03 July 2020

ਸਟੀਕ ਜਜ਼ਬੇ ਵਾਲੇ ਈਮੇਲ ਸੁਨੇਹੇ ਨੇ ਲਾਚਾਰ ਸਰੀਰ ਨੂੰ ਦਿੱਤੇ ਬੈਟਰੀ ਵਾਲੇ ਪੈਰ ਅਤੇ ਹੱਥਾਂ ਨੂੰ ਆਈ.ਟੀ ਤਾਕਤ


* ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੁਨੇਹਾ ਮਿਲਣ 'ਤੇ ਦਿੱਤਾ ਬੈਟਰੀ ਵਾਲਾ ਟ੍ਰਾਈ ਸਾਇਕਲ



                                                   ਇਕਬਾਲ ਸਿੰਘ ਸ਼ਾਂਤ
ਡੱਬਵਾਲੀ:ਜੇਕਰ ਸਮੱਰਥ ਹੱਥਾਂ ਅਤੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦਾ ਜਜ਼ਬਾ ਸਟੀਕ ਹੋਵੇ ਤਾਂ ਮਨੁੱਖ ਪਲਾਂ 'ਚ ਪਹਾੜ 'ਤੇ ਪਾਣੀ ਚੜ•ਾ ਸਕਦਾ ਹੈ। ਜਨਮ ਤੋਂ ਸਰੀਰਕ ਪੱਖੋਂ ਤੁਰਨ-ਫਿਰਨ ਤੋਂ ਲਾਚਾਰਾ ਗੁਰਬਖਸ਼ ਸਿੰਘ ਵਾਸੀ ਮੀਆਂ ਵੱਲੋਂ ਉਸਦੀ ਸਮੱਸਿਆ ਦੇ ਹੱਲ ਲਈ ਕੀਤੀ ਇੱਕ ਫੇਸਬੁੱਕ ਸੁਨੇਹੇ ਅਤੇ ਈਮੇਲ ਉਸਦੀ ਜ਼ਿੰਦਗੀ ਨੂੰ ਗਤੀਸ਼ੀਲ ਬਣਾ ਗਈ। ਉਸਨੂੰ ਸਿਰਫ਼ ਬੈਟਰੀ ਨਾਲ ਚੱਲਣ ਵਾਲਾ ਟ੍ਰਾਈ ਸਾਇਕਲ ਹੀ ਨਹੀਂ ਮਿਲਿਆ, ਬਲਕਿ ਅਕਾਲੀ ਦਲ 'ਚ ਆਈ.ਟੀ. ਵਿੰਗ ਦਾ ਹਿੱਸਾ ਬਣਨ ਦਾ ਮੌਕਾ ਵੀ ਮਿਲ ਗਿਆ।
      ਉਸਦੀ ਜ਼ਿੰਦਗੀ ਦਾ ਸਹਾਰਾ ਫੀਡ ਦੀ ਦੁਕਾਨ 'ਤੇ ਮਹਿਜ਼ 25 ਸੌ ਰੁਪਏ ਮਹੀਨੇ ਦੀ ਆਮਦਨ ਹੈ। ਦਰਅਸਲ ਗੁਰਬਖਸ਼ ਸਿੰੰਘ ਜਨਮ ਤੋਂ ਲੱਤਾਂ 'ਚ ਦਿੱਕਤ ਹੋਣ ਕਰਕੇ ਸੌ ਫ਼ੀਸਦੀ ਚੱਲਣ-ਫਿਰਨ ਤੋਂ ਮੁਥਾਜ ਹੈ। ਉਸਨੂੰ ਨੌਕਰੀ ਲਈ ਟ੍ਰਾਈ ਸਾਇਕਲ 'ਤੇ ਪੰਜ ਕਿਲੋਮੀਟਰ ਰੋਜ਼ਾਨਾ ਆਉਣਾ ਜਾਣਾ ਪੈਂਦਾ ਹੈ। ਜਿਸ ਵਿੱਚ ਸਰੀਰਕ ਦਿੱਕਤ ਕਰਨ ਉਸਨੂੰ ਵੱਡੀ ਪਰੇਸ਼ਾਨੀ ਹੁੰਦੀ ਸੀ। ਜਿਸ 'ਤੇ ਸੋਸ਼ਲ ਮੀਡੀਆ ਦੇ ਜਾਣਕਾਰੀ ਰੱਖਦੇ ਗੁਰਬਖਸ਼ ਸਿੰਘ ਨੇ ਆਪਣੀ ਵਿੱਥਿਆ ਨੂੰ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਫੇਸਬੁੱਕ ਸੁਨੇਹਾ ਭੇਜ ਕੇ ਬਿਆਨ ਕਰ ਦਿੱਤਾ। ਕੇਂਦਰੀ ਮੰਤਰੀ ਦੇ ਨਿਰਦੇਸ਼ਾਂ 'ਤੇ ਪੜਤਾਲ 'ਚ ਗੁਰਬਖ਼ਸ਼ ਸਿੰਘ ਦੀ ਜ਼ਿੰਦਗੀ ਸਰੀਰਕ ਚੁਣੌਤੀਆਂ ਅਤੇ ਮੰਦੀ ਆਰਥਿਕ ਹਾਲਤ ਤੋਂ ਪੀੜਤ ਪਾਈ ਗਈ। ਕੇਂਦਰੀ ਮੰਤਰੀ ਨੇ ਗੁਰਬਖਸ਼ ਲਈ ਪੈਡਲਾਂ ਵਾਲੀ ਟ੍ਰਾਈ ਸਾਈਕਲ ਦੀ ਬਜਾਇ ਬੈਟਰੀ ਆਪ੍ਰੇਟਿਡ ਟ੍ਰਾਈ ਸਾਈਕਲ ਖਰੀਦ ਕੇ ਮੰਗਵਾਇਆ। ਜਿਸਨੂੰ ਅੱਜ ਪਿੰਡ ਬਾਦਲ ਵਿਖੇ ਹਰਸਿਮਰਤ ਕੌਰ ਬਾਦਲ ਨੇ ਖ਼ੁਦ ਉਸਨੂੰ ਪਿੰਡ ਬਾਦਲ ਵਿਖੇ ਬੁਲਵਾ ਕੇ ਉਸ ਦੇ ਹਵਾਲੇ ਕੀਤਾ। ਪੈਡਲਾਂ ਵਾਲੀ ਦਿੱਕਤ ਤੋਂ ਖਹਿੜਾ ਛੁੱਟਣ 'ਤੇ ਅੱਖਾਂ 'ਚ ਨਵੀਂ ਚਮਕ ਨਾਲ ਗੁਰਬਖ਼ਸ਼ ਸਿੰਘ ਨੇ ਕਿਹਾ ਕਿ ਹੁਣ ਉਸਦੀ ਜ਼ਿੰਦਗੀ ਨੂੰ ਗਤੀ ਮਿਲ ਸਕੇਗੀ।
ਮਾਮਲਾ ਇੱਥੇ ਹੀ ਨਹੀਂ ਨਿੱਬੜਿਆ, ਸਗੋਂ ਕੇਂਦਰੀ ਮੰਤਰੀ ਨੇ ਉਸਦੀ ਬੇਬਾਕ ਗੱਲਬਾਤ ਅਤੇ ਸੋਸ਼ਲ ਮੀਡੀਆ ਦੀ ਜਾਣਕਾਰੀ ਹੋਣ ਕਰਕੇ ਉਸਨੂੰ ਰੁਜ਼ਗਾਰ ਦੇ ਆਹਰੇ ਲਗਾਉਣ ਖਾਤਰ ਉਸਨੂੰ ਅਕਾਲੀ ਦਲ ਦੇ ਆਈ.ਟੀ. ਵਿੰਗ ਦੀ ਟੀਮ 'ਚ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ। ਅੱਜ ਸਰੀਰ ਨੂੰ ਬੈਟਰੀ ਵਾਲੇ ਪੈਰ ਅਤੇ ਹੱਥਾਂ ਨੂੰ ਅਕਾਲੀ ਦਲ ਦਾ ਸੋਸ਼ਲ ਮੀਡੀਆ ਵਾਲਾ ਰੁਜ਼ਗਾਰ ਮਿਲਣ ਨਾਲ ਜ਼ਿੰਦਗੀ 'ਚ ਹੁਣ ਤੱਕ ਅਣਗੌਲਿਏ ਰਹੇ ਗੁਰਬਖਸ਼ ਨੂੰ ਉਸਦਾ ਸੋਸ਼ਲ ਮੀਡੀਆ 'ਤੇ ਭੇਜਿਆ ਸੁਨੇਹਾ ਗੁਰੂ ਦੀ ਬਖਸ਼ਿਸ਼ ਜਾਪਣ ਲੱਗ ਪਿਆ।
    ਗੁਰਬਖਸ਼ ਦਾ ਕਹਿਣਾ ਸੀ ਕਿ ਉਸ ਵੱਲੋਂ ਭੇਜੇ ਸੁਨੇਹੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖੁਦ ਬੈਟਰੀ ਆਪ੍ਰੇਟਿਡ ਟ੍ਰਾਈ ਸਾਈਕਲ ਉਸ ਨੂੰ ਤੋਹਫ਼ੇ ਵਜੋਂ ਦਿੱਤਾ ਹੈ। ਖੁਸ਼ੀ ਭਰੇ ਲਹਿਜ਼ੇ ਵਿੱਚ ਉਸ ਨੇ ਕਿਹਾ ਕਿ ਬੀਬਾ ਜੀ ਨੇ ਉਸ ਦੀ ਰਿੜ•ਦੀ ਜ਼ਿੰਦਗੀ ਨੂੰ ਪਹੀਏ ਦੇ ਦਿੱਤੇ ਹਨ। ਉਸਨੂੰ ਆਈ.ਟੀ. ਵਿੰਗ ਦਾ ਹਿੱਸਾ ਬਣਾਉਣ ਲਈ ਕੇਂਦਰੀ ਮੰਤਰੀ ਦਾ ਧੰਨਵਾਦ ਕੀਤੀ।
      ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਸਾਰੇ ਘਟਨਾਕ੍ਰਮ ਨੂੰ ਸੋਸ਼ਲ ਮੀਡੀਆ ਦੀ ਉਸਾਰੂ ਵਰਤੋਂ ਕਰਾਰ ਦਿੰਦੇ ਕਿਹਾ ਕਿ ਡਿਜੀਟਲ ਸੰਚਾਰ ਸਾਧਨ ਅਤੇ ਸੋਸ਼ਲ ਮੀਡੀਆ ਦੀ ਸੰਜ਼ੀਦਗੀ ਨਾਲ ਕੀਤੀ ਵਰਤੋਂ ਸਾਡੇ ਅਤੇ ਸਮਾਜ ਲਈ ਲਾਭਕਾਰੀ ਹੈ। ਉਨ•ਾਂ ਗੁਰਬਖ਼ਸ਼ ਸਿੰਘ ਦੀ ਮੱਦਦ ਕਰਕੇ ਉਨ•ਾਂ ਨੂੰ ਬਹੁਤ ਖੁਸ਼ੀ ਹੋਈ ਹੈ। ਉਨ•ਾਂ ਕਿਹਾ ਕਿ ਕੇਂਦਰੀ ਮੰਤਰੀ ਦੇ ਇਲਾਵਾ ਉਹ ਪੰਜਾਬ ਦੀ ਧੀ ਅਤੇ ਇੱਕ ਇਨਸਾਨ ਵੀ ਹਨ। ਇਹ ਕਾਰਜ ਉਨ•ਾਂ ਸਿਆਸੀ ਲਾਹੇ ਨਹੀਂ ਬਲਕਿ ਇਨਸਾਨੀਅਤ ਦੇ ਨਾਤੇ ਆਪਣਾ ਫ਼ਰਜ਼ ਸਮਝ ਕੇ ਨਿਭਾਇਆ ਹੈ।

No comments:

Post a Comment