06 January 2014

ਹੱਦ ਦੇ ਆਰ-ਪਾਰ : ਕਿੱਲਿਆਂਵਾਲੀ ਤੇ ਡੱਬਵਾਲੀ ਦਾ ਸੁਮੇਲ

ਇਕਬਾਲ ਸਿੰਘ ਸ਼ਾਂਤ 

- 98148-26100


ਡੱਬਵਾਲੀ ਸ਼ਹਿਰ 1 ਨਵੰਬਰ 1966 ਨੂੰ ਪੰਜਾਬ ਦੇ ਵੱਖ ਹੋਏ ਛੋਟੇ ਭਰਾ ਹਰਿਆਣੇ ਦਾ ਛੇਕੜਲਾ ਸ਼ਹਿਰ ਹੈ। ਲਗਪਗ 55 ਹਜ਼ਾਰ ਦੀ ਅਬਾਦੀ ਵਾਲੇ ਸ਼ਹਿਰ ਨੂੰ ਹਰਿਆਣੇ ਦੇ ਸਭ ਤੋਂ ਵੱਡੇ ਸਬ ਡਿਵੀਜ਼ਨ ਦਾ ਦਰਜਾ ਵੀ ਹਾਸਲ ਹੈ। ਉੱਥੇ ਡੱਬਵਾਲੀ ਦੇ ਉੱਤਰ-ਪੱਛਮ ਵਿੱਚ ਵਸਿਆ ਮੰਡੀ ਕਿੱਲਿਆਂਵਾਲੀ ਗੁਆਂਢੀ ਸੂਬੇ ਪੰਜਾਬ ਦੇ ਹਕੂਮਤੀ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਦਾ ਛੇਕੜਲਾ ਉੱਭਰਦਾ ਹੋਇਆ ਕਸਬਾ ਰੂਪੀ ਪਿੰਡ ਹੈ ਜਿਸ ਦਾ ਜਨਮ ਮਹਾਂ ਪੰਜਾਬ ਵੇਲੇ ਦੇ ਡੱਬਵਾਲੀ ਵਿੱਚੋਂ ਹੀ ਹੋਇਆ


ਮੰਡੀ ਕਿੱਲਿਆਂਵਾਲੀ ਸਥਿਤ ਚੌਧਰੀ ਦੇਵੀ ਲਾਲ
ਯਾਦਗਾਰੀ ਸਮਾਰ
        ਭਾਵੇਂ ਸਰਕਾਰੀ ਖਾਤਿਆਂ ਵਿੱਚ ਇਹ ਖੇਤਰ ਦੋ ਵੱਖ-ਵੱਖ ਸੂਬਿਆਂ ਦੇ ਹਿੱਸੇ ਹਨ ਪਰ ਹਕੀਕੀ ਤੌਰਤੇ ਇਹ ਆਪਸ ਇੰਨੇ ਕੁ ਘੁਲੇ-ਮਿਲੇ ਹੋਏ ਹਨ ਕਿ ਆਮ ਲੋਕਾਂ ਨੂੰ ਸੂਬਾਈ ਹੱਦ ਦੀ ਸ਼ਨਾਖ਼ਤ ਕਰਨੀ ਔਖੀ ਹੋ ਜਾਂਦੀ ਹੈ। ਇੱਥੋਂ ਦੇ ਬਹੁਤੇ ਘਰ ਤਾਂ ਅਜਿਹੇ ਹਨ ਜਿਨ੍ਹਾਂ ਦੇ ਘਰਾਂ ਵਿੱਚ ਰੋਜ਼ਾਨਾ ਸੂਰਜ ਦੀ ਅਖੀਰਲੀ ਕਿਰਨ ਪੰਜਾਬ ਵਿੱਚੋਂ ਆਉਂਦੀ ਹੈ ਤੇ ਦਿਨ ਚੜ੍ਹਦੇ ਸਾਰ ਸੂਰਜ ਉਨ੍ਹਾਂ ਦੇ ਬਨੇਰੇਤੇ ਦਸਤਕ ਹਰਿਆਣੇ ਦੀ ਹੱਦ ਤੋਂ ਦਿੰਦਾ ਹੈ। ਬਹੁਤੇ ਘਰ ਅਜਿਹੇ ਵੀ ਹਨ ਜਿਨ੍ਹਾਂ ਦਾ ਇੱਕ ਬੂਹਾ ਹਰਿਆਣੇ ਵਿੱਚ ਅਤੇ ਦੂਜਾ ਪੰਜਾਬ ਵਿੱਚ ਖੁੱਲ੍ਹਦਾ ਹੈ ਜਦੋਂਕਿ ਬਥੇਰਿਆਂ ਦੇ ਘਰੇ ਬਿਜਲੀ ਪੰਜਾਬ ਦੀ ਆਉਂਦੀ ਹੈ ਤੇ ਉਹ ਪਾਣੀ ਹਰਿਆਣੇ ਦਾ ਪੀਂਦੇ ਹਨ ਅਤੇ ਕਈ ਪਾਣੀ ਪੰਜਾਬ ਦਾ ਪੀਂਦੇ ਹਨ। ਬਿਜਲੀ ਹਰਿਆਣੇ ਦੀ ਵਰਤਦੇ ਹਨ। ਪਿੰਡ ਨਰਸਿੰਘ ਕਾਲੋਨੀ ਡੱਬਵਾਲੀ ਦੇ ਉੱਤਰ-ਪੂਰਬ ਵਿੱਚ ਹੈ
          ਸੂਬਾਈ ਹੱਦਾਂ ਦੇ ਅਸਲ ਸੁੱਖ ਨੂੰ ਮਾਨਣ ਵਾਲਿਆਂ ਵਿੱਚ ਸ਼ੁਮਾਰ ਮਾਤਾ ਧੰਨਜੀਤ ਕੌਰ ਪਤਨੀ ਮਰਹੂਮ ਮਨਸਾ ਸਿੰਘ ਦਾ ਪਰਿਵਾਰ ਵੀ ਸ਼ਾਮਲ ਹੈ ਜਿਨ੍ਹਾਂ ਦੇ ਘਰ ਦਾ ਇੱਕ ਬੂਹਾ ਡੱਬਵਾਲੀ ਦੇ ਵਾਰਡ ਨੰਬਰ 2 ਦੀ ਗਲੀ ਹੈ ਅਤੇ ਦੂਜਾ ਮੰਡੀ ਕਿੱਲਿਆਂਵਾਲੀ ਦੇ ਵਾਰਡ ਨੰਬਰ 6 ਦੀਲਾਲ ਜੀ ਵਾਲੀਗਲੀ ਖੁੱਲ੍ਹਦਾ ਹੈ। ਬਜ਼ੁਰਗ ਔਰਤ ਧੰਨਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਹਰਿਆਣੇ ਅਤੇ ਪੰਜਾਬ ਦੋਵਾਂ ਦੇ ਪਾਣੀ ਦੇ ਕੁਨੈਕਸ਼ਨ ਹਨ ਜਦੋਂਕਿ ਉਹ ਬਿਜਲੀ ਕੁਨੈਕਸ਼ਨ ਪੰਜਾਬ ਤੋਂ ਲਿਆ ਹੋਇਆ ਹੈ। ਇਸੇ ਤਰ੍ਹਾਂ ਡੱਬਵਾਲੀ ਦੀ ਅਖੀਰਲੀ ਦੁਕਾਨ ਮੈਸਰਜ਼ ਤਿਲਕ ਰਾਮ ਸੁਰਿੰਦਰ ਮੋਹਣ ਦੇ ਮਾਲਕ ਪ੍ਰੀਤਮ ਬਾਂਸਲ ਨੇ ਆਖਿਆ ਕਿ ਉਨ੍ਹਾਂ ਦੇ ਨਾਲ ਲੱਗਦੀ ਦੁਕਾਨ ਗੁਆਂਢੀ ਸੂਬੇ ਪੰਜਾਬ ਦੀ ਹਦੂਦ ਪੈਂਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਾਡੇ ਲਈ ਇਹ ਵਰਤਾਰਾ ਆਮ ਹੈ ਪਰ ਬਾਹਰਲੇ ਲੋਕਾਂ ਲਈ ਕਿਸੇ ਅਦਭੁਤ ਨਜ਼ਾਰੇ ਤੋਂ ਘੱਟ ਨਹੀਂ
            ਡੱਬਵਾਲੀ ਸ਼ਹਿਰ ਹੁਣ ਤਕ ਹਮੇਸ਼ਾਂ ਕਾਰੋਬਾਰ ਪੱਖੋਂ ਮੰਡੀ ਕਿੱਲਿਆਂਵਾਲੀਤੇ ਹਾਵੀ ਰਿਹਾ ਹੈ ਪਰ ਸੀਮਿੰਟ, ਲੋਹਾ ਤੇ ਮਾਰਬਲ ਦੇ ਕਾਰੋਬਾਰ ਵਿੱਚ ਖੇਤਰ ਮੰਡੀ ਕਿੱਲਿਆਂਵਾਲੀ ਦੀ ਤੂਤੀ ਬੋਲਦੀ ਹੈ ਜਦੋਂਕਿ ਡਿਸਪੋਜ਼ਲ ਦੀਆਂ ਜੀਪਾਂ ਬਣਾਉਣ ਦੇ ਮਾਮਲੇ ਵਿੱਚ ਡੱਬਵਾਲੀ ਦਾ ਨਾਂ ਵਿਦੇਸ਼ਾਂ ਤਕ ਮਸ਼ਹੂਰ ਹੈ। ਇਸ ਤੋਂ ਇਲਾਵਾ ਇੱਥੋਂ ਦੇ ਦੋਵੇਂ ਪਾਸਿਆਂ ਦੇ ਲੋਕਾਂ ਨੂੰ ਹਰਿਆਣਵੀ ਅਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਦੀ ਪੜ੍ਹਾਈ ਕਰਨ ਦੇ ਬਰਾਬਰ-ਬਰਾਬਰ ਮੌਕੇ ਹਾਸਲ ਹਨ। ਇਹ ਵਿਲੱਖਣ ਵਰਤਾਰਾ ਵੀ ਇਸੇ ਸ਼ਹਿਰ ਦੇ ਹਿੱਸੇ ਆਉਂਦਾ ਹੈ ਕਿ ਡੱਬਵਾਲੀ ਸ਼ਹਿਰ ਦੀ 50 ਫ਼ੀਸਦੀ ਵਸੋਂ ਨੂੰ ਵੰਡ ਦੇ 47 ਵਰ੍ਹਿਆਂ ਬਾਅਦ ਵੀ ਪੀਣ ਦੇ ਪਾਣੀ ਦੀ ਸਪਲਾਈ ਮੰਡੀ ਕਿੱਲਿਆਂਵਾਲੀ ਸਥਿਤ ਹਰਿਆਣਾ ਦੇ ਜਨ-ਸਿਹਤ ਵਿਭਾਗ ਦੇ ਵਾਟਰ ਵਰਕਸ ਤੋਂ ਹੁੰਦੀ ਹੈ। ਇਸ ਵਾਟਰ ਵਰਕਸ ਨੂੰ ਨਹਿਰੀ ਪਾਣੀ ਦੀ ਸਪਲਾਈ ਪੰਜਾਬ ਦੇ ਕਿੱਲਿਆਂਵਾਲੀ ਮਾਈਨਰ ਤੋਂ ਹੁੰਦੀ ਹੈ ਜਦੋਂਕਿ ਡੱਬਵਾਲੀ ਦੇ 50 ਫ਼ੀਸਦੀ ਹਿੱਸੇ ਦਾ ਸੀਵਰੇਜ਼ ਡਿਸਪੋਜ਼ਲ ਸਿਸਟਮ ਵੀ ਪੰਜਾਬ ਦੇ ਮੰਡੀ ਕਿੱਲਿਆਂਵਾਲੀ ਦੇ ਰਕਬੇ ਵਿੱਚ ਸਥਿਤ ਹੈ। ਭਾਵੇਂ ਇਹ ਹੱਦੀ ਇਲਾਕਾ ਮਹਾਂ-ਪੰਜਾਬ ਦੀ ਵੰਡ ਨਾਲ ਦੋ ਵੱਖ-ਵੱਖ ਭਾਗਾਂ ਤਕਸੀਮ ਹੋ ਗਿਆ ਸੀ ਪਰ ਪੰਜਾਬ ਰਾਜ ਬਿਜਲੀ ਬੋਰਡ (ਹੁਣ ਪਾਵਰਕੌਮ) ਮੰਡੀ ਕਿੱਲਿਆਂਵਾਲੀ ਦਾ ਸਬ ਡਿਵੀਜ਼ਨ ਅਜੇ ਵੀ ਸਰਕਾਰੀ ਦਸਤਾਵੇਜ਼ਾਂ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਸਬ ਡਿਵੀਜ਼ਨ ਡੱਬਵਾਲੀ ਵਜੋਂ ਬਰਕਰਾਰ ਹੈ। ਇਹ ਵੀ ਅਜੀਬ ਇਤਫ਼ਾਕ ਹੈ ਕਿ ਜਿੱਥੇ ਡੱਬਵਾਲੀ ਸ਼ਹਿਰ ਦਾ ਵਜੂਦ ਨੇੜਲੇ ਪਿੰਡ ਡੱਬਵਾਲੀ ਦੇ ਨਾਂ ਤੋਂ ਹੋਂਦ ਵਿੱਚ ਆਇਆ, ਉੱਥੇ ਪਿੰਡ ਕਿੱਲਿਆਂਵਾਲੀ ਦੀ ਸ਼ਹਿਰੀਕਰਨ ਵਜੋਂ ਮੰਡੀ ਕਿੱਲਿਆਂਵਾਲੀ ਦਾ ਜਨਮ ਹੋਇਆ। ਇਹ ਦੋਵੇਂ ਕਸਬੇ ਹੁਣ ਤਕ ਮਾਲ ਵਿਭਾਗ ਦੇ ਰਿਕਾਰਡ ਵਿੱਚ ਇਨ੍ਹਾਂ ਦੋਵੇਂ ਪਿੰਡਾਂ ਦੇ ਨਾਂ ਤਹਿਤ ਜਾਣੇ ਜਾਂਦੇ ਰਹੇ ਹਨ
           ਗੱਲ ਇੱਥੇ ਹੀ ਨਹੀਂ ਮੁੱਕਦੀ ਮੰਡੀ ਕਿੱਲਿਆਂਵਾਲੀ ਦੇ ਵਾਟਰ ਵਰਕਸ ਖੇਤਰ ਦੇ ਸੈਂਕੜੇ ਮਕਾਨਾਂ ਦੇ ਸੀਵਰੇਜ਼ ਕੁਨੈਕਸ਼ਨ ਵੀ ਹਰਿਆਣਾ ਜਨ-ਸਿਹਤ ਵਿਭਾਗ ਦੇ ਅਧੀਨ ਹਨ ਅਤੇ ਉਸੇ ਨੂੰ ਬਿੱਲ ਭਰਦੇ ਹਨ। ਇਸੇ ਤਰ੍ਹਾਂ ਨਰਸਿੰਘ ਕਾਲੋਨੀ ਦੀਆਂ ਗਲੀਆਂ ਇੰਨੀਆਂ ਡੱਬਵਾਲੀ ਨਾਲ ਜੁੜੀਆਂ ਹੋਈਆਂ ਹਨ ਕਿ ਜਿਨ੍ਹਾਂਚੋਂ ਲਾਂਘੇ ਸਮੇਂ ਸੂਬਾਈ ਹੱਦ ਟੱਪਣ ਬਾਰੇ ਮਹਿਸੂਸ ਤਕ ਨਹੀਂ ਹੁੰਦਾ। ਸਿਰਫ਼ ਦੋਵੇਂ ਪਾਸਿਆਂ ਦੇ ਲੋਕਾਂ ਨੂੰ ਡੱਬਵਾਲੀ ਦੀਆਂ ਸੀਮਿੰਟ ਅਤੇ ਨਰਸਿੰਘ ਕਾਲੋਨੀ ਦੀਆਂ ਕੱਚੀਆਂ ਗਲੀਆਂਤੇ ਪੈਰ ਧਰਦੇ ਸਮੇਂ ਹੀ ਸੂਬਾ ਬਦਲਣ ਦਾ ਅਹਿਸਾਸ ਹੁੰਦਾ ਹੈ ਹਾਲਾਂਕਿ ਮੰਡੀ ਕਿੱਲਿਆਂਵਾਲੀ ਵਿੱਚ ਸਥਿਤ ਪੰਨਾ ਲਾਲ ਸਾਬਕਾ ਪ੍ਰਧਾਨ ਵਾਲੀ ਗਲੀ ਦੀ ਵਿਲੱਖਣਤਾ ਦਾ ਆਪਣਾ ਅਹਿਸਾਸ ਹੈ ਜਿਸ ਦੇ ਛਿਪਦੇ ਵਾਲੇ ਪਾਸੇ ਮੂੰਹਾਂ ਵਾਲੇ ਮਕਾਨਾਂ ਦੇ ਪਿਛਲੀ 4-5 ਫੁੱਟ ਜਗ੍ਹਾ ਹਰਿਆਣੇ ਦੀ ਹਦੂਦ ਵਿੱਚ ਆਉਂਦੀ ਹੈ। ਇਸੇ ਤਰ੍ਹਾਂ ਡੱਬਵਾਲੀ ਵਿਖੇ ਕੌਮੀ ਸ਼ਾਹ ਮਾਰਗ-9 (ਦਿੱਲੀ-ਫ਼ਾਜ਼ਿਲਕਾ ਸੜਕ) ’ਤੇ ਸਥਿਤ ਰੇਲਵੇ ਬੀ-32 ’ਤੇ ਛੇਤੀ ਬਣਨ ਵਾਲਾ ਚਹੁੰ ਮਾਰਗੀ ਰੇਲਵੇ ਓਵਰਬ੍ਰਿਜ ਵੀ ਹੱਦਾਂ ਦੇ ਮਿਲਾਪ ਨਵਾਂ ਕੀਰਤੀਮਾਨ ਸਥਾਪਤ ਕਰੇਗਾ। ਇਹ ਓਵਰਬ੍ਰਿਜ ਹਰਿਆਣੇਚੋਂ ਸ਼ੁਰੂ ਹੋ ਕੇ ਪੰਜਾਬ ਦੀ ਮੰਡੀ ਕਿੱਲਿਆਂਵਾਲੀ ਦੇ ਰਕਬੇ ਵਿੱਚ ਉੱਤਰੇਗਾ
             ਜੇ ਗੱਲ ਸਾਂਝੀਆਂ ਸਹੂਲਤਾਂ ਦੀ ਕਰੀਏ ਤਾਂਹੱਦਇਸ ਤ੍ਰਿਵੇਣੀ ਸ਼ਹਿਰ ਲਈ ਧਰਤੀਤੇਸਵਰਗਹੈ। ਡੱਬਵਾਲੀ ਦੇ ਲੋਕ ਪੰਜਾਬ ਦੇ ਮੋਬਾਈਲ ਨੈੱਟਵਰਕ ਦਾ ਰੱਜ ਕੇ ਆਨੰਦ ਮਾਣਦੇ ਹਨ, ਉੱਥੇ ਪੰਜਾਬ ਵਾਲੇ ਪਾਸੇ ਦੇ ਲੋਕ ਹਰਿਆਣਵੀ ਮੋਬਾਈਲ ਨੈੱਟਵਰਕ ਅਤੇ 3-ਜੀ ਇੰਟਰਨੈੱਟ ਦੀਆਂ ਮੌਜਾਂ ਲੁੱਟਦੇ ਹਨ। ਬਸ ਸਿਰਫ਼ ਇੱਕੋ ਦਿੱਕਤ ਹੈ ਕਿ ਇਸ ਖੇਤਰ ਵਿੱਚ ਰੋਮਿੰਗ ਦੀ ਬੇਵਜ੍ਹਾ ਮਾਰ ਤੋਂ ਬਚਣ ਲਈ ਅੰਤਰਰਾਜੀ ਮੋਬਾਈਲ ਸੇਵਾਵਾਂ ਲੈਣ ਲਈ ਲੋਕਾਂ ਨੂੰ ਆਪਣੇ ਮੋਬਾਈਲਮੈਨੂਅਲ ਨੈੱਟਵਰਕਉੱਤੇ ਸੈੱਟ ਕਰਨੇ ਪੈਂਦੇ ਹਨ
           ਮਰਹੂਮ ਚੌਧਰੀ ਬੰਸੀ ਲਾਲ ਦੀ ਸਰਕਾਰ ਵੇਲੇਸ਼ਰਾਬਬੰਦੀਦੌਰਾਨ ਡੱਬਵਾਲੀ ਹਰਿਆਣੇ ਦਾ ਇੱਕ ਅਜਿਹਾ ਸ਼ਹਿਰ ਸੀ ਜਿੱਥੇ ਸਰਕਾਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸ਼ਰਾਬਬੰਦੀ ਨੂੰ ਲਾਗੂ ਕਰਨ ਵਿੱਚ ਅਸਫ਼ਲ ਸਾਬਤ ਹੋਈ ਸੀ। ਡੱਬਵਾਲੀ ਦੇ ਸ਼ਰਾਬ ਪੀਣ ਦੇ ਸ਼ੌਕੀਨ ਮੰਡੀ ਕਿੱਲਿਆਂਵਾਲੀ ਵਿੱਚੋਂ ਸ਼ਰਾਬ ਖ਼ਰੀਦ ਕੇ ਬੜੇ ਆਰਾਮ ਨਾਲ ਪੰਜਾਬ-ਹਰਿਆਣੇ ਦੀਆਂ ਸਾਂਝੀਆਂ ਗਲੀਆਂ ਰਾਹੀਂ ਸ਼ਰਾਬ ਸਮੇਤ ਹਰਿਆਣੇ ਵਿੱਚ ਦਾਖਲ ਹੋ ਜਾਂਦੇ ਸਨ। ਅੱਜ ਵੀ ਭਾਵੇਂ ਪੰਜਾਬ ਦਾਰੂ ਹਮੇਸ਼ਾਂ ਵਾਂਗ ਮਹਿੰਗੀ ਹੈ ਪਰ ਡੱਬਵਾਲੀ ਅਤੇ ਕਿੱਲਿਆਂਵਾਲੀ ਵਿੱਚ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੀਆਂ ਕੀਮਤਾਂ ਲਗਪਗ ਬਰਾਬਰ ਹੀ ਹੁੰਦੀਆਂ ਹਨ ਪਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤ ਕ੍ਰਮਵਾਰ ਲਗਪਗ 5 ਰੁਪਏ ਅਤੇ 1-2 ਰੁਪਏ ਪ੍ਰਤੀ ਲੀਟਰ ਦਾ ਫ਼ਰਕ ਹੋਣ ਕਰਕੇ ਪੰਜਾਬ ਦੇ ਲੋਕ ਪੈਟਰੋਲ ਡੱਬਵਾਲੀਓਂ ਪੁਆਉਂਦੇ ਹਨ, ਜਦੋਂਕਿ ਹਰਿਆਣਵੀ ਡੀਜ਼ਲ ਪੁਆਉਣ ਲਈ ਪੰਜਾਬ ਦੇ ਪੈਟਰੋਲ ਪੰਪਾਂ ਨੂੰ ਤਰਜੀਹ ਦਿੰਦੇ ਹਨ। ਡੱਬਵਾਲੀ ਵਿੱਚ ਕਹਾਵਤ ਹੈ ਕਿ ਪੰਜਾਬ ਵਿੱਚੋਂ ਡੱਬਵਾਲੀ ਆਉਣ ਵਾਲੇ ਸ਼ਰਾਬ ਦੇ ਸ਼ੌਕੀਨ ਰਿਸ਼ਤੇਦਾਰ ਦਾਰੂ ਦਾ ਕੋਟਾ ਲੈ ਕੇ ਅਤੇ ਪੈਟਰੋਲ ਦੀ ਟੈਂਕੀ ਫੁੱਲ ਕਰਵਾ ਕੇ ਆਉਣ-ਜਾਣ ਦਾ ਖਰਚਾ ਕੱਢ ਕੇ ਮੁੜਦੇ ਹਨ
           ਹੱਦਾਂ ਦਾ ਇਹ ਜੋੜ-ਮੇਲਾ ਟੈਕਸ ਚੋਰ, ਜਰਾਇਮ ਪੇਸ਼ਾਵਰਾਂ ਅਤੇ ਨਸ਼ਿਆਂ ਦੇ ਤਸਕਰਾਂ ਲਈ ਵੀ ਵੱਡੀ ਸੁਰੰਗ ਤੋਂ ਘੱਟ ਨਹੀਂ। ਹਰਿਆਣੇ ਤੇ ਪੰਜਾਬ ਵੱਖ-ਵੱਖ ਵਸਤੂਆਂਤੇ ਟੈਕਸ ਦੀ ਦਰ ਵਿੱਚ ਫ਼ਰਕ ਕਰਕੇ ਜ਼ਿਆਦਾਤਰ ਵਪਾਰੀ, ਸਨਅਤਕਾਰ ਅਤੇ ਦੋ ਨੰਬਰੀਏ ਦੋਹਾਂ ਧਿਰਾਂ ਦੇ ਅਫ਼ਸਰਾਂ ਦੀ ਕਥਿਤ ਮਿਲੀਭੁਗਤ ਨਾਲ ਰੱਜ ਕੇ ਗਾਹ ਪਾਉਂਦੇ ਹਨ। ਵਪਾਰੀਆਂ ਨੇ ਸਹੂਲਤ ਅਨੁਸਾਰ ਪੰਜਾਬ ਅਤੇ ਹਰਿਆਣਾ ਖੇਤਰ ਦੀਆਂ ਗਲੀਆਂ ਵਿੱਚ ਟੈਕਸ ਦੀ ਚੋਰੀ ਲਈ ਆਪਣੇ ਗੁਦਾਮ ਬਣਾ ਰੱਖੇ ਹਨ ਜਿੱਥੋਂ ਦੋਹਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਸਲਾਨਾ ਕਰੋੜਾਂ ਰੁਪਏ ਦਾ ਚੂਨਾ ਲਾਇਆ ਜਾਂਦਾ ਹੈ। ਸੂਤਰਾਂ ਅਨੁਸਾਰ ਪੰਜਾਬ ਦੇ ਸੇਲਜ਼ ਟੈਕਸ ਦੀ ਚੋਰੀ ਵਿੱਚ ਕੁਝ ਟਰਾਂਸਪੋਰਟਰਾਂ ਦੀ ਸੇਲਜ਼ ਟੈਕਸ ਵਿਭਾਗ ਪੰਜਾਬ ਦੇ ਅਧਿਕਾਰੀਆਂ ਨਾਲ ਤਕੜੀ ਗੰਢ-ਤੁਪ ਹੈ ਜਿਸ ਦੇ ਸਦਕਾ ਦਿੱਲੀਓਂ ਆਇਆ ਮਾਲ ਡੱਬਵਾਲੀ ਲੁਹਾ ਕੇ ਮੁੜ ਤੋਂ ਨਵੇਂ ਸਿਰਿਓਂ ਕੱਚੀਆਂ ਪੱਕੀਆਂ ਬਿਲਟੀਆਂ ਵਿਖਾ ਕੇ ਲੱਖਾਂ ਦੇ ਟੈਕਸ ਦੀ ਚੋਰੀ ਹੁੰਦੀ ਹੈ। ਇਹ ਇਲਾਕਾਕ੍ਰਿਕਟ ਬੁੱਕੀਜ਼’ (ਕ੍ਰਿਕਟ ਸੱਟੇ) ਦੀ ਨਰਸਰੀ ਵਜੋਂ ਵੀ ਜਾਣਿਆ ਜਾਂਦਾ ਹੈ। ਡੱਬਵਾਲੀ-ਮੰਡੀ ਕਿੱਲਿਆਂਵਾਲੀ ਵਿਚ 100 ਦੇ ਕਰੀਬ ਕ੍ਰਿਕਟ ਬੁੱਕੀਜ਼ ਹਨ ਜਿਨ੍ਹਾਂ ਦੇ ਵਿਦੇਸ਼ਾਂ ਤਕ ਵੀ ਤਾਰ ਜੁੜੇ ਦੱਸੇ ਜਾਂਦੇ ਹਨ ਅਤੇ ਕ੍ਰਿਕਟ ਮੈਚਾਂ ਦੇ ਸੀਜ਼ਨ ਇਹ ਬੁੱਕੀਜ਼ ਕਰੋੜਾਂ ਰੁਪਏ ਦਾ ਕਾਰੋਬਾਰ ਕਰਦੇ ਹਨ
             ਕਈ ਵਾਰਦਾਤਾਂ ਵਿੱਚ ਇੱਕ-ਦੂਜੇ ਦੇ ਖੇਤਰ ਦਾ ਝਮੇਲਾ ਖੜ੍ਹਾ ਕਰਕੇ ਦੋਵੇਂ ਪਾਸਿਆਂ ਦੀ ਪੁਲੀਸ ਕਾਰਵਾਈ ਤੋਂ ਪਾਸਾ ਵੱਟ ਜਾਂਦੀ ਹੈ ਅਤੇ ਕਈ ਵਾਰ ਲਾਹਾ ਲੈਂਦਿਆਂ ਦੂਜੇ ਦੇ ਇਲਾਕੇ ਵਿੱਚੋਂਬੰਦੇਵੀ ਚੁੱਕ ਲਏ ਜਾਂਦੇ ਹਨ ਪਰ ਕੌਮੀ ਸ਼ਾਹ ਮਾਰਗ-9 (ਫ਼ਾਜ਼ਿਲਕਾ-ਦਿੱਲੀ ਜਰਨੈਲੀ ਸੜਕ) ’ਤੇ ਪੰਜਾਬ ਹੱਦ ਦੇ ਨੇੜੇ ਕਰੀਬ ਸੌ-ਸਵਾ ਸੌ ਮੀਟਰ ਲੰਬਾ ਰਕਬਾ ਅਜਿਹਾ ਹੈ ਜਿੱਥੇ ਦੋਵੇਂ ਸੂਬਿਆਂ ਦੀ ਪੁਲੀਸ ਨੂੰ ਆਮ ਜਨਤਾ ਨੇ ਵੀਹਾਂ ਵਾਰ ਮਜਬੂਰ ਹੁੰਦਿਆਂ ਵੇਖਿਆ ਹੈ। ਛਿਪਦੇ ਵਾਲਾ ਪਾਸਾ ਹਰਿਆਣੇ ਵਿੱਚ ਸਥਿਤ ਹੈ ਤੇ ਚੜ੍ਹਦੇ ਵਾਲੇ ਪਾਸਾ ਪੰਜਾਬ ਵਿੱਚ। ਦੋਵੇਂ ਪਾਸਿਆਂ ਦੀ ਪੁਲੀਸ ਵੱਡੇ-ਵੱਡੇ ਅਪਰਾਧੀਆਂ ਨੂੰ ਕਾਬੂ ਕਰਨ ਦਾ ਦਮ ਭਰਦੀ ਹੋਵੇ ਪਰ ਉਹ ਸਟਰਾਈਗਰਤੇ ਜੂਆ ਖਿਡਾਉਣ ਵਾਲੇ ਜੁਆਰੀਆਂਤੇ ਨੱਥ ਪਾਉਣ ਵਿੱਚ ਕਾਮਯਾਬ ਨਹੀਂ ਹੋ ਸਕੀ। ਜਦੋਂ ਇੱਕ ਪਾਸੇ ਦੀ ਪੁਲੀਸ ਨੂੰ ਵੇਖ ਕੇ ਸੜਕ ਪਾਰ ਦੂਜੇ ਸੂਬੇ ਦੀ ਹੱਦ ਵਿੱਚ ਜਾ ਕੇ ਆਪਣੀ ਦਰੀ ਵਿਛਾ ਲੈਂਦੇ ਹਨ, ਦੂਜੇ ਦੀ ਪੁਲੀਸ ਦੇ ਆਉਣ ਦੀ ਸੂਹ ਪੈਣਤੇ ਪਹਿਲੇ ਵਾਪਸ ਚਲੇ ਜਾਂਦੇ ਹਨ
         ਅੱਜ ਚੋਣ ਕਮਿਸ਼ਨ ਦਾ ਰਿਕਾਰਡ ਖੰਘਾਲਿਆ ਜਾਵੇ ਤਾਂ ਡੱਬਵਾਲੀ ਤੇ ਨਰਸਿੰਘ ਕਾਲੋਨੀ ਦੇ ਦਰਜਨਾਂ ਲੋਕਾਂ ਦੇ ਨਾਂ ਮੰਡੀ ਕਿੱਲਿਆਂਵਾਲੀ ਦੀ ਵੋਟਰ ਸੂਚੀ ਵਿੱਚ ਦਰਜ ਹਨ ਅਤੇ ਮੰਡੀ ਕਿੱਲਿਆਂਵਾਲੀ ਦੇ ਲੋਕਾਂ ਦੇ ਨਾਂ ਡੱਬਵਾਲੀ ਦੀਆਂ ਵੋਟਰ ਸੂਚੀ ਵਿੱਚ। ਆਮ ਤੌਰਤੇ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਵਿਚਕਾਰ ਆਪੋ-ਆਪਣੇ ਖੇਤਰ ਨੂੰ ਵਪਾਰਕ ਤੌਰਤੇ ਮਜ਼ਬੂਤ ਕਰਨ ਦੀ ਦੌੜ ਜਿਹੀ ਲੱਗੀ ਰਹਿੰਦੀ ਹੈ। ਸੀਵਰੇਜ਼ ਡਿਸਪੋਜ਼ਲ ਦੇ ਕੁਨੈਕਸ਼ਨ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਪਬਲਿਕ ਹੈਲਥ ਵਿਭਾਗ ਆਹਮੋ-ਸਾਹਮਣੇ ਦੀ ਸਥਿਤੀ ਵਿੱਚ ਰਹਿੰਦੇ ਹਨ। ਅੱਜ-ਕੱਲ੍ਹ ਹਰਿਆਣਵੀ ਸੀਵਰੇਜ਼ ਡਿਸਪੋਜ਼ਲ ਕੁਨੈਕਸ਼ਨ ਜੋੜਨ ਲਈ ਪੰਜਾਬ ਜਲ ਅਤੇ ਸੈਨੀਟੇਸ਼ਨ ਵਿਭਾਗ ਹਰਿਆਣੇ ਵਾਲਿਆਂ ਦੀਆਂ ਲੇਲ੍ਹੜੀਆਂ ਕੱਢਦਾ ਨਜ਼ਰ ਆਉਂਦਾ ਹੈ। ਅਕਾਲੀ ਦਲ ਦੀ ਹਰ ਸਰਕਾਰ ਸਮੇਂ ਮੰਡੀ ਕਿੱਲਿਆਂਵਾਲੀ ਨੂੰ ਵਪਾਰਕ ਪੱਖੋਂ ਮਜ਼ਬੂਤ ਕਰਨ ਦਾ ਤਹੱਈਆ ਕੀਤਾ ਜਾਂਦਾ ਹੈ। ਐਤਕੀਂ ਵੀ ਅਕਾਲੀ ਮੰਡੀ ਕਿੱਲਿਆਂਵਾਲੀ ਨੂੰ ਡੱਬਵਾਲੀ ਦੀ ਬਰਾਬਰੀਤੇ ਲਿਆਉਣ ਲਈ ਸਰਗਰਮੀ ਨਾਲ ਕੋਸ਼ਿਸ਼ਾਂ ਜਾਰੀ ਹਨ। ਹਾਲਾਂਕਿ ਅਜੇ ਤਕ ਮੰਡੀ ਕਿੱਲਿਆਂਵਾਲੀ ਨੂੰ ਨਗਰ ਪੰਚਾਇਤ ਦਾ ਦਰਜਾ ਨਹੀਂ ਹਾਸਲ ਹੋ ਸਕਿਆ। ਜਦੋਂਕਿ ਦੂਜੇ ਪਾਸੇ ਡੱਬਵਾਲੀ ਸ਼ਹਿਰ ਦੀ ਅਬਾਦੀ ਵਧਣ ਕਰਕੇ ਨਗਰ ਪੰਚਾਇਤ ਤੋਂ ਅਪਗ੍ਰੇਡ ਹੋ ਕੇ ਨਗਰ ਪ੍ਰੀਸ਼ਦ ਵਿੱਚ ਤਬਦੀਲ ਹੋ ਗਿਆ ਹੈ ਜਿਸ ਨੰੂ ਛੇਤੀ ਅਮਲੀਜਾਮਾ ਪਹਿਨਾਇਆ ਜਾਵੇਗਾ। ਇੱਕ ਹੋਰ ਮਾਮਲੇ ਇਹ ਹੱਦੀ ਖਿੱਤਾ ਵੱਡੇ-ਵੱਡੇ ਸ਼ਹਿਰਾਂ ਨੂੰ ਮਾਤ ਦਿੰਦਾ ਹੈ
           ਇਸ ਸਭ ਦੇ ਬਾਵਜੂਦ 47 ਵਰ੍ਹੇ ਪੁਰਾਣੀ ਮਹਾਂ ਪੰਜਾਬ ਦੀ ਭੂਗੋਲਿਕ ਵੰਡ ਮੰਡੀ ਕਿੱਲਿਆਂਵਾਲੀ, ਨਰਸਿੰਘ ਕਾਲੋਨੀ ਅਤੇ ਡੱਬਵਾਲੀਤੇ ਕੋਈ ਅਸਰ ਨਹੀਂ ਪਾ ਸਕੀ। ਸੂਬਿਆਂ ਦੇ ਹੱਦਾਂ-ਬੰਨੇ ਅਤੇ ਕਾਗ਼ਜ਼ੀ ਲਕੀਰਾਂ ਇਸ ਧਰਤੀਤੇ ਪੁੱਜ ਕੇ ਲੋਕਾਂ ਦੇ ਆਪਸੀ ਪਿਆਰ ਅਤੇ ਭਾਈਚਾਰੇ ਮੂਹਰੇ ਫਿੱਕੀਆਂ ਪੈ ਜਾਂਦੀਆਂ ਹਨ। ਅੱਜ ਵੀ ਦੋ ਵੱਖ-ਵੱਖ ਸੂਬਿਆਂ ਅਤੇ ਵੱਖ-ਵੱਖ ਸਿਆਸੀ ਧੁਰੀਆਂ ਦੇ ਅਧੀਨ ਹੋਣ ਦੇ ਬਾਵਜੂਦ ਇਹ ਕਸਬੇ ਸਮਾਜਿਕ, ਵਪਾਰਕ ਅਤੇ ਪਰਿਵਾਰਕ ਤੌਰਤੇ ਇੱਕ ਦੂਜੇ ਦੇ ਬੇਮਿਸਾਲ ਪੂਰਕ ਹਨ

 

ਨੌਕਰੀਪੇਸ਼ਾ ਵਿਆਹੁਤਾ ਜੋੜਿਆਂ ਦਾ ਜੰਕਸ਼ਨ

ਹੱਦਾਂ ਦਾ ਸੰਗਮ ਪੰਜਾਬ, ਹਰਿਆਣੇ ਅਤੇ ਰਾਜਸਥਾਨ ਦੇ ਨੌਕਰੀਪੇਸ਼ਾ ਵਿਆਹੇ ਜੋੜਿਆਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ। ਨੌਕਰੀਪੇਸ਼ਾ ਲੋਕਾਂ ਦਾ ਮੰਨਣਾ ਹੈ ਕਿ ਪੰਜਾਬ, ਹਰਿਆਣਾ ਜਾਂ ਰਾਜਸਥਾਨ ਨੌਕਰੀ ਕਰਦੇ ਵਿਆਹੁਤਾ ਜੋੜਿਆਂ ਲਈ ਡੱਬਵਾਲੀ ਅਜਿਹਾ ਜੰਕਸ਼ਨ ਹੈ ਜਿੱਥੇ ਨੌਕਰੀਪੇਸ਼ਾ ਮਰਦ-ਔਰਤਾਂ ਦੂਜੇ ਗੁਆਂਢੀ ਸੂਬੇ ਆਪਣੀ ਡਿਊਟੀ ਉਪਰੰਤ ਸ਼ਾਮ ਨੂੰ ਵਾਪਸ ਪਰਤ ਕੇ ਜੀਵਨ ਸਾਥੀ ਨਾਲ ਜ਼ਿੰਦਗੀ ਦੇ ਸੁਖਾਵੇਂ ਪਲ ਬਤੀਤ ਕਰ ਸਕਦੇ ਹਨ। ਖੇਤਰ ਵਿੱਚ ਬਾਹਰੋਂ ਕੇ ਵਸਣ ਵਾਲਿਆਂ ਜ਼ਿਆਦਾਤਰ ਨੌਕਰੀਪੇਸ਼ਾ ਲੋਕ ਸ਼ੁਮਾਰ ਹਨ। ਡੱਬਵਾਲੀ ਦੀ ਇੱਕ ਹੋਰ ਖਾਸੀਅਤ ਹੈ ਜਿਹੜਾ ਇੱਕ ਵਾਰ ਇੱਥੇ ਨੌਕਰੀ ਦੇ ਕੁਝ ਵਰ੍ਹੇ ਲੰਘਾ ਗਿਆ ਤਾਂ ਉਹ ਡੱਬਵਾਲੀ ਦਾ ਹੋ ਕੇ ਰਹਿ ਜਾਂਦਾ ਹੈ। ਇਸ ਸ਼ਹਿਰ ਦੀ ਮਿੱਟੀ ਬਾਰੇ ਇੱਕ ਕਹਾਵਤ ਆਮ ਹੈ ‘‘ਇੱਥੇ ਮਿੱਟੀ ਤਾਂ ਬਹੁਤ ਹੈ ਪਰ ਇੱਥੋਂ ਦੀ ਮਿੱਟੀ ਮਿੱਠੀ ਵੀ ਬਹੁਤ ਹੈ।’’ ਇਸੇ ਕਰਕੇ ਡੱਬਵਾਲੀ ਅਤੇ ਮੰਡੀ ਕਿੱਲਿਆਂਵਾਲੀ ਵਿੱਚ ਵੱਡੇ-ਵੱਡੇ ਸ਼ਹਿਰਾਂ ਨਾਲੋਂ ਜ਼ਮੀਨ-ਜਾਇਦਾਦਾਂ ਦੇ ਭਾਅ ਕਾਫ਼ੀ ਉੱਚੇ ਹਨ ਅਤੇ ਬੀਤੇ ਦਿਨੀਂ ਦਾਣਾ ਮੰਡੀ ਕਿੱਲਿਆਂਵਾਲੀ ਇੱਕ ਕਰੋੜ ਰੁਪਏ ਤਕ ਦੁਕਾਨ ਖੁੱਲ੍ਹੀ ਬੋਲੀਤੇ ਵਿਕ ਗਈ। ਸ਼ਾਇਦ ਇਸੇ ਕਰਕੇ ਪ੍ਰਾਪਰਟੀ ਦੇ ਗੌਰਖਧੰਦੇ ਵਿੱਚ ਦੋ-ਦੋ ਸੂਬਿਆਂਤੇ ਆਧਾਰਿਤ ਇਸ ਖਿੱਤੇ ਵਿੱਚ ਬਹੁਤੇ ਲੋਕ ਕੱਖਪਤੀ ਤੋਂਸ਼ਾਹਬਣ ਗਏ

 

30 ਕਿਲੋਮੀਟਰਤੇ ਭਾਰੂ 198 ਫੁੱਟ

ਨਸ਼ਿਆਂ ਦੇ ਜ਼ਿਕਰ ਤੋਂ ਬਗੈਰ ਹੱਦਾਂ ਦੇ ਜੋੜ-ਮੇਲੇ ਦੀ ਇਹ ਦਾਸਤਾਨ ਅਧੂਰੀ ਮੰਨੀ ਜਾਵੇਗੀ। ਰਾਜਸਥਾਨ ਤੋਂ ਪੰਜਾਬ-ਹਰਿਆਣੇ ਨੂੰ ਭੁੱਕੀ ਪੋਸਤ ਜਾਂ ਹੋਰ ਨਸ਼ਿਆਂ ਦੀਆਂ ਛੋਟੀਆਂ-ਵੱਡੀਆਂ ਖੇਪਾਂ ਨੂੰ ਸਰਕਾਰੀ ਜਾਂ ਗ਼ੈਰ ਸਰਕਾਰੀ ਤੌਰਤੇ ਫੜਨ ਲਈ ਹਰਿਆਣੇ ਦੀ ਹਦੂਦ ਵਾਲੀ ਡੱਬਵਾਲੀ-ਸੰਗਰੀਆ ਸੜਕਤੇ ਲੰਬੀ ਹਲਕੇ ਦੇ ਛੇਕੜਲੇ ਪਿੰਡ ਵੜਿੰਗਖੇੜਾ ਦੇ ਰਕਬੇ ਮਹਿਜ਼ 198 ਕੁ ਫੁੱਟ ਦਾਟੋਟਾਪੰਜਾਬ ਪੁਲੀਸ ਲਈ ਹਰ ਪੱਖੋਂ ਬੜਾ ਲਾਹੇਵੰਦ ਸਾਬਤ ਹੋ ਰਿਹਾ ਹੈ। ਇਸ ਜਗ੍ਹਾਤੇ ਸਥਿਤ ਦੋ ਪੈਟਰੋਲ ਪੰਪਾਂ ਦੇ ਮੂਹਰੇ ਪੰਜਾਬ ਪੁਲੀਸ ਦੇ ਕਰਮਚਾਰੀ ਆਮ ਤੌਰਤੇ ਮਨਜ਼ੂਰਸ਼ੁਦ੍ਹਾ ਜਾਂ ਗੈਰ ਮਨਜ਼ੂਰਸ਼ੁਦ੍ਹਾ ਨਾਕਾ ਲਾ ਕੇ ਰਾਜਸਥਾਨ ਤੋਂ ਡੱਬਵਾਲੀ ਨੂੰ ਜਾਂਦੀਆਂ ਬੱਸਾਂ ਦੀ ਤਲਾਸ਼ੀ ਲੈਂਦੇ ਹਨ। ਇਨ੍ਹਾਂ ਬੱਸਾਂਤੇ ਪੰਜਾਬ ਦੇ ਪੋਸਤੀ ਕਿਸਮ ਦੇ ਲੋਕ ਕਿਲੋ-ਦੋ ਕਿੱਲੋ ਪੋਸਤ ਲੈ ਕੇ ਆਉਂਦੇ ਹਨ
         ਭੁੱਕੀ ਪੋਸਤ ਦੀ ਤਸਕਰੀ ਵਿੱਚ ਹਰੀਪੁਰਾ-ਕੰਦੂਖੇੜਾ ਬਾਰਡਰ ਵੀ ਬੇਹੱਦ ਬਦਨਾਮ ਹੈ। ਕੰਦੂਖੇੜਾ ਦੇ ਨਾਲ ਖਹਿੰਦੇ ਰਾਜਸਥਾਨ ਦੇ ਹਰੀਪੁਰੇ ਪਿੰਡ ਪੋਸਤ ਦਾ ਮਨਜ਼ੂਰਸ਼ੁਦ੍ਹਾ ਠੇਕਾ ਵੀ ਪੰਜਾਬੀਆਂ ਦੀ ਪੰਜਾਬੀਅਤ ਨੂੰ ਪੋਸਤੀ ਬਣਾਉਣ ਕਿਸੇ ਪੱਖੋਂ ਘੱਟ ਨਹੀਂ। ਪੰਜਾਬ ਖੇਤਰ ਦੇ ਗੰਨਮੈਨ ਰੱਖਣ ਦੇ ਸ਼ੌਕੀਨ ਲੀਡਰਾਂ ਦੀਆਂ ਬੱਸਾਂ ਰਾਹੀਂ ਕਥਿਤ ਤੌਰਤੇ ਇਸ ਬਦਨਾਮ ਰਸਤੇ ਜ਼ਰੀਏ ਪੋਸਤ ਪੰਜਾਬ ਆਉਣ ਦੀਆਂ ਕਨਸੋਆਂ ਅਕਸਰ ਚਰਚਾ ਰਹਿੰਦੀਆਂ ਹਨ। ਉਂਜ ਹੁਣ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲੀਸ ਨੇ ਹਰੀਪੁਰਾ ਤੋਂ ਭੁੱਕੀ ਪੋਸਤਤੇ ਨੱਥ ਪਾਉਣ ਦੇ ਲਈ ਪਿੰਡ ਕੰਦੂਖੇੜਾ ਵਿਖੇ ਪੁਲੀਸ ਦਾ ਪੱਕਾ ਨਾਕਾ ਲਾ ਕੇ ਚਰਚਿਤ .ਐਸ.ਆਈ ਨੂੰ ਇੰਚਾਰਜ ਲਾਇਆ ਹੋਇਆ ਹੈ
          ਡੱਬਵਾਲੀ ਅਤੇ ਮੰਡੀ ਕਿੱਲਿਆਂਵਾਲੀ ਦੀਆਂ ਹੱਦਾਂ ਦਾ ਜ਼ਿਕਰ ਬਾਦਲ ਪਰਿਵਾਰ ਬਗੈਰ ਅਧੂਰਾ ਹੈ। ਭਾਵੇਂ ਅੱਜ ਬਾਦਲ ਖ਼ਾਨਦਾਨ ਦਾ ਸਿਆਸੀ ਧੁਰਾ ਲੰਬੀ ਹਲਕਾ ਜਾਪਦਾ ਹੈ ਪਰ ਹਕੀਕੀ ਤੌਰਤੇ ਬਾਦਲ ਖ਼ਾਨਦਾਨ ਦੇ ਕਾਫ਼ੀ ਮੈਂਬਰ ਸੂਬਾਈ ਵੰਡ ਤੋਂ ਪਹਿਲਾਂ ਤਕ ਪਿੰਡ ਬਾਦਲ ਦੇ ਨਾਲ-ਨਾਲ ਡੱਬਵਾਲੀ ਵਸੋਂ ਕਰਦਾ ਸੀ ਬਲਕਿ ਵਪਾਰਕ ਤੌਰਤੇ ਵੀ ਡੱਬਵਾਲੀ ਮੰਡੀ ਨਾਲ ਜੁੜਿਆ ਹੋਇਆ ਸੀ ਜਿਸ ਨੰੂ ਮੁੱਖ ਮੰਤਰੀ ਬਾਦਲ ਪਰਿਵਾਰ ਦੀ ਮਾਲਕੀ ਵਾਲੀਡੱਬਵਾਲੀਨਾਂ ਦੀ ਟਰਾਂਸਪੋਰਟ ਉਜਾਗਰ ਕਰਦੀ ਹੈ। ਸੂਬਿਆਂ ਦੀ ਵੰਡ ਉਪਰੰਤ ਬਾਦਲ ਪਰਿਵਾਰ ਦਾ ਝੁਕਾਅ ਮੰਡੀ ਕਿੱਲਿਆਂਵਾਲੀ ਵੱਲ ਹੋ ਗਿਆ
          ਬਜ਼ੁਰਗ ਦੱਸਦੇ ਹਨ ਕਿ 1960-61 ਤਕ ਬਾਦਲ ਖ਼ਾਨਦਾਨ ਦੀ ਮੈਸਰਜ਼ ਜਗਜੀਤ ਸਿੰਘ ਜੁਗਰਾਜ ਨਾਂਤੇ ਆੜ੍ਹਤ ਦੀ ਦੁਕਾਨ ਹੁੰਦੀ ਸੀ ਜਿਸਤੇ ਕੁੰਦਨ ਲਾਲ ਅਤੇ ਫਕੀਰ ਚੰਦ ਨਾਂ ਦੇ ਮੁਨੀਮ ਹੁੰਦੇ ਸਨ। ਬਾਦਲ ਪਰਿਵਾਰ ਦੀ ਮਾਲਕੀ ਵਾਲੀ ਡੱਬਵਾਲੀ ਟਰਾਂਸਪੋਰਟ ਦਾ ਦਫ਼ਤਰ ਡੱਬਵਾਲੀ ਦੇ ਪੁਰਾਣੇ ਬੱਸ ਅੱਡੇ (ਹੁਣ ਨੇੜੇ ਪੁਲੀਸ ਨਾਕੇ) ਦੇ ਕੋਲ ਹੁੰਦਾ ਸੀ ਜਿੱਥੋਂ ਸਿਆਸੀ ਗਤੀਵਿਧੀਆਂ ਚੱਲਦੀਆਂ ਹੁੰਦੀਆਂ ਸਨ। ਇਹ ਦੱਸਿਆ ਜਾਂਦਾ ਹੈ ਕਿ ਜੀ.ਟੀ.ਰੋਡਤੇ ਹੁਣ ਬਤਰਾ ਹਸਪਤਾਲ ਵਾਲੀ ਗਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਾਚਾ ਸਾਬਕਾ ਮੈਂਬਰ ਰਾਜ ਸਭਾ . ਗੁਰਰਾਜ ਸਿੰਘ ਦੀ ਰਿਹਾਇਸ਼ਗਾਹ ਹੁੰਦੀ ਸੀ। ਇਸ ਬਾਰੇ ਪੁਸ਼ਟੀ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਅਤੇ ਐਮ.ਪੀ ਸਾਬ੍ਹ ਦੇ ਪੁੱਤ ਮੇਜਰ ਭੁਪਿੰਦਰ ਸਿੰਘ ਢਿੱਲੋਂ (ਰਾਜਸੀ ਸਕੱਤਰ (ਮੁੱਖ ਮੰਤਰੀ ਪੰਜਾਬ) ਨੇ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬਚਪਨ ਦਾ ਕਾਫ਼ੀ ਹਿੱਸਾ ਡੱਬਵਾਲੀ ਇਸ ਮਕਾਨ ਬੀਤਿਆ। ਹੁਣ ਤਕ ਬਾਦਲ ਪਰਿਵਾਰ ਦੀਆਂ ਸਿਆਸੀ, ਸਮਾਜਿਕ ਅਤੇ ਵਪਾਰਕ ਗਤੀਵਿਧੀਆਂ ਦੀ ਕੇਂਦਰ ਮੰਡੀ ਕਿੱਲਿਆਂਵਾਲੀ ਵਿਖੇ ਸਥਿਤ ਡੱਬਵਾਲੀ ਟਰਾਂਸਪੋਰਟ ਕੰਪਨੀ ਦੀ ਵਰਕਸ਼ਾਪ ਹੋਇਆ ਕਰਦੀ  ਸੀ। ਭਾਵੇਂ ਮੁੱਖ ਮੰਤਰੀ ਬਾਦਲ ਖ਼ਾਨਦਾਨ ਭਾਵੇਂ ਅੱਜ ਡੱਬਵਾਲੀ ਅਤੇ ਮੰਡੀ ਕਿੱਲਿਆਂਵਾਲੀ ਤੋਂ ਅਗਾਂਹ ਵਧ ਕੇ ਮੁਲਕ ਦੇ ਸਿਖਰਲੇ ਸਿਆਸੀ ਪਰਿਵਾਰਾਂ ਤਕ ਪੁੱਜ ਗਿਆ ਹੈ ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਹੁਣ ਬਾਦਲ ਪਰਿਵਾਰ ਦੀ ਤੀਜੀ ਪੀੜ੍ਹੀ ਅਨੰਤਬੀਰ ਸਿੰਘ ਬਾਦਲ ਵੀ ਡੱਬਵਾਲੀ ਦੇ ਨਾਮਧਾਰੀ ਟੇਲਰਜ਼ ਦੇ ਸਿਉਂਤੇ ਚਿੱਟੇ ਕੁੜਤੇ-ਪਜਾਮੇ ਪਹਿਨਦੇ ਹਨ

 ਚੌਟਾਲਿਆਂ ਅਤੇ ਬਾਦਲਾਂ ਦੀ ਮਿੱਤਰਤਾ ਦੀ ਪ੍ਰਤੀਕ ਹੱਦ

        ਇਹ ਹੱਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਹਰਿਆਣਵੀ ਸਿਆਸਤ ਦੇ ਧੁਰੰਤਰ ਚੌਟਾਲਾ ਪਰਿਵਾਰ ਦੀ ਮਿੱਤਰਤਾ ਦੀ ਪ੍ਰਤੀਕ ਵੀ ਹੈ। ਮੁੱਖ ਮੰਤਰੀ ਬਾਦਲ ਨੇ ਆਪਣੇ ਗੂੜ੍ਹੇ ਮਿੱਤਰ ਸਾਬਕਾ ਉਪ ਪ੍ਰਧਾਨ ਮੰਤਰੀ ਮਰਹੂਮ ਚੌਧਰੀ ਦੇਵੀ ਲਾਲ ਦੀ ਯਾਦ ਨਮਿਤ ਪੰਜਾਬ-ਹਰਿਆਣੇ ਦੀ ਹੱਦਤੇ ਬਹੁਕਰੋੜੀ ਯਾਦਗਾਰ ਸਥਾਪਤ ਕੀਤੀ ਹੋਈ ਹੈ ਜਿਸ ਦਾ ਉਦਘਾਟਨ ਤਤਕਾਲੀ ਪ੍ਰਧਾਨ ਮੰਤਰੀ ਸ੍ਰੀ ਅਟੱਲ ਬਿਹਾਰੀ ਵਾਜਪਈ ਨੇ 25 ਸਤੰਬਰ 2001 ਵਿੱਚ ਕੀਤਾ ਸੀ। ਅਕਾਲੀ ਸਰਕਾਰ ਦੇ ਸਮੇਂ ਤੋਂ ਸਮਾਰਕ ਦੀ ਸੁਰੱਖਿਆ ਲਈ ਪੱਕੇ ਤੌਰਤੇ ਪੰਜਾਬ ਪੁਲੀਸ ਦਾ ਇੱਕ . ਐਸ.ਆਈ ਅਤੇ ਚਾਰ ਹੈੱਡ ਕਾਂਸਟੇਬਲ ਤਾਇਨਾਤ ਕੀਤੇ ਹੋਏ ਹਨ ਜਦੋਂਕਿ ਸਾਂਭ-ਸੰਭਾਲ ਲਈ ਬਕਾਇਦਾ ਕਰਮਚਾਰੀ ਨਿਯੁਕਤ ਹਨ। ਪਿੱਛੇ ਜਿਹੇ ਪੰਜਾਬ ਸਰਕਾਰ ਵੱਲੋਂ ਸਮਾਰਕ ਦੀ ਚਮਕ-ਦਮਕ ਨੂੰ ਕਾਇਮ ਰੱਖਣ ਲਈ ਮੁੜ ਤੋਂ ਕਾਫ਼ੀ ਉਪਰਾਲਾ ਵੀ ਕੀਤਾ ਗਿਆ। 

07 September 2013

ਅਨਾਥਾਂ ਵਰਗੇ ਹਾਲਾਤਾਂ 'ਚ ਹੈ ਹਕੂਮਤੀ ਕਦਮਾਂ ਨੂੰ ਅਹਿਸਾਸ ਕਰਨ ਵਾਲੀ ਪੰਨੀਵਾਲਾ ਫੱਤਾ ਦੀ ਦਾਣਾ ਮੰਡੀ




-ਅੰਨ੍ਹੇਵਾਹ ਨਜਾਇਜ਼ ਕਬਜ਼ੇ, ਟੁੱਟੀ-ਫੁੱਟੀ ਚਾਰਦੀਵਾਰੀ, ਟੁੱਟੇ ਅਤੇ ਜੰਗਾਲ ਖਾਦੇ ਸ਼ੈੱਡਾਂ, ਝਾੜੀਆਂ ਦੀ ਭਰਮਾਰ

-ਉੱਚੀਆਂ ਝਾੜੀਆਂ ਦਾ ਲੁਕੋਅ ਹੈਲੀਪੈਡ 'ਤੇ ਵੀ.ਵੀ.ਆਈ. ਸੁਰੱਖਿਆ 'ਚ ਸੰਨ੍ਹ ਦੇ ਖ਼ਦਸ਼ੇ ਦਾ ਪੈਗਾਮ

                                   ਇਕਬਾਲ ਸਿੰਘ ਸ਼ਾਂਤ
ਲੰਬੀ :ਮਹੀਨੇ-ਮੱਸਿਆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਦਮਾਂ ਦਾ ਅਹਿਸਾਸ ਕਰਨ ਵਾਲੀ ਹਕੂਮਤੀ ਹਲਕੇ ਲੰਬੀ ਦੇ ਪਿੰਡ ਪੰਨੀਵਾਲਾ ਫੱਤਾ ਦੀ ਨਵੀਂ ਦਾਣਾ ਮੰਡੀ ਦੀ ਸੁਵੱਲੀਆਂ ਹਕੂਮਤੀ ਨਜ਼ਰਾਂ ਨਾ ਪੈਣ ਕਰਕੇ ਹਾਲਤ ਅਨਾਥਾਂ ਜਿਹੀ ਹੋ ਕੇ ਰਹਿ ਗਈ ਹੈ। ਲੱਖਾਂ-ਕਰੋੜਾਂ ਰੁਪਏ ਸਲਾਨਾ ਆਮਦਨੀ ਦੇ ਬਾਵਜੂਦ ਦਾਣਾ ਮੰਡੀ ਦੇ ਰਕਬੇ 'ਚ ਵੱਡੇ ਪੱਧਰ 'ਤੇ ਨਜਾਇਜ਼ ਕਬਜ਼ੇ, ਟੁੱਟੀ-ਫੁੱਟੀ ਚਾਰਦੀਵਾਰੀ, ਟੁੱਟੇ ਅਤੇ ਜੰਗਾਲ ਖਾਦੇ ਸ਼ੈੱਡਾਂ, ਝਾੜੀਆਂ ਨਾਲ ਭਰਿਆ ਆਲਾ-ਦੁਆਲਾ ਦਾਣਾ ਮੰਡੀ ਦੀ ਮੰਦਭਾਗੀ ਕਿਸਮਤ ਤੇ ਸਰਕਾਰੀ ਅਣਗਰਜ਼ੀ ਨੂੰ ਬਾਖੂਬੀ ਦਰਸ਼ਾਉਂਦਾ ਹੈ।
      ਕਰੀਬਨ 37 ਏਕੜ ਰਕਬੇ 'ਚ 1981-82 ਵਿਚ ਦਰਵੇਸ਼ ਸਿਆਸਤਦਾਨ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਹੱਥੀਂ ਲੋਕਾਂ ਨੂੰ ਸਮਰਪਿਤ ਹੋਈ ਦਾਣਾ ਮੰਡੀ (ਸਬ ਯਾਰਡ) ਦੇ ਮੌਜੂਦਾ ਹਾਲਾਤ ਇੰਨੇ ਬਦਤਰ ਹਨ ਕਿ ਵਰ੍ਹਿਆਂ ਤੋਂ ਪੰਜਾਬ ਮੰਡੀ ਬੋਰਡ ਵੱਲੋਂ ਕਰੋੜਾਂ ਰੁਪਏ ਦੀ ਸਲਾਨਾ ਆਮਦਨ ਦੇ ਬਾਵਜੂਦ ਸਾਂਭ-ਸੰਭਾਲ ਨਾ ਹੋਣ ਕਰਕੇ ਸ਼ੈੱਡ ਤਾਂ ਥਾਂ-ਥਾਂ ਟੁੱਟ ਹੀ ਗਏ। ਬਲਕਿ ਸ਼ੈੱਡਾਂ ਦੇ ਲੋਹੇ ਦੇ ਖੰਭਿਆਂ ਦੀਆਂ ਨੀਂਹਾਂ ਦੇ ਸਰੀਏ ਵੀ ਬਾਹਰ ਨਿੱਕਲ ਆਏ ਹਨ। ਮਾਰਕੀਟ ਕਮੇਟੀ ਮਲੋਟ ਦੇ ਅਮਲੇ ਦੀ ਬੇਪਰਵਾਹ ਕਾਰਜ ਪ੍ਰਣਾਲੀ ਸਦਕਾ ਸ਼ੈੱਡ ਹੁਣ ਪਸ਼ੂਆਂ ਦਾ ਵਾੜਾ ਅਤੇ ਕੰਬਾਇਨਾਂ ਦੀ ਵਰਕਸ਼ਾਪਾਂ ਦਾ ਰੂਪ ਧਾਰ ਚੁੱਕੇ ਹਨ ਅਤੇ ਚਾਰਦੀਵਾਰੀ ਜਗ੍ਹਾ-ਜਗ੍ਹਾਂ ਟੁੱਟੀ ਪਈ ਹੈ। 
ਇਸਨੂੰ ਵੀ ਵੀ.ਆਈ.ਪੀ. ਵੋਟਾਂ ਨੂੰ ਸਹੇਜਣ ਦਾ ਸਿਲਾ ਆਖਿਆ ਜਾਵੇ ਤਾਂ ਕੋਈ ਕੁਥਾਂਹ ਨਹੀਂ ਹੋਵੇਗਾ ਕਿ ਦਾਣਾ ਮੰਡੀ ਦੇ ਰਕਬੇ 'ਚ ਵਰ੍ਹਿਆਂ ਤੋਂ ਅੱਧੀ ਦਰਜਨ ਦੇ ਕਰੀਬ ਪੱਕੀਆਂ ਦੁਕਾਨਾਂ ਉਸਰੀਆਂ ਹੋਈਆਂ ਹਨ ਅਤੇ ਮੰਡੀ ਦੇ ਅੰਦਰ ਖੁੱਲ੍ਹੇਆਮ ਦਰਜਨ ਭਰ ਪਰਿਵਾਰਾਂ ਨੇ ਬੜੀ ਤਰਤੀਬੀ ਨਾਲ ਜਗ੍ਹਾ -ਜਗ੍ਹਾ ਕਮਰੇ ਅਤੇ ਝੁੱਗੀਆਂ ਪਾ ਕੇ ਪੱਕੀਆਂ ਰਿਹਾਇਸ਼ਾਂ ਬਣਾ ਲਈਆਂ ਹਨ। ਕਬਜ਼ਾਧਾਰਕ ਪਰਿਵਾਰਕ ਦਾਣਾ ਮੰਡੀ ਅੰਦਰੇ ਮੁੱਖ ਰਸਤੇ ਨੂੰ ਵਿਹੜੇ ਵਜੋਂ ਵਰਤਦੇ ਹਨ।  
       ਬੱਸ ਇੱਥੇ ਹੀ ਨਹੀਂ ਹੁੰਦੀ ਸਰਕਾਰੀ ਜ਼ਮੀਨ ਦੀ ਹਿੱਕ 'ਤੇ ਬਣੇ ਇਨ੍ਹਾਂ ਮਕਾਨਾਂ 'ਚ ਬਕਾਇਦਾ ਬਿਜਲੀ ਦੇ ਕੁਨੈਕਸ਼ਨ ਚੱਲ ਰਹੇ ਹਨ। ਹੋਰ ਤਾਂ ਹੋਰ ਦਾਣਾ ਮੰਡੀ ਦਾ ਉਦਘਾਟਨ ਪੱਥਰ ਵੀ ਨਜਾਇਜ਼ ਕਬਜ਼ੇ ਵਾਲੀਆਂ ਦੁਕਾਨਾਂ ਦੀਆਂ ਕੰਧਾਂ ਹੇਠਾਂ ਦੱਬ ਚੁੱਕਿਆ ਹੈ। ਸਰਕਾਰੀ ਬੇਰੁੱਖੀ ਕਰਕੇ ਦਾਣਾ ਮੰਡੀ 'ਚ ਕੱਟੀਆਂ ਦੁਕਾਨਾਂ ਵੀ ਨਹੀਂ ਉਸਰ ਸਕੀਆਂ। 
ਦਾਣਾ ਮੰਡੀ ਪੰਨੀਵਾਲਾ ਫੱਤਾ 'ਚ ਪੁੱਜੇ ਪੱਤਰਕਾਰਾਂ ਨੇ ਵੇਖਿਆ ਕਿ ਦਾਣਾ ਮੰਡੀ ਘੱਟ ਅਤੇ ਕਿਸੇ ਉੱਜੜੇ ਸ਼ਹਿਰ ਦੀ ਵੀਰਾਨ ਚਾਰਗਾਹ ਵੱਧ ਜਾਪ ਰਹੀ ਸੀ। ਜਿਸਦੇ ਬਹੁਗਿਣਤੀ ਰਕਬੇ ਵਿਚ ਗੰਦਗੀ, 5-5 ਫੁੱਟ ਉੱਚੀਆਂ ਝਾੜੀਆਂ ਸਨ।
       ਟੁੱਟੇ ਸ਼ੈੱਡ ਅਤੇ ਖੇਰੂੰ-ਖੇਰੂੰ ਹੋਏ ਪਰਨਾਲੇ ਦਾਣਾ ਮੰਡੀ 'ਚ ਸਥਿਤ ਹਕੂਮਤੀ ਹੈਲੀਪੈਡ ਨੂੰ ਖੁਦ ਲਈ 'ਨਿਕੰਮਾ' ਕਰਾਰ ਦਿੰਦਿਆਂ ਨਜ਼ਰ ਆ ਰਹੇ ਸਨ। ਸ਼ੈੱਡਾਂ ਹੇਠਾਂ ਕੰਬਾਇਨ ਦਰੁੱਸਤ ਕਰਵਾ ਰਹੇ ਮਹਿੰਦਰ ਸਿੰਘ, ਰਾਜ ਸਿੰਘ ਅਤੇ ਕਾਕੂ ਸਿੰਘ ਵਗੈਰਾ ਨੇ ਦੱਸਿਆ ਕਿ ਦਾਣਾ ਮੰਡੀ ਦੀ ਮੰਦੀ ਹਾਲਤ ਨੇ ਪੰਨੀਵਾਲਾ ਫੱਤਾ ਦੇ ਵਿਕਾਸ ਅਤੇ ਦਿੱਖ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਉਨ੍ਹਾਂ ਵੱਡੀਆਂ-ਵੱਡੀਆਂ ਝਾੜੀਆਂ ਵਿਖਾਉਂਦਿਆਂ ਆਖਿਆ ਕਿ ਇ੍ਹਨਾਂ ਦੀ ਓਟ ਨੂੰ ਲੋਕ ਪਖਾਨੇ, ਨਸ਼ਿਆਂ ਅਤੇ ਹੋਰ ਗੈਰ ਸਮਾਜਿਕ ਕਾਰਜਾਂ ਲਈ ਵਰਤਦੇ ਹਨ। ਦਾਣਾ ਮੰਡੀ 'ਚ ਵਰ੍ਹਿਆਂ ਪਹਿਲਾਂ ਬਣੇ ਅੱਧੇ-ਅਧੂਰੇ ਵਾਟਰ ਵਰਕਸ ਦੀ ਵਿਸ਼ਾਲ ਟੈਂਕੀ ਹੁਣ ਗੰਦੇ ਪਾਣੀ ਦੇ ਛੱਪੜ ਦਾ ਰੂਪ ਧਾਰ ਕੇ ਬੀਮਾਰੀਆਂ ਨੂੰ ਖੁੱਲ੍ਹਾ ਸੱਦਾ ਦੇ ਰਹੀ ਹੈ। 
ਹੈਰਾਨੀ ਦੀ ਗੱਲ ਇਹ ਵੀ ਹੈ ਕਿ ਦਾਣਾ ਮੰਡੀ 5-5 ਫੁੱਟ ਉੱਚੀਆਂ ਝਾੜੀਆਂ ਦਾ ਲੁਕੋਅ ਮੁੱਖ ਮੰਤਰੀ ਦੀ ਸੁਰੱਖਿਆ ਲਈ ਆਮ ਸਮਾਗਮ 'ਚ ਖੱਲ੍ਹਾਂ-ਖੁੰਜਿਆਂ ਤੱਕ ਦੀ ਫਰੋਲਾ-ਫਰੋਲੀ ਕਰਨ ਵਾਲੇ ਸੁਰੱਖਿਆ ਤੰਤਰ ਦੀ ਨਿਗਾਹ ਤੋਂ ਕਿਵੇਂ ਵਾਂਝਾ ਰਹਿ ਗਿਆ। ਜਿਨ੍ਹਾਂ ਦੀ ਸੰਘਣੀ ਓਟ ਕਿਸੇ ਵੀ ਸਮੇਂ ਵੀ.ਵੀ.ਆਈ. ਸੁਰੱਖਿਆ 'ਚ ਸੰਨ੍ਹ ਦਾ ਪੈਗਾਮ ਬਣ ਸਕਦੀ ਹੈ। 
ਇਸਤੋਂ ਇਲਾਵਾ ਬੱਸ ਸਟਾਪ 'ਤੇ ਖੜ੍ਹੇ ਇੱਕ ਕਿਸਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਦੀ ਨਿਗਾਹ ਹੇਠਾਂ ਚੱਲਦੀ ਇਸ ਦਾਣਾ ਮੰਡੀ 'ਚ ਕਿਸਾਨਾਂ ਲਈ ਕੋਈ ਸੁਵਿਧਾ ਨਹੀਂ ਹੈ। ਜਿਨਸਾਂ ਦੇ ਸੀਜਨ 'ਚ ਇੱਥੇ ਪੀਣ ਲਈ ਪਾਣੀ ਅਤੇ ਬੈਠਣ ਲਈ ਢੁਕਵੇਂ ਇੰਤਜਾਮ ਨਾ ਹੋਣ ਕਰਕੇ ਕਿਸਾਨ ਵੱਡੇ ਪੱਧਰ 'ਤੇ ਖੱਜਲ-ਖੁਆਰ ਹੁੰਦੇ ਹਨ। ਉਨ੍ਹਾਂ ਆਖਿਆ ਕਿ ਮੀਂਹਾਂ ਦੌਰਾਨ ਸ਼ੈੱਡਾਂ ਹੇਠਾਂ ਰੱਖੀ ਫਸਲ ਥਾਂ-ਥਾਂ ਸ਼ੈੱਡਾਂ ਦੇ ਟੁੱਟੇ ਹੋਣ ਕਰਕੇ ਦੀ ਸੂਰਤ ਭਿੱਜ ਕੇ ਬਰਬਾਦ ਹੋ ਜਾਂਦੀ ਹੈ।  ਇਸਤੋਂ ਇਲਾਵਾ ਇੱਕ ਹੋਰ ਵਿਅਕਤੀ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਨਜਾਇਜ਼ ਕਬਜ਼ੇ ਵੀ ਵਿਭਾਗ ਅਮਲੇ ਦੀ ਕਥਿਤ ਮਿਲੀਭੁਗਤ ਅਤੇ ਸਿਆਸੀ ਸ਼ਹਿ ਹੇਠਾਂ ਕਰਵਾਏ ਗਏ ਹਨ। ਇਸੇ ਦੌਰਾਨ ਪਤਾ ਲੱਗਿਆ ਹੈ ਕਿ ਪਿਛਲੇ ਦਿਨ੍ਹੀਂ ਪੰਜਾਬ ਮੰਡੀ ਬੋਰਡ ਵੱਲੋਂ ਨਜਾਇਜ਼ ਕਬਜ਼ਾ ਧਾਰਕਾਂ ਨੂੰ ਨੋਟਿਸ ਜਾਰੀ ਕਰਕੇ ਕਾਗਜ਼ਾਂ ਦਾ ਬੁੱਤਾ ਸਾਰਿਆ ਗਿਆ ਹੈ। ਉਂਝ ਇੱਥੋਂ ਦੀ ਸਾਂਭ-ਸੰਭਾਲ ਲਈ ਇੱਕ ਮੰਡੀ ਸੁਪਰਵਾਈਜ਼ਰ ਵੀ ਨਿਯੁਕਤ ਕੀਤਾ ਹੋਇਆ ਹੈ। 
      ਦੂਜੇ ਪਾਸੇ ਮਾਰਕੀਟ ਕਮੇਟੀ ਮਲੋਟ ਦੇ ਸਕੱਤਰ ਅਜੈਪਾਲ ਸਿੰਘ ਬਰਾੜ ਨੇ ਉਕਤ ਨਵੀਂ ਦਾਣਾ ਮੰਡੀ (ਸਬ ਯਾਰਡ) ਨੂੰ ਖਾਸੇ ਮੁਨਾਫ਼ੇ ਵਾਲਾ ਵਾਲਾ ਦੱਸਦਿਆਂ ਆਖਿਆ ਕਿ ਦਾਣਾ ਮੰਡੀ ਦੇ ਖ਼ਰਾਬੇ ਦੀ ਦਰੁੱਸਤ ਲਈ ਕੋਈ ਪੈਸਾ ਨਹੀਂ ਖਰਚਿਆ ਗਿਆ ਹੈ।ਜਦੋਂਕਿ ਨਜਾਇਜ਼ ਕਬਜ਼ਿਆਂ ਹਟਾਉਣ ਦੀ ਜੁੰਮੇਵਾਰੀ ਕਾਲੋਨਾਈਜ਼ਰ ਵਿਭਾਗ ਦੇ ਅਧੀਨ ਹੈ।

05 July 2013

ਪੰਚਾਇਤ ਵੋਟਾਂ : ਕਈ ਸਿਆਸੀ ਖੁੰਡਾਂ ਦੀਆਂ ਜੜ੍ਹਾਂ ਨੰਗੀਆਂ ਹੋਈਆਂ

  - ਅਕਾਲੀ ਦਲ ਦੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਮਜੀਤ ਕੌਰ ਸਿੱਖਵਾਲਾ ਸਰਪੰਚੀ ਚੋਣ 'ਚ ਚੌਥੇ ਨੰਬਰ 'ਤੇ ਰਹੀ - 


- ਹਕੂਮਤੀ ਹਲਕੇ 'ਚ ਅਕਾਲੀ ਦਲ ਵੱਖ-ਵੱਖ ਧੜਿਆਂ ਦਾ 81 ਅਤੇ ਕਾਂਗਰਸ ਦਾ 2 ਸਰਪੰਚੀਆਂ 'ਤੇ ਕਬਜ਼ਾ-

ਇਕਬਾਲ ਸਿੰਘ ਸ਼ਾਂਤ
     ਲੰਬੀ, 5 ਜੁਲਾਈ : ਪੰਚਾਇਤ ਵੋਟਾਂ ਦੇ ਤੇਜ਼ ਵਹਾਅ 'ਚ ਹਕੂਮਤੀ ਹਲਕੇ ਲੰਬੀ ਦੇ ਕਈ ਸਿਆਸੀ ਖੁੰਢਾਂ ਦੀਆਂ ਸਿੱਧੇ-ਅਸਿੱਧੇ ਤੌਰ 'ਤੇ ਜੜ੍ਹਾਂ ਨੰਗੀਆਂ ਹੋ ਗਈਆਂ। ਜਿਨ੍ਹਾਂ ਦੇ ਇੱਕ ਇਸ਼ਾਰੇ ਨਾਲ ਪ੍ਰਸ਼ਾਸਨਿਕ ਫਿਜ਼ਾਵਾਂ ਰੁੱਖ ਬਦਲ ਜਾਂਦੀਆਂ ਸਨ, ਪਰ ਵੋਟ ਸ਼ਕਤੀ ਨੇ ਸਾਰਾ ਰੁੱਖ ਵੀ ਬਦਲ ਦਿੱਤਾ। ਵੀ.ਆਈ.ਪੀ. ਹਲਕੇ ਦੇ ਬਹੁਗਿਣਤੀ ਪਿੰਡਾਂ 'ਚ ਜਿੱਥੇ ਤਿੱਖੜ ਮੁਕਾਬਲਿਆਂ 'ਚ ਅਕਾਲੀ ਆਪਣਿਆਂ ਨੂੰ ਹੀ ਵੱਡੀਆਂ ਸ਼ਿਕਸਤਾਂ ਦੇ ਗਏ, ਉਥੇ ਕੁਝ ਥਾਵਾਂ 'ਤੇ ਕਾਂਗਰਸੀ ਉਮੀਦਵਾਰ ਵੀ ਅਕਾਲੀ ਥੰਮਾਂ ਨੂੰ ਢਾਹ ਗਏ। ਹੈਰਾਨੀਜਨਕ ਹੋ ਨਿੱਬੜੇ ਇਹ ਨਤੀਜੇ ਆਮ ਲੋਕਾਂ 'ਚ ਚਰਚਾ ਦਾ ਕੇਂਦਰ ਬਣੇ ਹੋਏ ਹਨ। 
      ਪਿੰਡ ਸਿੱਖਵਾਲਾ ਵਿਖੇ ਲੰਬੀ ਜ਼ੋਨ ਤੋਂ ਅਕਾਲੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਮਜੀਤ ਕੌਰ ਸਿੰਘ ਸਰਪੰਚ ਦੀ ਚੋਣ ਵਿਚ ਚੌਥੇ ਨੰਬਰ 'ਤੇ ਰਹੀ। ਇੱਥੇ ਅਕਾਲੀ ਪੱਖੀ ਉਮੀਦਵਾਰ ਰਣਜੀਤ ਸਿੰਘ ਠੇਕੇਦਾਰ (981 ਵੋਟਾਂ) ਨੇ ਮਨਜਿੰਦਰ ਪਾਲ ਸਿੰਘ ਵਿੱਕੀ (638) ਨੂੰ ਹਰਾਇਆ। ਜਦੋਂਕਿ ਸਾਬਕਾ ਸਰਪੰਚ ਅਜੈ ਪਾਲ ਸਿੰਘ 558 ਲੈ ਕੇ ਤੀਜੇ ਨੰਬਰ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਮਜੀਤ ਕੌਰ 340 ਵੋਟਾਂ ਨਾਲ ਚੌਥੀ ਪੁਜੀਸ਼ਨ 'ਤੇ ਰਹੀ। 
ਇਸੇ ਤਰ੍ਹਾਂ ਮਾਰਕਫੈੱਡ ਦੇ ਡਾਇਰੈਕਟਰ ਅਤੇ ਸੀਨੀਅਰ ਅਕਾਲੀ ਆਗੂ ਨਿਸ਼ਾਨ ਸਿੰਘ ਫਤਿਹਪੁਰ ਮਨੀਆਂ ਵੀ ਆਪਣੇ ਪਿੰਡ 'ਚ ਸਰਪੰਚ ਦੀ ਚੋਣ 'ਚ ਵਿਰੋਧੀ ਅਕਾਲੀ ਧੜੇ ਦੇ ਹੱਥੋਂ ਮਾਤ ਖਾ ਗਏ। ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਕੁਲਜੀਤ ਕੌਰ ਨੂੰ ਦਵਿੰਦਰਪਾਲ ਸਿੰਘ ਪੁੱਤਰ ਨਿਸ਼ਾਨ ਸਿੰਘ ਨੇ 460 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਦਿੱਤੀ। ਜ਼ਿਕਰਯੋਗ ਹੈ ਕਿ ਸ੍ਰੀ ਨਿਸ਼ਾਨ ਸਿੰਘ ਧੜੇ ਦਾ ਪਿੰਡ 'ਚ ਸਿਰਫ਼ ਇੱਕ ਪੰਚ ਹੀ ਜਿੱਤ ਸਕਿਆ ਹੈ। 
ਪਿੰਡ ਭੁੱਲਰਵਾਲਾ ਵਿਖੇ ਕਾਂਗਰਸ ਪੱਖੀ ਉਮੀਦਵਾਰ ਜਸਵਿੰਦਰ ਸਿੰਘ ਕਾਕਾ ਨੇ ਅਕਾਲੀ ਸਿਆਸਤ 'ਚ ਵਿਸ਼ੇਸ਼ ਰੁਤਬਾ ਰੱਖਦੇ ਸੀਨੀਅਰ ਆਗੂ ਇਕਬਾਲ ਸਿੰਘ ਭੁੱਲਰਵਾਲਾ ਤੇ ਹਰਤੇਜ ਸਿੰਘ ਭੁੱਲਰ ਧੜੇ ਦੇ ਅਕਾਲੀ ਪੱਖੀ ਉੁਮੀਦਵਾਰ ਨੈਬ ਸਿੰਘ ਨੂੰ 95 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ। 
ਇਸਦੇ ਇਲਾਵਾ ਪਿੰਡ ਤਰਮਾਲਾ ਅਤੇ ਢਾਣੀ ਤੇਲਿਆਂਵਾਲੀ ਵਿਖੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪੱਪੀ ਤਰਮਾਲਾ ਦੇ ਪਿੰਡ ਤਰਮਾਲਾ ਅਤੇ ਢਾਣੀ ਤੇਲਿਆਂਵਾਲੀ 'ਚ ਮਰਹੂਮ ਜਥੇਦਾਰ ਇਕਬਾਲ ਸਿੰਘ ਤਰਮਾਲਾ ਦੇ ਲੜਕੇ ਗੋਪੀ ਤਰਮਾਲਾ ਦਾ ਗਰੁੱਪ ਭਾਰੂ ਰਿਹਾ। ਪਿੰਡ ਤਰਮਾਲਾ 'ਚ ਗੋਪੀ ਤਰਮਾਲਾ ਧੜੇ ਦੀ ਸੁਖਜੀਤ ਕੌਰ ਨੇ 203 ਵੋਟਾਂ ਦੇ ਫ਼ਰਕ ਨਾਲ ਪੱਪੀ ਤਰਮਾਲਾ ਧੜੇ ਦੀ ਕੁਲਵਿੰਦਰ ਕੌਰ ਨੂੰ 203 ਵੋਟਾਂ ਦੇ ਫ਼ਰਕ ਨਾਲ ਹਰਾਇਆ। ਜਦੋਂਕਿ ਪਿੰਡ ਢਾਣੀ ਤੇਲਿਆਂਵਾਲੀ 'ਚ ਗੋਪੀ ਤਰਮਾਲਾ ਧੜੇ ਦੀ ਉਮੀਦਵਾਰ ਪਰਮੇਸ਼ਵਰੀ ਦੇਵੀ ਨੇ ਅਕਾਲੀ ਆਗੂ ਪਿੱਪਲ ਸਿੰਘ ਧੜੇ ਦੇ ਬੂਟਾ ਸਿੰਘ ਨੂੰ ਸ਼ਿਕਸਤ ਦਿੱਤੀ। ਪਿੰਡ ਚੱਕ ਮਿੱਡੂ ਸਿੰਘ ਵਾਲਾ ਵਿਖੇ ਸਥਾਪਿਤ ਅਕਾਲੀ ਆਗੂ ਰਮਿੰਦਰਪਾਲ ਸਿੰਘ ਰੰਮੀ ਕੁਲਾਰ ਦਾ ਧੜਾ 11 ਵੋਟਾਂ ਨਾਲ ਪਿੰਡ ਦੇ ਭਾਈਚਾਰੇ ਤੋਂ ਸਰਪੰਚੀ ਦੀ ਚੋਣ 'ਚ ਮਾਤ ਖਾ ਗਿਆ। ਇੱਥੇ ਗੁਰਮੇਲ ਸਿੰਘ ਨੇ ਨਿਰਮਲ ਕੌਰ ਨੂੰ ਹਰਾਇਆ।
ਇਸਤੋਂ ਇਲਾਵਾ ਪਿੰਡ ਭਾਗੂ ਵਿਖੇ ਸਾਬਕਾ ਸਰਪੰਚ ਸਵਰਗੀ ਕੁਲਵੰਤ ਸਿੰਘ ਅਤੇ ਸਾਬਕਾ ਸਰਪੰਚ ਰਣਜੀਤ ਕੌਰ ਦੇ 30 ਸਾਲਾ ਪੁੱਤਰ ਅਤੇ ਨੌਜਵਾਨ ਆਗੂ ਸਤਵਿੰਦਰ ਸਿੰਘ ਨੇ ਸਰਪੰਚੀ ਚੋਣ ਵਿਚ ਆਪਣੇ ਸਕੇ ਤਾਏ ਦੇ ਲੜਕੇ ਕੁਲਵਿੰਦਰ ਸਿੰਘ ਨੂੰ 99 ਵੋਟਾਂ ਹਰਾਇਆ। ਇਸਦੇ ਇਲਾਵਾ ਪਿੰਡ ਖਿਉਵਾਲੀ 'ਚ ਸਰਪੰਚ ਚੋਣ ਵਿਚ ਕਾਂਗਰਸ ਪੱਖੀ ਉਮੀਦਵਾਰ ਰਾਜਾ ਰਾਮ ਨੇ ਅਕਾਲੀ ਦਲ ਪੱਖੀ ਬਲਤੇਜ ਸਿੰਘ ਨੂੰ 315 ਵੋਟਾਂ ਦੇ ਵੱਡੇ ਫ਼ਰਕ ਨਾਲ ਮਾਤ ਦਿੱਤੀ। ਜਦੋਂਕਿ ਛੇਕੜਲੇ ਪਿੰਡ ਵੜਿੰਗਖੇੜਾ ਵਿਖੇ ਅਕਾਲੀ ਸਿਆਸਤ ਦੇ ਬਾਬਾ ਬੋਹੜ ਬਖਤੌਰ ਸਿੰਘ ਦੇ ਪੋਤਰੇ ਕਸ਼ਮੀਰ ਸਿੰਘ ਆਪਣੇ ਵਿਰੋਧੀ ਅਕਾਲੀ ਆਗੂ ਗੁਰਲਾਲ ਸਿੰਘ ਵੜਿੰਗ ਨੂੰ 337 ਵੋਟਾਂ ਨਾਲ ਹਰਾ ਕੇ ਜੇਤੂ ਰਹੇ। ਪਿੰਡ ਵੜਿੰਗਖੇੜਾ 'ਚ ਕਾਂਗਰਸ ਪੱਖੀ ਉਮੀਦਵਾਰ ਦਰਸ਼ਨ ਸਿੰਘ ਭੋਲੂ ਨੂੰ 114 ਅਤੇ ਸਾਬਕਾ ਸਰਪੰਚ ਗੁੱਡੂ ਸਿੰਘ ਨੂੰ ਮਹਿਜ਼ 8 ਵੋਟਾਂ ਨਾਲ ਸਬਰ ਕਰਨਾ ਪਿਆ। ਇਸੇ ਤਰ੍ਹਾਂ ਪਿੰਡ ਕਿੱਲਿਆਂਵਾਲੀ 'ਚ ਅਕਾਲੀ ਆਗੂ ਕੁਲਬੀਰਇੰਦਰ ''ਬੰਟੂ ਭਾਟੀ''-ਸੁਖਪਾਲ ਭਾਟੀ ਧੜੇ ਦੇ 10 ਪੰਚ ਚੁਣੇ ਗਏ ਅਤੇ ਬਲਦਰਸ਼ਨ ਸਿੰਘ ਸਾਬਕਾ ਸਰਪੰਚ ਧੜੇ ਦਾ ਇੱਕੋ ਪੰਚ ਜਿੱਤ ਸਕਿਆ। 
        ਇਸਦੇ ਇਲਾਵਾ ਪਿੰਡ ਸਹਿਣਾਖੇੜਾ 'ਚ ਚਰਚਿਤ ਅਕਾਲੀ ਸਰਪੰਚ ਜਸਵੰਤ ਸਿੰਘ ਧੜੇ ਦਾ ਠਾਣਾ ਸਿੰਘ ਵਿਰੋਧੀ ਧੜੇ ਪੱਪੂ ਮਾਨ-ਬੱਬੂ ਬਰਾੜ ਧੜੇ ਦੇ ਕੁਲਦੀਪ ਸਿੰਘ ਮਾਣਕ ਹੱਥੋਂ 158 ਵੋਟਾਂ ਨਾਲ ਹਾਰ ਗਿਆ। ਜਦੋਂਕਿ ਤੱਪਾ ਖੇੜਾ ਵਿਖੇ ਅਕਾਲੀ ਆਗੂ ਬਿੰਨੀ ਮਾਨ ਦਾ ਧੜਾ ਵੀ ਵਿਰੋਧੀ ਅਕਾਲੀ ਧੜੇ ਹੱਥੋਂ ਮਾਤ ਖਾ ਗਿਆ।  ਇਸਤੋਂ ਇਲਾਵਾ  ਸੀਨੀਅਰ ਅਕਾਲੀ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ ਦੀ ਸੱਜੀ ਬਾਂਹ ਨੌਜਵਾਨ ਆਗੂ ਜਗਮੀਤ ਸਿੰਘ ਖੁੱਡੀਆਂ ਵੀ ਖੁੱਡੀਆਂ ਮਹਾਂ ਸਿੰਘ 'ਚ ਵਿਰੋਧੀ ਅਕਾਲੀ ਗੋਰਾ ਮਾਨ ਤੋਂ ਸਰਪੰਚੀ ਹਾਰ ਗਏ। ਪਿੰਡ ਖੁੱਡੀਆਂ ਗੁਲਾਬ ਸਿੰਘ 'ਚ ਵਾਰਡ ਨੰਬਰ 1 ਤੋਂ ਕਿਸਮਤ ਅਜਮਾ ਰਹੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਹਬ ਸਿੰਘ ਖੁੱਡੀਆਂ ਸਿਰਫ਼ 4 ਵੋਟਾਂ ਦੇ ਅੰਤਰ ਨਾਲ ਜਿੱਤ ਦਰਜ ਕਰਕੇ ਪੰਚ ਬਣ ਸਕੇ। ਦੱਸਣਯੋਗ ਹੈ ਕਿ ਲੰਬੀ ਹਲਕੇ ਦੀਆਂ 83 ਪੰਚਾਇਤਾਂ ਦੀਆਂ ਸਰਪੰਚੀਆਂ 'ਤੇ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਦਾ ਕਬਜ਼ਾ ਹੋ ਗਿਆ, ਜਦੋਂਕਿ ਵਿਰੋਧੀ ਪਾਰਟੀ ਕਾਂਗਰਸ ਨੂੰ ਸਿਰਫ਼ ਦੋ ਪੰਚਾਇਤ ਭੁੱਲਰਵਾਲਾ ਅਤੇ ਖਿਉਵਾਲੀ ਦੀਆਂ ਸਰਪੰਚੀਆਂ ਹਾਸਲ ਹੋ ਸਕੀਆਂ। 

-----------------------
          ਮੁੱਖ ਮੰਤਰੀ ਬਾਦਲ ਦੀ ਭਤੀਜੀ ਪੰਚੀ ਦੀ ਚੋਣ ਹਾਰੀ 

ਲੰਬੀ : ਸੂਬਾਈ ਸਿਆਸਤ ਦੇ ਸਿਰਮੌਰ ਆਗੂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਭਤੀਜੀ ਬੀਬੀ ਪਰਮਜੀਤ ਕੌਰ ਲੰਬੀ ਹਲਕੇ ਦੇ ਪਿੰਡ ਵੜਿੰਗਖੇੜਾ ਦੇ ਵਾਰਡ 4 ਤੋਂ ਹਾਰ ਗਏ। ਉਨ੍ਹਾਂ ਨੂੰ ਕਾਂਗਰਸ ਪੱਖੀ ਉਮੀਦਵਾਰ ਹਰਵਿੰਦਰ ਕੌਰ ਸਹਾਰਨ ਨੇ 33 ਵੋਟਾਂ ਦੇ ਫ਼ਰਕ ਨਾਲ ਹਰਾਇਆ। ਜੇਤੂ ਉਮੀਦਵਾਰ ਹਰਵਿੰਦਰ ਕੌਰ ਨੂੰ 122 ਅਤੇ ਬੀਬੀ ਪਰਮਜੀਤ ਕੌਰ ਨੂੰ 89 ਵੋਟਾਂ ਮਿਲੀਆਂ। ਇਸਦੇ ਇਲਾਵਾ ਤੀਜੇ ਨੰਬਰ 'ਤੇ ਰਹੀ ਉਮੀਦਵਾਰ ਗੁਰਮੀਤ ਕੌਰ ਨੇ 53 ਵੋਟਾਂ ਪ੍ਰਾਪਤ ਕੀਤੀਆਂ। ਜ਼ਿਰਕਯੋਗ ਹੈ ਕਿ ਬੀਬੀ ਪਰਮਜੀਤ ਕੌਰ ਮੁੱਖ ਮੰਤਰੀ ਬਾਦਲ ਦੇ ਚਚੇਰੇ ਭਰਾ ਹਰਬੰਸ ਸਿੰਘ ਢਿੱਲੋਂ (ਕਾਲਝਰਾਨੀ) ਦੀ ਪੁੱਤਰੀ ਹੈ, ਜੋ ਕਿ ਪਿੰਡ ਵੜਿੰਗਖੇੜਾ ਦੇ ਸਰਮਾਏਦਾਰ ਹਰਦਵਿੰਦਰ ਸਿੰਘ 'ਲਾਲੀ' ਦੀ ਧਰਮਪਤਨੀ ਹਨ।