24 April 2020

'ਦਾਸ' ਫੋਰਟਿਜ 'ਚ ਦਾਖ਼ਲ, 'ਪਾਸ਼' ਕਰ ਰਹੇ ਤੰਦਰੁਸਤੀ ਲਈ ਅਰਦਾਸ


* ਡਾਇਬਿਟੀਜ਼ ਕਰਕੇ ਦਿਲ ਅਤੇ ਗੁਰਦਿਆਂ 'ਤੇ ਪਿਆ ਅਸਰ

ਇਕਬਾਲ ਸਿੰਘ ਸ਼ਾਂਤ
ਡੱਬਵਾਲੀ: ਪੰਜਾਬ ਦੇ ਵਜੀਰ-ਏ-ਖਜ਼ਾਨਾ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਅਤੇ ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ (ਦਾਸ) ਸਿਹਤ ਪੱਖੋਂ ਅੱਜ-ਕੱਲ• ਠੀਕ ਨਹੀਂ ਹਨ। ਬਾਬਾ ਬੋਹੜ 'ਪਾਸ਼' ਦੀ ਜ਼ਿੰਦ-ਜਾਨ ਅਖਵਾਉਂਦੇ 88 ਸਾਲਾ 'ਦਾਸ' ਪੰਜ ਦਿਨਾਂ ਤੋਂ ਫੋਰਟਿਜ ਮੁਹਾਲੀ ਵਿਖੇ ਜ਼ੇਰੇ ਇਲਾਜ ਹਨ। ਜਿੱਥੇ ਉਨ•ਾਂ ਨੂੰ ਆਈ.ਸੀ.ਯੂ ਵਿੱਚ ਰੱਖਿਆ ਗਿਆ ਹੈ। ਡਾਇਬਿਟੀਜ ਦੀ ਪੁਰਾਣੀ ਬਿਮਾਰੀ ਕਰਕੇ ਦਿਲ ਅਤੇ ਗੁਰਦਿਆਂ 'ਤੇ ਅਸਰ ਪਿਆ ਹੈ। ਬੀਤੇ 19 ਮਾਰਚ ਨੂੰ ਉਨ•ਾਂ
ਦੀ ਧਰਮਪਤਨੀ ਹਰਮਿੰਦਰ ਕੌਰ ਬਾਦਲ ਦਾ ਸਿਰ ਦੇ ਕੈਂਸਰ ਕਾਰਨ ਦਿਹਾਂਤ ਹੋ ਗਿਆ ਸੀ। ਦੱਸਿਆ ਜਾਂਦਾ ਹੈ ਕਿ ਪਤਨੀ ਦੇ ਦਿਹਾਂਤ ਉਪਰੰਤ ਦਾਸ ਜੀ ਕਾਫ਼ੀ ਸਦਮੇ ਵਿੱਚ ਹਨ। ਨੇੜਲੇ ਸੂਤਰਾਂ ਅਨੁਸਾਰ ਦਾਸ ਜੀ ਦਾ ਪੰਜ ਦਿਨ ਪਹਿਲਾਂ ਪਿੰਡ ਬਾਦਲ ਰਿਹਾਇਸ਼ 'ਤੇ ਹੇਠਲਾ ਬਲੱਡ ਪ੍ਰੈਸ਼ਰ ਸਿਰਫ਼ 50 ਰਹਿ ਗਿਆ ਸੀ ਅਤੇ ਕ੍ਰਿਟਿਨਨ ਵੀ ਕਾਫ਼ੀ ਵਧਿਆ ਹੋਇਆ ਸੀ। ਜਿਸ ਉਪਰੰਤ ਉਨ•ਾਂ ਨੂੰ ਤੁਰੰਤ ਫੋਰਟਿਜ ਮੁਹਾਲੀ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਕੋਰੋਨਾ ਮਹਾਮਾਰੀ ਦੇ ਸਰਕਾਰੀ ਰੁਝੇਂਵਿਆਂ ਬਾਵਜੂਦ ਵਿੱਤ ਮੰਤਰੀ ਕਾਫ਼ੀ ਸਮਾਂ ਪਿਤਾ ਦੀ ਸਿਹਤਯਾਬੀ ਲਈ ਹਸਪਤਾਲ ਵਿਖੇ ਬਿਤਾਉਂਦੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਛੋਟੇ ਭਰਾ ਦੀ ਖ਼ਰਾਬ ਸਿਹਤ ਪ੍ਰਤੀ ਬੇਹੱਦ ਫ਼ਿਕਰਮੰਦ ਹਨ। ਸਾਬਕਾ ਮੁੱਖ ਮੰਤਰੀ ਨੇ ਆਖਿਆ ਕਿ ਕੋਰੋਨਾ ਦੀ ਮਹਾਮਾਰੀ ਕਾਰਨ ਕਰਫਿਊ ਉਹ ਦਾਸ ਹੁਰਾਂ ਦੀ ਸਿਹਤ ਦਾ ਹਾਲ ਪੁੱਛਣ ਹਸਪਤਾਲ ਤਾਂ ਨਹੀਂ ਜਾ ਸਕਦੇ ਹਨ ਪਰ ਉਹ ਸਵੇਰੇ-ਸ਼ਾਮ ਲਈ ਉਨ•ਾਂ (ਦਾਸ) ਦੀ ਤੰਦਰੁਸਤੀ ਅਤੇ ਲੰਮੀ ਉਮਰ ਲਈ ਵਾਹਿਗੁਰੂ ਮੂਹਰੇ ਅਰਦਾਸ ਕਰਦੇ ਹਨ। ਜ਼ਿਕਰਯੋਗ ਹੈ ਕਿ ਗੁਰਦਾਸ ਸਿੰਘ ਬਾਦਲ ਦਾ ਉਨ•ਾਂ ਦਾ ਵੱਡੇ ਭਰਾ ਪ੍ਰਕਾਸ਼ ਸਿੰਘ ਬਾਦਲ ਨਾਲ ਬੜ•ਾ ਗੂੜ•ਾ ਪਿਆਰ ਹੈ ਅਤੇ ਦੋਵੇਂ ਜਣੇ ਆਪੋ-ਆਪਣੇ ਪੁੱਤਰਾਂ ਦੀ ਸਿਆਸੀ 
ਘਰੇੜ  ਨੂੰ ਦਰਕਿਨਾਰ ਕਰਕੇ ਲਗਾਤਾਰ ਮਿਲਦੇ-ਜੁਲਦੇ ਰਹੇ ਹਨ। ਜਿਸਦੇ ਮੂਹਰੇ ਸੁਖਬੀਰ ਸਿੰਘ ਬਾਦਲ ਅਤੇ ਮਨਪ੍ਰੀਤ ਸਿੰਘ ਦਾ ਖਟਾਸ ਦਾ ਕਦੇ ਰੱਤੀ ਭਰ ਅਸਰ ਵਿਖਾਈ ਨਹੀਂ ਦਿੱਤਾ। ਗੁਰਦਾਸ ਸਿੰਘ ਬਾਦਲ ਦਾ ਪੰਜਾਬ ਦੇ ਗ੍ਰਹਿ ਵਿਭਾਗ ਖਾਸਕਰ ਪੁਲਿਸ ਸਿਸਟਮ 'ਤੇ ਬੇਹੱਦ ਅਸਰਦਾਰ ਪ੍ਰਭਾਵ ਰਿਹਾ ਹੈ। ਊਨ•ਾਂ ਦੇ ਮੂੰਹੋਂ ਨਿੱਕਲੇ ਬੋਲ 'ਸਰਕਾਰ' ਦੇ 'ਸ਼ਬਦ' ਅਖਵਾਉਂਦੇ ਰਹੇ ਹਨ। ਨਿੱਘੇ ਸੁਭਾਅ ਨਾਲ ਨਿੱਕੇ ਸ਼ਬਦਾਂ 'ਚ ਵੱਡੇ ਮਾਅਨਿਆਂ ਵਾਲੀ ਗੱਲਾਂ ਦੇ ਵਿਸ਼ੇਸ਼ ਲਹਿਜੇ ਦਾ ਸਿਆਸੀ ਅਤੇ ਸਮਾਜਿਕ ਸਫ਼ਾਂ 'ਚ ਆਪਣਾ ਮੁਕਾਮ ਹੈ। ਉਨ•ਾਂ ਦੇ ਕਦਰਦਾਨਾਂ ਦੀ ਕਤਾਰ ਬਹੁਤ ਲੰਮੀ ਹੈ। ਵਿੱਤ ਮੰਤਰੀ ਦੇ ਓ.ਐਸ.ਡੀ. ਡਾ. ਅਮਿਤ ਅਰੋੜਾ ਨੇ ਕਿਹਾ ਕਿ ਗੁਰਦਾਸ ਸਿੰਘ ਬਾਦਲ ਹੁਰਾਂ ਦੀ ਤਬੀਅਤ ਵਿੱਚ ਪਹਿਲਾਂ ਨਾਲੋਂ ਸੁਧਾਰ ਹੈ। ਡਾਇਬਟੀਜ ਕਰਕੇ ਦਿਲ ਅਤੇ ਗੁਰਦੇ 'ਤੇ ਅਸਰ ਪਿਆ ਹੈ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਕ੍ਰਿਟਿਨਨ 5.8 ਤੋਂ ਘਟ ਕੇ 4.4 'ਤੇ ਆ ਗਿਆ ਹੈ। ਉਨਾਂ ਅਨੁਸਾਰ ਅਗਲੇ ਦਿਨਾਂ ਵਿੱਚ ਛੁੱਟੀ ਮਿਲਣ ਦੇ ਆਸਾਰ ਹਨ।

No comments:

Post a Comment