20 August 2020

ਜਮਾਨਤ ਉਪਰੰਤ ਲੰਬੀ ਧਰਨੇ ’ਚ ਪੁੱਜੇ ਲਛਮਣ ਸੇਵੇਵਾਲਾ ਨੇ ਖੋਲ੍ਹੀਆਂ ਖਾਕੀ ਸਾਜਿਸ਼ ਦੀਆਂ ਪਰਤਾਂ

 * ਜ਼ਬਰ-ਜਿਨਾਹ ਪੀੜਤ ਨਾਬਾਲਗ ਦੇ ਹੱਕ ’ਚ ਕਿਸਾਨਾਂ-ਮਜ਼ਦੂਰਾਂ ਵੱਲੋਂ ਲੰਬੀ ਥਾਣੇ ਮੂਹਰੇ ਵਿਸ਼ਾਲ ਧਰਨਾ

 * ਪੰਜਾਬ ਪੁਲਿਸ ’ਤੇ ਸਾਜਿਸ਼ਨ ਗਿ੍ਰਫ਼ਤਾਰ ਕਰਕੇ ਬਦਸਲੂਕੀ ਅਤੇ ਘਸੀਟਣ ਦੇ ਦੋਸ਼ ਲਗਾਏ ਦੋਸ਼


ਇਕਬਾਲ ਸਿੰਘ ਸ਼ਾਂਤ

ਲੰਬੀ, 20 ਅਗਸਤ

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਅੱਜ ਬਠਿੰਡਾ ਅਦਾਲਤ ਵਿਚੋਂ ਜਮਾਨਤ ਮਿਲਣ ਉਪਰੰਤ ਸਿੱਧਾ ਲੰਬੀ ਥਾਣੇ ਮੂਹਰੇ ਸਮੂਹਿਕ ਜਬਰ ਜਿਨਾਹ ਪੀੜਤ ਨਾਬਾਲਗ ਦੀ ਹਮਾਇਤ ’ਚ ਕਿਸਾਨਾਂ-ਮਜ਼ਦੂਰਾਂ ਦੇ ਵਿਸ਼ਾਲ ਧਰਨੇ ਵਿੱਚ ਪੁੱਜੇ। ਜਿੱਥੇ ਉਨਾਂ ਪੰਜਾਬ ਪੁਲਿਸ ਵੱਲੋਂ ਸਾਜਿਸ਼ ਆਰ.ਪੀ.ਐਫ਼. ਦੇ ਮਾਮਲੇ ’ਚ ਗਿ੍ਰਫ਼ਤਾਰੀ ਦੀ ਪਰਤਾਂ ਉਧੇੜੀਆਂ ਅਤੇ ਪੀੜਤਾਂ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ। ਧਰਨੇ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ ਭਾਕਿਯੂ ਏਕਤਾ ਉਪਰਾਹਾਂ ਦੀ ਸੂਬਾਈ ਆਗੂ ਹਰਰਿੰਦਰ ਕੌਰ ਬਿੰਦੂ ਵੀ ਪੁੱਜੇ ਹੋਏ ਸਨ। ਸੇਵੇਵਾਲਾ ਦੇ ਪੁੱਜਣ ਨਾਲ ਧਰਨੇ ਦਾ ਉਤਸਾਹ ਦੁੱਗਣਾ ਹੋ ਗਿਆ। 

ਧਰਨੇ ਮੌਕੇ ਲਛਮਣ ਸਿੰਘ ਸੇਵੇਵਾਲਾ ਨੇ ਤਕਰੀਰ ’ਚ ਕਿਹਾ ਕਿ ਕੈਪਟਨ ਸਰਕਾਰ ਲੋਕ ਆਵਾਜ਼ ਨੂੰ ਦਬਾਉਣ ਦੇ ਰਾਹ ਪਈ ਹੋਈ ਹੈ। ਉਨਾਂ ਪੰਜਾਬ ਪੁਲਿਸ ਨੇ ਨਾਬਾਲਗ ਬੱਚੀ ਨਾਲ ਜਬਰ ਜਿਨਾਹ ਦੇ ਦੋਸ਼ੀਆਂ ਨੂੰ ਬਚਾਉਣ ਅਤੇ ਇਸ ਸੰਘਰਸ਼ ਨੂੰ ਆਗੂ ਰਹਿਤ ਕਰਨ ਲਈ ਸਾਜਿਸ਼ ਤਹਿਤ ਉਨਾਂ ਨੂੰ ਗਿ੍ਰਫ਼ਤਾਰ ਕਰਕੇ ਰੇਲਵੇ ਪ੍ਰਾਟੈਕਸ਼ਨ ਫੋਰਸ ਨੂੰ ਸੌਂਪਿਆ। ਸੇਵੇਵਾਲਾ ਨੇ ਕਿਹਾ ਕਿ ਜਬਰਜਿਨਾਹ ਪੀੜਤ ਪਰਿਵਾਰ ਦੇ ਨਾਲ ਵਕੀਲਾਂ ਨਾਲ ਕਾਨੂੰਨੀ ਨੁਕਤੇ ਲਈ ਸਲਾਹ ਕਰਕੇ ਵਾਪਸ ਪਰਤ ਰਹੇ ਸਨ। ਬਠਿੰਡਾ ਦੇ ਐਸ.ਐਸ.ਪੀ. ਦਫ਼ਤਰ ਨੇੜੇ ਥਾਣੇਦਾਰ ਦੇਸ ਰਾਜ ਨੇ ਬੜੇ ਜਾਲਮਾਨਾ ਢੰਗ ਫੜ ਕੇ ਮਾਰ-ਕੁੱਟ ਕੀਤੀ ਅਤੇ ਬਦਸਲੂਕੀ ਕੀਤੀ ਅਤੇ ਘਸੀਟ ਕੇ ਅੰਦਰ ਲੈ ਗਏ। ਸੇਵੇਵਾਲਾ ਨੇ ਨਾਅਰੇਬਾਜ਼ੀ ਕਰਕੇ ਤਿੱਖਾ ਰੋਸ ਵੀ ਜਤਾਇਆ। ਲਛਮਣ ਸਿੰਘ ਸੇਵੇਵਾਲਾ ਨੇ ਆਖਿਆ ਕਿ ਉਹ ਰੋਜ਼ਾਨਾ ਹੀ ਖੁੱਲੇਆਮ ਧਰਨੇ ਮੁਜਾਹਰਿਆਂ ’ਚ ਵਿਚਰਦੇ ਹਨ। ਉਨਾਂ ਨੂੰ ਪਹਿਲਾਂ ਕਿਉਂ ਨਹੀਂ ਗਿ੍ਰਫ਼ਤਾਰ ਕੀਤਾ ਗਿਆ। ਪੰਜਾਬ ਪੁਲਿਸ ਨੇ ਲੰਬੀ ਹਲਕੇ ਦੀ ਨਾਬਾਲਗ ਨਾਲ ਸਮੂਹਿਕ ਜਬਰ ਜਿਨਾਹ ਮਾਮਲੇ ਦੇ ਅਮੀਰ ਅਤੇ ਸਿਆਸੀ ਪਹੁੰਚ ਵਾਲੇ ਮੁਲਜਮਾਂ ਨੂੰ ਬਚਾਉਣ ਲਈ ਹਰ ਹਰਬਾ ਵਰਤ ਰਹੀ ਹੈ। ਉਨਾਂ ਐਲਾਨ ਕੀਤਾ ਕਿ ਲੋਕਾਂ ਦੇ ਹੱਕਾਂ ਲਈ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਪੁਲਿਸ ਅਤੇ ਸਰਕਾਰ ਜਿਤਨਾ ਭਾਵੇਂ ਜ਼ੋਰ ਲਗਾ ਲਵੇ। ਪੁਲਿਸ ਅਤੇ ਸਰਕਾਰ ਲੋਕਾਂ ਲਈ ਬਣਾਈ ਜਾਂਦੀ ਹੈ, ਨਾ ਕਿ ਗੁੰਡਿਆਂ ਅਤੇ ਮੁਲਜਮਾਂ ਦੀ ਪੁਸ਼ਤਪਨਾਹੀ ਖਾਤਰ। ਉਨਾਂ ਭਿ੍ਰਸ਼ਟ ਹੱਥਾਂ ’ਚ ਖੇਡਦੇ ਖਾਕੀ ਅਮਲੇ ਨੂੰ ਕਾਰਜ ਸੁਧਾਰਨ ਦੀ ਨਸੀਹਤ ਦਿੱਤੀ। ਇਸ ਮੌਕੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਦਲਿਤ ਗਰੀਬ ਔਰਤਾਂ ਦੀ ਇੱਜਤ ਨੂੰ ਖਿਡੌਣਾ ਸਮਝਿਆ ਜਾਂਦਾ ਹੈ। ਭਾਰਤ ’ਚ ਜੁਲਮ ਦੀਆਂ ਸ਼ਿਕਾਰ ਔਰਤਾਂ ਨਾਲ ਥਾਣਿਆਂ ’ਚ ਜਾਲਮ ਅਤੇ ਵਹਿਸ਼ੀ ਸਲੂਕ ਹੁੰਦਾ ਹੈ। ਸ੍ਰੀ ਨਸਰਾਲੀ ਨੇ ਕਿਹਾ ਕਿ ਪੰਜਾਬ ਦਾ ਸਰਕਾਰੀ ਤੰਤਰ ਵੀ ਪੰਜਾਬ ’ਚ ਜਮਹੂਰੀ ਆਵਾਜ਼ ਨੂੰ ਦਬਾਉਣ ਖਾਤਰ ਦਮਨਕਾਰੀ ਨੀਤੀਆਂ ਦੇ ਰਾਹ ਪਿਆ ਹੋਇਆ ਹੈ। ਜਿਸ ਨਾਲ ਜਨਤਾ ਨੂੰ ਇਕਜੁੱਟ ਹੋ ਕੇ ਨਜਿੱਠਣਾ ਪੈਣਾ ਹੈ। ਸੂਬਾ ਪ੍ਰਧਾਨ ਨੇ ਲਛਮਣ ਸੇਵੇਵਾਲਾ ਦੀ ਗਿ੍ਰਫ਼ਤਾਰੀ ਨੂੰ ਜਥੇਬੰਦਕ ਘੋਲਾਂ ਨੂੰ ਆਗੂ ਰਹਿਤ ਕਰਨ ਦੀ ਸਾਜਿਸ਼ ਕੀਤੀ। ਧਰਨੇ ਮੌਕੇ ਜ਼ਿਲਾ ਪੁਲਿਸ ਦੇ ਸੀਨੀਅਰ ਅਧਿਕਾਰੀ ਲੰਬੀ ਥਾਣੇ ’ਚ ਮੌਜੂਦ ਸਨ। ਪੁਲਿਸ ਨੇ ਧਰਨਾਕਾਰੀਆਂ ਦੀ ਵੀਡੀਓ ਬਣਵਾਉਣ ਦੀ ਕੋਸ਼ਿਸ਼ ਕੀਤੀ ਪਰ ਧਰਨੇ ਦੇ ਭਾਰੀ ਜਲੌਅ ਕਾਰਨ ਪੁਲਿਸ ਦੀਆਂ ਕੋਸ਼ਿਸ਼ਾਂ ਨੂੰ ਬਹੁਤਾ ਬੂਰ ਨਹੀਂ ਪੈ ਸਕਿਆ। ਧਰਨੇ ਉਪਰੰਤ ਧਰਨਾਕਾਰੀਆਂ ਨੇ ਬੱਸ ਅੱਡੇ ਤੱਕ ਰੋਹ ਭਰਪੂਰ ਮੁਜ਼ਾਹਰਾ ਕਰਦਿਆਂ ਪੁਲਿਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਦੋਸ਼ੀਆਂ ਨੂੰ ਛੇਤੀ ਗਿ੍ਰਫ਼ਤਾਰ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ। ਦੂਜੇ ਪਾਸੇ ਲੰਬੀ ਥਾਣੇ ਦੇ ਮੁਖੀ ਜਤਿੰਦਰ ਸਿੰਘ ਨੇ ਆਖਿਆ ਕਿ ਮੁਕੱਦਮੇ ’ਚ ਨਾਮਜਦ ਮੁਲਜਮ ਸੁਖਦੀਪ ਸਿੰਘ ਨੂੰ ਕੱਲ ਗਿ੍ਰਫ਼ਤਾਰ ਕਰ ਲਿਆ ਗਿਆ ਹੈ। 



No comments:

Post a Comment