26 September 2020

ਸਲਾਹਾਂ ਤੇ ਮਿਹਣਿਆਂ ਨਾਲ ਕੀਤਾ ਅਮਰਿੰਦਰ ਦੀ ‘ਗੱਡੀ’ ਦਾ ਸਿਆਸੀ ਚੱਕਾ ਜਾਮ


- ਸੁਖਬੀਰ ਨੇ ਪੰਜਾਬ ਨੂੰ ਮੰਡੀ ਬਣਾਉਣ ਐਲਾਨਣ ਦੀ ਸਲਾਹ

- ਹਰਸਿਮਰਤ ਵੱਲੋਂ ਕੈਪਟਨ ਨੂੰ ਆਰਡੀਨੈਂਸ ਬਾਰੇ ਅਗਾਊਂ ਜਾਂਣਕਾਰੀ ਦੇ ਦੋਸ਼

-  ਸੁਖਬੀਰ ਤੇ ਹਰਸਿਮਰਤ ਦੀ ਟਰੈਕਟਰ ’ਤੇ ਆਮਦ, ਵਾਸਪੀ ਲਗਜ਼ਰੀ ਕਾਰ ’ਤੇ

- ਅਕਾਲੀ ਦਲ ਵੱਲੋਂ ਲੰਬੀ ’ਚ ਕੌਮੀ ਸੜਕ ’ਤੇ ਚੱਕਾ ਜਾਮ


ਇਕਬਾਲ ਸ਼ਾਂਤ

ਲੰਬੀ : ਬਾਦਲ ਪਤੀ-ਪਤਨੀ ਜੋੜੀ ਨੇ ਅੱਜ ਘੇਰਵੀਆਂ ਸਲਾਹਾਂ ਤੇ ਸਿੱੱਝਵੇਂ ਮਿਹਣਿਆਂ ਨਾਲ ਅਮਰਿੰਦਰ ਸਿੰਘ ਦੀ ਸੱਤਾਪੱਖੀ ਗੱਡੀ ਦਾ ਸਿਆਸੀ ਚੱਕਾ ਜਾਮ ਕਰ ਰੱਖਿਆ। ਲੰਬੀ ’ਚ ਚੱਕਾ ਜਾਮ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੇਤੀ ਬਿੱਲ ਨੂੰ ਪੰਜਾਬ ’ਚ ਨਾਕਾਬਿਲ ਬਣਾਉਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੂਬਾ ਸਰਕਾਰੀ ਮੰਡੀ ਐਲਾਨਣ ਕੇ ਆਰਡੀਨੈਂਸ ਜਾਰੀ ਕਰਨ ਦੀ ਸਲਾਹ ਦਿੱਤੀ। ਉਥੇ ਹਰਸਿਮਰਤ ਕੌਰ ਨੇ ਮੁੱਖ ਮੰਤਰੀ ਪੰਜਾਬ ਨੂੰ ਖੇਤੀ ਆਰਡੀਨੈਂਸਾਂ ਬਾਰੇ ਨੂੰ ਅਗਸਤ 2019 ਤੋਂ ਜਾਣਕਾਰੀ ਹੋਣ ਦਾ ਵੱਡਾ ਖੁਲਾਸਾ ਕਰਕੇ ਅਮਰਿੰਦਰ ਸਿੰਘ ਨੂੰ ਜਨਤਕ ਜਵਾਬਦੇਹੀ ’ਚ ਫਸਾ ਦਿੱਤਾ। ਹਰਸਿਮਰਤ ਨੇ ਧਰਨੇ ’ਚ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਭੇਜਿਆ ਪੱਤਰ ਵੀ ਵਿਖਾਇਆ। ਜ਼ਿਕਰਯੋਗ ਹੈ ਕਿ ਕੇਂਦਰੀ ਵਜ਼ੀਰੀ ਦੇ ਸਿਆਸੀ ਬੋਝ ਤੋਂ ਫਾਰਗੀ ਮਗਰੋਂ ਦੋਵੇਂ ਆਗੂ ਲਗਾਤਾਰ ਸੂਬਾਈ ਸਿਆਸਤ ਦਾ ਇੱਕਪਾਸੜ ਮਾਹੌਲ ਬਣਾਉਣ ਲਈ ਤਿੱਖੇ ਸੁਰਾਂ ਨਾਲ ਚਹੁੰਪਾਸੇ ‘ਬਾਗੀ’ ਨਿਸ਼ਾਨੇ ਲਗਾ ਰਹੇ ਹਨ। 

ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਟਰੈਕਟਰ ’ਤੇ ਸਵਾਰ ਹੋ ਕੇ ਲੰਬੀ ਨੇੜੇ ਚੱਕਾ ਜਾਮ-ਧਰਨੇ ’ਚ ਸ਼ਾਮਿਲ ਹੋਏ। ਦੋਵੇਂ ਆਗੂ ਪਿੰਡ ਬਾਦਲ ਰਿਹਾਇਸ਼ ਤੋਂ ਟਰੈਕਟਰਾਂ ਦੇ ਵੱਡੇ ਕਾਫਲੇ ਦੀ ਸ਼ਕਲ ’ਚ ਧਰਨੇ ਵਿੱਚ ਪੁੱਜੇ। ਜਦੋਂਕਿ ਧਰਨੇ ਤੋਂ ਬਾਅਦ ਦੋਵੇਂ ਆਗੂ ਲਗਜ਼ਰੀ ਗੱਡੀ ’ਤੇ ਵਾਪਸ ਗਏ। ਕਾਫ਼ਲੇ ’ਚ ਸ਼ਾਮਲ 35 ਟਰੈਕਟਰ ਅਕਾਲੀ ਦਲ ਜਸਮੇਲ ਸਿੰਘ ਮਿਠੜੀ ਦੀ ਤਰੱਦਦ ਸਦਕਾ ਮਿਠੜੀ ਪਿਡੋਂ ਆਏ ਸਨ। 

        ਲੰਬੀ ’ਚ ਕੌਮੀ ਸ਼ਾਹ ਰਾਹ ’ਤੇ ਅਕਾਲੀ ਵਰਕਰਾਂ ਦੇ ਵਿਸ਼ਾਲ ਧਰਨੇ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਬਨਿਟ ਮੀਟਿੰਗ ’ਚ ਸੂਬੇ ਨੂੰ ਬਤੌਰ ਸਰਕਾਰੀ ਮੰਡੀ ਐਲਾਨਣ ਅਤੇ ਬਾਅਦ ’ਚ ਵਿਧਾਨਸਭਾ ਦਾ ਇਜਲਾਸ ਸੱਦ ਕੇ ਆਰਡੀਨੈਂਸ ਲਈ ਬਿੱਲ ਪਾਸ ਕਰਕੇ ਕਾਨੂੰਨ ਬਣਾਇਆ ਜਾਵੇ। ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਜੇਕਰ ਇਹ ਫੈਸਲਾ ਕਾਂਗਰਸ ਸਰਕਾਰ ਨਹੀਂ ਕਰੇਗੀ ਤਾਂ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਗਾਮੀ ਪੀੜੀਆਂ ਦਾ ਭਵਿੱਖ ਪਹਿਲੇ ਹੱਲੇ ਕੀਤਾ ਜਾਵੇਗਾ। 

ਅਕਾਲੀ ਦਲ ਪ੍ਰਧਾਨ ਨੇ ਕੈਪਟਨ ਵੱਲੋਂ ਕਿਸਾਨਾਂ ਦੀ ਭਲਾਈ ਲਈ ਮਗਰਮੱਛ ਦੇ ਹੰਝੂ ਵਹਾਉਣ ਨੂੰ ਵੀ ਬੇਨਕਾਬ ਕੀਤਾ। ਉਨਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਚੋਣ ਮਨੋਰਥ ਪੱਤਰ ਅਨੁਸਾਰ ਸੂਬੇ ਦੇ ਏ.ਪੀ.ਐਮ.ਸੀ. ਐਕਟ ’ਚ ਸੋਧ ਕੀਤੀ ਤੇ ਨਿੱਜੀ ਮੰਡੀਆਂ, ਕਾਂਟਰੈਕਟ ਫਾਰਮਿੰਗ ਅਤੇ ਈ-ਟਰੇਡਿੰਗ ਸ਼ੁਰੂ ਕਰਵਾਈ। 

ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨਾਂ ਪੰਜਾਬ ਦੀ ਧੀ ਵਜੋਂ ਆਪਣਾ ਫਰਜ਼ ਨਿਭਾਇਆ ਹੈ। ਉਨਾਂ ਕੈਪਟਨ ’ਤੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਨ ਦੇ ਦੋਸ਼ ਲਗਾਉਂਦੇ ਕਿਹਾ ਕਿ ਅਮਰਿੰਦਰ ਸਿੰਘ ਨੂੰ ਪਿਛਲੇ ਅਗਸਤ ਤੋਂ ਹੀ ਪਤਾ ਸੀ ਕਿ ਅਜਿਹੇ ਆਰਡੀਨੈਂਸ ਆ ਰਹੇ ਹਨ। ਉਨਾਂ ਕਿਹਾ ਕਿ ਇਸਦਾ ਠੋਸ ਸਬੂਤ ਉਹ ਪੱਤਰ ਹੈ ਜੋ ਉਨਾਂ ਦੀ ਸਰਕਾਰ ਨੂੰ ਮਿਲਿਆ ਪਰ ਉਨਾਂ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਇਸ ਕਦਮ ਦਾ ਵਿਰੋਧ ਕਰਨ ਦੀ ਥਾਂ ਚੁੱਪੀ ਧਾਰੀ ਰੱਖੀ। ਉਨਾਂ ਕਿਹਾ ਕਿ ਦੂਜੇ ਪਾਸੇ ਜਦੋਂ ਮੈਨੂੰ ਮਹਿਸੂਸ ਹੋਇਆ ਕਿ ਕਿਸਾਨਾਂ ਦੇ ਖਦਸ਼ੇ ਦੂਰ ਨਹੀਂ ਕੀਤੇ ਜਾ ਰਹੇ ਤਾਂ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਚਮੁੱਚ ਕਿਸਾਨਾਂ ਦੀ ਚਿੰਤਾ ਹੈ ਤਾਂ ਫਿਰ ਉਨਾਂ ਨੂੰ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇਜਿੰਦਰ ਮਿੱਡੂਖੇੜਾ ਨੇ ਕਿਹਾ ਕਿ ਕਾਂਗਰਸ ਪੱਚੀ ਵਿਅਕਤੀਆਂ ਨੇ ਮਹਿਣਾ ਅਤੇ ਆਧਨੀਆਂ ’ਚ ਸੜਕਾਂ ’ਤੇ ਨਿਗੁਣੇ ਇਕੱਠੇ ਵਾਲੇ ਧਰਨੇ ਲਗਾ ਕੇ ਅਕਾਲੀ ਵਰਕਰਾਂ ਨੂੰ ਲੰਬੀ ’ਚ ਅਕਾਲੀ ਦਲ ਦੇ ਚੱਕਾ ਜਾਮ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ। ਇਸਦੇ ਬਾਵਜੂਦ ਧਰਨੇ ’ਚ ਬੇਮਿਸਾਲ ਇਕੱਠ ਹੋਇਆ। ਇਸ ਮੌਕੇ ਲੰਬੀ ਹਲਕੇ ਵਿਚੋਂ ਵੱਡੀ ਗਿਣਤੀ ਅਕਾਲੀ ਕਾਰਕੁਨ ਸਮੇਤ ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ, ਸਰਕਲ ਪ੍ਰਧਾਨ ਅਵਤਾਰ ਸਿੰਘ ਬਨਵਾਲਾ, ਗੁਰਬਖਸ਼ੀਸ਼ ਸਿੰਘ ਵਿੱਕੀ, ਪੱਪੀ ਤਰਮਾਲਾ, ਕਾਕਾ ਭਾਈਕੇਰਾ, ਬਲਕਰਨ ਸਿੰਘ ਓ.ਐਸ.ਡੀ, ਜਸਮੇਲ ਸਿੰਘ ਮਿਠੜੀ, ਪਵਿੱਤਰਜੋਤ ਲੁਹਾਰਾ, ਹਰਵੀ ਬਾਦਲ, ਅਕਾਸ਼ਦੀਪ ਮਿੱਡੂਖੇੜਾ, ਰਣਯੌਧ ਸਿੰਘ ਲੰਬੀ, ਕੁਲਵੰਤ ਸਿੰਘ ਘੁਮਿਆਰਾ, ਮਨਜੀਤ ਸਿੰਘ ਲਾਲਬਾਈ, ਗੁਰਮੇਲ ਸਿੰਘ ਭਾਟੀ, ਰਾਜਾ ਸਿੰਘ ਮਾਹੂਆਣਾ, ਹਰਮੇਸ਼ ਸਿੰਘ ਖੁੱਡੀਆਂ ਅਤੇ ਸੁਖਮੰਦਰ ਸਿੰਘ ਭਾਟੀ ਵੀ ਮੌਜੁਦ ਸਨ। 

  


   

20 September 2020

ਕਿਸਾਨ ਮੋਰਚੇ ਦੀ ਸੰਘਰਸ਼ੀ ਲੋਅ ਵਿਚੋਂ ਬਾਦਲਾਂ ਲਈ ਉੱਭਰੇ ਭਵਿੱਖੀ ਸਿਆਸਤ ਦੇ ਨਸੀਹਤੀ ਨੁਕਤੇ



* ਕਿਸਾਨੀ ਉਜਾੜੂ ਨੀਤੀਆਂ, ਵਿਸ਼ਵ ਵਪਾਰ ਸੰਸਥਾ ਸਮਝੌਤਾ ਅਤੇ ਨਿੱਜੀਕਰਨ ਖਿਲਾਫ਼ ਹਕੀਕੀ ਡਟਣ ਦਾ ਸੱਦਾ

ਇਕਬਾਲ ਸਿੰਘ ਸ਼ਾਂਤ
ਲੰਬੀ, 19 ਸਤੰਬਰ: ਪਿੰਡ ਬਾਦਲ ਵਿਖੇ ਬਾਦਲ ਹਾਊਸ ਮੂਹਰੇ ਅੱਜ ਪੰਜਵੇਂ ਦਿਨ ਕਿਸਾਨ ਮੋਰਚੇ ਦੀ ਮਘਦੀ ਸੰਘਰਸ਼ੀ ਲੋਅ ਵਿੱਚੋਂ ਬਾਦਲਾਂ ਦੀ ਭਵਿੱਖੀ ਸਿਆਸਤ ਦੇ ਪੰਜਾਬੀਅਤ ਨਾਲ ਜੋੜ-ਮੇਲੇ ਬਣਨ ਬਾਰੇ ਨੁਕਤੇ ਉੱਭਰ ਕੇ ਆਏ। ਜਿਸ ਮੁਤਾਬਕ ਅਕਾਲੀ ਦਲ (ਬ) ਨੂੰ ਸਿੱਧੇ ਤੌਰ 'ਤੇ ਉਹ ਖੇਤੀ ਆਰਡੀਨੈਂਸ/ਬਿੱਲ ਲਿਆਉਣ ਦਾ ਆਧਾਰ ਬਣੀਆਂ ਉਨ•ਾਂ ਸਮੁੱਚੀਆਂ ਨੀਤੀਆਂ ਖ਼ਿਲਾਫ਼ ਹਕੀਕਤੀ ਅਤੇ ਡਟਵੇਂ ਵਿਰੋਧ ਦਾ ਪੈਂਤੜਾ ਲੈਣ ਦੀ ਨਸੀਹਤ ਦਿੱਤੀ ਗਈ। ਨਾਲ ਉਨ•ਾਂ ਸਾਰੀਆਂ ਨੀਤੀਆਂ ਨਾਲੋਂ ਤੋੜ ਵਿਛੋੜੇ ਦਾ ਐਲਾਨ ਕਰਨ, ਜੋ ਕਿਸਾਨੀ ਦੇ ਉਜਾੜੇ ਦਾ ਸਾਧਨ ਬਣੀਆਂ ਹੋਈਆਂ ਹਨ। ਜਿਨ•ਾਂ 'ਚ ਵਿਸ਼ਵ ਵਪਾਰ ਸੰਸਥਾ ਨਾਲ ਕੀਤਾ ਸਮਝੌਤਾ ਅਤੇ ਨਿੱਜੀਕਰਨ ਦੀਆਂ ਨੀਤੀਆਂ ਵੀ ਮੁੱਖ ਤੌਰ 'ਤੇ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਜੇਕਰ ਮੋਰਚੇ ਦੇ ਅਸਲ ਭਾਵ ਮੰਨਿਆ ਜਾਵੇ ਤਾਂ ਦੇਸ਼ ਦੀ ਕਿਰਸਾਨੀ ਨੂੰ ਬਚਾਉਣ ਲਈ ਭਾਕਿਯੂ ਏਕਤਾ ਉਗਰਾਹਾਂ ਦੇ ਜਨਤਕ ਜਥੇਬੰਦਕ ਮੋਰਚੇ ਵੱਲੋਂ ਕਿਸਾਨ ਹਿੱਤਾਂ ਲਈ ਲੰਮੀ ਲੜਾਈ ਲੜਨ ਦੇ ਮੁਦਈ ਅਖਵਾਉਂਦੇ ਬਜ਼ੁਰਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਵਾਲੇ ਅਕਾਲੀ ਦਲ ਨੂੰ ਲੋਕ-ਹਿੱਤਾਂ ਆਧਾਰਤ ਭਵਿੱਖੀ ਰਾਜਨੀਤੀ ਦੇ ਰਾਹ ਪੈਣ ਦਾ ਸੱਦਾ ਦਿੱਤਾ ਗਿਆ ਹੈ। ਅਸਿੱਧੇ ਸ਼ਬਦਾਂ ਵਿੱਚ ਬਾਦਲਾਂ ਨੂੰ ਖੇਤੀ ਬਿੱਲਾਂ ਵਾਲੇ ਮਲੇਰੀਏ ਦੇ ਭਖਵੇਂ ਬੁਖਾਰ ਵਿਚੋਂ ਨਿੱਕਲਣ ਲਈ ਇਹ ਨੁਕਤੇ ਕੂਨੈਣ ਦੀ ਗੋਲੀ ਵਾਂਗ ਹਨ। ਜੇਕਰ ਮੋਰਚੇ ਦੀ ਗੂੰਜਦੀ ਆਵਾਜ਼ ਵਿਚੋਂ ਨਿਕੱਲੇ ਇਸ ਨੁਕਤੇ ਅਤੇ ਨੀਤੀਆਂ ਅਕਾਲੀ ਦਲ ਖਿੜੇ ਮੱਥੇ ਕਬੂਲਦਾ ਹੈ ਤਾਂ ਦੇਸ਼ ਅਤੇ ਪੰਜਾਬ ਦੇ ਇਤਿਹਾਸ ਵਿੱਚ ਲੋਕ-ਲਹਿਰ ਅਤੇ ਜਨਤਕ ਕਿਸਾਨ ਭਲਾਈ ਦਾ ਨਵਾਂ ਰਾਹ ਪੱਧਰਾ ਹੋ ਸਕਦਾ ਹੈ।
ਮੋਰਚੇ ਦੇ ਭਰਵਂ ਇਕੱਠ ਵੱਲੋਂ ਕੈਪਟਨ ਸਰਕਾਰ ਦੁਆਰਾ ਜਾਅਲੀ ਪੈਨਸ਼ਨਾਂ ਲੈਣ ਦੇ ਨਾਂ ਹੇਠ ਮਜ਼ਦੂਰ ਕਿਸਾਨ ਮਰਦ ਔਰਤਾਂ ਤੋਂ ਹਜ਼ਾਰਾਂ ਰੁਪਏ ਵਾਪਸ ਕਰਾਉਣ ਲਈ ਭੇਜੇ ਜਾ ਰਹੇ ਧਮਕੀ ਭਰੇ ਤੇ ਜ਼ਲੀਲ ਕਰੂ ਨੋਟਿਸਾਂ ਦੀ ਤਿੱਖੀ ਨੁਤਕਾਚੀਨੀ ਕਰਦਿਆਂ ਕਾਂਗਰਸ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਭੇਜੇ ਹੋਏ ਨੋਟਿਸ ਵਾਪਸ ਲੈਣ ਦੀ ਮੰਗ ਬਾਰੇ ਮਤਾ ਵੀ ਪਾਸ ਕੀਤਾ ਗਿਆ। ਅੱਜ ਧਰਨੇ ਦੀ ਸ਼ੁਰੂਆਤ ਬੀਤੇ ਕੱਲ• ਮੋਰਚੇ ਦੌਰਾਨ ਖੁਦਕੁਸ਼ੀ ਕਰ ਗਏ ਮਾਨਸਾ ਜ਼ਿਲ•ੇ ਦੇ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਲਈ ਸਰਕਾਰੀ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਪੀੜਤ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਕੇ ਕੀਤੀ ਗਈ। ਮੋਰਚੇ ਦੀ ਅਗਵਾਈ ਕਰ ਰਹੀ ਕਾਰਜਕਾਰੀ ਸੂਬਾ ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ ਤੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਸੰਬੋਧਨ ਦੌਰਾਨ ਕਿਹਾ ਕਿ ਅਕਾਲੀ ਦਲ ਬਾਦਲ ਵੱਲੋਂ ਖੇਤੀ ਆਰਡੀਨੈਂਸ ਲਿਆਉਣ ਦਾ ਆਧਾਰ ਬਣੀਆਂ ਉਹਨਾਂ ਸਮੁੱਚੀਆਂ ਨੀਤੀਆਂ ਖ਼ਿਲਾਫ਼ ਹਕੀਕੀ ਤੇ ਡਟਵੇਂ ਵਿਰੋਧ ਦਾ ਪੈਂਤੜਾ ਲੈ ਕੇ ਇਨ•ਾਂ ਨੀਤੀਆਂ ਨਾਲੋਂ ਤੋੜ ਵਿਛੋੜੇ ਦਾ ਐਲਾਨ ਕਰੇ ਜੋ ਕਿਸਾਨੀ ਦੇ ਉਜਾੜੇ ਦਾ ਸਾਧਨ ਬਣੀਆਂ ਹੋਈਆਂ ਹਨ, ਜਿਨ•ਾਂ 'ਚ ਵਿਸ਼ਵ ਵਪਾਰ ਸੰਸਥਾ ਨਾਲ ਕੀਤਾ ਸਮਝੌਤਾ ਅਤੇ ਨਿੱਜੀਕਰਨ ਦੀਆਂ ਨੀਤੀਆਂ ਸ਼ਾਮਲ ਹਨ। ਧਰਨੇ ਨੂੰ ਨੌਜਵਾਨ ਕਿਸਾਨ ਆਗੂ ਰਾਜਵਿੰਦਰ ਸਿੰਘ ਰਾਮਨਗਰ ਤੇ ਅਜੇਪਾਲ ਸਿੰਘ ਘੁੱਦਾ, ਅਮਰਜੀਤ ਸਿੰਘ ਸੈਦੋਕੇ, ਰਾਮ ਸਿੰਘ ਭੈਣੀਬਾਘਾ, ਹਰਜਿੰਦਰ ਸਿੰਘ ਬੱਗੀ, ਪਰਮਜੀਤ ਕੌਰ ਪਿੱਥੋਂ, ਕੁਲਦੀਪ ਕੌਰ ਕੁੱਸਾ, ਸੁਖਮੰਦਰ ਸਿੰਘ ਵਜੀਦਕੇ, ਪੂਰਨ ਸਿੰਘ ਦੋਦਾ, ਸਰਬਜੀਤ ਸਿੰਘ ਮੋੜ, ਅਧਿਆਪਕ ਆਗੂ ਦਿਗਵਿਜੇ ਪਾਸ ਸ਼ਰਮਾ ਤੇ ਸੁਖਵਿੰਦਰ ਸਿੰਘ ਸੁੱਖੀ, ਦੀਦਾਰ ਸਿੰਘ ਮੁੱਦਕੀ, ਆਰ.ਐਮ.ਪੀ. ਡਾਕਟਰ ਯੂਨੀਅਨ ਦੇ ਆਗੂ ਗੁਰਦੀਪ ਸਿੰਘ, ਜਮਹੂਰੀ ਕਿਸਾਨ ਸਭਾ ਦੇ ਆਗੂ ਦਰਸ਼ਨ ਸਿੰਘ, ਖੇਤ ਮਜ਼ਦੂਰ ਆਗੂ ਕਾਲਾ ਸਿੰਘ ਖੂਨਣ ਖੁਰਦ ਆਦਿ ਆਗੂਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਆਖਿਆ ਕਿ ਆਰਡੀਨੈਂਸਾਂ ਨੂੰ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਹਨਾਂ ਜ਼ੋਰ ਦੇ ਕੇ ਆਖਿਆ ਕਿ ਕਾਂਗਰਸ ਸਮੇਤ ਐਨ.ਡੀ.ਏ. ਦੀਆਂ ਵਿਰੋਧੀ ਵੱਖ-ਵੱਖ ਮੌਕਾਪ੍ਰਸਤ ਸਿਆਸੀ ਪਾਰਟੀਆਂ ਭਾਵੇਂ ਅੱਜ ਇਹਨਾਂ ਆਰਡੀਨੈਂਸਾਂ ਖਿਲਾਫ਼ ਬੋਲ ਰਹੀਆਂ ਹਨ ਪਰ ਇਹ ਸਭੈ ਪਾਰਟੀਆਂ ਕਿਸਾਨ ਵਿਰੋਧੀ ਨੀਤੀਆਂ 'ਤੇ ਇੱਕਮੱਤ ਹਨ, ਇਸ ਲਈ ਕਿਸਾਨਾਂ ਨੂੰ ਇਹਨਾਂ ਤੋਂ ਖ਼ਬਰਦਾਰ ਰਹਿਣ ਦੀ ਲੋੜ ਹੈ।
ਬਾਦਲ ਹਾਊਸ ਮੂਹਰੇ ਕਿਸਾਨ ਔਰਤਾਂ ਵੀ ਵੱਡੀ ਤਦਾਦ 'ਚ ਸ਼ਾਮਲ ਹੋ ਰਹੀਆਂ ਹਨ। ਨੌਜਵਾਨ, ਖੇਤ ਮਜ਼ਦੂਰ, ਆਰ.ਐਮ.ਪੀ. ਡਾਕਟਰ, ਅਧਿਆਪਕ ਤੇ ਠੇਕਾ ਮੁਲਾਜ਼ਮਾਂ ਸਮੇਤ ਵੱਖ-ਵੱਖ ਵਰਗਾਂ ਦੇ ਲੋਕ ਵੀ ਜਥਿਆਂ ਦੇ ਰੂਪ 'ਚ ਪਹੁੰਚ ਕੇ ਕਿਸਾਨ ਮੋਰਚੇ ਨੂੰ ਤਾਕਤ ਤੇ ਉਤਸ਼ਾਹ ਬਖ਼ਸ਼ ਰਹੇ ਹਨ। ਅੱਜ ਡੀ.ਟੀ.ਐਫ. ਦੀ ਅਗਵਾਈ ਹੇਠ ਅਧਿਆਪਕਾਂ ਦੇ ਵੱਡੇ ਜਥੇ ਵੱਲੋਂ ਬਠਿੰਡਾ ਤੋਂ ਬਾਦਲ ਤੱਕ ਮੋਟਰਸਾਈਕਲ ਮਾਰਚ ਕਰਕੇ ਕਿਸਾਨ ਮੋਰਚੇ 'ਚ ਸ਼ਮੂਲੀਅਤ ਕੀਤੀ ਗਈ।

19 September 2020

ਖੇਤੀ ਬਿੱਲ: ਕਿਸਾਨ ਸੰਘਰਸ਼ ਦੀ ਹਮਾਇਤ ’ਚ ਨਿੱਤਰਿਆ ਸਿਆਸਤ ਦਾ ਬਾਬਾ ਬੋਹੜ


ਸਮੂਹ ਪੰਜਾਬੀਆਂ ਤੇ ਸਿਆਸੀ ਧਿਰਾਂ ਨੂੰ ਸੰਘਰਸ਼ ’ਚ ਕਿਸਾਨਾਂ ਦਾ ਡੱਟਵਾਂ ਸਾਥ ਦੇਣ ਦੀ ਅਪੀਲ 

- ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਪਾਰਟੀ ਦਾ ਝੰਡਾ ਲਹਿਰਾਉਂਦਿਆਂ ਵੇਖ ਖੁਸ਼ੀ ਹੋਈ: ਬਾਦਲ

ਇਕਬਾਲ ਸਿੰਘ ਸ਼ਾਂਤ

ਲੰਬੀ: ਸ਼ੋ੍ਰਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਦੇਸ਼ ਦੇ ਸਭ ਤੋਂ ਵਢੇਰੀ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਵੀ ਸਿੱਧੇ ਤੌਰ ’ਤੇ ਕਿਸਾਨ ਸੰਘਰਸ਼ ਵਿੱਚ ਉੱਤਰ ਆਏ। ਉਨਾਂ ਸਮੂਹ ਪੰਜਾਬੀਆਂ ਅਤੇ ਸਿਆਸੀ ਪਾਰਟੀਆਂ ਨੂੰ ਨਿਆਂ ਲਈ ਇਸ ਸੰਘਰਸ਼ ਵਿੱਚ ਕਿਸਾਨਾਂ ਦਾ ਡੱਟ ਕੇ ਸਾਥ ਦੇਣ ਦੀ ਅਪੀਲ ਕੀਤੀ। ਬਾਲਾਸਰ ਤੋਂ ਜਾਰੀ ਇੱਕ ਬਿਆਨ ਵਿੱਚ ਸ੍ਰੀ ਬਾਦਲ ਨੇ ਕੇਂਦਰ ਸਰਕਾਰ ਵਿਚੋਂ ਬਾਹਰ ਆਉਣ ਤੇ ਕਿਸਾਨਾਂ ਲਈ ਡੱਟਣ ਦੇ ਫੈਸਲੇ ਨੂੰ ਪਾਰਟੀ ਦੇ ਸਿਧਾਂਤਾਂ ਲਈ ਡੱਟਣ ਦੇ ਲੰਬੇ ਇਤਿਹਾਸ ਦਾ ਇਕ ਮਾਣਮੱਤਾ ਤੇ ਇਤਿਹਾਸਕਪਲ ਕਰਾਰ ਦਿੱਤਾ ਤੇ ਕਿਹਾ ਕਿ ਜਦੋਂ ਵੀ ਲਕੀਰ ਖਿੱਚੀ ਜਾਂਦੀ ਹੈ ਤੇ ਪਾਰਟੀ ਹਮੇਸ਼ਾ ਲੋਕਾਂ ਵੱਲ ਹੁੰਦੀ ਹੈ।

ਉਨਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਅਤੇ ਦੇਸ਼ ਦੇ ਹੋਰ ਭਾਗਾਂ ਦੇ ਕਸੂਤੇ ਫਸੇ ਕਿਸਾਨਾਂ ਨੂੰ ਬਚਾਉਣ ਵਾਸਤੇ ਲਏ ਮਜ਼ਬੂਤ ਤੇ ਸਿਧਾਂਤਕ ਸਟੈਂਡ ‘ਤੇ ਬੇਹੱਦ ਤਸੱਲੀ ਤੇ ਮਾਣ ਮਹਿਸੂਸ ਕੀਤਾ। ਸ੍ਰੀ ਬਾਦਲ ਨੇ ਕਿਹਾ ਕਿ ਮੈਨੂੰ ਖੁਸ਼ੀ ਤੇ ਮਾਣ ਹੈ ਕਿ ਜਦੋਂ ਵੀ ਲੋੜ ਪਈ ਤਾਂ ਮੇਰੀ ਪਾਰਟੀ ਨੇ ਹਮੇਸ਼ਾ ਕਿਸਾਨਾਂ ਤੇ ਸਮਾਜ ਦੇ ਹੋਰ ਦਬੇ ਕੁਚਲੇ ਵਰਗਾਂ ਲਈ ਿਨਆਂ ਦਾ ਝੰਡਾ ਬੁਲੰਦ ਕੀਤਾ ਹੈ। ਇਹ ਝੰਡਾ ਅਕਾਲੀ ਦਲ ਦੇ ਸਭਿਆਚਾਰ ਤੇ ਮੁਹਿੰਮਾਂ ਦੀ ਪਛਾਣ ਹੈ ਤੇ ਇਹ ਹਮੇਸ਼ਾ ਲਹਿਰਾਉਂਦਾ ਹੋਇਆ ਬਹੁਤ ਮਾਣਮੱਤਾ ਮਹਿਸੂਸ ਹੈ। 

   ਸ੍ਰੀ ਬਾਦਲ ਨੇ ਕਿਹਾ ਕਿ ਕਿਸਾਨਾਂ ਦੇ ਮੁੱਦੇ ਹਮੇਸ਼ਾ ਕੌਮੀ ਹਿੱਤਾਂ ਨਾਲ ਜੁੜੇ ਹੁੰਦੇ ਹਨ। ਖੇਤੀਬਾੜੀ ਸਾਡੇ ਅਰਥਚਾਰੇ ਦੀ ਰੀੜ ਦੀ ਹੱਡੀ ਹੈ। ਜੇਕਰ ਕਿਸਾਨ ਤੇ ਖੇਤੀਬਾੜੀ ਅਰਥਚਾਰਾ ਮਾਰ ਸਹਿੰਦਾ ਹੈ ਤਾਂ ਫਿਰ ਵਪਾਰ ਤੇ ਉਦਯੋਗ ਸਮੇਤ ਸਾਰਾ ਅਰਥਚਾਰਾ ਮਾਰ ਹੇਠ ਆ ਜਾਂਦਾ ਹੈ। ਉਹਨਾਂ ਕਿਹਾ ਕਿ ਅਕਾਲੀਆਂ ਦਾ ਹਮੇਸ਼ਾ ਅਹੁਦਿਆਂ ਦੀ ਖਿੱਚ ਤਿਆਗਣ ਤੇ ਸਿਧਾਂਤਾਂ ਲਈ ਡੱਟਣ ਦਾ ਇਤਿਹਾਸ ਰਿਹਾ ਹੈ। ਅਹੁਦਿਆਂ ਦੀ ਖਿੱਚ ਇਕ ਅਕਾਲੀ ਲਈ ਕੁਝ ਵੀ ਨਹੀਂ। ਅਣਗਿਣਤ ਵਾਰ ਜਿਵੇਂ ਕਿ ਐਮਰਜੰਸੀ ਦੌਰਾਨ ਅਸੀਂ ਬੇਇਨਸਾਫੀ ਖਿਲਾਫ ਚੁੱਪ ਰਹਿਣ ਦੀ ਕੀਮਤ ਵਜੋਂ ਕੀਤੀ ਅਹੁਦਿਆਂ ਦੀ ਪੇਸ਼ਕਸ਼ ਹਮੇਸ਼ਾ ਠੁਕਰਾਈ ਹੈ। ਪਰ ਅਸੀਂ ਇਹ ਅਹੁਦੇ ਠੁਕਰਾ ਕੇ ਹਮੇਸ਼ਾ ਦੇਸ਼ ਤੇ ਸਿਧਾਂਤਾਂ ਲਈ ਡਟੇ ਹਾਂ ਤੇ ਇਸ ਲਈ ਜੇਲਾਂ ਵਿਚ ਡੱਕੇ ਗਏ ਹਾਂ। ਰਵਾਇਤ ਹਮੇਸ਼ਾ ਜਿਉਂਦੀ ਰਹਿੰਦੀ ਹੈ।

       ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਦਸ਼ਾ ਬਹੁਤ ਤਰਸਯੋਗ ਬਣੀ ਹੋਈ ਹੈ। ਜਦੋਂ ਵੀ ਦੇਸ਼ ਨੂੰ ਸੋਕਾ ਪੈਣ ਦਾ ਸਾਹਮਣਾ ਕਰਨਾ ਤੇ ਇਹ ਹੋਰ ਦੇਸ਼ਾਂ ‘ਤੇ ਨਿਰਭਰ ਹੋਇਆ ਤਾਂ ਪੰਜਾਬ ਦੇ ਕਿਸਾਨ ਹਮੇਸ਼ਾ ਦੇਸ਼ ਦੇ ਬਚਾਅ ਵਿਚ ਆਏ ਹਨ। ਉਹਨਾਂ ਨੇ ਅਜਿਹਾ ਕਰਨ ਵੇਲੇ ਆਪਣੇ ਕੁਦਰਤੀ ਸਰੋਤ ਪਾਣੀ ਦੇ ਪੱਧਰ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਦੀ ਕੁਰਬਾਨ ਕਰ ਦਿੱਤੀ। ਹੁਣ ਕਿਸਾਨਾਂ ਲਈ ਖੜਨ ਦੀ ਵਾਰੀ ਦੇਸ਼ ਦੀ ਹੈ।

        ਸ੍ਰੀ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਿਲੱਖਣ ਤੇ ਮਾਣ ਮੱਤਾ ਵਿਰਸਾ ਅੱਗੇ ਲਿਜਾਇਆ ਜਾਵੇਗਾ। ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਡੱਟ ਕੇ ਖੜੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪਾਰਟੀ ਦਾ ਦਬੇ ਕੁਚਲਿਆਂ, ਲੋੜਵੰਦਾਂ ਤੇ ਲੁੱਟੀਆਂ ਖਸੁੱਟੀਆਂ ਗਈਆਂ ਜਮਾਤਾਂ ਦੇ ਲਈ ਲੜਨ ਦਾ ਮਾਣ ਮੱਤੇ ਤੇ ਸਦੀ ਪੁਰਾਣਾ ਵਿਰਸਾ ਸੁਰੱਖਿਅਤ ਹੱਥਾਂ ਵਿਚ ਹੈ। ਅਕਾਲੀ ਦਲ ਨੇ ਹਮੇਸ਼ਾ ਸਹੀ ਅਧਿਕਾਰਾਂ ਦੀ ਰਾਖੀ ਵਾਸਤੇ ਆਪਣੀ ਆਵਾਜ਼ ਬੁਲੰਦ ਕਰਨ ਦੀਆਂ ਪੰਥਕ ਰਵਾਇਤਾਂ ਨੂੰ ਬੁਲੰਦ ਰੱਖਿਆ ਹੈ ਅਤੇ ਸਾਡੀ ਮੰਤਰੀ ਵੱਲੋਂ ਕਿਸਾਨਾਂ ਦੇ ਹਿੱਤਾਂ ਲਈ ਲੜਨ ਵਾਸਤੇ ਕੇਂਦਰ ਸਰਕਾਰ ਤੋਂ ਅਸਤੀਫਾ ਦੇਣ ਮਗਰੋਂ, ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਇਹ ਰਵਾਇਤ ਮਜ਼ਬੂਤੀ ਨਾਲ ਤੇ ਬਿਨਾਂ ਕਿਸੇ ਸਮਝੌਤੇ ‘ਤੇ ਅੱਗੇ ਲਿਜਾਈ ਜਾਵੇਗੀ।

       ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਵਿਚ ਇਕਲੌਤੀ ਪ੍ਰਤੀਨਿਧ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਦੇ ਉਸ ਲਈ ਕੋਈ ਵੀ ਚੀਜ਼ ਸਿਧਾਂਤਾਂ ਅਤੇ ਲੋਕਾਂ ਖਾਸ ਤੌਰ ‘ਤੇ ਕਿਸਾਨਾਂ, ਖੇਤ ਮਜ਼ਬੂਤਾਂ ਤੇ ਹੋਰ ਗਰੀਬ ਵਰਗਾਂ, ਜੋ ਆਪਣੇ ਅਧਿਕਾਰਾਂ ਲਈ ਲੜ ਰਹੇ ਹਨ, ਦੇ ਹਿੱਤਾਂ ਨਾਲੋਂ ਵੱਧ ਕੇ ਨਹੀਂ ਹੈ। ਉਹਨਾਂ ਕਿਹਾ ਕਿ ਮੇਰੇ ਕੋਲ ਇਹ ਦੱਸਣ ਲਈ ਸ਼ਬਦ ਨਹੀਂ ਹਨ ਕਿ ਮੇਰੀ ਪਾਰਟੀ ਦੇ ਇਸ ਫੈਸਲੇਤ ੋਂ ਮੈਂ ਕਿੰਨੀ ਖੁਸ਼ੀ ਤੇ ਮਾਣ ਮਹਿਸੂਸ ਕਰ ਰਿਹਾ ਹਾਂ।

         ਸ੍ਰੀ ਬਾਦਲ ਨੇ ਹਰਸਿਮਰਤ ਕੌਰ ਬਾਦਲ ਨੂੰ ਕਿਸਾਨਾਂ ਲਈ ਦਲੇਰੀ ਨਾਲ ਬੋਲਣ ਤੇ ਉਹਨਾਂ ਨਾਲ ਉਹਨਾਂ ਦੀ ‘ਭੈਣ ਤੇ ਧੀ‘ ਵਜੋਂ ਖੜੇ ਹੋਣ ਦਾ ਵਾਅਦਾ ਕਰਨ ਦੀ ਵੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਇਸੇ ਦੀ ਆਸ ਲੋਕ ਅਕਾਲੀ ਲੀਡਰਸ਼ਿਪ ਤੋਂ ਕਰਦੇ ਹਨ ਤੇ ਮੈਨੂੰ ਇਸ ‘ਤੇ ਬਹੁਤ ਤਸੱਲੀ ਹੈ ਤੇ ਮਾਣ ਹੈ ਕਿ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਲੋਕਾਂ ਖਾਸ ਤੌਰ ‘ਤੇ ਕਿਸਾਨਾਂ ਦੀਆਂ ਆਸਾਂ ‘ਤੇ ਇਸ ਲੋੜ ਵੇਲੇ ਖਰੀ ਉਤਰੀ ਹੈ। ਸ੍ਰੀ ਬਾਦਲ ਨੇ ਪਾਰਟੀ ਦੀ ਕੋਰ ਕਮੇਟੀ ਨੂੰ ਵੀ ਇਸ ਦਲੇਰਾਨਾ, ਇਤਿਹਾਸ ਤੇ ਸਿਧਾਂਤਕ ਸਟੈਂਡ ਦੀ ਵਧਾਈ ਦਿੱਤੀ ਤੇ ਉਸਦੀ ਸ਼ਲਾਘਾ ਕੀਤੀ।

         ਸ੍ਰੀ ਬਾਦਲ ਨੇ ਕਿਹਾ ਕਿ ਕਿਸਾਨਾਂ ਦੀ ਜਿਣਸ ਦੇ ਮੰਡੀਕਰਣ ਵਾਸਤੇ ਕਾਨੂੰਨ ਵਾਸਤੇ ਜ਼ਿਆਦਾ ਵਿਸਥਾਰਿਤ ਸਲਾਹ ਮਸ਼ਵਰਾ ਹੋਣਾ ਚਾਹੀਦਾ ਸੀ ਖਾਸ ਤੌਰ ‘ਤੇ ਕਿਸਾਨਾਂ ਤੇ ਹੋਰ ਹਿੱਸੇਦਾਰਾਂ ਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਪਾਰਟੀ ਜੋ ਹਮੇਸ਼ਾ ਕਿਸਾਨਾਂ ਦੀ ਆਵਾਜ਼ ਰਹੀਆਂ ਨਾਲ ਇਸਦੀ ਚਰਚਾ ਕੀਤੀ ਜਾਣੀ ਚਾਹੀਦੀ ਸੀ। ਉਹਨਾਂ ਇਸ ਗੱਲ ‘ਤੇ ਤਸੱਲੀ ਪ੍ਰਗਟ ਕੀਤੀ ਕਿ ਲੋਕਾਂ ਦੇ ਇਕ ਹੰਢੇ ਹੋਏ ਪ੍ਰਤੀਨਿਧ ਵਜੋਂ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੀਆਂ ਭਾਵਨਾਵਾਂ ਕੇਂਦਰ ਸਰਕਾਰ ਤੱਕ ਪਹੁੰਚਾਉਣ ਦਾ ਯਤਨ ਕੀਤਾ ਤੇ ਉਸਨੂੰ ਮਨਾਉਣ ਤੇ ਇਹ ਬਿੱਲ ਕਿਸਾਨਾਂ ਨਾਲ ਸਲਾਹ ਮਸ਼ਵਰੇ ਵਾਸਤੇ ਸੰਸਦ ਮੈਂਬਰਾਂ ਦੀ ਸਰਬ ਪਾਰਟੀ ਸਲੈਕ ਕਮੇਟੀ ਕੋਲ ਭੇਜਣ ਲਈ ਪੂਰਾ ਜ਼ੋਰ ਲਗਾਇਆ। ਉਹਨਾਂ ਕਿਹਾ ਕਿ ਪਾਰਟੀ ਨੇ ਕਿਸਾਨਾਂ ਦੇ ਹਿੱਤਾਂ ਦਾ ਧਿਆਨ ਰੱਖਣ ਵਾਸਤੇ ਕੋਈ ਢੁਕਵਾਂ ਹੱਲ ਕੱਢੇ ਜਾਣ ਲਈ ਪੁਲ ਵਜੋਂ ਕੰਮ ਕਰਨ ਦਾ ਯਤਨ ਕੀਤਾ। ਉਹਨਾਂ ਕਿਹਾ ਕਿ ਮੈਨੂੰ ਖੁਸ਼ੀਹੈ ਕਿ ਜਦੋਂ ਅਜਿਹਾ ਸੰਭਵ ਨਜ਼ਰ ਨਹੀਂ ਅਿਆ ਤਾਂ ਫਿਰ ਇਕ ਲਕੀਰ ਖਿੱਚਣੀ ਪਈ ਤੇ ਸ਼੍ਰੋਮਣੀ ਅਕਾਲੀ ਦਲ ਲਕੀਰ ਦੇ ਸਹੀ ਪਾਸੇ ਨਜ਼ਰ ਆਇਆ ਤੇ ਉਸਨੇ ਉਹੀ ਕੀਤਾ ਜੋ ਕਿ ਮਾਣ ਭਰਿਆ ਵਿਰਸਾ ਮੰਗ ਕਰਦਾ ਹੈ, ਸਰਕਾਰ ਤੋਂ ਅਸਤੀਫਾ ਦੇ ਦਿੱਤਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਅਜਿਹੇ ਫੈਸਲੇ ਦਾ ਹਿੱਸਾ ਨਹੀਂ ਹੋ ਸਕਦਾ ਜੋ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਹੋਵੇ।

15 September 2020

ਬਾਦਲ ਅਤੇ ਪਟਿਆਲਾ ’ਚ ਭਲਕੇ ਮਨਾਇਆ ਜਾਵੇਗਾ ਗੁਰਸ਼ਰਨ ਭਾਜੀ ਦਾ ਜਨਮ ਦਿਹਾੜਾ


ਇਕਬਾਲ ਸਿੰਘ ਸ਼ਾਂਤ

ਡੱਬਵਾਲੀ, 15 ਸਤੰਬਰ: ਸ਼ੋ੍ਰਮਣੀ ਨਾਟਕਕਾਰ ਗੁਰਸ਼ਰਨ ਭਾਜੀ ਦਾ 91ਵਾਂ ਜਨਮ ਦਿਹਾੜਾ ਪਿੰਡ ਬਾਦਲ ਅਤੇ ਪਟਿਆਲਾ ’ਚ ਕਿਸਾਨੀ ਘੋਲ, ਕਲਾ ਅਤੇ ਕਲਮ ਦੀ ਜੋਟੀ ਦਾ ਵਿਲੱਖਣ ਸੁਮੇਲ ਹੋ ਨਿੱਬੜੇਗਾ। ਪੰਜਾਬ ਲੋਕ ਸੱਭਿਆਚਾਰਕ ਮੰਚ ( ਪਲਸ ਮੰਚ ) ਵੱਲੋਂ ਕੱਲ 16 ਸਤੰਬਰ ਨੂੰ ਭਾਕਿਯੂ (ਏਕਤਾ) ਉਗਰਾਹਾਂ ਦੇ ਪਟਿਆਲਾ ਅਤੇ ਬਾਦਲ ਵਿਖੇ ਚੱਲ ਰਹੇ ਕਿਸਾਨ ਮੋਰਚਿਆਂ  ਦੌਰਾਨ ਸ਼੍ਰੋਮਣੀ ਨਾਟਕਕਾਰ ਗੁਰਸ਼ਰਨ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ। ਮੰਚ ਦੇ ਪ੍ਰਧਾਨ ਅਮਲੋਕ ਸਿੰਘ ਨੇ ਦੱਸਿਆ ਕਿ ਨਾਟਕ ਅਤੇ ਗੀਤ ਸੰਗੀਤ ਮੰਡਲੀਆਂ ਨਾਟਕਾਂ ਗੀਤਾਂ ਅਤੇ ਵਿਚਾਰ ਚਰਚਾ ਰਾਹੀਂ ਗੁਰਸਰਨ ਸਿੰਘ ਵੱਲੋਂ ਰੰਗ ਮੰਚ ਅਤੇ ਮਿਹਨਤਕਸ ਲੋਕਾਂ ਦੀ ਜੋਟੀ ਮਜਬੂਤ ਕਰਨ ਲਈ ਘਾਲੀ ਘਾਲਣਾ ਨੂੰ ਸਿਜਦਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 16 ਸਤੰਬਰ ਤੋਂ 28 ਸਤੰਬਰ ਤੱਕ ਪਲਸ ਮੰਚ ਲੋਕ ਪੱਖੀ ਰੰਗ ਮੰਚ ਸਮਾਗਮਾਂ ਦੀ ਲੜੀ ਚਲਾ ਰਿਹਾ ਹੈ। ਗੁਰਸ਼ਰਨ ਸਿੰਘ ਭਾਜੀ ਨੇ ਜੀਵਨ ਚਰਚਿਤ ਟੀ.ਵੀ ਨਾਟਕ ਭਾਈ ਮੰਨਾ ਸਿੰਘ ਸਮੇਤ ਚਾਰ ਸੌ ਨਾਟਕ ਲਿਖੇ ਸਨ ਅਤੇ ਬਲਰਾਜ ਸਾਹਨੀ ਪ੍ਰਕਾਸ਼ਨ ਦਾ ਸੰਚਾਲਨ ਵੀ ਕੀਤਾ। 

03 September 2020

पंजाब में 1000 किलोमीटर सड़कों को मिलाकर 18 सड़क परियोजनाओं को मंजूरी

- 1000 किलोमीटर की सड़कों को शामिल करने वाली 18 परियोजनाओं को मंजूरी: हरसिमरत कौर बादल

- आठ सड़क परियोजनाएं बठिंडा और फिरोजपुर जिलों से संबधित

- कहा कि सड़क संपर्क प्रतिष्ठित दिल्ली- अमृतसर- कटरा फोर लेन एक्सप्रेसवे को भी मंजूरी


चंडीगढ़ : केंद्र सरकार ने पंजाब में 1000 किलोमीटर सड़कों को मिलाकर 18 सड़क परियोजनाओं को मंजूरी दी है, जिसके बाद उन्होने तथा शिरोमणी अकाली दल के अध्यक्ष सुखबीर सिंह बादल ने सड़क परिवहन और राजमार्ग मंत्री नितिन गडकरी के पास इस मुददे को उठाया है।  केंद्रीय खाद्य प्रसंस्करण उद्योग मंत्री श्रीमती हरसिमरत कौर बादल ने कहा कि नई सड़कों के निर्माण में ज्यादातर प्रस्ताव अकाली-भाजपा कार्यकाल के दौरान भेजे गए थे लेकिन पिछड़ गए क्योंकि कांग्रेस सरकार ने उन पर कार्रवाई करने में कोई दिलचस्पी नही दिखाई थी। उन्होने कहा कि प्रतिष्ठित दिल्ली-अमृतसर-कटड़ा एक्सप्रेसपे के फोर लेन सड़क संपर्कों को भी मंजूरी दी गई है।

   हरसिमरत कौर बादल ने कहा कि चूंकि इन 18 परियोजनाओं में से आठ फिरोजपुर और बठिंडा संसदीय क्षेत्रों से संबधित हैं, इसीलिए कांग्रेस सरकार ने इस मुददे पर धीमी नीति अपनाई। हालांकि जब लोगों ने हमारा प्रतिनिधित्व किया तब मैने इस मामले को केंद्रीय राजमार्ग मंत्रालय के पास उठाया और सरदार सुखबीर सिंह बादल ने श्री नितिन गडकरी के साथ मीटिंग की ताकि मामलों को मंजूरी देने का अनुरोध किया जा सके। मैं सभी सड़क परियोजनाओं की स्वीकृति के लिए श्री गडकरी की आभारी हूं।

श्रीमती बादल ने कहा कि जिन नई परियोजनाओं को मंजूरी दी गई है उनमें पंजाब में दिल्ली कटड़ा एक्सप्रेसवे के हिस्से शामिल हैं, जिनमें पातड़ा-नकोदर, नकोदर-गुरदासपुर तथा नकोदर-अमृतसर शामिल है। सभी 18 सड़क परियोजनाओं के संबध में विस्तृत परियोजना रिपोर्ट की जा रही है। परियोजनाओं पर काम एक वर्ष के भीतर शुरू होने की संभावना है।

  श्रीमती बादल ने कहा कि बठिंडा और फिरोजपुर संसदीय क्षेत्रों से संबधित परियोजनाअेां में मलौट मंडी-डब्बवाली खंड, सुनाम का फैलाव, सुनाम-भैणी बाघा,भैणी बाघा-कोट शमीर, झोक हरिहर- बूरागुज्जर, रूपाना-मलौट-मंडी डब्बवाली, अबोहर-फाजिल्का, जोधपुरा रोमाणा-मंडी डब्बवाली और मलौट- साधुवाली सड़कें शामिल हैं।

केंद्रीय मंत्री ने कहा कि दिल्ली-अमृतसर-कटरा  एक्सप्रेसवे से संबधित परियोजनाओं में अमृतसर- घुम्मण, घुम्मण-टांडा, अमृतसर-रामदास, होशियारपुर-उना, होशियारपुर- फगवाड़ा, सुनाम-मुणक मंडी, मुणक मंडी-उकलाना और टांडा- होशियारपुर की सड़कें शामिल हैं।