26 September 2021

ਭਾਰਤ ਬੰਦ: ਲਾਮਬੰਦੀ ਲਈ ਭਾਕਿਯੂ ਏਕਤਾ ਉਗਰਾਹਾਂ ਵੱਲੋਂ 33 ਪਿੰਡਾਂ ’ਚ ਵਿਸ਼ਾਲ ਮੋਟਰ ਸਾਈਕਲ ਮਾਰਚ

ਮੰਡੀ ਕਿੱਲਿਆਂਵਾਲੀ ਵਿਖੇ ਦਾਣਾ ਮੰਡੀ ’ਚ ਮੋਟਰ ਸਾਇਕਲ ਦੀ ਰਵਾਨਗੀ ਮੌਕੇ ਸੰਬੋਧਨ ਕਰਦੇ ਭਾਕਿਯੂ
ਆਗੂ ਗੁਰਪਾਸ਼ ਸਿੰਘਅਤੇ ਨਾਲ ਭੁਪਿੰਦਰ ਸਿੰਘ ਚੰਨੂ ਅਤੇ ਹੋਰ ਆਗੂ।

* 27 ਨੂੰ ਬਲਾਕ ਪੱਧਰੀ ਸਮਾਗਮ ’ਚ ਕਿਸਾਨ ਅਤੇ ਆਮ ਲੋਕ ਵੱਡੀ ਤਾਦਾਦ ’ਚ ਸ਼ਾਮਲ ਹੋਣ: ਗੁਰਪਾਸ਼ ਸਿੰਘੇਵਾਲਾ

* ਕਾਲੇ ਖੇਤੀ ਕਾਨੂੰਨਾਂ ਨੇ ਹਰੇਕ ਵਿਅਕਤੀ ਦੇ ਜੀਵਨ ’ਤੇ ਆਰਥਿਕ ਅਸਰ ਪਾਉਣਾ ਹੈ: ਭੁਪਿੰਦਰ ਚੰਨੂ


ਇਕਬਾਲ ਸਿੰਘ ਸ਼ਾਂਤ/ਬੁਲੰਦ ਸੋਚ ਬਿਊਰੋ

ਲੰਬੀ: ਭਾਕਿਯੂ ਏਕਤਾ ਉਗਰਾਹਾਂ ਵੱਲੋਂ ਪਰਸੋਂ 27 ਸਤੰਬਰ ਦੇ ‘ਭਾਰਤ ਬੰਦ’ ਦੇ ਕੌਮੀ ਸੱਦੇ ਪ੍ਰਤੀ ਜਾਗਰੂਕਤਾ ਅਤੇ ਜਨਤਕ ਲਾਮਬੰਦੀ ਖਾਤਰ ਲਈ ਅੱਜ ਮੰਡੀ ਕਿੱਲਿਆਂਵਾਲੀ ਤੋਂ ਵਿਸ਼ਾਲ ਮੋਟਰਸਾਇਕਲ ਮਾਰਚ ਕੱਢਿਆ ਗਿਆ। ਸੈਂਕੜੇ ਨੌਜਵਾਨ ਅਤੇ ਕਿਸਾਨਾਂ ’ਤੇ ਆਧਾਰਤ ਮਾਰਚ ਬਲਾਕ ਦੇ 33 ਪਿੰਡਾਂ ਵਿੱਚੋਂ ਲੰਘਿਆ। ਮਾਰਚ ਦੀ ਰਵਾਨਗੀ ਸਮੇਂ ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰੰਘੇਵਾਲਾ ਨੇ ਕਿਹਾ ਕਿ ਕਾਲੇ ਕਾਨੂੰਨਾਂ ਖਿਲਾਫ਼ ਕਿਸਾਨ ਪਿਛਲੇ ਸਾਲ ਤੋਂ ਦਿੱਲੀ ਮੋਰਚੇ ਨੇ ਦੇਸ਼ ਵਿੱਚ ਸਰਕਾਰ ਦੇ ਬਲਬੂਤੇ ’ਤੇ ਕਾਰਪੋਰੇਟ ਘਰਾਨਿਆਂ ਦੀਆਂ ਲੁੱਟਾਂ ਖਿਲਾਫ਼ ਅਲਖ਼ ਜਗਾਈ ਹੈ। ਬੇਹੱਦ ਮੰਦਭਾਗੀ ਗੱਲ ਹੈ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਆਮ ਲੋਕਾਂ ਦੀ ਬਜਾਇ ਪੂੰਜੀਪਤੀਆਂ ਨੂੰ ਮਜ਼ਬੂਤ ਕਰਨ ਦੀ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਸੰਘਰਸ਼ ਨੇ ਦੁਨੀਆਂ ਪੱਧਰ ’ਤੇ ਇਤਿਹਾਸ ਰਚਿਆ ਹੈ। ਉਨਾਂ ਸਭਨਾਂ ਨੂੰ ਭਾਰਤ ਬੰਦ ਦੇ ਸੱਦੇ ਤਹਿਤ 27 ਸਤੰਬਰ ਨੂੰ ਲੰਬੀ ਬੱਸ ਅੱਡੇ ’ਤੇ ਬਲਾਕ ਪੱਧਰੀ ਸਮਾਗਮ ’ਚ ਪੁੱਜਣ ਦਾ ਸੱਦਾ ਦਿੱਤਾ।

 ਜ਼ਿਲਾ ਪੱਧਰੀ ਕਿਸਾਨ ਆਗੂ ਭੁਪਿੰਦਰ ਸਿੰਘ ਚੰਨੂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਨੇ ਹਰੇਕ ਵਿਅਕਤੀ ਦੇ ਜੀਵਨ ’ਤੇ ਆਰਥਿਕ ਅਸਰ ਪਾਉਣਾ ਹੈ, ਇਸ ਲਈ ਆਮ ਲੋਕਾਂ ਨੂੰ ਵੀ ਕਿਸਾਨ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ। ਡਾ. ਹਰਪਾਲ ਸਿੰਘ ਕਿੱਲਿਆਂਵਾਲੀ, ਜਗਸੀਰ ਗੱਗੜ, ਮਨੋਹਰ ਸਿੰਘ ਸਿੱਖੇਵਾਲਾ ਅਤੇ ਨੌਜਵਾਨ ਆਗੂ ਜਗਦੀਪ ਖੁੱਡੀਆਂ ਨੇ ਭਾਕਿਯੂ ਏਕਤਾ ਉਗਰਾਹਾਂ ਵੱਲੋਂ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਜਨਮ ਦਿਨ ਦਿਹਾੜੇ ’ਤੇ ਇਨਕਲਾਬ ਦੇ ਸੂਹੇ ਰੰਗ ਨੂੰ ਹੋਰ ਉੱਚਾ ਚੁੱਕਣ ਲਈ 28 ਸਤੰਬਰ ਨੂੰ ਬਰਨਾਲਾ ਵਿਖੇ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ। ਮੋਟਰ ਸਾਇਕਲ ਮਾਰਚ ਲਈ ਪਿੰਡ ਕਿੱਲਿਆਂਵਾਲੀ, ਖੁੱਡੀਆਂ, ਹਾਕੂਵਾਲਾ ਅਤੇ ਹੋਰਨਾਂ ਪਿੰਡਾਂ ਕਿਸਾਨਾਂ ਲਈ ਵੱਖ-ਵੱਖ ਲੰਗਰ ਲਗਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਕਿਯੂ ਆਗੂ ਦਲਜੀਤ ਸਿੰਘ ਮਿਠੜੀ, ਗੁਰਤੇਜ ਖੁੱਡੀਆਂ, ਦਵਿੰਦਰ ਸਿੰਘ ਮਾਨਾ, ਗੁਰਦੇਵ ਰੋੜਾਂਵਾਲੀ, ਕਾਲਾ ਸਹਿਣਾਖੇੜਾ ਵੀ ਮੌਜੂਦ ਸਨ। 

23 September 2021

कानूनी अवहेलना: आइलेट्स कोचिंग की ओट में धडल्ले से चल रहे गैरकानूनी इमीग्रेशन परामर्श सैंटर


- इमीग्रेशन परामर्श सैंटर संचालकों द्वारा प्रशासन पर इमीग्रेशन नीति का ज्ञान न होने के आरोप


इकबाल सिंह शांत

डबवाली: हरियाणा में प्रशासन की नाक तले आइलेट्स सेंटरों की ओट में खुलेआम गैरकानूनी इमीग्रेशन/वीज़ा /पी.आर सलाह सैंटर खुले हुए हैं। सीमावर्ती शहर डबवाली में दर्जन के करीब आइलेट्स सैंटरों द्वारा खुलेआम सोशल मीडिया, शहर में बड़े-बड़े फ्लेकसों के द्वारा आइलेट्स कोचिंग के साथ साथ विदेश भेजने के दावे किये जा रहे हैं। 99 प्रतिशत आईलैटस सैंटरों के पास इमीग्रेशन परामर्श सैंटर का कोई लाइसेंस नहीं है। जबकि पंजाब और हरियाणा उच्च न्यायालय द्वारा ग़ैर मंजूरशुदा सलाह सैंटर/वीज़ा एजेंटों कि विरूद्ध कानूनी कार्यवाही की सख़्त हिदायतें हैं। सूत्रों के मुताबिक डबवाली के अतिरिक्त यह गैरकानूनी जुगाड़बाज़ी हरियाणा के दूसरे शहरों में भी चलती है। नियमों के मुताबिक तो आईलैटस सैंटर चलाने के लिए सरकार से मंज़ूरी चाहिए। पंजाब के बाद अब हरियाणा के युवक-युवतिओं में भी विदेश जाने का रुझान बढ़ने पर यह सैंटर धड़ाधड़ खुल रहे हैं।

ज़िला सिरसा के उपयुक्त अनीश यादव के मुताबिक जिला सिरसा में वीज़ा परामर्श सलाह आदि सेवाओं के लिए सिर्फ़ एक ही एक राज ग्लोबल ओवरसीज कंसलटेंट ही मंज़ूरशुदा एजेंट है। बड़ा सवाल यह भी है कि जब सरकारी रिकार्ड में सिर्फ़ एक मंज़ूरशुदा एजेंट है तो डबवाली समेत दूसरे शहरों में आइलेट्स सैंटर और वीज़ा/पी.आर. सलाह सैंटर कौन से कानून और किसकी शह पर खुलेआम चल रहे हैं। इनके ख़िलाफ़ कार्यवाही या इनको को लाइसेंस रजिस्ट्रेशन की नीति के अंतर्गत अब तक नोटिस क्यों नहीं जारी किये गए।

दूसरी तरफ़ आइलेट्स और वीज़ा कारोबार के साथ जुड़े लोगों का कहना है कि ज़िला प्रशासन को इमीगे्रशन नीति का कोई ज्ञान नहीं है। जबकि वह तो ख़ुद ही सरकार से रजिस्टर्ड होना चाहते हैं।

उल्लेखनीय है कि इमीगे्रशन मामले केंद्र सरकार के ग्रह और विदेश मंत्रालयों का विषय हैं। कई आइलेट्स कोचिंग सैंटरों-कम-गैरकानूनी वीज़ा/पी.आर. सलाह सैंटरों ने अपनी  वैबसाईटें तक बनवा रखी हैं। जिन पर वीज़ा, पी.आर, रिफ्यूजल सम्बन्धित खुलेआम दावे दर्ज किये हुयें हैं। देश में आर्थिक मंदहाली के बावजूद यह गैरकानूनी सैंटर अपने दफ़्तरों के महंगे किराये अदा करते हुये आर्थिक संपन्नता की ओर बढ़ रहे हैं। इना गैरकानूनी वीज़ा-पी.आर. परामर्श सेंटरों के ज्यादातर ग्राहक नौजवान होते हैं। सूत्रों के अनुसार कई सैंटर तो फाइलें लगाने की तकनीकी जानकारी से अनजान हैं, वह बाहरी एजेंटों या कुछ इमीगे्रशन वैबसाईटों से मोटा कमीशन लेकर वीज़ा फाइलें उनके पास भेज देते हैं। इस कमिशनबाज़ी के खेल में सरकार को आमदन कर का बड़ा चूना लगने का अंदेशा है।

        फ़रीद इंमीगे्रशन कंसलटेंट के एम.डी. अक्षय शर्मा ने दावा किया कि उसके पास केंद्र सरकार का लाइसेंस है। वह 27 नवंबर 2018 से इमीगे्रशन रजिस्ट्रेशन के बारे ज़िला सिरसा प्रशासन के साथ कागज़ी पत्र और निजी तौर पर कई संपर्क कर चुका है। उसे आज तक नीति के बारे कोई वाजब जानकारी या जवाब नहीं मिला।

        डबवाली में रेड लीफ आइलेट्स सैंटर चलाने वाले जगमीत सिंह का कहना था कि उसको कोई जानकारी नहीं कि वीज़ा सलाह या आईलैटस सैंटर के लाइसेंस के लिए कहाँ अप्लाई करना है। उसने कहा कि डबवाली के सभी आइलेट्स सैंटर ही वीज़ा फाइलें लगाने का काम कर रहे हैं। उसके मुताबिक इंमीग्रेशन परामर्श सैंटर के लिए मंज़ूरी की कोई ज़रूरत नहीं है।

        चैलेंज असैपटर एजुकेशन कंसलटेंट के रछपाल सिंह ने कहा कि वह तो आइलेट्स सैंटर चलाता है। उसने बोर्ड पर वैसे ही लिख रखा है। फिर उसने अंदर के भेद खोलते हुये कहा कि लाइसेंस तो किसी के पास भी नहीं है वह तो एक वैबसाईट अप्लाई बोर्ड के द्वारा फाइल लगवाता है, जहाँ से प्रति फाइल 60 -70 हज़ार रुपए कमीशन मिल जाता है। मंज़ूरी के बारे उसने एक सैंटर वाले मित्र से पूछा था, परन्तु उसने कुछ बताया नहीं।

       आइलेट्स मेड इजी के संचालक परम धुन्ना ने कहा कि उसने इंटरनेट पर इमीगरेशन/वीज़ा सलाह सैंटर के लाइसेंस के जानकारी बारे में बहुत खोज की, परन्तु उसको वहां पर एक भी कानून या नियम नहीं मिला। धुन्ना के अनुसार उसने आर.टी.आई भी लगाई हुई है परन्तु कोई जवाब नहीं आया।

दूसरी ओर सिरसा के उपायुक्त अनीश यादव ने आइलेट्स सैंटरों की ओट में वगैर मंज़ूरी के चल रहे वीज़ा परामर्श सैंटरों की पड़ताल करवा कर कार्यवाही की बात कही। डिप्टी कमिशनर ने अतिरिक्त मुख्य सचिव हरियाणा (ग्रह विभाग) के निर्देशों के हवाले से लोगों को सिर्फ़ मनज़ूरशुदा एजेंटों के द्वारा विदेश जाने की सलाह दी है।

05 September 2021

ਯਾਦਾਂ ਦੇ ਝਰੋਖੇ ਚੋਂ: ਅਜਿਹਾ ਸੀ ਮਜ਼ਦੂਰ ਆਗੂ ਨਾਨਕ ਸਿੰਘ


(ਭਾਗ ਪਹਿਲਾ)

ਇੱਕ ਵਾਰ ਮੈਂ ਉਸਦੇ ਪਿੰਡ  ਸਿੰਘੇਵਾਲਾ ਦੀ ਮੀਟਿੰਗ ਕਰਾਉਣ ਗਿਆ ਸੀ। ਜਦੋਂ ਮੈਂ ਨਾਨਕ ਸਿੰਘ ਦੇ ਘਰ ਗਿਆ ਤਾਂ  ਨਾਨਕ ਦੇ ਘਰ ਵਾਲੇ ਭਰੇ ਪੀਤੇ ਪਏ ਸਨ। ਉਹਨਾਂ ਨੇ ਚਾਹ ਪਾਣੀ ਦੇ ਨਾਲ ਹੀ ਮੇਰੇ ਕੋਲ ਨਾਨਕ ਦੇ ਖਿਲਾਫ ਰੱਜਕੇ ਗੁੱਭ - ਗਲਾਟ ਕੱਢਿਆ। ਪਿੰਡ ਦੀ ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਤੇ ਭਖਵਾ ਮਸਲਾ ਨਾਨਕ ਦੇ ਖਿਲਾਫ ਸੀ। ਮੀਟਿੰਗ  'ਚ ਹਾਜ਼ਰ ਸਾਥੀ ਉਸਤੋਂ ਕਾਫੀ ਔਖੇ ਸੀ।ਪਰ ਉਹ ਸ਼ਾਂਤ ਸੀ। ਗੰਭੀਰ ਸੀ।ਉਹਦਾ ਚਿਹਰਾ ਕਿਸੇ ਵੱਡੀ ਪੀੜ ਨਾਲ ਵਿੰਨ੍ਹਿਆ ਦਿਸਦਾ ਸੀ। ਮੀਟਿੰਗ ਦੇ ਤਹਿ ਸੁਧਾ ਅਜੰਡੇ ਤੋਂ ਪਹਿਲਾਂ ਹਾਜ਼ਰ ਸਾਥੀ ਨਾਨਕ ਦੀ ਕਾਰਵਾਈ ਤੋਂ ਬੇਹੱਦ ਖ਼ਫ਼ਾ ਹਨ। ਕੲੀ ਤਾਂ ਇਹ ਕਹਿਣ ਤੱਕ ਚਲੇ ਗਏ ਕਿ ਇਹਦੇ ਅੰਦਰ ਮਨੁੱਖੀ ਭਾਵਨਾਵਾਂ  ਹੀ ਨਹੀਂ । ਇੱਕ ਸਾਥੀ ਭਰਿਆ ਪੀਤਾ ਬੋਲਿਆ ਕਿ ਜਦੋਂ ਰਾਤ ਨੂੰ ਨਾਨਕ  ਦੇ ਭਤੀਜੇ ਦੀ ਮੌਤ ਹੋਈ ਤਾਂ ਇਹ ਘਰ ਵਿੱਚ ਹੀ ਸੀ। ਰਾਤ ਭਰ ਤਾਂ ਇਹ ਪਰਿਵਾਰ ਦੇ ਨਾਲ ਰਿਹਾ , ਪਰ ਸਵੇਰੇ ਜਵਾਕ ਦੀ ਮਿੱਟੀ ਕਿਉਂਟਣ  ਤੋਂ ਪਹਿਲਾਂ ਹੀ ਬਿਨਾਂ ਦੱਸੇ ਪੁੱਛੇ ਘਰੋਂ ਖਿਸਕ ਗਿਆ। ਇਹਨੇ ਐਡੇ ਵਖਤ 'ਚ  ਕੋਈ ਜ਼ਿੰਮੇਵਾਰੀ ਨਹੀਂ ਹੀ ਸਮਝੀ । ਇਹ ਤਾਂ ਗੈਰ ਜ਼ਿੰਮੇਵਾਰ ਵਿਹਾਰ ਆ । ਇਹਨੂੰ ਕਿਸੇ ਦੇ ਦੁੱਖ਼ ਦਰਦ ਕੋਈ ਪ੍ਰਵਾਹ ਹੀ ਨਹੀਂ। ਇੱਕ ਵਾਰ ਤਾਂ ਮੈਨੂੰ ਵੀ ਲੱਗਿਆ ਕਿ ਇਹ ਤਾਂ ਵਾਕਿਆ ਮਾੜਾ ਹੋਇਆ। ਆਖਰ ਮੈਂ  ਇਸ ਮਸਲੇ ਬਾਰੇ ਨਾਨਕ ਨਾਲ਼ ਅੱਡ ਗੱਲ ਕਰਨ ਦਾ ਕਹਿਕੇ ਸਭਨੂੰ ਹੌਲੀ ਹੌਲੀ ਸ਼ਾਂਤ ਕਰ ਲਿਆ। ਪਰ ਨਾਨਕ ਨਾ ਬੋਲਿਆ।

ਅਗਲੇ ਦਿਨ ਜਦੋਂ ਮੈਂ ਨਾਨਕ ਨਾਲ਼ ਇਸ ਮਸਲੇ ਬਾਰੇ ਗੱਲ ਸ਼ੁਰੂ ਕੀਤੀ ਤਾਂ ਉਹ ਅੱਖਾਂ ਦੇ ਹੰਝੂ ਪਰਲ ਪਰਲ ਵਹਿ ਤੁਰੇ।  ਉਹਦਾ ਗੱਚ ਭਰ ਆਇਆ। ਪਿਛਲੇ  ਵਰ੍ਹਿਆਂ  ਤੋਂ ਉਹਦੇ ਨਾਲ ਨੇੜਿਓ ਵਿਚਰਦਿਆਂ ਮੈਂ ਉਹਦੀ ਇਹ ਹਾਲਤ  ਪਹਿਲੀ ਵਾਰ ਦੇਖੀ ।  ਉਹ ਕਾਫ਼ੀ ਸਮਾਂ ਕੁਝ  ਨਾਂ ਬੋਲਿਆ । ਤੇ ਨਾ ਹੀ ਉਸਨੂੰ ਬੁਲਾਉਣ ਦੀ ਮੇਰੀ ਹਿੰਮਤ ਪਈ। ਕੁੱਝ ਸਮੇਂ ਬਾਅਦ ਜ਼ੋ ਉਸਨੇ ਦੱਸਿਆ ਉਸਦੀ ਖੇਤ ਮਜ਼ਦੂਰਾਂ ਤੇ  ਖੇਤ ਮਜ਼ਦੂਰ ਲਹਿਰ  ਪ੍ਰਤੀ ਅਪਣੱਤ, ਗੰਭੀਰ ਜ਼ਿੰਮੇਵਾਰੀ ,ਸਰੋਕਾਰ ਅਤੇ ਸਮੂਹਿਕ ਹਿੱਤਾਂ ਲਈ ਨਿੱਜੀ ਹਿੱਤਾਂ ਨੂੰ ਕੁਰਬਾਨ ਦੀ ਲਟ -ਲਟ ਬਲ਼ਦੀ ਇਨਕਲਾਬੀ ਭਾਵਨਾ ਦੇ ਸਾਹਮਣੇ ਮੇਰੀਆਂ ਪਲਕਾਂ ਤੇ ਸਿਰ ਆਪ ਮੁਹਾਰੇ ਝੁਕ ਗਿਆ।ਉਹਦਾ ਕਹਿਣਾ ਸੀ ਕਿ " ਉਸ ਦਿਨ ਮਲੋਟ ਬਲਾਕ ਦੇ ਪਿੰਡ ਔਲਖ ਟਿੱਬਾ ਦੇ ਮਜ਼ਦੂਰਾਂ ਦੇ ਇੱਕ ਅਹਿਮ ਮਸਲੇ ਦੇ ਸਬੰਧੀ ਪੁਲਿਸ ਤੇ ਸਿਵਲ ਅਧਿਕਾਰੀਆਂ ਨੇ ਆਉਣਾ ਸੀ । ਮਸਲਾ ਪੇਂਡੂ ਚੌਧਰੀਆਂ ਨਾਲ ਪੂਰੀ ਤਰ੍ਹਾਂ ਅੜਫਸ ਦਾ ਸੀ। ਮੈਂ ਸੋਚਿਆ ਕਿ ਮੇਰੇ ਘਰੇ ਰਹਿਣ ਨਾਲ ਤਾਂ ਇਸ ਬੱਚੇ ਨੇ ਵਾਪਸ ਨਹੀਂ ਆ ਸਕਣਾ।ਪਰ ਜੇਕਰ ਮੈਂ ਉਥੇ ਨਾਂ ਗਿਆ ਤਾਂ ਅਫ਼ਸਰਸ਼ਾਹੀ ਤੇ ਜਗੀਰੂ ਚੌਧਰੀ ਸਾਡੇ ਮਜ਼ਦੂਰਾਂ ਨਾਲ ਧੱਕਾ ਕਰਨਗੇ। ਮੇਰੀ ਹਾਜ਼ਰੀ ਘਰ ਨਾਲ਼ੋਂ ਜ਼ਿਆਦਾ ਉਥੇ ਜ਼ਰੂਰੀ ਹੈ।  ਮੇਰਾ ਉਥੇ ਨਾ ਜਾਣਾ ਸਾਡੇ ਮਜ਼ਦੂਰਾਂ ਦੇ ਹੌਸਲੇ ਕਮਜ਼ੋਰ ਕਰੂਗਾ ਤੇ ਵਿਰੋਧੀਆਂ ਨੂੰ ਮਨ ਮਰਜ਼ੀ ਕਰਨ ਦਾ ਮੌਕਾ ਮਿਲੂ। ਬੱਸ ਇਹੀ ਸੋਚਕੇ ਤੇ ਦਿਲ 'ਤੇ ਪੱਥਰ ਧਰਕੇ ਮੈਂ ਉਧਰ ਨੂੰ ਤੁਰ ਗਿਆ। ਬਾਕੀ ਜ਼ੋ ਫੈਸਲਾ ਜਥੇਬੰਦੀ ਕਰੂ ਮੈਨੂੰ ਉਹ ਮਨਜ਼ੂਰ ਆ.........।" ਮੈਂ ਉਸਨੂੰ ਘੁੱਟਕੇ ਗਲਵੱਕੜੀ 'ਚ ਲੈ ਲਿਆ । ਉਹ ਲੰਮਾ ਸਮਾਂ ਮੇਰੀ ਬੁੱਕਲ ਚ ਸਿਸਕੀਆਂ ਭਰਦਾ ਰਿਹਾ। ਤੇ ਮੈਂ ਖੇਤ ਮਜ਼ਦੂਰ ਲਹਿਰ ਦੀ ਬੁੱਕਲ ਚ ਅਜਿਹੇ ਜੁਝਾਰੂਆਂ ਦੀ ਆਮਦ ਦੀ ਬਦੌਲਤ ਖੇਤ ਮਜ਼ਦੂਰ ਲਹਿਰ ਦੇ ਰੌਸ਼ਨ ਭਵਿੱਖ ਦੇ ਸੁਪਨੇ ਬੁਣਦਾ ਉਸਤੋਂ ਵਿਦਾ ਹੋਇਆ। ਇਉਂ ਨਾਨਕ ਸਿੰਘ ਦੀ ਸੰਘਰਸ਼ਮਈ ਜ਼ਿੰਦਗੀ ਦੇ 18 ਵਰ੍ਹਿਆਂ ਦੌਰਾਨ ਇੱਕ ਨਹੀਂ ਅਨੇਕਾਂ ਅਜਿਹੇ ਮੌਕੇ ਆਏ ਜਦੋਂ ਪਰਿਵਾਰ ਦੇ ਹਿੱਤਾਂ ਤੇ  ਖੇਤ ਮਜ਼ਦੂਰਾਂ ਦੇ ਸਮੂਹਿਕ ਹਿੱਤਾਂ ਚੋ ਇੱਕ ਦੀ ਚੋਣ ਕਰਨ ਦਾ ਸਵਾਲ ਨਾਨਕ ਸਿੰਘ ਦੇ ਸਾਹਮਣੇ ਆਇਆ । ਪਰ ਉਸਨੇ ਹਮੇਸ਼ਾ ਸਮੂਹਿਕ ਹਿੱਤਾਂ ਲਈ ਪਰਿਵਾਰਕ ਹਿੱਤਾਂ ਨੂੰ ਕੁਰਬਾਨ ਕਰਨ ਨੂੰ ਤਰਜੀਹ ਦਿੱਤੀ।  ਸਾਥੀ ਨਾਨਕ ਨੂੰ ਲਾਲ਼ ਸਲਾਮ।

                                                                                                                - ਲਛਮਣ ਸਿੰਘ ਸੇਵੇਵਾਲਾ

                                                                                                                               ਜਨਰਲ ਸਕੱਤਰ, 

                                                                                                            ਪੰਜਾਬ ਖੇਤ ਮਜਦੂਰ  ਯੂਨੀਅਨ