13 April 2020

ਕੋਰੋਨਾ: ਕਿਧਰੇ 'ਸਿਹਤ ਮਹਾਮਾਰੀ' ਨਾ ਬਣ ਜਾਵੇ !

ਇਕਬਾਲ ਸਿੰਘ ਸ਼ਾਂਤ/ਬੁਲੰਦ ਸੋਚ ਬਿਊਰੋ

ਲੰਬੀ/ਚੰਡੀਗੜ•: ਕੋਰੋਨਾ ਮਹਾਂਮਾਰੀ ਕਰਕੇ ਬੰਦ ਸਰਕਾਰੀ ਓ.ਪੀ.ਡੀਜ਼ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਮਰੀਜਾਂ ਦੇ ਇਲਾਜ ਤੋਂ ਕਿਨਾਰਾ ਕੀਤੇ ਜਾਣ ਕਰਕੇ ਹਾਲਾਤ ਸਿਹਤ ਮਹਾਮਾਰੀ ਵਾਲੇ ਬਣਨ ਲੱਗੇ ਹਨ। ਸ਼ੂਗਰ, ਕੈਂਸਰ ਤੇ ਦਿਲ ਸਮੇਤ ਗੰਭੀਰ ਬਿਮਾਰੀਆਂ ਦੇ ਪੀੜਤ ਮਰੀਜ ਇਲਾਜ ਖੁਣੋਂ ਮਰਨ ਕੰਢੇ ਹਨ। ਸਰਕਾਰ ਨੇ ਲਾਗ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂਆਤੀ ਸਮੇਂ ਵਿੱਚ ਜਨਤਾ ਨੂੰ ਹਸਪਤਾਲਾਂ 'ਚ ਜਾਣੋਂ ਬਚਣ ਲਈ ਆਖਿਆ ਸੀ। ਮੌਜੂਦਾ ਸਮੇਂ 'ਚ ਸਰਕਾਰ ਦਾ ਸਮੁੱਚਾ ਧਿਆਨ ਕੋਰੋਨਾ ਨਾਲ ਨਜਿੱਠਣ 'ਤੇ ਲੱਗਿਆ ਹੋਇਆ ਹੈ। ਲੌਕਡਾਊਨ ਦੀ ਲੰਬਾਈ ਵਧਣ ਨਾਲ ਹੋਰਨਾਂ ਗੰਭੀਰ ਬਿਮਾਰੀਆਂ ਦੇ ਮਰੀਜਾਂ ਦੀ ਹਾਲਤ ਲਗਾਤਾਰ ਮੰਦੀ ਹੁੰਦੀ ਜਾ ਰਹੀ ਹੈ। ਸਹੂਲਤਾਂ ਤੋਂ ਸੱਖਣੇ ਸਰਕਾਰੀ ਹਸਪਤਾਲ 'ਕੋਰੋਨਾ ਕਾਂਡ' ਦੇ ਸ਼ਿਕਾਰ ਹਨ। ਅਜਿਹੇ ਵਿੱਚ ਮੰਗ ਉੁੱਠਣ ਲੱਗੀ ਹੈ ਕਿ ਬਦਲਵੇਂ ਪ੍ਰਬੰਧਾਂ ਨਿੱਜੀ ਹਸਪਤਾਲਾਂ ਨੂੰ ਸਰਕਾਰ
ਆਪਣੇ ਕਾਨੂੰਨੀ ਅਖ਼ਤਿਆਰ ਹੇਠਾਂ ਲੈ ਕੇ ਨਿੱਜੀ ਖੇਤਰ ਦੇ ਡਾਕਟਰਾਂ ਨੂੰ ਕੋਰੋਨਾ ਅਤੇ ਹੋਰਨਾਂ ਮਰੀਜਾਂ ਦੇ ਇਲਾਜ ਲਈ ਜੁੰਮੇਵਾਰੀ ਸੌਂਪੀ ਜਾਵੇ। ਭਾਰਤੀ ਯੂਨੀਅਨ (ਏਕਤਾ) ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਕਿਹਾ ਕਿ ਸਮੇਂ ਦੀ ਜ਼ਰੂਰਤ ਮੁਤਾਬਕ ਸਰਕਾਰ ਨੂੰ ਸੂਝ-ਬੂਝ ਨਾਲ ਸਿਆਸੀ ਹਿੱਤਾਂ ਨੂੰ ਦਰਕਿਨਾਰ ਕਰਕੇ ਮਹਾਮਾਰੀ 'ਚ ਲੋਕਾਂ ਨੂੰ ਹਰ ਪੱਧਰ 'ਤੇ ਸਮਾਜਿਕ ਦੂਰੀ ਦੇ ਪਾਲਣਾ ਤਹਿਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਦੋਹਾਂ ਜਨਤਕ ਜਥੇਬੰਦੀਆਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਲਛਮਣ ਸਿੰਘ ਸੇਵੇਵਾਲਾ ਨੇ ਆਖਿਆ ਕਿ ਸਰਕਾਰਾਂ ਦੀਆਂ ਨਿੱਜੀਕਰਨ ਵਾਲੀਆਂ ਨੀਤੀਆਂ ਦੇ ਸਿੱਟੇ ਵਜੋਂ ਸਰਕਾਰੀ ਸਿਹਤ ਸੰਸਥਾਵਾਂ ਦੇ ਮੁਕਾਬਲੇ ਪ੍ਰਾਈਵੇਟ ਹਸਪਤਾਲਾਂ ਕੋਲ ਕਿਧਰੇ ਵਧੇਰੇ ਸਹੂਲਤਾਂ ਮੌਜੂਦ ਹਨ, ਜਿਨ•ਾਂ ਨੂੰ ਇਸ ਸੰਕਟਮਈ  ਦੌਰ 'ਚ ਲੋਕਾਂ ਲਈ ਵਰਤਣਾ ਬੇਹੱਦ ਜ਼ਰੂਰੀ ਹੈ।

ਜਾਗਰੂਕ ਆਮ ਲੋਕਾਂ ਦਾ ਕਹਿਣਾ ਹੈ ਕਿ ਮਹਾਮਾਰੀ ਦੇ ਸੰਕਟ ਵਿੱਚ ਲੋੜਵੰਦਾਂ ਲਈ ਰਸਦ, ਸਿਹਤ ਅਤੇ ਹੋਰਨਾਂ ਲੋੜੀਂਦੀਆਂ ਸੇਵਾਵਾਂ ਲਈ ਵੱਡੇ ਸਨਅਤਕਾਰਾਂ ਅਤੇ ਵੱਡੇ ਜਗੀਰਦਾਰਾਂ ਦੀ ਉੱਪਰਲੀ 5-7 ਫੀਸਦੀ ਪਰਤ 'ਤੇ ਮੋਟਾ ਟੈਕਸ ਲਾ ਕੇ ਤੁਰੰਤ ਵਸੂਲੀ ਕੀਤੀ ਜਾਵੇ। ਆਮ ਜਨਤਾ ਦਾ ਕਹਿਣਾ ਹੈ ਕਿ ਜੇਕਰ ਨਿੱਜੀ ਹਸਪਤਾਲਾਂ ਨੂੰ ਸਰਕਾਰੀ ਹੱਥਾਂ 'ਚ ਨਹੀਂ ਲੈ ਕੇ ਹੋਰਨਾਂ ਗੰਭੀਰ ਬਿਮਾਰੀਆਂ ਦੇ ਮਰੀਜਾਂ ਦਾ ਇਲਾਜ ਸ਼ੁਰੂ ਨਾ ਕੀਤਾ ਤਾਂ ਕਰੋਨਾ ਕਾਰਨ ਮੌਤਾਂ ਦੀ ਗਿਣਤੀ ਵਧ ਸਕਦੀ ਹੈ। ਕਿਉਂਕਿ ਦਿਲ, ਕੈਂਸਰ, ਕਿਡਨੀ, ਲੀਡਰ ਸਮੇਤ ਹੋਰਨਾਂ ਬਿਮਾਰੀਆਂ ਦੇ ਮਰੀਜਾਂ ਦੀ ਇਮਿਊਨਿਟੀ ਪਾਵਰ ਕਾਫ਼ੀ ਘੱਟ ਹੁੰਦੀ ਹੈ। ਕੋਰੋਨਾ ਬਿਮਾਰੀ ਦਾ ਦੁਖਾਂਤ ਹੈ ਕਿ ਇਹ ਘੱਟ ਇਮਿਊਨਿਟੀ ਵਾਲੇ ਲੋਕਾਂ ਨੂੰ ਆਪਣਾ ਵਧੇਰੇ ਸ਼ਿਕਾਰ ਬਣਾਉੁਂਦੀ ਹੈ। ਅਜਿਹੇ ਵਿੱਚ ਕੇਂਦਰ ਅਤੇ ਪੰਜਾਬ ਸਮੇਤ ਸਾਰੇ ਸੂਬਿਆਂ ਨੂੰ ਨਿੱਜੀ ਅਤੇ ਸਿਆਸੀ ਹਿੱਤ ਤਿਆਗ ਕੇ ਫਰਾਖਦਿਲੀ ਨਾਲ ਲੋਕ ਹਿੱਤ ਵਿੱਚ ਸਖ਼ਤ ਫੈਸਲੇ ਲੈਣੇ ਚਾਹੀਦੇ ਹਨ, ਨਹੀਂ ਜਨਤਾ ਦੇ ਕਦਮ ਲੌਕਡਾਊਨ ਨੂੰ ਤੋੜ ਕੇ ਸੜਕਾਂ 'ਤੇ ਆਉਣੇ ਲਾਜਮੀ ਹਨ।


ਦੇਸ਼ 'ਚ 48500 ਵੈਂਟੀਲੇਟਰਾਂ ਵਿਚੋਂ 40 ਹਜ਼ਾਰ ਨਿੱਜੀ ਹਸਪਤਾਲਾਂ ਕੋਲ 

ਭਾਰਤ 'ਚ ਕੁੱਲ 48500 ਦੇ ਕਰੀਬ ਵੈਂਟੀਲੇਟਰ ਮੌਜੂਦ ਹਨ ਜਿਨ•ਾਂ 'ਚੋਂ 40000 ਵੈਂਟੀਲੇਟਰ ਪ੍ਰਾਈਵੇਟ ਹਸਪਤਾਲਾਂ 'ਚ ਹਨ ਅਤੇ ਸਰਕਾਰੀ ਹਸਪਤਾਲਾਂ 'ਚ ਮਹਿਜ 8500 ਦੇ ਲੱਗਭੱਗ ਵੈਂਟੀਲੇਟਰ ਹੀ ਮੌਜੂਦ ਹਨ। ਜ਼ਮੀਨੀ ਹਕੀਕਤ ਹੈ ਕਿ ਦੇਸ਼ ਅਤੇ ਪੰਜਾਬ ਦੇ ਹਾਕਮ ਸੰਕਟਮਈ ਦੌਰ ਅੰਦਰ ਵੀ ਪ੍ਰਾਈਵੇਟ ਹਸਪਤਾਲਾਂ ਕੋਲ ਮੌਜੂਦ ਸਾਧਨਾਂ ਨੂੰ ਵਰਤਣ ਲਈ ਤਿਆਰ ਨਹੀਂ। ਵਗੈਰ ਪੁਖਤਾ ਸਿਹਤ ਸਹੂਲਤਾਂ ਦੇ ਸਿਰਫ਼ ਕਰਫਿਊ ਅਤੇ ਲਾਕਡਾਊਨ ਮੜ•ਕੇ ਹੀ ਲੋਕਾਂ ਨੂੰ ਕੋਰੋਨਾ ਦੇ ਪ੍ਰਕੋਪ ਤੋਂ ਨਹੀਂ ਬਚਾਇਆ ਜਾ ਸਕਦਾ, ਇਸ ਨਾਲ ਬਚਾਅ ਜ਼ਰੂਰ ਹੋ ਸਕਦਾ ਹੈ। ਕੋਰੋਨ ਤੋਂ ਲੋਕਾਂ ਦੀਆਂ ਜ਼ਿੰਤਗੀਆਂ ਬਚਾਉਣ ਲਈ ਵੱਡੇ ਪੱਧਰ 'ਤੇ ਟੈਸਟਾਂ, ਵੈਂਟੀਲੇਟਰਾਂ, ਮਾਸਕਾਂ ਅਤੇ ਸੈਨੇਟਾਈਜ਼ਰਾਂ ਆਦਿ ਦੇ ਵਿਸ਼ਾਲ ਪੈਮਾਨੇ 'ਤੇ ਪ੍ਰਬੰਧ ਹੋਣੇ ਚਾਹੀਦੇ ਹਨ।

1 comment:

  1. SAFETY IS THE BEST TREATMENT AND FINANCIAL NEEDS IS ANOTHER CORONA.

    ReplyDelete