15 March 2019

‘ਬੁਲੰਦ ਸੋਚ’ ਦੀ ਪਾਠਕ ਗਿਣਤੀ 72000 ਨੂੰ ਪੁੱਜੀ

ਅੱਜ ਮੇਰੇ ਬਲੋਗ ‘ਬੁਲੰਦ ਸੋਚ’ http://www.bulandsoch.blogspot.in/ ਦੀ ਕੁੱਲ ਕਲਿੱਕ ਗਿਣਤੀ 72000 ਨੂੰ ਪੁੱਜ ਗਈ। ਇਸ ਲਈ ਮੈਂ ਤੁਹਾਡੇ ਸਾਰੇ ਪਾਠਕਾਂ, ਦੋਸਤਾਂ-ਮਿੱਤਰਾਂ, ਸੱਜਨਾਂ ਦੇ ਨਾਲ-ਨਾਲ ਮੇਰੀ ਲੋਕਪੱਖੀ ਕਲਮ ਦੇ ਵਕਤੀ ਅਤੇ ਕੁਲਵਕਤੀ ਵਿਰੋਧੀਆਂ ਦਾ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਬਲੋਗ ਨੂੰ ਸਮੇਂ-ਸਮੇਂ ਪੜ੍ਹ ਕੇ ਮੇਰੀ ਹੌਂਸਲਾ ਅਫਜਾਈ ਕੀਤੀ। ਭਾਵੇਂ ਇਹ ਕਲਿੱਕ ਗਿਣਤੀ ਅਜੋਕੀ  ਇੰਟਰਨੈੱਟ ਯੁੱਗ ਦੀ ਤੇਜ਼ ਰਫ਼ਤਾਰ ਵਿੱਚ ਕਾਫ਼ੀ ਘੱਟ ਹੈ, ਪਰ ਮੈਂ ਸੰਤੁਸ਼ਟ ਹਾਂ ਕਿਉਂਕਿ ਸਾਡੇ ਵਾਲੀ ਉੱਬੜ -
ਖਾਬੜ ਸੜਕ ’ਤੇ ਟਰੈਫ਼ਿਕ ਵੀ ਘੱਟ ਹੀ ਹੁੰਦਾ ਹੈ। ਇਹ ਰਾਹ ਦੇ ਅੜਿੱਕੇ ਅਤੇ ਅੌਕੜਾਂ ਵਾਲਾ ਧੁਰਾ ਬਹੁਤ ਘੱਟ ਲੋਕਾਂ ਦੇ ਹਿੱਸੇ ਧੁਰੋਂ ਲਿਖਿਆ ਆਉਂਦਾ ਹੈ। ਤੁਹਾਡੇ ਸਹਿਯੋਗ ਸਦਕਾ ਅਸੀਂ ਅਗਾਂਹ ਭਵਿੱਖ ’ਚ ਵੀ ਇਸੇ ਸਿਦਕ, ਸਿਰੜ ਅਤੇ ਠਰੰ੍ਹਮੇ ਨਾਲ ਲੋਕਹਿੱਤਾਂ ਲਈ ਲਿਖਦੇ ਰਹਾਂਗੇ। ਉਹ ਸਮਾਜ ਦੇ ਸਥਾਪਿਤ ਹਿੱਸੇ ਜਾਂ ਬਹੁਗਿਣਤੀ ਲੋਕਾਈ ਨੂੰ ਭਾਵੇਂ ਰਾਸ ਨਾ ਆਵੇ। ਪਰ ਹਰ ਹੀਲੇ ਕਲਮ ਦਾ ਕਿਰਦਾਰ ਕਾਇਮ ਰੱਖਣ ਦਾ ਤਰੱਦਦ ਜਾਰੀ ਰਹੇਗਾ। ਲੋਕਪੱਖੀ ਭਾਵਨਾ ਅਤੇ ਬੁਲੰਦ ਸੋਚ ਨਾਲ ਸਿਰਜਿਆ ਇੱਕ-ਇੱਕ ਸ਼ਬਦ ਹਜ਼ਾਰਾਂ ਤਲਵਾਰਾਂ ਅਤੇ ਤੋਪਾਂ ’ਤੇ ਭਾਰੀ ਪੈਂਦਾ ਹੈ। ਇਹ ਗੱਲ ਸੱਤਾ ਦੇ ਸਹਾਰੇ ਅਤੇ ਮਹਿਲ ਮੁਨਾਰਿਆਂ ਦੇ ਪਰਛਾਵੇਂ ਹੇਠਾਂ ਭੁਲੇਖੇ ਪਾਉਂਦੇ ‘ਦਲਾਲਾਂ’ ਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਵਿਗਾਨੇ ਮੋਢਿਆਂ ਵਾਲਿਆਂ ਦੇ ਦੋ ਟੱਪ ਗਏ ਅਤੇ ਢਾਈ-ਪੌਨੇ ਤਿੰਨ ਰਹਿ ਗਏ। ਫਿਰ ਭੱਜੋਂਗੇ ਕਿੱਥੇ! ਕਿਉਂਕਿ ਸਪੱਸ਼ਟ ਅਤੇ ਜਾਗਦੀ ਕਲਮ ਦੇ ਕਦਮ ਮੱਠੇ ਪੈ ਸਕਦੇ ਹਨ, ਪਰ ਕਦੇ ਫਿੱਕੇ ਨਹੀਂ ਪੈਂਦੇ । ਇਕਬਾਲ ਸਿੰਘ ਸ਼ਾਂਤ

No comments:

Post a Comment