29 November 2025

डबवाली में अतिक्रमण अभियान पर जन विरोध, नगर परिषद का टर्न पे टर्न


- नगर परिषद अब गणमान्यों की सलाह से आगे बढ़ाएगी अभियान

-चेयरमैन ने पहले दो फुट छूट का बयान, फिर पलते , नगर परिषद ने किया सार्वजनिक नोटिस जारी 


इक़बाल सिंह शांत

डबवाली:दो  दिनों से वार्ड 3 से सीधा वार्ड 14 तक छलांग लगा पहुंच नगर परिषद का अतिक्रमण के विरूद्ध अभियान जन विरोध के बाद शुक्रवार को टर्न पर टर्न लेता रहा। दिन भर कई माध्यमों से नगर परिषद की कार्यप्रणाली के विरोधाभासी बयान, निर्णय व पक्ष सामने आये। जिससे दरुस्त भावना वाला अभियान भी नप के अन्य नासमझी भरे विकास कार्यों की तरह नैतिक विनाश का रूप लेता दिख रहा है। देर सायं अपने बचाव के लिए नगर परिषद प्रशासन ने अब अतिक्रमण अभियान को शहर की गणमान्यों की सलाह से आगे बढ़ाने की गुगली डाल दी।

नगर परिषद अध्यक्ष टेक चंद छाबड़ा ने वट्सऐप ग्रुपों में जारी बयान में कहा कि घरों के आगे दो-दो फुट से ज्यादा थड़े बर्दाश्त नहीं होंगे। जबकि बीते दो दिनों में नगर परिषद कई लोगों के दो फुट से कम वाले थड़ों और चबूतरों पर भी पीला पंजा चला चुकी है, इस दोमुंहें बयान से लोगों में गहरा रोष है। 

देर शाम नगर परिषद ने तेज़ विरोध और सत्ता पक्ष के बढ़ते विरोधी दबाव के मध्य नया बिना हस्ताक्षरों वाला सार्वजनिक नोटिस जारी किया, जिसके अनुसार शहर की सड़कों, बाजारों, मकानों और दुकानों के आगे बने सभी रैंप, थड़े और चेंबर तीन दिनों के भीतर स्वयं हटाने होंगे, जिसमें दो फुट की छूट का कोई ज़िक्र तक नहीं है।

भाजपा जिलाध्यक्ष रेणु शर्मा ने भी चेयरमैन टेकचंद छाबड़ा की कार्यशैली को भेदभावपूर्ण बताते हुए कड़ी आलोचना की, जबकि मार्केट कमेटी चेयरमैन सतीश जग्गा ने लोगों और पार्षदों की सहमति से कार्रवाई चलाने की राय दी।

सूत्रों के अनुसार देर सायं नप ईओ सुरिंदर कुमार और चेयरमैन टेक चंद छाबड़ा की बैठक भी हुई, जिसमें चेयरमैन द्वारा सोशल मीडिया पर की गई ‘दो फुट छूट’ वाली टिप्पणी पर चर्चा हुई। बाद में चेयरमैन ने कहा कि उन्होंने केवल रैंप में दो फुट की छूट की बात कही थी। चेयरमैन ने भाजपा जिलाध्यक्ष के बयान के बारे कहा कि नप नीतिगत व सही कार्य कर रही है

ईओ सुरिंदर कुमार ने बताया कि सोमवार को शहर के गणमान्यों की बैठक बुलाई जाएगी और उनकी सलाह के बाद ही आगे की कार्रवाई की जाएगी।


अतिक्रमण कारवाई पीड़ित मंत्री गंगवा से मिले 

वहीं, आज अतिक्रमण कार्रवाई में कथित पक्षपात को लेकर वार्ड 14 और 15 के कुछ लोग आत्मनिर्भर भारत कार्यक्रम के दौरान रेलवे स्टेशन पहुंचे हरियाणा के लोक निर्माण एवं जन स्वास्थ्य अभियांत्रिकी मंत्री रणबीर सिंह गंगवा से मिले और नप कार्रवाई में बिना पूर्व सूचना और निशानदेही के घर के बाहर बने थडे तोड़ने के आरोप लगाये गये, लोगों ने अतिक्रमण में दो फुट की छूट मांगी। मंत्री गंगवा ने लोगों की शिकायतों को गंभीरता से सुना और जल्द आवश्यक कार्रवाई करने का आश्वासन दिया।

नगर परिषद डबवाली: अतिक्रमण मामले में जारी नोटिस पर न हस्ताक्षर, न नंबर, न तारीख, फिर भी ‘असली’



बिना हस्ताक्षर वाले वायरल नोटिस से कार्यशैली पर उठे गंभीर सवाल, कार्रवाई की मांग

इकबाल सिंह शांत

डबवाली: नगर परिषद डबवाली के अतिक्रमण मामले में वायरल हुए एक सार्वजनिक नोटिस से सरकारी गोपनीयता व नगर परिषद तंत्र की बड़ी लापरवाही सामने आई है। यह नोटिस नगर परिषद डबवाली के नाम से जारी दिखाया गया है, लेकिन हैरानी की बात है कि इसमें न ईओ के हस्ताक्षर हैं, न कार्यालय नंबर और न ही जारी करने की तारीख। इसके बावजूद नप अधिकारी बड़ी बेबाकी से इसे ‘असली’ बता रहे हैं, जिससे सरकारी दस्तावेजों की गोपनीयता और प्रशासनिक जिम्मेदारी पर सवाल उठ खड़े हुए हैं।

सरकारी नियमों के मुताबिक हर नोटिस तय प्रमाणीकरण के साथ जारी होना चाहिए, लेकिन यहां ईओ के हस्ताक्षर होने से पहले ही यह दस्तावेज़ व्हाट्सऐप ग्रुपों में वायरल हो गया। इससे सरकारी फाइलों और पत्राचार की सुरक्षा पर गंभीर प्रश्न खड़े हो गए हैं।

हालांकि सोशल मीडिया के दौर में हस्ताक्षर वाले दस्तावेजों का वायरल होना नई बात नहीं, लेकिन शहर में अतिक्रमण जैसा संवेदनशील मामला होने के बावजूद बिना हस्ताक्षरों वाला नोटिस सामने आना बेहद गंभीर है। इससे साफ होता है कि नगर परिषद के दस्तावेज अधिकारी के हस्ताक्षर से पहले ही व्हाट्सऐप ग्रुपों तक पहुंच रहे हैं। अब जांच का विषय है कि यह सरकारी नोटिस हस्ताक्षर से पहले किसने और कैसे वायरल किया। लोगों ने गंभीर मामले में कार्रवाई की मांग उठाई है। नगर परिषद के ईओ सुरेन्द्र कुमार ने इस वायरल नोटिस को फर्जी बताते हुए सोमवार को जांच का आश्वासन दिया है।

05 November 2025

ਸਮਾਜਿਕ ਚਿੰਤਨ: ਭਾਈ ਲਾਲੋ ਦੀ ਝੌਂਪੜੀ ਤੋਂ ਮਲਿਕ ਭਾਗੋ ਦੀ ਹਵੇਲੀ ਵੱਲ




ਇਕਬਾਲ ਸਿੰਘ ਸ਼ਾਂਤ / 98148-26100

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਉਪਦੇਸ਼ਾਂ ਦਾ ਜ਼ਿਕਰ ਜ਼ਿਹਨ ਵਿੱਚ ਆਉਣ 'ਤੇ ਸੈਂਕੜੇ ਸਾਲ ਮਗਰੋਂ ਵੀ ਉਸਦੀ ਪ੍ਰਸੰਗਿਕਤਾ ਤਰੋਤਾਜ਼ਾ ਅਤੇ ਬਰਕਰਾਰ ਹੈ। ਹਜ਼ਾਰਾਂ ਸਾਲ ਵੀ ਉਨ੍ਹਾਂ ਦੀ ਬਾਣੀ ਦਾ ਵਜੂਦ ਜਿਉਂਦੇ ਲੋਕਾਂ ਲਈ ਤਰੱਕੀ ਦਾ ਵੱਡਾ ਸਬਕ ਰਹੇਗਾ। ਅਸੀਂ ਬਹੁਤ ਗਿਣਤੀ ਲੋਕ ਖੁਦ ਨੂੰ ਨਾਨਕ ਨਾਮ ਲੇਵਾ ਦੱਸਦੇ ਹਾਂ, ਮੰਨਦੇ ਹਾਂ ਅਤੇ ਗਰਦਾਨਦੇ ਹਾਂ। 

ਸਾਡੇ ਘਰਾਂ, ਦਫ਼ਤਰਾਂ ਅਤੇ ਦੁਕਾਨਾਂ ਬਾਬੇ ਗੁਰੂ ਨਾਨਕ ਸਾਹਿਬ ਦੀਆਂ ਤਸਵੀਰਾਂ ਸ਼ੁਸੋਭਿਤ ਹਨ। ਸਾਡੇ ਵਿੱਚੋਂ ਹਜ਼ਾਰਾਂ ਲੋਕ ਗੁਰੂ

ਦੀ ਬਾਣੀ ਨਿੱਤਨੇਮ ਨਾਲ ਜੁੜੇ ਹਨ। ਗੁਰਪੁਰਬ ਮੌਕੇ ਪ੍ਰਭਾਤ ਫੇਰੀਆਂ ਨਿਕਲਦੀਆਂ ਹਨ। ਨਗਰ ਕੀਰਤਨ ਸਜਦੇ ਹਨ। 

ਬਾਬਾ ਗੁਰੂ ਨਾਨਕ ਦੇਵ ਜੀ ਦੇ ਹਰੇਕ ਗੁਰਪੁਰਬ 'ਤੇ ਮਨ ਵਿੱਚ ਇੱਕ ਸੁਆਲ ਉਠਦਾ ਹੈ। ਕੀ ਅਸੀਂ ਸੱਚਮੁੱਚ ਬਾਬੇ ਨਾਨਕ ਦੀ  ਰਾਹ 'ਤੇ ਰੱਤੀ ਭਰ ਵੀ ਤੁਰ ਰਹੇ ਹਾਂ? ਕੀ ਸਾਡੇ ਸਭ ਦੇ ਕਿਰਦਾਰ ਵਿਚ ਬਾਬਾ ਨਾਨਕ ਵੱਲੋੰ ਪਾਏ ਪੂਰਣੇ ਕਿਧਰੇ ਝਲਕਦੇ ਹਨ। ਜਾਂ ਅਸੀਂ ਪਵਿੱਤਰ ਦਿਹਾੜੇ ਮੌਕੇ ਉਨ੍ਹਾਂ ਦਾ ਨਾਂਅ ਲੈ ਕੇ ਆਪਣੀ ਜ਼ਮੀਰ ਨੂੰ ਠਾਰ੍ਹ ਰਹੇ ਹਾਂ?

ਹਕੀਕਤ ਵਿੱਚ ਮੈਨੂੰ ਅਸੀਂ ਹਿੰਦੁਸਤਾਨੀ ਕਿਸੇ ਪੱਖੋਂ ਕਦੇ ਵੀ ਇਮਾਨਦਾਰ ਨਹੀਂ ਲੱਗੇ, ਨਾ ਮੈਨੂੰ ਕਦੇ ਮਿਹਨਤਕਸ਼ ਲੱਗੇ, ਨਾ ਮੈਨੂੰ ਕਦੇ ਦੇਸ਼ ਭਗਤ ਲੱਗੇ। ਮੈਨੂੰ ਇਹ ਸਿਰਫ਼ 'ਜੁਗਾੜੀ' ਲੱਗੇ, ਜਿਨ੍ਹਾਂ ਦਾ ਅਸਲ ਧਰਮ ਜੁਗਾੜ ਅਤੇ ਮੌਕਾਪ੍ਰਸਤੀ ਹੈ। ਜਿਨ੍ਹਾਂ ਨੇ ਹਕੀਕਤ ਵਿੱਚ ਬਾਬੇ ਨਾਨਕ ਦੇ ਨਾਂਅ ਨੂੰ ਹਮੇਸ਼ਾ ਵਰਤਿਆ, ਪਰ ਉਸਨੂੰ ਅਪਣਾਇਆ ਕਦੇ ਨਹੀਂ। ਨਾ ਉਸਦੇ ਵਿਚਾਰਾਂ ਨੂੰ, ਨਾ ਬਾਬੇ ਦੇ ਪੈਰਾਂ ‘ਤੇ ਚੱਲਣ ਅਤੇ ਨਾ ਹੱਥਾਂ ਦੀ ਕਿਰਤ ਦੇ ਅਸਲ ਫਲਸਫੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਸਿਰਫ਼ ਬਾਬੇ ਨਾਨਕ ਨੂੰ ਆਪਣੀ ਲੋੜ ਲਈ ਤਰਜੀਹ ਦਿੱਤੀ ਅਤੇ ਸ਼ਾਇਦ ਦਿੰਦੇ ਰਹਿਣਗੇ।

ਅੱਜ ਅਸੀਂ ਇੱਕ ਅਜਿਹੇ ਸਮੇਂ ਵਿੱਚ ਜਿਉਂ ਰਹੇ ਹਾਂ, ਜਿੱਥੇ ਧਰਮ ਅਤੇ ਰਾਜਨੀਤੀ ਵੀ ਨਿਰਾ ਵਪਾਰ ਹਨ, ਰਿਸ਼ਤੇ ਅਤੇ ਮਰਿਆਦਾ ਵੀ ਕਾਰੋਬਾਰ ਬਣ ਚੁੱਕੀਆਂ ਹਨ। ਲੋਕਾਂ ਨੇ ਬਾਬੇ ਨਾਨਕ ਦੇ 'ਸੱਚੇ ਸੌਦੇ' ਨੂੰ ਭੁਲਾ ਦਿੱਤਾ ਹੈ, ਜਿਸ ਉਹ ਸੌਦਾ ਜਿਸ ਵਿੱਚ ਸੱਚ, ਕਿਰਤ ਅਤੇ ਸਾਂਝ ਦਾ ਨਫ਼ਾ ਸੀ, ਜੋ ਤੇਰਾਂ-ਤੇਰਾਂ' ਕਹਿ ਕੇ ਮੁਫ਼ਤ ਤੋਲ ਦਿੱਤਾ ਸੀ। 

ਦੁਖਾਂਤ ਹੈ ਕਿ ਬਾਬਾ ਨਾਨਕ ਦੀ ਬਾਣੀ ਹੁਣ ਸਿਰਫ਼ ਗੁਰੂਘਰਾਂ ਦੇ ਸਪੀਕਰਾਂ ਤੱਕ ਸੀਮਤ ਹੋ ਗਈ ਹੈ। ਜਿਸਦਾ ਰੋਜ਼ਾਨਾ ਜ਼ਿੰਦਗੀ ਵਿੱਚ ਕੋਈ ਅਮਲ ਨਹੀਂ, ਸਿਰਫ਼ ਉਚਾਰਨ ਬਚਿਆ ਹੈ। ਲੋਕਤੰਤਰ ਦੀ ਆੜ ਵਿੱਚ ਅੱਜ ਇੱਕ ਨਵੀਂ ਕਿਸਮ ਦੀ ਗੁਲਾਮੀ ਪੈਦਾ ਕੀਤੀ ਜਾ ਰਹੀ ਹੈ, ਜਿੱਥੇ ਹੱਥ ਮਿਹਨਤ ਕਰਨ ਅਤੇ ਕਿਰਤ ਲਈ ਨਹੀਂ, ਸਗੋਂ ਮੁਫ਼ਤ ਸਹੂਲਤਾਂ ਲਈ ਫੈਲਦੇ ਹਨ।

ਅਕਸਰ ਸੋਚਦਾ ਹਾਂ ਕਿ ਸਾਡੇ ਕਿਰਦਾਰਾਂ ਦੀ ਲਿਹਾਜ਼ਦਾਰੀ ਅਕਾਲ ਪੁਰਖ ਦੀ ਉਸ ਪਵਿੱਤਰ ਰੂਹ ਨਾਲ ਕਿਹਡ਼ੇ ਪੱਖੋਂ ਮੇਲ ਖਾਂਦੀ ਹੈ। ਜਿਨ੍ਹਾਂ ਨੇ ਦੁਨੀਆਂ ਭਰ ਵਿਚ ਚਾਰ ਉਦਾਸੀਆਂ ਕੀਤੀਆਂ। ਵਹਿਮਾਂ-ਭਰਮਾਂ ਵਿਚ ਗ੍ਰਸੀ ਲੋਕਾਈ ਨੂੰ ਹਨ੍ਹੇਰੇ ਵਿੱਚੋਂ ਕੱਢਣ ਲਈ ਮਿੱਠੇ-ਕੌੜੇ ਤਜ਼ੁਰਬੇ ਕੀਤੇ। ਮੇਰਾ ਮੰਨਣਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਵਿੱਚ ਦੁਨੀਆ ਦੇ ਹਾਲਾਤਾਂ ਨੂੰ ਨੇੜੇ ਤੋਂ ਵੇਖਿਆ ਅਤੇ ਲੋਕਾਈ ਨੂੰ ਫ਼ਿਜ਼ੂਲ ਦੇ ਵਿਸ਼ੇ-ਵਿਕਾਰਾਂ ਤੋਂ ਕਿਰਤ ਦੇ ਰਾਹਾਂ ਵੱਲ ਮੋੜਨ ਲਈ ਪਹਿਲਾਂ ਜ਼ਿੰਦਗੀ ਦੇ ਅਖੀਰਲੇ 18-20 ਸਾਲ ਖੁਦ ਹੱਥੀਂ ਖੇਤੀ ਕੀਤੀ। ਫਿਰ ਦੁਨੀਆਂ ਲਈ ਇੱਕ ਬੇਮਿਸਾਲ ਸੰਦੇਸ਼ ਛੱਡਿਆ 'ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ।' ਜੇਕਰ ਨਵੇਂ ਮੁਹਾਂਦਰੇ ਵਿੱਚ ਵੇਖਿਆ ਜਾਵੇ ਤਾਂ ਇਸ ਸੰਦੇਸ਼ ਦੇ ਮਾਅਨੇ ਮਨੁੱਖ ਦੀ ਆਰਥਿਕਤਾ, ਮਾਨਸਿਕ ਸ਼ਾਂਤੀ ਸਰੀਰਕ ਸਿਹਤ ਅਤੇ ਸਮਾਜਿਕ ਵਰਤਾਰੇ ਨਾਲ ਜੁੜੇ ਹਨ। ਜਿਸ ਵਿਚੋਂ ਨਿਰੋਲ ਰੂਪ ਵਿਚ ਭਾਈ ਲਾਲੋ ਦੀ ਹੱਕ-ਸੱਚ ਦੀ ਰੋਜ਼ੀ-ਰੋਟੀ ਝਲਕਦੀ ਹੈ।

ਕੌੜਾ ਸੱਚ ਹੈ ਕਿ ਅਜੋਕੀਆਂ ਲੋਕਤੰਤਰਿਕ 'ਮਾਈ-ਬਾਪ' ਸਰਕਾਰਾਂ ਅਤੇ ਸਮਾਜਿਕ ਤਾਣਾ-ਬਾਣਾ ਹਰ ਬੰਦੇ ਅਤੇ  ਪਰਿਵਾਰ ਨੂੰ ਮਾਨਸਿਕ ਅਤੇ ਆਰਥਿਕ ਪੱਖੋਂ ਹੌਲਾ ਕਰਕੇ ਭਾਈ ਮਲਿਕ ਭਾਗੋ ਦੀ ਹਵੇਲੀ ਵੱਲ ਲਿਜਾ ਰਹੇ ਹਨ। ਉਸ ਹਵੇਲੀ ਵਿੱਚ ਰੰਗੀਨ ਜ਼ਿੰਦਗੀ ਅਤੇ ਚਮਕਦਾਰ ਸੋਨੇ-ਚਾਂਦੀ ਦੇ ਥਾਲ ਤਾਂ ਹਨ, ਪਰ ਰੂਹ ਦੀ ਸੰਤੁਸ਼ਟੀ ਨਹੀਂ ਹੈ।

ਮਲਿਕ ਭਾਗੋ ਦੀ ਹਵੇਲੀ ਦੇ ਰਾਹ ਸੁਵੱਲੇ ਰੱਖਣ ਲਈ ਆਮ ਲੋਕਾਂ ਨੂੰ ਮੁਫ਼ਤ ਬਿਜਲੀ, ਮੁਫ਼ਤ ਰਾਸ਼ਨ ਅਤੇ ਹੋਰਨਾਂ ਲੁਭਾਉਣੀਆਂ ਮੁਫ਼ਤ ਸਹੂਲਤਾਂ ਨਾਲ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਹਕੀਕਤ ਤੋਂ ਦੂਰ ਕੀਤਾ ਜਾ ਰਿਹਾ। ਇਹ ਸਮਾਜ ਨੂੰ ਸਰੀਰਕ ਅਤੇ ਆਤਮਿਕ ਪੱਖੋਂ ਬਾਬੇ ਨਾਨਕ ਦੇ ਫਲਸਫੇ ਤੋਂ ਸਿਆਸੀ ਮਲਿਕ ਭਾਗੋਆਂ ਦੇ ਸ਼ਿਕੰਜੇ ਹੇਠਲੇ ਪਾਲਤੂ ਬਣਾਉਣ ਦੀ ਸਾਜਿਸ਼ ਹੈ। ਵੱਡੀ ਸਮਾਜਿਕ ਸਾਜ਼ਿਸ਼ ਹੈ ਕਿ ਅਜੋਕੇ ਦੌਰ ਵਿਚ ਗੁਰੂ ਨਾਨਕ ਸਾਹਿਬ ਦੀਆਂ ਖੇਤੀ ਕਰਦਿਆਂ ਦੀਆਂ ਤਸਵੀਰਾਂ ਵੀ ਹੁਣ ਬਾਜ਼ਾਰਾਂ ਵਿੱਚੋਂ ਅਲੋਪ ਕੀਤੀਆਂ ਜਾ ਰਹੀਆਂ ਹਨ। 


ਅੱਜ ਦੀਆਂ ਸਰਕਾਰਾਂ ਲੋਕਾਂ ਦੀ ਭਲਾਈ ਤੋਂ ਅਗਾਹ ਟੱਪ ਕੇ ਸਿਰਫ਼ ਟੈਕਸ ਮੁਨਾਫ਼ੇਦਾਰੀ ਅਤੇ ਕੁਰਸੀ-ਸੱਤਾ ਤੱਕ ਸੀਮਤ ਹੋ ਗਈਆਂ ਹਨ। ਬਾਜ਼ਾਰਾਂ ਵਿੱਚ ਚੀਜ਼ਾਂ ਦੀ ਕੁਆਲਿਟੀ ਤੇ ਖਾਦ ਸਮਗਰੀਆਂ ਵਿੱਚ ਮਿਲਾਵਟ ਦਾ ਜਾਲ ਅਜਿਹਾ ਫੈਲ ਗਿਆ ਹੈ ਕਿ ਹੁਣੇ ਜਿਹੇ ਮੱਧ ਪ੍ਰਦੇਸ਼ ਵਿੱਚ ਖੰਘ ਦੀ ਦਵਾਈ ਨਾਲ 22 ਮਾਸੂਮ ਬੱਚਿਆਂ ਦੀਆਂ ਮੌਤਾਂ ਹੋ ਗਈਆਂ, ਉਸ ਦਵਾਈ ਵਿੱਚ ਪੇਂਟ ਬਣਾਉਣ ਵਾਲਾ ਰਸਾਇਣ ‘ਪ੍ਰੋਪਾਈਲੀਨ ਗਲਾਇਕੋਲ’ ਮਿਲਿਆ ਸੀ। ਇਹ ਘਟਨਾ ਸਿਰਫ਼ ਕਾਨੂੰਨੀ ਗਲਤੀ ਨਹੀਂ, ਇਹ ਸਮਾਜਿਕ ਗਿਰਾਵਟ ਦਾ ਪ੍ਰਤੀਕ ਹੈ,  ਜਿੱਥੇ ਇਨਸਾਨ ਭਾਈ ਲਾਲੋ ਦੇ ਸੱਚੇ ਰੋਟੀ ਰਾਹੀਂ ਜੀਉਣ ਦੀ ਥਾਂ ਮਲਿਕ ਭਾਗੋ ਵਾਲੀ ਦੌਲਤ ਦੇ ਲਾਲਚ ਵਿੱਚ ਜ਼ਿੰਦਗੀਆਂ ਨਾਲ ਖੇਡੀ ਜਾ ਰਿਹਾ ਹੈ। ਬਾਬਾ ਨਾਨਕ ਨੇ ਅਜਿਹੀ ਸੋਚ ਦੇ ਖ਼ਿਲਾਫ਼ ਖੜ੍ਹ ਕੇ ਕਿਹਾ ਸੀ:

'ਕੂੜੁ ਕਮਾਇ ਕਪੜਾ ਪਾਏ, ਤਿਨਾ ਭੀ ਅੰਦਰਿ ਕੂੜੁ ਸਮਾਏ।'

ਮੇਰੇ ਪਿਤਾ ਸੁਤੰਤਰਤਾ ਸੈਨਾਨੀ ਸ. ਗੁਰਦੇਵ ਸਿੰਘ ਸ਼ਾਂਤ ਆਖਿਆ ਕਰਦੇ ਸਨ  ਕਿ 'ਢਿੱਡ ਦੇ ਭੁੱਖੇ ਦੀ ਭੁੱਖ ਚੰਗੇ ਪਕਵਾਨਾਂ ਨਾਲ ਮਿਟ ਸਕਦੀ ਹੈ, ਪਰ ਪੈਸੇ ਦੇ ਭੁੱਖੇ ਦੀ ਭੁੱਖ ਕਦੇ ਨਹੀਂ ਮਿਟਦੀ।' ਇਹੀ ਸੱਚ ਬਾਬਾ ਨਾਨਕ ਨੇ ਸਦੀਆਂ ਪਹਿਲਾਂ ਕਿਹਾ ਸੀ 'ਸੰਤੁਸ਼ਟੀ, ਸੱਚਾਈ ਅਤੇ ਸਾਂਝ ਹੀ ਜੀਵਨ ਦਾ ਅਸਲ ਗਹਿਣਾ ਹੈ।'

ਇੱਕ ਪਾਸੇ ਸਰਕਾਰਾਂ ਵੱਡੇ ਕਾਰੋਬਾਰੀਆਂ ਨੂੰ ਇੱਕ ਰੁਪਏ ਪ੍ਰਤੀ ਏਕੜ ਜ਼ਮੀਨ 25-50 ਸਾਲਾਂ ਲਈ ਪਟਿਆਂ ‘ਤੇ ਦੇ ਰਹੀਆਂ ਹਨ, ਦੂਜੇ ਪਾਸੇ ਭਾਈ ਲਾਲੋ ਦੇ ਮੁਦਈ ਕਿਸਾਨਾਂ ਦੀਆਂ ਜ਼ਮੀਨਾਂ ਜ਼ਬਰੀ ਮਹਿੰਗੇ ਭਾਅ ਲੈ ਕੇ ਕਿਰਤ ਹੱਥਾਂ ਵਿਚੋਂ ਖੋਹੀ ਜਾ ਰਹੀ ਹੈ। ਇਹ ਸਭ ਮਲਿਕ ਭਾਗੋਆਂ ਦੀ 'ਵੰਸ਼ ਬੇਲ' ਵਧਾਉਣ ਦੀਆਂ ਕਾਰਗੁਜ਼ਾਰੀਆਂ ਹਨ।

ਇਹੀ ਹਾਲਾਤ ਵੇਖ ਕੇ ਸੈਂਕੜੇ ਸਾਲ ਪਹਿਲਾਂ ਬਾਬੇ ਨਾਨਕ ਨੇ ਕਿਹਾ ਸੀ: “ਕੂੜੁ ਰਾਜਾ ਕੂੜੁ ਪਰਜਾ, ਕੂੜੁ ਸਭ ਸੰਸਾਰ।”

ਅਕਸਰ ਵੇਖਦੇ ਹਾਂ ਕਿ ਕਈ ਸਿਆਸੀ ਲੋਕ ਖੁਦ ਨੂੰ ਧਾਰਮਿਕ ਅਤੇ ਭਾਈ ਲਾਲੋ ਜਿਹਾ ਨਿਮਾਣਾ ਹੋਣ ਦਾ ਦਿਖਾਵਾ ਕਰਦੇ ਹਨ, ਰਾਜਭਾਗ ਜਾਂ ਅਹੁਦੇ ਮਿਲਣ 'ਤੇ ਉਨ੍ਹਾਂ ਅੰਦਰ ਮਲਿਕ ਭਾਗੋ ਦੀ ਆਤਮਾ ਪ੍ਰਵੇਸ਼ ਕਰ ਜਾਂਦੀ ਹੈ।

ਸਮਝ ਤੋਂ ਪਰ੍ਹੇ ਹੈ ਕਿ ਸਰਕਾਰਾਂ ਅੱਜ ਆਪਣੇ ਆਰਥਿਕ ਘਾਟਿਆਂ ਦੀ ਪੂਰਤੀ ਲਈ ਜ਼ਾਮੀਨਾਂ ਗਹਿਣੇ ਅਤੇ ਵੇਚ ਰਹੀਆਂ ਨੇ। ਆਖਰ ਅਸੀਂ ਕਦੋਂ ਤੱਕ ਕੀ ਕੀ ਵੇਚਾਂਗੇ-ਵੱਟਾਂਗੇ। ਕੀ ਧਰਤੀ ਤੋਂ ਜੀਵਨ ਮੁੱਕ ਰਿਹਾ, ਸਰਕਾਰਾਂ ਨੂੰ ਜ਼ਮੀਨਾਂ ਵੇਚਣ ਦੀ ਕਾਹਲੀ ਪਈ ਹੈ। 

ਸਰਕਾਰਾਂ ਨੂੰ ਬਾਬੇ ਨਾਨਕ ਦੇ ਗੁਰਪੁਰਬ ਮੌਕੇ ਫੋਕੀ ਵਿਖਾਵੇਬਾਜ਼ੀ ਤੋੰ ਅਗਾਂਹ ਵੱਧ ਕੇ ਉਨ੍ਹਾਂ ਦੇ ਫਲਸਫੇ ਨੂੰ ਹਕੀਕਤ ਦੇਣ ਲਈ ਲੋਕਾਂ ਨੂੰ ਕਿਰਤ ਦੇ ਰਾਹ ਪਾਉਣਾ ਚਾਹੀਦਾ ਹੈ। ਹਰ ਨੌਜਵਾਨ, ਬੱਚੇ ਅਤੇ ਬੁੱਢੇ ਅਤੇ ਔਰਤਾਂ ਨੂੰ ਕਿਰਤ ਦੀ ਸਮਝ ਦੇਣੀ ਚਾਹੀਦੀ, ਤਾਂ ਜੋ ਸਰਕਾਰਾਂ ਦੀ ਟੈਕਸ ਆਮਦਨ ਵਧੇ ਅਤੇ ਭਾਈ ਲਾਲੋ ਦੇ ਸਮਾਜਿਕ 'ਵੰਸ਼ਜ' ਕਿਰਤੀ ਸੁੱਖ ਨਾਲ ਗੁਰੂ ਨਾਨਕ ਸਾਹਿਬ ਦੇ ਫਲਸਫੇ 'ਤੇ ਚੱਲ ਕੇ ਰੋਜ਼ੀ-ਰੋਟੀ ਖਾਂਦੇ ਅਤੇ ਖੁਸ਼ਹਾਲ ਵਸਦੇ ਰਹਿਣ। 

------