15 April 2020

ਖੇਤ ਤੋਂ ਮੰਡੀ ਨੂੰ ਸਰਕਾਰੀ ਨਿਗਾਹਾਂ' ਹੇਠਾਂ ਅਗਾਂਹ ਵਧਣਗੇ ਕਣਕ ਦੇ 'ਕਦਮ'

* ਮੰਡੀ ਬੋਰਡ ਦੇ ਐਪ 'ਚ ਜੋੜਿਆ ਨਿਵੇਕਲਾ ਫੰਕਸ਼ਨ
* ਓਲਾ ਦੀ ਮੁਫ਼ਤ ਮੱਦਦ ਨਾਲ ਸਿਰੇ ਚੜ•ੇਗਾ ਮਿਸ਼ਨ 'ਖਰੀਦ'
* ਆਈ.ਏ.ਐਸ ਰਵੀ ਭਗਤ ਦਾ ਇੱਕ ਹੋਰ ਮਾਅਰਕਾ

                           

ਇਕਬਾਲ ਸਿੰਘ ਸ਼ਾਂਤ/ਬੁਲੰਦ ਸੋਚ ਬਿਊਰੋ
ਲੰਬੀ/ਚੰਡੀਗੜ•:ਕੋਰੋਨਾ ਵਾਇਰਸ ਦੇ ਖੌਫ਼ਮਈ ਮਾਹੌਲ ਵਿੱਚ ਜ਼ਿੰਦਗੀ ਨਵੀਆਂ ਤਕਨੀਕੀ ਸੁਧਾਰਾਂ ਦੇ ਰਾਹ ਵੀ ਫੜ ਰਹੀ ਹੈ। ਪੰਜਾਬ ਦੀਆਂ ਮੰਡੀਆਂ 'ਚ ਸਮਾਜਿਕ ਦੂਰੀ ਦੀ ਪਾਲਣਾ ਵਜੋਂ ਖੇਤ ਤੋਂ ਮੰਡੀ ਪੁੱਜਣ ਤੱਕ ਕਿਸਾਨਾਂ ਦੀ ਜਿਣਸ ਦਾ ਹਰ ਕਦਮ ਪੰਜਾਬ ਮੰਡੀ ਬੋਰਡ ਦੀ ਤਕਨੀਕੀ ਨਿਗਾਹਾਂ ਹੇਠ ਰਹੇਗਾ। ਮੰਡੀਆਂ 'ਚ ਕਣਕ ਖਰੀਦ ਦੌਰਾਨ ਕੋਰੋਨਾ ਪ੍ਰਕੋਪ ਤੋਂ ਬਚਾਉਣ ਲਈ ਪੰਜਾਬ ਮੰਡੀ ਬੋਰਡ ਦੇ ਮੋਬਾਇਲ ਐਪ 'ਈ-ਪੀਐਮਬੀ' ਅੰਦਰ ਨਿਵੇਕਲਾ ਫੰਕਸ਼ਨ ਸ਼ਾਮਲ ਕੀਤਾ ਹੈ। ਜਿਸ ਨਾਲ ਆੜ•ਤੀਏ ਤੋਂ ਪਾਸ ਮਿਲਦੇ ਸਾਰ ਕਿਸਾਨਾਂ ਦੀ ਫਸਲ ਵਾਲੀ ਟਰਾਲੀ ਦੀ ਜੀ.ਪੀ.ਐਸ ਰਾਹੀਂ ਸਰਕਾਰੀ ਸਰਵਿਲਾਂਸ ਸ਼ੁਰੂ ਹੋ ਜਾਵੇਗੀ। ਸੂਬੇ ਵਿੱਚ ਕਿਸੇ ਵੀ ਮੰਡੀ ਜਾਂ ਖਰੀਦ ਕੇਂਦਰ 'ਤੇ ਕਿਸਾਨਾਂ ਦੀ ਜਿਣਸ ਵੱਧ ਗਿਣਤੀ ਵਿੱਚ ਪੁੱਜਣ ਬਾਰੇ ਤੁਰੰਤ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਦਾ ਸਿਸਟਮ ਅਗਾਹ ਹੋ ਜਾਵੇਗਾ। ਬਕਾਇਦਾ ਜੀ.ਪੀ.ਐਸ. ਸਕਰੀਨ 'ਤੇ ਮੰਡੀ ਵੱਲ ਜਿਣਸ ਦੇ ਹੱਦੋਂ-ਵੱਧਦੇ ਕਦਮਾਂ 'ਤੇ ਤੁਰੰਤ ਕਾਰਵਾਈ ਸ਼ੁਰੂ ਹੋ ਜਾਵੇਗੀ। ਇਹ ਤਕਨੀਕ ਕਿਸਾਨਾਂ ਨੂੰ ਜਿਣਸ ਵਿਕਰੀ ਪ੍ਰਤੀ ਭਵਿੱਖੀ ਸੰਯਮ ਵੀ ਬਖਸ਼ੇਗੀ। ਇਸ ਕੋਰੋਨਾ ਵਿਰੋਧੀ ਸਹੂਲਤ ਨੂੰ ਓਲਾ ਕੰਪਨੀ ਵਲੰਟੀਅਰਲੀ ਮੁਫ਼ਤ ਮੱਦਦ ਦੇ ਰਹੀ ਹੈ। ਉਂਝ ਕਿਸਾਨਾਂ ਨੂੰ ਹੱਥਦਸਤੀ ਪਾਸ ਵੀ ਜਾਰੀ ਕੀਤੇ ਜਾਣਗੇ। ਜੀਰੋ ਲੈਵਲ ਤੱਕ ਫਸਲ ਖਰੀਦ 'ਤੇ ਨਿਗਾਹਬਾਨੀ ਨੂੰ ਅਮਲੀ ਜਾਮਾ ਪਹਿਨਾਉਣ 'ਚ ਪੰਜਾਬ ਮੰਡੀ ਬੋਰਡ ਦੇ ਸਕੱਤਰ ਆਈ.ਏ.ਐਸ ਰਵੀ ਭਗਤ ਦਾ ਅਹਿਮ ਰੋਲ ਹੈ। ਸੂਚਨਾ ਤਕਨੀਕਨੂੰ ਬੜ•ਾਵਾ ਦੇਣ ਦੇ ਮੁੱਦਈ ਰਵੀ ਭਗਤ ਹੁਣ ਤੱਕ ਦੇਸ਼ ਨੂੰ 23 ਮੋਬਾਇਲ ਐਪਾਂ ਦਾ ਖਜ਼ਾਨਾ ਦੇ ਚੁੱਕੇ ਹਨ। ਜਿਨ•ਾਂ ਵਿੱਚੋਂ ਤਰੋਤਾਜ਼ਾ ਪੇਸ਼ਕਸ਼ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ 'ਕੋਵਾ' ਮੋਬਾਇਲ ਐਪ ਵੀ ਪ੍ਰਮੁੱਖ ਹੈ। ਜਿਸਨੂੰ ਹੁਣ ਸਾਢੇ ਅੱਠ ਲੱਖ ਲੋਕ ਡਾਊਨਲੋਡ ਕਰ ਚੁੱਕੇ ਹਨ। ਇਸਤੋਂ ਪਹਿਲਾਂ ਉਹ ਆਮ ਚੋਣਾਂ ਮੌਕੇ ਬੇਹੱਦ ਮਕਬੂਲ ਹੋਏ ਐਪ ਈਸੀਆਈ360 ਸਮੇਤ ਚੋਣਾਂ ਸਬੰਧੀ ਅੱਠ ਮੋਬਾਇਲ ਐਪ ਬਣਾ ਚੁੱਕੇ ਹਨ। ਇਸਤੋਂ ਇਲਾਵਾ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਕੰਮਕਾਜ ਨੂੰ ਫਰੈਂਡਲੀ ਬਣਾਉਣ ਲਈ ਪੁਡਾ360, ਐਮ-ਪੁਡਾ, ਈ-ਵਾਟਰ ਬਿੱਲ, ਆਈ-ਰੈਵਿਨਿਊ, ਆਈ-ਡੀਟੀਓ, ਫੀਬੈਂਕ, ਆਈਕਾਰਟ, ਫੂਡ2ਸ਼ੇਅਰ, ਮੌਮ2ਬੀ, ਡੇਟ2ਵੈਕਸੀਨੇਸ਼ਨ, ਐਮਸੀਐਲ (ਨਗਰ ਨਿਗਮ ਲੁਧਿਆਣਾ) ਅਤੇ ਵੋਟ ਐਪ ਬਣਾ ਚੁੱਕੇ ਹਨ। ਜਦੋਂਕਿ ਕਈ ਵੈੱਬਸਾਈਟਾਂ ਈ.ਪੀ.ਐਮ.ਬੀ., ਜਨਮ ਸਰਟੀਫਿਕੇਟ ਪੋਰਟਲ ਆਦਿ ਵੀ ਇਸ ਅਧਿਕਾਰੀ ਦੀ ਦੇਣ
ਹਨ। ਈਸੀਆਈ360 ਲਈ ਤਾਂ ਉਨ•ਾਂ ਨੂੰ ਮਾਣਯੋਗ ਰਾਸ਼ਟਰਪਤੀ ਰਾਮ ਕੋਵਿੰਦ  ਤੋਂ ਨੈਸ਼ਨਲ ਐਵਾਰਡ ਵੀ ਮਿਲ ਚੁੱਕਿਆ ਹੈ। ਆਈ.ਏ.ਐਸ ਅਧਿਕਾਰੀ ਰਵੀ ਭਗਤ ਨੇ ਕਿਹਾ ਕਿ ਦੇਸ਼ ਅਤੇ ਸਮਾਜ ਦੀ ਤਰੱਕੀ ਲਈ ਤਕਨੀਕ ਦੀ ਸਮੇਂ ਅਨੁਸਾਰ ਵਰਤੋਂ ਹੀ ਤਰੱਕੀ ਦੀ ਅਸਲ ਨਿਸ਼ਾਨਦੇਹੀ ਹੈ। ਉਨ•ਾਂ ਕਿਹਾ ਕਿ ਹਰੇਕ ਕਿਸਾਨ ਉਸਦੇ ਐਂਡਰੋਇਡ ਫੋਨ ਜਰੀਏ ਈ-ਪੀਐਮਬੀ ਐਪ ਡਾਊਨਲੋਡ ਕਰਨਾ ਹੋਵੇਗਾ। ਜਿਸ ਵਿੱਚ ਇੱਕ ਓ.ਟੀ.ਪੀ ਆਉਣ 'ਤੇ ਉਹ ਸਿੱਧੇ ਤੌਰ 'ਤੇ ਪੰਜਾਬ ਮੰਡੀ ਬੋਰਡ ਨਾਲ ਜੁੜ ਜਾਵੇਗਾ। ਭਗਤ ਹੁਰਾਂ ਅਨੁਸਾਰ ਇਸ ਤਕਨੀਕ ਦੀ ਖਾਸੀਅਤ ਹੈ ਕਿ ਆਮ ਸਧਾਰਨ ਫੋਨਾਂ ਵਾਲੇ ਕਿਸਾਨਾਂ ਨੂੰ ਐਸ.ਐਮ.ਐਮ. ਜਰੀਏ ਸੂਚਿਤ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਸਰਕਾਰ ਦਾ ਮਕਸਦ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਕੋਰੋਨਾ ਦੇ ਕਹਿਰ ਤੋਂ ਬਚਾ ਕੇ ਜਿਣਸ ਗੋਦਾਮਾਂ ਤੱਕ ਪਹੁੰਚਾਉਣਾ ਹੈ। ਜਿਸਦੀ ਸਫ਼ਲਤਾ 'ਚ ਫੰਕਸ਼ਨ ਵੱੜਾ ਰੋਲ ਨਿਭਾਏਗਾ। ਜ਼ਿਕਰਯੋਗ ਹੈ ਕੋਰੋਨਾ ਯੁੱਗ ਵਿੱਚ ਆੜ•ਤੀਆ ਰੋਜ਼ਾਨਾ ਪੰਜ ਟਰਾਲੀਆਂ ਨੂੰ ਪਾਸ ਜਾਰੀ ਕਰ ਸਕੇਗਾ। ਮੰਡੀਆਂ ਵਿੱਚ ਨਿਸ਼ਾਨਦੇਹੀ ਕਰਕੇ ਕਿਸਾਨ ਲਈ ਸਮਾਜਿਕ ਦਾਇਰਾ ਵੀ ਮੁਕੱਰਰ ਕੀਤਾ ਗਿਆ ਹੈ। 93178-26100


                                                       

No comments:

Post a Comment