07 July 2020

ਡੀ.ਸੀ ਮੁਕਤਸਰ ਦੀਆਂ ਅੱਖਾਂ ਨੂੰ ਨਹੀਂ ਵਿਖਾਈ ਦਿੱਤੀ ਸੁਪਰੀਮ ਕੋਰਟ ਦੀ ਉਲੰਘਣਾ- 'ਜਨਤਾ ਦੇ ਨੌਕਰ' ਲੋਕ-ਸਮੱਸਿਆਵਾਂ ਨੂੰ ਅੱਖੋਂ-ਪਰੋਖੇ ਕਰਕੇ ਬਣੇ ਫਿਰਦੇ 'ਰਾਜ-ਸ਼ਾਹ'

* ਹੈੱਡ ਕੁਆਰਟਰ ਤੋਂ 60 ਕਿਲੋਮੀਟਰ ਦੂਰ ਜਨ-ਸਮੱਸਿਆਵਾਂ ਨੂੰ ਵਾਚੇ ਬਿਨਾਂ ਮੀਟਿੰਗ ਕਰ ਤੁਰਦੇ ਬਣੇ ਡੀ.ਸੀ. ਮੁਕਤਸਰ

* ਮਾਹੂਆਣਾ ਤੋਂ ਕਿੱਲਿਆਂਵਾਲੀ ਤੱਕ ਕੌਮੀ ਸ਼ਾਹ ਰਾਹ 'ਤੇ ਦਰਜਨ ਥਾਈਂ ਹੁੰਦੀ ਕਾਨੂੰਨੀ ਉਲੰਘਣਾ


ਇਕਬਾਲ ਸਿੰਘ ਸ਼ਾਂਤ
ਲੰਬੀਜ਼ਿਲ•ਾ ਸ੍ਰੀ ਮੁਕਤਸਰ ਦਾ ਪ੍ਰਸ਼ਾਸਨ ਜ਼ਮੀਨੀ ਲੋਕ-ਦੁਸ਼ਵਾਰੀਆਂ ਤੋਂ ਕੋਹਾਂ ਦੂਰ ਚੱੱਲ ਰਿਹਾ ਹੈ। ਜਿਸਨੂੰ ਜਨਤਕ ਸਮੱਸਿਆਵਾਂ ਨਾਲ ਕੋਈ ਸਰੋਕਾਰ ਨਹੀਂ ਜਾਪਦਾ। ਸਮੁੱਚਾ ਪ੍ਰਸ਼ਾਸਨਿਕ ਤਾਣਾ-ਬਾਣਾ ਕਾਗਜ਼ੀ ਮੀਟਿੰਗਾਂ ਅਤੇ ਵਕਤੀ ਖਾਣਾਪੂਰਤੀ ਤੱਕ ਸੀਮਤ ਹੈ। ਬੀਤੇ ਦਿਨ•ੀਂ ਜ਼ਿਲ•ਾ ਹੈੱਡ ਕੁਆਰਟਰ ਤੋਂ 60 ਕਿਲੋਮੀਟਰ ਦੂਰ ਬਾਰਡਰ ਚੈੱਕ ਪੋਸਟ ਸੰਬੰਧੀ ਮੀਟਿੰਗ ਅਤੇ ਖੇਤਰ ਦੇ ਦੌਰੇ 'ਤੇ ਡਿਪਟੀ ਕਮਿਸ਼ਨਰ ਐਮ.ਕੇ ਅਰਵਿੰਦ ਅਤੇ ਸਮੇਤ ਜ਼ਿਲ•ੇ ਸਮੂਹ ਸੀਨੀਅਰ ਅਧਿਕਾਰੀ ਦਾਣਾ ਮੰਡੀ ਖੇਤਰ ਵਿੱਚ ਪੁੱਜੇ ਹੋਏ ਸਨ। ਸੂਬੇ ਦੇ ਖਜ਼ਾਨੇ 'ਤੇ ਸਲਾਨਾ ਕਰੋੜਾਂ ਰੁਪਏ ਦਾ ਭਾਰ ਪਾਉਣ ਇਨ•ਾਂ ਵਿਚੋਂ ਕਿਸੇ ਅਧਿਕਾਰੀ ਦੀਆਂ ਅੱਖਾਂ ਨੂੰ ਮਾਹੂਆਣਾ ਅਤੇ ਲੰਬੀ ਤੋਂ ਲੈ ਕੇ ਮੰਡੀ ਕਿੱਲਿਆਂਵਾਲੀ ਤੱਕ ਇੱਕ ਵੀ ਸਮੱਸਿਆ ਵਿਖਾਈ ਨਹੀਂ ਦਿੱਤੀ। ਜਦੋਂਕਿ ਕੌਮੀ ਸ਼ਾਹ ਰਾਹ-9 'ਤੇ ਹੀ ਦਰਜਨਾਂ ਸਮੱਸਿਆਵਾਂ ਅਤੇ ਕਾਨੂੰਨਾਂ ਦੀ ਧੱਜੀਆਂ ਉੱਡ ਰਹੀਆਂ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਲੋਕ ਫੰਡਾਂ ਨਾਲ ਤਨਖ਼ਾਹਾਂ ਅਤੇ ਸੁੱਖ ਸਹੂਲਤਾਂ ਮਾਣਨ ਵਾਲੇ 'ਜਨਤਾ ਦੇ ਨੌਕਰ' 'ਰਾਜਸ਼ਾਹ' ਵਾਂਗ ਵਿਚਰ ਰਹੇ ਹਨ। ਲੋਕਾਂ ਸਮੱਸਿਆਵਾਂ ਲਈ ਦਫ਼ਤਰਾਂ 'ਚ ਗੇੜੇ ਮਾਰਦੇ ਫਿਰਦੇ ਹਨ। ਉਨ•ਾਂ ਦੀ ਤੁਰੰਤ ਸੁਣਵਾਈ ਨੂੰ ਕਿਸੇ ਕੋਲ ਸਮਾਂ ਨਹੀਂ ਹੈ। ਹੁਣ ਪ੍ਰਸ਼ਾਸਨ ਕੋਵਿਡ-19 ਦੇ ਨਾਂਅ 'ਤੇ ਲੋਕ ਸਮੱਸਿਆਵਾਂ ਦੇ ਨਾਂਅ 'ਤੇ ਸਰਕਾਰ ਫੰਡਾਂ ਦਾ ਘਾਣ ਕਰ ਰਿਹਾ ਹੈ। ਲੰਬੀ ਹਲਕੇ ਦੇ ਸ਼ਹਿਰ ਵਰਗੇ ਪਿੰਡ ਮੰਡੀ ਕਿੱਲਿਆਂਵਾਲੀ 'ਚ ਪੰਜਾਬ ਸਰਕਾਰ ਦੇ ਵੱਡੇ ਪ੍ਰਾਜੈਕਟ ਪੰਜਾਬ ਮੰਡੀ ਬੋਰਡ ਦੇ ਕਮਰਸ਼ੀਅਲ ਸਬ ਯਾਰਡ ਦੀ ਦੁਰਦਸ਼ਾ ਭਰੀ ਹਾਲਤ ਹੈ। ਕਸਬੇ ਵਿੱਚ ਬਹੁਕਰੋੜੀ ਸੀਵਰੇਜ਼ ਦੀ ਬਦਹਾਲ ਸਮੱਸਿਆ ਨੇ ਲੋਕਾਂ ਦਾ ਜੀਵਨ ਬਦਹਾਲ ਕਰ ਰੱਖਿਆ ਹੈ। ਸੀਵਰੇਜ਼ ਟ੍ਰੀਟਮੈਂਟ ਪਲਾਂਟ ਤੱਕ ਕਿਲੋਮੀਟਰ ਲੰਮੀ ਟੁੱਟੀ ਪਾਈਪ ਟੁੱਟੀ ਹੋਈ ਹੈ। ਕਈ ਦਿਨਾਂ ਤੋਂ ਵਾਟਰ ਵਰਕਸ 'ਚ ਬਿਜਲੀ ਮੋਟਰ ਖ਼ਰਾਬ ਹੋਣ ਕਾਰਨ ਵਾਟਰ ਸਪਲਾਈ ਬੰਦ ਰਹੀ ਹੈ। ਦਾਣਾ ਮੰਡੀ ਖੇਤਰ 'ਚ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਵੱਡੀ ਗਿਣਤੀ ਕਰਮਸ਼ੀਅਲ ਅਤੇ ਰਿਹਾਇਸ਼ੀ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਮਾਲਵਾ ਬਾਈਪਾਸ 'ਤੇ ਦਰਜਨਾਂ ਦੁਕਾਨਦਾਰਾਂ ਨੂੰ ਲੋੜੀਂਦੇ ਨੋਟਿਸ ਜਾਰੀ ਹੋਣ ਬਾਅਦ ਵੀ ਨਾਜਾਇਜ਼ ਕਬਜ਼ਿਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਰੋਜ਼ਾਨਾ ਹਜ਼ਾਰਾਂ ਰਾਹਗੀਰਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ। ਲੰਬੀ ਵਿਖੇ ਬੱਸ ਸਟਾਪ 'ਤੇ ਦਰਜਨ ਦੇ ਕਰੀਬ ਖੋਖਿਆਂ ਅਤੇ ਰੇਹੜੀਆਂ ਵਾਲੇ ਨੈਸ਼ਨਲ ਹਾਈਵੇ ਦੀ ਰੇਲਿੰਗ ਤੋਂ ਅਗਾਂਹ ਵਧ ਕੇ ਸੜਕੀ ਆਵਾਜਾਈ 'ਚ ਅੜਿੱਕਾ ਬਣ ਰਹੇ ਹਨ। ਲੰਬੀ ਵਿਖੇ 'ਨਹਿਰੀ ਪਾਣੀ ਨਾਲ ਗੱਡੀਆਂ ਧੋਣ' ਦੇ ਖੁੱਲ•ੇਆਮ ਬੋਰਡ ਲਗਾ ਕੇ ਕਾਰ ਸਰਵਿਸ ਸਟੇਸ਼ਨਾਂ ਵਾਲੇ ਸਰਕਾਰੀ ਕਾਨੂੰਨਾਂ ਦੀਆਂ ਧੱਜੀਆਂ ਉਡਾ ਰਹੇ ਹਨ। ਮਾਹੂਆਣਾ, ਖਿਉਵਾਲੀ, ਮਹਿਣਾ ਅਤੇ ਮੰਡੀ ਕਿੱਲਿਆਂਵਾਲੀ ਦੇ ਬਾਹਰਲੇ ਪਾਸੇ ਡੱਬਵਾਲੀ-ਮਲੋਟ ਕੌਮੀ ਸ਼ਾਹ ਰਾਹ-9 ਕੰਢੇ ਜੰਗਲਾਤ ਵਿਭਾਗ ਦੀ ਜ਼ਮੀਨ 'ਤੇ ਖੁੱਲ•ੇਆਮ ਨਾਜਾਇਜ਼ ਕਬਜ਼ੇ ਕਰਕੇ ਕਾਰੋਬਾਰੀ ਅਤੇ ਰਿਹਾਇਸ਼ੀ ਵਰਤੋਂ 'ਚ ਲਿਆਂਦਾ ਜਾ ਰਿਹਾ ਹੈ। ਮਹਿਣਾ 'ਚ ਕਈ ਲੋਕਾਂ ਵੱਲੋਂ ਸੜਕ ਕੰਢੇ ਜੰਗਲਾਤ ਵਿਭਾਗ ਦੇ ਰਕਬੇ 'ਤੇ ਕਬਜ਼ੇ ਕਰਕੇ ਬਾਗਵਾਨੀ ਕੀਤੀ ਜਾ ਰਹੀ ਹੈ ਅਤੇ ਨਾਜਾਇਜ਼ ਰਸਤੇ ਵੀ ਬਣਾਏ ਹੋਏ ਹਨ। ਜਾਗਰੂਕ ਲੋਕਾਂ ਦਾ ਕਹਿਣਾ ਹੈ ਕਿ ਡਿਪਟੀ ਕਮਿਸ਼ਨਰ ਤੋਂ ਲੈ ਕੇ ਸਮੁੱਚੇ ਸੀਨੀਅਰ ਅਧਿਕਾਰੀਆਂ ਵੱਲੋਂ ਲੋਕ ਸਮੱਸਿਆਵਾਂ ਵੱਲ ਨਾ ਤੱਕਣਾ ਸਰਕਾਰੀ ਫਰਜ਼ਾਂ ਨਾਲ ਸਿੱਧਾ ਖਿਲਵਾੜ ਹੈ।


ਡੀ.ਸੀ ਮੁਕਤਸਰ ਦੀਆਂ ਅੱਖਾਂ ਨੂੰ ਨਹੀਂ ਵਿਖਾਈ ਦਿੱਤੀ ਸੁਪਰੀਮ ਕੋਰਟ ਦੀਆਂ ਉਲੰਘਣਾ
ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਖੂਹ ਖਾਤੇ ਪਾ ਕੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਕੌਮੀ ਸ਼ਾਹ ਮਾਰਗਾਂ 'ਤੇ ਗੈਰਕਾਨੂੰਨੀ ਤੌਰ 'ਤੇ ਸ਼ਰਾਬ ਦੇ ਠੇਕੇ ਖੁੱਲ•ੇ ਹੋਏ ਹਨ। ਮੰਡੀ ਕਿੱਲਿਆਂਵਾਲੀ ਵਿਖੇ ਅਬੋਹਰ ਤਿੰਨ ਕੋਨੀ ਅਤੇ ਮੰਡੀ ਕਿੱਲਿਆਂਵਾਲੀ 'ਚ ਬੱਸ ਅੱਡੇ ਦੇ ਨਾਲ ਕੌਮੀ ਸ਼ਾਹ ਰਾਹ-9 'ਤੇ ਖੁੱਲ•ੇਆਮ ਸ਼ਰਾਬ ਦੇ ਠੇਕੇ ਚੱਲ ਰਹੇ ਹਨ। ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸਮੇਤ ਜ਼ਿਲ•ਾ ਪ੍ਰਸ਼ਾਸਨ ਦਾ ਸਿਵਲ-ਖਾਕੀ ਲਾਮ-ਲਸ਼ਕਰ ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਨੂੰ ਅਣਦੇਖਾ ਕਰਕੇ ਖੇਤਰ ਦਾ ਦੌਰਾ ਕਰਦਾ ਰਿਹਾ।


ਅੱਛਾ! ਕੌਮੀ ਸ਼ਾਹ ਰਾਹ 'ਤੇ ਠੇਕੇ ਚੱਲਦੇ : ਡੀ.ਸੀ ਮੁਕਤਸਰ
ਕੌਸ਼ੀ ਸ਼ਾਹ ਰਾਹ-9 'ਤੇ ਚੱਲਦੇ ਸ਼ਰਾਬ ਠੇਕਿਆਂ ਬਾਰੇ ਪੁੱਛੇ ਜਾਣ 'ਤੇ ਸ੍ਰੀ ਮੁਕਤਸਰ ਸਾਹਿਬ ਦੇ ਡੀ.ਸੀ. ਐਮ.ਕੇ. ਅਰਵਿੰਦ ਨੇ ਆਖਿਆ ਕਿ ਅੱਛਾ, ਨੈਸ਼ਨਲ ਹਾਈਵੇ 'ਤੇ ਠੇਕੇ ਚੱਲਦੇ ਹੈਂਗੇ। ਡੀ.ਸੀ ਨੂੰ ਬੀਤੇ ਪਰਸੋਂ ਕਿੱਲਿਆਂਵਾਲੀ ਦੌਰੇ ਮੌਕੇ ਰਸਤੇ 'ਚ ਕੌਮੀ ਸੜਕ ਕੰਢੇ ਦਰਜਨ ਥਾਵਾਂ 'ਤੇ ਕਾਨੂੰਨੀ ਉਲੰਘਣਾਵਾਂ ਬਾਰੇ ਪੁੱਛਣ 'ਤੇ ਆਖਿਆ ਕਿ ਉਹ ਪੁਲਿਸ ਨੂੰ ਕਾਰਵਾਈ ਨੂੰ ਆਖਣਗੇ। ਇਸੇ ਦੌਰਾਨ ਜਨਤਾ ਨੇ ਲੋਕ ਸਮੱਸਿਆਵਾਂ ਨੂੰ ਅੱਖੋਂ ਪਰੋਖੇ ਕਰਨ ਵਾਲੇ ਅਫਸਰਾਂ ਨੂੰ ਜਨਤਕ ਡਿਊਟੀ ਤੋਂ ਫਾਰਗ ਕੇ ਦਫ਼ਤਰਾਂ ਤੱਕ ਸੀਮਤ ਕਰਨ ਦੀ ਮੰਗ ਕੀਤੀ ਹੈ। ਲੋਕਾਂ ਨੇ ਜ਼ਿਲ•ੇ 'ਚ ਲੋਕ ਸਮੱਸਿਆਵਾਂ ਨੂੰ ਸਮਝਣ ਵਾਲੇ ਕਿਸੇ ਆਈ.ਏ.ਐਸ ਨੂੰ ਡਿਪਟੀ ਕਮਿਸ਼ਨਰ ਲਗਾਉਣ ਦੀ ਮੰਗ ਕੀਤੀ ਹੈ।

No comments:

Post a Comment