11 October 2014

-ਹਰਿਆਣੇ 'ਚ ਵੀ ਸਿੱਖੀ ਸਿਆਸੀ ਘਾਣ ਵੱਲ - 'ਕਾਂਗਰਸੀ ਰੰਗਾਂ 'ਚ ਰੰਗੇ ਹਰਿਆਣਾ ਕਮੇਟੀ ਸਮਰਥਕਾਂ ਵੱਲੋਂ ਗੈਰ ਸਿੱਖ ਕਾਂਗਰਸ ਉਮੀਦਵਾਰ ਕੇ. ਵੀ ਸਿੰਘ ਸਣੇ ਹੋਰ ਗੈਰ ਸਿੱਖਾਂ ਨੂੰ ਸਿਰੋਪਾਓ

                          

                                    ਇਕਬਾਲ ਸਿੰਘ ਸ਼ਾਂਤ (098148-26100) 

ਡੱਬਵਾਲੀ : ਸਿੱਖ ਪੰਥ ਦੇ ਬੇਹੱਦ ਅਹਿਮ ਰੁਤਬਾ ਰੱਖਦੇ ਸਿਰੋਪਾਓ ਦੇ ਮਾਮਲੇ ' ਨਵਗਠਿਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਕਸ਼ੇ ਕਦਮ 'ਤੇ ਚਲੱਣ ਲੱਗੀ ਹੈ। ਅੱਜ ਡੱਬਵਾਲੀ ਹਲਕੇ ' ਰੋਡ ਸ਼ੋਅ ਮੌਕੇ ਸਿਰੋਪਾਓ ਦੀ ਮਰਿਆਦਾ ਨੂੰ ਖਡਿੰਤ ਕਰਨ ਵੱਖਰੀ ਕਮੇਟੀ ਨੇ ਕੋਈ ਕਸਰ ਨਹੀਂ ਛੱਡੀ। ਅੱਜ ਰੋਡ ਸ਼ੋਅ ਦੌਰਾਨ ਪ੍ਰਬੰਧਕਾਂ ਨੇ ਡੱਬਵਾਲੀ ਸ਼ਹਿਰ ' ਸਰੇਆਮ ਕੌਮੀ ਸੜਕ 'ਤੇ ਗੈਰ ਸਿੱਖ ਕਾਂਗਰਸ ਦੇ ਉਮੀਦਵਾਰ ਡਾ. ਕੇ.ਵੀ. ਸਿੰਘ ਅਤੇ ਹੋਰਨਾਂ ਗੈਰ ਸਿੱਖ ਵਿਅਕਤੀਆਂ ਨੂੰ ਸਿਰੋਪਾਓ ਦੇ ਕੇ ਸਿੱਖ ਪੰਥ ਦੀਆਂ ਰਹੁਰੀਤਾਂ ਪ੍ਰਤੀ ਆਪਣੀ ਅਗਿਆਨਤਾ ਸਬੂਤ ਦਿੱਤਾ। ਸਿੱਖ ਸਿਰਾਪਾਓ ਦੇਣ ਸਮੇਂ ਕਿਸੇ ਸਿੱਖ ਆਗੂ ਨੇ ਇਨ੍ਹਾਂ ਗੈਰ ਸਿੱਖ ਵਿਅਕਤੀਆਂ ਦੇ ਸਿਰ ਢਕਵਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਵੱਖਰੀ ਕਮੇਟੀ ਦੇ ਆਗੂਆਂ ਨੇ ਗੈਰ ਸਿੱਖ ਡਾ. ਕੇ.ਵੀ ਸਿੰਘ ਨੂੰ ਸਿਰੋਪਾਓ ਸਮੇਤ ਡੱਬਵਾਲੀ ਸ਼ਹਿਰ ਦੇ ਬਾਜ਼ਾਰਾਂ ' ਰੋਡ ਸ਼ੋਅ ਕੀਤਾ। ਨਵਗਠਿਤ ਕਮੇਟੀ ਦੇ ਉਕਤ ਕਾਰਨਾਮੇ ਨਾਲ ਸਿੱਖ ਮਨਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਦੱਸਣਯੋਗ ਹੈ ਕਿ ਪੰਜਾਬ ' ਸ਼੍ਰੋਮਣੀ ਅਕਾਲੀ ਦਲ ਦੇ ਜਲਸੇ-ਰੈਲੀਆਂ ਅਤੇ ਆਮ ਸਮਾਗਮਾਂ ' ਸਿਰੋਂ ਮੋਨੇ ਵਿਅਕਤੀਆਂ ਨੂੰ ਸਿਰੋਪਾਓ ਦਿੱਤੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਪੁਰਾਤਨ ਸਮੇਂ ' ਸਿੱਖ ਧਰਮ ਲਈ ਵੱਡੀ ਘਾਲਣਾ ਪਾਉਣ ਵਾਲੇ ਸਾਬਤ ਸੂਰਤ ਸਿੱਖ ਵਿਅਕਤੀਆਂ ਨੂੰ ਸਿਰੋਪਾਓ ਦੇਣ ਦੀ ਰਵਾਇਤ ਸੀ ਪਰ ਹੁਣ ਸਿਆਸਤ ਦੀ ਭੇਟ ਚੜ੍ਹੇ ਸਿੱਖ ਪੰਥ ਮਰਿਆਦਾ ਕਿੱਲੀ ' ਟੰਗ ਕੇ ਰਹਿ ਗਈ ਹੈ

                     ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅਕਾਲੀ ਦਲ ਦੇ ਨਕਸ਼ੇ ਕਦਮ 'ਤੇ ਤੁਰੀ
ਹਰਿਆਣਾ ਸਿੱਖ ਜਾਗ੍ਰਿਤੀ ਰੋਡ ਸ਼ੋਅ ਕਾਂਗਰਸੀ ਸ਼ੋਅ 'ਚ ਤਬਦੀਲ
                                         
                                   
                                        ਇਕਬਾਲ ਸਿੰਘ ਸ਼ਾਂਤ 
ਡੱਬਵਾਲੀ, 10 ਅਕਤੂਬਰ : ਵੱਖਰੀ ਗੁਰਦੁਆਰਾ ਕਮੇਟੀ ਦੇ ਗਠਨ ਦਾ 'ਅਹਿਸਾਨ' ਲਾਹੁਣ ਲਈ ਹਰਿਆਣਵੀ ਸਿੱਖ ਪੂਰੀ ਤਰ੍ਹਾਂ ਕਾਂਗਰਸੀ ਰੰਗਾਂ ' ਰੰਗੇ ਫਿਰਦੇ ਹਨ। ਹਰਿਆਣਵੀ ਸਿੱਖਾਂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਲਾਏ ਆਢੇ ਤਹਿਤ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੈਨਰ ਹੇਠਾਂ ਖੇਤਰ ਦੇ ਸਿੱਖਾਂ ਨੇ ਡੱਬਵਾਲੀ ਹਲਕੇ ਦੇ ਸਿੱਖ/ਪੰਜਾਬੀ ਬੈਲਟ ਦੇ 32 ਪਿੰਡਾਂ ' ਹਰਿਆਣਾ ਸਿੱਖ ਜਾਗ੍ਰਿਤੀ ਰੋਡ ਸ਼ੋਅ ਕਰਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ਼ ਰੱਜ ਕੇ ਭੜਾਸ ਕੱਢੀ। ਸਿੱਖ ਹਿੱਤਾਂ ਦੇ ਨਾਂਅ 'ਤੇ ਕੱਢਿਆ ਇਹ ਰੋਡ ਸ਼ੋਅ ਪੂਰੀ ਤਰ੍ਹਾਂ ਸਿਆਸਤ ਨਾਲ ਪ੍ਰੇਰਿਤ ਹੋ ਕੇ ਰਹਿ ਗਿਆ। ਇਸ ਰੋਡ ਸ਼ੋਅ ਦੌਰਾਨ ਪ੍ਰਬੰਧਕਾਂ ਦੀ ਕਾਰਗੁਜਾਰੀ ਨੇ ਸਪੱਸ਼ਟ ਕਰ ਦਿੱਤਾ ਕਿ ਜਿੱਥੇ ਪੰਜਾਬ ' ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਤਰ੍ਹਾਂ ਅਕਾਲੀ ਦਲ () ਦੀ ਹੱਥ-ਠੋਕਾ ਬਣੀ ਹੋਈ ਹੈ, ਉਥੇ ਨਵ ਗਠਿਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਾਂਗਰਸ ਦੇ ਹੱਥਾਂ ਦਾ ਖਿਡੌਣਾ ਬਣ ਕੇ ਰਹਿ ਗਈ ਹੈ। ਇਸ ਦੌਰਾਨ ਆਯੋਜਕਾਂ ਨੇ ਬਾਦਲ-ਚੌਟਾਲਾ ਦੇ ਨਾਲ-ਨਾਲ ਭਾਜਪਾ ਨੂੰ ਹਰਾਉਣ ਦੀ ਅਪੀਲ ਕਰਦੇ ਪਰਚੇ ਵੰਡੇ ਅਤੇ ਤੀਜੀ ਵਾਰ ਭੁਪਿੰਦਰ ਹੁੱਡੇ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਇਨ੍ਹਾਂ ਪਰਚਿਆਂ 'ਤੇ ਬਕਾਇਦਾ ਡੱਬਵਾਲੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਡਾ. ਕੇ.ਵੀ ਸਿੰਘ ਦੀ ਫੋਟੋ ਅਤੇ ਕਾਂਗਰਸ ਦਾ ਚੋਣ ਨਿਸ਼ਾਨ 'ਪੰਜਾ' ਛਾਪਿਆ ਹੋਇਆ ਸੀ। ਹਿੰਦੀ ਤੇ ਪੰਜਾਬੀ ' ਛਾਪੇ ਉਕਤ ਪਰਚੇ ' ਦਰਜ ਦਰਜਨ ਭਰ ਬਿੰਦੂਆਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਇਨੈਲੋ ਅਤੇ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ। ਇਸਦੇ ਇਲਾਵਾ ਰੋਡ ਸ਼ੋਅ ' ਸ਼ਾਮਲ ਸਮੁੱਚੇ ਵਹੀਕਲਾਂ 'ਤੇ ਕਾਂਗਰਸ ਪਾਰਟੀ ਦੇ ਝੰਡੇ ਲੱਗੇ ਹੋਏ ਸਨ।   
              ਇਸ ਰੋਡ ਸ਼ੋਅ ਦੀ ਅਗਵਾਈ ਐਚ.ਐਸ.ਜੀ.ਪੀ.ਸੀ ਦੇ ਮੈਂਬਰ ਜਸਵੀਰ ਸਿੰਘ ਭਾਟੀ, ਜੀਤ ਸਿੰਘ ਖਾਲਸਾ ਅਤੇ ਪਰਮਜੀਤ ਸਿੰਘ ਮਾਖਾ ਨੇ ਕੀਤੀ। ਇਹ ਰੋਡ ਸ਼ੋਅ ਔਢਾਂ ਵਿਖੇ ਗੁਰਦੁਆਰਾ ਸਾਹਿਬ ਤੋਂ ਅਰਦਾਸ ਉਪਰੰਤ ਜਲਾਲਆਣਾ, ਜਗਮਾਲਵਾਲੀ, ਅਸੀਰ, ਹੱਸੂ, ਨੌਰੰਗ, ਚੱਠਾ, ਤਿਗੜੀ ਸਮੇਤ ਹੋਰਨਾਂ ਪਿੰਡਾਂ ਤੋਂ ਹੁੰਦੇ ਹੋਏ ਜੰਡਵਾਲਾ ਅਤੇ ਚੋਰਮਾਰ ਤੋਂ ਡੱਬਵਾਲੀ ਸ਼ਹਿਰ ਪੁੱਜਿਆ। ਜਿੱਥੇ ਕਾਂਗਰਸ ਉਮੀਦਵਾਰ ਡਾ. ਕੇ.ਵੀ ਸਿੰਘ ਨੇ ਹਰਿਆਣਾ ਸਿੱਖ ਜਾਗ੍ਰਿਤੀ ਰੋਡ ਸ਼ੋਅ ਦੇ ਮੁੱਖ ਵਹੀਕਲ 'ਤੇ ਸਵਾਰ ਹੋ ਕੇ ਸਿੱਖ ਆਗੂਆਂ ਨਾਲ ਡੱਬਵਾਲੀ ਸ਼ਹਿਰ ' ਰੋਡ ਸ਼ੋਅ ਕੀਤਾ। 
ਇਸਤੋਂ ਪਹਿਲਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਵੀਰ ਸਿੰਘ ਭਾਟੀ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣਾ ਦੀ ਵੱਖਰੀ ਕਮੇਟੀ ਦੇ ਵਿਰੋਧ ਵਿਚ ਹਰ ਵਾਹ ਲਗਾਈ ਅਤੇ ਅੱਜ ਤੱਕ ਬਾਦਲ ਦਲ ਹਰਿਆਣੇ ਦੇ ਗੁਰਦੁਆਰਿਆਂ ਦੀ ਮਾਇਆ ਪੰਜਾਬ ' ਲਿਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹਰਿਆਣੇ ਦੀ ਵੱਖਰੀ ਕਮੇਟੀ ਦਾ ਵਿਰੋਧ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਅੱਜ ਕਿਹੜੇ ਮੂੰਹ ਨਾਲ ਹਰਿਆਣੇ ਦੇ ਸਿੱਖਾਂ ਤੋਂ ਵੋਟਾਂ ਦੀ ਉਮੀਦ ਰੱਖਦੇ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪਰਿਵਾਰ ਸਾਂਝ ਦੇ ਨਾਂਅ 'ਤੇ ਵਪਾਰਕ ਸਾਂਝਾਂ ਪੁਗਾਆਉਣ ਅਤੇ ਹਿੱਤ ਸਾਧਣ ਲਈ ਇਨੈਲੋ ਨਾਲ ਗੱਠਜੋੜ ਕੀਤਾ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸੰਤ ਬਲਜੀਤ ਸਿੰਘ ਦਾਦੂਵਾਲ 'ਤੇ ਵੀ ਝੂਠੇ ਕੇਸ ਪਾਉਣ ਅਤੇ ਜਮਾਨਤ ਉਪਰੰਤ ਮੁੜ ਗ੍ਰਿਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। 


                               
                                                                   
                                                                



No comments:

Post a Comment