28 September 2016

ਦਰਵੇਸ਼ ਸਿਆਸਤਦਾਨ ਜਥੇਦਾਰ ਖੁੱਡੀਆਂ ਦੇ ਜੇਠੇ ਪੋਤੇ ਸੁਮੀਤ ਖੁੱਡੀਆਂ ਨੇ ਸਰਗਰਮ ਸਿਆਸਤ ਚ ਪਾਏ ਪੈਰ

- ਲੰਬੀ ਹਲਕੇ ’ਚ ਪਿਤਾ ਗੁਰਮੀਤ ਖੁੱਡੀਆਂ ਦੀ ਹਮਾਇਤ ’ਚ ਵਿੱਢੀ ਡੋਰ-ਟੂ-ਡੋਰ ਮੁਹਿੰਮ
ਦੇਸ਼ ਖਾਤਰ ਬਿਹਤਰ ਕਰਨ ਦੇ ਜਜ਼ਬਾ ਤਹਿਤ ਵਿਦੇਸ਼ੀ ਧਰਤੀ ਨੂੰ ਆਖਿਆ ‘ਅਲਵਿਦਾ’

                                                         ਇਕਬਾਲ ਸਿੰਘ ਸ਼ਾਂਤ
        ਲੰਬੀ : ਦਰਵੇਸ਼ ਸਿਆਸਤਦਾਨ ਸਵਰਗੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਜੇਠੇ ਪੋਤੇ ਸੁਮੀਤ ਖੁੱਡੀਆਂ ਨੇ ਵੀ ਸਰਗਰਮ ਸਿਆਸਤ ਵਿੱਚ ਪੈਰ ਪਾ ਦਿੱਤੇ। 27 ਸਾਲਾ ਸੁਮੀਤ ਆਪਣੇ ਪਿਤਾ ਅਤੇ ਲੰਬੀ ਹਲਕੇ ਤੋਂ ਸੰਭਾਵੀ ਕਾਂਗਰਸ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦੀ ਹਮਾਇਤ ਵਿੱਚ ਡੋਰ-ਟੂ-ਡੋਰ ਮੁਹਿੰਮ ਦੀ ਅਗਵਾਈ ਕਰ ਰਿਹਾ ਹੈ। ਉਹ ਪਿਛਲੇ ਵਰ੍ਹੇ ਕੈਨੇਡਾ ਦੀ ਯੂਨੀਵਰਸਿਟੀ ਆਫ਼ ਕੈਲਗਰੀ ਤੋਂ ਹਿਸਟਰੀ ’ਚ ਡਿਗਰੀ ਲੈ ਕੇ ਪਰਤਿਆ ਹੈ। ਆਪਣੇ ਸੰਸਦ ਮੈਂਬਰ ਸਵਰਗੀ ਦਾਦਾ ਅਤੇ ਪਿਤਾ ਵਾਂਗ ਨਿੱਘੇ ਸੁਭਾਅ ਅਤੇ ਹਲੀਮੀਅਤ ਦਾ ਧਨੀ ਸੁਮੀਤ ਵੀ ਲੋਕ ਪੱਖੀ, ਪਾਰਦਰਸ਼ੀ ਅਤੇ ਇਮਾਨਦਾਰ ਰਾਜਨੀਤੀ ਦਾ ਮੁਦਈ ਹੈ। ਲੰਬੀ ਦੇ ਹਲਕੇ ਸਰਾਵਾਂ ਜੈਲ ’ਚ ਖੁਦ ਆਪਣੀ ਟੀਮ ਸਮੇਤ ਵੋਟਰਾਂ ਨਾਲ ਨਿੱਜੀ ਤੌਰ ’ਤੇ ਰਾਬਤਾ ਬਣਾ ਰਿਹਾ ਹੈ। ਲੰਬੀ ਹਲਕੇ ’ਚ ਖੁੱਡੀਆਂ ਪਰਿਵਾਰ ਦੇ ਸਮਰਥਕ ਨੌਜਵਾਨਾਂ ਦੀਆਂ ਤਿੰਨ ਟੀਮਾਂ ਘਰ-ਘਰ ਜਾ ਕੇ ਵੋਟਰਾਂ ਨੂੰ ਕਾਂਗਰਸ ਸਰਕਾਰ ਬਣਾਉਣ ਲਈ ਪ੍ਰਤੀ ਪ੍ਰੇਰਿਤ ਕਰ ਰਹੀਆਂ ਹਨ। 
          ਜ਼ਿਕਰਯੋਗ ਹੈ ਕਿ ਪੰਜਾਬ ਪਬਲਿੱਕ ਸਕੂਲ ਨਾਭਾ ਦੇ ਹੈੱਡ ਬੁਆਏ ਦੇ ਇਲਾਵਾ ਬੈਸਟ ਡਿਵੇਟਰ ਅਤੇ ਬੈਸਟ ਐਨ.ਸੀ.ਸੀ. ਕੈਡਿਟ ਹੋਣ ਦਾ ਮਾਣ ਰੱਖਦਾ ਯੂ.ਪੀ.ਐਸ.ਸੀ ਦੀ ਪ੍ਰੀਖਿਆ ਰਾਹੀਂ ਪ੍ਰਸ਼ਾਸਨਿਕ ਸੇਵਾ ਕਰਨ ਦਾ ਚਾਹਵਾਨ ਹੈ। ਉਸਨੇ ਰਾਜਨੀਤੀ ਵਿੱਚ ਪ੍ਰਵੇਸ਼ ਬਾਰੇ ਆਖਿਆ ਕਿ ਮੌਜੂਦਾ ਹਾਲਾਤਾਂ ਵਿੱਚ ਜਥੇਦਾਰ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਵਾਲੀ ਲੋਕਪੱਖੀ ਰਾਜਨੀਤੀ ਦੀ ਲੋੜ ਹੈ। ਸੁਮੀਤ ਦਾ ਛੋਟਾ ਭਰਾ ਅਮੀਤ ਖੁੱਡੀਆਂ ਪਹਿਲਾਂ ਹੀ ਐਨ.ਐਸ.ਯੂ.ਆਈ. ਦਿੱਲੀ ਸਟੇਟ ਦਾ ਜਨਰਲ ਸਕੱਤਰ ਹੈ ਅਤੇ ਕਾਂਗਰਸ ਦੇ ਕੌਮੀ ਲੀਡਰਾਂ ਨਾਲ ਚੰਗਾ ਰਾਬਤਾ ਰੱਖਦਾ ਹੈ। 
         ਸੁਮੀਤ ਵੋਟਰਾਂ ਨੂੰ ਵੋਟਰਾਂ ਨੂੰ ਆਪਣਾ ਪਰਿਚੈ ਦਿੰਦਿਆਂ ਖੁੱਡੀਆਂ ਪਰਿਵਾਰ ਦੀ ਚਿੱਟੀ ਚਾਦਰ ਵਾਲੀ ਬੇਦਾਗ ਰਾਜਨੀਤੀ ਨੂੰ ਮੌਕਾ ਦੇ ਕੇ ਜਰੀਏ ਕਦਰਾਂ-ਕੀਮਤਾਂ ਵਾਲਾ ਮਾਹੌਲ ਸਿਰਜਣ ਲਈ ਪ੍ਰੇਰਦਾ ਹੈ। ਉਹ ਲੋਕਾਂ ਨੂੰ ਆਖਦਾ ਕਿ ਸਰਕਾਰਾਂ ਦੀਆਂ ਸਹੂਲਤਾਂ ਅਤੇ ਸਕੀਮਾਂ ਕਦੇ ਮਾੜੀਆਂ ਨਹੀਂ ਹੁੰਦੀਆਂ ਹਨ ਪਰ ਉਹ ਸਿਆਸਤਦਾਨਾਂ ਦੇ ਭ੍ਰਿਸ਼ਟ ਰਵੱਈਏ ਕਰਕੇ ਜਨਤਾ ਤੱਕ ਅੱਧੀਆਂ ਵੀ ਨਹੀਂ ਪਹੁੰਚਦੀਆਂ। ਸੁਮੀਤ ਪੁਰਾਣੀ ਪੀੜ੍ਹੀ ਦੇ ਲੋਕਾਂ ਨੂੰ ਫਰੀਦਕੋਟ ਤੋਂ ਸੰਸਦ ਮੈਂਬਰ ਰਹੇ ਜਥੇਦਾਰ ਜਗਦੇਵ ਸਿੰੰਘ ਖੁੱਡੀਆਂ ਦੀ ਪਾਰਦਰਸ਼ੀ ਰਾਜਨੀਤੀ ਨੂੰ ਚੇਤੇ ਕਰਵਾਉਂਦਾ ਅਤੇ ਆਪਣੇ ਹਮਉਮਰਾਂ ਨੂੰ ਆਪਣੇ ਦਾਦੇ ਦੀਆਂ ਸਾਫ਼ਗੋਈ ਅਤੇ ਸਿਆਸੀ ਚਿੱਟਤਾ ਦੀ ਪੜ੍ਹਤ ਗਿਣਾਉਂਦਾ ਹੈ। ਉਹ ਆਖਦਾ ਕਿ ਖੁੱਡੀਆਂ ਪਰਿਵਾਰ ਦੀ ਚਿੱਟੀ ਚਾਦਰ ਦਹਾਕਿਆਂ ਬਾਅਦ ਵੀ ਪਾਕ-ਸਾਫ਼ ਹੈ ਜਿਸਦੀ ਹਿੰਦੁਸਤਾਨ ਸਮੇਤ ਅਮਰੀਕਾ ਅਤੇ ਕੈਨੇਡਾ ਜਿਹੇ ਮੁਲਕਾਂ ਵੱਖਰੀ ਪਛਾਣ ਹੈ। ਉਹ ਲੋਕਾਂ ਨੂੰ ਅਕਾਲੀ ਸਰਕਾਰ ਦੇ ਸਾਢੇ 9 ਸਾਲ ਰਾਜ ’ਚ ਫੈਲੀ ਗੁੰਡਾਗਰਦੀ ਅਤੇ ਨਸ਼ੇ ਦੀ ਬੀਮਾਰੀ ਪ੍ਰਤੀ ਚੇਤੰਨ ਕਰਦਾ ਹੈ ਅਤੇ
ਚੰਗੇ ਭਵਿੱਖ ਲਈ ਕਾਂਗਰਸ ਨੂੰ ਲਿਆਉਣ ਦੀ ਅਪੀਲ ਕਰਦਾ ਹੈ। ਜਵਾਨੀ ’ਚ ਵਿਦੇਸ਼ੀ ਧਰਤੀ ਨੂੰ ਅਲਵਿਦਾ ਕਹਿ ਕੇ ਦੇਸ਼ ਲਈ ਕੁਝ ਬਿਹਤਰ ਜਜ਼ਬਾ ਰੱਖਦਾ ਸੁਮੀਤ ਆਪਣੇ ਪਿਤਾ ਜ਼ਿਲ੍ਹਾ ਕਾਂਗਰਸ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਨੂੰ ਕਾਂਗਰਸ ਉਮੀਦਵਾਰ ਵਜੋਂ ਪੇਸ਼ ਕਰਦਿਆਂ ਲੋਕਾਂ ਨੂੰ ਦੱਸਦਾ ਕਿ ਉਨ੍ਹਾਂ ਨੂੰ ਜਿਤਾਉਣ ਨਾਲ ਲੰਬੀ ਹਲਕੇ ਵਿੱਚ ਆਮ ਲੋਕਾਂ ਦੀ ਸੁਣਵਾਈ ਵਧੇਗੀ ਅਤੇ ਪਿੰਡਾਂ ’ਤੇ ਕਬਜ਼ਿਆਂ ਦੇ ਮਾਹੌਲ ਤੋਂ ਜਨਤਾ ਨੂੰ ਛੁਟਕਾਰਾ ਮਿਲੇਗਾ। ਸੁਮੀਤ ਖੁੱਡੀਆਂ ਨੇ ਕਿਹਾ ਕਿ ਨੌਜਵਾਨ ਕਾਰਕੁੰਨਾਂ ਦੀ ਤਿੰਨ ਟੀਮਾਂ ਲੰਬੀ ਹਲਕੇ ਤੇ ਘਰ-ਘਰ ਜਾਣਗੀਆਂ ਅਤੇ ਵੋਟਰਾਂ ਨੂੰ ਪ੍ਰਚਾਰ ਸਮੱਗਰੀ ਰਾਹੀਂ ਕਾਂਗਰਸ ਦੀਆਂ ਨੀਤੀਆਂ ਅਤੇ ਲੋਕ ਮੁੱਦਿਆਂ ਦੇ ਡਟਵੇਂ ਸੰੰਘਰਸ਼ ਖੁੱੱਡੀਆਂ ਪਰਿਵਾਰ ਨੂੰ ਹਮਾਇਤ ਦੀ ਅਪੀਲ ਕੀਤੀ ਜਾਂਦੀ ਹੈ। ਉਸਦਾ ਕਹਿਣਾ ਹੈ ਕਿ ਐਤਕੀਂ ਲੋਕਾਂ ’ਚ ਗੁੱਸਾ ਅਤੇ ਰੋਸ ਲੰਬੀ ’ਚ ਅਕਾਲੀ ਦਲ ਦੇ ਗੜ੍ਹ ਨੂੰ ਢਹਿ-ਢੇਰੀ ਕਰ ਦੇਵੇਗਾ। -98148-26100 / 93178-26100 

ਸਿਆਸੀ ਸ਼ਾਹ-ਅਸਵਾਰਾਂ ਦੇ ਹਲਕੇ ਦੇ 92 ਸਾਲਾ ਕਿਸਾਨ ਦਾ ਦੁਖਾਂਤ

- ਜ਼ਮੀਨ ਦੇ 3-3  ’ਤੇ ਹੋਣ ਬਾਅਦ 35 ਵਰ੍ਹਿਆਂ ਤੋਂ ਖੇਤਾਂ ’ਚ ਦਾਖਲਾ ਬਣਿਆ ਪਾਕਿਸਤਾਨ ਦੀ ਸਰਹੱਦ
- ਜ਼ਮੀਨੀ ਘਪਲਾ: ਸਰਮਾਏਦਾਰ ਕਿਸਾਨਾਂ ਨੇ ਢਾਈ ਕਿਲੋਮੀਟਰ ਲੰਬੀ ਪਹੀ ਖੇਤਾਂ ’ਚ ਰਲਾਈ
- ਇੱਕ ਸਰਮਾਏਦਾਰ ਤਾਂ ਪਹੀ ’ਤੇ ਕਬਜ਼ਾ ਕਰਕੇ ਵਿਖਾਉਂਦਾ ਬੰਦੂਕ 
- ਮਾਈਨਰ ’ਤੇ ਪੁੱਲ ਬਾਰੇ ਪਿਛਲੇ ਸੰਗਤ ਦਰਸ਼ਨ ਦੀ ਦੋ ਲੱਖ ਰੁਪਏ ਦੀ ਗਰਾਂਟ ਦੀ ਉੱਗ-ਸੁੱਘ ਨਹੀਂ

                                                          ਇਕਬਾਲ ਸਿੰਘ ਸ਼ਾਂਤ
   ਲੰਬੀ: ਸਿਆਸੀ ਸ਼ਾਹ-ਅਸਵਾਰਾਂ ਦੇ ਹਲਕੇ ਲੰਬੀ ’ਚ 92 ਸਾਲਾ ਕਿਸਾਨ ਮੱਲ ਸਿੰਘ ਦੇ ਪਰਿਵਾਰ ਦਾ ਦੁਖਾਂਤ ਹੈ ਕਿ ਤਿੰਨ-ਤਿੰਨ ਖੇਤਾਂ ਅੰਦਰ ਤੱਕ ਪੱੁਜਣਾ ਪਾਕਿਸਤਾਨ ਦੀ ਸਰਹੱਦ ਪਾਰ ਕਰਨ ਤੁੱਲ ਹੋਇਆ ਪਿਆ ਹੈ। 35 ਵਰ੍ਹਿਆਂ ਤੋਂ ਸਰਮਾਏਦਾਰ ਕਿਸਾਨਾਂ ਦੇ ਉਸਦੇ ਖੇਤਾਂ ਨੂੰ ਲੱਗਦੀਆਂ ਪਹੀਆਂ (ਰਸਤੇ) ’ਤੇ ਕਬਜ਼ੇ ਕਰਕੇ ਇਹ ਪਰਿਵਾਰ ਆਪਣੀ ਜ਼ਮੀਨ ’ਚੋਰਾਂ ਵਾਂਗ ਵੜਦਾ ਹੈ ਜਾਂ ਬਾਜੀਗਰਾਂ ਵਾਂਗ ਮਾਈਨਰ ਤੋਂ ਰੱਖੇ ਬਿਜਲਈ ਖੰਭੇ ਵਾਂਗ ਲੰਘਣ ਨੂੰ ਮਜ਼ਬੂਰ ਹੈ। ਇਹ ਮਾਮਲਾ ਅੱਜ ਭੁੱਲਰਵਾਲਾ ਵਿਖੇ
ਸੰਗਤ ਦਰਸ਼ਨ ਵਿੱਚ ਬਜ਼ੁਰਗ ਕਿਸਾਨ ਮੱਲ ਸਿੰਘ ਨੇ ਸੰਗਤ ਦਰਸ਼ਨ ’ਚ ਬੜੀ ਗਰੀਬੀ ਦਾਅਵੇ ਨਾਲ ਉਠਾਇਆ ਤਾਂ ਮੁੱਖ ਮੰਤਰੀ ਬਾਦਲ ਵੀ ਉਸਦੀ ਦਾਸਤਾਂ ਸੁਣ ਦੇ ਹੈਰਾਨ ਰਹਿ ਗਏ। ਮੱਲ ਸਿੰਘ ਨੇ ਖੁਲਾਸਾ ਕੀਤਾ ਕਿ ਕੱਖਾਂਵਾਲੀ ਮਾਈਨਰ ਨੇੜੇ ਕੰਦੂਖੇੜਾ ਨੂੰ ਜਾਂਦੀ ਕਰੀਬ ਢਾਈ ਕਿਲੋਮੀਟਰ ਲੰਮੀ ਕੱਚੀ ਪਹੀ ਦਾ ਸਰਮਾਏਦਾਰ ਕਿਸਾਨਾਂ ਨੇ ਵਜੂਦ ਖ਼ਤਮ ਉਸਨੂੰ ਜ਼ਮੀਨ ਵਿੱਚ ਵਾਹ ਲਿਆ ਹੈ। ਜਿਸ ਕਰਕੇ ਉਹ ਕੱਖਾਂਵਾਲੀ ਮਾਈਨਰ ਲਾਗਲੇ ਰਸਤੇ ਤੋਂ ਸਿਰਫ਼ 4 ਏਕੜ ਦੂਰ ਆਪਣੇ ਖੇਤ ’ਚ ਦੂਜੇ ਕਿਸਾਨਾਂ ਦੀ ਮਿੰਨਤਾਂ ਕਰਕੇ ਵੜਣਾ ਪੈਂਦਾ ਹੈ। ਇਸੇ ਰਕਬੇ ਕੋਲ ਮਾਈਨਰ ’ਤੇ ਪੁੱਲ ਨਾ ਹੋਣ ਕਰਕੇ ਦੂਜੇ ਕੰਢੇ ਆਪਣੇ ਖੇਤ ਵਿੱਚ ਜਾਣ ਲਈ ਕਰੀਬ ਦੋ ਕਿਲੋਮੀਟਰ ਲੰਬਾ ਪੈਂੜਾ ਤੈਅ ਕਰਨਾ ਪੈਂਦਾ ਹੈ। ਮਾਈਨਰ ’ਤੇ ਰੱਖੇ ਇੱਕ ਬਿਜਲਈ ਖੰਭੇ ਨੂੰ ਇਸ ਪਰਿਵਾਰ ਨੇ ਆਵਾਜਾਈ ਦਾ ਜਰੀਆ ਬਣਾਇਆ ਹੋਇਆ ਹੈ ਜਿਸ ਤੋਂ ਲੰਘਦੇ ਸਮੇਂ ਬਜ਼ੁਰਗ ਮੱਲ ਸਿੰਘ ਦਾ ਪਰਿਵਾਰ ਵਾਰ ਸੱਟਾਂ ਖਾ ਚੁੱਕਿਆ ਹੈ। ਸੰਗਤ ਦਰਸ਼ਨੀ ਗਰਾਂਟਾਂ ਦਾ ਕੋਰਾ ਸੱਚ ਹੈ ਕਿ ਪਿਛਲੇ ਸੰਗਤ ਦਰਸ਼ਨ ਵਿੱਚ ਮੁੱਖ ਮੰਤਰੀ ਨੇ ਮੱਲ ਸਿੰਘ ਦੀ ਮੰਗ ’ਤੇ ਕੱਖਾਂਵਾਲੀ ਮਾਈਨਰ ’ਤੇ ਪੁੱਲ ਲਈ 2 ਲੱਖ ਰੁਪਏ ਜਾਰੀ ਕੀਤੇ ਸਨ। ਜਿਨ੍ਹਾਂ ਦੀ ਹੋਂਦ ਜਾਂ ਅਣਹੋਂਦ ਦਾ ਅਜੇ ਤੱਕ ਧਹੁ ਠਿਕਾਣਾ ਨਹੀਂ। 
         ਮੱਲ ਸਿੰਘ ਅਨੁਸਾਰ ਇਸੇ ਤਰ੍ਹਾਂ ਹਾਕੂਵਾਲਾ ਸੜਕ ’ਤੇ ਪੈਂਦੇ ਉਸਦੇ ਖੇਤ ਦੀ ਪਹੀ ’ਤੇ ਵੀ ਇੱਕ ਸਰਮਾਏਦਾਰ ਦਾ ਕਬਜ਼ਾ ਹੈ। ਜਿਸਤੋਂ ਲੰਘਣ ਸਮੇਂ ਉਹ ਬੰਦੂਕ ਵਿਖਾ ਕੇ ਡਰਾਉਂਦਾ ਹੈ। ਹੋਰ ਤਾਂ ਹੋਰ ਇੱਕ ਭੁੱਲਰਵਾਲਾ ਦੇ ਇੱਕ ਅਕਾਲੀ ਚੌਧਰੀ ਦੇ ਇਸ਼ਾਰੇ ’ਤੇ ਪਹੀ ’ਤੇ ਟਿਊਬਵੈੱਲ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਮੱਲ ਸਿੰਘ ਨੇ ਬਹਾਵਵਾਲਾ ਡਰੇਨ ’ਤੇ ਕੰਢੇ ਪਹੀ ਕੱਚੀ ਹੋਣ ਕਰਕੇ ਮੀਂਹਾਂ ਮਿੱਟੀ ਡਰੇਨ ਵਿੱਚ ਰੁੜ ਜਾਂਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਖੇਤ ਤੱਕ ਪਹੁੰਚਣ ਲਈ ਨਾਲ ਮਜ਼ਬੂਰੀ ’ਚ ਪਹੀ ਲਾਗਲੇ ਖੇਤਾਂ ਦੀ ਵਿਚੋਂ ਲੰਘਣਾ ਪੈਂਦਾ ਹੈ। ਜਿਸ ਕਰਕੇ ਸਬੰਧਤ ਖੇਤਾਂ ਵਾਲੇ ਕਿਸਾਨ ਉਨ੍ਹਾਂ ’ਤੇ ਗੁੱਸਾ ਜਾਹਰ ਕਰਦੇ ਹਨ। ਮੱਲ ਸਿੰਘ ਨੇ ਮੁੱਖ ਮੰਤਰੀ ਦੇ ਨਾਲ ਬੈਠੇ ਪਿੰਡ ਦੇ ਇੱਕ ਅਕਾਲੀ ਆਗੂ ਨੂੰ ਉਸਦੀ ਹੋਣੀ ’ਚ ਹਿੱਸੇਦਾਰ ਕਰਾਰ ਦਿੱਤਾ ਤਾਂ ਮੁੱਖ ਮੰਤਰੀ ਸ੍ਰੀ ਬਾਦਲ ਨੇ ਤੁਰੰਤ ਸਿੰਚਾਈ ਵਿਭਾਗ ਅਤੇ ਡਰੇਨ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਬਿਨ੍ਹਾ ਕਿਸੇ ਦਬਾਅ ਦੇ ਬਜ਼ੁਰਗ ਦੀ ਸਮੱਸਿਆ ਦੇ ਮੌਕੇ ਦਾ ਜਾਇਜ਼ਾ ਲੈਣ। ਬਾਅਦ ਵਿੱਚ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਅਤੇ ਪੱਤਰਕਾਰ ਨੂੰ ਮੱਲ ਸਿੰਘ ਨੇ ਮੌਕੇ ਦੀ ਸਥਿਤੀ ਵਿਖਾਉਂਦਿਆਂ ਕਿਹਾ ਕਿ ਸੱਤਾ ਪੱਖ ਦੇ ਆਗੂ ਦੀ ਸ਼ਹਿ ’ਤੇ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਉਹ ਲਾਂਘੇ ਲਈ ਬੇਹੱਦ ਅੌਖੇ ਹਨ। ਮੱਲ ਸਿੰਘ ਨੇ ਵਿਖਾਇਆ ਕਿ ਅਬੋਹਰ ਰੋਡ ਦੇ ਦੂਜੇ ਬੰਨ੍ਹੇ ਕੱਸੀ ਦੇ ਨਾਲ 4 ਕਰਮਾਂ ਦੀ ਪਹੀ ਕੱਖਾਂਵਾਲੀ ਤੱਕ ਜਾਂਦੀ ਹੈ ਪਰ ਉਹ ਸੜਕ ਦੇ ਦੂਜੇ ਪਾਸੇ ਕੰਦੂਖੇੜਾ ਤੱਕ ਪਹੀ ਦਾ ਵਜੂਦ ਖ਼ਤਮ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਵੀ ਉਸਦੀ ਸਮੱਸਿਆ ਨੂੰ ਜਾਇਜ਼ ਦੱਸਦਿਆਂ ਮਾਲ ਵਿਭਾਗ ਤੋਂ ਰਿਕਾਰਡ ਕਢਵਾਉਣ ਦੀ ਸਲਾਹ ਦਿੱਤੀ। ਭੁੱਲਰਵਾਲਾ ’ਚ ਸੰਗਤ ਦਰਸ਼ਨ ਮੌਕੇ ਕਈ ਹੋਰਨਾਂ ਕਿਸਾਨ ਟੇਲਾਂ ਅਤੇ ਮੋਘਿਆਂ ਬਾਰੇ ਪਿੰਡ ਦੇ ਅਕਾਲੀ ਚੌਧਰੀ ਖਿਲਾਫ਼ ਮੁੱਖ ਮੰਤਰੀ ਸਾਹਮਣੇ ਭੜਾਸ ਕੱਢਦੇ ਵਿਖਾਈ ਦਿੱਤੇ। ਨਹਿਰੀ ਵਿਭਾਗ ਦੇ ਐਸ.ਡੀ.ਓ. ਪਵਨ ਬਿਸ਼ਨੋਈ ਨੇ ਕਿਹਾ ਕਿ ਪਿਛਲੇ ਸੰਗਤ ਦਰਸ਼ਨ ’ਚ ਮੱਲ ਸਿੰਘ ਦੇ ਖੇਤਾਂ ਕੋਲ ਕੱਖਾਂਵਾਲੀ ਮਾਈਨਰ ’ਤੇ ਪੁੱਲ ਬਾਰੇ ਗਰਾਂਟ ਉਨ੍ਹਾਂ ਦੇ ਵਿਭਾਗ ਕੋਲ ਲਈ ਪੁੱਜੀ ਸ਼ਾਇਦ ਇਹ ਗਰਾਂਟ ਪੰਚਾਇਤ ਨੂੰ ਭੇਜੀ ਗਈ ਹੋਵੇ।  iqbal.shant@gmail.com, 98148-26100 / 93178-26100

16 August 2016

ਆਜ਼ਾਦੀ ਦਾ ਅਹਿਸਾਸ

                                                      ਇਕਬਾਲ ਸਿੰਘ ਸ਼ਾਂਤ
ਆਜ਼ਾਦੀ ਇੱਕ ਦਿਹਾੜਾ ਹੀ ਨਹੀਂ ਇੱਕ ਭਾਵਨਾ ਅਤੇ ਅਹਿਸਾਸ ਵੀ ਹੈ। ਜਿਸਨੂੰ ਸਧਾਰਨ ਬੰਦੇ ਲਈ ਮੁਕਾ ਦਿੱਤਾ ਗਿਆ ਹੈ। ਅੱਜ ‘ਆਜ਼ਾਦੀ’ ਇੱਕ ਅਜਿਹੇ ਸ਼ਰਾਬੀ ਪਤੀ ਜਿਹੀ ਬਣ ਕੇ ਰਹਿ ਗਈ ਜਿਹੜਾ ਰਾਤ ਨੂੰ ਆਪਣੀ ਸਰੀਰਕ ਭੁੱਖ ਲਈ ਪਤਨੀ ਨੂੰ ਅਪੱਣਤ ਵਿਖਾਉਂਦਾ ਹੈ ਪਰ ਦਿਨ ਸਮੇਂ ਉਸਦੇ ਤੇਵਰ ਇਸਦੇ ਬਿਲਕੁੱਲ ਉਲਟ ਹੁੰਦੇ ਹਨ। ਉੱਚੀਆਂ ਸਫ਼ੀਲਾਂ ’ਤੇ ਬੈਠੇ ‘ਸਿਆਸਤਦਾਨਾਂ’ ਨੇ ਸਾਜਿਸ਼ਨ ਆਜ਼ਾਦੀ ਦੇ ਅਹਿਸਾਸ ਮਾਰ ਦਿੱਤੇ ਹਨ ਅਤੇ ਭਾਵਨਾਵਾਂ ਧਾਰਮਿਕ ਕਰ ਦਿੱਤੀਆਂ ਹਨ। ਇਖਲਾਕ ਨੂੰ ਕਿੱਤਾਮੁਖੀ ਕਰ ਦਿੱਤਾ ਅਤੇ ਜਮੀਰ ਅਤੇ ਗੈਰਤਾਂ ਮੁਫ਼ਤਖੋਰੀ ਦੇ ਵੱਸ ਪਾ ਦਿੱਤੀਆਂ। ਸਧਾਰਨ ਬੰਦੇ ਦੇ ਵਿਕਾਸ ਦੇ ਨਾਂਅ ’ਤੇ ਸਧਾਰਨ ਬੰਦੇ ਦਾ ਹੀ ਸਭ ਕੁਝ ‘ਖੋਹਿਆ’ ਜਾ ਰਿਹਾ ਹੈ। 
ਹਕੀਕਤ ’ਚ ‘ਆਜ਼ਾਦੀ’ ਲਫ਼ਜ਼ ਦੇ ਬੜੇ ਡੂੰਘੇ ਮਾਇਨੇ ਹਨ। ਆਜ਼ਾਦੀ ਦੇ ਨਾਲ ਹਰ ਬਾਸ਼ਿੰਦੇ, ਪੰਛੀ ਅਤੇ ਪਰਿੰਦੇ ਅਤੇ ਮਾਤ-ਭੂਮੀ ਦੇ ਕਣ-ਕਣ ਦੀ ਆਸ ਵੀ ਜੁੜੀ ਹੋਈ ਹੈ। ਹਰ ਕੋਈ ਚਾਹੁੰਦਾ ਹੈ ਕਿ ‘‘ਉਹ ਆਜ਼ਾਦ ਫਿਜ਼ਾ ਅੰਦਰੀਂ ਪਰਵਾਜ਼ ਭਰੇ। ਉਸ ਕੋਲ ਰਹਿਣ ਲਈ ਰੈਣ-ਬਸੇਰਾ ਹੋਵੇ, ਕਰਨ ਲਈ ਕਿੱਤਾ ਅਤੇ ਸਿਰ ਉਠਾ ਕੇ ਜਿਉਣ ਲਈ ਮਾਹੌਲ ਹੋਵੇ।’’ ਅੱਜ ਉਹ ਆਪਣੇ ਇਸ ਸੁਪਨੇ ਦੀ ਪੂਰਤੀ ਲਈ ਹਰ ਪਲ ਸੋਚਦਾ ਹੈ, ਸੁਪਨੇ ਬੁਣਦਾ ਹੈ ਅਤੇ ਪੂਰੇ ਯਤਨ ਵੀ ਜੁਟਾਉਂਦਾ ਹੈ। ਇਹ ਕੋਈ ਨਵੀਂ ਗੱਲ ਨਹੀਂ ਹਰ ਮੁਲਕ, ਹਰ ਜਾਤ-ਧਰਮ ਅਤੇ ਫਿਰਕੇ ਦਾ ਮਨੁੱਖ ਇਸੇ ‘ਅਹਿਸਾਸ’ ਨਾਲ ਸਾਹਾਂ ਦੀ ਉਮੀਦ ਨੂੰ ਅਗਾਂਹ ਵਧਾਉਂਦਾ ਹੈ ਕਿ ਉਸਦੀ ਮਿਹਨਤ ਸਦਕਾ ਤਰੱਕੀ ਅਤੇ ਖੁਸ਼ਹਾਲੀ ਦੇ ਦਿਨ ਆਉਣਗੇ। ਅੱਜ ਆਜ਼ਾਦ ਭਾਰਤ ’ਚ ਸਧਾਰਨ ਬੰਦੇ ਦੇ ਹੱਥ-ਪੱਲੇ ਕੁਝ ਨਜ਼ਰ ਪੈਂਦਾ ਆਉਂਦਾ। ਵੱਡੀਆਂ ਸੜਕਾਂ, ਚੌੜੇ ਪੁੱਲਾਂ ਅਤੇ ਉੱਚੀਆਂ ਇਮਾਰਤਾਂ ਨੂੰ ਮੁਲਕ ਦਾ ‘ਵਿਕਾਸ’ ਅਤੇ ਖੁਸ਼ਹਾਲੀ ਦਰਸਾਇਆ ਜਾ ਰਿਹਾ ਹੈ। ਅਜੋਕੇ ਦੌਰ ਦਾ ਸੜਕੀ ਵਿਕਾਸ ਅੰਗਰੇਜ਼ਾਂ ਵਾਂਗ ਭਾਰਤੀ ਸਿਆਸਤਦਾਨਾਂ ਦੇ ‘ਠਰਕ’ ਦਾ ਜਰੀਆ ਹੈ। ਜਿਨ੍ਹਾਂ ’ਤੇ ਚੱਲਣ ਖਾਤਰ ਵੀ ਸਧਾਰਨ ਬੰਦੇ ਨੂੰ ਕੀਮਤ ਅਦਾ ਕਰਨੀ ਪੈ ਰਹੀ ਹੈ। ਸਧਾਰਨ ਬੰਦੇ ਲਈ ਆਜ਼ਾਦੀ ਦੇ ਹਾਲਾਤ ਅੰਗਰੇਜ਼ ਰਾਜ ਤੋਂ ਵੀ ਮਾੜੇ ਹੋਏ ਪਏ ਹਨ। ਸਧਾਰਨ ਬੰਦਾ ਲਗਾਤਾਰ ਬਦਹਾਲੀ ਵੱਲ ਧੱਕਣ ਵਾਲੀਆਂ ਸਰਕਾਰੀ ਨੀਤੀਆਂ ’ਚ ਉਲਝ ਕੇ ਰਹਿ ਗਿਆ ਹੈ। ਮਹਿੰਗਾਈ ਨੇ ਆਮ ਬੰਦੇ ਦੀ ‘ਮੱਤ’ ਮਾਰ ਕੇ ਰੱਖ ਦਿੱਤੀ ਹੈ ਅਤੇ ਕਮਾਈ ਦੇ ਬਹੁਗਿਣਤੀ ਵਸੀਲੇ ਸਿਆਸਤਦਾਨਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਸਿੱਖਿਆ ਦੀ ਪਰਪੱਕ ਡੂੰਘਾਈ ਤੋਂ ਖੁਣੇ ਪੜ੍ਹੇ-ਲਿਖੇ ਲੋਕ ਸਿਰਫ਼ (ਸੂਟਡ-ਬੂਟਡ ਮਜ਼ਦੂਰ) 10-12 ਹਜ਼ਾਰ ਵਾਲੀ ਨਿਗੁਣੀਆਂ ਤਨਖ਼ਾਹਾਂ ’ਤੇ ਸੀਮਤ ਹੋ ਕੇ ਰਹਿ ਗਏ ਹਨ। ਉਸ ਕੋਲੋਂ ਮਾਰੂ ਸਰਕਾਰੀ ਨੀਤੀਆਂ ਅਤੇ ਚੰਗੇ-ਬੁਰੇ ਨੂੰ ਪਰਖਣ ਦੀ ਸ਼ਕਤੀ ‘ਨਿਪੁੰਸਕ’ ਕਰ ਦਿੱਤੀ ਗਈ ਹੈ। ਜਨਤਾ ਲਈ ਫੋਕੀਆਂ ਨੀਤੀਆਂ ਉਸਾਰ ਕੇ ਰਾਜ ਨੇਤਾ ਅਤੇ ਅਫਸਰਾਂ ਦੇ ਘਰ ‘ਵੱਡੇ’ ਹੋ ਰਹੇ ਹਨ। ਪੰਜਾਬ ਵਿੱਚ ਸੰਗਤ ਦਰਸ਼ਨ ਸਮਾਗਮ ਦਾ ਵਰਤਾਰਾ ਵੀ ਇਸੇ ਅਮਲ ਦੀ ਤਰਜ਼ਮਾਨੀ ਕਰਦਾ ਹੈ। ਪੰਜਾਬ ਦਾ ਰਾਜ-ਭਾਗ ਅੱਜ ਵਪਾਰੀ ਸੋੋਚ ਦੇ ਕਬਜ਼ੇ ਹੇਠਾਂ ਹੈ। ਪੰਜਾਬ ਨਸ਼ਿਆਂ ਦੀ ਮਾਰ ਹੇਠਾਂ ਹੈ ਪਰ ਨਸ਼ਿਆਂ ਦੇ ਕਥਿਤ ਤਸਕਰ ਭੋਲਾ ਜਿਹੇ ਲੋਕ ਅਦਾਲਤਾਂ ਵਿਚੋਂ ਬਰੀ ਹੋ ਰਹੇ ਹਨ। ਨਸ਼ਿਆਂ ਦੇ ਦੋਸ਼ਾਂ ’ਚ ਘਿਰੇ ਲੋਕ ਮੁੱਛਾਂ ਨੂੰ ਵੱਟ ਦੇ ਕੇ ਆਜ਼ਾਦੀ ਦਾ ਅਹਿਸਾਸ ਮਾਣ ਰਹੇ ਹਨ। ਆਮ ਬੰਦਾ ਮਹਿਸੂਸ ਕਰਦਾ ਹੈ ਕਿ ਥਾਣੇ-ਕਚਿਹਰੀਆਂ ਵਿਚੋਂ ਇਨਸਾਫ਼ ਮਿਲਣਾ ਅੰਗਰੇਜ਼ਾਂ ਨਾਲੋਂ ਵੀ ਮਾੜਾ ਹੋ ਗਿਆ ਹੈ। ਥਾਣੇ-ਦਫ਼ਤਰਾਂ ਵਿੱਚ ਦੁਕਾਨ ਵਾਂਗ ਇਨਸਾਫ਼ ‘ਮੁੱਲ’ ਵਿਕਦਾ ਹੈ। 
ਅੱਜ ਹਿੰਦੁਸਤਾਨ ਦੀ ਆਜ਼ਾਦੀ, ਸਿੱਖ ਧਰਮ ’ਤੇ ਜੱਟ ਸਿੱਖਾਂ ਦੇ ਕਬਜ਼ੇ ਵਾਂਗ ਸਫ਼ੈਦਪੋਸ਼ ਸਿਆਸਤ ਅਤੇ ਵੱਡੇ ਸਨਅਤਕਾਰਾਂ ਦੀ ਜਗੀਰ ਬਣ ਚੁੱਕੀ ਹੈ। ਜਿਹੜੇ ਆਪਣੇ ਫਾਇਦੇ ਅਤੇ ਮੁਫ਼ਾਦਾਂ ਲਈ ਜਨਤਾ ਦੇ ਰਹਿਣ-ਸਹਿਣ ਅਤੇ ਸੋਚ-ਵਿਚਾਰ ਤੱਕ ਨੂੰ ਮਨ-ਮੁਤਾਬਕ ਢਾਲ ਰਹੇ ਹਨ। ਕੁਝ ਵਰਗਾਂ ਨੂੰ ਲੋਕ-ਸਹੂਲਤਾਂ ਦੀ ਓਟ ’ਚ ‘ਮੁਫ਼ਤ’ ਦਾ ਸਵਾਦ ਪਾ ਕੇ ਮਿਹਨਤ ਦੀ ਆਦਤ ਖ਼ਤਮ ਕੀਤੀ ਜਾ ਰਹੀ ਹੈ। ਟੀ.ਵੀ ਸੀਰੀਅਲਾਂ ਰਾਹੀਂ ਪਰਿਵਾਰਕ ਰਿਸ਼ਤਿਆਂ ਦੀਆਂ ਤੰਦਾਂ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ। ਜਿਨ੍ਹਾਂ ’ਤੇ ਸਰਕਾਰਾਂ ਕੋਲ ਕੋਈ ਸੈਂਸਰ ਨਹੀਂ। 
   
ਚੋਣ-2017 ਦੇ ਬਰੂਹਾਂ ’ਤੇ ਖੜ੍ਹੀ ਪੰਜਾਬ ਦੀ ਸਿਆਸਤ ਨੂੰ ਲੋਕ ਮੁੱਦਿਆਂ ਨਾਲ ਵਾਹ-ਵਾਸਤਾ ਨਹੀਂ ਜਾਪ ਰਿਹਾ। ਰਾਜਸੀ ਆਗੂ ਅਸਲ ਮੁੱਦਿਆਂ ਅਤੇ ਜਨਤਾ ਦੀਆਂ ਹਕੀਕੀ ਸਮੱਸਿਆਵਾਂ ਨੂੰ ਪਛਾਨਣ ਦੀ ਬਜਾਏ ਇੱਕ-ਦੂਜੇ ’ਤੇ ਤੋਹਮਤਾਂ ਅਤੇ ਦਬਕੇ ਮਾਰਨ ਤੱਕ ਸੀਮਤ ਰਹਿ ਗਏ ਹਨ। ਸੂਬਾ ਨਸ਼ੇ ਅਤੇ ਆਰਥਿਕ ਨੀਤੀਆਂ ਦੀ ਮਾਰ ਹੇਠਾਂ ਹੈ, ਕਿਸੇ ਨੂੰ ਫ਼ਿਕਰ ਨਹੀਂ ਕਿ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਕੁੜੀਆਂ ਦੀਆਂ ਇੱਜਤਾਂ ਰੁਲ ਰਹੀਆਂ ਹਨ। ਰਾਜ ਨੇਤਾਵਾਂ ਦੇ ਫਰਜੰਦਾਂ ਦਾ ਰਹਿਣ-ਸਹਿਣ ਰਜਵਾੜਿਆਂ ਨਾਲੋਂ ਅਗਾਂਹ ਟੱਪ ਗਿਆ ਹੈ। ਜਦੋਂਕਿ ਵੱੜੀ ਗਿਣਤੀ ਜਨਤਾ ਅੱਜ ਬੇਸਹਾਰਾ ਰੁਲਦੀ ਫਿਰਦੀ। ਮਨ ਰੋਂਦਾ ਹੇ ਸੜਕਾਂ ’ਤੇ ਰੇਲਵੇ ਫਾਟਕਾਂ ਦੇ ਕੰਢੇ ਭੱਜ-ਭੱਜ ਕੇ ਰਾਹਗੀਰਾਂ ਦੇ ਤਰਲੇ ਕਰਦੇ ਵੇਖ ਕੇ, ਜਿਹੜੇ ਨਿੱਕੀ ਉਮਰੇ ਗੁਰਬਤ ਦੇ ਪਸੀਨੇ ਦੀਆਂ ਪਰਤਾਂ ਚੜ੍ਹੇ ਚਿਹਰਿਆਂ ਨਾਲ ਛੱਲੀਆਂ ਅਤੇ ਮੱਕੀ ਵਾਲੇ ਫੁੱਲੇ (ਪੌਪਕਾਰਨ) ਖਰੀਦਣ ਦੀਆਂ ਅਰਜੋਈਆਂ ਕਰਦੇ ਹਨ। ਅਜਿਹੇ ’ਚ ਲਾਜਮੀ ਸਿੱਖਿਆ ਅਧਿਕਾਰਾਂ ਅਤੇ ਬਾਲ ਮਜ਼ਦੂਰੀ ਕਾਨੂੰਨ ਬਣਾਉਣ ’ਤੇ ਲਾਹਣਤਾਂ ਪਾਉਣ ਨੂੰ ਜੀਅ ਕਰਦਾ ਹੈ ਕਿ ਆਜ਼ਾਦੀ ਦੀ ਭਾਵਨਾ ਅਜਿਹੀ ਨਹੀਂ ਸੀ ਅਤੇ ਨਾ ਉਸਦੇ ਅਹਿਸਾਸ। ਜਿਨ੍ਹਾਂ ਦੀ ਜ਼ਿੰਦਗੀ ਦੀ ਸਵੇਰ ਢਿੱਡ ਦੀ ਅੱਗ ਬੁਝਾਉਣ ਅਤੇ ਸਿਰ ਦੀ ਛੱਤ ਟੋਲਣ ’ਚ ਰੁਲ ਗਈ ਹੈ।
ਮੇਰੇ ਸੁਤੰਤਰਤਾ ਸੇਨਾਨੀ ਪਿਤਾ ਸਰਦਾਰ ਗੁਰਦੇਵ ਸਿੰਘ ਸ਼ਾਂਤ ਆਖਿਆ ਕਰਦੇ ਸਨ ਕਿ ‘‘ਗਰੀਬ ਦਾ ਢਿੱਡ 10-20 ਹਜ਼ਾਰ ਨਾਲ ਰੱਜ ਸਕਦਾ ਹੈ ਪਰ ਲੀਡਰਾਂ ਦਾ ਢਿੱਡ ਸਾਰੇ ਜਹਾਨ ਨੂੰ ਖਾ ਕੇ ਵੀ ਨਹੀਂ ਭਰ ਸਕਦਾ।’’ ਅੱਖੀਂ ਵੇਖਿਆ ਵਰਤਾਰਾ ਹੈ ਕਿ ਮੁਲਕ ’ਚ ਪੰਜ ਸਾਲਾਂ ਦੀ ਸਿਆਸੀ ‘ਚੌਧਰ’ ਸੈਂਕੜੇ ਕਰੋੜ ਦੀ ਰਿਆਸਤ ਉਸਰ ਦਿੰਦੀ ਹੈ। ਜੇਕਰ ਦਸ ਸਾਲਾਂ ਦਾ ਰਾਜਭਾਗ ਟੱਕਰ ਜਾਵੇ ਤਾਂ ਸੂਬੇ ਦੇ ਸਾਹਾਂ ’ਤੇ ਕਬਜ਼ਾ ਹੋ ਜਾਂਦਾ ਹੈ। 25-30 ਸਾਲਾਂ ਵਾਲੇ ਦੀ ਕਮਾਈ ਬਾਰੇ ਤਾਂ ਰੱਬ ਹੀ ਜਾਣਦਾ ਹੈ ਜਾਂ ਮੰ...ੀ ਬੋਰਡ ਦੇ ਉੱਚੀਆਂ ਮੁੱਛਾਂ ਵਾਲੇ ਬਰਾ... ਸਾਹਿਬ, ਪੰਚਾਇਤੀ ਰਾਜ ਜਾਂ ਡਰੇਨੇਜ ਵਾਲੇ ਫਲਾਣੇ ਸਾਬ੍ਹ। ਕੌੜਾ ਸੱਚ ਹੈ ਕਿ ਸਧਾਰਨ ਵਿਅਕਤੀ ਆਪਣੀ ਜ਼ਿੰਦਗੀ ਭਰ ਦੀ ਕਮਾਈ ਨਾਲ ਇੱਕ ਚੰਗਾ ਘਰ ਵੀ ਨਹੀਂ ਉਸਰ ਸਕਦਾ ਤਾਂ ਫਿਰ ਇਹ ਕਾਹਦੀ ਆਜ਼ਾਦੀ ਅਤੇ ਕਿਹੋ-ਜਿਹਾ ਅਹਿਸਾਸ। ਅੱਜ ਅਸੀਂ ਬਰਾਂਡਿਡ ਕੱਪੜਿਆਂ, ਫਾਸਟ ਫੂਡ ਅਤੇ ਮਹਿੰਗੇ ਮੋਬਾਇਲਾਂ ਨੂੰ ਆਜ਼ਾਦੀ ਦਾ ਨਾਂਅ ਦੇ ਰਹੇ ਹਾਂ ਪਰ ਇਹ ਤਾਂ ਵੱਡਿਆਂ ਦਾ ਫੈਲਾਇਆ ਜਾਲ ਹੈ ਤੁਹਾਡੀ ਹੱਕ-ਸੱਚ ਦੀ ਕਮਾਈ ਨੂੰ ਪਲਾਂ ’ਚ ਖੋਰਨ ਦਾ। ਸਰਕਾਰੀ ਨੀਤੀਆਂ ਅਤੇ ਆਜ਼ਾਦੀ ’ਤੇ ਵੱਡਿਆਂ ਦੇ ਕਬਜ਼ੇ ਕਰਕੇ ਗੁਆਚੇ ਅਹਿਸਾਸਾਂ ’ਚ ਸਧਾਰਨ ਵਿਅਕਤੀ ਅੱਜ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਤੋਂ ਦੂਰ ਹੋ ਗਿਆ ਹੈ। 
ਆਮ ਸਧਾਰਨ ਵਿਅਕਤੀ ਨੂੰ ਆਜ਼ਾਦੀ ਦਾ ਅਹਿਸਾਸ ਹਾਸਲ ਕਰਨ ਲਈ ਕੁਦਰਤੀ ਕਰਿਸ਼ਮੇ ਨੂੰ ਉਡੀਕਣ ਨਾਲੋਂ ਖੁਦ ਨੂੰ ਸਿੱਖਿਆ, ਸਿਹਤ, ਪਰਿਵਾਰ ਅਤੇ ਸਮਾਜ ਪੱਖੋਂ ਪਰਿਪੂਰਨ ਲਈ ਅੱਜ ਸਾਨੂੰ ਖੁਦ ਨੂੰ ਉਸ ਸੁਪਨੇ ਨਾਲ ਜੋੜਨ ਦੀ ਲੋੜ ਹੈ ਜਿਸ ਨਾਲ ਸਾਡੇ ਨਾਇਕਾਂ-ਸੂਰਮਿਆਂ ਨੇ ਚੜ੍ਹਦੀ ਉਮਰੇ ਉਚੇਰੇ ਆਦਰਸ਼ਾਂ ਲਈ ਫਾਂਸੀ ਦੇ ਰੱਸੇ ਚੁੰਮੇ। 
                                                                                                                   098148-26100/93178-26100

11 July 2016

ਹਰਸਿਮਰਤ ਬਾਦਲ ਦੇ ‘ਸਾਂਸਦ ਆਦਰਸ਼ ਗਰਾਮ’ ਮਾਨ ਦੀ ਹਾਲਤ ਨੇ ਕੀਤਾ ‘ਆਦਰਸ਼’ ਸ਼ਬਦ ‘ਬੇਮਾਇਨੇ’

- ਆਦਰਸ਼ ਪਿੰਡ ਦੇ ਬਰਸਾਤੀ ਪਾਣੀ ਲਈ ਨਿਕਾਸੀ ਪ੍ਰਬੰਧ ਵੀ ਫਾਈਲਾਂ ਹੇਠਾਂ ਦੱਬੇ 
- ਰੂੜ੍ਹੀਆਂ, ਗਲੀਆਂ ’ਚ ਗਾਰਾ ਅਤੇ ਕਾਈ ਦਾ ਭਰਿਆ ਛੱਪੜ ਹਕੀਕਤ ਨੂੰ ਕਰਦੇ ਬਿਆਂ

ਇਕਬਾਲ ਸਿੰਘ ਸ਼ਾਂਤ
         ਲੰਬੀ : ਬਾਦਲ ਪਰਿਵਾਰ ਦੀ ਨੂੰਹ ਅਤੇ ਕੇਂਦਰੀ ਵਜਾਰਤ ’ਚ ਅਹਿਮ ਵਜੀਰ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਚੁਣਿਆ ‘ਸਾਂਸਦ ਆਦਰਸ਼ ਗਰਾਮ ਮਾਨਾ ਡੇਢ ਸਾਲ ਮਗਰੋਂ ਵੀ ‘ਆਦਰਸ਼’ ਨਹੀਂ ਹੋ ਸਕਿਆ। ਆਦਰਸ਼ ਪਿੰਡ ਵਿੱਚ ਵਿਕਾਸ ਅਤੇ ਸੁਧਾਰ ਪੱਖੋਂ ਲੰਬੀ ਹਲਕੇ ਦੇ ਆਮ ਪਿੰਡਾਂ ਤੋਂ ਕਿਸੇ ਪੱਖੋਂ ਬਿਹਤਰੀ ਨਹੀਂ ਵਿਖਾਈ ਦਿੰਦੀ। 
          ਪਿੰਡ ਦੇ ਬਾਹਰਲੇ ਪਾਸੇ ਬੰਬੀਹਾ ਰੋਡ ’ਤੇ ਛੱਪੜ ਭਰ ਕੇ ਬਣਾਏ ਜਿੰਮ ਖਾਨਾ, ਪੰਚਾਇਤ ਘਰ, ਵਾਲੀਵਾਲ ਗਰਾਊਂਡ ਅਤੇ 62 ਲੱਖ ਰੁਪਏ ਦੀ ਲਾਗਤ ਵਾਲੇ ਛੈੱਡ ’ਤੇ ਆਧਾਰਤ ਕਮਿਊਨਿਸਟ ਸੈਂਟਰ ਨੂੰ ‘ਆਦਰਸ਼ ਵਿਕਾਸ’ ਗਰਦਾਨਿਆ ਜਾ ਰਿਹਾ ਹੈ। ਬਿਨ੍ਹਾਂ ਚਾਰਦੀਵਾਰੀ ਵਾਲਾ ਕਮਿਊਨਿਟੀ ਸੈਂਟਰ ਮੀਂਹ-ਝੱਖੜ ਜਾਂ ਧੁੱਪ ਤੋਂ ਬਚਾਅ ਲਈ ਰੱਤੀ ਭਰ ਵੀ ਸਮਰਥ ਨਹੀਂ। ਪਿੰਡ ਦੇ ਬਾਹਰਲੇ ਪਾਸੇ ਕੀਤੇ ਇਸ ਵਿਕਾਸ ਦਾ ਬੁਨਿਆਦੀ ਲੋੜਾਂ ਲਈ ਜੂਝਦੇ ਲੋਕਾਂ ਨੂੰ ਬੁਨਿਆਦੀ ਪੱਖੋਂ ਕੋਈ ਸਿੱਧਾ ਲਾਹਾ ਨਹੀਂ। 
         ਆਦਰਸ਼ ਹੋਣ ਲਈ ਗਰਾਮ ਪੰਚਾਇਤ ਨੇ ਮਤਾ ਪਾ ਕੇ ਪਿੰਡ ਵਿਚੋਂ ਸ਼ਰਾਬ ਦਾ ਠੇਕਾ ਚੁਕਵਾਇਆ ਸੀ ਪਰ ਹੁਣ ਘਰ-ਘਰ ਸ਼ਰਾਬ ਦੇ ਨਜਾਇਜ਼ ਠੇਕੇ ਖੁੱੱਲ੍ਹ ਗਏ ਹਨ। ਨਜਾਇਜ਼ ਸ਼ਰਾਬ ਪਿੰਡ ਵਾਸੀਆਂ ਲਈ ਵੱਡੀ ਸਮੱਸਿਆ ਬਣ ਚੁੱਕੀ ਹੈ। 
ਆਦਰਸ਼ ਪਿੰਡ ਦੇ ਬਾਸ਼ਿੰਦੇ ਅੱਜ ਵੀ ਮਨੁੱਖੀ ਅਤੇ ਪਸ਼ੂ ਸਿਹਤ ਸੇਵਾਵਾਂ ਲਈ ਗੁਆਂਢੀ ਪਿੰਡ ਬਾਦਲ ’ਤੇ ਮੁਨਹੱਸਰ ਹਨ। ਕਿਰਸਾਨੀ ਕਿੱਤੇ ਦਾ ਅਹਿਮ ਅਦਾਰਾ ਸਹਿਕਾਰੀ ਸੁਸਾਇਟੀ ਵੀ ਤੁਰਦੀ ਫਿਰਦੀ ‘ਫੇਰੀ ਵਾਲੀ’ ਹਾਲਤ ਵਿੱਚ ਹੈ। ਜਿਸਨੂੰ ਆਪਣੇ ਸੰਦ ਅਤੇ ਸਾਜੋ-ਸਮਾਨ ਸਾਂਭਣ ਲਈ ਗੋਦਾਮ ਤਾਂ ਦੂਰ ਲੋੜੀਂਦਾ ਦਫ਼ਤਰ ਤੱਕ ਨਸੀਬ ਨਹੀਂ ਹੋ ਸਕਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਕਾਰੀ ਸਕੀਮ ‘ਸਵੱਛਤਾ ਮੁਹਿੰਮ’ ਦਾ ਪਿੰਡ ਮਾਨਾ ਅੰਦਰ ਕਿਧਰੇ ਨਾਮੋ-ਨਿਸ਼ਾਨ ਵਿਖਾਈ ਨਹੀਂ ਦਿੰਦਾ। ਪਿੰਡ ਦੀਆਂ ਬਹੁਗਿਣਤੀ ਗਲੀਆਂ ਅਤੇ ਚੌਰਾਹਿਆਂ ’ਤੇ ਰੂੜ੍ਹੀਆਂ ਦੇ ਢੇਰ ਅਤੇ ਛੱਪੜ ਦਾ ਹਰਾ ਕਾਈ ਵਾਲਾ ਪਾਣੀ ਪਿੰਡ ਦੇ ਹਕੀਕੀ ਹਾਲਾਤਾਂ ਨੂੰ ਖੁਦ-ਬ-ਖੁਦ ਬਿਆਨ ਕਰਦੇ ਹਨ। ਪਿੰਡ ਨੂੰ ਹਰਿਆ-ਭਰਿਆ ਕਰਨ ਕੇਂਦਰੀ ਮੰਤਰੀ ਦੀ
ਪ੍ਰੇਰਨਾ ਸਕਦਾ ਲਗਾਏ ਸੈਂਕੜੇ ਪੌਦਿਆਂ ਵਿਚੋਂ ਬਹੁਗਿਣਤੀ ਸਰਕਾਰੀ ਅਣਦੇਖੀ ਅਤੇ ਪਿੰਡਾਂ ਵਾਸੀਆਂ ਵੱਲੋਂ ਸਾਂਭ ਦੀ ਥੁੜ ਕਰਕੇ ਪਰਵਾਨ ਚੜ੍ਹਨ ਤੋਂ ਪਹਿਲਾਂ ਆਪਣੀ ਹੋਣੀ ਹੰਢਾ ਗਏ। ਪਿੰਡ ਦੇ ਛੱਪੜ ਵਿੱਚੋਂ ਕੱਢੀ ਗਾਰ ਦੇ ਢੇਰ ਸਮੱਸਿਆਵਾਂ ਨੂੰ ਵਧਾ ਰਹੇ ਹਨ। ਚਿੱਕੜ ਅਤੇ ਗਾਰੇ ਨਾਲ ਭਰੀ ਫਿਰਨੀ ਆਪਣੀ ਦਿੱਖ ਸੁਧਰਨ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਕਦਮਾਂ ਦੀ ਆਹਟ ਲੋਚਦੀ ਹੈ। ਹਾਲਾਂਕਿ ਪਿੰਡ ਮਾਨ ਵਿੱਚ ਲੰਬੀ ਹਲਕੇ ਦੇ ਹੋਰਨਾਂ ਪਿੰਡਾਂ ਵਾਂਗ 8 ਕਰੋੜ ਰੁਪਏ ਦੀ ਲਾਗਤ ਨਾਲ ਗਲੀਆਂ ਨਾਲੀਆਂ ਨੂੰ ਪੱਕਾ ਕੀਤਾ ਜਾਣਾ ਹੈੈ। ਜਿਸ ਤਹਿਤ ਸਿਰਫ਼ 10-11 ਗਲੀਆਂ ਹੀ ਸੀਮੇਂਟਿਡ ਹੋ ਸਕੀਆਂ ਹਨ ਜਿਨ੍ਹਾਂ ਵਿਚੋਂ ਬਹੁਤੀਆਂ ਅਜੇ ਅਧੂਰੀਆਂ ਹਨ। 

          ਪਿੰਡ ਦੀ ਹਾਲਤ ਬਿਆਨਦੀ ਹੈ ਕਿ ਆਦਰਸ਼ ਪਿੰਡ ਪ੍ਰਤੀ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲੇ ਵੀ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਦੇ ਦੌਰਿਆਂ ਤੱਕ ਹੀ ਮਹਿਜ਼ ਦਸਤਾਵੇਜੀ ਹੀ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਅਧਿਕਾਰੀ ਸਿਰਫ਼ ਖਾਣਾਪੂਰਤੀ ਲਈ ਉਨ੍ਹਾਂ ਨਾਲ ਮੀਟਿੰਗ ਕਰਕੇ ਕੇਂਦਰੀ ਮੰਤਰੀ ਮੂਹਰੇ ਨੰਬਰ ਬਣਾਉਣ ਨੂੰ ਤਰਜੀਹ ਦਿੰਦੇ ਹਨ। 
          ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਆਦਰਸ਼ ਪਿੰਡ ’ਚ ਵਿਕਾਸ ਕਿਧਰੇ ਵਿਖਾਈ ਨਹੀਂ ਦੇ ਰਿਹਾ। ਰਾਤਾਂ ਨੂੰ ਹਨ੍ਹੇਰੇ ਦੂਰ ਕਰਨ ਲਈ ਆਈਆਂ ਸੋਲਰ ਲਾਈਟਾਂ ਵੀ ਵੱਡਿਆਂ ਦੇ ਘਰਾਂ ਦੇ ਬੂਹੇ ਰੁਸ਼ਨਾਉਣ ਤੱਕ ਸੀਮਤ ਹਨ ਅਤੇ ਗਰੀਬਾਂ ਦੇ ਗਲੀ-ਦਰਵਾਜੇ ਅਜੇ ਵੀ ਹਨ੍ਹੇਰਿਆਂ ਦੇ ਵੱਸ ਪਏ ਹੋਏ ਹਨ। ਗੁਰਦੁਆਰਾ ਖੇਤਰ ਵਿੱਚ ਭਰਦੇ ਬਰਸਾਤੀ ਪਾਣੀ ਦੀ ਛੱਪੜ ਵਿੱਚੋਂ ਟਿਊਬਵੈੱਲਾਂ ਰਾਹੀਂ ਨਿਕਾਸੀ ਦੀ ਮੰਗ ਵੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਫਾਈਲਾਂ ਵਿੱਚ ਗੁਆਚ ਗਈ। ਪ੍ਰਸ਼ਾਸਨ ਤਾਂ ਆਦਰਸ਼ ਪਿੰਡ ਪ੍ਰਤੀ ਇੰਨਾ ਜਾਗਰੂਕ ਹੈ ਕਿ ਡੇਢ ਹਫ਼ਤੇ ਪਹਿਲਾਂ ਪਾਣੀ ਸਪਲਾਈ ਪਾਈਪਾਂ ਦੀ ਦਰੁੱਸਤੀ ਲਈ ਗਊਸ਼ਾਲਾ ਮੂਹਰੇ ਚੌਰਸਤੇ ’ਤੇ ਪੁੱਟੇ ਡੂੁੰਘੇ ਟੋਏ ਅੱਜ ਜਿਉਂ ਦੀ ਤਿਉਂ ਹਨ। 
ਮਾਨਾ ਦੇ ਆਦਰਸ਼ ਪਿੰਡ ਚੁਣੇ ਜਾਣ ਮਗਰੋਂ ਬਠਿੰਡਾ ਲੋਕਸਭਾ ਹਲਕੇ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਹੁਣ ਤੱਕ ਲਗਪਗ 5 ਫੇਰੇ ਲਗਾ ਕੇ ਪਿੰਡ ਦੇ ਨੈਣ ਨਕਸ਼ ਬਦਲਣ ਲਈ ਉਪਰਾਲੇ ਕਰ ਚੁੱਕੇ ਹਨ। ਉਂਝ ਅੌਰਤਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਲਈ ‘ਨੰਨ੍ਹੀ ਛਾਂ’ ਪ੍ਰਾਜੈਕਟ ਤਹਿਤ ਲਗਪਗ 3 ਦਰਜਨ ਅੌਰਤਾਂ ਸਿਲਾਈ-ਕਢਾਈ ਸਿੱਖ ਚੁੱਕੀਆਂ ਹਨ ਅਤੇ ਸਵੈ-ਸਹਾਇਤਾ ਗਰੁੱਪਾਂ ਤਹਿਤ ਕਈ ਅੌਰਤਾਂ ਨੂੰ ਰੁਜ਼ਗਾਰ ਹਾਸਲ ਹੋਇਆ ਹੈ। 28 ਮਈ 2015 ਨੂੰ  ਆਦਰਸ਼ ਪਿੰਡ ਮਾਨ ’ਚ ਇੱਕ ਰੋਜ਼ਾ ਫੂਡ ਪ੍ਰੋਸੈਸਿੰਗ ਸਬੰਧੀ ਸਿਖਲਾਈ ਵਰਕਸ਼ਾਪ ਲਗਾ ਕੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ ਹੈ। ਪ੍ਰਸ਼ਾਸਨ ਅਤੇ ਕੇਂਦਰੀ ਮੰਤਰੀ ਕਾਫ਼ੀ ਕੋਸ਼ਿਸ਼ਾਂ ਬਾਅਦ ਵੀ ਆਦਰਸ਼ ਪਿੰਡ ਦੇ ਲੋਕਾਂ ਨੂੰ ਸੋਚ ਅਤੇ ਸਾਫ਼-ਸਫ਼ਾਈ ਪੱਖੋਂ ਆਦਰਸ਼ ਬਣਾਉਣ ਵਿੱਚ ਸਫ਼ਲਤਾ ਤੋਂ ਬੇਹੱਦ ਪਿੱਛੇ ਰਹੇ ਹਨ।  
             ਪਿੰਡ ਦੇ ਅਕਾਲੀ ਸਰਪੰਚ ਤੇਜਾ ਸਿੰਘ ਕਹਿਣਾ ਸੀ ਕਿ ਆਦਰਸ਼ ਮਾਨਾ ਵਿੱਚ ਸਰਕਾਰ ਨੇ ਕਮਿਊਨਿਟੀ ਸੈਂਟਰ, ਪੰਚਾਇਤ ਘਰ ਅਤੇ ਜਿੰਮ ਖਾਨਾ ਬਣਾਇਆ ਹੈ। ਗਲੀਆਂ-ਨਾਲੀਆਂ ਬਣਾਉਣ ਦਾ ਕਾਰਜ ਵੱਡੇ ਪੱਧਰ ’ਤੇ ਜਾਰੀ ਹੈ ਅਤੇ ਸਾਰੀਆਂ ਗਲੀਆਂ ਬਣਨਗੀਆਂ। ਉਨ੍ਹਾਂ ਫਿਰਨੀ ਦੀ ਮਾੜੀ ਹਾਲਤ ਬਾਰੇ ਕਿਹਾ ਕਿ ਨਜਾਇਜ਼ ਕਬਜ਼ੇ ਹੋਣ ਕਰਕੇ ਸੜਕ ਨਵੀਂ ਨਹੀਂ ਬਣ ਰਹੀ।

30 April 2016

ਕੁਰੂਕਸ਼ੇਤਰ ਦਾ ਮੈਦਾਨ ਬਣੀ ਬਾਦਲਾਂ ਦੀ ਰਿਹਾਇਸ਼

- ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਨੇ ਸੀਨੀਅਰ ਮੀਤ ਪ੍ਰਧਾਨ ਦੀ ਪੱਗ ਲਾਹ ਕੇ ਮਾਰੇ ਠੁੱਡੇ, ਕੀਤੀ ਮਾਰ-ਕੁੱਟ

- ਮੁੱਖ ਮੰਤਰੀ ਦੀ ਰਿਹਾਇਸ਼ ’ਚ ਸੁਖਬੀਰ ਨਾਲ ਮੀਟਿੰਗ ਮਗਰੋਂ ਲਾਬੀ ’ਚ ਵਾਪਰੀ ਘਟਨਾ

- ਪ੍ਰਧਾਨ ਖਿਲਾਫ਼ ਬੇਭਰੋਸਗੀ ਮਤੇ ਬਾਰੇ ਸੁਖਬੀਰ ਦੇ ਸੱਦੇ ’ਤੇ ਪਿੰਡ ਬਾਦਲ ਪੁੱਜੇ ਸਨ ਕੌਂਸਲਰਾਂ ਦੇ ਦੋਵੇਂ ਧੜੇ 

- ਨਗਰ ਕੌਂਸਲਰ ਮਨਦੀਪ ਸਿੰਘ ਗੋਰਾ ਜਖ਼ਮੀ   


                                                        ਇਕਬਾਲ ਸਿੰਘ ਸ਼ਾਂਤ
        ਲੰਬੀ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਬਾਦਲ ਵਾਲੀ ਰਿਹਾਇਸ਼ ਚੌਧਰ ਦੇ ਨਸ਼ੇ ਅਤੇ ਧੜੇਬੰਦੀਆਂ ’ਚ ਗ੍ਰਸੇ ਅਕਾਲੀਆਂ ਲਈ ਕੁਰੂਕਸ਼ੇਤਰ ਦਾ ਮੈਦਾਨ ਬਣ ਗਈ ਹੈ। ਅੱਜ ਮਾਨਸਾ ਨਗਰ ਕੌਂਸਲ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਅਤੇ ਸੀਨੀਅਰ ਮੀਤ
ਪ੍ਰਧਾਨ ਗੁਰਮੇਲ ਸਿੰਘ ਠੇਕੇਦਾਰ ਵਿਚਕਾਰ ਮੁੱਖ ਮੰਤਰੀ ਬਾਦਲ ਦੀ ਰਿਹਾਇਸ਼ ਅੰਦਰ ਹੋਏ ਘਮਸਾਨ ਅਤੇ ਮਾਰ-ਕੁੱਟ ’ਚ ਸਿੱਖੀ ਦੀ ਸ਼ਾਨ ‘ਦਸਤਾਰ’ ਪੈਰਾਂ ਦੇ ਠੁੱਡਿਆਂ ਦਾ ਸ਼ਿਕਾਰ ਹੋ ਗਈ। ਇਸ ਟਕਰਾਅ ’ਚ ਨਗਰ ਕੌਂਸਲਰ ਮਨਦੀਪ ਸਿੰਘ ਗੋਰਾ ਜਖ਼ਮੀ ਹੋ ਗਿਆ । ਘਟਨਾ ਸਮੇਂ ਉਪ ਮੁੱਖ ਮੰਤਰੀ-ਕਮ-ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ, ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀ ਵੀ ਰਿਹਾਇਸ਼ ’ਤੇ ਮੌਜੂਦ ਸਨ ਅਤੇ ਸਮੁੱਚਾ ਘਟਨਾਕ੍ਰਮ ਉਪ ਮੁੱਖ ਮੰਤਰੀ ਦੀ ਮੌਜੂਦਗੀ ਵਾਲੇ ਕਮਰੇ ’ਚ ਬਾਹਰ ਲਾੱਬੀ ’ਚ ਵਾਪਰਿਆ। ਮੌਕੇ ਦੇ ਚਸ਼ਮਦੀਦਾਂ ਅਨੁਸਾਰ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਤਾਇਨਾਤ ਸੁਰੱਖਿਆ ਅਮਲੇ ਨੇ ਵੀ ਘਸਮਾਨ ਨੂੰ ਰੋਕਣ ਲਈ ਕੋਈ ਤਰੱਦਦ ਨਹੀਂ ਕੀਤਾ ਅਤੇ ਮੀਤ ਪ੍ਰਧਾਨ ਅਤੇ ਕੌਂਸਲਰ ਦੀ ਮਾਰ-ਕੁੱਟ ਮਗਰੋਂ ਪ੍ਰਧਾਨ ਧੜਾ ਉਥੋਂ ਖਿਸਕ ਗਿਆ।
           ਅੱਜ ਨਗਰ ਕੌਂਸਲ ਮਾਨਸਾ ਦੀ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਦੇ ਖਿਲਾਫ਼ ਬੇਭਰੋਸਗੀ ਮਤੇ ਬਾਰੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਸੰਤੁਸ਼ਟ ਕੌਂਸਲਰਾਂ ਅਤੇ ਪ੍ਰਧਾਨ ਦੇ ਧੜਿਆਂ ਨੂੰ ਮਸਲੇ ਦੇ ਹੱਲ ਲਈ ਸੱਦਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਮਾਨਸਾ ਨਗਰ ਕੌਂਸਲ ਦੀ ਪ੍ਰਧਾਨਗੀ ਅਤੇ ਸੀਨੀਅਰ ਮੀਤ ਪ੍ਰਧਾਨਗੀ ਉੱਪਰ ਸੱਤਾ ਪੱਖ ਅਕਾਲੀ ਦਲ ਦਾ ਕਬਜ਼ਾ ਹੈ। ਬੀਤੀ ਅਪ੍ਰੈਲ ਨੂੰ 22 ਕੌਂਸਲਰਾਂ ਨੇ ਮੌਜੂਦਾ ਪ੍ਰਧਾਨ ਖਿਲਾਫ਼ ਨਗਰ ਕੌਂਸਲ ਮਾਨਸਾ ’ਚ ਕਥਿਤ ਬੇਨਿਯਮੀਆਂ ਦੇ ਦੋਸ਼ ਮੜ੍ਹਦਿਆਂ ਬੇਭਰੋਸਗੀ ਮਤਾ ਲਿਆਂਦਾ ਸੀ। 27 ਵਾਰਡਾਂ ਵਾਲੀ ਨਗਰ ਕੌਂਸਲ ਮਾਨਸਾ ’ਚ ਅਕਾਲੀ ਦਲ ਦੇ 15 ਕੌਂਸਲਰਾਂ ਵਿਚੋਂ ਲਗਪਗ 10 ਨੇ ਮੌਜੂਦਾ ਪ੍ਰਧਾਨ ਖਿਲਾਫ਼ ਝੰਡਾ ਬੁਲੰਦ ਕੀਤਾ ਹੋਇਆ ਹੈ। ਬਾਗੀ ਅਕਾਲੀ ਕੌਂਸਲਰ ਆਪਣੇ ਨਾਲ ਕੌਂਸਲਰਾਂ ਦੀ 22 ਹਮਾਇਤ ਦਾ ਦਾਅਵਾ ਕਰਦੇ ਹਨ।
          ਸੁਖਬੀਰ ਸਿੰਘ ਬਾਦਲ ਦੇ ਸੱਦੇ ’ਤੇ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਅਕਾਲੀ ਕੌਂਸਲਰ ਸਮੇਤ ਪਿੰਡ ਬਾਦਲ ਪੁੱਜੇ ਹੋਏ ਸਨ। ਬਾਅਦ ਦੁਪਿਹਰ ਕਰੀਬ 12 ਵਜੇ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ’ਤੇ ਆਧਾਰਤ ਦੋਵੇਂ ਧੜਿਆਂ ਨਾਲ ਸਾਂਝੀ ਮੀਟਿੰਗ ਕੀਤੀ। ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਠੇਕੇਦਾਰ ਨੇ ਦੱਸਿਆ ਕਿ ਉਨ੍ਹਾਂ ਮੌਜੂਦਾ ਪ੍ਰਧਾਨ ਦੇ ਸਮੇਂ ’ਚ ਹੱਡਾ ਰੋੜੀ ਦੇ ਟੈਂਡਰ ਦੇਣ ਅਤੇ ਰੱਦ ਕਰਨ ਤੋਂ ਲੈ ਕੇ ਬੱਸ ਸਟੈਂਡ ਦੀ ਦਾਖਲਾ ਪਰਚੀ ਦੇ ਠੇਕੇ ਸਮੇਤ ਸਮੁੱਚੀ ਵਿੱਥਿਆ ਉਪ ਮੁੱਖ ਮੰਤਰੀ ਦੇ ਸਨਮੁੱਖ ਬਿਆਨ ਕੀਤੀ। ਮੀਟਿੰਗ ’ਚ ਨਗਰ ਕੌਂਸਲ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਵੀ ਮੌਜੂਦ ਸਨ। ਗੁਰਮੇਲ ਸਿੰਘ ਨੇ ਦੱਸਿਆ ਕਿ ਅੌਰਤਾਂ ਕੌਂਸਲਰਾਂ ਨੇ ਰਾਮਪੁਰਾ ਦੀ ਇੱਕ ਅੌਰਤ ਵੱਲੋਂ ਬੇਵਜ੍ਹਾ ਨਿੱਤ ਨਗਰ ਕੌਂਸਲ ਆ ਕੇ ਉਨ੍ਹਾਂ ਨਾਲ ਬੇਵਜ੍ਹਾ ਗੈਰਮਿਆਰੀ ਸ਼ਬਦਾਵਲੀ ਵਰਤਣ ਦੀ ਦਾਸਤਾਂ ਵੀ ਸੁਣਾਈ। ਉਪ ਮੁੱਖ ਮੰਤਰੀ ਨੇ ਕੌਂਸਲਰਾਂ ਨੇ ਪੜਤਾਲ ਕਰਵਾ ਕੇ 5 ਮਈ ਤੱਕ ਫੈਸਲਾ ਕਰਨ ਦਾ ਭਰੋਸਾ ਦਿਵਾਇਆ। ਸੂਤਰਾਂ ਅਨੁਸਾਰ ਦੋਵੇਂ ਧੜਿਆਂ ’ਚ ਸੁਖਬੀਰ ਬਾਦਲ ਸਾਹਮਣੇ ਭਖਵੀਂ ਬਹਿਸਬਾਜ਼ੀ ਵੀ ਹੋਈ। ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਠੇਕੇਦਾਰ ਨੇ ਦੱਸਿਆ ਕਿ ਜਦੋਂ ਉਹ ਸਾਰੇ ਜਣੇ ਉਪ ਮੁੱਖ ਮੰਤਰੀ ਨਾਲ ਮੀਟਿੰਗ ਉਪਰੰਤ ਕਮਰੇ ’ਚੋਂ ਬਾਹਰ ਨਿਕਲੇ ਤਾਂ ਲਾਬੀ ’ਚ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਤਲਖੀ ਨਾਲ ਉਸਨੂੰ (ਗੁਰਮੇਲ) ਨੂੰ ਕਿਹਾ ‘ਤੈਨੂੰ ਮੈਨੂੰ ਜ਼ਰੂਰ ਗਰਾਂਟਾਂ ਦੱਸੂਗਾਂ।’’ ਗੁਰਮੇਲ ਨੇ ਦੱਸਿਆ ਕਿ ਇੰਨੇ ’ਚ ਪ੍ਰਧਾਨ ਦੇ 5-6 ਸਾਥੀਆਂ ਨੇ ਉਸ ’ਤੇ ਹਮਲਾ ਕਰ ਕੇ ਜੱਫ਼ਾ ਪਾ ਲਿਆ ਅਤੇ ਪ੍ਰਧਾਨ ਬਲਵਿੰਦਰ ਸਿੰਘ ਨੇ ਉਸਦੀ ਪੱਗ ਲਾਹ ਕੇ ਜ਼ਮੀਨ ’ਤੇ ਸੁੱਟ ਦਿੱਤੀ ਅਤੇ ਉਸਨੂੰ ਠੁੱਡੇ ਮਾਰਨ ਲੱਗਿਆ। ਇੰਨੇ ’ਚ ਪ੍ਰਧਾਨ ਦੇ ਭਤੀਜੇ ਜਸਪਾਲ ਸਿੰਘ ਕਾਲਾ ਨੇ ਉਸਨੂੰ ਗਲੋਂ ਫੜ ਲਿਆ ਅਤੇ ਸਾਰਿਆਂ ਨੇ ਉਸਦੀ ਰੱਜਵੀਂ ਮਾਰ-ਕੁੱਟ ਕੀਤੀ। ਉਸ ਵੱਲੋਂ ਰੌਲਾ ਪਾਉਣ ’ਤੇ ਵਾਰਡ 21 ਦੇ ਕੌਂਸਲਰ ਮਨਦੀਪ ਸਿੰਘ ਗੋਰਾ ਉਸਨੂੰ ਬਚਾਇਆ ਲਈ ਮੂਹਰੇ ਆਇਆ ਤਾਂ ਵਿਅਕਤੀਆਂ ਨੇ ਉਸਦੇ ਕੜਾ ਮਾਰ ਕੇ ਜਖ਼ਮੀ ਕਰ ਦਿੱਤਾ ਅਤੇ ਮਾਰ-ਕੁੱਟ ਵੀ ਕੀਤੀ। ਗੁਰਮੇਲ ਸਿੰਘ ਅਨੁਸਾਰ ਉਸਨੇ ਤੁਰੰਤ ਕਮਰੇ ਅੰਦਰ ਜਾ ਕੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਲਵਿੰਦਰ ਸਿੰਘ ਵੱਲੋਂ ਲਾਹੀ ਪੱਗ ਅਤੇ ਕੀਤੀ ਮਾਰ- ਕੱੁੱਟ ਬਾਰੇ ਦੱਸਿਆ। ਜਿਸ ’ਤੇ ਉਨ੍ਹਾਂ ਡੀ.ਆਈ.ਜੀ. ਅਤੇ ਐਸ.ਐਸ.ਪੀ. ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ। ਜਖ਼ਮੀ ਕੌਂਸਲਰ ਮਨਦੀਪ ਸਿੰਘ ਗੋੋਰਾ ਨੇ ਸਰਕਾਰੀ ਸਿਹਤ ਕੇਂਦਰ ਲੰਬੀ ’ਚ ਇਲਾਜ ਲਈ ਲਿਜਾਇਆ ਗਿਆ। 
             ਨਗਰ ਕੌਂਸਲ ਮਾਨਸਾ ਦੇ ਕੌਂਸਲਰ ਮਨਦੀਪ ਸਿੰਘ ਗੋਰਾ, ਗੁਰਦੀਪ ਸਿੰਘ ਸੇਖੋਂ, ਰਮੇਸ਼ ਰਾਜੀ, ਬਖਸ਼ੀਸ਼ ਸਿੰਘ, ਮਹਿੰਦਰ ਕੌਰ ਢਿੱਲੋਂ ਅਤੇ ਜਗਰਾਜ ਸਿੰਘ ਦਰਾਕਾ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਨਗਰ ਕੌਂਸਲ ਮਾਨਸਾ ’ਚ ਹਨ੍ਹੇਰਗਰਦੀ ਮੱਚੀ ਹੋਈ ਹੈ ਅਤੇ ਉਸਨੂੰ ਨਿੱਜੀ ਜਗੀਰ ਵਾਂਗ ਚਲਾਇਆ ਜਾ ਰਿਹਾ ਹੈ। ਕੌਂਸਲਰਾਂ ਦੀ ਕਿਸੇ ਕੰਮ ’ਚ ਕੋਈ ਪੁੱਛ-ਪ੍ਰਤੀਤ ਨਹੀਂ। ਉਨ੍ਹਾਂ ਕਿਹਾ ਕਿ ਹੱਡਾ ਰੋੜੀ ਦਾ ਟੈਂਡਰ ਪਹਿਲਾਂ ਸਖ਼ਤ ਸ਼ਰਤਾਂ ਤਹਿਤ ਲਗਪਗ 70 ਹਜ਼ਾਰ ਰੁਪਏ ਮਹੀਨੇ ’ਚ ਦਿੱਤਾ ਗਿਆ ਪਰ ਸ਼ਰਤਾਂ ਪੂਰੀਆਂ ਨਾ ਹੋਣ ਕਰਕੇ ਰੱਦ ਕਰ ਦਿੱਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਹੱਡਾ ਰੋਡੀ ਦੀ ਕਮਾਈ ਨਿੱਜੀ ਹੱਥਾਂ ’ਚ ਜਾ ਰਹੀ ਹੈ। ਬਾਗੀ ਅਕਾਲੀ ਕੌਂਸਲਰਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਰਿਹਾਇਸ਼ ’ਚ ਕੌਂਸਲਰਾਂ ਨੂੰ ਮੀਟਿੰਗ ਲਈ ਸੱਦਿਆ ਗਿਆ ਸੀ ਪਰ ਪ੍ਰਧਾਨ ਬਲਵਿੰਦਰ ਸਿੰਘ ਆਪਣੇ ਨਾਲ ਵਿਉਂਤਬੰਦੀ ਤਹਿਤ ਲੜਨ ਲਈ ਆਪਣੇ ਪਿੰਡ ਮਾਖਾ ਚਹਿਲਾਂ ਸਮੇਤ ਹੋਰਨਾਂ ਪਿੰਡਾਂ ਤੋਂ ਬੰਦੇ ਲੈ ਕੇ ਆਇਆ ਸੀ। ਕੌਂਸਲਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਨਵੇਂ ਰਾਹ ਲਈ ਮਜ਼ਬੂਰ ਹੋ ਸਕਦੇ ਹਨ। 
             ਇਸ ਸਮੁੱਚੇ ਘਟਨਾਕ੍ਰਮ ਬਾਰੇ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨਾਲ ਮੋਬਾਇਲ ’ਤੇ ਬਹੁਤ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਕਾਲ ਰਸੀਵ ਨਹੀਂ ਕੀਤੀ। ਦੂਜੇ ਪਾਸੇ ਲੰਬੀ ਥਾਣੇ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਆਖਿਆ ਕਿ ਗੁਰਮੇਲ ਸਿੰਘ ਦੀ ਸ਼ਿਕਾਇਤ ਮਿਲੀ ਹੈ। ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। 
ਬਾਦਲਾਂ ਦੀ ਰਿਹਾਇਸ਼ ’ਤੇ ਵਾਪਰੀ ਘਰ ’ਚ ਘਟਨਾ ਨੇ ਜਾਹਰ ਕਰ ਦਿੱਤਾ ਹੈ ਕਿ 9 ਵਰ੍ਹਿਆਂ ਦਾ ਰਾਜਭਾਗ ਹੰਢਾ ਚੁੱਕੇ ਅਕਾਲੀ ’ਚ ਹੁਣ ਮੁੱਖ ਮੰਤਰੀ ਬਾਦਲ ਪਰਿਵਾਰ ਦੇ ਸਿਆਸੀ ਰੌਹਬਦਾਬ ਦੇ ਮਾਇਨੇ ਹੁਣ ਪਹਿਲਾਂ ਵਾਲੇ ਨਹੀਂ ਰਹੇ। ਆਮ ਜਨਤਾ ਇਸ ਘਟਨਾਕ੍ਰਮ ਨੂੰ ਆਮ ਆਦਮੀ ਪਾਰਟੀ ਦੇ ਵਧਦੇ ਰੁਝਾਨ ਵੀ ਜੋੜ ਕੇ ਵੇਖ ਰਹੀ ਹੈ ।                                                                                                                                  98148-26100 / 93178-26100

‘ਬਿਨ੍ਹਾਂ ਕੁੜੀ ਵਾਲੇ ਜਵਾਈਆਂ’ ਨੇ ਤੋੜਿਆ ਪੰਜਾਬ ਦੀ ਕਿਰਸਾਨੀ ਦਾ ਲੱਕ

                                                      ਇਕਬਾਲ ਸਿੰਘ ਸ਼ਾਂਤ
         ਲੰਬੀ : ਪੰਜਾਬ ਐਗਰੋ ਅਤੇ ਸਹਿਕਾਰਤਾ ਵਿਭਾਗ ਸੂਬੇ ਦੇ ਨਿਘਰ ਰਹੀ ਕਿਰਸਾਨੀ ਦੇ ‘ਖਸਮ’ ਬਣੇ ‘ਬਿਨ੍ਹਾਂ ਕੁੜੀ ਵਾਲੇ ਜਵਾਈ’ ਭਾਵ ਬੇਲੋੜੀਂਦੇ ਟਰੈਕਟਰ ਅਤੇ ਖੇਤੀ ਮਸ਼ੀਨਰੀ ਦੀ ਵਾਧੂ ਖਰੀਦ ਬਾਰੇ ਕਿਸਾਨਾਂ ਨੂੰ ਜਗਾ ਰਿਹਾ ਹੈ। ਪੰਜਾਬ ਖੇਤੀਬਾੜੀ ਮਰਦਮਸ਼ੁਮਾਰੀ 2010-11 ਮੁਤਾਬਕ ਕੁੱਲ 10.53 ਲੱਖ ਕਿਰਸਾਨੀ ਵਿਚੋਂ ਪੰਜਾਬ ’ਚ ਦਰਮਿਆਨੇ ਅਤੇ ਛੋਟੇ ਕਿਸਾਨਾਂ ਦੀ ਗਿਣਤੀ 9.83 ਲੱਖ ਹੈ। ਜਿਨ੍ਹਾਂ ਕੋਲ 4.85 ਲੱਖ ਟਰੈਕਟਰ ਹਨ। ਜਦੋਂ ਸੂਬੇ ’ਚ 39.67 ਲੱਖ ਹੈਕਟੇਅਰ ਵਾਹੀਯੋਗ ਰਕਬਾ ਹੈ। ਹੈਰਾਨੀ ਦੀ ਗੱਲ ਹੈ ਕਿ ਸੂਬੇ ’ਚ ਵੱਡੀ ਕਿਸਾਨੀ ਸਿਰਫ਼ 70 ਹਜ਼ਾਰ ਦੇ ਲਗਪਗ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਤਾਬਕ ਸੂਬੇ ਹਰ ਕਿਸਾਨ ’ਤੇ ਅੌਸਤ 3.5 ਲੱਖ ਰੁਪਏ ਕਰਜ਼ਾ ਹੈ ਜਿਸ ਵਿਚੋਂ ਜ਼ਿਆਦਾਤਰ ਖੇਤੀਬਾੜੀ ਮਸ਼ੀਨਰੀ ਨਾਲ  ਕਰਜ਼ਾ ਦੱਸਿਆ ਜਾਂਦਾ ਹੈ। ਐਗਰੋ ਸਹਿਕਾਰਤਾ ਵਿਭਾਗ ‘ਖੇਤੀ ਸੇਵਾ ਕੇਂਦਰ’ ਸਕੀਮ ਨੂੰ ਉਭਾਰ ਕੇ ਸਹਿਕਾਰੀ ਖੇਤੀ ਮਸ਼ੀਨਰੀ ਪ੍ਰਣਾਲੀ ਨੂੰ ਪ੍ਰਚੱਲਤ ਕਰਨ ਦੇ ਰੌਂਅ ਵਿੱਚ ਹੈ।
          ਖੇਤੀਬਾੜੀ ਮਾਹਰਾਂ ਅਨੁਸਾਰ ਸੂਬੇ ’ਚ ਫੋਕੀ ਟੌਹਰ ਤੇ ਸੁੱਕੀ ਸਰਦਾਰੀ ਲਈ ਬੇਲੋੜੀਂਦੇ ਟਰੈਕਟਰ ਖਰੀਦਣ ਦਾ ਰੁਝਾਨ ਵੀ ਕਿਰਸਾਨੀ ਦੇ ਨਿਘਾਰ ਦਾ ਭਖਵਾਂ ਕਾਰਨ ਹੈ। 5 ਏਕੜ ਤੋਂ ਘੱਟ ਰਕਬੇ ਵਾਲੇ ਕਿਸਾਨ ਵੱਡਿਆਂ ਦੀ ਰੀਸ ਨਾਲ ਇਸ ਮਾਰੂ ਰੁਝਾਨ ਦੇ ਹੇਠਾਂ ਆ ਕੇ ਆਪਣੇ ਘਰ ਲਿਆ ਕੇ ਬੰਨ੍ਹੇ ਚਿੱਟੇ ਹਾਥੀਆਂ ਰੂਪੀ ਟਰੈਕਟਰਾਂ ਕਰਕੇ ਵਧਦੇ ਵਿਆਜ਼ੂ ਝੌਰੇ ’ਚ ਸਾਂਹ ਮੁਕਾ ਰਹੇ ਹਨ। 
ਪੰਜਾਬ ਦਾ ਦੁਖਾਂਤ ਹੈ ਕਿ ਨੌਜਵਾਨ ਮੁੰਡੇ-ਕੁੜਿਆਂ ਦੇ ਰਿਸ਼ਤੇ ਲਈ ਕਿਸਾਨ ਵਿਹੜੇ ’ਚ ਖੜੇ੍ਹ ਟਰੈਕਟਰ ਦਾ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ, ਪਰੰਤੂ ਹਕੀਕਤ ’ਚ ਇਹ ਗੈਰਲੋੜੀਂਦੇ ਟਰੈਕਟਰ ਅਤੇ ਵਾਧੂ ਮਸ਼ੀਨਰੀ ਜੱਟਾਂ ਲਈ ਮੌਤ ਦਾ ਫੰਦਾ ਬਣ ਰਹੇ ਹਨ। ਨਿਘਰੇ ਹਾਲਾਤਾਂ ਦੇ ਬਾਅਦ ਵੀ ਚਿੱਟੇ ਕੱਪੜਿਆਂ, ਵੱਡੀਆਂ ਗੱਡੀਆਂ, ਸਮਾਰਟ ਫੋਨਾਂ ਦੇ ਕਲਾਵੇ ’ਚ ਆਇਆ ਪੰਜਾਬ ਦਾ ਕਿਸਾਨ ਅਤੇ ਕਿਸਾਨਾਂ ਦੀ ਨਵੀਂ ਪੌਦ ਹਕੀਕਤ ਵੱਲ ਤਿਆਰ ਨਹੀਂ। ਇਹ ਵੀ ਹਕੀਕਤ ਤੋਂ ਜੁਦਾ ਨਹੀਂ ਕਿ ਸੂਬੇ ਦੀਆਂ ਟਰੈਕਟਰ ਮੰਡੀਆਂ ’ਚ ਵਿਕਣ ਪੁੱਜੇ ਬੈਂਕ ਕਰਜ਼ੇ ਨਾਲ ਖਰੀਦੇ ਟਰੈਕਟਰ ਹੁੰਦੇ ਹਨ। 
         
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਿਛਲੇ ਕਾਫ਼ੀ ਸਮੇਂ ਤੋਂ ਸੰਗਤ ਦਰਸ਼ਨਾਂ ’ਚ ਕਿਸਾਨੀ ਨੂੰ ਸਹਿਕਾਰੀ ਖੇਤੀ ਨੂੰ ਉਤਸਾਹਤ ਕਰਨ ਲਈ ਪ੍ਰੇਰਦੇ ਆ ਰਹੇ ਹਨ। ਹਾਲਾਂਕਿ ਪੰਜਾਬ ਐਗਰੋ ਅਤੇ ਸਹਿਕਾਰਤਾ ਵਿਭਾਗ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ‘ਖੇਤੀ ਸੇਵਾ ਕੇਂਦਰ’ ਨਾਂਅ ਦੀ ਹਾਂ-ਪੱਖੀ ਸਕੀਮ ਨੂੰ ਪੰਜਾਬ ਦੇ ਸਿਰਫ਼ ਦੁਆਬੇ ਖੇਤਰ ’ਚ ਭਰਵਾਂ ਹੁੰਗਾਰਾ ਮਿਲਿਆ ਹੈ। ਜਦੋਂ ਕਿ ਮਾਲਵਾ ਅਤੇ ਮਾਝਾ ਖੇਤਰ ’ਚ ਸਹਿਕਾਰਤਾ ਸਕੀਮ ਨੂੰ ਸਿਰਫ਼ 4-5 ਫ਼ੀਸਦੀ ਹੀ ਹੁੰਗਾਰਾ ਮਿਲਿਆ ਹੈ। ਇਸਦਾ ਮੁੱਖ ਕਾਰਨ ਪੇਂਡੂ ਭਾਈਚਾਰੇ ’ਚ ਬੇਤੁੱਕੀ ਸਿਆਸੀ-ਕਮ-ਸਮਾਜਿਕ ਹੈਂਕੜਪੁਣੇ ਕਰਕੇ ਧੜੇਬੰਦੀਆਂ ਦੱਸੀਆਂ ਜਾਂਦੀਆਂ ਹਨ। ਜਿਨ੍ਹਾਂ ਕਰਕੇ ਛੋਟੇ ਅਤੇ ਦਰਮਿਆਨੇ ਕਿਸਾਨ ਬਿਨ੍ਹਾਂ ਵਜ੍ਹਾ ਪਿਸਦੇ ਆ ਰਹੇ ਹਨ। ਪੰਜਾਬ ’ਚ ਲਗਾਤਾਰ ਵਧਦੀਆਂ ਕਿਸਾਨ ਖੁਦਕੁਸ਼ੀਆਂ ਲਈ ਆੜ੍ਹਤੀ ਕਰਜ਼ੇ ਦੇ ਨਾਲ-ਨਾਲ ਬੇਲੋੜੀਂਦੇ ਖੇਤੀ ਮਸ਼ੀਨਰੀ ਦੇ ਕਰਜ਼ੇ ਦੀ ਅਹਿਮ ਭੂਮਿਕਾ ਹੈ। ਅੰਕੜਿਆਂ ਅਨੁਸਾਰ ਪੰਜਾਬ ’ਚ ਬੀਤੇ ਵਰ੍ਹੇ 2015 ’ਚ ਲਗਪਗ 2000 ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਆਏ ਸਨ। ਜਦੋਂ ਮਾਰਚ ਮਹੀਨੇ ’ਚ ਇੱਕੋ ਦਿਨ 56 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਖੁਦਕੁਸ਼ੀਆਂ ਦੀਆਂ ਰਿਪੋਰਟਾਂ ਹਨ।
               ਅਜਿਹੇ ’ਚ ਪੰਜਾਬ ਐਗਰੋ ਅਤੇ ਸਹਿਕਾਰਤਾ ਵਿਭਾਗ ਨੇ ਕਿਰਸਾਨੀ ਨੂੰ ਕਰਜ਼ੇ ਦੇ ਖੁਦਕੁਸ਼ੀਆਂ ਦੇ ਜੰਜਾਲ ਵਿਚੋਂ ਕੱਢਣ ਲਈ ਜ਼ਮੀਨੀ ਪੱਧਰ ’ਤੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਤੱਕ ਪਹੁੰਚਣ ਦੀ ਨੀਤੀ ਘੜੀ ਹੈ, ਤਾਂ ਜੋ ਪੰਜ ਦਰਿਆਵਾਂ ਧਰਤੀ ਨੂੰ ਸਹਿਕਾਰਤਾ ਦੇ ਰਾਹ ਪਾ ਕੇ ਨਵੇਂ ਸਿਰਿਓਂ ਆਰਥਿਕ ਪੱਖੋਂ ਖੁਸ਼ਹਾਲ ਕੀਤਾ ਜਾ ਸਕੇ। ਵਿਭਾਗ ਨੇ ਕਿਸਾਨਾਂ ’ਚ ਸਹਿਕਾਰਤਾ ਜਰੀਏ ਸਾਂਝੇ ਟਰੈਕਟਰ ਅਤੇ ਖੇਤੀ ਮਸ਼ੀਨਰੀ ਪ੍ਰਤੀ ਜਾਗਰੂਕਤਾ ਲਿਆਉਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ ’ਚ ਕੈਂਪਾਂ ਲਗਾ ਕੇ ਸਹਿਕਾਰੀ ਖੇਤੀ ਲਈ ਕਿਸਾਨਾਂ ਨੂੰ ਚੇਤੰਨ ਕਰਨ ਦੀ ਕੋਸ਼ਿਸ਼ ਕੀਤੀ। ਸਾਂਸਦ ਆਦਰਸ਼ ਗਰਾਮ ਮਾਨਾ, ਕੰਗਣਖੇੜਾ ਅਤੇ ਰੱਤਾ ਖੇੜਾ ਵਿਖੇ ਕੈਂਪਾਂ ਦੌਰਾਨ ਵਿਭਾਗ ਦੇ ਸਹਾਇਕ ਜਨਰਲ ਮੈਨੇਜਰ ਰਣਬੀਰ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਾਂਝੀ ਖੇਤੀ ਮਸ਼ੀਨਰੀ ਦੇ ਲਾਹੇ ਗਿਣਾਉਂਦਿਆਂ ਆਖਿਆ ਕਿ ਛੋਟੀ ਕਿਸਾਨਾਂ ਨੂੰ ਨਵੇਂ ਸਿਰਿਓਂ ਪੈਰਾਂ ਸਿਰ ਲਈ ਸਹਿਕਾਰੀ ਖੇਤੀ ਵਰਦਾਨ ਹੋ ਸਕਦੀ ਹੈ। ਇਸ ਨਾਲ ਜਿੱਥੇ ਕਿਸਾਨ ਗੈਰ ਲੋੜੀਂਦੇ
ਬੈਂਕ ਕਰਜ਼ੇ ਅਤੇ ਮਸ਼ੀਨਰ ਦੇ ਵਾਧੂ ਰੱਖਰਖਾਅ ਤੋਂ ਬਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਸੇਵਾ ਕੇਂਦਰ ’ਚ ਸੁਸਾਇਟੀ ਦੇ ਮੈਂਬਰ ਦੇ ਕਿਸਾਨਾਂ ਨੂੰ ਨਾਮਾਤਰ ਕਿਰਾਇਆ ਦੇ ਕੇ ਖੇਤੀ ਲਈ ਮੁਫ਼ਤ ’ਚ ਟਰੈਕਟਰ ਅਤੇ ਹੋਰ ਖੇਤੀ ਮਸ਼ੀਨਰੀ ਮੁਹੱਈਆ ਹੋ ਜਾਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਸਹਿਕਾਰੀ ਸੁਸਾਇਟੀ ਗਠਿਤ ਕਰਕੇ ਰਜਿਸਟਰਡ ਕਰਵਾ ਕੇ ਸਾਂਝੀ ਖੇਤੀ ਮਸ਼ੀਨਰੀ ਨੂੰ ਉਤਸਾਹਤ ਕਰਨ ਦਾ ਸੱਦਾ ਦਿੱਤਾ ਅਤੇ ਆਖਿਆ ਕਿ ਕਰਜ਼ੇ ਨਾਲ ਖਰੀਦੇ ਗੈਰਲੋੜੀਂਦੇ ਟਰੈਕਟਰ ਅਤੇ ਮਸ਼ੀਨਰੀ ਪੰਜਾਬ ਦੀ ਕਿਰਸਾਨੀ ਲਈ ਕਬਰ ਪੁੱਟਣ ਦੇ ਹਾਲਾਤ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸਹਿਕਾਰੀ ਮਸ਼ੀਨਰੀ ਜਰੀਏ ਕਿਸਾਨ ਵਿਆਜ਼ ਦੇ 50 ਫ਼ੀਸਦੀ ਹਿੱਸੇ ਨਾਲ ਹੀ ਆਪਣੀ ਖੇਤੀ ਧੰਦੇ ਨੂੰ ਵਧੀਆ ਢੰਗ ਚਲਾ ਸਕਦੇ ਹਨ।
ਪੰਜਾਬ ਐਗਰੋ ਅਤੇ ਸਹਿਕਾਰਤਾ ਵਿਭਾਗ ਦੇ ਐਮ.ਡੀ. ਕਾਹਨ ਸਿੰਘ ਪੰਨੂ ਨੇ ਆਖਿਆ ਕਿ ਪੰਜਾਬ ’ਚ ਸਾਂਝੀ ਮਸ਼ੀਨਰੀ ਰਾਹੀਂ ਖੇਤੀਬਾੜੀ ਕਰਨ ਨਾਲ ਸੂਬੇੇ ਦੀ ਖੇਤੀਬਾੜੀ ਦੀ ਦਸ਼ਾ ਅਤੇ ਦਿਸ਼ਾ ’ਚ ਕ੍ਰਾਂਤੀਕਾਰੀ ਬਦਲਾਅ ਆ ਸਕਦਾ ਹੈ। 


            ਸਰਕਾਰੀ ਸਕੀਮਾਂ ਸਿਰਫ਼ ਵਿਖਾਵੇਬਾਜ਼ੀ ਦਾ ਹਿੱਸਾ
ਭਾਕਿਯੂ ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਸੁਵਦੇਵ ਸਿੰਘ ਕੋਕਰੀਕਲਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਜਲ ਸਕੱਤਰ ਲਛਮਣ ਸੇੇਵੇਵਾਲਾ ਦਾ ਕਹਿਣਾ ਹੈ ਕਿ ਖੇਤੀ ਨੂੰ ਨੌ-ਬਰ-ਨੌ ਕਰਨ ਲਈ ਸਰਕਾਰ ਦੇ ਅਸਲੀਅਤ ’ਚ ਗੰਭੀਰ ਹੋਣ ਅਤੇ ਖੇਤੀ ਸੇਵਾ ਕੇਂਦਰ ਸਕੀਮ ਦੇ ਸਿਆਸਤ ਰਹਿਤ ਹੋਣ ਨਾਲ ਜ਼ਮੀਨੀ ਪੱਧਰ ’ਤੇ ਫਾਇਦਾ ਪੁੱਜ ਸਕਦਾ ਹੈ। ਕੋਕਰੀਕਲਾਂ ਨੇ ਖਦਸ਼ਾ ਜਾਹਰ ਕੀਤਾ ਕਿ ਸਰਕਾਰ ਕਿਰਸਾਨੀ ਪ੍ਰਤੀ ਪਹਿਲਾਂ ਵੀ ਗੰਭੀਰ ਨਹੀਂ ਸੀ ਅਤੇ ਹੁਣ ਵੀ ਗੰਭੀਰ ਨਹੀਂ ਹੈ। ਸਰਕਾਰੀ ਸਕੀਮਾਂ ਸਿਰਫ਼ ਵਿਖਾਵੇਬਾਜ਼ੀ ਦਾ ਹਿੱਸਾ ਹਨ।            98148-26100 / 93178-26100


22 April 2016

ਨਵੇਂ ਸੂਟ-ਬੂਟ ’ਚ ਆਵੇਗੀ ਆਟਾ-ਦਾਲ ਸਕੀਮ ਦੀ ਕਣਕ

          ਸਕੀਮ ਹੇਠਲੀ ਕਣਕ ’ਚ ਹੇਰਾ-ਫੇਰੀ ’ਤੇ ਨੱਥ ਪਾਉਣ ਦੇ ਮੰਤਵ ਨਾਲ ਗੱਟਿਆਂ ਨੂੰ ਦਿੱਤੀ ਵੱਖਰੀ ਪਛਾਣ

                                                ਇਕਬਾਲ ਸਿੰਘ ਸ਼ਾਂਤ
ਲੰਬੀ : ਨਵੀਂ ਆਟਾ ਦਾਲ ਸਕੀਮ ਅਤੇ ਕੌਮੀ ਖਾਦ ਸੁਰੱਖਿਆ ਐਕਟ (ਐਨ.ਐਫ.ਐਸ.ਏ) ਦੀ ਕਣਕ ਨਵੇਂ ਸੂਟ-ਬੂਟ ’ਚ ਲਾਭਪਾਤਰੀਆਂ ਤੱਕ ਪੁੱਜਿਆ ਕਰੇਗੀ। ਸਰਕਾਰ ਨੇ ਜ਼ਮੀਨੀ ਪੱਧਰ ’ਤੇ ਕਾਲਾਬਾਜ਼ਰੀ/ਹੇਰਾ-ਫੇਰੀ ਨੂੰ ਰੋਕਣ ਲਈ ਆਟਾ ਦਾਲ ਸਕੀਮ ਦੀ ਕਣਕ ਲਈ ਵੱਖਰੀ ਪਛਾਣ ਵਾਲੇ ਪਲਾਸਟਿਕ ਦੇ ਗੱਟੇ ਤਿਆਰ ਕਰਵਾਏ ਹਨ। ਜ਼ਿਨ੍ਹਾਂ ਦੀ ਪਹਿਲਾਂ ਵਾਂਗ ਸਮੱਰਥਾ 30-30 ਕਿਲੋ ਪਵੇਗੀ। ਨਵੀਂ ਲੁੱਕ ਵਾਲੇ ਗੱਟਿਆਂ ’ਚ ਖਰੀਦ ਏਜੰਸੀ ਪਨਗਰੇਨ ਜਰੀਏ ਦਾਣਾ ਮੰਡੀਆਂ ’ਚ ਕਣਕ ਭਰਵਾਈ ਜਾ ਰਹੀ ਹੈ। ਆਟਾ ਦਾਲ ਸਕੀਮ ਨੂੰ ਨਵੀਂ ਲੁੱਕ ਦੇਣ ਲਈ ਬਣਵਾਏ ਨਵੇਂ ਸਫ਼ੈਦ ਗੱੱਟਿਆਂ ’ਤੇ ਉਚੇਚੇ ਤੌਰ ’ਤੇ ਨੀਲੀ ਬੈਕਗਰਾਊਂਡ ਉੱਪਰ ਕਣਕ ਦੀ ਕੀਮਤ 2/- ਪ੍ਰਤੀ ਕਿਲੋ ਵੱਡ ਆਕਾਰੀ ਲਿਖੀ ਗਈ ਹੈ। ਇਸਦੇ ਇਲਾਵਾ ਗੱਟਿਆਂ ’ਤੇ ‘ਕੋਈ ਘਰ ਨਾ ਸੋਵੇ ਭੁੱਖਾ’ ਵਾਕ ਲਿਖ ਕੇ ਸਕੀਮ ਦੀ ਮੂਲ ਭਾਵਨਾ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਕੀਮ ’ਚ ਪਾਰਦਰਸ਼ਿਤਾ ਬਰਕਰਾਰ ਰੱਖਣ ਲਈ ਗੱਟਿਆਂ ਦਾ ਵਜ਼ਨ ਅਤੇ ਕੀਮਤ ਵੀ ਬਕਾਇਦਾ ਤੌਰ ’ਤੇ ਦਰਸਾਈ ਗਈ ਹੈ। 
ਸਰਕਾਰੀ ਸੂਤਰਾਂ ਅਨੁਸਾਰ ਸੂਬੇ ਦੇ ਵੀ.ਆਈ.ਪੀ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ’ਚ ਸਲਾਨਾ 3.60 ਲੱਖ ਕੁਇੰਟਲ ਕਣਕ ਆਟਾ ਦਾਲ ਸਕੀਮ ਅਤੇ (ਐਨ.ਐਫ.ਐਸ.ਏ) ਤਹਿਤ ਵੰਡੀ ਜਾਂਦੀ ਹੈ। ਜ਼ਿਲ੍ਹੇ ਦੇ 5 ਬਲਾਕਾਂ ’ਚ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ-ਕਮ-ਪਨਗ੍ਰੇਨ ਵੱਲੋਂ ਜ਼ਿਲ੍ਹੇ ’ਚ ਪੰਜ ਜਗ੍ਹਾ ਸਟੋਰ ਕੀਤੀ ਜਾਵੇਗੀ। ਹੁਣ ਤੱਕ ਜ਼ਿਲ੍ਹੇ ’ਚ ਖਰੀਦ ਏਜੰਸੀ ਕੋਲ ਨਵੇਂ ਰੰਗ-ਰੂਪ ਵਾਲੇ 5 ਲੱਖ ਖਾਲੀ ਗੱਟੇ ਪਹੁੰਚ ਚੁੱਕੇ ਹਨ। 
ਮੰਨਿਆ ਜਾ ਰਿਹਾ ਹੈ ਕਿ ਜਿੱਥੇ ਨਿਵੇਕਲੀ ਪਛਾਣ ਵਾਲੇ ਨਵੇਂ ਗੱਟਿਆਂ ਕਰਕੇ ਆਟਾ ਦਾਲ ਸਕੀਮ ਨੂੰ ਜ਼ਮੀਨੀ ਵੰਡਕਾਰਾਂ ਦੀਆਂ ਕਥਿਤ ਹੇਰਾ-ਫੇਰੀਆਂ ਤੋਂ ਕਾਫ਼ੀ ਹੱਦ ਤੱਕ ਰਾਹਤ ਮਿਲੇਗੀ, ਗਰੀਬਾਂ ਰੇਖਾ ਨਾਲ ਜੁੜੇ ਲਾਭਪਾਤਰੀਆਂ ਤੱਕ ਸੌ ਫ਼ੀਸਦੀ ਪਹੁੰਚਣ ਦੀ ਆਸ ਬੱਝੇਗੀ। ਗੱਟਿਆਂ ਉੱਪਰ ਉਕਤ ਸਕੀਮ ’ਚ ਪੰਜਾਬ ਸਰਕਾਰ ਦੀ ਨਵੀਂ ਆਟਾ-ਦਾਲ ਸਕੀਮ ਅਤੇ ਕੇਂਦਰ ਸਰਕਾਰ ਦੇ ਐਨ.ਐਸ.ਐਫ਼.ਏ (ਕੌਮੀ ਖਾਦ ਸੁਰੱਖਿਆ ਐਕਟ) ਦੀ ਭਾਈਵਾਲੀ ਨੂੰ ਪ੍ਰਮੁੱਖਤਾ ਨਾਲ ਦਰਸਾਇਆ ਗਿਆ ਹੈ। ਜਿਵੇਂ ਕਿ ਨਿੱਤ ਹੀ ਆਟਾ-ਦਾਲ ਸਕੀਮ ਤਹਿਤ ਘਟੀਆ ਅਤੇ ਨਾ-ਖਾਣਯੋਗ ਕਣਕ ਆਉਣ ਦੀਆਂ ਸ਼ਿਕਾਇਤਾਂ ਨਸ਼ਰ ਹੁੰਦੀਆਂ ਹਨ। ਅਜਿਹੇ ’ਚ ਪਨਗ੍ਰੇਨ ਨੇ ਗੱਟਿਆਂ ਵਿੱਚ ਕਣਕ ਭਰਤੀ ਸਮੇਂ ਸਿਲਾਈ ਹੇਠਾਂ ਸਬੰਧਤ ਆੜ੍ਹਤੀਏ ਦੀਆਂ ਸਲਿੱਪਾਂ ਲਗਾਉਣੀਆਂ ਲਾਜਮੀ ਕੀਤੀਆਂ ਗਈਆਂ ਹਨ, ਤਾਂ ਜੋ ਕਣਕ ਦੇ ਖ਼ਰਾਬ ਹੋਣ ਜਾਂ ਵਜ਼ਨ ਵਿੱਚ ਹੇਰ-ਫ਼ੇਰ ਹੋਣ ’ਤੇ ਜਵਾਬਤਲਬੀ ਕੀਤੀ ਜਾ ਸਕੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਦੇ ਲਾਭਪਾਤਰੀਆਂ ਲਈ ਪਨਗ੍ਰੇਨ ਵੱਲੋਂ ਆਟਾ ਦਾਲ ਸਕੀਮ ਲਈ ਮੰਡੀ ਕਿੱਲਿਆਂਵਾਲੀ ਦਾਣਾ ਮੰਡੀ ਵਿੱਚੋਂ ਇੱਕ ਲੱਖ ਗੱਟਾ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ। ਜਿਸਨੂੰ ਪਿੰਡ ਫਤੂਹੀਵਾਲਾ-ਸਿੰਘੇਵਾਲਾ ਨੇੜਲੇ ਇੱਕ ਸ਼ੈਲਰ ’ਚ ਸਟੋਰ ਕੀਤਾ ਜਾਵੇਗਾ। ਉਂਝ ਆਟਾ-ਦਾਲ ਸਕੀਮ ਦੇ 30 ਕਿਲੋ ਵਾਲੇ ਗੱਟਿਆਂ ਦੀ ਸਫ਼ਾਈ/ਭਰਵਾਈ ਦੇ ਖਰਚੇ ਨੂੰ ਲੈ ਕੇ ਕੁਝ ਦਿਨਾਂ ਤੋਂ ਆੜ੍ਹਤੀਆਂ ਨਾਲ ਖਿੱਚੋਤਾਣ ਜਾਰੀ ਸੀ। ਆੜ੍ਹਤੀਆਂ ਅਨੁਸਾਰ ਸਰਕਾਰ ਇਸ ਗੱਟੇ ਦੀ ਸਫ਼ਾਈ ਸਬੰਧੀ 2.13 ਰੁਪਏ ਆੜ੍ਹਤੀਆਂ ਨੂੰ ਦੇਣ ਲਈ ਰਾਜੀ ਹੋ ਗਈ ਹੈ। ਨਵੀਂ ਪਛਾਣ ਵਾਲੇ ਗੱਟਿਆਂ ਨਾਲ ਆਮ ਲਾਭਪਾਤਰੀਆਂ ਨੂੰ ਜਨਤਕ ਵੰਡ ਪ੍ਰਣਾਲੀ ਦੇ ਭ੍ਰਿਸ਼ਟਾਚਾਰ ਰਹਿਤ ਹੋਣ ਦੀ ਆਸ ਬੱਝੀ ਹੈ, ਉਥੇ ਨਵੇਂ ਮਾਹੌਲ ’ਚ ਜ਼ਮੀਨੀ ਜ਼ਮੀਨੀ ਵੰਡਕਾਰਾਂ ਨੂੰ ਸਿੱਧੇ ਤੌਰ ’ਤੇ ਆਟਾ ਦਾਲ ਦੀ ਕਣਕ ’ਚ ਕਥਿਤ ਹੇਰਾ-ਫੇਰੀ ਕਰਨੀ ਕਾਫ਼ੀ ਹੱਦ ਤੱਕ ਆਰਥਿਕ ਪੱਖੋਂ ਮਹਿੰਗੀ ਹੋ ਜਾਵੇਗੀ। ਜ਼ਿਲ੍ਹਾ ਫੂਡ ਸਪਲਾਈ ਅਫਸਰ-ਕਮ-ਪਨਗ੍ਰੇਨ ਦੇ ਜ਼ਿਲ੍ਹਾ ਮੈਨੇਜਰ ਪਰਮਜੀਤ ਸਿੰਘ ਧਮੀਜਾ ਨੇ ਆਖਿਆ ਕਿ ਆਟਾ ਦਾਲ ਸਕੀਮ ਦੀ ਕਣਕ ’ਚ ਹੇਰਾ-ਫੇਰੀਆਂ ਰੋਕਣ ਲਈ ਸਰਕਾਰ ਵੱਲੋਂ ਛਪਵਾਈ ਵਾਲੇ ਗੱਟੇ ਸ਼ੁਰੂ ਕੀਤੇ ਗਏ ਹਨ। ਜਿਸ ਨਾਲ ਊਣਤਾਈਆਂ ਨੂੰ ਨੱਥ ਪਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਲਗਪਗ 12 ਲੱਖ ਗੱਟੇ ਕਣਕ ਦੀ ਲਾਭਪਾਤਰੀਆਂ ਨੂੰ ਵੰਡੀ ਜਾਂਦੀ ਹੈ ਅਤੇ ਹੁਣ ਤੱਕ 5 ਲੱਖ ਖਾਲੀ ਕਣਕ ਭਰਵਾਈ ਲਈ ਵਿਭਾਗ ਕੋਲ ਪੁੱਜ ਚੁੱਕੇ ਹਨ। 




   ਪੈਨਸ਼ਨ/ਰਾਸ਼ਨ ਦੀ ਅਗਾਊਂ ਸੂਚਨਾ ਐਸ.ਐਮ.ਐਸ. ਜਰੀਏ ਮਿਲੇ 
ਜਨਤਕ ਸਕੀਮਾਂ ਨੂੰ ਜ਼ਮੀਨੀ ਪੱਧਰ ’ਤੇ ਇੰਨ-ਬਿੰਨ ਪਹੁੰਚਾਉਣ ਲਈ ਮੋਬਾਇਲ ਐਸ.ਐਮ.ਐਸ ਦਾ ਸਹਾਰਾ ਲੈਣ ਦੀ ਮੰਗ ਉੱਠਣ ਲੱਗੀ ਹੈ। ਆਮ ਜਨਤਾ ਅਨੁਸਾਰ ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨ ਅਤੇ ਸਰਕਾਰੀ ਰਾਸ਼ਨ ਡੀਪੂਆਂ ਦੇ ਰਾਸ਼ਨ ਦੀ ਸੂਚਨਾ ਮੋਬਾਇਲ ਫੋਨ ’ਤੇ ਐਸ.ਐਮ.ਐਸ ਜਰੀਏ ਲਾਭਪਾਤਰੀਆਂ ਨੂੰ ਪਹੁੰਚਣੀ ਚਾਹੀਦੀ ਹੈ, ਤਾਂ ਜੋ ਹੱਕਦਾਰਾਂ ਨੂੰ ਪੈਨਸ਼ਨ ਅਤੇ ਰਾਸ਼ਨ ਲੈਣ ਤੋਂ ਪਹਿਲਾਂ ਹੀ ਪੈਨਸ਼ਨ ਦੀ ਰਕਮ ਅਤੇ ਮਿਲਣ ਵਾਲੇ ਰਾਸ਼ਨ ਦੇ ਵਜ਼ਨ ਸਬੰਧੀ ਇੰਨ-ਬਿੰਨ ਜਾਣਕਾਰੀ ਮਿਲ ਸਕੇ। ਸਰਕਾਰ ਦੀ ਮੰਦੀ ਹਾਲਤ ਕਰਕੇ ਕਈ-ਕਈ ਮਹੀਨਿਆਂ ਬਾਅਦ ਪੈਨਸ਼ਨ ਇਕੱਠੀ ਆਉਂਦੀ ਹੈ ਅਤੇ ਬਹੁਤੇ ਮਾਮਲਿਆਂ ’ਚ ਲਾਭਪਾਤਰੀ ਕੁੰਡੀ ਲੱਗ ਜਾਂਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਐਸ.ਐਮ.ਐਸ. ਸਰਵਿਸ ਨਾਲ ਆਮ ਜਨਤਾ ’ਚ ਜਾਗਰੂਕਤਾ ਅਤੇ ਜਨਤਕ ਸੇਵਾਵਾਂ ’ਚ ਹੇਰਾ-ਫੇਰੀਆਂ ਕਰਨ ਵਾਲਿਆਂ ’ਤੇ ਨਕੇਲ ਕਸੀ ਜਾਵੇਗੀ। 

98148-26100 / 93178-26100







14 April 2016

ਅਕਾਲੀ ਦਲ ਦੀ ਵਿਸਾਖੀ ਕਾਨਫਰੰਸ ਵਾਲੀ ਸਕੂਲ ਬੱਸ ਨੇ ਬਾਦਲਾਂ ਦੇ ਘਰ ’ਤੇ ਕੀਤੀ ਚੜ੍ਹਾਈ

ਪਿੰਡ ਬਾਦਲ ’ਚ ਰਾਤ ਪੌਨੇ 11 ਵਜੇ ਰਾਧਾ ਵਾਟਿਕਾ ਸਕੂਲ ਖੰਨਾ ਦੀ ਬੱਸ ਮੁੱਖ ਮੰਤਰੀ ਦੀ ਨਿੱਜੀ ਰਿਹਾਇਸ਼ ਨਾਲ ਟਕਰਾਈ
- ਬੱਸ ਡਾਈਵਰ ਵਾਲ-ਵਾਲ ਸਚ ਗਿਆ, ਡੀਵਾਈਡਰ ਨੇ ਪਾਇਆ ਪੰਗਾ

                                                             ਇਕਬਾਲ ਸਿੰਘ ਸ਼ਾਂਤ
ਲੰਬੀ : ਅਕਾਲੀਆਂ ਦੀ ਵਿਸਾਖੀ ਕਾਨਫਰੰਸ ਲਈ ਵਗਾਰ ’ਤੇ ਆਈ ਸਕੂਲ ਬੱਸ ਨੇ ਕਾਨਫਰੰਸ ਦੀ ਬਜਾਏ ਬਾਦਲਾਂ ਦੇ ਘਰ ’ਤੇ ਹੀ ਚੜ੍ਹਾਈ ਕਰ ਦਿੱਤੀ। ਲੰਘੀ ਰਾਤ ਖੰਨਾ ਦੇ ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੀ ਬੱਸ ਬੇਕਾਬੂ ਹੋ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰੰਘ ਬਾਦਲ ਦੀ ਪਿੰਡ ਬਾਦਲ ਨਿੱਜੀ ਰਿਹਾਇਸ਼ ਦੀ ਕੰਧ ਵਿੱਚ ਜਾ ਵੱਜੀ। ਘਟਨਾ ’ਚ ਬੱਸ ਡਾਈਵਰ ਵਾਲ-ਵਾਲ ਸਚ ਗਿਆ। 
ਘਟਨਾ ਸਮੇਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੀ ਰਿਹਾਇਸ਼ ਅੰਦਰ ਮੌਜੂਦ ਸਨ। ਇਹ ਘਟਨਾ ਕਰੀਬ ਪੌਨੇ 11 ਵਜੇ ਵਾਪਰੀ। ਸਕੂਲ ਬੱਸ ਨੰਬਰ ਪੀ.ਬੀ 10-ਡੀ ਐਮ/7848 ਦਾ ਡਰਾਵੀਵਰ ਬੱਸ ’ਤੇ ਰੋਟੀ ਖਾਣ ਲਈ ਪਿੰਡ ਖਿਉਵਾਲੀ ਦੇ ਢਾਬੇ ਨੂੰ ਜਾ ਰਿਹਾ ਸੀ। ਇਸ ਘਟਨਾ ’ਚ ਬੱਸ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਸਥਿਤ ਫੁੱਲਾਂ ਦੀ ਕਿਆਰੀ ਵਾਲੀ ਛੋਟੀ ਕੰਧ ਨੂੰ ਤੋੜਦੀ ਹੋਈ ਕਿਲ੍ਹਾਨੁਮਾ ਮੁੱਖ ਕੰਧ ਨਾਲ ਟਕਰਾ ਗਈ। ਹਾਲਾਂਕਿ ਬੱਸ ਵੱਜਣ ਨਾਲ ਮਜ਼ਬੂਤ ਮੁੱਖ ਕੰਧ ਦਾ ਨੁਕਸਾਨ ਨਹੀਂ ਹੋ ਸਕਿਆ। ਸਕੂਲ ਬੱਸ ਮੁੱਖ ਮੰਤਰੀ ਦੀ ਰਿਹਾਇਸ਼ ਨਾਲ ਟਕਰਾਉਣ ਕਰਕੇ ਸੁਰੱਖਿਆ ’ਤੇ ਤਾਇਨਾਤ ਪੁਲੀਸ ਅਮਲੇ ਨੂੰ ਭਾਜੜ ਪੈ ਗਈ। ਪੁਲੀਸ ਅਮਲੇ ਨੇ ਘਟਨਾ ’ਚ ਵਾਲ-ਵਾਲ ਬਚੇ ਡਰਾਈਵਰ ਨੂੰ ਬਾਹਰ ਕੱਢਿਆ। ਗਿੱਦੜਬਾਹੇ ਥਾਣੇ ਦੇ ਏ.ਐਸ.ਆਈ ਗੁਰਤੇਜ ਸਿੰਘ ਅਤੇ ਹੋਰ ਅਮਲੇ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਰਿਹਾਇਸ਼ ਨਾਲ ਟਕਰਾਈ ਬੱਸ ਵਿਸਾਖੀ ਕਾਨਫਰੰਸ ਲਈ ਆਈ ਸੀ ਅਤੇ ਉਸਦਾ ਪਟਰੋਲ ਪੰਪ ’ਤੇ ਠਹਿਰਾਅ ਸੀ। ਜਿਸਦਾ ਡਰਾਈਵਰ ਰੋਟੀ ਖਾਣ ਜਾ ਰਿਹਾ ਸੀ।  
ਘਟਨਾ ਦਾ ਕਾਰਨ ਪਿੰਡ ਬਾਦਲ ’ਚ ਬਾਦਲਾਂ ਦੀ ਰਿਹਾਇਸ਼ ਦੇ ਮੂਹਰੇ ਲੰਬੀ-ਬਠਿੰਡਾ ਸੜਕ ’ਤੇ ਕਰੀਬ 250 ਮੀਟਰ ਤੱਕ ਸੜਕ ਵਿਚਕਾਰ ਡੀਵਾਈਡਰ ਨਾ ਹੋਣਾ ਦੱਸਿਆ ਜਾ ਰਿਹਾ ਹੈ। ਪੁਲੀਸ ਅਮਲੇ ਅਨੁਸਾਰ ਮੁੱਖ ਮੰਤਰੀ ਦੀ ਰਿਹਾਇਸ਼ ਮੂਹਰੇ ਡੀਵਾਈਡਰ ਨਾ ਹੋਣ ਕਰਕੇ ਰਾਤ ਸਮੇਂ ਖਾਲੀ ਸੜਕ ਵਿਚਕਾਰ ਆ ਰਿਹਾ ਬੱਸ ਡਰਾਈਵਰ ਬਾਦਲਾਂ ਦੇ ਬੂਹੇ ਤੋਂ ਥੋੜ੍ਹੀ ਅਗਾਂਹ ਸੜਕ ਡੀਵਾਈਡਰ ਨੂੰ ਵੇਖ ਕੇ ਬੌਖਲਾ ਗਿਆ ਅਤੇ ਹਾਦਸੇ ਤੋਂ ਬਚਾਅ ਦੀ ਕੋਸ਼ਿਸ਼ ’ਚ ਬੱਸ ਤੋਂ ਸੰਤੁਲਨ ਗੁਆ ਬੈਠਿਆ। ਹਾਦਸਾਗ੍ਰਸਤ ਸਕੂਲ ਬੱਸ ਨੂੰ ਪੁਲੀਸ ਲੰਬੀ ਥਾਣੇ ਲੈ ਗਈ। ਹਾਲਾਂਕਿ ਹਾਕਮਾਂ ਦੀ ਕੰਧਾਂ ਨਾਲ ਪੰਗਾ ਲੈਣ ਵਾਲੀ ਬੱਸ ਅਤੇ ਬੱਸ ਡਰਾਈਵਰ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਦੀ ਉਮੀਦ ਨਹੀਂ ਜਾਪਦੀ। ਜ਼ਿਕਰਯੋਗ ਹੈ ਕਿ ਕੱਲ੍ਹ ਰਾਤ ਅਕਾਲੀਆਂ ਦੀ ਵਿਸਾਖੀ ਕਾਨਫਰੰਸ ਸਬੰਧੀ ਵੱਖ-ਵੱਖ ਜ਼ਿਲ੍ਹਿਆਂ ਵਿਚੋਂ 100 ਸਕੂਲ ਬੱਸਾਂ ਲੰਬੀ ਹਲਕੇ ’ਚ ਕਥਿਤ ‘ਵਗਾਰ’ ਪੁੱਜੀਆਂ ਹੋਈਆਂ ਸਨ। ਜਿਨ੍ਹਾਂ ਨੂੰ ਸਬੰਧਤ ਜ਼ਿਲ੍ਹਿਆਂ ਦੇ ਡੀ.ਟੀ.ਓਜ਼ ਰਾਹੀਂ ਅਕਾਲੀ ਦਲ ਦੀ ਕਾਨਫਰੰਸ ਸਬੰਧੀ ਵਗਾਰ ’ਤੇ ਲਿਆਂਦਾ ਦੱਸਿਆ ਜਾਂਦਾ ਹੈ। ਲੰਬੀ ਹਲਕੇ ਦੇ ਪਿੰਡਾਂ ’ਚੋਂ ਕਾਨਫਰੰਸ ’ਚ ਵਰਕਰਾਂ ਨੂੰ ਲਿਜਾਣ ਲਈ ਰਾਤ ਕੱਟ ਰਹੇ ਰਾਏਕੋਟ ਪਬਲਿੱਕ ਸਕੂਲ ਰਾਏਕੋਟ ਦੀਆਂ ਬੱਸਾਂ ਦੇ ਡਰਾਈਵਰਾਂ ਨੇ ਆਖਿਆ ਕਿ ਸਕੂਲ ਪ੍ਰਬੰਧਕਾਂ ਨੇ ਡੀ.ਟੀ.ਓ ਦੇ ਹੁਕਮਾਂ ’ਤੇ ਅਕਾਲੀ ਦਲ ਦੀ ਕਾਨਫਰੰਸ ਲਈ ਸਕੂਲ ਬੱਸਾਂ ਭੇਜੀਆਂ ਹਨ। ਡਰਾਈਵਰਾਂ ਨੇ ਕਿਹਾ ‘‘ਅਸੀਂ ਕਿਹੜਾ ਪਹਿਲੀ ਵਾਰ ਲੰਬੀ ਹਲਕੇ ’ਚ ਆਏ ਹਾਂ, ਮਾਘੀ ਕਾਨਫਰੰਸ ਮੌਕੇ ਵੀ ਅਸੀਂ ਅਕਾਲੀ ਵਰਕਰਾਂ ਨੂੰ ਬੱਸਾਂ ’ਚ ਢੋਹ ਕੇ ਲੈ ਗਏ ਸੀ।’’ ਬੱਸਾਂ ਦੇ ਕਿਰਾਏ ਅਤੇ ਤੇਲ ਸਬੰਧੀ ਪੁੱਛਣ ’ਤੇ ਉਨ੍ਹਾਂ ਪਾਸਾ ਵੱਟਦਿਆਂ ਕਿਹਾ ਕਿ ‘‘ਤੁਹਾਨੂੰ ਵੀ ਪਤਾ ਈ ਸਰਕਾਰਾਂ ਦੇ ਕੰਮ ਕਿਵੇਂ ਚੱਲਦੇ ਆ, ਅਸੀਂ ਤਾਂ ਮੁਲਾਜਮ ਹਾਂ।’’  
ਇਸੇ ਤਰ੍ਹਾਂ ਲੰਬੀ ਹਲਕੇ ਵਿਚੋਂ ਕਾਂਗਰਸ ਪਾਰਟੀ ਵੱਲੋਂ 65 ਬੱਸਾਂ ਅਤੇ 30 ਕਰੂਜਰ ਗੱਡੀਆਂ ’ਤੇ ਕਾਰਕੁੰਨ ਵਿਸਾਖੀ ਕਾਰਨਫਰੰਸ ਵਿੱਚ ਪੁੱਜੇ। ਇਸਦੇ ਇਲਾਵਾ ਹੁਣ ਤੱਕ ਜਨਤਾ ਦੇ ਆਪ-ਮੁਹਾਰੇ ਰੈਲੀਆਂ ’ਚ ਪੁੱਜਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਵੱਲੋਂ ਵਿਸਾਖੀ ਕਾਨਫਰੰਸ ’ਚ ਕਿਰਾਏ ’ਤੇ ਲਗਪਗ 40 ਬੱਸਾਂ/ਵਹੀਕਲ ਲਿਜਾਣ ਦੀਆਂ ਕਣਸੋਆਂ ਹਨ। ਹਾਲਾਂਕਿ ‘ਆਪ’ ਦੇ ਲੋਕਸਭਾ ਬਠਿੰਡਾ ਆਬਜਰਵਰ ਰੋਮੀ ਭਾਟੀ ਨੇ ਕਾਨਫਰੰਸ ਕਿਰਾਏ ’ਤੇ ਬੱਸਾਂ/ਵਹੀਕਲ ਲਿਜਾਣ ਤੋਂ ਕੋਰਾ ਇਨਕਾਰ ਕਰਦਿਆਂ ਕਿਹਾ ਕਿ ਆਪ ਕੋਲ ਬੱਸਾਂ ਕਿਰਾਏ ’ਤੇ ਲਿਜਾਣ ਜੋਗੇ ਪੈਸੇ ਨਹੀਂ ਹਨ। ਉਨ੍ਹਾਂ ਕਿਹਾ ਕਿ ਸਾਡੇ ਵਰਕਰਾਂ ਤਾਂ ਅਕਾਲੀਆਂ ਅਤੇ ਕਾਂਗਰਸੀਆਂ ਦੀ ਬੱਸਾਂ ਜਾਂ ਫਿਰ ਆਪਣੇ ਟਰੈਕਟਰ ’ਤੇ ਬੈਠ ਕੇ ਰੈਲੀ ’ਚ ਪੁੱਜੇ ਸਨ। ਲੰਬੀ ਥਾਣੇ ਦੇ ਕਾਰਜਕਾਰੀ ਮੁਖੀ ਮੋਹਣ ਲਾਲ ਨੇ ਕਿਹਾ ਪਿੰਡ ਬਾਦਲ ’ਚ ਘਟਨਾ ਉਪਰੰਤ ਸੜਕੀ ਆਵਾਜਾਈ ਨੂੰ ਵਿਘਨ ਰਹਿਤ ਕਰਨ ਲਈ ਸਕੂਲ ਬੱਸ ਮੌਕੇ ਤੋਂ ਹਟਵਾ ਕੇ ਲੰਬੀ ਥਾਣੇ ਲੈ ਆਂਦੀ ਸੀ।  98148-26100 / 93178-26100

06 April 2016

ਮਾੜੀ ਹੋਈ ਸੁਖਬੀਰ ਬਾਦਲ ਨਾਲ

-  ਗੀਤ ਸੁਣਨ ਦੇ ਚਾਹਵਾਨਾਂ ਨੇ ਉਪ ਮੁੱਖ ਮੰਤਰੀ ਨੂੰ ਸੰਬੋਧਨ ਕਰਨੋਂ ਰੋਕਿਆ 
- ਢਾਈ ’ਚ ਖ਼ਤਮ ਕਰਨਾ ਪਿਆ ਭਾਸ਼ਨ

ਇਕਬਾਲ ਸਿੰਘ ਸ਼ਾਂਤ
ਲੰਬੀ : ਬਾਦਲਾਂ ਦੇ ਗੜ੍ਹ ਲੰਬੀ ’ਚ ਮਕਬੂਲ ਲੋਕ ਗਾਇਕ ਲਾਭ ਹੀਰਾ ਦੀ ਗਾਇਕੀ ਦੇ ਚਾਹਵਾਨਾਂ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਢਾਈ ਮਿੰਟ ਵੀ ਬੋਲਣ ਨਾ ਦਿੱਤਾ। ਲੰਬੀ ਹਲਕੇ ਦੇ ਇਤਿਹਾਸ ’ਚ ਪਹਿਲਾ ਮੌਕਾ ਸੀ ਜਦੋਂ ਮੁੱਖ ਮੰਤਰੀ ਬਾਦਲ ਪਰਿਵਾਰ ਦੇ ਪ੍ਰਮੁੱਖ ਮੈਂਬਰ ਨੂੰ ਸਟੇਜ ’ਤੇ ਅਜਿਹੇ ਦਾ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਦਰਅਸਲ ਕੱਲ੍ਹ ਦੇਰ ਸ਼ਾਮ ਲੰਬੀ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਸਮਾਜ ਭਲਾਈ ਸੰਸਥਾ ਵੱਲੋਂ 9ਵਾਂ ਸੱਭਿਆਚਾਰਕ ਮੇਲਾ
ਕਰਵਾਇਆ ਸੀ। ਜਿਸ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸਨ। ਸੱਭਿਆਚਾਰਕ ਮੇਲਾ ਬੜੇ ਸੁਚੱਜੇ ਮਾਹੌਲ ਵਿੱਚ ਚੱਲ ਰਿਹਾ ਸੀ। ਲੋਕ ਗਾਇਕਾ ਅਨਮੋਲ ਗਗਨ ਮਾਨ ਦੀ ਪੇਸ਼ਕਾਰੀ ਉਪਰੰਤ ਪ੍ਰਬੰਧਕਾਂ ਨੇ ਸੱਭਿਆਚਾਰਕ ਪ੍ਰੋਗਰਾਮ ’ਤੇ ਬਰੇਕਾਂ ਲਗਾ ਕੇ ਉਪ ਮੁੱਖ ਮੰਤਰੀ ਨੂੰ ਛੇਤੀ ਫਾਰਗ ਕਰਨ ਦੇ ਲਿਹਾਜ਼ ਨਾਲ ਉਨ੍ਹਾਂ ਦਾ ਸੰਬੋਧਨ ਅਤੇ ਹੋਰਨਾਂ ਮਹਿਮਾਨਾਂ ਨੂੰ ਸਨਮਾਨਤ ਕਰਵਾਉਣ ਸ਼ੁਰੂ ਦਿੱਤੇ। ਜਦੋਂ ਸਟੇਜ ਤੋਂ ਸੁਖਬੀਰ ਸਿੰਘ ਬਾਦਲ ਨੇ ਤਕਰੀਰ ਵਿੱਢੀ ਤਾਂ ਉਸੇ ਦੌਰਾਨ ਗਾਇਕ ਲਾਭ ਹੀਰਾ ਵੀ ਗਾਇਕਾਂ ਵਾਲੀ ਸਟੇਜ ’ਤੇ ਪੁੱਜ ਗਿਆ। ਜਿਸ ’ਤੇ ਪਹਿਲਾਂ ਤੋਂ ਸੱਭਿਆਚਾਰਕ ਪ੍ਰੋਗਰਾਮ ’ਤੇ ਬਰੇਕਾਂ ਲੱਗਣ ਤੋਂ ਤ੍ਰਭਕੇ ਕਾਫ਼ੀ ਗਿਣਤੀ ਦਰਸ਼ਕ ਉੱਚੀ ਚੀਕਾਂ ਮਾਰ-ਮਾਰ ਕੇ ਸੁਖਬੀਰ ਨੂੰ ਆਖਣ ਲੱਗੇ ਕਿ ‘ਤੁਸੀਂ ਆਪਣਾ ਭਾਸ਼ਨ ਬੰਦ ਕਰ ਦਿਓ ਅਤੇ ਅਸੀਂ ਲਾਭ ਹੀਰਾ ਨੂੰ ਸੁਣਨ ਆਏ ਹਾਂ।’ ਅਚਨਚੇਤ ਪੈਦਾ ਹੋਏ ਅਣਕਿਆਸੇ ਹਾਲਾਤਾਂ ’ਚ ਸੁਖਬੀਰ ਸਿੰਘ ਬਾਦਲ ਨੇ ਮਾਹੌਲ ਦਾ ਰੁੱਖ ਬਦਲਣ ਲਈ ਆਖਿਆ ਕਿ ‘ਮੈਂ ਵੀ ਤੁਹਾਡੇ ਵਾਂਗ ਇੱਥੇ ਗਾਣੇ ਸੁਣਨ ਹੀ ਆਇਆ ਹਾਂ। ਲਗਪਗ ਢਾਈ ਮਿੰਟਾਂ ਦੇ ਭਾਸ਼ਨ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਟਿਕਾਉਣ ਦੇ ਲਹਿਜ਼ੇ ’ਚ ਕਿਹਾ ਕਿ ਛੇਤੀ ਪਿੰਡ ਬਾਦਲ ’ਚ ਮੇਲਾ ਕਰਵਾ ਸਾਰੇ ਗਾਇਕਾਂ ਨੂੰ ਬੁਲਾ ਕੇ ਤੁਹਾਨੂੰ ਖੁਸ਼ ਕਰ ਦਿਆਂਗੇ ਪਰ ਨੌਜਵਾਨਾਂ ਦੇ ਲਾਭ ਹੀਰਾ ਪ੍ਰਤੀ ਖਿੱਚ ਮੂਹਰੇ ਉਪ ਮੁੱਖ ਮੰਤਰੀ ਅਗਲੇ ਚਾਰ-ਮਹੀਨਿਆਂ ’ਚ 200 ਕਰੋੜ ਰੁਪਏ ’ਚ ਹਲਕੇ ਦੇ ਸਾਰੇ ਪਿੰਡਾਂ ਦਾ ਵਿਕਾਸ ਕਰਵਾ ਕੇ ਦੀ ਨਕਸ਼-ਨੁਹਾਰ ਬਦਲਣ ਦੀ ਗੱਲ ਆਖ ਕੇ ਆਪਣੇ ਸ਼ਬਦਾਂ ਨੂੰ ਵਿਰਾਮ ਦੇ ਗਏ। ਸੁਖਬੀਰ ਦੇ ਭਾਸ਼ਨ ਦੌਰਾਨ ਅਵਤਾਰ ਸਿੰਘ
ਵਣਵਾਲਾ ਅਤੇ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਨੌਜਵਾਨਾਂ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਕੀਤੀ। ਮੇਲੇ ’ਚ ਲਾਭ ਹੀਰਾ ਸਮੇਤ ਹੋਰਨਾਂ ਗਾਇਕਾਂ ਨੂੰ ਸੁਣਨ ਲਈ ਸੰਗਰੂਰ ਤੋਂ ਟਰੱਕ ਭਰ ਕੇ ਲੋਕ ਆਏ ਸਨ। ਸਮਾਗਮ ’ਚ ਸੁਖਬੀਰ ਨਾਲ ਸਟੇਜ ’ਤੇ ਚੜ੍ਹਨ ਦੀ ਸੂਚੀ ’ਚ ਸੂਚੀ ਨਾ ਸ਼ਾਮਲ ਹੋਣ ਕਰਕੇ ਸਾਬਕਾ ਅਕਾਲੀ ਸਰਪੰਚ ਦੀ ਸੁਖਬੀਰ ਦੇ ਸੁਰੱਖਿਆ ਅਮਲੇ ਨਾਲ ਕਾਫ਼ੀ ਦੇਰ ਤੱਕ ਕਸ਼ਮਕਸ਼ ਚੱਲੀ। ਜਿਸਨੂੰ ਮੇਲੇ ’ਚ ਮੌਜੂਦ ਸਮੁੱਚੀ ਭੀੜ ਨੇ ਅੱਖੀ ਵਾਚਿਆ।  ਇਸ ਨੌਵੇਂ ਸਭਿਆਚਾਰਕ ਮੇਲੇ ਵਿਚ ਸਭ ਤੋਂ ਪਹਿਲਾਂ ਡਾ. ਕੁਲਦੀਪ ਸਿੰਘ ਦੀਪ ਦਾ ਲਿਖਿਆ ਤੇ ਨਿਰਦੇਸ਼ਤ ਨਾਟਕ ‘ਗਿਰਝਾਂ’ ਸ਼ਹੀਦ ਭਗਤ ਸਿੰਘ ਕਲਾ ਕੇਂਦਰ ਬੋਹਾ ਵੱਲੋਂ ਪੇਸ਼ ਕੀਤਾ ਗਿਆ, ਜੋ ਵੱਖ-ਵੱਖ ਸਮਾਜਿਕ ਬੁਰਾਈਆਂ ਪ੍ਰਤੀ ਲੋਕਾਂ ਨੂੰ ਚੇਤਨ ਕਰਦਾ ਹੈ। ਨਾਟਕ ਤੋਂ ਬਾਅਦ ਸਿਕੰਦਰ ਸਲੀਮ, ਅਨਮੋਲ ਗਗਨ ਮਾਨ ਅਤੇ ਲਾਭ ਹੀਰਾ ਨੇ ਆਪਣੀ ਗਾਇਕੀ ਨਾਲ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਮੇਲੇ ਦੇ ਮੁੱਖ ਪ੍ਰਬੰਧਕ ਅਤੇ ਮਾਲਵਾ ਸਾਹਿਤ ਸਭਿਆਚਾਰ ਸੋਸਾਇਟੀ (ਰਜਿ.) ਪੰਜਾਬ ਦੇ ਪ੍ਰਧਾਨ ਡਾ. ਗੁਰਸੇਵਕ ਸਿੰਘ ਲੰਬੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸੁਸਾਇਟੀ ਦੀ ਸਲਾਨਾ ਰਿਪੋਰਟ ਪੇਸ਼ ਕੀਤੀ। - 98148-26100
 

15 August 2015

ਆਜ਼ਾਦ ਗੁਲਾਮਾਂ ਦਾ ਵਿਹੜਾ


                                       -ਇਕਬਾਲ ਸਿੰਘ ਸ਼ਾਂਤ-

ਸਿਰਫ਼ ਖੁੱਲ•ੀ ਹਵਾ 'ਚ ਬਾਹਵਾਂ ਉੱਚੀਆਂ ਕਰਕੇ ਸਾਹ ਲੈਣ ਨੂੰ ਆਜ਼ਾਦੀ ਨਹੀਂ ਆਖਿਆ ਜਾ ਸਕਦਾ। ਭਾਰਤ ਆਜ਼ਾਦੀ ਦੇ ਅਸਲ ਮਾਇਨਿਆਂ ਤੱਕ 7 ਦਹਾਕਿਆਂ ਬਾਅਦ ਵੀ ਨਹੀਂ ਪੁੱਜ ਸਕਿਆ। ਅੱਜ ਚੌੜੀਆਂ ਸੜਕਾਂ, ਉੱਚੀਆਂ ਇਮਾਰਤਾਂ, ਮਹਿੰਗੇ ਹਸਪਤਾਲਾਂ, ਸਕੂਲਾਂ ਅਤੇ ਰਹਿਣ-ਸਹਿਣ ਨੂੰ ਆਜ਼ਾਦ ਮੁਲਕ ਦਾ ਵਿਕਾਸ ਗਰਦਾਨਿਆ ਜਾ ਰਿਹਾ ਹੈ ਪਰ ਦੇਸ਼ ਦੇ ਆਮ ਲੋਕ ਅਜੇ ਤੱਕ ਗੁਲਾਮੀ ਦੀਆਂ ਜੰਜੀਰਾਂ ਦੇ ਚੁੰਗਲ 'ਚੋਂ ਨਹੀਂ ਨਿਕਲ ਸਕੇ। ਹੁਣ ਵੀ ਮੁਲਕ ਆਜ਼ਾਦ ਅਤੇ ਗੁਲਾਮ ਭਾਰਤੀਆਂ ਦੇ ਦੋ ਹਿੱਸਿਆਂ 'ਚ ਵੰਡਿਆ ਹੋਇਆ ਹੈ। ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਅੱਜ ਅਜਿਹੇ ਆਜ਼ਾਦ ਗੁਲਾਮਾਂ ਦਾ ਵਿਹੜਾ ਬਣ ਕੇ ਰਹਿ ਗਿਆ ਹੈ ਜਿਸਦੇ ਮਕਾਨ ਦੀਆਂ ਕੰਧਾਂ-ਕਾਉਲਿਆਂ ਨੂੰ ਵਿਦੇਸ਼ੀਆਂ ਨਾਲੋਂ ਅੰਦਰੂਨੀ ਗੱਦਾਰਾਂ ਤੋਂ ਵੱਧ ਖ਼ਤਰਾ ਹੈ। ਸਦੀਆਂ ਤੋਂ ਗੁਲਾਮ ਲੋਕਾਂ ਨੂੰ 47 ਵਾਲੀ ਆਜ਼ਾਦੀ ਬਾਅਦ ਵੀ ਸੋਚ ਪੱਖੋਂ ਆਜ਼ਾਦ ਨਹੀਂ ਹੋਣ ਦਿੱਤਾ ਗਿਆ। 
         ਦੇਸ਼ ਦੇ ਸਿਸਟਮ 'ਤੇ 'ਗੋਰੇ ਅੰਗਰੇਜ਼ਾਂ' ਦੀ ਜਗ•ਾ 'ਕਾਲੇ ਅੰਗਰੇਜ਼' ਕਾਬਜ਼ ਹੋਏ ਪਏ ਹਨ। ਕਾਲੇ ਅੰਗਰੇਜ਼ਾਂ 'ਚ ਜ਼ਿਆਦਾਤਰ ਗੋਰੇ ਅੰਗਰੇਜ਼ਾਂ ਦੇ ਪਿੱਠੂਆਂ ਦੀਆਂ ਪੀੜੀਆਂ ਸ਼ੁਮਾਰ ਹਨ। ਜਿਨ•ਾਂ ਨੇ ਅਸਲ ਅੰਗਰੇਜ਼ਾਂ ਵਾਂਗ ਗੁਲਾਮਾਂ ਵਿਚਲੇ ਧਰਮੀ ਪਾੜੇ ਨੂੰ ਬਰਕਰਾਰ ਰੱਖਿਆ ਹੋਇਆ ਹੈ। ਬੜੀ ਮਿੱਥੀ ਸਾਜਿਸ਼ ਤਹਿਤ ਮੁਫ਼ਤਖੋਰੀ ਦੀ ਆਦਤ ਪਾ ਕੇ ਗੁਲਾਮ ਸੋਚ ਨੂੰ ਆਪਣੇ ਅਜਿਹੇ ਆਰਥਿਕ-ਸਮਾਜਿਕ ਚੱਕਰਵਿਊ 'ਚ ਫਸਾਇਆ ਹੈ ਕਿ ਉਸਦੇ ਕੋਲ ਆਜ਼ਾਦੀ ਦੇ ਅਸਲ ਮਕਸਦ ਵੱਲ ਪੁੱਜਣਾ ਤਾਂ ਦੂਰ ਸੋਚਣ ਦਾ ਵੀ ਸਮਾਂ ਨਹੀਂ ਹੈ। ਕਾਲੇ ਅੰਗਰੇਜ਼ਾਂ ਦੀਆਂ ਗੁੰਝਲਦਾਰ ਅਤੇ ਫਰੇਬੀ ਨੀਤੀਆਂ ਦਾ ਅਸਰ ਹੈ ਕਿ ਅੱਜ ਹਰ ਬਾਸ਼ਿੰਦੇ ਨੂੰ ਹਕੀਕੀ ਆਜ਼ਾਦੀ ਦੀ ਤਾਂਘ ਤਾਂ ਹੈ ਪਰ ਉਸਦੇ ਦਿਲੋ-ਦਿਮਾਗ 'ਤੇ ਛਾਈ ਗੁਲਾਮ ਸੋਚ ਦੇ ਪਰਛਾਵੇਂ ਨੇ ਬੁਰੀ ਤਰ•ਾਂ ਜਕੜ ਰੱਖਿਆ ਹੈ। ਉਹ ਚਾਹ ਕੇ ਵੀ ਇਨ•ਾਂ ਤੋਂ ਬਾਹਰ ਨਹੀਂ ਆ ਸਕਦਾ। ਆਮ ਲੋਕਾਂ ਨੂੰ ਜ਼ਿੰਦਗੀ ਜਿਉਣ ਲਈ ਲੋੜੀਂਦੇ ਸਾਧਨ ਮੁਹੱਈਆ ਨਹੀਂ ਹੋ ਸਕੇ। ਦੇਸ਼ ਦੀ ਜ਼ਿਆਦਾਤਰ ਜਨਤਾ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਅਤੇ ਭੁੱਖਮਰੀ ਨਾਲ ਪੀੜਤ ਹੈ। ਦੁਨੀਆ ਮੰਗਲ ਗ੍ਰਹਿ ਅਤੇ ਚੰਦਰਮਾਂ 'ਤੇ ਵਸਣ ਦੀ ਤਿਆਰੀ ਵਿੱਚ ਹੈ ਪਰ ਭਾਰਤ 'ਚ ਅਜੇ ਵੀ ਲੱਖਾਂ ਲੋਕ ਫੁੱਟਪਾਥਾਂ ਅਤੇ ਰੇਲਵੇ ਪਲੇਟਫਾਰਮਾਂ 'ਤੇ ਰਾਤਾਂ ਲੰਘਾਉਂਦੇ ਹਨ। ਆਮ ਜਨਤਾ ਲਈ ਉਨ•ਾਂ ਦੇ ਟੈਕਸਾਂ ਸਹਾਰੇ ਅੰਨੇ ਦਾਤੇ ਬਣੇ ਬੈਠੇ ਕਾਲੇ ਅੰਗਰੇਜ਼ਾਂ ਵੱਲੋਂ ਅੱਜ ਕਹਿਣ ਨੂੰ ਤਾਂ ਆਮ ਜਨਤਾ ਲਈ ਆਟਾ-ਦਾਲ ਮੁਫ਼ਤ ਵਾਂਗ, ਪੈਨਸ਼ਨਾਂ, ਸ਼ਗਨ ਸਕੀਮਾਂ, ਗਰੀਬਾਂ ਲਈ ਘਰ ਮੁਫ਼ਤ ਦਿੱਤੇ ਜਾਂਦੇ ਹਨ। ਜਦੋਂ ਅਸਲ ਹਕੀਕਤ ਕੁਝ ਹੋਰ ਹੀ ਬਿਆਨਦੀ ਹੈ ਕਿ ਦਾਲ ਆਉਂਦੀ ਨਹੀਂ, ਕਣਕ ਆਟਾ ਪਿਸਾਉਣ ਯੋਗ ਨਹੀਂ ਹੁੰਦੀ। ਨਿਗੁਣੀ ਪੈਨਸ਼ਨ ਦੇ ਗੇੜ 'ਤੇ ਬਜ਼ੁਰਗ ਚਵਾਨੀ ਮਾਰਕਾ ਲੀਡਰਾਂ ਦੇ ਮੱਥੇ ਰਗੜਦੇ ਫਿਰਦੇ ਹਨ। ਕਹਿਣ ਨੂੰ ਬਿਜਲੀ ਮੁਫ਼ਤ, ਪਰ ਆਉਂਦੀ ਨਹੀਂ। ਘਰ ਬਣਾਏ ਥੁੜਿਆਂ ਲਈ ਜਾਂਦੇ ਹਨ ਉਨ•ਾਂ 'ਤੇ, ਕਬਜ਼ਾ ਬੇਥੁੜਿਆਂ ਦਾ ਹੁੰਦਾ ਹੈ। ਕਾਲੇ ਅੰਗਰੇਜ਼ਾਂ ਨੇ ਦੇਸ਼ 'ਚ ਅਜਿਹਾ ਮਾਹੌਲ ਸਿਰਜ ਦਿੱਤਾ ਹੈ ਅੱਜ ਬੱਚੇ-ਨੌਜਵਾਨ ਸਕੂਲਾਂ-ਕਾਲਜਾਂ 'ਚ ਪੜ• ਜ਼ਰੂਰ ਰਹੇ ਹਨ ਪਰ ਸਿੱਖਿਆ ਦਾ ਕੋਈ ਮਿੱਥਿਆ ਮਿਆਰ ਨਹੀਂ, ਵਿੱਦਿਆ ਦੇ ਮੰਦਰ ਖੁੱਲ•ੇਆਮ ਲੁੱਟ ਦਾ ਕੇਂਦਰ ਬਣ ਰਹੇ ਹਨ। ਚਿੱਟੇ ਅੰਗਰੇਜ਼ ਆਪਣੀ ਵਰਤੋਂ ਲਈ ਪੜ•ੇ-ਲਿਖੇ 'ਕਲਰਕ' ਤਾਂ ਪੈਦਾ ਕਰਿਆ ਕਰਦੇ ਸਨ ਜਿਨ•ਾਂ ਕੋਲ ਗੂੜ ਵਿੱਦਿਆ ਹੁੰਦੀ ਸੀ ਪਰ ਅਜੋਕੇ ਅੰਗਰੇਜ਼ਾਂ ਨੇ ਤਾਂ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਨੌਜਵਾਨਾਂ ਕੋਲ ਕਾਗਜ਼ੀ ਡਿਗਰੀਆਂ ਤਾਂ ਬਹੁਤ ਹਨ ਪਰ ਉਨ•ਾਂ ਨੂੰ ਡਿਗਰੀ ਮੁਤਾਬਕ ਇਲਮ ਨਹੀਂ। ਜਿਨ•ਾਂ ਕੋਲ ਇਲਮ ਹੈ ਉਨ•ਾਂ ਲਈ ਰੁਜ਼ਗਾਰ ਦੇ ਢੁੱਕਵੇਂ ਵਸੀਲੇ ਨਹੀਂ। ਅੱਜ ਨੌਜਵਾਨਾਂ ਕੋਲ ਨੌਕਰੀਆਂ ਲਈ ਸੰਘਰਸ਼ਾਂ ਅਤੇ ਸਿਆਸੀ ਲੀਡਰਾਂ ਦੇ ਗੇੜੇ ਕੱਢਣ ਦੇ ਸਿਵਾਏ ਕੋਈ ਚਾਰਾ ਨਹੀਂ। ਸਿਆਸੀ ਧਿਰਾਂ ਦੀ ਓਟ 'ਚ ਲੁੱਟ-ਖਸੁੱਟ ਦੀਆਂ ਪਰਿਵਾਰਕ ਦੁਕਾਨਾਂ ਖੁੱਲ•ੀਆਂ ਹੋਈਆਂ ਹਨ। ਜਿਨ•ਾਂ ਦਾ ਲੋਕ ਹਿੱਤਾਂ ਦੇ ਨਾਂਅ 'ਤੇ ਆਪਣੀਆਂ ਜੇਬਾਂ ਭਰਨਾ ਹੀ ਮੁੱਖ ਏਜੰਡਾ ਹੈ। ਸਭ ਤੋਂ ਮੰਦਭਾਗੀ ਗੱਲ ਹੈ ਕਿ ਗੁਲਾਮ ਮਾਨਸਿਕਤਾ ਵੋਟਾਂ ਸਮੇਂ ਆਪਣੀ ਇਖਲਾਕੀ ਆਜ਼ਾਦੀ ਨੂੰ ਭੁੱਲ ਪੰਜ ਸੌ-ਹਜ਼ਾਰ ਰੁਪਏ ਜਾਂ ਸ਼ਰਾਬ ਦੀ ਬੋਤਲਾਂ ਵੱਟੇ ਵਿਕ ਕੇ ਆਪਣੀ ਗੁਲਾਮੀ ਦੇ ਸੰਗਲਾਂ ਨੂੰ ਹੋਰ ਮਜ਼ਬੂਤ ਕਰ ਦਿੰਦੀ ਹੈ। ਦੇਸ਼ ਦਾ ਮੱਧ ਵਰਗੀ ਵਿਅਕਤੀ ਅੱਜ ਸੁਚੱਜੀ ਰੋਜ਼ੀ-ਰੋਟੀ ਲਈ ਜੂਝ ਰਿਹਾ ਹੈ, ਦੂਜੇ ਪਾਸੇ ਇਨ•ਾਂ ਕਾਲੇ ਅੰਗਰੇਜ਼ਾਂ ਦੀ ਨਿੱਕੀ-ਮੋਟੀ ਗੱਲ ਹੀ 50-100 ਕਰੋੜ ਤੋਂ ਸ਼ੁਰੂ ਹੁੰਦੀ ਹੈ ਅਤੇ ਸਵੇਰੇ ਦਾ ਨਾਸ਼ਤਾ ਸਿੰਗਾਪੁਰ, ਦੁਪਿਹਰ ਦਾ ਲੰਚ ਇੰਗਲੈਂਡ ਅਤੇ ਰਾਤ ਦਾ ਡਿਨਰ ਅਮਰੀਕਾ 'ਚ ਹੁੰਦਾ ਹੈ। 
ਦੇਸ਼ 'ਚ ਬਾਲ ਮਜ਼ਦੂਰੀ ਖਿਲਾਫ਼ ਕਾਨੂੰਨ ਹੈ ਪਰ ਬਾਲ ਮਜ਼ਦੂਰਾਂ ਦੀ ਬਿਹਤਰੀ ਲਈ ਕੋਈ ਧਾਰਾ ਨਹੀਂ। ਦੇਸ਼ ਦੀ ਗੁਲਾਮ ਜਨਤਾ ਲਈ ਚੰਗਾ ਇਲਾਜ ਅਤੇ ਸੁਚੱਜੀ ਵਿੱਦਿਆ ਅਸਮਾਨ 'ਚੋਂ ਤਾਰੇ ਤੋੜ ਕੇ ਲਿਆਉਣ ਦੇ ਬਰਾਬਰ ਹੈ ਪਰ ਕਾਲੇ ਅੰਗਰੇਜ਼ ਬਣੇ ਰਾਜਨੇਤਾਵਾਂ ਦਾ ਇਲਾਜ ਸਰਕਾਰੀ ਖਰਚੇ 'ਤੇ ਵਿਦੇਸ਼ਾਂ 'ਚ ਮੁਫ਼ਤ ਹੁੰਦਾ ਹੈ ਅਤੇ ਉਨਾਂ ਦੇ ਲਾਡਲੇ ਵਿਦੇਸ਼ੀ ਯੂਨੀਵਰਸਿਟੀਆਂ 'ਚ ਪੜ• ਕੇ ਗੁਲਾਮਾਂ ਭਾਰਤੀਆਂ 'ਤੇ ਰਾਜ ਕਰਨ ਦੇ ਨੁਕਤੇ ਸਿੱਖਦੇ ਹਨ। ਉਂਝ ਸਰਕਾਰੀ ਦਫ਼ਤਰਾਂ 'ਚ ਪਾਰਦਰਸ਼ਿਤਾ ਫੈਲਾਅ 'ਤੇ ਹੈ ਪਰ ਸਰਕਾਰੀ ਠੇਕਿਆਂ ਲਈ 'ਭਲਵਾਨ' ਦੀ ਮਨਜੂਰੀ ਵਗੈਰ ਕੋਈ ਠੇਕੇਦਾਰ ਈ-ਟੈਂਡਰ ਨਹੀਂ ਪਾ ਸਕਦਾ ਹੈ। ਕਿਹੋ-ਜਿਹੀ ਆਜ਼ਾਦੀ ਹੈ ਕਿ ਸੰਗਤ ਦਰਸ਼ਨਾਂ 'ਚ ਜਨਤਾ ਆਪਣਾ ਦੁੱਖ ਵੀ ਫਰੋਲ ਨਹੀਂ ਸਕਦੀ, ਉਥੇ ਵੀ ਕਾਲੇ ਅੰਗਰੇਜ਼ਾਂ ਦੇ ਪਿੱਠੂ ਆਮ ਜਨਤਾ ਦੀ ਅਗਵਾਈ ਕਰਦੇ ਨਜ਼ਰ ਆਉਂਦੇ ਹਨ ਅਤੇ ਰੱਸੀ ਦੇ ਦੂਜੇ ਬੰਨ•ੇ ਗੁਲਾਮ ਭਾਰਤੀ ਬਾਪੂ ਦੇ ਤਿੰਨ ਬਾਂਦਰਾਂ ਵਾਂਗ ਸਜਾ ਕੇ ਬਿਠਾ ਦਿੱਤੇ ਜਾਂਦੇ ਹਨ। ਭੁੱਕੀ-ਪੋਸਤ, ਚਿੱਟਾ, ਰੇਤਾ ਬਜਰੀ ਅਤੇ ਖੰਡ ਦੀ ਕਾਲਾਬਾਜ਼ਾਰੀ ਕਰਵਾਉਣ ਵਾਲੇ ਸਫ਼ੈਦਪੋਸ਼ ਸਮਗਲਰ 'ਮੁੱਖ ਸੇਵਾਦਾਰਾਂ' ਦੇ ਖੱਬੇ-ਸੱਜੇ ਬਣੇ ਹੋਏ ਹਨ। ਸਰਕਾਰੀ ਅਫਸਰ ਅੱਜ ਅਫਸਰ ਘੱਟ, ਠੇਕੇਦਾਰ ਅਤੇ ਵਪਾਰੀ ਵੱਧ ਬਣੇ ਹੋਏ ਹਨ। ਧਾਰਮਿਕ ਠੇਕੇਦਾਰਾਂ+ਸਿਆਸੀ ਗੱਠਜੋੜ ਨੇ ਗੁਲਾਮ ਮਾਨਸਿਕਤਾ ਨੂੰ ਅਜਿਹੇ ਜੰਜਾਲ 'ਚ ਫਸਾਇਆ ਹੈ ਕਿ ਧਰਮ ਅਤੇ ਸਿਆਸਤ ਦੇ ਨਾਂਅ 'ਤੇ ਆਮ ਲੋਕਾਂ 'ਚ ਨਿੱਕਲੀਆਂ ਉੱਚੀਆਂ ਕੰਧਾਂ ਰਹਿੰਦੇ ਸੂਰਜ ਤੱਕ ਟੁੱਟਣ ਦੇ ਆਸਾਰ ਨਜ਼ਰ ਨਹੀਂ ਆਉਂਦੇ। ਦੇਸ਼ 'ਚ ਸੰਵਿਧਾਨਕ ਢਾਂਚਾ ਹੋਣ ਦੇ ਬਾਅਦ ਤੋਂ ਸਮਾਜਿਕ ਅਤੇ ਆਰਥਿਕ ਢਾਂਚੇ 'ਚ ਵਿਤਕਰਿਆਂ ਦੇ ਪਾੜੇ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਗੁਲਾਮੀ ਭਰੇ ਖਿਲਾਫ਼ ਉੱਠੇ ਲੋਕਾਂ ਦੀ ਅਵਾਜ਼ ਨੂੰ ਦਬਾਉਣ ਲਈ ਪੰਜਾਬ 'ਚ 'ਪੰਜਾਬ ਜਨਤਕ ਤੇ ਨਿੱਜੀ ਸੰਪਤੀ ਨੁਕਸਾਨ ਰੋਕੂ ਕਾਨੂੰਨ 2010' ਅਤੇ 'ਪੰਜਾਬ ਵਿਸ਼ੇਸ਼ ਸੁਰੱਖਿਆ ਗਰੁੱਪ ਕਾਨੂੰਨ 2010' ਜਿਹੇ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਸੈਂਕੜੇ ਕਰੋੜ ਦੇ ਅਖੌਤੀ ਵਿਕਾਸ ਤਹਿਤ ਕਾਲੇ ਅੰਗਰੇਜ਼ਾਂ ਦੇ ਪਿੱਠੂਆਂ ਦੇ ਕੱਚੇ-ਪੱਕੇ ਮਕਾਨ ਮਹਿਲ ਬਣ ਗਏ ਹਨ ਅਤੇ ਹੁਣ ਮੁੜ ਤੋਂ ਨਵੇਂ ਸਿਰਿਓਂ 100 ਕਰੋੜ ਗਲੀਆਂ-ਨਾਲੀਆਂ ਬਣਾਉਣ ਦਾ ਮੁਹਾਜ਼ ਵਿੱਢ ਦਿੱਤਾ ਗਿਆ ਹੈ। 
          ਕਿਹਾ ਜਾਂਦਾ ਹੈ ਕਿ ਆਜ਼ਾਦੀ ਦਾ ਤਾਂ ਇੱਕ ਸਾਹ ਮਾਣ ਨਹੀ ਹੁੰਦਾ ਪਰ ਅਸੀਂ 7 ਦਹਾਕਿਆਂ ਦੀ ਆਜ਼ਾਦੀ ਮਾਣ ਚੁੱਕੇ ਹਾਂ। ਇਹ ਆਜ਼ਾਦੀ ਸ਼ਹੀਦ ਭਗਤ ਸਿੰਘ ਹੁਰਾਂ ਦੇ ਸੁਫ਼ਨਿਆਂ ਦੀ ਆਜ਼ਾਦੀ ਕਿਸੇ ਵੀ ਕੀਮਤ 'ਤੇ ਨਹੀਂ। 1947 ਤੋਂ ਪਹਿਲਾਂ ਸਾਨੂੰ ਆਜ਼ਾਦੀ ਅਤੇ ਬਰਾਬਰੀ ਦੇ ਸਮਾਜ ਦੀ ਉਮੀਦ ਤਾਂ ਸੀ ਪਰ ਹੁਣ ਉਨ•ਾਂ ਤਾਂਘਾਂ ਅਤੇ ਉਮੀਦਾਂ ਨੂੰ ਕਾਲੇ ਅੰਗਰੇਜ਼ਾਂ ਨੇ ਕਿਸੇ ਡੂੰਘੇ ਖੂਹ ਵਿੱਚ ਦੱਬ ਦਿੱਤਾ ਹੈ। ਜਿਨ•ਾਂ ਦੇ ਬਾਹਰ ਆਉਣ ਦੀ ਉਮੀਦ ਛੇਤੀ ਕਿਧਰੇ ਨਹੀਂ ਜਾਪਦੀ। ਅਜਿਹੇ ਹਾਲਾਤਾਂ 'ਚ ਗੁਲਾਮ ਮਾਨਸਿਕਤਾ ਨੂੰ ਤਨੋ-ਮਨੋ ਤਿਆਗ ਕੇ ਕਾਲੇ ਅੰਗਰੇਜ਼ਾਂ ਦੀਆਂ ਮੁਫ਼ਤਖੋਰੀਆਂ ਤਿਆਗ ਕੇ ਆਪਣੇ ਹੱਥੀਂ ਮਜ਼ਬੂਤ ਅਤੇ ਆਜ਼ਾਦ ਭਾਰਤ ਸਿਰਜਣ ਦੀ ਲੋੜ ਹੈ। ਜਿਸ ਵਿੱਚ ਭੇਸ਼ ਬਦਲ-ਬਦਲ ਆਉਂਦੇ ਕਾਲੇ ਅੰਗਰੇਜ਼ਾਂ ਲਈ ਜਗ•ਾ ਨਾ ਹੋਵੇ।93178-26100 / 98148-26100

16 July 2015

लंबी विधानसभा क्षेत्र में युवा कांग्रेस की भर्ती मुहिम में बड़े स्तर पर घपलेबाजी

-युवा कांग्रेस का कारनामा : लंबी गांवों की गली मुहल्लों और ढाणियों को बनाया पंचायत
-82 पंचायतों वाले में लंबी विधानससभा क्षेत्र में युवा कांग्रेस के खाते मेें 106 पंचायतें
 -61 वोटों वाले रास्ता दियोण खेड़ा में से 470 मैंबर किऐ भर्ती -

                                                          इकबाल सिंह शांत
लंबी : मुख्यमंत्री प्रकाश सिंह बादल के गृह क्षेत्र लंबी में विरोधी पार्टी युवा कांग्रेस की भर्ती मुहिम में बड़े स्तर पर घपलेबाजी और फर्जीवाड़ा सामने आया है। अखिल भारतीय युवा कांग्रेस की वैबसाईट www.iyc.in अनुसार लंबी विधानसभा क्षेत्र में 106 पंचायतों हैं, जबकि पंजाब पंचायत और विकास विभाग के अनुसार लंबी विधानसभा क्षेत्र में सिर्फ 82 पंचायतें और 70 गांव हैं। कांग्रेस के उपाध्यक्ष राहुल गांधी द्वारा साधारण कार्यकर्तायों को संगठन में आगे लाने की कोशिशों को ठेंगा दिखाते हुऐ संगठनात्मक ढांचे पर कब्जाने की
कोशिशों के अंतर्गत विभिन्न गांवों के गली-मुहल्लों और ढाणियों को पंचायत के रूप में दिखाया गया है। जिनके अनुसार ढाणाी मोघी वालों की, नया, राऐका, कुतियां हरिजन बस्ती, भाई का पत्ती, काबिल राम का वेहडा, ढाणी व कालोनी, ढाणियांं, ढाणी एडवोकेट, ढाणी बरकी वाला, चक्की अजैब सिंह, बलराज सिंह वाली गली ढाणियां, बाजीगर ढाणी, ढाणी कोरीया और कित्ते आदि लंबी विधानसभा क्षेत्र की पंचायतें हैं। इस फर्जीवाड़े के तहत पड़ोसी राज्य हरियाणा के गांव लोहगढ (कोड नंबर 083064) को भी लंबी विधानसभा क्षेत्र की पंचायत के तौर पर दर्ज किया है। इसके इलावा निकटवर्ती विधानसभा क्षेत्र बल्लूआना के गांव बहादर खेड़ा और विधानसभा क्षेत्र बठिंडा देहाती के गांव राऐके कलां को लंबी हलके का हिस्सा बना दिया गया है।
        राजनैतिक पक्ष से लंबी जैसे अहम विधानसभा क्षेत्र में युवा कांग्रेस की भर्ती में सामने आये घपले के चलते पंजाब के अन्य क्षेत्रों इस से बड़े घपले सामने आने की संभावनाऐं बन गई हैं। यूथ कांग्रेस के सूत्रों अनुसार जागीरदार और स्थापित नेताओं के नौनिहालों द्वारा राजनीतिक सितारे बनने के लिए पैसो के बलबूते पर इस तरह कथित फर्जी मैंबरशिप के सहारे उंचे पद हासिल किऐ जाते रहे हैं। 
        उल्लेखनीय है कि इस मामलेे में गहन पड़ताल से सामने आया है कि अखिल भारतीय युवा कांग्रेस की वैबसाईट पर दिखाईं फर्जी पंचायतें, पंजाब चुनाव कमिशन की चुनाव सूचियों में लंबी हलके के विभिन्न चुनाव बूथों के सैक्शनों (क्षेत्र )के नाम हैं। जिनको पार्टी के संगठनात्मक ढांचे में फर्जीवाड़े के अंतर्गत पंचायतों का रूप दे दिया गया। जिनमें बड़े स्तर पर जाली भर्ती की गई है। युवा कांग्रेस के नेताओं का  आरोप है कि अकाली दल के लोगों की मिलीभुगत के चलते लंबी विधानसभा क्षेत्र में युवा कांग्रेस को खोखला और उसके संगठनात्मक ढांचे पर कब्जा करने की कोशिशों के चलते यह सारा फर्जीवाड़ा और घपलेबाज़ी की गई है। यूथ कांग्रेस की सूची में दर्ज फर्जी पंचायतें रास्ता दियोण खेड़ा में 470 सदस्य, ढाणी मोघी वालों की में 40, नया में 4, कुतियां में 1, हरिजन बस्ती में 35, काबिल राम का वेहडा में 23, ढाणी एंड कालोनी में 31, तक्खाखेड़ा में 3, ढाणियां में 24, बहादुरखेड़ा में 37, ढाणी ऐडवोकेट में 22, ढाणी बरकी वाला में 41, चक्की अजैब सिंह में 90, बाजीगर ढाणी में 40, ढाणी कोरीयां में 38, कित्ते में 34, बलराज सिंह गली ढाणियां में 38, भाई का पत्ती में 36 नऐ सदस्य भर्ती किऐ गऐ हैं। जबकि निकटवर्ती डबवाली हलके के गांव लोहगढ़ में 40 और बल्लूआना हलके गांव बहादरखेड़ा में 37 सदस्य दिखाऐ गऐं हैं। इसके के अतिरिक्त अंग्रेज़ी के शब्दों में फेर-बदल करके गांव फुल्लूखेड़ा की दो सूचियां तैयार की गई हैं और इसी तरह तप्पाखेड़ा और तक्खाखेड़ा नाम की दो विभिन्न पंचायत बना दीं गई हैं। जबकि सूची में पंचायत गांव किल्यांवाली का वजूद मिटा दिया गया है ।
        तथ्य बोलते हैं कि संगठनाम्तक पदों पर कब्जे के लिऐ युवा कांग्रेस की भर्ती में लंबी विधानसभा क्षेत्र में इतने बड़े स्तर पर घपलेबाज़ी हुई है कि सारी धोखाधडीयां फीको पड़ जातीं हैं। युवा कांग्रेस की सूची में पंचायत के तौर पर दिखाया रास्ता दियोणखेड़ा वास्तव में गांव कंगनखेड़ा का भारतीय चुनाच कमीशन के बूथ नंबर 48 की सूचि में सैक्शन 13 है। इसमें भारतीय चुनाव कमीशन की सूची मुताबिक वोट नंबर 844 से 905 तक सिफऱ् 61 वोटों हैं। जबकि युवा कांग्रेस भर्ती मुहिम के फर्जीवाड़े के अंतर्गत पंचायत रास्ता दियोणखेड़ा में 470 नौजवानों की भर्ती दिखाई गई है। इस घपलेबाजी के बारे युवा कांग्रेस के एक नेता द्वारा ईमेल द्वारा युवा कांग्रेस के उच्च चुनाव आधिकारियों को सूचित किऐ जाने पर युवा कांग्रेस की वैबसाईट पर पंचायत रास्ता दियोणखेड़ा को उसने साथ लगते गांव दियोणखेड़ा के लिंक में शामिल करके खानापूर्ति कर दी गई। जब कि दूसरी तरफ गांव कंगनखेड़ा में गुरूद्वारे में स्पीकर पर घोषणा के बावजूद सतापक्ष अकाली दल के मैंबरशिप कैंप में 189 नौजवान की भर्ती हुई। 
 
लंबी विधानसभा क्षेत्र के गांव कोलियांवाली में बूथ नंबर 45 के सैक्शन 4 के तहत  ढाणाी मोघियां वाली की को अलग ग्राम पंचायत (गांव) दर्शा दिया गया है। जिस में 40 युवको की भर्ती दिखाई गई है। उल्लेखनीय है कि गांव कोलियांवाली, अकाली दल के जिला अध्यक्ष दियाल सिंह कोलियांवाली का गृह गांव है। जहां के चुनाव बूथ नंबर 45 पर गत लोकसभा मतदान के दौरान कांग्रेस -पी.पी.पी को पुरुष पोलिंग एजेंट नहीं मिला था। उस समय मजबूरन चुनाव बूथ 45 पर औरत कांग्रेसी कार्यकर्ता स्वर्ण कौर को पोलिंग ऐजंट बनाया गया था। चुनाव बूथ पर एकतरफा कार्यवाही देख कर स्वर्ण कौर ने मौके पर काफी विरोध भी जताया था परन्तु बाद में पोलिंग ऐजंट की ड्यूटी त्याग कर घर चली गई थी। ऐसे में गांव कोलियांवाली में 40 युवको के युवा कांग्रेस के साथ जुडऩे की बात गले से नीचे नहीं उतरती। फजऱ्ी पंचायतों वाले गांवों के युवा कांग्रेस की भती्र में दर्ज बहुत से सदस्यों और उनके पिताओं के नाम चुनाव कमीशन की वोटर सूची में गहराई के ढूंढने पर भी कहीं नहीं मिले।
        इस फर्जीवाड़े के साथ यहां कांग्रेस के उपाध्यक्ष राहुल गांधी द्वारा लोकतांत्रिक ढंग से युवा कांग्रेस के संगठनात्मक ढांचे को जमीनी स्तर पर जोडऩे की कोशिशों को गहरा धक्का लग है, वहीं मुख्य मंत्री प्रकाश सिंह बादल के गृह हलके लंबी में युवा कांग्रेस की संगठनात्मक चुनाव प्रक्रिया में ऐसा फर्जीवाड़ा पंजाब में कांग्रेस के युवा विंग के दामन पर काले धब्बे की तरह है। इस समूचे फर्जीवाड़े व घपले के बारे में पंजाब युवा कांग्रेस के जिला प्रतिनिधि तेजपाल सिंह टोजी लंबी का कहना है कि लंबी विधानसभा क्षेत्र में युवा कांग्रेस पर काबिज़ होने के लिए उतावले चंद नेताओं ने युवा कांग्रेस द्वारा नियुक्त संगठनात्मक के लिए नियुक्त आधिकारियों की मिलीभुगत से उक्त कारगुज़ारी को अंजाम दिया गया है। टोजी लंबी ने कहा कि युवा कांग्रेस भर्ती की सूचियों खंगालने पर उस में से 40 प्रतिशत सदस्य फर्जी हैं और 20 प्रतिशत अकाली दल से सम्बन्धित लोग हैं, जिनके नाम कुछ युवाओं नेताओं ने अपने पक्ष में वोटों डलवाने के लिऐ शामिल किये हैं। युवा कांग्रेस विधानसभा क्षेत्र लंबी के मौजूदा अध्यक्ष जगविन्दर सिंह काला भीटीवाला ने भी कहा कि युवा कांग्रेस की भर्ती मुहिम में कुछ नेताओं ने अकाली वर्करों से भरपूर सहयोग लिया है। भीटीवाला ने कहा कि यदि जांच की जाये तो काफी गांवों में युवा कांग्रेस और युवा अकाली दल की सदस्य सूचियों में सदस्यों के नाम लगभग एक ही जैसे होंगे। युवा कांग्रेस नेता लाली करमगढ़ ने कहा कि एक साजिश के अंतर्गत उनके द्वारा तरफ भरे गऐं सदस्यता फार्मों को अलग-अलग में बना दिया गया। इसके अतिरिक्त युवा कांग्रेस नेता नवजोत सिंह बराड़, गुरकीरत सिंह और हरप्रीत सिंह करमगढ़ ने कहा कि बहुत से टकसाली युवा कार्यकर्तायों के फार्म भरने के बावजूद वोटें नहीं बनी। उन्होने कहा लंबी विधानसभा क्षेत्र में युवा कांग्रेस की चुनाव प्रक्रिया को रद्द करके जांच हो और दोषियों के खिलाफ कार्यवाही हो।  -98148-26100 / 93178-26100


                                                        लोकतांत्रिक पक्ष से अपहिज युवा कांग्रेस
संगठनात्मक तौर पर लोकतांत्रिक होने के रास्ते पड़ी युवा कांग्रेस अभी तक लोकतांत्रिक पक्ष से अपहिज ही है। विधानसभा क्षेत्र लंबी में सामने आए घपले में मनमर्जी की फर्जी पंचायतों से युवा कांग्रेस की संगठनात्मक चुनाव प्रक्रिया सवालों के घेरे में आ गई है। राजनैतिक नुकताकारों के अनुसार युवा कांग्रेस को अपनी भर्ती मुहिम से भारतीय चुनाव कमिशन की सूचियां के मुताबिक और आधार कार्ड के साथ जोड़ कर पंचायतों, गांव, कस्बे और शहरों को दर्ज करना चाहिए ताकि घपलेबाज़ी की गुंजाईश बाकी न रहे। 


ਲੰਬੀ ਹਲਕੇ 'ਚ ਯੂਥ ਕਾਂਗਰਸ ਦੀ ਭਰਤੀ ਮੁਹਿੰਮ 'ਚ ਵੱਡੇ ਪੱਧਰ 'ਤੇ ਘਪਲੇਬਾਜ਼ੀ

-ਯੂਥ ਕਾਂਗਰਸ ਦਾ ਕਾਰਾ : ਪਿੰਡਾਂ ਦੀਆਂ ਗਲੀਆਂ, ਮੁਹੱਲੇ ਅਤੇ ਢਾਣੀਆਂ ਨੂੰ ਦਰਸਾਇਆ 'ਪੰਚਾਇਤਾਂ'
-82 ਪੰਚਾਇਤਾਂ ਵਾਲੇ ਲੰਬੀ ਹਲਕੇ 'ਚ ਯੂਥ ਕਾਂਗਰਸ ਨੇ ਬਣਾਈਆਂ 106 ਪੰਚਾਇਤਾਂ
-61 ਵੋਟਾਂ ਵਾਲੇ 'ਰਾਸਤਾ ਦਿਓਣ ਖੇੜਾ' ਵਿੱਚ ਕੀਤੀ 470 ਮੈਂਬਰਾਂ ਦੀ ਕੀਤੀ-
                                                     
                                                                         ਇਕਬਾਲ ਸਿੰਘ ਸ਼ਾਂਤ
ਲੰਬੀ ï ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ ਅੰਦਰ ਵਿਰੋਧੀ ਧਿਰ ਯੂਥ ਕਾਂਗਰਸ ਦੀ ਭਰਤੀ ਮੁਹਿੰਮ 'ਚ ਵੱਡੇ ਪੱਧਰ 'ਤੇ ਨਿਰੀ ਘਪਲੇਬਾਜ਼ੀ ਅਤੇ ਫਰਜੀਵਾੜਾ ਸਾਹਮਣੇ ਆਇਆ ਹੈ। ਆਲ ਇੰਡੀਆ ਕਾਂਗਰਸ ਦੀ ਵੈਬਸਾਈਟ
www.iyc.inਅਨੁਸਾਰ ਲੰਬੀ ਵਿਧਾਨਸਭਾ ਹਲਕੇ ਵਿੱਚ 106 ਪੰਚਾਇਤਾਂ ਹਨ, ਜਦੋਂਕਿ ਪੰਜਾਬ ਪੰਚਾਇਤ ਅਤੇ ਵਿਕਾਸ ਵਿਭਾਗ ਅਨੁਸਾਰ ਲੰਬੀ ਹਲਕੇ ਵਿਚ ਸਿਰਫ਼ 82 ਪੰਚਾਇਤਾਂ ਅਤੇ 70 ਪਿੰਡ ਹਨ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਆਮ ਵਰਕਰਾਂ ਨੂੰ ਯੂਥ ਕਾਂਗਰਸ 'ਚ ਅਗਾਂਹ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਖੋਰਾ ਲਾ ਕੇ ਜਥੇਬੰਦਕ ਢਾਂਚੇ 'ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਪਿੰਡਾਂ ਦੀਆਂ ਗਲੀਆਂ, ਮੁਹੱਲਿਆਂ ਅਤੇ ਢਾਣੀਆਂ ਨੂੰ ਪੰਚਾਇਤਾਂ ਦਰਸਾਇਆ ਗਿਆ ਹੈ। ਜਿਨਖ਼ਾਂ ਅਨੁਸਾਰ ਢਾਣੀ ਮੋਘੀ ਵਾਲਿਆਂ ਦੀ, ਨਵਾਂ, ਰਾਏਕਾ, ਕੁੱਤੀਆਂ, ਹਰੀਜਨ ਬਸਤੀ, ਭਾਈ ਕਾ ਪੱਤੀ, ਕਾਬਲ ਰਾਮ ਦਾ ਵਿਹੜਾ, ਢਾਣੀ ਅਤੇ ਕਾਲੋਨੀ, ਢਾਣੀਆਂ, ਢਾਣੀ ਐਡਵੋਕੇਟ, ਢਾਣੀ ਬਰਕੀ ਵਾਲਾ, ਚੱਕੀ ਅਜੈਬ ਸਿੰਘ, ਬਲਰਾਜ ਸਿੰਘ ਵਾਲੀ ਗਲੀ ਢਾਣੀਆਂ, ਬਾਜੀਗਰ ਢਾਣੀ, ਢਾਣੀ ਕੋਰੀਆਂ ਅਤੇ ਕਿੱਤੇ ਆਦਿ ਲੰਬੀ ਹਲਕੇ ਦੀਆਂ ਪੰਚਾਇਤਾਂ ਹਨ। ਬੜੀ ਨਾਸਮਝੀ ਨਾਲ ਕੀਤੇ ਗਏ ਫਰਜੀਵਾੜੇ ਤਹਿਤ ਗੁਆਂਢੀ ਸੂਬੇ ਹਰਿਆਣਾ ਦੇ ਪਿੰਡ ਲੋਹਗੜਖ਼ (ਕੋਡ ਨੰਬਰ 083064) ਨੂੰ ਲੰਬੀ ਹਲਕੇ ਦੀ ਪੰਚਾਇਤ ਵਜੋਂ ਦਰਜ ਕੀਤਾ ਹੈ। ਇਸਦੇ ਇਲਾਵਾ ਬੱਲੂਆਣਾ ਹਲਕੇ ਦੇ ਪਿੰਡ ਬਹਾਦਰ ਖੇੜਾ ਅਤੇ ਬਠਿੰਡਾ ਦਿਹਾਤੀ ਦੇ ਪਿੰਡ ਰਾਏਕੇ ਕਲਾਂ ਨੂੰ ਲੰਬੀ ਹਲਕੇ ਦਾ ਹਿੱਸਾ ਬਣਾ ਦਿੱਤਾ ਗਿਆ ਹੈ। 

ਸਿਆਸੀ ਪੱਖੋਂ ਲੰਬੀ ਜਿਹੇ ਅਹਿਮ ਹਲਕੇ 'ਚ ਯੂਥ ਕਾਂਗਰਸ ਦੀ ਭਰਤੀ 'ਚ ਘਪਲੇਬਾਜ਼ੀ ਹੋ ਸਕਦੀ ਹੈ ਤਾਂ ਪੰਜਾਬ ਦੇ ਹੋਰਨਾਂ ਹਲਕਿਆਂ 'ਚ ਇਸ ਨਾਲ ਵੱਡੇ ਘਪਲੇ ਸਾਹਮਣੇ ਆ ਸਕਦੇ ਹਨ। ਯੂਥ ਕਾਂਗਰਸ ਦੇ ਸੂਤਰਾਂ ਅਨੁਸਾਰ ਸਰਮਾਏਦਾਰ ਅਤੇ ਸਥਾਪਿਤ ਆਗੂ ਦੇ ਨੌਨਿਹਾਲਾਂ ਵੱਲੋਂ ਸਿਆਸਤ ਸਿਤਾਰੇ ਬਣਨ ਲਈ ਪੈਸੇ ਦੇ ਬਲਬੂਤੇ 'ਤੇ ਇੰਝ ਹੀ ਕਥਿਤ ਫਰਜੀ ਮੈਂਬਰਸ਼ਿਪ ਜਰੀਏ ਅਹੁਦੇਦਾਰੀਆਂ ਹਾਸਲ ਕੀਤੀਆਂ ਜਾਂਦੀਆਂ ਹਨ। 
ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਕੀਤੀ ਘੋਖਵੀਂ ਪੜਤਾਲ ਤੋਂ ਸਾਹਮਣੇ ਆਇਆ ਹੈ ਕਿ ਆਲ ਇੰਡੀਆ ਯੂਥ ਕਾਂਗਰਸ ਦੀ ਵੈਬਸਾਈਟ 'ਤੇ ਦਰਸਾਈਆਂ ਫਰਜ਼ੀ ਪੰਚਾਇਤਾਂ ਦੇ ਨਾਂਅ ਪੰਜਾਬ ਚੋਣ ਕਮਿਸ਼ਨ ਦੀਆਂ ਚੋਣ ਸੂਚੀਆਂ 'ਚ ਲੰਬੀ ਹਲਕੇ ਦੇ ਵੱਖ-ਵੱਖ ਚੋਣ ਬੂਥਾਂ ਦੇ ਸੈਕਸ਼ਨਾਂ ਦੇ ਨਾਂਅ ਹਨ। ਜਿਨਖ਼ਾਂ ਨੂੰ ਪਾਰਟੀ ਢਾਂਚੇ ਅੰਦਰ ਫਰਜੀਵਾੜੇ ਤਹਿਤ ਪੰਚਾਇਤਾਂ ਦਾ ਰੂਪ ਦੇ ਦਿੱਤਾ ਗਿਆ। ਜਿਨਖ਼ਾਂ ਵਿੱਚ ਵੱਡੇ ਪੱਧਰ 'ਤੇ ਜਾਅਲੀ ਭਰਤੀ ਕੀਤੀ ਗਈ ਹੈ। ਯੂਥ ਕਾਂਗਰਸ ਦੇ ਆਗੂਆਂ ਦਾ ਦੋਸ਼ ਹੈ ਕਿ ਅਕਾਲੀ ਦਲ ਦੇ ਲੋਕਾਂ ਦੀ ਮਿਲੀਭੁਗਤ ਸਦਕਾ ਲੰਬੀ ਹਲਕੇ 'ਚ ਯੂਥ ਕਾਂਗਰਸ ਨੂੰ ਖੋਖਲਾ ਅਤੇ ਉਸਦੇ ਜਥੇਬੰਦਕ ਢਾਂਚੇ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਤਹਿਤ ਇਹ ਸਮੁੱਚਾ ਫਰਜੀਵਾੜਾ ਅਤੇ ਘਪਲੇਬਾਜ਼ੀ ਕੀਤੀ ਗਈ ਹੈ। ਯੂਥ ਕਾਂਗਰਸ ਦੀ ਸੂਚੀ 'ਚ ਦਰਜ ਫਰਜੀ ਪੰਚਾਇਤਾਂ ਰਾਸਤਾ ਦਿਓਣ ਖੇੜਾ 'ਚ 470 ਮੈਂਬਰ, ਢਾਣੀ ਮੋਘੀ ਵਾਲਿਆਂ ਦੀ ਵਿਖੇ 40 ਮੈਂਬਰ, ਨਵਾਂ 'ਚ 4 ਵੋਟਾਂ, ਕੁੱਤੀਆਂ 'ਚ 1 ਵੋਟ, ਹਰੀਜਨ ਬਸਤੀ 'ਚ 35 ਵੋਟਾਂ, ਕਾਬਲ ਰਾਮ ਦਾ ਵਿਹੜਾ 'ਚ 23 ਵੋਟਾਂ, ਢਾਣੀ ਐਂਡ ਕਾਲੋਨੀ 'ਚ 31 ਵੋਟਾਂ, ਤੱਖਾਖੇੜਾ 'ਚ 3 ਵੋਟਾਂ, ਢਾਣੀਆਂ 'ਚ 24, ਬਹਾਦੁਰਖੇੜਾ 'ਚ 37, ਢਾਣੀ ਐਡਵੋਕੇਟ 'ਚ 22, ਢਾਣੀ ਬਰਕੀ ਵਾਲਾ 'ਚ 41, ਚੱਕੀ ਅਜੈਬ ਸਿੰਘ 'ਚ 90, ਬਾਜੀਗਰ ਢਾਣੀ 'ਚ 40, ਢਾਣੀ ਕੋਰੀਆਂ 'ਚ 38, ਕਿੱਤੇ 'ਚ 34 ਬਲਰਾਜ ਸਿੰਘ ਗਲੀ ਢਾਣੀਆਂ 'ਚ 38, ਭਾਈ ਕਾ ਪੱਤੀ 'ਚ 36 ਹਨ। ਜਦੋਂਕਿ ਡੱਬਵਾਲੀ ਹਲਕੇ ਦੇ ਪਿੰਡ ਲੋਹਗੜਖ਼ 'ਚ 40 ਮੈਂਬਰ ਅਤੇ ਬੱਲੂਆਣਾ ਹਲਕੇ ਦੇ ਪਿੰਡ ਬਹਾਦਰਖੇੜਾ 'ਚ 37 ਮੈਂਬਰ ਬਣਾਏ ਵਿਖਾਏ ਗਏ ਹਨ। ਇਸਦੇ ਇਲਾਵਾ ਅੰਗਰੇਜ਼ੀ ਦੇ ਸ਼ਬਦਾਂ ਦਾ ਹੇਰ-ਫ਼ੇਰ ਕਰਕੇ ਫੁੱਲੂਖੇੜਾ ਦੀਆਂ ਦੋ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ ਅਤੇ ਇਸੇ ਤਰਖ਼ਾਂ ਤੱਪਾਖੇੜਾ ਅਤੇ ਤੱਖਾਖੇੜਾ ਨਾਂਅ ਦੀਆਂ ਪੰਚਾਇਤ ਬਣਾ ਦਿੱਤੀਆਂ ਗਈਆਂ ਹਨ। ਜਦੋਂਕਿ ਸੂਚੀ 'ਚ ਪੰਚਾਇਤ ਪਿੰਡ ਕਿੱਲਿਆਂਵਾਲੀ ਨੂੰ ਮੁੱਢੋਂ ਖ਼ਤਮ ਕਰ ਹੀ ਕਰ ਦਿੱਤਾ ਗਿਆ।
 ਅੰਕੜੇ ਬੋਲਦੇ ਹਨ ਕਿ ਜਥੇਬੰਦਕ ਅਹੁਦੇਦਾਰੀਆਂ 'ਤੇ ਕਬਜ਼ਾ ਕਰਨ ਦੀ ਮਨਸ਼ਾ ਨਾਲ ਯੂਥ ਕਾਂਗਰਸ ਦੀ ਭਰਤੀ 'ਚ ਲੰਬੀ ਹਲਕੇ ਵਿੱਚ ਇੰਨੇ ਵੱਡੇ ਪੱਧਰ 'ਤੇ ਘਪਲੇਬਾਜ਼ੀ ਹੋਈ ਹੈ ਕਿ ਸਮੁੱਚੀਆਂ ਧੋਖਾਦੇਹੀਆਂ ਫਿੱਕੀਆਂ ਪੈ ਜਾਂਦੀਆਂ ਹਨ। ਯੂਥ ਕਾਂਗਰਸ ਦੀ ਸੂਚੀ 'ਚ ਪੰਚਾਇਤ ਵਜੋਂ ਦਰਸਾਇਆ 'ਰਾਸਤਾ ਦਿਓਣਖੇੜਾ' ਅਸਲ 'ਚ ਭਾਰਤੀ ਕਮਿਸ਼ਨ ਦੀ ਚੋਣ ਸੂਚੀ 'ਚ ਪਿੰਡ ਕੰਗਣਖੇੜਾ ਦੇ ਬੂਥ ਨੰਬਰ 48 ਦਾ 13 ਸੈਕਸ਼ਨ ਹੈ। ਚੋਣ ਕਮਿਸ਼ਨ ਦੀ ਸੂਚੀ ਮੁਤਾਬਕ ਵੋਟ ਨੰਬਰ 844 ਤੋਂ ਲੈ ਕੇ 905 ਤੱਕ ਸਿਰਫ਼ 61 ਵੋਟਾਂ ਹਨ। ਜਦੋਂਕਿ ਯੂਥ ਕਾਂਗਰਸ ਭਰਤੀ ਮੁਹਿੰਮ ਦੇ ਫਰਜੀਵਾੜੇ ਤਹਿਤ ਪੰਚਾਇਤ ਰਾਸਤਾ ਦਿਓਣਖੇੜਾ 'ਚ 470 ਨੌਜਵਾਨਾਂ ਦੀ ਭਰਤੀ ਵਿਖਾਈ ਗਈ ਹੈ। ਇਸ ਘਪਲੇਬਾਜ਼ੀ ਬਾਰੇ ਯੂਥ ਕਾਂਗਰਸ ਦੇ ਆਗੂ ਈਮੇਲ ਰਾਹੀਂ ਯੂਥ ਕਾਂਗਰਸ ਦੇ ਉੱਚ ਚੋਣ ਅਧਿਕਾਰੀਆਂ ਨੂੰ ਸੂਚਿਤ ਕਰਨ 'ਤੇ ਯੂਥ ਕਾਂਗਰਸ ਦੀ ਵੈਬਸਾਈਟ 'ਤੇ ਪੰਚਾਇਤ ਰਾਸਤਾ ਦਿਓਣਖੇੜਾ ਨੂੰ ਉਸਨੇ ਨਾਲ ਰਲਦੇ ਨਾਂਅ ਵਾਲੇ ਪਿੰਡ ਦਿਓਣਖੇੜਾ ਦੇ ਲਿੰਕ ਵਿੱਚ ਸ਼ਾਮਲ ਕਰਕੇ ਬੁੱਤਾ ਸਾਰ ਦਿੱਤਾ ਗਿਆ। ਜਦੋਂ ਕਿ ਦੂਜੇ ਪਾਸੇ ਪਿੰਡ ਕੰਗਣਖੇੜਾ ਵਿਖੇ ਗੁਰਦੁਆਰੇ 'ਚ ਹੋਕੇ ਅਤੇ ਪ੍ਰਚਾਰ-ਪ੍ਰਸਾਰ ਦੇ ਬਾਵਜੂਦ ਮੈਂਬਰਸ਼ਿਪ ਕੈਂਪ ਦੇ ਬਾਵਜੂਦ ਸਾਧਨ-ਸੰਪੰਨ ਸੱਤਾ ਧਿਰ ਯੂਥ ਅਕਾਲੀ ਦਲ ਵਿੱਚ 189 ਨੌਜਵਾਨ ਭਰਤੀ ਹੋਏ ਹਨ। 
ਲੰਬੀ ਹਲਕੇ ਦੇ ਪਿੰਡ ਕੋਲਿਆਂਵਾਲੀ 'ਚ ਬੂਥ ਨੰਬਰ 45 ਦੇ ਸੈਕਸ਼ਨ 4 ਤਹਿਤ ਦਰਜ 'ਢਾਣੀ ਮੋਘੀਆਂ ਵਾਲੀਆਂ ਦੀ' ਨੂੰ ਵੱਖਰੀ ਗਰਾਮ ਪੰਚਾਇਤ (ਪਿੰਡ) ਦਰਸਾ ਦਿੱਤਾ ਗਿਆ ਹੈ। ਜਿਸ ਵਿੱਚ 40 ਨੌਜਵਾਨਾਂ ਦੀ ਮੈਂਬਰਸ਼ਿਪ ਦਰਸਾਈ ਗਈ ਹੈ। ਦੱਸਣਯੋਗ ਹੈ ਕਿ ਪਿੰਡ ਕੋਲਿਆਂਵਾਲੀ, ਅਕਾਲੀ ਦਲ ਦੇ ਜ਼ਿਲਖ਼ਾ ਪ੍ਰਧਾਨ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦਾ ਜੱਦੀ ਪਿੰਡ ਹੈ। ਜਿੱਥੋਂ ਦੇ ਚੋਣ ਬੂਥ 45 'ਤੇ ਬੀਤੇ ਲੋਕਸਭਾ ਚੋਣਾਂ ਮੌਕੇ ਕਾਂਗਰਸ-ਪੀ.ਪੀ.ਪੀ ਨੂੰ ਪੁਰਸ਼ ਪੋਲਿੰਗ ਏਜੰਟ ਨਹੀਂ ਮਿਲਿਆ ਸੀ। ਮਜ਼ਬੂਰੀਵੱਸ ਚੋਣ ਬੂਥ 45 'ਤੇ ਔਰਤ ਕਾਂਗਰਸੀ ਵਰਕਰ ਸਵਰਨ ਕੌਰ ਨੂੰ ਏਜੰਟ ਬਣਾਇਆ ਗਿਆ ਸੀ। ਚੋਣ ਬੂਥ 'ਤੇ ਅੰਦਰ ਇੱਕਪਾਸੜ ਕਾਰਵਾਈ ਵੇਖ ਕੇ ਕਾਂਗਰਸੀ ਪੋਲਿੰਗ ਏਜੰਟ ਸਵਰਨ ਕੌਰ ਨੇ ਮੌਕੇ ਕਾਫ਼ੀ ਵਿਰੋਧ ਵੀ ਜਤਾਇਆ ਪਰ ਬਾਅਦ 'ਚ ਪੋਲਿੰਗ ਏਜੰਟ ਦੀ ਡਿਊਟੀ ਤਿਆਗ ਕੇ ਘਰ ਚਲੀ ਗਈ ਸੀ। ਅਜਿਹੇ ਵਿੱਚ ਪਿੰਡ ਕੋਲਿਆਂਵਾਲੀ 'ਚ 40 ਨੌਜਵਾਨਾਂ ਦੇ ਯੂਥ ਕਾਂਗਰਸ ਨਾਲ ਜੁੜਨ ਦੀ ਗੱਲ ਗਲੇ ਹੇਠਿਓਂ ਨਹੀਂ ਉੱਤਰਦੀ। ਫਰਜ਼ੀ ਪੰਚਾਇਤਾਂ ਵਾਲੇ ਪਿੰਡਾਂ ਦੇ ਯੂਥ ਕਾਂਗਰਸ ਦੀ ਭਰਤੀ 'ਚ ਦਰਜ ਬਹੁਤ ਸਾਰੇ ਮੈਂਬਰਾਂ ਅਤੇ ਉਨਖ਼ਾਂ ਦੇ ਮਾਪਿਆਂ ਦੇ ਨਾਂਅ ਚੋਣ ਕਮਿਸ਼ਨ ਦੀ ਵੋਟਰ ਸੂਚੀ 'ਚ ਡੂੰਘਾਈ ਨਾਲ ਫਰੋਲਨ 'ਤੇ ਕਿਧਰੇ ਨਹੀਂ ਲੱਭੇ।
ਇਸ ਫਰਜੀਵਾੜੇ ਨਾਲ ਜਿੱਥੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਲੋਕਤਾਂਤਰਿਕ ਆਧਾਰ 'ਦੇ ਯੂਥ ਕਾਂਗਰਸ ਦੇ ਜਥੇਬੰਦਕ ਢਾਂਚੇ ਨੂੰ ਜ਼ਮੀਨੀ ਪੱਧਰ 'ਤੇ ਜੋੜਨ ਦੀਆਂ ਕੋਸ਼ਿਸ਼ਾਂ ਨੂੰ ਵੱਡੀ ਢਾਹ ਲੱਗੀ ਹੈ, ਉੱਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ 'ਚ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ 'ਚ ਅਜਿਹਾ ਫਰਜੀਵਾੜਾ ਪੰਜਾਬ 'ਚ ਕਾਂਗਰਸ ਦੇ ਹਰਿਆਵਲ ਦਸਤੇ ਯੂਥ ਕਾਂਗਰਸ ਦੇ ਦਾਮਨ 'ਤੇ ਕਾਲੇ ਧੱਬੇ ਵਾਂਗ ਹੈ। ਇਸ ਸਮੁੱਚੇ ਫਰਜੀਵਾੜੇ ਅਤੇ ਘਪਲੇ ਬਾਰੇ ਪੰਜਾਬ ਯੂਥ ਕਾਂਗਰਸ ਦੇ ਜ਼ਿਲਖ਼ਾ ਡੈਲੀਗੇਟ ਤੇਜਪਾਲ ਸਿੰਘ 'ਟੋਜੀ ਲੰਬੀ' ਦਾ ਕਹਿਣਾ ਹੈ ਕਿ ਲੰਬੀ ਹਲਕੇ 'ਚ ਯੂਥ ਕਾਂਗਰਸ 'ਤੇ ਕਾਬਜ਼ ਹੋਣ ਲਈ ਉਤਾਵਲੇ ਆਗੂਆਂ ਨੇ ਯੂਥ ਕਾਂਗਰਸ ਵੱਲੋਂ ਜਥੇਬੰਦਕ ਚੋਣਾਂ ਲਈ ਮੁਕਰਰ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਸ ਸਮੁੱਚੀ ਕਾਰਗੁਜਾਰੀ ਨੂੰ ਅੰਜਾਮ ਦਿੱਤਾ ਹੈ। ਟੋਜੀ ਲੰਬੀ ਨੇ ਕਿਹਾ ਕਿ ਯੂਥ ਕਾਂਗਰਸ ਭਰਤੀ ਦੀਆਂ ਸੂਚੀਆਂ ਫਰੋਲਨ 'ਤੇ ਉਸ ਵਿੱਚ 40 ਫ਼ੀਸਦੀ ਮੈਂਬਰ ਫਰਜ਼ੀ ਹਨ ਅਤੇ 20 ਫ਼ੀਸਦੀ ਅਕਾਲੀ ਦਲ ਨਾਲ ਸਬੰਧਤ ਲੋਕ ਹਨ, ਜਿਨਖ਼ਾਂ ਦੇ ਨਾਂਅ ਕੁਝ ਆਗੂਆਂ ਨੇ ਆਪਣੇ ਪੱਖ 'ਚ ਵੋਟਾਂ ਭੁਗਤਾਉਣ ਸ਼ਾਮਲ ਕੀਤੇ ਗਏ ਹਨ। ਯੂਥ ਕਾਂਗਰਸ ਹਲਕਾ ਲੰਬੀ ਦੇ ਮੌਜੂਦਾ ਪ੍ਰਧਾਨ ਜਗਵਿੰਦਰ ਸਿੰਘ 'ਕਾਲਾ ਭੀਟੀਵਾਲਾ' ਨੇ ਵੀ ਦੱਸਿਆ ਕਿ ਯੂਥ ਕਾਂਗਰਸ ਦੀ ਭਰਤੀ ਮੁਹਿੰਮ 'ਚ ਕੁਝ ਆਗੂਆਂ ਨੇ ਅਕਾਲੀ ਵਰਕਰਾਂ ਦਾ ਭਰਵਾਂ ਸਹਿਯੋਗ ਲਿਆ ਹੈ। ਸ੍ਰੀ ਭੀਟੀਵਾਲਾ ਨੇ ਕਿਹਾ ਕਿ ਜੇਕਰ ਪੜਤਾਲਿਆ ਜਾਵੇ ਤਾਂ ਕਾਫ਼ੀ ਪਿੰਡਾਂ 'ਚ ਯੂਥ ਕਾਂਗਰਸ ਅਤੇ ਯੂਥ ਅਕਾਲੀ ਦਲ ਦੀਆਂ ਮੈਂਬਰਸ਼ਿਪ ਸੂਚੀਆਂ 'ਚ ਮੈਂਬਰਾਂ ਦੇ ਲਗਪਗ ਇੱਕੋ-ਜਿਹੇ ਹੋਣਗੇ। ਯੂਥ ਕਾਂਗਰਸ ਆਗੂ ਲਾਲੀ ਕਰਮਗੜਖ਼ ਨੇ ਕਿਹਾ ਕਿ ਇੱਕ ਸਾਜਿਸ਼ ਦੇ ਤਹਿਤ ਉਨਖ਼ਾਂ ਵੱਲੋਂ ਕੀਤੀ ਮੈਂਬਰਸ਼ਿਪ ਵੱਖ-ਵੱਖ ਪਿੰਡਾਂ 'ਚ ਖਲਿਆਰ ਦਿੱਤੀ ਗਈ। ਇਸਦੇ ਇਲਾਵਾ ਯੂਥ ਕਾਂਗਰਸ ਆਗੂ ਨਵਜੋਤ ਸਿੰਘ ਬਰਾੜ, ਗੁਰਕੀਰਤ ਸਿੰਘ ਅਤੇ ਹਰਪ੍ਰੀਤ ਸਿੰਘ ਕਰਮਗੜਖ਼ ਨੇ ਕਿਹਾ ਕਿ ਬਹੁਤੇ ਟਕਸਾਲੀ ਯੂਥ ਵਰਕਰਾਂ ਦੀਆਂ ਫਾਰਮ ਭਰਨ ਦੇ ਬਾਵਜੂਦ ਵੋਟਾਂ ਨਹੀਂ ਬਣੀਆਂ। ਲੰਬੀ ਹਲਕੇ 'ਚ ਯੂਥ ਕਾਂਗਰਸ ਦੀ ਚੋਣ ਪ੍ਰਕਿਰਿਆ ਨੂੰ ਰੱਦ ਕਰਕੇ ਪੜਤਾਲ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਹੋਵੇ। 

---------

ਲੋਕਤਾਂਤਰਿਕ ਪੱਖੋਂ ਅਪਾਹਜ ਯੂਥ ਕਾਂਗਰਸ
ਜਥੇਬੰਦਰ ਤੌਰ 'ਤੇ ਲੋਕਤਾਂਤਰਿਕ ਹੋਣ ਦੇ ਰਾਹ ਪਈ ਯੂਥ ਕਾਂਗਰਸ ਅਜੇ ਤੱਕ ਲੋਕਤਾਂਤਰਿਕ ਪੱਖੋਂ ਅਪਾਹਜ ਹੈ। ਲੰਬੀ 'ਚ ਨਸ਼ਰ ਹੋਏ  ਘਪਲੇ 'ਚ ਮਨਮਰਜ਼ੀ ਦੀਆਂ ਫਰਜ਼ੀ ਪੰਚਾਇਤਾਂ ਨਾਲ ਯੂਥ ਕਾਂਗਰਸ ਦੀ ਜਥੇਬੰਦਕ ਚੋਣ ਪ੍ਰਕਿਰਿਆ ਸੁਆਲਾਂ ਦੇ ਘੇਰੇ ਵਿੱਚ ਆ ਗਈ ਹੈ। ਸਿਆਸੀ ਨੁਕਤਾਕਾਰਾਂ ਅਨੁਸਾਰ ਭਰਤੀ ਮੁਹਿੰਮ ਨੂੰ ਯੂਥ ਕਾਂਗਰਸ ਨੂੰ ਭਾਰਤੀ ਚੋਣ ਕਮਿਸ਼ਨ ਦੀਆਂ ਸੂਚੀਆਂ ਦੇ ਮੁਤਾਬਕ ਅਤੇ ਆਧਾਰ ਕਾਰਡ ਨਾਲ ਜੋੜ ਕੇ ਪੰਚਾਇਤਾਂ, ਪਿੰਡ, ਕਸਬੇ ਅਤੇ ਸ਼ਹਿਰਾਂ ਦਰਜ ਕਰਨਾ ਚਾਹੀਦਾ ਹੈ ਤਾਂ ਜੋ ਘਪਲੇਬਾਜ਼ੀ ਦੀ ਗੁੰਜਾਇਸ਼ ਬਾਕੀ ਨਾ ਰਹੇ। -98148-26100 / 93178-2610



02 July 2015

ਪੋਸਤ ਠੇਕਿਆਂ ਬਾਰੇ ਜ਼ਮੀਨੀ ਪੱਧਰ 'ਤੇ ਨਹੀਂ ਜਾਪਦਾ ਰਾਜਸਥਾਨ ਹਾਈਕੋਰਟ ਦੇ ਫੈਸਲੇ ਦਾ ਅਸਰ

-ਰਾਜਸਥਾਨੀ ਪੋਸਤ ਠੇਕਿਆਂ 'ਤੇ ਪੋਸਤ ਵਿਕਣ ਦਾ ਸਿਲਸਿਲਾ ਜਾਰੀ

-ਰਾਜਸਥਾਨ ਦੇ ਪ੍ਰਸ਼ਾਸਨਿਕ ਅਧਿਕਾਰੀ ਅਦਾਲਤੀ ਫੈਸਲੇ ਤੋਂ ਅਨਜਾਣ

-ਰਾਜਸਥਾਨੀ ਪੋਸਤ ਠੇਕੇ ਬੰਦ ਹੋਣ ਦੇ ਹਾਲਤਾਂ 'ਚ ਪੰਜਾਬ ਦੇ ਪੋਸਤੀਆਂ 'ਚ ਤ੍ਰਾਹੀ ਮੱਚਣ ਦੇ ਆਸਾਰ

- ਪੋਸਤੀਆਂ ਦੇ ਇਲਾਜ ਬਾਰੇ ਪੰਜਾਬ ਸਿਹਤ ਵਿਭਾਗ ਕੱਖੋਂ ਹੌਲਾ-ਸਿਰਫ਼ 30 ਮਨੋਰੋਗ ਡਾਕਟਰ

                                                
                                                ਇਕਬਾਲ ਸਿੰਘ ਸ਼ਾਂਤ
ਲੰਬੀ : ਪੰਜਾਬੀਆਂ ਦੀਆਂ ਜੜਾਂ 'ਚ ਖੁੱਭੀ ਰਾਜਸਥਾਨੀ ਪੋਸਤ ਅਜੇ ਕਿਧਰੇ ਸੌਖੀ ਨਿੱਕਲਦੀ ਨਹੀਂ ਜਾਪਦੀ। ਪੰਜਾਬੀਆਂ ਦੀ ਬਰਬਾਦੀ 'ਚ ਅਹਿਮ ਭੂਮਿਕਾ ਨਿਭਾਉਂਦੇ ਰਾਜਸਥਾਨ ਵਿਚਲੇ ਪੋਸਤ ਦੇ ਠੇਕਿਆਂ ਨੂੰ ਫੌਰੀ ਤੌਰ 'ਤੇ ਬੰਦ ਕਰਨ ਬਾਰੇ ਰਾਜਸਥਾਨ ਹਾਈਕੋਰਟ (ਜੈਪੁਰ) ਦੇ ਫੈਸਲੇ ਦਾ ਜ਼ਮੀਨੀ ਪੱਧਰ 'ਤੇ ਅਜੇ ਕੋਈ ਅਸਰ ਨਹੀਂ ਜਾਪਦਾ। ਪੰਜਾਬ ਨੇੜਲੇ ਰਾਜਸਥਾਨੀ ਪਿੰਡ ਹਰੀਪੁਰਾ ਦੇ ਪੋਸਤ ਠੇਕੇ 'ਤੇ ਅੱਜ ਵੀ ਪੋਸਤੀਆਂ ਦੀਆਂ ਰੌਣਕ ਲੱਗੀਆਂ ਰਹੀਆਂ। ਉਥੇ ਰਾਜਸਥਾਨ ਦੇ ਇਕਸਾਇਜ਼ ਵਿਭਾਗ ਦੇ ਉੱਚ ਅਧਿਕਾਰੀ ਵੀ ਹਾਈਕੋਰਟ ਦੇ ਫੈਸਲੇ ਤੋਂ ਅਨਜਾਣਤਾ ਜਾਹਰ ਕਰ ਰਹੇ ਹਨ। 

 
        ਰਾਜਸਥਾਨ ਹਾਈਕੋਰਟ ਦੇ ਫੈਸਲੇ ਬਾਰੇ ਅਖ਼ਬਾਰੀ ਰਿਪੋਰਟਾਂ ਉਪਰੰਤ ਪੋਸਤ ਨੂੰ ਜਾਨ ਤੋਂ ਵੱਧ ਪਿਆਰ ਕਰਨ ਵਾਲੇ ਪੰਜਾਬ ਦੇ ਪੋਸਤੀਆਂ ਦੇ ਸਾਂਹ ਨਿਕਲਣ ਨੂੰ ਹੋਏ ਪਏ ਹਏ, ਉਥੇ ਪੰਜਾਬ 'ਚ ਸਿੱਧੇ-ਅਸਿੱਧੇ ਢੰਗ ਨਾਲ ਪੋਸਤ ਤਸਕਰੀ ਜਰੀਏ ਰੋਜ਼ਾਨਾ ਮੋਟੀ ਕਮਾਈ ਕਰਨ ਵਾਲੇ ਸਫ਼ੈਦਪੋਸ਼ਾਂ, ਬੱਸ ਸੰਚਾਲਕਾਂ ਅਤੇ ਖਾਕੀ ਅਮਲੇ ਦੀ ਹਾਲਤ ਪੋਸਤੀਆਂ ਤੋਂ ਸੱਖਣੀ ਨਹੀਂ ਹੈ। ਪਤਾ ਲੱਗਿਆ ਹੈ ਕਿ ਪੋਸਤ ਦੀ ਕਮਾਈ ਖਾਣ ਵਾਲੇ ਵੱਡੇ-ਵੱਡੇ ਸਫ਼ੈਦਪੋਸ਼ਾਂ ਦੇ ਤਾਂ ਸੱਥਰ ਵਿਛਣ ਦੇ ਹਾਲਾਤ ਬਣ ਗਏ ਹਨ। 
              ਸੂਤਰਾਂ ਅਨੁਸਾਰ ਹਾਈਕੋਰਟ ਦੇ ਸਖ਼ਤ ਹੁਕਮਾਂ ਦੇ ਬਾਵਜੂਦ ਅੱਜ ਦਿਨ ਭਰ ਰਾਜਸਥਾਨੀ ਪਿੰਡ ਹਰੀਪੁਰਾ ਦੀ ਜੂਹ ਅੰਦਰਲੇ ਪੋਸਤ ਠੇਕੇ ਤੋਂ ਪੋਸਤ ਪਹਿਲਾਂ ਵਾਂਗ ਵਿਕਦੀ ਰਹੀ। ਅਦਾਲਤੀ ਫੈਸਲੇ ਦਾ ਰੌਲਾ ਪੈਣ 'ਤੇ ਅਗਾਮੀ ਦਿਨ ਬਹੁਤੇ ਚੰਗੇ ਨਾ ਹੋਣ ਦੇ ਖਦਸ਼ੇ ਤਹਿਤ ਅੱਜ ਸਵੇਰੇ ਹੀ ਪੋਸਤੀਆਂ ਨੇ ਆਪਣਾ ਸਟਾਕ ਰੱਖਣ ਦੇ ਮੰਤਵ ਨਾਲ ਅੱਜ ਹਰੀਪੁਰਾ ਅਤੇ ਆਪੋ-ਆਪਣੀ ਸਹੂਲਤ ਮੁਤਾਬਕ ਨੇੜਲੇ ਪੋਸਤ ਠੇਕਿਆਂ ਵੱਲ ਵਹੀਰਾਂ ਘੱਤ ਦਿੱਤੀਆਂ। ਰਾਜਸਥਾਨ ਤੋਂ ਪੰਜਾਬ ਖੇਤਰ 'ਚ ਅੱਜ ਵੀ ਆਮ ਵਾਗ ਬੱਸਾਂ ਅਤੇ ਹੋਰ ਸਾਧਨਾਂ ਰਾਹੀਂ ਪੋਸਤ ਆਉਂਦੀ ਰਹੀ। ਹਰੀਪੁਰਾ ਪੋਸਤ ਠੇਕੇ 'ਤੇ ਅੱਜ ਪੋਸਤੀ ਆਪਸ 'ਚ ਹਾਈਕੋਰਟ ਦੇ ਫੈਸਲੇ 'ਤੇ 2 ਦਿਨਾਂ ਲਈ ਰੋਕ ਲੱਗਣ ਦੀ ਗੱਲ ਆਖ ਕੇ ਆਉਣ ਵਾਲੇ ਮਾੜੇ ਦਿਨਾਂ ਦਾ ਗਮ ਭੁਲਾਉਣ ਦੀ ਕੋਸ਼ਿਸ਼ ਕਰਦੇ ਰਹੇ। ਰਾਜਸਥਾਨ ਦੇ ਸਰਕਾਰੀ ਸੂਤਰਾਂ ਅਨੁਸਾਰ ਇੱਕਲੇ ਹਨੂੰਮਾਨਗੜ੍ਹ ਜ਼ਿਲ੍ਹੇ 'ਚ ਪੋਸਤ ਦੇ 25  ਠੇਕੇ ਹਨ। ਜਦੋਂਕਿ ਪੂਰੇ ਰਾਜਸਥਾਨ 'ਚ 22 ਹਜ਼ਾਰ ਲਾਇਸੰਸ ਧਾਰਕ ਨਸ਼ੇੜੀ ਹਨ। ਪੋਸਤ ਠੇਕਿਆਂ ਤੋਂ ਲਾਇਸੰਸ ਧਾਰਕ ਨਸ਼ੇੜੀਆਂ ਨੂੰ ਕਰੀਬ 6 ਸੌ ਰੁਪਏ ਪ੍ਰਤੀ ਕਿੱਲੋ ਪੋਸਤ ਮਿਲਦੀ ਹੈ। ਜਦੋਂਕਿ ਨਸ਼ੇ ਦੀ ਦਲਦਲ 'ਚ ਗੜੁੱਚ ਪੰਜਾਬ ਦੇ ਪੋਸਤੀ ਉਸੇ ਪੋਸਤ ਨੂੰ ਠੇਕਿਆਂ ਤੋਂ ਦੋ ਹਜ਼ਾਰ ਰੁਪਏ ਪ੍ਰਤੀ ਕਿਲੋ ਖਰੀਦ ਦੇ ਲਿਆਉਂਦੇ ਹਨ। ਉੱਪਰੋਂ ਅਕਾਲੀ ਆਗੂਆਂ ਦੀਆਂ ਬੱਸਾਂ 'ਚ 50 ਰੁਪਏ ਪ੍ਰਤੀ ਪੈਕਟ 'ਖਾਕੀ ਟੈਕਸ' ਅਤੇ ਬੱਸ ਟਿਕਟ ਵੀ ਆਮ ਨਾਲੋਂ ਮਹਿੰਗੇ ਭਾਅ ਕਟਵਾਉਣ ਪੈਂਦੀ ਹੈ। ਇਸ ਫੈਸਲੇ ਤੋਂ ਪੋਸਤੀਆਂ ਦੇ ਪਰਿਵਾਰਕ ਮੈਂਬਰ ਕਾਫ਼ੀ ਖੁਸ਼ ਹਨ ਪਰੰਤੂ ਉਨ੍ਹਾਂ ਨੂੰ ਇਸ ਫੈਸਲੇ ਦੇ ਜ਼ਮੀਨੀ ਪੱੱਧਰ 'ਤੇ ਲਾਗੂ ਹੋਣ ਬਾਰੇ ਸ਼ੰਕਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਪਿੱਛੇ ਜਿਹੇ ਪੋਸਤ ਠੇਕੇ ਬੰਦ ਕਰਨ ਦਾ ਐਲਾਨ ਕੀਤਾ ਸੀ ਪਰ ਬਾਅਦ ਵਿੱਚ ਪੋਸਤ ਦੇ ਅਮਲ ਮੂਹਰੇ ਮੋਦੀ ਦੇ ਹੁਕਮ ਫਿੱਕੇ ਪੈ ਗਏ ਸਨ।
           ਪੋਸਤ ਠੇਕਿਆਂ ਸਬੰਧੀ ਅਦਾਲਤੀ ਫੈਸਲੇ ਰਾਜਸਥਾਨ ਇਕਸਾਇਜ਼ ਵਿਭਾਗ (ਬੀਕਾਨੇਰ) ਦੇ ਅਡੀਸ਼ਨਲ ਕਮਿਸ਼ਨਰ ਸ੍ਰੀ ਪੀ.ਸੀ ਮਾਰਵਾਹ ਨੇ ਆਖਿਆ ਕਿ ਉਨ੍ਹਾਂ ਨੂੰ ਅਦਾਲਤੀ ਫੈਸਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਦੋਂਕਿ ਰਾਜਸਥਾਨ ਦੇ ਇਕਸਾਇਜ਼ ਮੰਤਰੀ -ਕਮ-ਮੁੱਖ ਮੰਤਰੀ ਵਿਜਿਆ ਰਾਜੇ ਸਿੰਧਿਆ ਦੇ ਦਫ਼ਤਰ 'ਤੇ ਫੋਨ 'ਤੇ ਘੰਟੀ ਜਾਂਦੀ ਰਹੀ ਪਰ ਕਿਸੇ ਨੇ ਫੋਨ ਰਸੀਵ ਨਹੀਂ ਕੀਤਾ। 
             ਜਨਹਿੱਤ ਪਟੀਸ਼ਨ 'ਤੇ ਆਏ ਅਹਿਮ ਅਦਾਲਤੀ ਫੈਸਲੇ ਮੁਤਾਬਕ ਰਾਜਸਥਾਨ ਦੇ ਪੋਸਤੀਆਂ ਨੂੰ 31 ਮਾਰਚ 2106 ਤੱਕ ਸ਼ਰਤਾਂ ਤਹਿਤ ਡਾਕਟਰਾਂ ਦੀ ਨਿਗਰਾਨੀ ਹੇਠਾਂ ਮਿੱਥੀ ਮਾਤਰਾ 'ਚ ਪੋਸਤ ਦੇਣ ਦੀ ਵਿਵਸਥਾ ਕੀਤੀ ਗਈ ਹੈ, ਪਰੰਤੂ ਹਾਈਕੋਟਰ ਦੇ ਫੈਸਲੇ ਅਨੁਸਾਰ ਰਾਜਸਥਾਨੀ ਪੋਸਤ ਠੇਕੇ ਬੰਦ ਹੋਣ ਦੇ ਹਾਲਾਤਾਂ 'ਚ ਪੰਜਾਬ ਦੇ ਪੋਸਤੀਆਂ 'ਚ ਤ੍ਰਾਹੀ-ਤ੍ਰਾਹੀ ਮੱਚਣ ਵਾਲੀ ਹੈ। ਜਿਸਨੂੰ ਸਾਂਭਣ 'ਚ ਪੰਜਾਬ ਸਰਕਾਰ ਪਹਿਲਾਂ ਲਗਪਗ ਬੇਵੱਸ ਜਾਪਦੀ ਹੈ। ਪੰਜਾਬ ਦੇ ਸਿਹਤ ਵਿਭਾਗ ਕੋਲ ਮਨੋਰਗਾਂ ਦੇ ਮਾਹਰ ਲਗਭਗ 30 ਡਾਕਟਰ ਹੀ ਹਨ ਜਿਨ੍ਹਾਂ ਸਹਾਰੇ ਹਜ਼ਾਰਾਂ ਪੋਸਤੀਆਂ ਦੀ ਬੇੜੀ ਨੂੰ ਬੰਨ੍ਹੇ ਲਗਾਉਣਾ ਸੌਖਾ ਨਹੀਂ ਜਾਪਦਾ। ਪਿਛਲੇ ਵਰ੍ਹੇ 2014 'ਚ ਨਸ਼ਿਆਂ ਦਾ ਮਾਮਲਾ ਭਖਣ 'ਤੇ ਰਾਜਸਥਾਨ 'ਚ ਵਕਤੀ ਸਖ਼ਤ ਦੌਰਾਨ ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਨਸ਼ਾ ਮੁਕਤੀ ਕੇਂਦਰ ਖੋਲ੍ਹੇ ਗਏ ਸਨ। ਜਿਨ੍ਹਾਂ ਨੂੰ ਕਾਫ਼ੀ ਹੁੰਗਾਰਾ ਵੀ ਮਿਲਿਆ ਸੀ ਪਰ ਡਾਕਟਰਾਂ ਅਤੇ ਲੋੜੀਂਦੇ ਸਟਾਫ਼ ਦੀ ਘਾਟ ਕਰਕੇ ਸਰਕਾਰੀ ਮੁਹਿੰਮ ਅਸਲ ਟੀਚੇ ਤੋਂ ਪਛਾਂਹ ਰਹਿ ਗਈ ਸੀ। ਉਦੋਂ ਇਕੱਲੇ ਸਿਵਲ ਹਸਪਤਾਲ ਬਾਦਲ ਦੇ ਨਸ਼ਾ ਮੁਕਤੀ ਕੇਂਦਰ 'ਚ ਇਲਾਜ ਵਾਸਤੇ ਰੋਜ਼ਾਨਾ 500 ਪੋਸਤੀ ਇਲਾਜ ਲਈ ਪੁੱਜਦੇ ਸਨ। ਜਿਨ੍ਹਾਂ ਦੇ ਇਲਾਜ ਲਈ ਸਿਰਫ਼ ਇੱਕ ਡਾਕਟਰ ਤਾਇਨਾਤ ਹੁੰਦਾ ਸੀ। ਉਦੋਂ 13 ਅਗਸਤ 2014 ਨੂੰ ਪੋਸਤੀਆਂ ਨੇ ਪੱਖਪਾਤੀ ਇਲਾਜ ਦੇ ਦੋਸ਼ਾਂ ਤਹਿਤ ਸਿਵਲ ਹਸਪਤਾਲ ਬਾਦਲ ਦੇ ਮੂਹਰੇ ਧਰਨਾ ਲਗਾਇਆ ਸੀ। ਪੰਜਾਬ ਸਿਹਤ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਵਰ੍ਹਾ ਪੋਸਤੀਆਂ ਦਾ ਇਲਾਜ ਨਵਾਂ ਤਜ਼ਰਬਾ ਸੀ ਪਰ ਸਰਕਾਰ ਵੱਲੋਂ  ਐਤਕੀਂ ਢੁੱਕਵੇਂ ਪ੍ਰਬੰਧ ਹੋ ਜਾਣ ਤਾਂ ਨਤੀਜੇ ਸਾਰਥਿਕ ਨਿੱਕਲ ਸਕਦੇ ਹਨ। ਇਸ ਸਬੰਧੀ ਪੱਖ ਜਾਣਨ ਲਈ ਪੰਜਾਬ ਦੇ ਸਿਹਤ ਸੁਰਜੀਤ ਕੁਮਾਰ ਦੇ ਦੋਵੇਂ ਮੋਬਾਇਲ ਨੰਬਰ ਬੰਦ ਆਉਂਦੇ ਰਹੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕਰਨ ਦੀ ਕੋਸ਼ਿਸ਼ 'ਤੇ ਉਨ੍ਹਾਂ ਦੇ ਓ.ਐਸ.ਡੀ. ਬਲਕਰਨ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਮੀਟਿੰਗ 'ਚ ਰੁੱਝੇ ਹੋਏ ਹਨ।