14 January 2014

ਧਾਰਮਿਕ ਮੇਲਿਆਂ 'ਤੇ ਭਾਰੂ ਸਿਆਸਤ                        ਇਕਬਾਲ ਸਿੰਘ ਸ਼ਾਂਤ / ਮੋਬਾਇਲ : 98148-26100
   ਅਜੋਕੀ ਸਿਆਸਤ ਨੇ ਧਾਰਮਿਕਤਾ ਦੇ ਮਾਇਨੇ ਬਦਲ ਦਿੱਤੇ ਹਨ। ਸਿੱਖ ਧਰਮ ਜਿਹੜਾ ਕਿ ਦੁਨੀਆਂ ਭਰ ਵਿਚ ਇੱਕੋ-ਇੱਕ ਅਜਿਹਾ ਧਰਮ ਮੰਨਿਆ ਜਾਂਦਾ ਹੈ ਜਿਸਦੇ ਗੁਰੂਆਂ ਅਤੇ ਧਰਮ ਦੇ ਪੈਰੋਕਾਰਾਂ ਨੇ ਸਮੇਂ-ਸਮੇਂ ਮਨੁੱਖਤਾ ਲਈ ਸਭ ਤੋਂ ਵੱਧ ਸ਼ਹਾਦਤਾਂ ਅਤੇ ਕੁਰਬਾਨੀਆਂ ਦਿੱਤੀਆਂ। ਇਸੇ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਸਮੁੱਚੀ ਲੋਕਾਈ ਲਈ ਰਾਹੇ ਦਸ਼ੇਰੇ ਹਨ, ਉਥੇ ਦਸਮ ਪਾਤਸ਼ਾਹ ਵੱਲੋਂ ਪਿਤਾ, ਮਾਤਾ ਅਤੇ 4-4 ਪੁੱਤਰਾਂ ਦੀਆਂ ਅਦੁੱਤੀ ਕੁਰਬਾਨੀਆਂ ਜਿਹੀ ਬੇਮਿਸਾਲ ਦਾਸਤਾਨ ਕਿਧਰੇ ਨਹੀਂ ਮਿਲਦੀ। ਜੇਕਰ ਸਿੱਖ ਧਰਮ ਅਤੇ ਸਿੱਖ ਕੌਮ ਦੇ ਮੁਹਾਂਦਰੇ ਵੱਲ ਝਾਤ ਮਾਰੀਏ ਤਾਂ ਇਸਦੀ ਧਾਰਮਿਕਤਾ ਅਤੇ ਭਾਵਨਾ ਸਮੇਤ ਹੋਰਨਾਂ ਵੱਡੀ ਗਿਣਤੀ ਰਹੁ-ਰੀਤਾਂ ਸਿਆਸਤ ਦਾ ਸ਼ਿਕਾਰ ਹੋ ਕੇ ਰਹਿ ਗਈਆਂ ਹਨ। 

         
 
ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਨੂੰ ਸਮਰੱਪਿਤ ਜੋੜ ਮੇਲਿਆਂ ਅਤੇ ਧਾਰਮਿਕ ਦਿਹਾੜਿਆਂ ਮੌਕੇ ਰਾਜਸੀ ਪਾਰਟੀ ਵੱਲੋਂ ਵੋਟ-ਖਿੱਚੂ ਮਨਸ਼ੇ ਨਾਲ ਲਬਰੇਜ਼ ਸਿਆਸੀ ਕਾਨਫਰੰਸਾਂ ਇਨ੍ਹਾਂ ਮੇਲਿਆਂ ਦੀ ਅਸਲ ਭਾਵਨਾ ਨੂੰ ਉਦੇਸ਼ ਤੋਂ ਭਟਕਾਉਣ ' ਕੋਈ ਕਸਰ ਨਹੀਂ ਛੱਡਦੀਆਂ। ਸਮੁੱਚੇ ਸਿਆਸੀ ਤੰਤਰ ਚਿੱਟੇ, ਪੀਲੇ, ਨੀਲੇ ਅਤੇ ਕਾਲੇ ਸਮੇਤ ਸਾਰੀਆਂ ਕਿਸਮਾਂ ਦੇ ਸਿਆਸੀ ਬਗੁਲੇ ਆਪੋ-ਆਪਣੀਆਂ ਸਿਆਸੀ ਕਾਨਫਰੰਸਾਂ ਨੂੰ ਸਫ਼ਲ ਬਣਾÀ ਲਈ ਪੂਰਾ ਟਿੱਲ ਲਾਉਂਦੇ ਹਨ। ਜਿਸਦੇ ਤਹਿਤ ਲੋਕਾਂ ਨੂੰ ਬੱਸਾਂ, ਟਰੱਕਾਂ ਅਤੇ ਹੋਰ ਵਹੀਕਲਾਂ 'ਤੇ ਨੂੜ-ਨੂੜ ਕੇ ਕਾਨਫਰੰਸਾਂ ' ਲਿਆਂਦਾ ਜਾਂਦਾ ਹੈ। 
          
ਮੰਦਭਾਗਾ ਵਰਤਾਰਾ ਹੈ ਕਿ ਇਨ੍ਹਾਂ ਸਿਆਸੀ ਕਾਨਫਰੰਸਾਂ ' ਧਾਰਮਿਕ ਰਹੁ-ਰੀਤਾਂ, ਸਿੱਖ ਕੌਮ ਅਤੇ ਭਾਈਚਾਰੇ ਦੀ ਬਿਹਤਰੀ ਅਤੇ ਚੜ੍ਹਦੀਕਲਾ ਲਈ ਕੋਈ ਠੋਸ ਪ੍ਰੋਗਰਾਮ ਲਈ ਉਲੀਕੇ ਨਹੀਂ ਜਾਂਦੇ ਅਤੇ ਇਹ ਸਿਰਫ਼ ਇੱਕ-ਦੂਜੇ ਤੋਂ ਵੱਧ ਕੇ ਸਿਆਸੀ ਦੂਸ਼ਣਬਾਜ਼ੀ ਅਤੇ ਨੰਗੇ-ਚਿੱਟੇ ਗੱਪਾਂ ਨਾਲ ਲਬਰੇਜ਼ ਤਕਰੀਰਾਂ ' ਸੈਂਕੜੇ ਸਮੱਸਿਆਵਾਂ ' ਘਿਰੀ ਆਮ ਜਨਤਾ ਨੂੰ ਧਾਰਮਿਕ ਸਟਾਈਲ ਵਿਚ ਮਹਿਜ਼ ਬਰਗਲਾਉਣ ਦਾ ਸਾਧਨ ਬਣਦੀਆਂ ਹਨ। 
          
ਕਿੰਨੀ ਬੇਗੈਰਤੀ ਵਾਲਾ ਵਰਤਾਰਾ ਹੈ ਕਿ ਧਰਮ ਦੇ ਨਾਂਅ 'ਤੇ ਇਨ੍ਹਾਂ ਕਾਨਫਰੰਸਾਂ ਲਈ ਸਫ਼ੈਦਪੋਸ਼ਾਂ ਵੱਲੋਂ ਆਪਣੀਆਂ ਸਿਆਸੀ ਮੂਰਤਾਂ ਚਮਕਾਉਣ ਲਈ ਵੱਡੇ-ਵੱਡੇ ਹੋਰਡਿੰਗਾਂ, ਬੈਨਰਾਂ 'ਤੇ ਲੱਖਾਂ ਖਰਚ ਦਿੱਤੇ ਜਾਂਦੇ ਹਨ ਪਰ ਇਨ੍ਹਾਂ ' ਦਿਹਾੜਿਆਂ ਦੇ ਧਾਰਮਿਕ ਪੱਖ ਨੂੰ ਕਿਧਰੇ ਵੀ ਨਹੀਂ ਉਭਾਰਿਆ ਜਾਂਦਾ। ਸਿਤਮਜਰੀਫ਼ੀ ਦੀ ਗੱਲ ਇਹ ਵੀ ਹੈ ਕਿ ਸਿੱਖ ਗੁਰੂਆਂ ਦੇ ਬਰਾਬਰੀ ਅਤੇ ਹੱਕ-ਸੱਚ ਦੀ ਕਮਾਈ ਖਾਣ ਅਤ ਕਿਰਤ ਦੀ ਕਦਰ ਦੇ ਸੰਕਪਲ ਰੋਲ  ਦਿੱਤਾ ਗਿਆ ਹੈ। ਕਿੰਨੀ ਸ਼ਰਮ ਦੀ ਗੱਲ ਹੈ ਕਿ ਸਮੇਂ-ਸਮੇਂ ਸਿੱਖ ਧਰਮ, ਸਿੱਖ ਇਤਿਹਾਸ ਅਤੇ ਸਿੱਖ ਕੌਮ ਨੂੰ ਮੋਹਰਾ ਬਣਾ ਕੇ ਸਿਆਸੀ ਰੋਟੀਆਂ ਸੇਕਣ ਦਾ ਭਾਈਵਾਲ ਸਮੁੱਚਾ ਸਿਆਸੀ ਤੰਤਰ ਸਿੱਖ ਧਰਮ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਸਿੱਧੇ-ਅਸਿੱਧੇ ਤੌਰ 'ਤੇ ਖੋਰਾ ਲਾਉਣ ' ਜੁਟਿਆ ਹੋਇਆ ਹੈ। ਨਵੀਂ ਪੀੜ੍ਹੀ ਸਿੱਖੀ ਤੋਂ ਭਟਕ ਕੇ ਪੱਛਮੀ ਸੱਭਿਆਚਾਰ ' ਖੁੱਭਦੀ ਜਾ ਰਹੀ ਹੈ, ਨੌਜਵਾਨ ਦਸਤਾਰਾਂ ਸਜਾਉਣ ਦੀ ਬਜਾਏ ਜੈੱਲ ਕਲਚਰ ਤਹਿਤ ਸਿਰ ਦੇ ਵਾਲਾਂ ਖੜ੍ਹੇ ਕਰਨ  ' ਸ਼ਾਨ ਸਮਝਦੇ ਹਨ ਅਤੇ ਨਸ਼ੇ ਅਵਾਮ ਦੇ ਹੱਡਾਂ ' ਵਸਣ ਲੱਗੇ ਹਨ। ਪਤਿਤਪੁਣਾ ਸਮਾਜਕ ਕਦਰਾਂ -ਕੀਮਤਾਂ ਨੂੰ ਆਪਣੇ ਕਲਾਵੇ ' ਲੈ ਰਿਹਾ ਹੈ
          
  Akal
ਜ਼ਮੀਨੀ ਹਾਲਾਤ ਇਹ ਹਨ ਕਿ ਅਜੋਕੇ ਦੌਰ 'ਤੇ ਨਵੀਂ ਪੀੜ੍ਹੀ ਗੁਰਬਾਣੀ ਅਤੇ ਗੁਰਮਤਿ ਤੋਂ ਦੂਰ ਹੁੰਦੀ ਜਾ ਰਹੀ ਹੈ। ਪੰਜਾਬ ਤੋਂ ਬਾਹਰਲੇ ਸਿੱਖ ਵਸੋਂ ਖੇਤਰਾਂ ' ਪੰਜਾਬੀ ਭਾਸ਼ਾ ਆਪਣਾ ਵਜੂਦ ਗੁਆ ਰਹੀ ਹੈ ਤੇ ਸਿਰਫ਼ ਪਹਿਰਾਵੇ ਦੇ ਸਿੱਖ ਪੰਜਾਬੀ ਭਾਸ਼ਾ ਤੋਂ ਅਨਜਾਣਤਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ­ ਬਾਣੀ ਦੇ ਅਲੌਕਿਕ ਚਾਨਣ ਤੋਂ ਮੁਨੱਖੇ ਹਨ। ਧਾਰਮਿਕ ਤਖ਼ਤਾਂ 'ਤੇ ਕਾਬਜ਼ ਸਖਸੀਅਤਾਂ ਵੀ ਸਿੱਖੀ ਦੀ ਚੜ੍ਹਦੀਕਲਾ ਲਈ  ਪੰਜਾਬੀ ਭਾਸ਼ਾ ਨੂੰ ਉਤਸਾਹਤ ਕਰਨ ਲਈ ਗੰਭੀਰ ਨਹੀਂ ਹਨ ਅਤੇ ਉਹ ਸਿਰਫ਼ ਆਪਣੇ ਜਥੇਦਾਰੀਆਂ ਦੇ 'ਸੁਖ' ਨੂੰ ਸਦਾਬਹਾਰ ਰੱਖਣ ਲਈ ਸਿਆਸੀ ਲੋਕਾਂ ਦੀ ਕਠਪੁਤਲੀ ਬਣ ਕੇ ਰਹਿ ਗਏ ਹਨ। 
ਸਿਆਸੀ ਪਾਰਟੀਆਂ ਅਤੇ ਲੀਡਰਾਂ ਦੇ ਦੂਹਰੇ ਕਿਰਦਾਰ ਸਦਕਾ ਹੀ ਸਿੱਖ ਕੌਮ ਨੂੰ ਅਖੌਤੀ ਡੇਰਾਵਾਦ  ਅਤੇ ਸਿੱਧੀ-ਅਸਿੱਧੀ ਧਾਰਮਿਕ ਤਬਦੀਲੀ ਜਿਹੇ  ਗੰਭੀਰ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਖ ਧਰਮ ' ਦਲਿਤ ਸਿੱਖਾਂ ਦੀ ਪੁੱਛ-ਪ੍ਰਤੀਤ ਨਾ  ਹੋਣ ਕਰਕੇ ਉਨ੍ਹਾਂ ਦਾ ਇਸਾਈ ਧਰਮ ਅਤੇ ਨਵੇਂ ਧਰਮਾਂ ਰੂਪੀ ਡੇਰਿਆਂ ਵੱਲ ਰੁਝਾਨ ਹੋ ਰਿਹਾ ਹੈ। ਸਿੱਖ ਇਤਿਹਾਸ ਵਿਚ ਕੁਰਬਾਨੀਆਂ ਕਰਨ ਵਾਲੇ ਭਾਈ ਜੈਤੇ ਵਰਗੇ ਨਾਇਕਾਂ ਨੂੰ ਅੱਖੋਂ-ਪਰੋਖੇ ਕਰਨਾ ਅਜੋਕੇ ਸਿੱਖ ਆਗੂਆਂ ਦੀ ਸੰਕੀਰਣ ਸੋਚ ਦਾ ਹੀ ਨਤੀਜਾ ਹੈ। 
           
ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਹਰ ਸਾਲ 40 ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਮੇਲਾ ਮਾਘੀ ਮੌਕੇ ਵੱਖ-ਵੱਖ ਸਿਆਸੀ ਧਿਰਾਂ ਅਤੇ ਹੋਰਨਾਂ ਸੰਗਠਨਾਂ ਵੱਲੋਂ ਵੱਡੇ ਪੱਧਰ 'ਤੇ ਕਾਨਫਰੰਸਾਂ ਕੀਤੀਆਂ ਜਾਂਦੀਆਂ ਹਨ। ਜਿਨ੍ਹਾਂ ਵਿਚੋਂ ਜ਼ਿਆਦਾਤਰ ਦਾ ਆਚਾਰ-ਵਿਹਾਰ ਉੱਪਰਲੀਆਂ ਸਤਰਾਂ ਦੇ ਅਨੂਕੂਲ ਹੁੰਦਾ ਹੈ। ਲਗਪਗ ਦੋ ਕੁ ਸਾਲ ਪਹਿਲਾਂ ਮਾਘੀ ਮੇਲੇ ਬੀਤੇ ਵਿਧਾਨਸਭਾ ਚੋਣਾਂ ਦੌਰਾਨ ਸਿਆਸੀ ਕਾਨਫਰੰਸਾਂ ਨਾ ਹੋਣ ਦਾ  ਸੁਚੇਤ ਅਤੇ ਜਾਗਰੂਕ ਸਿੱਖ ਮਨਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਸੀ। ਜਿਸ ਨਾਲ ਮੇਲੇ ਦੀ ਦਿੱਖ ' ਸਿਆਸਤ ਰਹਿਤ ਮਾਹੌਲ  ਪੈਦਾ ਹੋਣ ਦੀ ਆਸ ਬੱਝੀ ਸੀ। ਪਰ ਇਹ ਰਵਾਇਤ ਲਗਾਤਾਰ ਜਾਰੀ ਨਾ ਰਹਿਣ ਕਰਕੇ ਭਾਵਨਾ-ਭਰਪੂਰ ਆਮ ਸਿੱਖਾਂ ਨੂੰ ਅਜਿਹੇ ਧਾਰਮਿਕ ਦਿਹਾੜਿਆਂ ਤੋਂ ਦੂਰ ਕਰਕੇ ਰੱਖ ਦਿੱਤਾ ਹੈ। ਹਾਲਾਂਕਿ ਇਨ੍ਹਾਂ ਧਾਰਮਿਕ ਦਿਹਾੜਿਆਂ ਮੌਕੇ ਸਿਆਸੀ ਲੋਕਾਂ ਨਾਲੋਂ ਨਿਹੰਗ ਸਿੰਘ ਕਈ ਗੁਣਾ ਜ਼ਿਆਦਾ  ਆਪਣਾ ਫਰਜ਼ ਨਿਭਾਉਂਦੇ ਨਜ਼ਰ ਆਉਂਦੇ ਹਨ। ਜਿਹੜੇ ਸਿੱਖੀ ਵਿਰਸੇ ਨਾਲ ਜੁੜੇ ਹੈਰਤਅੰਗੇਜ਼ ਕਰਤਵ ਵਿਖਾ ਕੇ ਲੋਕਮਨਾਂ ' ਨਵੀਂ ਰੂਹ ਫ਼ਕਦੇ ਹਨ, ਉਥੇ ਤਰਕਸ਼ੀਲ ਸੁਸਾਇਟੀ (ਪੰਜਾਬ) ਵੀ ਆਪਣੀ ਨਾਟਕ ਮੇਲਿਆਂ ਰਾਹੀਂ ' ਲੋਕਾਂ ' ਜਾਗਰੂਕਤਾ ਦਾ ਅਲਖ ਜਗਾਉਣ ਦਾ ਸ਼ਲਾਘਾਯੋਗ ਭੂਮਿਕਾ ਨਿਭਾਉਂਦੀ ਰਹੀ ਹੈ। 
          
ਜੇਕਰ ਕਦੇ ਧਰਮ, ਕਦੇ ਮੁਫ਼ਤ ਸਹੂਲਤਾਂ ਅਤੇ ਰੁਜ਼ਗਾਰ ਦੇ ਨਾਂਅ 'ਤੇ ਲੋਕਾਂ ਨੂੰ ਗੁੰਮਰਾਹ ਕਰਕੇ ਪੱਕੇ ਤੌਰ 'ਤੇ ਸੱਤਾ 'ਤੇ ਕਾਬਜ਼ ਹੋਣ ­ਦੇ ਗਲਬੇ ਪਾਲਣ ਵਾਲੀਆਂ ਧਿਰਾਂ ਗੰਭੀਰਤਾ ਅਤੇ ਧਿਰਾਂ ਸੁਹਿਦਤਾ ਨਾਲ ਧਾਰਮਿਕ ਦਿਹਾੜਿਆਂ ਮੌਕੇ ਆਪਣੀਆਂ ਸਿਆਸੀ ਪਰਵਾਜ਼ਾਂ ਨੂੰ ਤਿਆਗ ਕੇ ਸਿਰਫ਼ ਸਿੱਖ ਧਰਮ ਅਤੇ ਵਿਰਸੇ ਨੂੰ ਸੰਭਾਲਣ ਅਤੇ ਉਤਸ਼ਾਹਤ ਕਰਨ ਦੇ ਪ੍ਰੋਗਰਾਮ ਉਲੀਕਣ ਦੇ ਉਪਰਾਲੇ ਕਰਨ ਅਤੇ ਸਿੱਖ ਗੁਰੂ ਸਾਹਿਬਾਨ ਦੇ ਬਰਾਬਰੀ ਦੇ ਸੰਕਲਪ ਅਤੇ ਕਿਰਤ ਨੂੰ ਉਚਿਆਉਣ ਦੇ ਫਲਸਫ਼ੇ ਨੂੰ ਬਹਾਲ ਕਰਨ ਤਾਂ ਜੋ ਮੁਲਕ ਦੀ ਆਜ਼ਾਦੀ ' ਸਭ ਤੋਂ ਵੱਡਾ ਰੋਲ ਨਿਭਾਉਣ ਵਾਲੀ ਸਿੱਖ ਕੌਮ ਯਕੀਨੀ ਤੌਰ 'ਤੇ ਧਾਰਮਿਕ ਪੱਖੋਂ ਸਿੱਖ ਕੌਮ ਨੂੰ ਵੱਡਾ ਹੁਲਾਰਾ ਮਿਲ ਸਕਦਾ ਹੈ। ਇਸਦੇ ਨਾਲ ਨਾ ਸਿਰਫ਼ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤੀ ਹਾਸਲ ਹੋਵੇਗੀ ਬਲਕਿ ਸਮੁੱਚੀ ਕੌਮ ਤੇ ਭਵਿੱਖੀ ਦਿਸਹੱਦੇ ਵੀ ਕਾਇਮ ਹੋਣਗੇ।   

No comments:

Post a Comment