ਇਕਬਾਲ ਸਿੰਘ ਸ਼ਾਂਤ
ਲੰਬੀ, 13 ਅਕਤੂਬਰ
ਜ਼ਿਲਾ ਸ੍ਰੀ ਮੁਕਤਸਰ ਸਾਹਿਬ ’ਚ ਗੁਲਾਬੀ ਸੁੰਡੀ ਕਾਰਨ ਨਰਮੇ ਖਰਾਬੇ ਦੀ ਵਿਸ਼ੇਸ਼ ਗਿਰਦਾਵਰੀ ’ਚ ਮਾਲ ਵਿਭਾਗ ਦੀਆਂ ‘ਸਿਆਸੀ’ ਕਾਰਗੁਜਾਰੀਆਂ ਸਾਹਮਣੇ ਆਈਆਂ ਹਨ। ਸੂਤਰਾਂ ਮੁਤਾਬਕ ਜਿਸਦੀ ਅਗਾਊਂ ਪੋਲ ਖੁੱਲਣ ’ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਪਹਿਲੀ ‘ਵਿਸ਼ੇਸ਼’ ਗਿਰਦਾਵਰੀ ਦੇ ਉੱਪਰ ‘ਸੁਪਰ’ ਗਿਰਦਾਵਰੀ ਕਰਵਾਈ ਜਾ ਰਹੀ ਹੈ। ਪਹਿਲਾਂ ਹੋਈ ਗਿਰਦਾਵਰੀ ’ਚ ਫ਼ਰਕ ਪਾਏ ਜਾਣ ’ਤੇ ਕਈ ਮਾਲ ਪਟਵਾਰੀਆਂ ’ਤੇ ਸੁਪਰ ਕਾਰਵਾਈ ਪੈ ਸਕਦੀ ਹੈ। ਹੁਣ ਤੱਕ ਇਸੇ ਕਰਕੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਨਰਮਾ ਖਰਾਬੇ ਦੇ ਅੰਕੜੇ ਸਾਹਮਣੇ ਨਹੀਂ ਆ ਸਕੇ। ਜ਼ਿਲੇ ’ਚ ਮਾਲ ਵਿਭਾਗ ਪਿਛਲੇ ਕਰੀਬ ਤਿੰਨ-ਚਾਰ ’ਚ ਸਾਲਾਂ ਮਨਆਈਆਂ ਦਾ ਆਦੀ ਹੋ ਚੁੱਕਿਆ ਹੈ। ਵਿਭਾਗੀ ਤੰਤਰ ਵੱਲੋਂ ਹੁਣ ਜ਼ਿਲੇ ਦੀ ਨਵੀਂ ਪ੍ਰਸ਼ਾਸਨਿਕ ਵਜਾਰਤ ’ਚ ਵੀ ਪੁਰਾਣੀ 'ਕਹਾਣੀ' ਦੁਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਉਕਤ ਨਿਰਦੇਸ਼ਾਂ ਨਾਲ ਜ਼ਿਲੇ ਦੇ ਮਾਲ ਵਿਭਾਗ ਨੂੰ ‘ਸਖ਼ਤੀ’ ਨਾਮਕ ਨਵੀਂ ਮਿੰਨੀ ਕਹਾਣੀ ਬਤੌਰ ਸਬਕ ਪੜਨ ਨੂੰ ਜ਼ਰੂਰ ਮਿਲ ਗਈ ਹੈ। ਦੂਜੇ ਪਾਸੇ ਗਿਰਦਾਵਰੀ ਸੰਬੰਧੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨਾਲ ਸੰਪਰਕ ਨਹੀਂ ਬਣ ਸਕਿਆ।
No comments:
Post a Comment