29 मार्च 2018

ਵਕਤ

ਇਕਬਾਲ ਸਿੰਘ ਸ਼ਾਂਤ / ਕਵਿਤਾ

ਕੁਝ ਕੱਟਦੇ ਵਕਤ ਨੂੰ, ਕੁਝ ਲੜਦੇ ਵਕਤ ਨੂੰ
ਕਈ ਹੰਢਾਉਂਦੇ ਵਕਤ ਦੀਆਂ ਖੇਡਾਂ ਨੂੰ ।
ਵਕਤ ਹਮੇਸ਼ਾ ਚੱਲਦਾ ਆਪਣੀ ਚਾਲੇ,
ਕਦਰ ਕਰੇਂਦੇ ਜੋ ਪੈਣ ਨਾ ਕਾਹਲੇ ।

ਕਈਆਂ ਲਈ ਵਕਤ ਬਣ ਜਾਏ ਮੁਸ਼ਕਿਲ,
ਆਪਣੇ ਦਮ ‘ਤੇ ਕਈ ਮਾਣਨ ਇਸ ਨੂੰ ਹਰ ਪਲ ।
ਵਕਤ ਦੇ ਨਾਲ ਵਹਿ ਕੇ ਚੱਲਦੇ ਜੋ,
ਮੰਜ਼ਿਲ ਨੂੰ ਸਹਿਜੇ ਹੀ ਪਾ ਲੈਂਦੇ ਉਹ ।

ਵਗਣ ਕਈ ਅਣਖੀਲੇ ਉਲਟ ਹਵਾਵਾਂ ਦੇ,
ਕੁਝ ਵਹਿਣ ਉਲਟ ਦਰਿਆਵਾਂ ਦੇ ।
ਮਸ਼ਾਲਾਂ ਚੁੱਕਦੇ ਕਈ ਚਾਨਣ ਲਈ,
ਕੁਝ ਖੁਦ ਹੀ ‘ਚਾਨਣ’ ਹੋ ਜਾਂਦੇ ।

ਇਹ ਚਾਨਣ ਹੀ ਦੇਊ ਮਾਤ ਹਨੇਰੇ ਨੂੰ,
ਵਕਤ ਆਉਣ ‘ਤੇ ਰੁਸ਼ਨਾਊ ਹਰ ਬਨੇਰੇ ਨੂੰ ।
ਇਹ ਆਸ ਹੀ ਨਹੀਂ, ਵਿਸ਼ਵਾਸ ਹੈ ਉਚੇਰਾ,
ਵਕਤ ਆਉਣਾ ਉਹ ਵੀ ਚਾਹੇ ਦੂਰ ਅਜੇ ਸਵੇਰਾ ।
                 - *- * - * -

कोई टिप्पणी नहीं:

एक टिप्पणी भेजें