'ਵਿਕਾਸ ਫੈਕਟਰ' ਨਾਲੋਂ ਜ਼ਿਆਦਾ ਅਸਰਦਾਰ ਵਿਖਾਈ ਦੇ ਰਿਹੈ 'ਦਾਸ' ਅਤੇ 'ਡੇਰਾ' ਫੈਕਟਰਾਂ ਦਾ ਪ੍ਰਭਾਵ
-ਇਕਬਾਲ ਸਿੰਘ ਸ਼ਾਂਤ-
-ਇਕਬਾਲ ਸਿੰਘ ਸ਼ਾਂਤ-
ਲੰਬੀ : ਪਿਛਲੇ ਕਈ
ਦਹਾਕਿਆਂ ਤੋਂ ਸੂਬੇ ਦੀਆਂ ਸਿਆਸੀ ਸਫ਼ਾਂ ਨੂੰ ਦਿਸ਼ਾ ਦੇਣ ਵਾਲੀ ਲੰਬੀ ਦੀ ਸਿਆਸਤ ਅੱਜ ਖੁਦ
ਆਪਣੀ ਦਿਸ਼ਾ ਲਈ 30 ਜਨਵਰੀ ਦੀ ਉਡੀਕ ਕਰ ਰਹੀ ਹੈ।
ਇੱਥੋਂ ਦੇ
ਚੋਣ ਦੰਗਲ ਵਿਚ ਮੌਜੂਦਾ ਸਮੇਂ ਵਿਚ ਉੱਤਰ ਭਾਰਤ ਦੇ ਸਭ ਤੋਂ ਬਜ਼ੁਰਗ ਸਿਆਸਤਦਾਨ ਸ. ਪ੍ਰਕਾਸ਼
ਸਿੰਘ ਬਾਦਲ ਨੂੰ ਆਪਣੇ ਸਕੇ ਭਰਾ ਸ. ਗੁਰਦਾਸ ਸਿੰਘ ਸਿੰਘ (ਪੀ.ਪੀ.ਪੀ.) ਅਤੇ
ਚਚੇਰੇ ਭਰਾ ਸ. ਮਹੇਸ਼ਇੰਦਰ ਸਿੰਘ ਬਾਦਲ (ਕਾਂਗਰਸ) ਦੀ ਸਖ਼ਤ ਟੱਕਰ ਦਾ ਸਾਹਮਣਾ ਕਰਨਾ ਪੈ
ਰਿਹਾ ਹੈ।
1,37,797 ਵੋਟਰਾਂ
ਵਾਲੇ ਹਲਕੇ ਲੰਬੀ ਦੇ ਚੋਣ ਪਿੜ ਦਾ ਨਜ਼ਾਰਾ ਹਾਕਮ ਧਿਰ ਦੇ 'ਵਿਕਾਸ ਫੈਕਟਰ' ਨਾਲੋਂ ਜ਼ਿਆਦਾ 'ਦਾਸ ਫੈਕਟਰ' ਅਤੇ 'ਡੇਰਾ ਫੈਕਟਰ' ਦੇ ਪ੍ਰਭਾਵ ਹੇਠ ਜ਼ਿਆਦਾ ਵਿਖਾਈ
ਰਿਹਾ ਹੈ, ਜਿਸਨੇ
ਪੰਜਾਬ ਦੀ ਸਿਆਸਤ ਦੇ ਸ਼ਾਹ-ਅਸਵਾਰ ਵਜੋਂ ਪ੍ਰਵਾਨਤ ਸ. ਪ੍ਰਕਾਸ਼ ਸਿੰਘ ਬਾਦਲ ਦੀਆਂ ਸਿਆਸੀ
ਮੁਸ਼ਕਿਲਾਂ ਵਧਾ ਰੱਖੀਆਂ ਹਨ।
ਹਰਿਆਣਾ ਅਤੇ ਰਾਜਸਥਾਨ ਦੇ ਨਾਲ ਖਹਿੰਦੇ 73 ਪਿੰਡਾਂ 'ਤੇ ਆਧਾਰਤ ਹਲਕੇ ਲੰਬੀ ਵਿਚ
ਆਜ਼ਾਦੀ ਦੇ ਬਾਅਦ ਭਾਵੇ ਹੁਣ ਤੱਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਇਸ ਚੋਣ
ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹੇ ਹਨ ਪਰ ਸ. ਤੇਜਾ ਸਿੰਘ ਬਾਦਲ ਹੁਰਾਂ ਦੀ
ਰਹਿਨੁਮਾਈ ਸਦਕਾ ਨਾਇਬ ਤਹਿਸੀਲਦਾਰ ਦੇ ਸੁਫ਼ਨਿਆਂ ਤੋਂ ਚਾਰ ਵਾਰ ਸੂਬੇ ਦੇ ਹੁਕਮਰਾਨ ਦਾ ਸੁੱਖ
ਮਾਣਨ ਵਾਲੇ 'ਪਾਸ਼' ਦਾ
ਸਿਆਸੀ ਵੱਕਾਰ ਹੀ ਭਾਰੂ ਰਿਹਾ ਹੈ। ਜਿਸਨੂੰ ਸ. ਤੇਜਾ ਸਿੰਘ ਦੇ ਸਾਊ ਸਿਆਸਤਦਾਨ ਵਜੋਂ ਜਾਣੇ ਜਾਂਦੇ ਸਪੁੱਤਰ ਸ. ਮਹੇਸ਼ਇੰਦਰ ਸਿੰਘ
ਪਿਛਲੀਆਂ ਦੋ ਵਿਧਾਨ ਸਭਾ ਚੋਣਾਂ 2002 ਅਤੇ 2007 ਤੋਂ ਲਗਾਤਾਰ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸਖ਼ਤ ਮੁਕਾਬਲਾ
ਦਿੰਦੇ ਆ ਰਹੇ ਹਨ। ਉਨ੍ਹਾਂ 'ਤੇ ਕਾਂਗਰਸ ਨੇ ਲਗਾਤਾਰ ਦੂਜੀ ਵਾਰ
ਦਾਅ ਲਾ ਕੇ ਇੱਕ ਵਾਰ ਫ਼ੇਰ ਪਰਕਾਸ਼ ਸਿੰਘ ਬਾਦਲ ਨੂੰ ਘੇਰਨ ਦਾ ਕੰਮ ਕੀਤਾ ਹੈ।
ਐਤਕੀਂ ਤ੍ਰਿਕੋਣੇ ਮੁਕਾਬਲੇ ਵਿਚ ਉਲਝੇ ਪ੍ਰਕਾਸ਼ ਸਿੰਘ ਬਾਦਲ ਨੂੰ 2007 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਉਨ੍ਹਾਂ ਦੇ ਸਿਆਸੀ ਗੁਰੂ ਸ. ਤੇਜਾ ਸਿੰਘ ਬਾਦਲ ਦੇ ਸਪੁੱਤਰ ਸ. ਮਹੇਸ਼ਇੰਦਰ ਸਿੰਘ ਬਾਦਲ (ਕਾਂਗਰਸ) ਪਾਸੋਂ ਬੇਹੱਦ ਸਖ਼ਤ ਟੱਕਰ ਮਿਲੀ ਸੀ। ਉਸ ਮੌਕੇ ਕੁੱਲ ਪਈਆਂ ਵੋਟਾਂ 1,09, 595 ਵਿਚੋਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ 56,282 ਅਤੇ ਮਹੇਸ਼ਇੰਦਰ ਸਿੰਘ ਬਾਦਲ ਨੂੰ 47,095 ਵੋਟਾਂ ਮਿਲੀਆਂ ਸਨ। ਇਸੇ ਸਖ਼ਤ ਟੱਕਰ ਸਦਕਾ ਪ੍ਰਕਾਸ਼ ਸਿੰਘ ਬਾਦਲ ਦੀ ਸੰਨ 2002 ਦੀ 23929 ਵੋਟਾਂ ਦੇ ਅੰਤਰ ਨਾਲ ਹੋਈ ਜਿੱਤ, ਸੰਨ 2007 ਵਿਚ ਮਹਿਜ਼ 9187 ਵੋਟਾਂ ਤੱਕ ਸਿਮਟ ਕੇ ਰਹਿ ਗਈ ਸੀ।
ਐਤਕੀਂ ਤ੍ਰਿਕੋਣੇ ਮੁਕਾਬਲੇ ਵਿਚ ਉਲਝੇ ਪ੍ਰਕਾਸ਼ ਸਿੰਘ ਬਾਦਲ ਨੂੰ 2007 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਉਨ੍ਹਾਂ ਦੇ ਸਿਆਸੀ ਗੁਰੂ ਸ. ਤੇਜਾ ਸਿੰਘ ਬਾਦਲ ਦੇ ਸਪੁੱਤਰ ਸ. ਮਹੇਸ਼ਇੰਦਰ ਸਿੰਘ ਬਾਦਲ (ਕਾਂਗਰਸ) ਪਾਸੋਂ ਬੇਹੱਦ ਸਖ਼ਤ ਟੱਕਰ ਮਿਲੀ ਸੀ। ਉਸ ਮੌਕੇ ਕੁੱਲ ਪਈਆਂ ਵੋਟਾਂ 1,09, 595 ਵਿਚੋਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ 56,282 ਅਤੇ ਮਹੇਸ਼ਇੰਦਰ ਸਿੰਘ ਬਾਦਲ ਨੂੰ 47,095 ਵੋਟਾਂ ਮਿਲੀਆਂ ਸਨ। ਇਸੇ ਸਖ਼ਤ ਟੱਕਰ ਸਦਕਾ ਪ੍ਰਕਾਸ਼ ਸਿੰਘ ਬਾਦਲ ਦੀ ਸੰਨ 2002 ਦੀ 23929 ਵੋਟਾਂ ਦੇ ਅੰਤਰ ਨਾਲ ਹੋਈ ਜਿੱਤ, ਸੰਨ 2007 ਵਿਚ ਮਹਿਜ਼ 9187 ਵੋਟਾਂ ਤੱਕ ਸਿਮਟ ਕੇ ਰਹਿ ਗਈ ਸੀ।
ਪਿਛਲੇ 65 ਵਰ੍ਹਿਆਂ ਤੋਂ ਪਰਕਾਸ਼ ਸਿੰਘ ਬਾਦਲ ਦੀ
ਚੋਣ ਮੁਹਿੰਮਾਂ ਨੂੰ 'ਜਰਨੈਲ' ਵਜੋਂ ਚਲਾਉਂਦੇ ਰਹੇ ਉਨ੍ਹਾਂ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ
ਵੀ ਪੀ. ਪੀ. ਪੀ. ਦੇ ਗਠਨ ਉਪਰੰਤ ਬਦਲੇ ਸਿਆਸੀ ਹਾਲਾਤਾਂ ਵਿਚ ਉਨ੍ਹਾਂ ਦੇ ਵਿਰੁੱਧ ਮੈਦਾਨ
ਵਿਚ ਡਟੇ ਹਨ। ਉਨ੍ਹਾਂ (ਦਾਸ) ਦਾ ਲੰਬੀ
ਹਲਕੇ ਵਿਚ ਆਪਣਾ ਵਿਸ਼ੇਸ਼ ਆਧਾਰ ਹੈ ਅਤੇ ਪਿਛਲੇ ਵਰ੍ਹੇ ਤੱਕ ਮੁਕਤਸਰ ਜ਼ਿਲ੍ਹੇ
ਵਿਚ ਅਕਾਲੀ ਦਲ ਦੀ ਹਰੇਕ ਵਿਉਂਤਬੰਦੀ ਦੇ ਸਿਰਜਣਹਾਰ ਰਹੇ 'ਦਾਸ' ਨੂੰ ਅਜਿਹਾ ਮਾਣ ਪ੍ਰਾਪਤ ਹੈ
ਕਿ ਮੁਕਤਸਰ, ਬਠਿੰਡਾ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਬਹੁਗਿਣਤੀ ਸਥਾਪਿਤ ਅਕਾਲੀ ਆਗੂ
ਉਨ੍ਹਾਂ ਦੀ ਸਿਆਸੀ ਬਰਗਦ ਰੂਪੀ ਸ਼ਖਸੀਅਤ ਹੇਠ ਵਧੇ ਫੁੱਲੇ ਹਨ। ਇਸਦੇ ਇਲਾਵਾ ਲੰਬੀ ਹਲਕੇ ਦੇ ਹਰੇਕ ਰਾਹ ਅਤੇ ਪਹੀ ਤੋਂ ਇਲਾਵਾ
ਇੱਕ-ਇੱਕ ਵਰਕਰ ਦਾ ਨਾਂ ਲੰਬੀ ਹਲਕੇ ਵਿਚ ਮੁੱਖ ਮੰਤਰੀ ਦੇ ਪਰਛਾਵੇਂ ਵਜੋਂ
ਵਿਚਰਦੇ ਰਹੇ 82 ਸਾਲਾ 'ਦਾਸ' ਦੀਆਂ ਉਂਗਲਾਂ 'ਤੇ ਦਰਜ ਹੈ। ਇਹੋ
ਦਰਜ ਅੰਕੜੇ ਅੱਜ ਅਕਾਲੀ ਦਲ ਲਈ ਕਾਂਗਰਸ ਨਾਲੋਂ ਜ਼ਿਆਦਾ ਖ਼ਤਰਨਾਕ ਸਾਬਤ ਹੋ ਰਹੇ
ਹਨ। ਕਿਉਂਕਿ ਕਾਂਗਰਸ ਦਾ ਪੱਕਾ ਵੋਟ ਬੈਂਕ
ਬਿਲਕੁੱਲ ਸਾਮਹਣੇ ਵਿਰੋਧ ਵਿਚ ਖੜ੍ਹਾ ਹੈ ਜਦੋਂਕਿ ਪੀ.ਪੀ.ਪੀ. ਦੇ ਉਮੀਦਵਾਰ ਸ. ਗੁਰਦਾਸ
ਸਿੰਘ ਬਾਦਲ ਵੱਲੋਂ ਵਿੰਨ੍ਹ-ਵਿੰਨ੍ਹ ਮਾਰੇ ਜਾ ਰਹੇ ਅੰਦਰੂਨੀ ਤੀਰ ਅਕਾਲੀ ਦਲ
ਨੂੰ ਵੱਡਾ ਖੋਰਾ ਲਾਉਣ ਵਿਚ ਅਹਿਮ ਰੋਲ ਨਿਭਾ ਸਕਦੇ ਹਨ। ਇਸਦੇ ਇਲਾਵਾ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਦੇ ਕੌਮੀ
ਜਨਰਲ ਸਕੱਤਰ ਜਸਵਿੰਦਰ ਸਿੰਘ ਧੌਲਾ ਦੇ ਆਜ਼ਾਦ ਉਮੀਦਵਾਰ ਵਜੋਂ ਉਤਰਨਾ ਵੀ ਅਕਾਲੀ ਦਲ ਲਈ
ਦੂਸਰੀ ਖ਼ਤਰੇ ਦੀ ਘੰਟੀ ਬਣਿਆ ਹੋਇਆ ਹੈ।
ਲਗਭਗ 62 ਹਜ਼ਾਰ ਦੀ ਜੱਟ ਸਿੱਖ ਆਬਾਦੀ ਅਤੇ
40 ਹਜ਼ਾਰ ਦੇ
ਕਰੀਬ ਦਲਿਤ ਵੋਟਰਾਂ ਵਾਲੇ ਹਲਕੇ ਵਿਚ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੀ ਗਿਣਤੀ 14-15
ਹਜ਼ਾਰ ਦੇ ਕਰੀਬ ਮੰਨੀ
ਜਾਂਦੀ ਹੈ। ਸੂਤਰਾਂ ਅਨੁਸਾਰ ਇਨ੍ਹਾਂ ਵਿਚੋਂ
65 ਫ਼ੀਸਦ
ਡੇਰਾ ਸ਼ਰਧਾਲੂਆਂ ਵੱਲੋਂ ਵੋਟਾਂ ਸਮੇਂ ਡੇਰੇ ਦੇ ਹੁਕਮਾਂ ਨੂੰ ਨਿਰੋਲ ਰੂਪ ਵਿਚ ਸਿਰ ਮੱਥੇ ਮੰਨਿਆ
ਜਾਂਦਾ ਹੈ।
![](https://blogger.googleusercontent.com/img/b/R29vZ2xl/AVvXsEi7tgoy0Rr90ngECgjgldd_4Njzd4WqN2Kh9oKzXuJwswWNILpVl6tTbua8wMzqbab39BnVB3EDg3KtRRqSKFloVRLiiQQVUPYE1rvrocNocZLs3kJO_IwJ4VXO6pW1Tc6xMi1g_qxlOgc/s200/vote+punjab.jpg)
72230 ਪੁਰਸ਼ ਅਤੇ 65567 ਔਰਤ ਵੋਟਰਾਂ 'ਤੇ
ਆਧਾਰਤ ਲੰਬੀ ਦੇ ਚੋਣ ਪਿੜ ਵਿਚ ਜਿੱਥੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਵਾਰ ਸ. ਪ੍ਰਕਾਸ਼
ਸਿੰਘ ਬਾਦਲ ਹਲਕੇ ਵਿਚ ਦਿੱਤੀਆਂ ਗਰਾਂਟਾਂ ਦੇ ਆਧਾਰ 'ਤੇ ਹੋਏ ਵਿਕਾਸ ਦੇ ਨਾਂਅ 'ਤੇ
ਵੋਟਾਂ ਮੰਗ ਰਹੇ ਹਨ, ਉਥੇ ਕਾਂਗਰਸ ਦੇ ਉਮੀਦਵਾਰ ਸ. ਮਹੇਸ਼ਇੰਦਰ ਸਿੰਘ ਬਾਦਲ ਆਪਣੀ ਚੋਣ ਮੁਹਿੰਮ ਵਿਚ ਹਲਕੇ ਦੇ 47
ਪਿੰਡਾਂ ਵਿਚ ਡੇਢ
ਦਹਾਕੇ ਤੋਂ ਸੇਮ ਦੀ ਸਮੱਸਿਆ ਤੇ ਬੇਵਿਉਂਤੇ ਵਿਕਾਸ ਲਈ ਅਕਾਲੀ ਸਰਕਾਰ ਦੀ
ਸਮੁੱਚੀ ਕਾਰਗੁਜ਼ਾਰੀ ਨੂੰ ਫੇਲ੍ਹ ਕਰਾਰ ਦਿੰਦਿਆਂ ਹਲਕੇ ਦੇ ਬਹੁਪੱਖੀ ਵਿਕਾਸ ਲਈ
ਉਨ੍ਹਾਂ (ਮਹੇਸ਼ਇੰਦਰ) ਨੂੰ ਇੱਕ ਮੌਕਾ ਦਿੱਤੇ ਜਾਣ ਦੀ ਅਪੀਲ ਕਰ ਰਹੇ ਹਨ।
ਇਸ ਤੋਂ ਇਲਾਵਾ ਅਕਾਲੀ ਦਲ ਨੂੰ 80
ਫ਼ੀਸਦੀ ਅਤੇ ਕਾਂਗਰਸ
ਲਈ 20 ਫ਼ੀਸਦੀ
ਨੁਕਸਾਨ ਦਾ ਸੂਚਕ ਬਣ ਰਹੇ ਪੀ.ਪੀ.ਪੀ. ਦੇ ਉਮੀਦਵਾਰ ਸ. ਗੁਰਦਾਸ ਸਿੰਘ ਬਾਦਲ ਵੱਲੋਂ
ਅਕਾਲੀ ਵਿਚ ਫੈਲੇ ਭ੍ਰਿਸ਼ਟਚਾਰ ਅਤੇ ਨਿਜ਼ਾਮ ਬਦਲਣ ਲਈ ਲੋਕਾਂ ਤੋਂ ਹਮਾਇਤ ਦੀ ਅਪੀਲ ਕਰ
ਰਹੇ ਹਨ।
ਇਸ ਚੋਣ ਹਲਕੇ ਤੋਂ ਬਹੁਜਨ ਸਮਾਜ ਪਾਰਟੀ
ਵੱਲੋਂ ਪ੍ਰਵੀਨ ਕੁਮਾਰੀ, ਲੋਕ ਜਨ ਸ਼ਕਤੀ ਪਾਰਟੀ ਵੱਲੋਂ ਕਿਰਨਜੀਤ ਸਿੰਘ ਗਹਿਰੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ
ਇਕਬਾਲ ਸਿੰਘ, ਪੰਜਾਬ ਲੇਬਰ ਪਾਰਟੀ ਵੱਲੋਂ ਗੁਰਮੀਤ ਸਿੰਘ ਰੰਘਰੇਟਾ ਤੋਂ ਇਲਾਵਾ ਆਜ਼ਾਦ ਉਮੀਦਵਾਰ ਵਜੋਂ ਈਸ਼ਵਰ
ਦਾਸ਼ ਸਿੰਘ ਸਿੱਧੂ, ਪੂਰਨ ਸਿੰਘ ਅਤੇ ਨੱਛਤਰ ਸਿੰਘ ਵੀ ਕਿਸਮਤ ਅਜ਼ਮਾ ਰਹੇ ਹਨ।
ਲੰਬੀ ਦੇ ਤ੍ਰਿਕੋਣੇ ਮੁਕਾਬਲੇ ਵਿਚ 'ਦਾਸ' ਦੇ ਸਿਆਸੀ ਵਜ਼ਨ ਦੀ ਪੜਚੋਲ
ਦੇ ਇਲਾਵਾ ਡੇਰਾ ਸ਼ਰਧਾਲੂਆਂ ਦੇ ਰੁੱਖ 'ਤੇ ਵੀ ਅਕਾਲੀ ਦਲ ਅਤੇ ਕਾਂਗਰਸ ਦੀ ਪੂਰੀ ਟੇਕ ਲੱਗੀ ਹੋਈ ਹੈ। ਨਤੀਜਾ ਭਾਵੇਂ ਜੋ ਵੀ ਰਹੇ, ਪਰ ਹੈਵੀਵੇਟ ਬਾਦਲਾਂ ਦੇ ਹਲਕੇ ਵਿਚ ਇਹ ਯਕੀਨੀ
ਤੌਰ 'ਤੇ ਤੈਅ
ਹੈ ਕਿ ਅਸਲ ਮੁਕਾਬਲਾ ਵੀ ਤਿੰਨ ਬਾਦਲਾਂ ਵਿਚਕਾਰ ਹੀ ਹੋਵੇਗਾ, ਜਿਸ ਵਿਚ ਜਿੱਤੇਗਾ ਵੀ ਬਾਦਲ ਅਤੇ
ਹਾਰੇਗਾ ਵੀ ਬਾਦਲ।