16 September 2012

ਘਪਲੇਬਾਜ਼ੀ ਦੀ ਮਾਰ ਹੇਠ ਲੰਬੀ ਹਲਕੇ 'ਚ ਘਰ-ਘਰ ਪੈਨਸ਼ਨ ਵੰਡਣ ਦਾ ਪਾਇਲਟ ਪ੍ਰਾਜੈਕਟ


   ਧਾਰਕਾਂ ਨੂੰ 250 ਤੋਂ 5 ਸੌ ਰੁਪਏ ਤੱਕ ਕੁੰਡੀ ਲਾ ਰਿਹਾ ਸੀ ਫਿਨੋ ਕੰਪਨੀ ਦਾ ਪੈਨਸ਼ਨ ਏਜੰਟ

ਪਰਚੀ ਦਾ ਰਕਮ ਦਰਸਾਉਂਦਾ ਹਿੱਸਾ ਫਾੜ ਦੇ ਪਾਇਆ ਜਾ ਰਿਹਾ ਸੀ ਰੱਬ ਦੇ ਮਾਰਿਆਂ ਦੀਆਂ ਅੱਖਾਂ 'ਚ ਘੱਟਾ 
                                                            
                                                            ਇਕਬਾਲ ਸਿੰਘ ਸ਼ਾਂਤ
ਲੰਬੀ, 15 ਤੰਬਰ : ਲੰਬੀ ਹਲਕੇ ਵਿਚ ਪੈਨਸ਼ਨਰਾਂ ਨੂੰ ਘਰ-ਘਰ ਪੈਨਸ਼ਨ ਪਹੁੰਚਾਉਣ ਦੇ ਮੰਤਵ ਨਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਫਿਨੋ ਕੰਪਨੀ ਦੇ ਸਹਾਰੇ ਉਲੀਕਿਆ ਪਾਇਲਟ ਪ੍ਰਾਜੈਕਟ ਹੀ ਮੁੱਢਲੇ ਤੌ'ਤੇ ਘਪਲੇਬਾਜ਼ੀ ਦੀ ਮਾਰ ਹੇਠ ਆ ਗਿਆ ਹੈਜਦੋਂਕਿ ਬਾਕੀ ਸੂਬੇ ਵਿਚ ਇਹ ਸਕੀਮ ਲਾਗੂ ਕੀਤੀ ਜਾਣੀ ਅਜੇ ਬਾਕੀ ਹੈ 
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਬਲਾਕ ਲੰਬੀ ਦੇ 10 ਹਜ਼ਾਰ 664 ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨ ਧਾਰਕਾਂ ਦੇ ਲਈ 61 ਲੱਖ 90 ਹਜ਼ਾਰ ਰੁਪਏ ਦੀ ਰਾਸ਼ੀ ਪੈਨਸ਼ਨ ਵਜੋਂ ਜ਼ਿਲ੍ਹਾ ਸਮਾਜ ਕਲਿਆਣ ਵਿਭਾਗ ਮੁਕਤਸਰ ਸਾਹਿਬ ਵੱਲੋਂ ਜਾਰੀ ਕੀਤੀ ਗਈ ਸੀਜਿਸ ਵਿੱਚੋਂ ਮੰਡੀ ਕਿਲਿਆਂਵਾਲੀ ਦੇ 515 ਪੈਨਸ਼ਨਧਾਰਕਾਂ ਨੂੰ ਦੋ ਲੱਖ 98 ਹਜ਼ਾਰ ਰੁਪਏ ਦੀ ਰਾਸ਼ੀ ਵੰਡੇ ਜਾਣ ਲਈ ਭੇਜੀ ਗਈ ਸੀ 
ਇਸਤੋਂ ਪਹਿਲਾਂ ਹਰਿਆਣਾ 'ਚ ਆਪਣੀ ਢਿੱਲੀ ਅਤੇ ਲਾਪਰਵਾਹ ਕਾਰਜ ਪ੍ਰਣਾਲੀ ਪੈਨਸ਼ਨਰਾਂ ਅਤੇ ਹੁੱਡਾ ਸਰਕਾਰ ਵਿਚਕਾਰ ਵੱਡਾ ਪਾੜਾ ਪੁਆਉਣ ਦੀ ਜੁੰਮੇਵਾਰ ਸਮਝੀ ਜਾਂਦੀ ਫਿਨੋ ਕੰਪਨੀ ਦੇ ਇੱਕ ਪੈਨਸ਼ਨ ਏਜੰਟ ਅਮਰਜੀਤ ਸਿੰਘ ਵੱਲੋਂ ਕੱਲ੍ਹ ਮੰਡੀ ਕਿਲਿਆਂਵਾਲੀ ਵਿੱਚ ਪੈਨਸ਼ਨ ਵੰਡ ਸਮੇਂ ਰੱਬ ਦੇ ਮਾਰੇ ਬਜ਼ੁਰਗ, ਵਿਧਵਾ ਅਤੇ ਅੰਗਹੀਣ ਪੈਨਸ਼ਨਰਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ 250 ਤੋਂ 500 ਰੁਪਏ ਤੱਕ ਪੈਨਸ਼ਨ ਘੱਟ ਦਿੱਤੀ ਗਈ 
ਉਕਤ ਮਾਮਲਾ ਸਾਹਮਣੇ ਆਉਣ 'ਤੇ ਮੰਡੀ ਕਿਲਿਆਂਵਾਲੀ ਦੇ ਭਾਜਪਾ ਨੇਤਾ ਸਤੀਸ਼ ਕਾਲਾ ਅਤੇ ਅਕਾਲੀ ਆਗੂ ਅਜੈ ਖਰੋੜ ਨੇ ਪੈਨਸ਼ਨਰਾਂ ਨੂੰ ਪੈਨਸ਼ਨ ਘੱਟ ਦਿੱਤੇ ਜਾਣ ਦਾ ਦੋਸ਼ ਲਗਾਉਂਦਿਆਂ ਫਿਨੋ ਕੰਪਨੀ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀਜਿਸ 'ਤੇ ਸ੍ਰੀ ਮੁਕਤਸਰ ਸਾਹਿਬ ਤੋਂ ਪੁੱਜੇ ਫਿਨੋ ਕੰਪਨੀ ਦੇ ਅਧਿਕਾਰੀ ਰਜਨੀਸ਼ ਸ੍ਰੀਵਾਸਤਵ 'ਤੇ ਆਧਾਰਤ ਟੀਮ ਵੱਲੋਂ ਪੜਤਾਲ ਦੌਰਾਨ ਘਪਲੇਬਾਜ਼ੀ ਦਾ ਅਸਲ ਭੇਤ ਸਾਹਮਣੇ ਆਇਆਜਿਸਦੇ ਅਨੁਸਾਰ ਫਿਨੋ ਕੰਪਨੀ ਵੱਲੋਂ ਪੈਨਸ਼ਨ ਏਜੰਟਾਂ ਨੂੰ ਪੈਨਸ਼ਨ ਵੰਡਣ ਲਈ ਮੁਹੱਈਆ ਮਸ਼ੀਨ ਵਿੱਚ ਪੈਨਸ਼ਨਰ ਦਾ ਸਮਾਰਟ ਕਾਰਡ ਪਾ ਕੇ ਉਸਦਾ ਫਿੰਗਰ ਪ੍ਰਿੰਟ ਲੈ ਲਿਆ ਜਾਂਦਾ ਹੈਜਿਸਦੇ ਉਪਰੰਤ ਪੈਨਸ਼ਨਰ ਨੂੰ ਪੈਨਸ਼ਨ ਦੀ ਰਕਮ ਅਤੇ ਮਸ਼ੀਨ ਵਿਚੋਂ ਨਿਕਲੀ ਇੱਕ ਰਸੀਦ ਦਿੱਤੀ ਜਾਂਦੀ ਹੈਜਿਸ 'ਤੇ  ਪੈਨਸ਼ਨਰ ਨੂੰ ਦਿੱਤੇ ਜਾਣ ਵਾਲੀ ਪੈਨਸ਼ਨ ਦੀ ਰਾਸ਼ੀ ਦਾ ਵੇਰਵਾ ਹੁੰਦਾ ਹੈਪਰੰਤੂ ਪੈਨਸ਼ਨ ਏਜੰਟ ਅਮਰਜੀਤ ਸਿੰਘ ਬੜੀ ਚੁਸਤੀ ਨਾਲ ਰਸੀਦਾਂ 'ਤੇ ਰਕਮ ਨੂੰ ਦਤਰਸਾਉਂਦੇ ਹਿੱਸੇ ਨੂੰ ਫਾੜ ਕੇ ਆਪਣੇ ਕੋਲ ਰੱਖ ਲੈਂਦਾ ਸੀਅਸਲੀਅਤ ਤੋਂ ਅਨਜਾਣ ਪੈਨਸ਼ਨ ਧਾਰਕ ਘੱਟ ਪੈਨਸ਼ਨ ਮਿਲਣ ਕਰਕੇ ਸੂਬਾ ਸਰਕਾਰ ਨੂੰ ਕੋਸਦੇ ਹੋਏ ਘਰ ਨੂੰ ਤੁਰ ਜਾਂਦੇ ਸਨਪੜਤਾਲ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਕਿ ਇਹ ਪੈਨਸ਼ਨ ਏਜੰਟ ਉਕਤ ਪਾਇਲਟ ਪ੍ਰਾਜੈਕਟ ਦੀ ਭਾਵਨਾ ਦੇ ਅਨੂਕੂਲ ਲੋਕਾਂ ਦੇ ਘਰ-ਘਰ ਜਾਣ ਦੀ ਬਜਾਏ ਮਹਾਸ਼ਾ ਮੁਹੱਲੇ ਵਿਚ ਪੰਚ ਮੰਗਤ ਰਾਏ ਗਰੋਵਰ ਦੇ ਘਰ ਬੈਠ ਕੇ ਪੈਨਸ਼ਨ ਵੰਡ ਰਿਹਾ ਸੀ 
ਪੜਤਾਲੀਆ ਟੀਮ ਦੇ ਪੁੱਜਣ ਤੋਂ ਪਹਿਲਾਂ ਅਮਰਜੀਤ ਸਿੰਘ ਨਾਂ ਦੇ ਪੈਨਸ਼ਨ ਏਜੰਟ ਨੇ ਆਮ ਜਨਤਾ ਦੇ ਨਾਲ-ਨਾਲ ਪੱਤਰਕਾਰਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਵਿਚ ਪੈਨਸ਼ਨ ਵਿਚੋਂ ਰੁਪਏ ਕੱਟਣ ਨੂੰ ਕੰਪਨੀ ਦੀ ਹਦਾਇਤਾਂ ਤਹਿਤ ਪੈਨਸ਼ਨਰਾਂ ਦਾ ਇੱਕ-ਇੱਕ ਲੱਖ ਰੁਪਏ ਦਾ ਬੀਮਾ ਕਰਨ ਦੀ ਗੱਲ ਆਖੀਜਾਣਕਾਰੀ ਅਨੁਸਾਰ ਕੱਲ੍ਹ ਸ਼ਾਮ ਤੱਕ ਉਕਤ ਏਜੰਟ ਵੱਲੋਂ ਲਗਪਗ 129 ਪੈਨਸ਼ਨ ਧਾਰਕਾਂ ਨੂੰ ਪੈਨਸ਼ਨ ਵੰਡੀ ਗਈ ਸੀਜਿਨ੍ਹਾਂ ਵਿਚੋਂ ਤਿੰਨ ਦਰਜਨ ਦੇ ਕਰੀਬ ਪੈਨਸ਼ਨ ਧਾਰਕਾਂ ਨੂੰ ਬੀਮਾ ਕਰਨ ਦੀ ਆੜ ਵਿਚ ਘੱਟ ਪੈਸੇ ਦਿੱਤੇ ਗਏ 
ਮਾਮਲੇ ਦੀ ਪੜਤਾਲ ਲਈ ਸ੍ਰੀ ਮੁਕਤਸਰ ਸਾਹਿਬ ਤੋਂ ਪੁੱਜੇ ਫਿਨੋ ਕੰਪਨੀ ਦੇ ਅਧਿਕਾਰੀ ਰਜਨੀਸ਼ ਸ੍ਰੀਵਾਸਤਵ, ਹਰਨੇਕ ਸਿੰਘ ਅਤੇ ਕੰਪਨੀ ਦੇ ਹਲਕਾ ਲੰਬੀ ਦੇ ਬਲਾਕ ਕੋ-ਆਰਡੀਨੇਟਰ ਪ੍ਰਿਤਪਾਲ ਸਿੰਘ ਨੇ ਡੂੰਘੀ ਜਾਂਚ ਉਪਰੰਤ ਉਕਤ ਕਰਮਚਾਰੀ ਵੱਲੋਂ ਕੀਤੀ ਘਪਲੇਬਾਜ਼ੀ ਖੁਲਾਸਾ ਕਰਦਿਆਂ ਉਸਨੇ ਸਿੱਧੇ ਤੌਰ 'ਤੇ ਦੋਸ਼ੀ ਕਰਾਰ ਦਿੱਤਾਕੰਪਨੀ ਦੇ ਉੱਚ ਅਧਿਕਾਰੀਆਂ ਦੇ ਖੁਲਾਸੇ ਪੜਤਾਲ ਉਪਰੰਤ ਅਮਰਜੀਤ ਸਿੰਘ ਨੇ ਫਿਨੋ ਕੰਪਨੀ ਦੇ ਅਧਿਕਾਰੀ ਰਜਨੀਸ਼ ਸ੍ਰੀਵਾਸਤਵ ਦੇ ਸਨਮੁੱਖ ਪੈਨਸ਼ਨ ਧਾਰਕਾਂ ਦੀ ਹਾਜਰੀ ਵਿਚ ਫਿਨੋ ਕੰਪਨੀ ਦੇ ਬਲਾਕ ਕੋ-ਆਰਡੀਨੇਟਰ ਬਲਜੀਤ ਸਿੰਘ ਦੇ ਨਿਰਦੇਸ਼ਾਂ 'ਤੇ ਪੈਨਸ਼ਨਰਾਂ ਨੂੰ ਉਨ੍ਹਾਂ ਦੀ ਬਣਦੀ ਪੈਨਸ਼ਨ ਦੇ 250 ਤੋਂ 500 ਰੁਪਏ ਦੀ ਕੁੰਡੀ ਲਾਈ ਸੀਉਸਨੇ ਖੁਦ ਨੂੰ ਨਿਰਦੇਸ਼ ਕਰਾਰ ਦਿੰਦਿਆਂ ਕਿਹਾ ਕਿ ਬਲਜੀਤ ਸਿੰੰਘ ਨੇ ਹੀ ਉਸਨੂੰ ਵਿਵਾਦ ਖੜ੍ਹਾ ਹੋਣ 'ਤੇ ਸੰਭਾਲ ਲੈਣ ਦੀ ਸਲਾਹ ਦਿੱਤੀ ਸੀ।   ਜਦੋਂਕਿ ਦੂਜੇ ਪਾਸੇ ਬਲਾਕ ਕੋ-ਆਰਡੀਨੇਟਰ ਬਲਜੀਤ ਸਿੰਘ ਨੇ ਉਕਤ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਉਸਨੇ ਤਾਂ ਸਿਰਫ਼ ਚਾਹਵਾਨ ਪੈਨਸ਼ਨਰਾਂ ਦਾ ਸਲਾਨਾ ਬੀਮਾ ਕਰਕੇ 100 ਰੁਪਏ ਲੈਣ ਦੀ ਸਲਾਹ ਅਮਰ ਨੂੰ ਦਿੱਤੀ ਸੀ
ਇਸੇ ਦੌਰਾਨ ਫਿਨੋ ਕੰਪਨੀ ਦੇ ਅਧਿਕਾਰੀ ਰਜਨੀਸ਼ ਸ੍ਰੀਵਾਸਤਵ ਨੇ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਪੈਨਸ਼ਨਰਾਂ ਨੂੰ 250 ਤੋਂ ਲੈ ਕੇ 500 ਰੁਪਏ ਤੱਕ ਘੱਟ ਪੈਨਸ਼ਨ ਦਿੱਤੀ ਗਈ ਹੈਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਉਂਦੇ ਹੋਏ ਪੈਨਸ਼ਨ ਏਜੰਟ ਅਮਰਜੀਤ ਸਿੰਘ ਨੂੰ ਹਟਾ ਦਿੱਤਾ ਗਿਆ ਹੈਜਦੋਂਕਿ ਬਲਾਕ ਕੋ-ਆਰਡੀਨੇਟਰ ਬਲਜੀਤ ਸਿੰਘ ਉੱਪਰ ਲੱਗੇ ਦੋਸ਼ਾਂ ਦੀ ਪੜਤਾਲ ਕੀਤੀ ਜਾਵੇਗੀ 
ਸ੍ਰੀ ਵਾਸਤਵ ਨੇ ਦੱਸਿਆ ਕਿ ਅਪ੍ਰੈਲ-ਮਈ ਦੇ ਦੌਰਾਨ ਕੰਪਨੀ ਵੱਲੋਂ ਪ੍ਰਕ੍ਰਿਆ ਸ਼ੁਰੂ ਕਰਦੇ ਹੋਏ ਪੈਨਸ਼ਨਰਾਂ ਦੇ ਮੁਫ਼ਤ ਸਮਾਰਟ ਕਾਰਡ ਬਣਾਏ ਗਏ  ਸਨਉਸ ਸਮੇਂ ਵੀ ਉਕ ਪੈਨਸ਼ਨ ਏਜੰਟ ਨੇ ਨੇ 20-20 ਰੁਪਏ ਲੈ ਕੇ ਲੋਕਾਂ ਨੂੰ ਸਮਾਰਟ ਕਾਰਡ ਜਾਰੀ ਕੀਤੇ ਸਨਉਦੋਂ ਇਸਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਸੀਮੰਡੀ ਕਿਲਿਆਂਵਾਲੀ ਦੇ ਅਕਾਲੀ ਆਗੂ ਅਜੈ ਖਰੋੜ, ਭਾਜਪਾ ਨੇਤਾ ਸਤੀਸ਼ ਕਾਲਾ, ਪੰੰਚ ਮੰਗਤ ਰਾਏ ਗਰੋਵਰ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੈਨਸ਼ਨ ਵੰਡਣ ਵਿੱਚ ਘਪਲੇਬਾਜ਼ੀ ਕਰਨ ਵਾਲੇ ਫਿਨੋ ਕਰਮਚਾਰੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ       ਹਰਿਆਣਾ 'ਚ ਵੀ ਵਿਵਾਦਾਂ 'ਚ ਘਿਰੀ ਰਹੀ ਸੀ ਫਿਨੋ ਦੀ ਕਾਰਜ ਪ੍ਰਣਾਲੀ!  
ਲੰਬੀ, 15 ਸਤੰਬਰ : ਪੰਜਾਬ ਸਰਕਾਰ ਤੋਂ ਪਹਿਲਾਂ ਗੁਆਂਢੀ ਸੂਬੇ ਹਰਿਆਣਾ ਦੀ ਹੁੱਡਾ ਸਰਕਾਰ ਨੇ ਪੈਨਸ਼ਨ ਵੰਡਣ ਲਈ ਫਿਨੋ ਕੰਪਨੀ ਨਾਲ ਕਰਾਰ ਕੀਤਾ ਸੀਕੁਝ ਮਹੀਨਿਆਂ ਦੌਰਾਨ ਹੀ ਕੰਪਨੀ ਦੀ ਲਾਪਰਵਾਹੀ ਤੇ ਢਿੱਲੀ ਕਾਰਜਪ੍ਰਣੀ ਕਰਕੇ ਸਮੇਂ ਸਿਰ ਪੈਨਸ਼ਨ ਨਾ ਮਿਲਣ ਤੇ ਵੱਖ-ਵੱਖ ਤਕਨੀਕੀ ਖਾਮੀਆਂ ਕਰਕੇ ਪੈਨਸ਼ਨ ਧਾਰਕ ਸੂਬਾ ਸਰਕਾਰ ਖਿਲਾਫ਼ ਥਾਂ-ਥਾਂ ਸੜਕਾਂ 'ਤੇ ਉਤਰਨ ਨੂੰ ਮਜ਼ਬੂਰ ਹੋ ਗਏ ਸਨਜਿਸਦੇ ਉਪਰੰਤ ਹੁੱਡਾ ਸਰਕਾਰ ਨੇ ਪੰਜ ਮਹੀਨੇ ਦੀ ਬੇਵਜ੍ਹਾ ਬਦਨਾਮੀ ਅਤੇ ਖੱਜਲ ਖੁਆਰੀ ਝੱਲਣ ਉਪਰੰਤ ਪੈਨਸ਼ਨ ਵੰਡਾਉਣ ਦਾ ਕੰਮ ਮੁੜ ਤੋਂ ਨਗਰ ਪਾਲਿਕਾਂ ਨੂੰ ਸੌਂਪ ਕੇ ਸੁੱਖ ਦਾ ਸਾਂਹ ਲਿਆ ਸੀ 


No comments:

Post a Comment