27 July 2020

ਪੰਜਾਬ ਨੂੰ ਚੋਰੀ ਦੀ ਬਿਜਲੀ ਨਾਲ ਕੋਰੋਨਾ ਤੋਂ ਬਚਾਉਣ 'ਚ ਜੁਟੀ ਅਮਰਿੰਦਰ ਸਰਕਾਰ

* ਸਰਕਾਰੀ ਜੁਰਮ: ਪੰਜਾਬ ਭਰ 'ਚ ਕੁੰਡੀ ਕੁਨੈਕਸ਼ਨਾਂ ਨਾਲ ਜਗਮਗ ਹੁੰਦੇ ਕਰੋਨਾ ਚੈੱਕ ਪੋਸਟ ਅਤੇ ਸਰਹੱਦੀ ਖਾਕੀ ਨਾਕੇ

* ਡੂਮਵਾਲੀ/ਕਿੱਲਿਆਂਵਾਲੀ 'ਚ ਕੋਰੋਨਾ ਚੈੱਕ ਪੋਸਟ/ਇੰਟਰ ਸਟੇਟ ਨਾਕੇ 'ਤੇ ਕੁੰਡੀ ਨਾਲ ਚੱਲਦੇ ਏ.ਸੀ/ਕੂਲਰ

                     
 
                   
ਇਕਬਾਲ ਸਿੰਘ ਸ਼ਾਂਤ

ਡੱਬਵਾਲੀ: ਵੱਡੇ ਦਮਗੱਜੇ ਭਰਨ ਵਾਲੀ ਅਮਰਿੰਦਰ ਸਿੰਘ ਸਰਕਾਰ 'ਚੋਰੀ ਦੀ ਬਿਜਲੀ' ਨਾਲ ਕੋਰੋਨਾ ਮਹਾਮਾਰੀ ਖਿਲਾਫ਼ ਜੰਗ ਲੜ ਰਹੀ ਹੈ। ਬਾਹਰੀ ਰਾਹਗੀਰਾਂ ਦੇ ਕੋਰੋਨਾ ਵਾਲੇ ਬਾਹਰੀ ਹਮਲੇ ਤੋਂ ਪੰਜਾਬ ਨੂੰ ਬਚਾਉਣ ਦੀ ਕਵਾਇਦ ਨੂੰ ਖੁੱਲ•ੇਆਮ ਸਰਕਾਰੀ ਪੱਧਰ 'ਤੇ ਪਾਵਰਕਾਮ ਦੇ ਖੁੰਭਿਆਂ 'ਤੇ ਖੁੱਲ•ੇਆਮ ਕੁੰਡੀ ਕੁਨੈਕਸ਼ਨਾਂ ਨਾਲ ਅੰਜਾਮ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਹਰਿਆਣਾ ਨਾਲ ਛੂਹੰਦੇ ਡੂਮਵਾਲੀ ਅਤੇ ਮੰਡੀ ਕਿੱਲਿਆਂਵਾਲੀ ਬਾਰਡਰ 'ਤੇ ਕੋਰੋਨਾ ਬਾਰਡਰ ਚੈਕ ਪੋਸਟ/ਇੰਟਰ ਸਟੇਟ ਪੁਲਿਸ-ਕਮ-ਕੋਰੋਨਾ ਨਾਕੇ 'ਤੇ ਖੁੱਲ•ੇਆਮ ਕੁੰਡੀ ਕੁਨੈਕਸ਼ਨਾਂ ਦੀ ਬਿਜਲੀ ਨਾਲ ਜਗਮਗ ਕਰ ਰਹੇ ਹਨ। ਪਾਵਰਕਾਮ ਦੇ ਖਾਤਿਆਂ ਵਿੱਚ ਬਿਜਲੀ ਚੋਰੀ ਦਾ ਸੌ ਫ਼ੀਸਦੀ ਜੁਰਮ ਜ਼ਿਲ•ਾ ਪ੍ਰਸ਼ਾਸਨਾਂ ਦੀ ਸਿੱਧੀ ਸਰਪ੍ਰਸਤੀ ਹੇਠ ਖੁੱਲੇਆਮ ਕੀਤਾ ਜਾ ਰਿਹਾ ਹੈ। ਡੂਮਵਾਲੀ ਬਾਰਡਰ ਚੈੱਕ ਪੋਸਟ 'ਤੇ ਇੱਕ ਕੈਬਿਨ 'ਚ ਕਰੀਬ ਡੇਢ ਟਨ ਦਾ ਏ.ਸੀ ਅਤੇ ਕਈ ਪੱਖੇ ਦਿਨ ਰਾਤ ਚੱਲ ਰਹੇ ਹਨ। ਮੰਡੀ ਕਿੱਲਿਆਂਵਾਲੀ ਬਾਰਡਰ ਚੈੱਕ ਪੋਸਟ 'ਤੇ ਕਈ ਕੂਲਰ, ਪੱਖੇ ਅਤੇ ਹੈਵੀ ਲੋਡ ਵਾਲੀਆਂ ਫਲੱਡ ਲਾਈਟਾਂ ਅਤੇ ਸੀ.ਸੀ.ਟੀ.ਵੀ ਕੈਮਰੇ ਬਿਜਲੀ ਦੇ ਖੰਭੇ 'ਤੇ ਕੁੰਡੀਆਂ ਲਗਾ ਕੇ ਚਲਾਏ ਜਾ ਰਹੇ ਹਨ। ਦੋਵੇਂ ਨਾਕੇ ਸਿੱਧੇ ਤੌਰ 'ਤੇ ਸ੍ਰੀ ਮੁਕਤਸਰ ਸਾਹਿਬ ਅਤੇ  ਬਠਿੰਡਾ ਦੇ ਡਿਪਟੀ ਕਮਿਸ਼ਨਰਾਂ ਦੀ ਦੇਖ-ਰੇਖ ਹੇਠ ਕਾਰਜਸ਼ੀਲ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸੂਬੇ ਭਰ ਵਿੱਚ ਕੋਰੋਨਾ ਕਾਰਨ ਸਥਾਪਿਤ ਇੰਟਰ ਸਟੇਟ ਚੈੱਕ ਪੋਸਟਾਂ ਦੇ ਇਲਾਵਾ ਮੁੱਖ ਮਾਰਗਾਂ ਅਤੇ ਪੇਂਡੂ ਪੁਲਿਸ ਨਾਕਿਆਂ' ਤੇ ਖੁੱਲ•ੇਆਮ ਬਿਜਲੀ ਚੋਰੀ ਹੋ ਰਹੀ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਆਮ ਬੰਦੇ ਨੂੰ ਕੁੰਡੀ ਲਗਾਉਣ 'ਤੇ ਪਲਾਂ ਵਿੱਚ ਕਾਨੂੰਨੀ ਚੱਕਰਵਿਊੇ 'ਚ ਫਸਾਉਣ ਵਾਲੇ ਪਾਵਰਕਾਮ ਦੀਆਂ ਅੱਖਾਂ ਅਤੇ ਹੱਥ ਸਰਕਾਰੀ ਪੱਧਰ 'ਤੇ ਹੋ 



ਰਹੀ ਬਿਜਲੀ ਚੋਰੀ ਬਾਰੇ ਪੂਰੀ ਤਰ•ਾਂ ਬੰਦ ਹਨ। ਡੂਮਵਾਲੀ ਚੈੱਕ ਪੋਸਟ 'ਤੇ 11 ਹਜ਼ਾਰ ਕੇ.ਵੀ. ਵੋਲਟੇਜ਼ ਵਾਲੇ ਖੰਭਿਆਂ ਤੋਂ ਤਾਰ ਲੰਘਾ ਕੌਮੀ ਸੜਕ ਪਾਰ ਛੋਟੀ ਲਾਈਨ ਤੱਕ ਲਿਜਾ ਕੇ ਕੁੰਡੀ ਲਗਾਈ ਗਈ ਹੈ। ਕੁਝ ਅਜਿਹੇ ਹੀ ਢੰਗ ਨਾਲ ਮੰਡੀ ਕਿੱਲਿਆਂਵਾਲੀ ਵਿਖੇ ਰਜਵਾਹੇ 'ਤੇ ਸਥਿਤ ਇੰਟਰ ਸਟੇਟ ਪੁਲਿਸ ਨਾਕੇ 'ਤੇ ਹਨ। ਜੇਕਰ ਕਿਸੇ ਆਮ ਆਦਮੀ ਨੇ ਕੌਮੀ ਸੜਕ ਉੱਪਰੋਂ ਤਾਰ ਲੰਘਾ ਕੇ ਲਿਜਾਣੀ ਹੋਵੇ ਤਾਂ ਦਰਜਨਾਂ ਮਨਜੂਰੀਆਂ ਅਤੇ ਪਤਾ ਨਹੀਂ ਕਿੰਨੀ ਜਗ•ਾ ਕਥਿਤ ਰਿਸ਼ਵਤ ਦੇਣੀ ਪੈਂਦੀ ਹੈ। ਡੂਮਵਾਲੀ ਨਾਕੇ 'ਤੇ ਡਿਊਟੀ 'ਤੇ ਤਾਇਨਾਤ ਸੰਗਤ ਦੇ ਬੀ.ਡੀ.ਪੀ.ਓ. ਗੁਰਤੇਗ ਸਿੰਘ ਨੇ ਚੈੱਕ ਪੋਸਟ ਦੀ ਬਿਜਲੀ ਬਾਰੇ ਪੁੱਛੇ ਜਾਣ 'ਤੇ ਆਖਿਆ ਕਿ ਬਿਜਲੀ ਮੀਟਰ ਤੋਂ ਆਉਂਦੀ ਹੋਣੀ ਹੈ। ਚੈੱਕ ਪੋਸਟ ਦੀ ਬਿਜਲੀ ਕੁੰਡੀ ਨਾਲ ਚੱਲਦੇ ਹੋਣ ਬਾਰੇ ਪੁੱਛਣ 'ਤੇ ਬੀ.ਡੀ.ਪੀ.ਓ. ਨੇ ਆਖਿਆ ਕਿ ਉਨ•ਾਂ ਦੀ ਡਿਊਟੀ ਤਾਂ ਹੁਣੇ ਜਿਹੇ ਲੱਗੀ ਹੈ ਇਹ ਨਾਕਾ ਪਹਿਲਾਂ ਤੋਂ ਚੱਲ ਰਿਹਾ ਹੈ। ਪ੍ਰਸ਼ਾਸਨ ਪੱਧਰ 'ਤੇ ਖੁੱਲ•ੇਆਮ ਬਿਜਲੀ ਚੋਰੀ ਬਾਰੇ ਪੁੱਛਣ 'ਤੇ ਜ਼ਿਲ•ਾ ਸ੍ਰੀ ਮੁਕਤਸਰ ਸਾਹਿਬ ਦੇ ਡੀ.ਸੀ. ਐਮ.ਕੇ. ਅਰਵਿੰਦ ਨੇ ਕਿਹਾ ਕਿ ਨਾਕਿਆਂ ਵਗੈਰਾ ਦੇ ਪ੍ਰਬੰਧ ਮਲੋਟ ਸਬ ਡਿਵੀਜਨ ਪੱਧਰ 'ਤੇ ਹਨ। ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ ਕਈ ਵਾਰ ਸੰਪਰਕ ਦੀ ਕਸ਼ਿਸ਼ ਦੇ ਬਾਵਜੂਦ ਕਾਲ ਰਸੀਵ ਨਹੀਂ ਕੀਤੀ। ਮਲੋਟ ਦੇ ਐਸ.ਡੀ.ਐਮ. ਗੋਪਾਲ ਸਿੰਘ ਨੇ ਕਿਹਾ ਕਿ ਕਿੱਲਿਆਂਵਾਲੀ 'ਚ ਪੁਲਿਸ ਨਾਕਾ ਪਹਿਲਾਂ ਤੋਂ ਚੱਲ ਰਿਹਾ ਹੈ। ਦਾਣਾ ਮੰਡੀ 'ਚ ਸਥਿਤ ਕੋਵਿਡ ਚੈਕ ਪੋਸਟ ਨੂੰ ਮੰਡੀ ਬੋਰਡ ਜਰੀਏ ਬਿਜਲੀ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਪਾਵਰਕਾਮ ਸਬਡਿਵੀਜਨ ਡੱਬਵਾਲੀ ਦੇ ਐਸ.ਡੀ.ਓ. ਬਲਜੀਤ ਸਿੰਘ ਦਾ ਕਹਿਣਾ ਸੀ ਕਿ ਪਾਵਰਕਾਮ ਦੇ ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸਨ ਨੂੰ ਇਨ•ਾਂ ਨਾਕਿਆਂ 'ਤੇ ਮੀਟਰ ਲਗਵਾਉਣ ਲਈ ਕਈ ਵਾਰ ਆਖਿਆ ਗਿਆ ਹੈ। ਪਰ ਹੁਣ ਤੱਕ ਕੋਈ ਕੋਸ਼ਿਸ਼ ਸਾਹਮਣੇ ਨਹੀਂ ਆਈ।

No comments:

Post a Comment