23 April 2019

ਅਕਾਲੀ ਦਲ (ਬ) ਨੇ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ ਅਤੇ ਬਠਿੰਡਾ ਤੋਂ ਹਰਸਿਮਰਤ ਬਾਦਲ ਨੂੰ ਉਮੀਦਵਾਰ ਐਲਾਨਿਆ

ਬਾਦਲ, 23 ਅਪਰੈਲ (ਇਕਬਾਲ ਸਿੰਘ ਸ਼ਾਂਤ)-ਅਕਾਲੀ ਦਲ (ਬ) ਨੇ ਸੂਬੇ ਦੀਆਂ ਦੋ ਵਕਾਰੀ ਲੋਕਸਭਾ ਸੀਟਾਂ ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਦੋਵੇਂ ਸੀਟਾਂ
ਬਾਰੇ ਰਸਮੀ ਐਲਾਨ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸਵੇਰੇ ਪਿੰਡ ਬਾਦਲ ਵਿਖੇ ਜਰੀਏ ਕੀਤਾ। ਪਿਛਲੇ ਕਾਫ਼ੀ ਦਿਨਾਂ ਤੋਂ ਇਨ੍ਹਾਂ ਦੋਵੇਂ ਸੀਟਾਂ ’ਤੇ ਬਾਦਲ ਪਤੀ-ਪਤਨੀ ਦਾ ਚੋਣ ਲੜਨਾ ਲਗਪਗ ਤੈਅ ਸੀ ਅਤੇ ਸਿਰਫ਼ ਰਸਮੀਂ ਐਲਾਨ ਦੀ ਉਡੀਕ ਕੀਤੀ ਜਾ ਰਹੀ ਸੀ। ਇਸ ਐਲਾਨ ਨਾਲ ਪੰਜਾਬ ਦੀਆਂ ਸਾਰੀਆਂ ਲੋਕਸਭਾ ਸੀਟਾਂ ਦਾ ਚੋਣ ਦ੍ਰਿਸ਼ ਸਪੱਸ਼ਟ ਹੋ ਗਿਆ ਹੈ। ਬਾਦਲ ਪਤੀ-ਪਤਨੀ ਵੱਲੋਂ ਚੋਣ ਮੈਦਾਨ ’ਚ ਉੱਤਰਨ ਨੂੰ ਦੋਵੇਂ ਸੀਟਾਂ ਜਿੱਤਣ ਦੇ ਨਾਲ-ਨਾਲ ਅਗਾਮੀ ਪੰਜਾਬ ਵਿਧਾਨਸਭਾ ਚੋਣਾਂ ਲਈ ਸਿਆਸੀ ਜ਼ਮੀਨ ਪਰਪੱਕ ਕਰਨ ਲਈ ਰਣਨੀਤੀ ਦਾ ਹਿੱਸਾ ਦੱਸਿਆ ਜਾ ਰਿਹਾ ਹੈ। ਇਸ ਐਲਾਨ ਮੌਕੇ ਸ੍ਰੀ ਬਾਦਲ ਨੇ ਦੇਸ਼ ਹਿੱਤ ਵਿੱਚ ਨਰਿੰਦਰ ਮੋਦੀ ਨੂੰ ਦੁਬਾਰਾ ਤੋਂ ਪ੍ਰਧਾਨ ਮੰਤਰੀ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਮੁੱਖ ਮੰਤਰੀ ਅਮਰਿੰਦਰ ਸਿੰਘ ’ਤੇ ਹਰ ਘਰ ਨੂੰ ਨੌਕਰੀ ਦੇਣ, ਕਰਜ਼ਾ ਮਾਫ਼ੀ ਅਤੇ ਨਸ਼ਿਆਂ ਦੇ ਖਾਤਮੇ ਬਾਰੇ ਲੋਕਾਂ ਨੂੰ ਬਰਗਲਾ ਕੇ ਸੱਤਾ ਹਾਸਲ ਕੀਤੀ ਜਿਸਦਾ ਹਿਸਾਬ ਜਨਤਾ ਲੋਕਸਭਾ ਚੋਣਾਂ ’ਚ ਕਾਂਗਰਸ ਤੋਂ ਗਿਣ-ਗਿਣ ਕੇ ਲਵੇਗੀ। 

No comments:

Post a Comment