27 March 2020

ਸੋਚਿਐ ਕਦੇ, ਤੁਹਾਡੀ ਸਿਹਤ ਨਾਲ ਜੁੜਿਐ ਲੋਕਤੰਤਰ ਦਾ ਮੂਲ ਮੰਤਰ

ਇਕਬਾਲ ਸਿੰਘ ਸ਼ਾਂਤ 93178-26100
ਜੇਕਰ ਆਪਣਾ ਬਚਪਨ ਅਤੇ ਜ਼ਿੰਦਗੀ ਦਾ ਸੁਹੱਪਣ ਅਗਾਮੀ ਪੀੜ੍ਹੀਆਂ ਦੇ ਨਾਲ ਵੇਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਇਸ ਅਪੀਲ ਨੂੰ ਜ਼ਰੂਰ ਮੰਨੋਗੇ।
ਬਾਕੀ ਤੁਹਾਡੀ ਮਰਜੀ ਐ, ਲੋਕਰਾਜ ਹੈ। ਪਰ ਲੋਕਰਾਜ ਵੀ ਤਾਂ ਆਪਾਂ ਲੋਕਾਂ ਨਾਲ ਚੱਲਦਾ ਹੈ। ਸਾਡੇ ਸਾਰੇ ਲੋਕਾਂ ਦੀ ਬਿਹਤਰੀ ਅਤੇ ਤਰੱਕੀ ਲਈ ਭਾਰਤੀ ਲੋਕਰਾਜ ਦਾ ਮਜਬੂਤ ਅਤੇ ਟਿਕਾਊ ਹੋਣਾ ਲਾਜ਼ਮੀ ਹੈ। ਮੌਜੂਦਾ ਹਾਲਾਤਾਂ ਵਿਚ ਸਾਡੀ ਤੰਦਰੁਸਤੀ ਅਤੇ ਮਹਾਮਾਰੀ ਕੋਰੋਨਾ ਤੋਂ ਬਚਾਅ ਹੀ ਲੋਕਤੰਤਰ ਨੂੰ ਚਿਰਸਥਾਈ ਬਚਾਉਣ ਦਾ ਮੂਲ ਮੰਤਰ ਹੈ। ਜਿਵੇਂ ਕਿ ਤੁਸੀਂ ਜਾਣਦੇ ਓ ਕਿ ਸਾਡੇ ਦੇਸ਼ ਭਾਰਤ ਵਿਚ ਸਰਕਾਰ ਕੋਲ ਸਿਹਤ ਸਹੂਲਤਾਂ ਬਹੁਤ ਘੱਟ ਅਤੇ ਬੁੱਤ ਬਹੁਤ ਉਚੇ ਉਚੇ ਹਨ। ਇਸ ਲਈ ਮੁੱਕਦੀ ਗੱਲ ਮਿੱਤਰੋ ਬੇਫਿਜ਼ੂਲ ਘਰੋਂ ਬਾਹਰ ਨਾ ਨਿਕਲੋ। ਕਿਓਂਕਿ ਜੇਕਰ ਕੋਰੋਨਾ ਦੀ ਲਪੇਟ ਵਿਚ ਜਾਣੇ-ਅਣਜਾਣੇ ਆ ਗਏ ਤਾਂ ਜਿਓੰਦੇ-ਜੀਅ ਘਰ ਵਾਲਿਆਂ ਨੇ ਰੋਟੀ ਹੱਥੋਂ ਫੜਾਉਣੋਂ ਮੁੱਕਰ ਜਾਣਾ ਅਤੇ ਸਾਹ ਮੁੱਕ ਗਏ ਤਾਂ ਕਿਸੇ ਨੇ ਸੱਥਰ 'ਤੇ ਬੈਠਣ ਵੀ ਨਹੀਂ ਆਉਣਾ। ਨਾ ਹੀ ਅੰਤਿਮ ਸਸਕਾਰ ਵੇਲੇ ਸਕੇ ਸਬੰਧੀਆਂ ਨੇ ਕਤਾਰ ਲਗਾ ਕੇ ਹੰਝੂ ਵਹਾਉਣੇ। ਹੁਣ ਹਰ ਕਿਸੇ ਨੂੰ ਆਪੋ ਆਪਣੀ ਪਈ ਹੋਈ ਹੈ। ਇਸ ਲਈ ਆਪਣੀ ਇੱਜਤ ਅਤੇ ਜ਼ਿੰਦਗੀ ਆਪਣੇ ਹੱਥ। ਬਾਅਦ ਵਿਚ ਨਾ ਆਖਣਾ, ਦੱਸਿਆ ਨੀਂ, ਉਹ ਵੀ ਜੇਕਰ ਮੌਕਾ ਮਿਲਿਆ ਤਾਂ ।

1 comment:

  1. sahi kiha bhaji, lok nahi man rahe, shyad aapa nu ah jindgi bonus vich mili hoi aa, jehray sah aapa lay rahe ha. sadi laparwahi sade lai khatarnak nahi kafi jyada khatarnak sabit ho sakdi hai.

    ReplyDelete