06 June 2015

ਸਰਕਾਰੀ ਸਕੀਮਾਂ ਅਕਾਲੀ ਝੰਡਾਬਰਦਾਰਾਂ ਦੇ ਘਰਾਂ ਦਾ ਸ਼ਿੰਗਾਰ ਬਣੀਆਂ


-ਮਿੱਡੂਖੇੜਾ ’ਚ ਲੀਡਰਾਂ ਦੀ ਗਲੀ ਪੱਕੀ, ਲੋਕ ਹੋਏ ਸ਼ੱਕੀ-
-ਕਾਗਜ਼ਾਂ ’ਚ AE ਫਰਵਰੀ ਤੋਂ ਚਾਲੂ ਬਹੁਕਰੋੜੀ ਸੀਵਰੇਜ਼ ਦੇ ਕੁਨੈਕਸ਼ਨਾਂ ਤੋਂ ਅਜੇ ਵੀ GI ਫ਼ੀਸਦੀ ਲੋਕ ਵਾਂਝੇ-
-ਪਿੰਡ ਮਿੱਡੂਖੇੜਾ ਦੇ ਬਹੁਕਰੋੜੀ ਸੀਵਰੇਜ਼ ਦੀ ਓਟ ’ਚ ਬੇਤਰੀਬੇ ਵਿਕਾਸ ਨੇ ਲੋਕ ਤਪਾਏ

                          
                                       ਇਕਬਾਲ ਸਿੰਘ ਸ਼ਾਂਤ
               
ਲੰਬੀ-ਅਕਾਲੀ ਸਰਕਾਰ ਦਾ ਬਹੁਕਰੋੜੀ ਵਿਕਾਸ ਅਤੇ ਲੋਕਪੱਖੀ ਸਕੀਮਾਂ ਸਿਰਫ਼ ਅਕਾਲੀ ਝੰਡਾਬਰਦਾਰਾਂ ਅਤੇ ਵੱਡਿਆਂ ਦੇ ਘਰਾਂ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਹਨ। ਜਦੋਂਕਿ ਨਿਮਾਣੇ ਅਤੇ ਗਰੀਬ ਇਨ੍ਹਾਂ ਸਹੂਲਤਾਂ ਦੇ ਨੇੜੇ ਹੋ ਕੇ ਵੀ ਹਕੀਕੀ
ਤੌਰ ’ਤੇ ਕੋਹਾਂ ਦੂਰ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ ਦਾ ਮਿੱਡੂਖੇੜਾ ਅਜਿਹਾ ਪਿੰਡ ਹੈ ਜਿੱਥੇ ਅਕਾਲੀ ਸਰਕਾਰ ਦੇ ਬਹੁਕਰੋੜੀ ਫੰਡਾਂ ਨਾਲ ਸਰਕਾਰੀ ਕਾਗਜ਼ਾਂ ’ਚ ਸੀਵਰੇਜ਼ ਸਿਸਟਮ ਬੀਤੀ AE ਫਰਵਰੀ B@AE ਤੋਂ ਚਾਲੂ ਹੈ। ਜਿਸਦਾ ਸੁੱਖ ਅਕਾਲੀ ਸਰਪ੍ਰਸਤੀ ਵਾਲੇ ਟਾਂਵੇ-ਟੱਲੇ ਹੀ ਘਰ ਮਾਣ ਰਹੇ ਹਨ। ਪਿੰਡ ਦੀ ਲਗਪਗ GI ਫ਼ੀਸਦੀ ਆਬਾਦੀ ਸੀਵਰੇਜ਼ ਦੇ ਕੁਨੈਕਸ਼ਨਾਂ ਤੋਂ ਅਜੇ ਤੱਕ ਮਹਿਰੂਮ ਹੈ। ਸੀਵਰੇਜ਼ ਕਰਕੇ ਪੁੱਟੀਆਂ ਬਹੁਗਿਣਤੀ ਗਲੀਆਂ ਅਜੇ ਵੀ ਉੱਬੜ-ਖਾਬੜ ਹਨ। ਗਲੀਆਂ ’ਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਨਾਲੀਆਂ ’ਚ ਗਰਕ ਵੱਜਿਆ ਪਿਆ ਹੈ ਅਤੇ ਲੋਕ ਬਦਬੂ ਤੋਂ ਤ੍ਰਾਹੀ-ਤ੍ਰਾਹੀ ਕਰ ਰਹੇ ਹਨ। ਦੂਜੇ ਪਾਸੇ ਇਸਦੇ ਉਲਟ ਇੱਥੋਂ ਦੇ ਵਸਨੀਕ ਦੋ ਭਰਾਵਾਂ ਅਕਾਲੀ ਦਲ (ਬਾਦਲ) ਦੇ ਜਥੇਬੰਦਰ ਸਕੱਤਰ ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਬਲਾਕ ਸੰਮਤੀ ਲੰਬੀ ਦੇ ਚੇਅਰਮੈਨ ਗੁਰਬਖਸ਼ੀਸ਼ ਸਿੰਘ (ਵਿੱਕੀ ਮਿੱਡੂਖੇੜਾ) ਦੀ ਸੀਵਰੇਜ਼ ਪੈਣ ਉਪਰੰਤ ਬਣਾਈ ਸੀਮੇਂਟਿਡ ਗਲੀ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੀਆਂ ਗਲੀਆਂ ਨੂੰ ਵੀ ਮਾਤ ਪਾਉਂਦੀ ਹੈ। ਪੰਚਾਇਤੀ ਰਾਜ ਵਿਭਾਗ ਵੱਲੋਂ ਤਾਂ ਇਸ ਗਲੀ ਵਿੱਚ ਨਾਲੀ ਨੂੰ ਵੀ ਬਕਾਇਦਾ ਤੌਰ ’ਤੇ ਰੰਗ-ਬਿਰੰਗੀਆਂ ਇੰਟਰਲਾਕਿੰਗ ਟਾਇਲਾਂ ਨਾਲ ਢਕਿਆ ਗਿਆ ਹੈ। ਜਦੋਂਕਿ ਗਰੀਬਾਂ ਦੇ ਵਿਹੜੇ ਵਾਲੇ ਪਾਸੇ ਫਿਰਨੀ ’ਤੇ ਇੱਟਾਂ ਦਾ ਖੜਵੰਜਾ ਲਗਾ ਕੇ ਬੁੱਤਾ ਸਾਰ ਦਿੱਤਾ ਗਿਆ।
        ਇਹ ਦੋਵੇਂ ਆਗੂ ਭਰਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਤਿ ਖਾਸਮ-ਖਾਸ ਅਖਵਾਉਂਦੇ ਹਨ ਅਤੇ ਸੱਤਾ ਪੱਖ ਵੱਲੋਂ ਪਿੰਡ ਮਿੱਡੂਖੇੜਾ ਅਤੇ ਲਾਗਲੇ ਪਿੰਡਾਂ ਦੇ ਇੰਚਾਰਜ਼ ਵੀ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਗਤ ਦਰਸ਼ਨ ’ਚ ਮਿੱਡੂਖੇੜਾ ਵਿਖੇ ਸੀਵਰੇਜ਼ ਪ੍ਰਾਜੈਕਟ ਨੂੰ ਮਨਜੂਰੀ ਦਿੱਤੀ ਸੀ। ਪ੍ਰਸ਼ਾਸਨਿਕ ਪੱਧਰ ’ਤੇ ਇਸ ਪੱਖਪਾਤੀ ਦੋਹਰੇ ਵਤੀਰੇ ਖਿਲਾਫ਼ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ‘ਦਿਲ’ ਨਾਲ ਵੋਟਾਂ ਪਾਉਣ ਵਾਲੇ ਆਮ ਲੋਕਾਂ ਵਿੱਚ ਡੂੰਘਾ ਰੋਸ ਧੁੱਖ ਰਿਹਾ ਹੈ। ਸਰਕਾਰੇ-ਦਰਬਾਰੇ ਸੁਣਵਾਈ ਨਾ ਹੋਣ ’ਤੇ ਪਿੰਡ ਦੇ ਲੋਕ ਵੋਟਾਂ ਵਾਲਾ ਦਿਹਾੜਾ ਉਡੀਕ ਰਹੇ ਹਨ।
        ਪਿੰਡ ਮਿੱਡੂਖੇੜਾ ਦੇ ਬਾਸ਼ਿੰਦੇ ਓਮ ਪ੍ਰਕਾਸ਼, ਅੰਗਰੇਜ਼ ਸਿੰਘ, ਸ਼ਿਓਕਰਣ, ਸੰਤ ਰਾਮ, ਕਿਸ਼ਨ ਰਾਮ, ਮੋਹਣ ਸਿੰਘ, ਸੁੱਖਾ ਸਿੰਘ, ਸੁਖਦੇਵ ਸਿੰਘ ਸਮੇਤ ਹੋਰਨਾਂ ਨੇ ਕਿਹਾ ਕਿ ਸੀਵਰੇਜ਼ ਸਿਸਟਮ ਲਈ ਸਾਰੇ ਪਿੰਡ ਨੇ DE@ ਰੁਪਏ ਪ੍ਰਤੀ ਘਰ ਦਿੱਤੇ ਸਨ। ਹੁਣ ਕਾਗਜ਼ਾਂ ’ਚ ਸੀਵਰੇਜ਼ ਚਾਲੂ ਹੋਏ ਨੂੰ ਚਾਰ ਮਹੀਨੇ ਹੋ ਚੁੱਕੇ ਹਨ ਪਰ ਪਿੰਡ ਦੇ ‘ਅਖੌਤੀ ਦਰਬਾਰ’ ’ਚ ਹਾਜਰੀਆਂ ਭਰਨ ਵਾਲਿਆਂ ਦੇ ਘਰਾਂ ’ਚ ਸੈਪਟਿਕ ਟੈਂਕ ਬਣਾ ਕੇ ਸੀਵਰੇਜ਼ ਨਾਲ ਕੁਨੈਕਸ਼ਨ ਵੀ ਜੋੜ ਦਿੱਤੇ ਗਏ ਹਨ। ਜਦੋਂ ਕਿ ਹਾਜ਼ਰੀ ਨਹੀਂ ਭਰਨ ਵਾਲੇ ਬਹੁਗਿਣਤੀ ਲੋਕਾਂ ਦੇ ਘਰਾਂ ਮੂਹਰੇ ਸੀਵਰੇਜ਼ ਦੀਆਂ ਪਾਈਪਾਂ ਕੁਨੈਕਸ਼ਨ ਲਈ ਖੁੱਲ੍ਹੀਆਂ ਛੱਡ ਦਿੱਤੀਆਂ ਗਈਆਂ ਹਨ। ਲੋਕਾਂ ਨੇ ਦੋਸ਼ ਲਗਾਇਆ ਕਿ ਜਲ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਹਿਲਾਂ ਤੋਂ ਤੈਅਸ਼ੁਦਾ ਕਰਵਾਏ ਸਰਵੇ ਦੀ ਓਟ ’ਚ ਕੁਝ ਚੋਣਵੇ ਘਰਾਂ ਦੇ ਹੀ ਕੁਨੈਕਸ਼ਨ ਜੋੜੇ ਗਏ ਹਨ। ਓਮ ਪ੍ਰਕਾਸ਼ ਨੇ ਕਿਹਾ ਕਿ ਜਬਰ ਸੈਕਟਰੀ ਵਾਲੀ ਗਲੀ ਅਤੇ ਬਾਬਾ ਰਾਮ ਦੇਵ ਮੰਦਰ ਵਾਲੀ ਗਲੀ ਦੇ ਕਾਫ਼ੀ ਹਿੱਸੇ ’ਚ ਹੁਣ ਤੱਕ ਸੀਵਰੇਜ਼ ਦੀਆਂ ਪਾਈਪਾਂ ਹੀ ਨਹੀਂ ਪਾਈਆਂ ਗਈਆਂ। ਜਦੋਂਕਿ ਜਲ ਅਤੇ ਸੈਨੀਟੇਸ਼ਨ ਵਿਭਾਗ ਸੌ ਫ਼ੀਸਦੀ ਕੰਮ ਮੁਕੰਮਲ ਹੋਣ ਦਾ ਦਾਅਵਾ ਕਰ ਰਿਹਾ ਹੈ। ਅੰਗਰੇਜ਼ ਸਿੰਘ, ਓਮ ਪ੍ਰਕਾਸ਼, ਅੰਗਰੇਜ਼ ਸਿੰਘ, ਸੁਖਦੇਵ ਅਤੇ ਸ਼ਿਓਕਰਣ ਨੇ ਕਿਹਾ ਕਿ ਚੇਅਰਮੈਨਾਂ ਦੇ ਘਰਾਂ ਮੂਹਰੋਂ ਚੰਡੀਗੜ੍ਹ ਵਰਗੀ ਚਮਕਾਰੇ ਮਾਰਦੀ ਪੱਕੀ ਸੜਕ ਅਬੋਹਰ ਰੋਡ ਤੱਕ ਬਣਾ ਦਿੱਤੀ ਗਈ ਹੈ ਪਰ ਬਾਕੀ ਗਲੀਆਂ ਵੱਲ ਸਰਕਾਰ ਦਾ ਧਿਆਨ ਨਹੀਂ ਗਿਆ। ਗਲੀਆਂ ਦੀ ਮਾੜੀ ਹਾਲਤ ਕਰਕੇ ਲੋਕਾਂ ਦਾ ਘਰੋਂ ਆਉਣਾ ਦੁੱਭਰ ਹੋ ਗਿਆ ਹੈ। ਸੀਵਰੇਜ਼ ਪਾਈਪ ਕਾਰਨ ਨਾਲੀਆਂ ਟੁੱਟਣ ਕਰਕੇ ਗੰਦੇ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਜ਼ੀਰੋ ਹੋ ਗਈ ਹੈ। ਨਿਕਾਸੀ ਨਾ ਹੋਣ ਕਰਕੇ ਲੋਕਾਂ ਦੇ ਘਰਾਂ ਮੂਹਰੇ ਗੰਦੇ ਪਾਣੀ ਦੀਆਂ ਛੱਪੜੀਆਂ ਬਣ ਗਈਆਂ ਹਨ। ਵੱਡੇ ਛੱਪੜ ’ਤੇ ਨਜਾਇਜ਼ ਕਬਜ਼ੇ ਅਤੇ ਸਫ਼ਾਈ ਦੀ ਅਣਹੋਂਦ ਵੀ ਵੱਡੀ ਸਮੱਅਿਆ ਹੈ।
   
     ਸਰਕਾਰੀ ਫੰਡਾਂ ਦੀ ਬਾਂਦਰਵੰਡ ਇੰਨ੍ਹੀ ਕੁ ਭਾਰੂ ਹੈ ਕਿ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਸੀਵਰੇਜ਼ ਪਾਉਣ ਲਈ ਸਾਲ ਭਰ ਪਹਿਲਾਂ ਪੁੱਟੀਆਂ ਗਲੀਆਂ ਦੀ ਮੁੜ ਉਸਾਰੀ ਲਈ ਪ੍ਰਸ਼ਾਸਨ ਵੱਲੋਂ ਹੁਣ ਤੱਕ ਐਸਟੀਮੇਟ ਨਹੀਂ ਬਣਾਇਆ ਗਿਆ। ਅੰਗਰੇਜ਼ ਸਿੰਘ ਨੇ ਦੋਸ਼ ਲਗਾਇਆ ਕਿ ਇੱਕ ਵਿਆਹ ਸਮਾਗਮ ਦੇ ਮੱਦੇਨਜ਼ਰ ਪੁੱਜੀ ‘ਸੂਬਾ ਸਰਕਾਰ’ ਦੇ ਢਿੱਡ ਦਾ ਪਾਣੀ ਨਾ ਹਿੱਲਣ ਦੇਣ ਲਈ ਫਿਰਨੀ ’ਤੇ ਇੱਟਾਂ ਦਾ ਖੜਵੰਜਾ ਲਗਾ ਕੇ ਲੱਖਾਂ ਰੁਪਏ ਬਿਨ੍ਹਾਂ ਮਤਲਬ ਬਰਬਾਦ ਕਰ ਦਿੱਤੇ, ਜਦੋਂਕਿ ਪੱਕੀ ਸੜਕ ਬਣਨੀ ਹੈ। ਸੁਖਦੇਵ ਰਾਮ, ਅੰਗਰੇਜ਼ ਸਿੰਘ ਅਤੇ ਸ਼ਿਓਕਰਣ ਨੇ ਕਿਹਾ ਕਿ ਸਾਡੀਆਂ ਵੋਟਾਂ ਸਹਾਰੇ ਮੁਫ਼ਤ ’ਚ ਰਾਜਭਾਗ ਮਾਣਨ ਵਾਲੇ ਇਸ ਪਿੰਡ ਦੇ ‘ਵੱਡੇ’ ਆਗੂ ਉਨ੍ਹਾਂ ਮੁਸ਼ਕਿਲਾਂ ਨੂੰ ਦਰੁੱਸਤ ਕਰਨਾ ਤਾਂ ਦੂਰ ਸੁਣਨ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਦੁਖੜੇ ਸੁਣਾਉਣ ਖਾਤਰ ਜਾਣ ’ਤੇ ਘਰਾਂ ਕੋਈ ਬਾਹਰ ਨਹੀਂ ਨਿਕਲਦਾ, ਜੇਕਰ ਨਿੱਕਲ ਆਉਣ ਤਾਂ ਪੁੱਠਾ ਬੋਲਦੇ ਹਨ। ਲੋਕਾਂ ਨੇ ਕਿਹਾ ਕਿ ਸਰਕਾਰ ਤੋਂ ਗਰੀਬਾਂ ਨੂੰ ਆਉਣ ਵਾਲੇ ਚੈੱਕ ਵੀ ਅੱਧ-ਵਿਚਾਲੇ ਰੁਕਵਾ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਵੋਟਾਂ ਪਾਉਣ ਮਗਰੋਂ ਵੀ ਨਿੱਕੇ-ਨਿੱਕੇ ਕੰਮਾਂ ਲਈ ਮਿੰਨਤਾਂ-ਤਰਲੇ ਕਰਨੇ ਅਤੇ ਹਾਜ਼ਰੀਆਂ ਭਰਨੀਆਂ ਪੈਂਦੀਆਂ ਹਨ। ਉਨ੍ਹਾਂ ਪੱਤਰਕਾਰ ਦੇ ਮੁਖਾਤਿਬ ਹੁੰਦਿਆਂ ਕਿਹਾ ਕਿ ਸਾਨੂੰ ਅੱਜ ਤੁਹਾਡੇ ਸਾਹਮਣੇ ਆਪਣੀ ਸਮੱਸਿਆ ਰੱਖਣ ਦੀ ਸਜ਼ਾ ਵੀ ‘ਦਰਬਾਰ’ ਵਿੱਚ ਜਾ ਕੇ ਭੁਗਤਣੀ ਪੈਣੀ ਹੈ।
        ਓਮ ਪ੍ਰਕਾਸ਼ ਨੇ ਕਿਹਾ ਕਿ ਸੀਵਰੇਜ਼ ਦੇ ਕੁਨੈਕਸ਼ਨ ਤਾਂ ਵੱਡੀ ਗੱਲ ਹਨ ਪਿੰਡ ਮਿੱਡੂਖੇੜਾ ’ਚ ਤਾਂ ਹੱਥੀਂ ਮਿਹਨਤ ਕਰਨ ਵਾਲੇ ਮਨਰੇਗਾ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਣ ’ਤੇ ਅਣਐਲਾਨੀ ਪਾਬੰਦੀ ਲੱਗੀ ਹੋਈ ਹੈ। ਕਿੱਤੇ ਰਾਜ ਮਿਸਤਰੀ ਪੰਚ ਚਮਕੌਰ ਸਿੰਘ ਨੇ ਵੀ ਕਿਹਾ ਕਿ ਸੀਵਰੇਜ਼ ਦੀਆਂ ਪਾਈਆਂ ਪਾਉਣ ਸਮੇਂ ਵੀ ਵੱਡਿਆਂ ਅਤੇ ਗਰੀਬਾਂ ਦੇ ਘਰਾਂ ਵਿਤਕਰਾ ਕੀਤਾ ਗਿਆ। ਉਸਦੇ ਅਨੁਸਾਰ ਵੱਡਿਆਂ ਘਰਾਂ ਵਾਲੇ ਹਿੱਸੇ ’ਚ ਸੀਵਰੇਜ਼ ਪਾਈਪਾਂ ਹੇਠਾਂ ਬਕਾਇਦਾ ਬਜਰੀ ਵਗੈਰਾ ਪਾਈ ਗਈ, ਜਦੋਂਕਿ ਨਿਮਾਣਿਆਂ ਵਾਲੇ ਹਿੱਸੇ ’ਚ ਬਿਨ੍ਹਾਂ ਕਿਸੇ ਪੁਖਤਗੀ ਦੇ ਧੜਾਧੜ ਪਾਈਪਾਂ ਪਾ ਦਿੱਤੀਆਂ। ਉਸਦੇ ਅਨੁਸਾਰ ਟਾਂਵੇ-ਟੱਲੇ ਅਤੇ ਚੁਣ-ਚੁਣ ਕੇ ਮਕਾਨਾਂ ਦੇ ਸੀਵਰੇਜ਼ ਕੁਨੈਕਸ਼ਨ ਕਰਨਾ ਪੜਤਾਲ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕਾਗਜ਼ਾਂ ’ਚ ਸੀਵਰੇਜ਼ ਦਾ ਕੰਮ ਲਗਪਗ ਪੂਰਾ ਹੋ ਗਿਆ ਹੈ ਪਰ ਜ਼ਮੀਨੀ ਪੱਧਰ ’ਤੇ ਸਿਰਫ਼ ਵੱਡਿਆਂ ਦੇ ਘਰਾਂ ਵੱਲ ਮੁਕੰਮਲ ਹੋ ਸਕਿਆ ਹੈ। ਕਿਸਾਨ ਨਛੱਤਰ ਸਿੰਘ ਕੁਲਾਰ ਨੇ ਕਿਹਾ ਕਿ ਕਰੋੜਾਂ ਖਰਚ ਕੇ ਪਾਇਆ ਸੀਵਰੇਜ਼ ਕਿਸੇ ਵੀ ਕੀਮਤ ’ਤੇ ਕਾਮਯਾਬ ਨਹੀਂ ਹੋਵੇਗਾ। ਸੀਵਰੇਜ਼ ਦੀ ਨਿਕਾਸੀ ਲਈ ਡਿਸਪੋਜ਼ਲ ਛਿਪਦੇ ਵੱਲ ਫਾਲਤੂ ਜ਼ਮੀਨ ’ਤੇ ਬਣਾਇਆ ਜਾਣਾ ਚਾਹੀਦਾ ਸੀ। ਦੂਜੇ ਪਾਸੇ ਜਲ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪ੍ਰਮੋਦ ਕੁਮਾਰ ਨੇ ਕਿਹਾ ਕਿ ਪਿੰਡ ਮਿੱਡੂਖੇੜਾ ’ਚ ਸੀਵਰੇਜ਼ ਦਾ ਕਾਰਜ A@@ ਫ਼ੀਸਦੀ ਮੁਕੰਮਲ ਹੋ ਚੁੱਕਿਆ ਹੈ। ਐਸ.ਸੀ, ਬੀ.ਸੀ ਘਰਾਂ ’ਚ ਨਿਯਮਾਂ ਅਨੁਸਾਰ ਸੀਵਰੇਜ਼ ਦੇ ਕੁਨੈਕਸ਼ਨ ਕਰਕੇ ਦਿੱਤੇ ਗਏ ਹਨ। ਜਦੋਂਕਿ ਜਲ ਅਤੇ ਸੈਨੀਟੇਸ਼ਨ ਵਿਭਾਗ ਲੰਬੀ ਦੇ ਐਸ.ਡੀ.ਓ. ਸ਼ਮਿੰਦਰ ਸਿੰਘ ਨੇ ਮਿੱਡੂਖੇੜਾ ’ਚ ਸੀਵਰੇਜ਼ ਦਾ IE ਫ਼ੀਸਦੀ ਹੋ ਚੁੱਕਿਆ ਹੈ ਅਤੇ E ਫ਼ੀਸਦੀ ਕੰਮ ਬਾਕੀ ਹੈ। ਪੰਚਾਇਤੀ ਰਾਗ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪ੍ਰਵੀਨ ਗਾਂਧੀ ਨੇ ਕਿਹਾ ਕਿ ਪਿੰਡ ਮਿੱਡੂਖੇੜਾ ’ਚ ਪੱਕੀ ਗਲੀ ਗੁਰਦੁਆਰੇ ਕਰਕੇ ਬਣਾਈ ਗਈ ਹੈ ਜਿੱਥੇ ਲੋਕ ਮੱਥਾ ਟੇਕਣ ਜਾਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਾਕੀ ਗਲੀਆਂ ਦਾ ਸਰਕਾਰ ਵੱਲੋਂ ਕੋਈ ਐਸਟੀਮੇਟ ਨਹੀਂ ਮੰਗਿਆ ਗਿਆ ਹੈ।

No comments:

Post a Comment