਹੁਰਾਂ ਦੇ ਸੁਫ਼ਨਿਆਂ ਦੀ ਆਜ਼ਾਦੀ ਕਿਸੇ ਵੀ ਕੀਮਤ 'ਤੇ ਨਹੀਂ। 1947 ਤੋਂ ਪਹਿਲਾਂ ਸਾਨੂੰ ਆਜ਼ਾਦੀ ਅਤੇ ਬਰਾਬਰੀ ਦੇ ਸਮਾਜ ਦੀ ਉਮੀਦ ਤਾਂ ਸੀ ਪਰ ਹੁਣ ਉਨ•ਾਂ ਤਾਂਘਾਂ ਅਤੇ ਉਮੀਦਾਂ ਨੂੰ ਕਾਲੇ ਅੰਗਰੇਜ਼ਾਂ ਨੇ ਕਿਸੇ ਡੂੰਘੇ ਖੂਹ ਵਿੱਚ ਦੱਬ ਦਿੱਤਾ ਹੈ। ਜਿਨ•ਾਂ ਦੇ ਬਾਹਰ ਆਉਣ ਦੀ ਉਮੀਦ ਛੇਤੀ ਕਿਧਰੇ ਨਹੀਂ ਜਾਪਦੀ। ਅਜਿਹੇ ਹਾਲਾਤਾਂ 'ਚ ਗੁਲਾਮ ਮਾਨਸਿਕਤਾ ਨੂੰ ਤਨੋ-ਮਨੋ ਤਿਆਗ ਕੇ ਕਾਲੇ ਅੰਗਰੇਜ਼ਾਂ ਦੀਆਂ ਮੁਫ਼ਤਖੋਰੀਆਂ ਤਿਆਗ ਕੇ ਆਪਣੇ ਹੱਥੀਂ ਮਜ਼ਬੂਤ ਅਤੇ ਆਜ਼ਾਦ ਭਾਰਤ ਸਿਰਜਣ ਦੀ ਲੋੜ ਹੈ। ਜਿਸ ਵਿੱਚ ਭੇਸ਼ ਬਦਲ-ਬਦਲ ਆਉਂਦੇ ਕਾਲੇ ਅੰਗਰੇਜ਼ਾਂ ਲਈ ਜਗ•ਾ ਨਾ ਹੋਵੇ। - 93178-26100 / 98148-26100

11 October 2014

हरियाणा सिख गुरुद्वारा प्रबंधक कमेटी भी अकाली दल बादल के नक्शे कदम पर - हरियाणवी सिखों ने रोड शो में कांग्रेस के गैर सिख उम्मीदवार डा. के. वी सिंह सहित अन्य गैर सिखों को दिए सिरोपे


डबवाली, 10 अकतूबर (इकबाल सिंह शांत)-सिख पंथ में अहम रुतबा रखते सिरोपे के मामले में नवगठित हरियाणा सिख गुरुद्वारा प्रबंधक कमेटी भी शिरोमणी अकाली दल के नक्शे कदम पर चलने लगी है। आज डबवाली हलके में रोड शो मौके सिरोपे की मर्यादा को भंग करने में हरियाणा सिख गुरुदुवारा प्रबंधक कमेटी ने भी कोई कसर नहीं छोड़ी। आज रोड शो के दौरान आयोजको ने डबवाली में सरेआम राष्ट्रीय सडक़ पर गैर सिख कांग्रेसी उम्मीदवार डा. के.वी. सिंह व अन्य गैर सिखों को सिरोपे देकर सिख पंथ के रीति रिवाजों प्रति अपनी अज्ञानता प्रगट की। सिरापे देते समय किसी सिख नेता ने गैर सिख व्यक्तियों के सिर ढकवाने की कोशिश नहीं की। हरियाणा सिख गुरुद्वारा प्रबंधक कमेटी ने नेताओं ने गैर सिख सिरोपा धारक डा. के.वी सिंह समेत डबवाली के बाज़ारों में रोड शो किया। नवगठित गुरुद्वारा प्रबंधक कमेटी की उक्त कार्यप्रणाली से सिख वर्ग की भावनायों को गहरी ठेस पहुँची है। उल्लेखनीय है कि पंजाब में शिरोमणी अकाली दल के जलसे-रैलियां और अन्य राजनीतिक कार्यक्रमों गैर सिखों को सिरोपे दिए जाते हैं। ध्यानार्थ है कि पुरातन समय में सिख धर्म के लिए बड़ी कुर्बानी देने वाले सिर्फ साबित सूरत सिखों को ही सिरोपे देने की रिवायत थी परन्तु अब राजनीति की भेंट चढ़े सिख पंथ मर्यादा खूंटी में टंग कर रह गई है।


    हरियाणा सिख गुरदुवारा कमेटी का रोड़ शो ‘कांग्रेसी शो’ में तबदील


डबवाली, 10 अकतूबर (इकबाल सिंह शांत) -
हरियाणा सिख गुरुदुवारा प्रबंधक कमेटी के गठन का अहसान उतारने के लिए हरियाणा के सिक्ख पूरी तरह कांग्रेसी रंग में रंगे नजर आ रहें हैं। डबवाली क्षेत्र के सिखों ने पंजाब के मुख्य मंत्री प्रकाश सिंह बादल के विरोध में आज हरियाणा सिख गुरुदुवारा प्रबंधक कमेटी के बैनर तले डबवाली हलके के सिक्ख/पंजाबी बैलट के 32 गावों में हरियाणा सिख जागृति रोड शो करके मुख्य मंत्री प्रकाश सिंह बादल खिलाफ जी भर कर भड़ास निकाली। सिक्ख हितों के नाम पर निकाला यह रोड शो पूरी तरह राजनीति के साथ प्रेरित हो कर रह गया। इस रोड शो के दौरान आयोजको की कार्यप्रणाली के स्पष्ट कर दिया कि जहां एक तरफ पंजाब में शिरोमणी गुरुद्वारा प्रबंधक समिति पूरी तरह अकाली दल (ब) की हाथों का खिलौना बनी हुई है, वहीं नव गठित हरियाणा सिक्ख गुरुद्वारा प्रबंधक समिति भी कांग्रेस के हाथों का कठपुतली बनी नजर आती है। इस दौरान आयोजकों ने बादल चौटाला साथ  साथ भाजपा को हराने की अपील करते इश्तिहारों बाँटे और तीसरी बार भुपिन्दर सिंह हुड्डा की सरकार बनाने की अपील की। इन इश्तिहारों पर बाकायदा डबवाली हलके से कांग्रेसी उम्मीदवार डा. के.वी सिंह की तस्वीर और कांग्रेस का चुनाव निशान हाथ छापा हुआ था। हिंदी और पंजाबी में छापे उक्त इश्तिहार में दर्जन भर बिंदुयों के द्वारा पंजाब के मुख्य मंत्री प्रकाश सिंह बादल, इनैलो और भाजपा को घेरने की कोशिश की गई। इसके इलावा रोड शो में शामिल व्हीकलों पर कांग्रेस पार्टी के झंडे लगे हुए थे। 
इस रोड शो का नेतृत्व एच.एस.जी.पी.सी के सदस्य जसवीर सिंह भाटी, जीत सिंह खालसा और परमजीत सिंह माखा ने की। यह रोड शो औढ़ा में गुरुद्वारा साहब से अरदास के उपरांत गाांव जलालआना, जगमालवाली, असीर, हस्सू, नौरंग, च_ा, तिगड़ी समेत अन्य गांवों से होते हुए जंडवाला और चोरमार से डबवाली पहुँचा। जहां कांग्रेस उम्मीदवार डा. के.वी सिंह ने हरियाणा सिख जागृति रोड शो के मुख्य वहीकल पर सवार हो कर सिख नेताओं के साथ डबवाली शहर के बाजारोंमें रोड शो किया।
 इससे पूर्व पहले हरियाणा सिक्ख गुरुद्वारा प्रबंधक कमेटी के सदस्य जसवीर सिंह भाटी ने कहा कि पंजाब के मुख्य मंत्री प्रकाश सिंह बादल ने हरियाणा की अलग गुरुद्वारा प्रबंधक कमेटी के गठन का डट क र विरोध किया। और आज तक बादल के दिशा निर्देशों पर हरियाणा के गुरुद्वारों की माया पंजाब में जाती रही है। उन्होने कहा कि हरियाणा की अलग गुरुद्वारा प्रबंधक कमेटी का विरोध करन वाले प्रकाश सिंह बादल आज किस मुँह से हरियाणा में सिखों से वोटों की उम्मीद रखते हैं। श्री भाटी ने कहा कि प्रकाश सिंह बादल ने परिवार मित्रता के नाम पर व्यापारिक मित्रता और निजि हित साधने के लिए इनैलो के साथ गठबंधन किया है। उन्होने पंजाब सरकार द्वारा संत बलजीत सिंह दादूवाल पर भी झूठे केस डालने और जमानत के पश्चात फिर से गिरफ़्तार करने की सख्त शब्दों में निंदा की।


17 March 2014

ਲੋਕ ਕੁਰਸੀ ਦੇ ਪਿੱਛੇ-ਪਿੱਛੇ, ਬਾਦਲਾ ਤੇਰੇ ਮੂਹਰੇ-ਮੂਹਰੇ ਫਿਰਨ 'ਕੁਰਸੀਆਂ'


ਇਕਬਾਲ ਸਿੰਘ ਸ਼ਾਂਤ

        ਲੰਬੀ : ਸਾਰੀ ਦੁਨੀਆਂ 'ਕੁਰਸੀ' ਦੇ ਪਿੱਛੇ-ਪਿੱਛੇ ਤੁਰੀ ਫਿਰਦੀ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇੱਕ ਅਜਿਹੇ ਸਿਆਸਤਦਾਨ ਹਨ ਜਿਨ੍ਹਾਂ ਦੇ ਮੂਹਰੇ-ਮੂਹਰੇ ਇੱਕ ਨਹੀਂ ਦੋ-ਦੋ ਕੁਰਸੀਆਂ ਤੁਰੀਆਂ ਫਿਰਦੀਆਂ ਹਨ। ਮੁੱਖ ਮੰਤਰੀ ਬਾਦਲ ਮਾਲਵੇ ਦੇ ਜ਼ਿਲ੍ਹਿਆਂ 'ਚ ਜਿੱਥੇ ਵੀ ਜਾਂਦੇ ਹਨ ਉਥੇ ਹੀ ਕੁਰਸੀਆਂ ਵਾਰੀ ਸਿਰ ਉਨ੍ਹਾਂ ਦੇ ਜਾਣ ਤੋਂ ਪਹਿਲਾਂ ਪੁੱਜ ਜਾਂਦੀਆਂ ਹਨ। ਮੀਂਹ, ਹਨ੍ਹੇਰੀ ਜਾਂ ਝੱਖੜ ਤਾਂ ਕੀ ਚੋਣ ਜ਼ਾਬਤੇ ਦਾ ਵੀ ਇਨ੍ਹਾਂ ਦੀ ਡਿਊਟੀ 'ਤੇ ਕੋਈ ਅਸਰ ਨਹੀਂ। 
           ਇਹ ਕੋਈ ਆਮ ਕੁਰਸੀਆਂ ਨਹੀਂ ਬਲਕਿ ਸੂਬੇ ਦੇ ਪ੍ਰਸ਼ਾਸਨਕ ਤੰਤਰ 'ਚ ਆਪਣੇ ਵੱਡੇ ਸਾਈਜ਼ ਅਤੇ ਬਣਤਰ ਕਰਕੇ ਮਸ਼ਹੂਰ ਹਨ। ਜਿਸਦਾ ਡਿਜ਼ਾਈਨ ਮੁੱਖ ਮੰਤਰੀ ਦਾ ਪਸੰਦੀਦਾ ਤੇ ਬੈਠਣ 'ਚ ਅਰਾਮਦੇਹ ਹੋਣ ਕਰਕੇ ਹੋਰਨਾਂ ਜ਼ਿਲ੍ਹਿਆਂ ਦੇ ਪ੍ਰਸ਼ਾਸਨ 'ਚ ਇਨ੍ਹਾਂ ਕੁਰਸੀਆਂ ਪ੍ਰਤੀ ਖਾਸੀ ਖਿੱਚ ਹੈ। ਸਰਕਾਰੀ ਸਫ਼ਾਂ 'ਚ ਵਿਸ਼ੇਸ਼ 'ਰੁਤਬਾ' ਰੱਖਦੀਆਂ ਕੁਰਸੀਆਂ ਨੂੰ ਸੰਗਤ ਦਰਸ਼ਨ ਜਾਂ ਹੋਰਨਾਂ ਸਮਾਗਮਾਂ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੈਠਣ ਲਈ ਵਰਤਿਆ ਜਾਂਦਾ ਹੈ। ਇਹ ਕੁਰਸੀਆਂ ਲੰਬੀ ਥਾਣੇ ਦੇ ਤਤਕਾਲੀਨ ਥਾਣੇਦਾਰ 'ਚਮੇਲੀ' ਦੇ ਵੇਲੇ ਬਣਵਾਈਆਂ ਗਈਆਂ ਸਨ ਜਿਹੜਿਆਂ ਕਿ ਚਮੇਲੀ ਦੀ 'ਟੌਹਰ' ਵਾਂਗ ਸੂਬੇ ਦੇ ਸਰਕਾਰੀ ਸਫ਼ਾ 'ਚ ਮਸ਼ਹੂਰ ਹੋ ਗਈਆਂ। ਦੋਵੇਂ ਕੁਰਸੀਆਂ ਨੂੰ ਬੜੇ ਅਦਬ-ਅਦਾਬ ਨਾਲ ਲਿਆਉਣ-ਲਿਜਾਣ ਲਈ ਬਕਾਇਦਾ ਪੁਲੀਸ ਅਮਲਾ ਤਾਇਨਾਤ ਹੁੰਦਾ ਹੈ। ਆਮ ਦਿਨਾਂ ਵਿਚ ਲੰਬੀ ਥਾਣੇ ਦੀ ਸ਼ਾਨ ਵਧਾਉਂਦੀਆਂ ਇਨ੍ਹਾਂ ਕੁਰਸੀਆਂ ਹੁਣ ਪਿਛਲੇ ਚਾਰ ਦਿਨਾਂ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੀਬੀ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਲੰਬੀ ਹਲਕੇ ਦੇ 44 ਪਿੰਡਾਂ ਦੇ ਚੋਣ ਪ੍ਰਚਾਰ ਦੌਰਾਨ ਬਕਾਇਦਾ ਮੁੱਖ ਮੰਤਰੀ ਬਾਦਲ ਦੇ ਅੱਗੇ-ਅੱਗੇ ਫਿਰਦੀਆਂ ਰਹੀਆਂ ਹਨ। ਹੁਣ ਲੋਕਸਭਾ ਚੋਣਾਂ ਦੇ ਆਦਜਸ਼ ਚੋਣ ਜ਼ਾਬਤੇ ਕਰਕੇ ਫਰਕ ਸਿਰਫ਼ ਐਨਾ ਕੁ ਆਇਆ ਇਨ੍ਹਾਂ ਨੂੰ ਲਿਆਉਣ-ਲਿਜਾਣ ਵਾਲੇ ਕਰਮਚਾਰੀਆਂ ਦੀ ਵਰਦੀ 'ਖਾਕੀ' ਤੋਂ 'ਸਾਦਾ' ਹੋ ਗਈ ਅਤੇ ਵਹੀਕਲ ਸਰਕਾਰੀ ਦੀ ਜਗ੍ਹਾ ਪੁਲੀਸ ਵੱਲੋਂ ਵਗਾਰ 'ਤੇ ਲਿਆਂਦਾ ਇੱਕ ਨਿੱਜੀ ਛੋਟਾ ਹਾਥੀ ਬਣ ਗਿਆ ਹੈ। 
           ਬੀਤੀ 13 ਫਰਵਰੀ ਨੂੰ ਪਿੰਡ ਲਾਲਬਾਈ ਵਿਖੇ ਇੱਕ ਸਮਾਗਮ ਦੌਰਾਨ ਖਾਲੀ ਪਈ ਮੁੱਖ ਮੰਤਰੀ ਬਾਦਲ ਵਾਲੀ 'ਕੁਰਸੀ' ਦਾ ਇੱਕ ਆਮ ਬਜ਼ੁਰਗ ਖੂਬ 'ਲੁਤਫ਼' ਮਾਣ ਗਿਆ ਸੀ। ਉਸਨੇ ਸਿਰਫ਼ ਬੈਠਣ ਦਾ ਸੁਖ ਹੀ ਨਹੀਂ ਮਾਣਿਆ ਬਲਕਿ ਉਸ 'ਤੇ ਕੌਫ਼ੀ ਦੀਆਂ ਚੁਸਕੀਆਂ ਵੀ ਲਈਆਂ। 

 98148-26100

14 January 2014

ਧਾਰਮਿਕ ਮੇਲਿਆਂ 'ਤੇ ਭਾਰੂ ਸਿਆਸਤ



                        ਇਕਬਾਲ ਸਿੰਘ ਸ਼ਾਂਤ / ਮੋਬਾਇਲ : 98148-26100
   ਅਜੋਕੀ ਸਿਆਸਤ ਨੇ ਧਾਰਮਿਕਤਾ ਦੇ ਮਾਇਨੇ ਬਦਲ ਦਿੱਤੇ ਹਨ। ਸਿੱਖ ਧਰਮ ਜਿਹੜਾ ਕਿ ਦੁਨੀਆਂ ਭਰ ਵਿਚ ਇੱਕੋ-ਇੱਕ ਅਜਿਹਾ ਧਰਮ ਮੰਨਿਆ ਜਾਂਦਾ ਹੈ ਜਿਸਦੇ ਗੁਰੂਆਂ ਅਤੇ ਧਰਮ ਦੇ ਪੈਰੋਕਾਰਾਂ ਨੇ ਸਮੇਂ-ਸਮੇਂ ਮਨੁੱਖਤਾ ਲਈ ਸਭ ਤੋਂ ਵੱਧ ਸ਼ਹਾਦਤਾਂ ਅਤੇ ਕੁਰਬਾਨੀਆਂ ਦਿੱਤੀਆਂ। ਇਸੇ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਸਮੁੱਚੀ ਲੋਕਾਈ ਲਈ ਰਾਹੇ ਦਸ਼ੇਰੇ ਹਨ, ਉਥੇ ਦਸਮ ਪਾਤਸ਼ਾਹ ਵੱਲੋਂ ਪਿਤਾ, ਮਾਤਾ ਅਤੇ 4-4 ਪੁੱਤਰਾਂ ਦੀਆਂ ਅਦੁੱਤੀ ਕੁਰਬਾਨੀਆਂ ਜਿਹੀ ਬੇਮਿਸਾਲ ਦਾਸਤਾਨ ਕਿਧਰੇ ਨਹੀਂ ਮਿਲਦੀ। ਜੇਕਰ ਸਿੱਖ ਧਰਮ ਅਤੇ ਸਿੱਖ ਕੌਮ ਦੇ ਮੁਹਾਂਦਰੇ ਵੱਲ ਝਾਤ ਮਾਰੀਏ ਤਾਂ ਇਸਦੀ ਧਾਰਮਿਕਤਾ ਅਤੇ ਭਾਵਨਾ ਸਮੇਤ ਹੋਰਨਾਂ ਵੱਡੀ ਗਿਣਤੀ ਰਹੁ-ਰੀਤਾਂ ਸਿਆਸਤ ਦਾ ਸ਼ਿਕਾਰ ਹੋ ਕੇ ਰਹਿ ਗਈਆਂ ਹਨ। 

         
 
ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਨੂੰ ਸਮਰੱਪਿਤ ਜੋੜ ਮੇਲਿਆਂ ਅਤੇ ਧਾਰਮਿਕ ਦਿਹਾੜਿਆਂ ਮੌਕੇ ਰਾਜਸੀ ਪਾਰਟੀ ਵੱਲੋਂ ਵੋਟ-ਖਿੱਚੂ ਮਨਸ਼ੇ ਨਾਲ ਲਬਰੇਜ਼ ਸਿਆਸੀ ਕਾਨਫਰੰਸਾਂ ਇਨ੍ਹਾਂ ਮੇਲਿਆਂ ਦੀ ਅਸਲ ਭਾਵਨਾ ਨੂੰ ਉਦੇਸ਼ ਤੋਂ ਭਟਕਾਉਣ 'ਚ ਕੋਈ ਕਸਰ ਨਹੀਂ ਛੱਡਦੀਆਂ। ਸਮੁੱਚੇ ਸਿਆਸੀ ਤੰਤਰ ਚਿੱਟੇ, ਪੀਲੇ, ਨੀਲੇ ਅਤੇ ਕਾਲੇ ਸਮੇਤ ਸਾਰੀਆਂ ਕਿਸਮਾਂ ਦੇ ਸਿਆਸੀ ਬਗੁਲੇ ਆਪੋ-ਆਪਣੀਆਂ ਸਿਆਸੀ ਕਾਨਫਰੰਸਾਂ ਨੂੰ ਸਫ਼ਲ ਬਣਾÀਣ ਲਈ ਪੂਰਾ ਟਿੱਲ ਲਾਉਂਦੇ ਹਨ। ਜਿਸਦੇ ਤਹਿਤ ਲੋਕਾਂ ਨੂੰ ਬੱਸਾਂ, ਟਰੱਕਾਂ ਅਤੇ ਹੋਰ ਵਹੀਕਲਾਂ 'ਤੇ ਨੂੜ-ਨੂੜ ਕੇ ਕਾਨਫਰੰਸਾਂ 'ਚ ਲਿਆਂਦਾ ਜਾਂਦਾ ਹੈ। 
          
ਮੰਦਭਾਗਾ ਵਰਤਾਰਾ ਹੈ ਕਿ ਇਨ੍ਹਾਂ ਸਿਆਸੀ ਕਾਨਫਰੰਸਾਂ 'ਚ ਧਾਰਮਿਕ ਰਹੁ-ਰੀਤਾਂ, ਸਿੱਖ ਕੌਮ ਅਤੇ ਭਾਈਚਾਰੇ ਦੀ ਬਿਹਤਰੀ ਅਤੇ ਚੜ੍ਹਦੀਕਲਾ ਲਈ ਕੋਈ ਠੋਸ ਪ੍ਰੋਗਰਾਮ ਲਈ ਉਲੀਕੇ ਨਹੀਂ ਜਾਂਦੇ ਅਤੇ ਇਹ ਸਿਰਫ਼ ਇੱਕ-ਦੂਜੇ ਤੋਂ ਵੱਧ ਕੇ ਸਿਆਸੀ ਦੂਸ਼ਣਬਾਜ਼ੀ ਅਤੇ ਨੰਗੇ-ਚਿੱਟੇ ਗੱਪਾਂ ਨਾਲ ਲਬਰੇਜ਼ ਤਕਰੀਰਾਂ 'ਚ ਸੈਂਕੜੇ ਸਮੱਸਿਆਵਾਂ 'ਚ ਘਿਰੀ ਆਮ ਜਨਤਾ ਨੂੰ ਧਾਰਮਿਕ ਸਟਾਈਲ ਵਿਚ ਮਹਿਜ਼ ਬਰਗਲਾਉਣ ਦਾ ਸਾਧਨ ਬਣਦੀਆਂ ਹਨ। 
          
ਕਿੰਨੀ ਬੇਗੈਰਤੀ ਵਾਲਾ ਵਰਤਾਰਾ ਹੈ ਕਿ ਧਰਮ ਦੇ ਨਾਂਅ 'ਤੇ ਇਨ੍ਹਾਂ ਕਾਨਫਰੰਸਾਂ ਲਈ ਸਫ਼ੈਦਪੋਸ਼ਾਂ ਵੱਲੋਂ ਆਪਣੀਆਂ ਸਿਆਸੀ ਮੂਰਤਾਂ ਚਮਕਾਉਣ ਲਈ ਵੱਡੇ-ਵੱਡੇ ਹੋਰਡਿੰਗਾਂ, ਬੈਨਰਾਂ 'ਤੇ ਲੱਖਾਂ ਖਰਚ ਦਿੱਤੇ ਜਾਂਦੇ ਹਨ ਪਰ ਇਨ੍ਹਾਂ 'ਚ ਦਿਹਾੜਿਆਂ ਦੇ ਧਾਰਮਿਕ ਪੱਖ ਨੂੰ ਕਿਧਰੇ ਵੀ ਨਹੀਂ ਉਭਾਰਿਆ ਜਾਂਦਾ। ਸਿਤਮਜਰੀਫ਼ੀ ਦੀ ਗੱਲ ਇਹ ਵੀ ਹੈ ਕਿ ਸਿੱਖ ਗੁਰੂਆਂ ਦੇ ਬਰਾਬਰੀ ਅਤੇ ਹੱਕ-ਸੱਚ ਦੀ ਕਮਾਈ ਖਾਣ ਅਤ ਕਿਰਤ ਦੀ ਕਦਰ ਦੇ ਸੰਕਪਲ ਰੋਲ  ਦਿੱਤਾ ਗਿਆ ਹੈ। ਕਿੰਨੀ ਸ਼ਰਮ ਦੀ ਗੱਲ ਹੈ ਕਿ ਸਮੇਂ-ਸਮੇਂ ਸਿੱਖ ਧਰਮ, ਸਿੱਖ ਇਤਿਹਾਸ ਅਤੇ ਸਿੱਖ ਕੌਮ ਨੂੰ ਮੋਹਰਾ ਬਣਾ ਕੇ ਸਿਆਸੀ ਰੋਟੀਆਂ ਸੇਕਣ ਦਾ ਭਾਈਵਾਲ ਸਮੁੱਚਾ ਸਿਆਸੀ ਤੰਤਰ ਸਿੱਖ ਧਰਮ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਸਿੱਧੇ-ਅਸਿੱਧੇ ਤੌਰ 'ਤੇ ਖੋਰਾ ਲਾਉਣ 'ਚ ਜੁਟਿਆ ਹੋਇਆ ਹੈ। ਨਵੀਂ ਪੀੜ੍ਹੀ ਸਿੱਖੀ ਤੋਂ ਭਟਕ ਕੇ ਪੱਛਮੀ ਸੱਭਿਆਚਾਰ 'ਚ ਖੁੱਭਦੀ ਜਾ ਰਹੀ ਹੈ, ਨੌਜਵਾਨ ਦਸਤਾਰਾਂ ਸਜਾਉਣ ਦੀ ਬਜਾਏ ਜੈੱਲ ਕਲਚਰ ਤਹਿਤ ਸਿਰ ਦੇ ਵਾਲਾਂ ਖੜ੍ਹੇ ਕਰਨ  'ਚ ਸ਼ਾਨ ਸਮਝਦੇ ਹਨ ਅਤੇ ਨਸ਼ੇ ਅਵਾਮ ਦੇ ਹੱਡਾਂ 'ਚ ਵਸਣ ਲੱਗੇ ਹਨ। ਪਤਿਤਪੁਣਾ ਸਮਾਜਕ ਕਦਰਾਂ -ਕੀਮਤਾਂ ਨੂੰ ਆਪਣੇ ਕਲਾਵੇ 'ਚ ਲੈ ਰਿਹਾ ਹੈ।
          
  Akal
ਜ਼ਮੀਨੀ ਹਾਲਾਤ ਇਹ ਹਨ ਕਿ ਅਜੋਕੇ ਦੌਰ 'ਤੇ ਨਵੀਂ ਪੀੜ੍ਹੀ ਗੁਰਬਾਣੀ ਅਤੇ ਗੁਰਮਤਿ ਤੋਂ ਦੂਰ ਹੁੰਦੀ ਜਾ ਰਹੀ ਹੈ। ਪੰਜਾਬ ਤੋਂ ਬਾਹਰਲੇ ਸਿੱਖ ਵਸੋਂ ਖੇਤਰਾਂ 'ਚ ਪੰਜਾਬੀ ਭਾਸ਼ਾ ਆਪਣਾ ਵਜੂਦ ਗੁਆ ਰਹੀ ਹੈ ਤੇ ਸਿਰਫ਼ ਪਹਿਰਾਵੇ ਦੇ ਸਿੱਖ ਪੰਜਾਬੀ ਭਾਸ਼ਾ ਤੋਂ ਅਨਜਾਣਤਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦ­ੀ ਬਾਣੀ ਦੇ ਅਲੌਕਿਕ ਚਾਨਣ ਤੋਂ ਮੁਨੱਖੇ ਹਨ। ਧਾਰਮਿਕ ਤਖ਼ਤਾਂ 'ਤੇ ਕਾਬਜ਼ ਸਖਸੀਅਤਾਂ ਵੀ ਸਿੱਖੀ ਦੀ ਚੜ੍ਹਦੀਕਲਾ ਲਈ  ਪੰਜਾਬੀ ਭਾਸ਼ਾ ਨੂੰ ਉਤਸਾਹਤ ਕਰਨ ਲਈ ਗੰਭੀਰ ਨਹੀਂ ਹਨ ਅਤੇ ਉਹ ਸਿਰਫ਼ ਆਪਣੇ ਜਥੇਦਾਰੀਆਂ ਦੇ 'ਸੁਖ' ਨੂੰ ਸਦਾਬਹਾਰ ਰੱਖਣ ਲਈ ਸਿਆਸੀ ਲੋਕਾਂ ਦੀ ਕਠਪੁਤਲੀ ਬਣ ਕੇ ਰਹਿ ਗਏ ਹਨ। 
ਸਿਆਸੀ ਪਾਰਟੀਆਂ ਅਤੇ ਲੀਡਰਾਂ ਦੇ ਦੂਹਰੇ ਕਿਰਦਾਰ ਸਦਕਾ ਹੀ ਸਿੱਖ ਕੌਮ ਨੂੰ ਅਖੌਤੀ ਡੇਰਾਵਾਦ  ਅਤੇ ਸਿੱਧੀ-ਅਸਿੱਧੀ ਧਾਰਮਿਕ ਤਬਦੀਲੀ ਜਿਹੇ  ਗੰਭੀਰ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਖ ਧਰਮ 'ਚ ਦਲਿਤ ਸਿੱਖਾਂ ਦੀ ਪੁੱਛ-ਪ੍ਰਤੀਤ ਨਾ  ਹੋਣ ਕਰਕੇ ਉਨ੍ਹਾਂ ਦਾ ਇਸਾਈ ਧਰਮ ਅਤੇ ਨਵੇਂ ਧਰਮਾਂ ਰੂਪੀ ਡੇਰਿਆਂ ਵੱਲ ਰੁਝਾਨ ਹੋ ਰਿਹਾ ਹੈ। ਸਿੱਖ ਇਤਿਹਾਸ ਵਿਚ ਕੁਰਬਾਨੀਆਂ ਕਰਨ ਵਾਲੇ ਭਾਈ ਜੈਤੇ ਵਰਗੇ ਨਾਇਕਾਂ ਨੂੰ ਅੱਖੋਂ-ਪਰੋਖੇ ਕਰਨਾ ਅਜੋਕੇ ਸਿੱਖ ਆਗੂਆਂ ਦੀ ਸੰਕੀਰਣ ਸੋਚ ਦਾ ਹੀ ਨਤੀਜਾ ਹੈ। 
           
ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਹਰ ਸਾਲ 40 ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਮੇਲਾ ਮਾਘੀ ਮੌਕੇ ਵੱਖ-ਵੱਖ ਸਿਆਸੀ ਧਿਰਾਂ ਅਤੇ ਹੋਰਨਾਂ ਸੰਗਠਨਾਂ ਵੱਲੋਂ ਵੱਡੇ ਪੱਧਰ 'ਤੇ ਕਾਨਫਰੰਸਾਂ ਕੀਤੀਆਂ ਜਾਂਦੀਆਂ ਹਨ। ਜਿਨ੍ਹਾਂ ਵਿਚੋਂ ਜ਼ਿਆਦਾਤਰ ਦਾ ਆਚਾਰ-ਵਿਹਾਰ ਉੱਪਰਲੀਆਂ ਸਤਰਾਂ ਦੇ ਅਨੂਕੂਲ ਹੁੰਦਾ ਹੈ। ਲਗਪਗ ਦੋ ਕੁ ਸਾਲ ਪਹਿਲਾਂ ਮਾਘੀ ਮੇਲੇ ਬੀਤੇ ਵਿਧਾਨਸਭਾ ਚੋਣਾਂ ਦੌਰਾਨ ਸਿਆਸੀ ਕਾਨਫਰੰਸਾਂ ਨਾ ਹੋਣ ਦਾ  ਸੁਚੇਤ ਅਤੇ ਜਾਗਰੂਕ ਸਿੱਖ ਮਨਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਸੀ। ਜਿਸ ਨਾਲ ਮੇਲੇ ਦੀ ਦਿੱਖ 'ਚ ਸਿਆਸਤ ਰਹਿਤ ਮਾਹੌਲ  ਪੈਦਾ ਹੋਣ ਦੀ ਆਸ ਬੱਝੀ ਸੀ। ਪਰ ਇਹ ਰਵਾਇਤ ਲਗਾਤਾਰ ਜਾਰੀ ਨਾ ਰਹਿਣ ਕਰਕੇ ਭਾਵਨਾ-ਭਰਪੂਰ ਆਮ ਸਿੱਖਾਂ ਨੂੰ ਅਜਿਹੇ ਧਾਰਮਿਕ ਦਿਹਾੜਿਆਂ ਤੋਂ ਦੂਰ ਕਰਕੇ ਰੱਖ ਦਿੱਤਾ ਹੈ। ਹਾਲਾਂਕਿ ਇਨ੍ਹਾਂ ਧਾਰਮਿਕ ਦਿਹਾੜਿਆਂ ਮੌਕੇ ਸਿਆਸੀ ਲੋਕਾਂ ਨਾਲੋਂ ਨਿਹੰਗ ਸਿੰਘ ਕਈ ਗੁਣਾ ਜ਼ਿਆਦਾ  ਆਪਣਾ ਫਰਜ਼ ਨਿਭਾਉਂਦੇ ਨਜ਼ਰ ਆਉਂਦੇ ਹਨ। ਜਿਹੜੇ ਸਿੱਖੀ ਵਿਰਸੇ ਨਾਲ ਜੁੜੇ ਹੈਰਤਅੰਗੇਜ਼ ਕਰਤਵ ਵਿਖਾ ਕੇ ਲੋਕਮਨਾਂ 'ਚ ਨਵੀਂ ਰੂਹ ਫ਼ਕਦੇ ਹਨ, ਉਥੇ ਤਰਕਸ਼ੀਲ ਸੁਸਾਇਟੀ (ਪੰਜਾਬ) ਵੀ ਆਪਣੀ ਨਾਟਕ ਮੇਲਿਆਂ ਰਾਹੀਂ 'ਚ ਲੋਕਾਂ 'ਚ ਜਾਗਰੂਕਤਾ ਦਾ ਅਲਖ ਜਗਾਉਣ ਦਾ ਸ਼ਲਾਘਾਯੋਗ ਭੂਮਿਕਾ ਨਿਭਾਉਂਦੀ ਆ ਰਹੀ ਹੈ। 
          
ਜੇਕਰ ਕਦੇ ਧਰਮ, ਕਦੇ ਮੁਫ਼ਤ ਸਹੂਲਤਾਂ ਅਤੇ ਰੁਜ਼ਗਾਰ ਦੇ ਨਾਂਅ 'ਤੇ ਲੋਕਾਂ ਨੂੰ ਗੁੰਮਰਾਹ ਕਰਕੇ ਪੱਕੇ ਤੌਰ 'ਤੇ ਸੱਤਾ 'ਤੇ ਕਾਬਜ਼ ਹੋਣ ­ਦੇ ਗਲਬੇ ਪਾਲਣ ਵਾਲੀਆਂ ਧਿਰਾਂ ਗੰਭੀਰਤਾ ਅਤੇ ਧਿਰਾਂ ਸੁਹਿਦਤਾ ਨਾਲ ਧਾਰਮਿਕ ਦਿਹਾੜਿਆਂ ਮੌਕੇ ਆਪਣੀਆਂ ਸਿਆਸੀ ਪਰਵਾਜ਼ਾਂ ਨੂੰ ਤਿਆਗ ਕੇ ਸਿਰਫ਼ ਸਿੱਖ ਧਰਮ ਅਤੇ ਵਿਰਸੇ ਨੂੰ ਸੰਭਾਲਣ ਅਤੇ ਉਤਸ਼ਾਹਤ ਕਰਨ ਦੇ ਪ੍ਰੋਗਰਾਮ ਉਲੀਕਣ ਦੇ ਉਪਰਾਲੇ ਕਰਨ ਅਤੇ ਸਿੱਖ ਗੁਰੂ ਸਾਹਿਬਾਨ ਦੇ ਬਰਾਬਰੀ ਦੇ ਸੰਕਲਪ ਅਤੇ ਕਿਰਤ ਨੂੰ ਉਚਿਆਉਣ ਦੇ ਫਲਸਫ਼ੇ ਨੂੰ ਬਹਾਲ ਕਰਨ ਤਾਂ ਜੋ ਮੁਲਕ ਦੀ ਆਜ਼ਾਦੀ 'ਚ ਸਭ ਤੋਂ ਵੱਡਾ ਰੋਲ ਨਿਭਾਉਣ ਵਾਲੀ ਸਿੱਖ ਕੌਮ ਯਕੀਨੀ ਤੌਰ 'ਤੇ ਧਾਰਮਿਕ ਪੱਖੋਂ ਸਿੱਖ ਕੌਮ ਨੂੰ ਵੱਡਾ ਹੁਲਾਰਾ ਮਿਲ ਸਕਦਾ ਹੈ। ਇਸਦੇ ਨਾਲ ਨਾ ਸਿਰਫ਼ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤੀ ਹਾਸਲ ਹੋਵੇਗੀ ਬਲਕਿ ਸਮੁੱਚੀ ਕੌਮ ਤੇ ਭਵਿੱਖੀ ਦਿਸਹੱਦੇ ਵੀ ਕਾਇਮ ਹੋਣਗੇ।