-ਇਕਬਾਲ ਸਿੰਘ ਸ਼ਾਂਤ-
ਸਿਰਫ਼ ਖੁੱਲ•ੀ ਹਵਾ 'ਚ ਬਾਹਵਾਂ ਉੱਚੀਆਂ ਕਰਕੇ ਸਾਹ ਲੈਣ ਨੂੰ ਆਜ਼ਾਦੀ ਨਹੀਂ ਆਖਿਆ ਜਾ ਸਕਦਾ। ਭਾਰਤ ਆਜ਼ਾਦੀ ਦੇ ਅਸਲ ਮਾਇਨਿਆਂ ਤੱਕ 7 ਦਹਾਕਿਆਂ ਬਾਅਦ ਵੀ ਨਹੀਂ ਪੁੱਜ ਸਕਿਆ। ਅੱਜ ਚੌੜੀਆਂ ਸੜਕਾਂ, ਉੱਚੀਆਂ ਇਮਾਰਤਾਂ, ਮਹਿੰਗੇ ਹਸਪਤਾਲਾਂ, ਸਕੂਲਾਂ ਅਤੇ ਰਹਿਣ-ਸਹਿਣ ਨੂੰ ਆਜ਼ਾਦ ਮੁਲਕ ਦਾ ਵਿਕਾਸ ਗਰਦਾਨਿਆ ਜਾ ਰਿਹਾ ਹੈ ਪਰ ਦੇਸ਼ ਦੇ ਆਮ ਲੋਕ ਅਜੇ ਤੱਕ ਗੁਲਾਮੀ ਦੀਆਂ ਜੰਜੀਰਾਂ ਦੇ ਚੁੰਗਲ 'ਚੋਂ ਨਹੀਂ ਨਿਕਲ ਸਕੇ। ਹੁਣ ਵੀ ਮੁਲਕ ਆਜ਼ਾਦ ਅਤੇ ਗੁਲਾਮ ਭਾਰਤੀਆਂ ਦੇ ਦੋ ਹਿੱਸਿਆਂ 'ਚ ਵੰਡਿਆ ਹੋਇਆ ਹੈ। ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਅੱਜ ਅਜਿਹੇ ਆਜ਼ਾਦ ਗੁਲਾਮਾਂ ਦਾ ਵਿਹੜਾ ਬਣ ਕੇ ਰਹਿ ਗਿਆ ਹੈ ਜਿਸਦੇ ਮਕਾਨ ਦੀਆਂ ਕੰਧਾਂ-ਕਾਉਲਿਆਂ ਨੂੰ ਵਿਦੇਸ਼ੀਆਂ ਨਾਲੋਂ ਅੰਦਰੂਨੀ ਗੱਦਾਰਾਂ ਤੋਂ ਵੱਧ ਖ਼ਤਰਾ ਹੈ। ਸਦੀਆਂ ਤੋਂ ਗੁਲਾਮ ਲੋਕਾਂ ਨੂੰ 47 ਵਾਲੀ ਆਜ਼ਾਦੀ ਬਾਅਦ ਵੀ ਸੋਚ ਪੱਖੋਂ ਆਜ਼ਾਦ ਨਹੀਂ ਹੋਣ ਦਿੱਤਾ ਗਿਆ।

ਦੇਸ਼ 'ਚ ਬਾਲ ਮਜ਼ਦੂਰੀ ਖਿਲਾਫ਼ ਕਾਨੂੰਨ ਹੈ ਪਰ ਬਾਲ ਮਜ਼ਦੂਰਾਂ ਦੀ ਬਿਹਤਰੀ ਲਈ ਕੋਈ ਧਾਰਾ ਨਹੀਂ। ਦੇਸ਼ ਦੀ ਗੁਲਾਮ ਜਨਤਾ ਲਈ ਚੰਗਾ ਇਲਾਜ ਅਤੇ ਸੁਚੱਜੀ ਵਿੱਦਿਆ ਅਸਮਾਨ 'ਚੋਂ ਤਾਰੇ ਤੋੜ ਕੇ ਲਿਆਉਣ ਦੇ ਬਰਾਬਰ ਹੈ ਪਰ ਕਾਲੇ ਅੰਗਰੇਜ਼ ਬਣੇ ਰਾਜਨੇਤਾਵਾਂ ਦਾ ਇਲਾਜ ਸਰਕਾਰੀ ਖਰਚੇ 'ਤੇ ਵਿਦੇਸ਼ਾਂ 'ਚ ਮੁਫ਼ਤ ਹੁੰਦਾ ਹੈ ਅਤੇ ਉਨਾਂ ਦੇ ਲਾਡਲੇ ਵਿਦੇਸ਼ੀ ਯੂਨੀਵਰਸਿਟੀਆਂ 'ਚ ਪੜ• ਕੇ ਗੁਲਾਮਾਂ ਭਾਰਤੀਆਂ 'ਤੇ ਰਾਜ ਕਰਨ ਦੇ ਨੁਕਤੇ ਸਿੱਖਦੇ ਹਨ। ਉਂਝ ਸਰਕਾਰੀ ਦਫ਼ਤਰਾਂ 'ਚ ਪਾਰਦਰਸ਼ਿਤਾ ਫੈਲਾਅ 'ਤੇ ਹੈ ਪਰ ਸਰਕਾਰੀ ਠੇਕਿਆਂ ਲਈ 'ਭਲਵਾਨ' ਦੀ ਮਨਜੂਰੀ ਵਗੈਰ ਕੋਈ ਠੇਕੇਦਾਰ ਈ-ਟੈਂਡਰ ਨਹੀਂ ਪਾ ਸਕਦਾ ਹੈ। ਕਿਹੋ-ਜਿਹੀ ਆਜ਼ਾਦੀ ਹੈ ਕਿ ਸੰਗਤ ਦਰਸ਼ਨਾਂ 'ਚ ਜਨਤਾ ਆਪਣਾ ਦੁੱਖ ਵੀ ਫਰੋਲ ਨਹੀਂ ਸਕਦੀ, ਉਥੇ ਵੀ ਕਾਲੇ ਅੰਗਰੇਜ਼ਾਂ ਦੇ ਪਿੱਠੂ ਆਮ ਜਨਤਾ ਦੀ ਅਗਵਾਈ ਕਰਦੇ ਨਜ਼ਰ ਆਉਂਦੇ ਹਨ ਅਤੇ ਰੱਸੀ ਦੇ ਦੂਜੇ ਬੰਨ•ੇ ਗੁਲਾਮ ਭਾਰਤੀ ਬਾਪੂ ਦੇ ਤਿੰਨ ਬਾਂਦਰਾਂ ਵਾਂਗ ਸਜਾ ਕੇ ਬਿਠਾ ਦਿੱਤੇ ਜਾਂਦੇ ਹਨ। ਭੁੱਕੀ-ਪੋਸਤ, ਚਿੱਟਾ, ਰੇਤਾ ਬਜਰੀ ਅਤੇ ਖੰਡ ਦੀ ਕਾਲਾਬਾਜ਼ਾਰੀ ਕਰਵਾਉਣ ਵਾਲੇ ਸਫ਼ੈਦਪੋਸ਼ ਸਮਗਲਰ 'ਮੁੱਖ ਸੇਵਾਦਾਰਾਂ' ਦੇ ਖੱਬੇ-ਸੱਜੇ ਬਣੇ ਹੋਏ ਹਨ। ਸਰਕਾਰੀ ਅਫਸਰ ਅੱਜ ਅਫਸਰ ਘੱਟ, ਠੇਕੇਦਾਰ ਅਤੇ ਵਪਾਰੀ ਵੱਧ ਬਣੇ ਹੋਏ ਹਨ। ਧਾਰਮਿਕ ਠੇਕੇਦਾਰਾਂ+ਸਿਆਸੀ ਗੱਠਜੋੜ ਨੇ ਗੁਲਾਮ ਮਾਨਸਿਕਤਾ ਨੂੰ ਅਜਿਹੇ ਜੰਜਾਲ 'ਚ ਫਸਾਇਆ ਹੈ ਕਿ ਧਰਮ ਅਤੇ ਸਿਆਸਤ ਦੇ ਨਾਂਅ 'ਤੇ ਆਮ ਲੋਕਾਂ 'ਚ ਨਿੱਕਲੀਆਂ ਉੱਚੀਆਂ ਕੰਧਾਂ ਰਹਿੰਦੇ ਸੂਰਜ ਤੱਕ ਟੁੱਟਣ ਦੇ ਆਸਾਰ ਨਜ਼ਰ ਨਹੀਂ ਆਉਂਦੇ। ਦੇਸ਼ 'ਚ ਸੰਵਿਧਾਨਕ ਢਾਂਚਾ ਹੋਣ ਦੇ ਬਾਅਦ ਤੋਂ ਸਮਾਜਿਕ ਅਤੇ ਆਰਥਿਕ ਢਾਂਚੇ 'ਚ ਵਿਤਕਰਿਆਂ ਦੇ ਪਾੜੇ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਗੁਲਾਮੀ ਭਰੇ ਖਿਲਾਫ਼ ਉੱਠੇ ਲੋਕਾਂ ਦੀ ਅਵਾਜ਼ ਨੂੰ ਦਬਾਉਣ ਲਈ ਪੰਜਾਬ 'ਚ 'ਪੰਜਾਬ ਜਨਤਕ ਤੇ ਨਿੱਜੀ ਸੰਪਤੀ ਨੁਕਸਾਨ ਰੋਕੂ ਕਾਨੂੰਨ 2010' ਅਤੇ 'ਪੰਜਾਬ ਵਿਸ਼ੇਸ਼ ਸੁਰੱਖਿਆ ਗਰੁੱਪ ਕਾਨੂੰਨ 2010' ਜਿਹੇ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਸੈਂਕੜੇ ਕਰੋੜ ਦੇ ਅਖੌਤੀ ਵਿਕਾਸ ਤਹਿਤ ਕਾਲੇ ਅੰਗਰੇਜ਼ਾਂ ਦੇ ਪਿੱਠੂਆਂ ਦੇ ਕੱਚੇ-ਪੱਕੇ ਮਕਾਨ ਮਹਿਲ ਬਣ ਗਏ ਹਨ ਅਤੇ ਹੁਣ ਮੁੜ ਤੋਂ ਨਵੇਂ ਸਿਰਿਓਂ 100 ਕਰੋੜ ਗਲੀਆਂ-ਨਾਲੀਆਂ ਬਣਾਉਣ ਦਾ ਮੁਹਾਜ਼ ਵਿੱਢ ਦਿੱਤਾ ਗਿਆ ਹੈ।
ਕਿਹਾ ਜਾਂਦਾ ਹੈ ਕਿ ਆਜ਼ਾਦੀ ਦਾ ਤਾਂ ਇੱਕ ਸਾਹ ਮਾਣ ਨਹੀ ਹੁੰਦਾ ਪਰ ਅਸੀਂ 7 ਦਹਾਕਿਆਂ ਦੀ ਆਜ਼ਾਦੀ ਮਾਣ ਚੁੱਕੇ ਹਾਂ। ਇਹ ਆਜ਼ਾਦੀ ਸ਼ਹੀਦ ਭਗਤ ਸਿੰਘ ਹੁਰਾਂ ਦੇ ਸੁਫ਼ਨਿਆਂ ਦੀ ਆਜ਼ਾਦੀ ਕਿਸੇ ਵੀ ਕੀਮਤ 'ਤੇ ਨਹੀਂ। 1947 ਤੋਂ ਪਹਿਲਾਂ ਸਾਨੂੰ ਆਜ਼ਾਦੀ ਅਤੇ ਬਰਾਬਰੀ ਦੇ ਸਮਾਜ ਦੀ ਉਮੀਦ ਤਾਂ ਸੀ ਪਰ ਹੁਣ ਉਨ•ਾਂ ਤਾਂਘਾਂ ਅਤੇ ਉਮੀਦਾਂ ਨੂੰ ਕਾਲੇ ਅੰਗਰੇਜ਼ਾਂ ਨੇ ਕਿਸੇ ਡੂੰਘੇ ਖੂਹ ਵਿੱਚ ਦੱਬ ਦਿੱਤਾ ਹੈ। ਜਿਨ•ਾਂ ਦੇ ਬਾਹਰ ਆਉਣ ਦੀ ਉਮੀਦ ਛੇਤੀ ਕਿਧਰੇ ਨਹੀਂ ਜਾਪਦੀ। ਅਜਿਹੇ ਹਾਲਾਤਾਂ 'ਚ ਗੁਲਾਮ ਮਾਨਸਿਕਤਾ ਨੂੰ ਤਨੋ-ਮਨੋ ਤਿਆਗ ਕੇ ਕਾਲੇ ਅੰਗਰੇਜ਼ਾਂ ਦੀਆਂ ਮੁਫ਼ਤਖੋਰੀਆਂ ਤਿਆਗ ਕੇ ਆਪਣੇ ਹੱਥੀਂ ਮਜ਼ਬੂਤ ਅਤੇ ਆਜ਼ਾਦ ਭਾਰਤ ਸਿਰਜਣ ਦੀ ਲੋੜ ਹੈ। ਜਿਸ ਵਿੱਚ ਭੇਸ਼ ਬਦਲ-ਬਦਲ ਆਉਂਦੇ ਕਾਲੇ ਅੰਗਰੇਜ਼ਾਂ ਲਈ ਜਗ•ਾ ਨਾ ਹੋਵੇ। - 93178-26100 / 98148-26100