23 January 2020

ਮੁਕਾਇਆ ਸਿਫਾਰਸ਼ਾਂ ਵਾਲਾ ਜੱਭ!..

* -ਜ਼ਿਲ•ਾ ਮੁਕਤਸਰ 'ਚ 5 ਚੌਕੀਆਂ ਸਣੇ 19 ਥਾਵਾਂ 'ਤੇ ਉੱਚ ਡਿਗਰੀਆਂ ਵਾਲੇ ਸਬ ਇੰਸਪੈਕਟਰ ਤਾਇਨਾਤ
* ਜ਼ਿਲ•ਾ ਪੁਲਿਸ ਹੱਥ ਲੱਗਿਆ ਬੀ.ਟੈੱਕ, ਐਮ.ਟੈੱਕ, ਐਮ.ਐਸ.ਸੀ ਅਫਸਰਾਂ ਦਾ ਖਜ਼ਾਨਾ
 * ਏ.ਐਸ.ਆਈਜ਼ ਨੂੰ ਥਾਣਿਆ 'ਚ ਤਫਤੀਸ਼ੀ ਲਗਾਇਆ

              
ਸ੍ਰੀ ਮੁਕਤਸਰ ਸਾਹਿਬ/ ਲੰਬੀ (ਇਕਬਾਲ ਸਿੰਘ ਸ਼ਾਂਤ): ਚੌਕੀ ਮੁਖੀਆਂ ਦੇ ਤਾਇਨਾਤੀ ਲਈ ਸਿਆਸੀ ਸਿਫਾਰਸ਼ਾਂ ਦੇ ਸਤਾਏ ਜ਼ਿਲ•ਾ ਪੁਲਿਸ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਨੇ ਸਾਰਾ ਜੱਬ ਇੱਕੋ ਝਟਕੇ ਨਿਬੇੜਨ ਦੀ ਕੋਸ਼ਿਸ਼ ਕੀਤੀ ਹੈ। ਜ਼ਿਲ•ੇ ਪੁਲਿਸ ਸਿਫਾਰਸ਼ੀ ਜਾਲ ਵਿਚੋਂ ਨਿਕਲਣ ਲਈ ਬੀ.ਟੈੱਕ, ਐਮ.ਟੈੱਕ, ਐਮ.ਐਸ.ਸੀ. ਉੱਚ ਡਿਗਰੀਆਂ ਵਾਲੇ 19 ਸਬ ਇੰਸਪੈਕਟਰਾਂ ਨੂੰ ਵੱਖ-ਵੱਢ ਅਹਿਮ ਅਹੁਦਿਆਂ 'ਤੇ ਤਾਇਨਾਤ ਕੀਤਾ ਹੈ। ਜ਼ਿਨ•ਾਂ ਵਿਚ ਨਿੱਤ ਦੀਆਂ ਸਿਫਾਰਸ਼ਾਂ ਰਾਹੀਂ ਪੁਲਿਸ ਪ੍ਰਸ਼ਾਸਨ ਨੂੰ ਸਤਾਈ ਰੱਖਣ ਵਾਲੀਆਂ ਛੇ ਪੁਲਿਸ ਚੌਕੀ ਮੁਖੀਆਂ ਦੇ ਅਹੁਦੇ ਵੀ ਸ਼ਾਮਲ ਹਨ। ਜਿਨ•ਾਂ ਵਿਚੋਂ ਪੰਜ ਚੌਕੀ 'ਚ ਬੀ.ਟੈੱਕ ਅਤੇ ਹੋਰਨਾਂ ਮਾਸਟਰ ਡਿਗਰੀਆਂ ਵਾਲੇ ਸਬ ਇੰਸਪੈਕਟਰ ਰੈਂਕ ਦੇ ਅਧਿਕਾਰੀ ਮੁਖੀ ਲਗਾਏ ਗਏ ਹਨ। ਇਸਤੋਂ ਪਹਿਲਾਂ ਪੁਲਿਸ ਚੌਕੀਆਂ 'ਚ ਏ.ਐਸ.ਆਈ ਰੈਂਕ ਦੇ ਅਮਲੇ ਨੂੰ ਤਾਇਨਾਤ ਕੀਤੇ ਜਾਣ ਦੀ ਰਵਾਇਤ ਰਹੀ ਹੈ। ਨਵੇਂ ਤਾਇਨਾਤ ਸਾਰੇ ਸਬ ਇੰਸਪੈਕਟਰ ਪ੍ਰੋਵੈਸ਼ਨਲ ਪੀਰੀਅਡ ਪੂਰਾ ਹੋਣ ਉਪਰੰਤ ਵਿਭਾਗੀ ਟਰੇਨਿੰਗ ਤੋਂ ਪਰਤੇ ਹਨ। ਮੌਜੂਦਾ ਸਮੇਂ 'ਚ ਜ਼ਿਲ•ਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਿੱਦਿਅਕ ਤਾਣੇ-ਬਾਣੇ ਪੱਖੋਂ ਕਾਫ਼ੀ ਮਜ਼ਬੂਤ ਹੋ ਚੁੱਕੀ ਹੈ ਅਤੇ ਉਸਦੇ ਕੋਲ ਉੱਚ ਡਿਗਰੀਆਂ ਵਾਲੇ 19 ਅਧਿਕਾਰੀ, ਜਿਨ•ਾਂ 'ਚੋਂ 12 ਪੋਸਟ ਗ੍ਰੇਜੂਏਟ ਅਤੇ ਪੜ•ੀਆਂ-ਲਿਖੀਆਂ ਨੌ ਔਰਤ ਸਬ ਇੰਸਪੈਕਟਰਾਂ ਦਾ ਖਜ਼ਾਨਾ ਹੈ। ਹੁਣ ਤੱਕ ਚੌਕੀਆਂ ਵਿੱਚ ਤਾਇਨਾਤ ਏ.ਐਸ.ਆਈਜ਼ ਨੂੰ ਸੰਬੰਧਤ ਥਾਣਿਆਂ 'ਚ ਤਫਤੀਸ਼ੀ ਯੂਨਿਟ ਵਿੱਚ ਭੇਜ ਦਿੱਤਾ ਗਿਆ ਹੈ। ਜ਼ਿਲ•ੇ ਭਰ ਵਿੱਚ ਛੇ ਪੁਲਿਸ ਚੌਕੀਆਂ ਮੰਡੀ ਕਿੱਲਿਆਂਵਾਲੀ, ਭਾਈਕੇਰਾ, ਪੰਨੀਵਾਲਾ, ਚੱਕ ਦੂਹੇਵਾਲਾ ਅਤੇ ਦੋਦਾ ਵਗੈਰਾ ਸ਼ਾਮਲ ਹਨ। ਇਸਤੋਂ ਪਹਿਲਾਂ ਪੁਲਿਸ ਚੌਕੀਆਂ 'ਚ ਏ.ਐਸ.ਆਈ ਰੈਂਕ ਦੇ ਅਮਲੇ ਨੂੰ ਤਾਇਨਾਤ ਕੀਤੇ ਜਾਣ ਦੀ ਰਵਾਇਤ ਰਹੀ ਹੈ। ਜਨਤਾ ਦਾ ਕਹਿਣਾ ਹੈ ਕਿ ਨਵੀਂ ਉਮਰ ਦੇ ਸਬ ਇੰਸਪੈਕਟਰ ਲੱਗਣ ਦੀ ਪਿਰਤ ਪੱਕੀ ਹੋਣ 'ਤੇ ਜਨਤਕ ਸ਼ਿਕਾਇਤਾਂ ਅਤੇ ਸੁਣਵਾਈ 'ਚ ਵਾਧਾ ਹੋਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਲੰਬੀ ਹਲਕੇ ਦੀ ਚੋਕੀ ਮੰਡੀ ਕਿੱਲਿਆਂਵਾਲੀ ਵਿਖੇ ਮੁਖੀ ਲੱਗਣ ਲਈ ਏ.ਐਸ.ਆਈਜ਼ ਦੀ ਲੰਬੀ ਕਤਾਰ ਲੱਗੀ ਹੁੰਦੀ ਸੀ। ਕਈ ਵਿਚਾਰੇ ਤਾਂ ਇੱਥੇ ਚੌਕੀ ਮੁਖੀ ਲੱਗਣ ਲਈ ਅਖੌਤੀ ਸਿਆਸੀ ਵਿਅਕਤੀਆਂ ਦੇ ਬੂਹਿਆਂ 'ਤੇ ਖੜ•ੇ ਰਹਿੰਦੇ ਸਨ। ਪਿਛਲੇ ਦੋ-ਤਿੰਨ ਮਹੀਨੇ 'ਚ ਕਿੱਲਿਆਂਵਾਲੀ ਪੁਲਿਸ ਚੌਕੀ 'ਚ ਥੋੜ•ੇ-ਥੋੜ•ੇ ਵਕਫ਼ੇ 'ਚ ਕਰੀਬ ਚਾਰ ਮੁਖੀ ਤਬਦੀਲ ਹੋ ਚੁੱਕੇ ਹਨ।
ਨਵੇਂ ਤਾਇਨਾਤ ਚੋਕੀ ਮੁਖੀਆਂ 'ਚ ਮੰਡੀ ਕਿੱਲਿਆਂਵਾਲੀ ਦੇ ਚੌਕੀ ਮੁਖੀ ਸਬ ਇੰਸਪੈਕਟਰ ਕਰਨਦੀਪ ਸਿੰਘ ਨੇ ਐਮ-ਲਿਵ ਦੀ ਮਾਸਟਰ ਡਿਗਰੀ ਕੀਤੀ ਹੋਈ ਹੈ। ਇਸੇ ਤਰ•ਾਂ ਚੌਕੀ ਦੂਹੇਵਾਲਾ 'ਚ ਤਾਇਨਾਤ ਸਬ ਇੰਸਪੇਕਟਰ ਜਤਿੰਦਰ ਸਿੰਘ ਅਤੇ ਪੁਲਿਸ ਚੌਕੀ ਦੋਦਾ ਦੇ ਮੁਖੀ ਸਬ ਇੰਸਪੈਕਟਰ ਜਗਦੀਪ ਸਿੰਘ ਨੇ ਬੀ.ਟੈੱਕ ਮਕੈਨੀਕਲ ਡਿਗਰੀ ਧਾਰਕ ਹਨ। ਪੁਲਿਸ ਚੌਕੀ ਪੰਨੀਵਾਲਾ ਫੱਤਾ ਨੂੰ ਪੜਿ•ਆ-ਲਿਖਿਆ ਦੀ ਲਾਟਰੀ 'ਚ ਐਮ.ਏ. (ਇੰਗਲਿਸ਼) ਸਬ ਇੰਸਪੈਕਟਰ ਗੁਰਾਦਿੱਤਾ ਸਿੰਘ ਹਾਸਲ ਹੋਇਆ ਹੈ। ਲੰਬੀ ਹਲਕੇ ਦੀ ਭਾਈਕੇਰਾ ਚੌਕੀ 'ਚ ਬੀ.ਟੈੱਕ (ਇਲੈਕਟ੍ਰਾਨਿਕ) ਹਰਜੋਤ ਸਿੰਘ ਸਬ ਇੰਸਪੈਕਟਰ ਨੂੰ ਲਗਾਇਆ ਗਿਆ ਹੈ। ਇਸਦੇ ਇਲਾਵਾ ਸਬ ਇੰਸਪੈਕਟਰ ਕੁਲਜੀਤ ਕੌਰ ਨੂੰ ਮਹਿਲਾ ਥਾਣਾ ਸ੍ਰੀ ਮੁਕਤਸਰ ਸਾਹਿਬ ਦੀ ਮੁਖੀ, ਸਬ ਇੰਸਪੈਕਟਰ ਪ੍ਰੀਤ ਕੌਰ ਨੂੰ ਮਹਿਲਾ ਸੈੱਲ ਮਲੋਟ ਦੀ ਮੁਖੀ ਥਾਪਿਆ ਗਿਆ ਹੈ। ਇਸਦੇ ਇਲਾਵਾ ਬਾਕੀ ਔਰਤ ਸਬ ਇੰਸਪੈਕਟਰ ਵਧੀਕ ਥਾਣਾ ਮੁਖੀ ਸਮੇਤ ਹੋਰਨਾਂ ਅਹਿਮ ਥਾਵਾਂ 'ਤੇ ਲਗਾਇਆ ਗਿਆ ਹੈ।
ਹਾਲਾਂਕਿ ਹੁਣ ਤੱਕ ਕਈ ਏ.ਐਸ.ਆਈ. ਚੌਕੀ ਇੰਚਾਰਜ਼ਾਂ ਦੀ ਕਾਰਗੁਜਾਰੀ ਸ਼ਲਾਘਾਯੋਗ ਰਹੀ ਹੈ, ਪਰੰਤੂ ਦੀ ਸਟਾਰਾਂ ਦੀ ਥੁੜ ਕਾਰਨ ਉਨ•ਾਂ ਨੂੰ ਹੁਣ ਥਾਣਿਆਂ 'ਚ ਘੱਟ ਉਮਰੇ ਅਫ਼ਸਰਾਂ ਅਧੀਨ ਸੇਵਾਵਾਂ ਦੇਣੀਆਂ ਪੈਣਗੀਆਂ। ਸਬ ਇੰਸਪੈਕਟਰਾਂ ਰੌਂਕ ਦੇ ਚੌਕੀ ਮੁਖੀ ਲੱਗਣ ਨਾਲ ਜ਼ਿਲ•ੇ 'ਚ ਖਾਕੀ ਨੂੰ ਸਿਆਸੀ ਚਿੱਟਕਪੜੀਆਂ ਦੀਆਂ ਆਪ-ਹੁਦਰੀਆਂ ਤੋਂ ਕੁਝ ਰਾਹਤ ਅਤੇ ਨਵੇਂ ਪੜ•ੇ-ਲਿਖੇ ਅਧਿਕਾਰੀਆਂ ਕਾਰਨ ਖਾਕੀ ਕਾਰਗੁਜਾਰੀ ਅਤੇ ਜਨਤਕ ਰਾਬਤੇ ਵਿੱਚ ਸੁਧਾਰ ਆਉਣ ਦੀ ਉਮੀਦ ਹੈ। ਸਿਆਸੀ ਸਫ਼ੈਦਪੋਸ਼ਾਂ ਵੱਲੋਂ ਜ਼ਿਲ•ਾ ਪੁਲਿਸ 'ਤੇ ਸਿਫਾਰਸ਼ੀ ਚੌਕੀ ਮੁਖੀ ਲਗਵਾਉਣ ਲਈ ਦਬਾਅ ਦੀ ਕਣਸੋਆਂ ਚਰਚਾ ਵਿੱਚ ਰਹਿੰਦੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਅਫਸਰਸ਼ਾਹੀ ਵੱਲੋਂ ਵਗੈਰ ਸਿਫਾਰਸ਼ ਦੇ ਕਿਸੇ ਏ.ਐਸ.ਆਈ ਨੂੰ ਚੌਕੀ ਮੁਖੀ ਲਗਾ ਦਿੱਤਾ ਜਾਂਦਾ ਸੀ ਤਾਂ ਅਖੌਤੀ ਸਫ਼ੇਦਪੋਸ਼ ਵਿਅਕਤੀ ਤਾਇਨਾਤ ਚੌਕੀ ਮੁਖੀਆਂ ਦਾ ਜਿਉਣਾ ਦੂਭਰ ਕਰ ਦਿੰਦੇ ਸਨ। ਫਿਜ਼ਾਵਾਂ 'ਚ ਚਰਚਾ ਹੈ ਕਿ ਪਿੱਛੇ ਜਿਹੇ ਅਫਸਰਾਂ ਵੱਲੋਂ ਤਾਇਨਾਤ ਲੰਬੀ ਹਲਕੇ ਦੀ ਇੱਕ ਚੌਕੀ ਦੇ ਮੁਖੀ ਨੂੰ ਇੱਕ ਅਖੌਤੀ ਸਲਾਹਕਾਰ ਨੇ ਫੋਨ 'ਤੇ ਬੇਵਜ•ਾ ਕਾਫ਼ੀ ਤੰਗ-ਪਰੇਸ਼ਾਨ ਕੀਤਾ ਸੀ। ਨਵੇਂ ਤਾਇਨਾਤ ਸਬ ਇੰਸਪੈਕਟਰ ਚੌਕੀ ਮੁਖੀਆਂ ਅਨੁਸਾਰ ਉਹ ਆਪਣੀ ਤਕਨੀਕੀ ਅਤੇ ਵਿੱਦਿਅਕ ਪੜ•ਤ ਨੂੰ ਪੁਲਿਸ ਤੇ ਜਨਤਾ ਵਿਚਕਾਰ ਸਾਰਥਿਕ ਰਾਬਤਾ ਵਧਾਉਣ ਅਤੇ ਬਿਹਤਰ ਕਾਰਜਪ੍ਰਣਾਲੀ ਲਈ ਵਰਤੋਂ ਕਰਨਗੇ। ਜ਼ਿਲ•ਾ ਪੁਲਿਸ ਦੇ ਮੁਖੀ ਰਾਜਬਚਨ ਸਿੰਘ ਸੰਧੂ ਦਾ ਕਹਿਣਾ ਸੀ ਕਿ ਪੁਲਿਸ ਦਾ ਚਿਹਰਾ ਪਾਰਦਰਸ਼ੀ ਅਤੇ ਕੰਮਕਾਜ ਨੂੰ ਤਕਨੀਕ ਪੱਖੋਂ ਮਜ਼ਬੂਤ ਬਣਾਉਣ ਲਈ ਨਵੇਂ ਸਬ ਇੰਸਪੈਕਟਰਾਂ ਨੂੰ ਚੋਕੀ ਮੁਖੀ ਅਤੇ ਹੋਰਨਾਂ ਪ੍ਰਮੁੱਖ ਅਹੁਦਿਆਂ 'ਤੇ ਲਗਾਇਆ ਗਿਆ ਹੈ। ਵੱਖ-ਵੱਖ ਵਿਸ਼ਿਆਂ 'ਚ ਮੁਹਾਰਤ ਨਵੇਂ ਅਧਿਕਾਰੀਆਂ ਤੋਂ ਪੁਲਿਸ ਨੂੰ ਕਾਫ਼ੀ ਬਿਹਤਰ ਉਮੀਦਾਂ ਹਨ।

No comments:

Post a Comment