ਬਾਦਲ, 23 ਅਪਰੈਲ (ਇਕਬਾਲ ਸਿੰਘ ਸ਼ਾਂਤ)-ਅਕਾਲੀ ਦਲ (ਬ) ਨੇ ਸੂਬੇ ਦੀਆਂ ਦੋ ਵਕਾਰੀ ਲੋਕਸਭਾ ਸੀਟਾਂ ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਦੋਵੇਂ ਸੀਟਾਂ
ਬਾਰੇ ਰਸਮੀ ਐਲਾਨ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸਵੇਰੇ ਪਿੰਡ ਬਾਦਲ ਵਿਖੇ ਜਰੀਏ ਕੀਤਾ। ਪਿਛਲੇ ਕਾਫ਼ੀ ਦਿਨਾਂ ਤੋਂ ਇਨ੍ਹਾਂ ਦੋਵੇਂ ਸੀਟਾਂ ’ਤੇ ਬਾਦਲ ਪਤੀ-ਪਤਨੀ ਦਾ ਚੋਣ ਲੜਨਾ ਲਗਪਗ ਤੈਅ ਸੀ ਅਤੇ ਸਿਰਫ਼ ਰਸਮੀਂ ਐਲਾਨ ਦੀ ਉਡੀਕ ਕੀਤੀ ਜਾ ਰਹੀ ਸੀ। ਇਸ ਐਲਾਨ ਨਾਲ ਪੰਜਾਬ ਦੀਆਂ ਸਾਰੀਆਂ ਲੋਕਸਭਾ ਸੀਟਾਂ ਦਾ ਚੋਣ ਦ੍ਰਿਸ਼ ਸਪੱਸ਼ਟ ਹੋ ਗਿਆ ਹੈ। ਬਾਦਲ ਪਤੀ-ਪਤਨੀ ਵੱਲੋਂ ਚੋਣ ਮੈਦਾਨ ’ਚ ਉੱਤਰਨ ਨੂੰ ਦੋਵੇਂ ਸੀਟਾਂ ਜਿੱਤਣ ਦੇ ਨਾਲ-ਨਾਲ ਅਗਾਮੀ ਪੰਜਾਬ ਵਿਧਾਨਸਭਾ ਚੋਣਾਂ ਲਈ ਸਿਆਸੀ ਜ਼ਮੀਨ ਪਰਪੱਕ ਕਰਨ ਲਈ ਰਣਨੀਤੀ ਦਾ ਹਿੱਸਾ ਦੱਸਿਆ ਜਾ ਰਿਹਾ ਹੈ। ਇਸ ਐਲਾਨ ਮੌਕੇ ਸ੍ਰੀ ਬਾਦਲ ਨੇ ਦੇਸ਼ ਹਿੱਤ ਵਿੱਚ ਨਰਿੰਦਰ ਮੋਦੀ ਨੂੰ ਦੁਬਾਰਾ ਤੋਂ ਪ੍ਰਧਾਨ ਮੰਤਰੀ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਮੁੱਖ ਮੰਤਰੀ ਅਮਰਿੰਦਰ ਸਿੰਘ ’ਤੇ ਹਰ ਘਰ ਨੂੰ ਨੌਕਰੀ ਦੇਣ, ਕਰਜ਼ਾ ਮਾਫ਼ੀ ਅਤੇ ਨਸ਼ਿਆਂ ਦੇ ਖਾਤਮੇ ਬਾਰੇ ਲੋਕਾਂ ਨੂੰ ਬਰਗਲਾ ਕੇ ਸੱਤਾ ਹਾਸਲ ਕੀਤੀ ਜਿਸਦਾ ਹਿਸਾਬ ਜਨਤਾ ਲੋਕਸਭਾ ਚੋਣਾਂ ’ਚ ਕਾਂਗਰਸ ਤੋਂ ਗਿਣ-ਗਿਣ ਕੇ ਲਵੇਗੀ। 23 April 2019
21 April 2019
ਰਾਜਾ ਵੜਿੰਗ ਨੂੰ ਟਿਕਟ ਨਾਲ ਮਾਯੂਸੀ ਦੇ ਜੰਗਲ ’ਚ ਬਠਿੰਡਾ ਲੋਕਸਭਾ ਦੇ ਦਾਅਵੇਦਾਰ ਕਾਂਗਰਸ ਧੜਿਆਂ ਦਾ ਕਾਡਰ !
* ਆਗੂਆਂ ਦੀ ਅੰਦਰੂਨੀ ਨਾਰਾਜਗੀ ਦੇ ਡੈਮੇਜ ਕੰਟਰੋਲ ’ਚ ਕਾਂਗਰਸ ਜੁਟੀ, ਸੰਧੂ ਨੂੰ ਸੰਗਰੂਰ ਦਾ ਇੰਚਾਰਜ਼ ਥਾਪਿਆ
* ਰਾਜਾ ਵੜਿੰਗ ਵੱਲੋਂ ਮਹੇਸ਼ਇੰਦਰ ਬਾਦਲ, ਮਨਪ੍ਰੀਤ ਅਤੇ ਹੋਰਨਾਂ ਆਗੂਆਂ ਨਾਲ ਮੁਲਾਕਾਤਾਂ
* ਬੇਅਦਬੀਆਂ ਖਿਲਾਫ਼ ਮਾਹੌਲ ਕਰਕੇ ਕਾਂਗਰਸ ਨੂੰ ਬਠਿੰਡਾ ’ਚ ਸਿੱਖ ਚਿਹਰਾ ਉਤਾਰਨਾ ਚਾਹੀਦਾ : ਮੋਫ਼ਰ
ਇਕਬਾਲ ਸਿੰਘ ਸ਼ਾਂਤ
ਬਠਿੰਡਾ/ਲੰਬੀ: ਕਾਂਗਰਸ ਹਾਈਕਮਾਂਡ ਵੱਲੋਂ ਪ੍ਰਮੁੱਖ ਦਾਅਵੇਦਾਰਾਂ ਨੂੰ ਬਾਰਡਰ ਲਾਈਨ ਕਰਕੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਖੇਡੇ ਦਾਅ ਨਾਲ ਬਠਿੰਡਾ ਲੋਕਸਭਾ ਵਿਚਲੇ ਪ੍ਰਮੁੱਖ ਦਾਅਵੇਦਾਰ ਧੜਿਆਂ ਦਾ ਕਾਡਰ ਮਾਯੂਸੀ ਦੇ ਜੰਗਲ ’ਚ ਜਾਪਦਾ ਹੈ। ਟਿਕਟ ਦਾਅਦੇਵਾਰਾਂ ਦੀ ਸਾਲਾਂਬੱਧੀ ਮਿਹਨਤ-ਮਸ਼ੱਕਤ ਅਤੇ ਕੁਰਬਾਨੀਆਂ ਹਾਈਕਮਾਨ ਦੇ ਬੂਹੇ ’ਤੇ ਮਿੱਟੀ ਹੋਣ
ਨਾਲ ਰਾਜਾ ਵੜਿੰਗ ਨੂੰ ਲੋਕਸਭਾ ਦੇ 9 ਹਲਕਿਆਂ ਵਿੱਚ ਸਮੂਹ ਧੜਿਆਂ ਦੀ ਜ਼ਮੀਨੀ ਹਮਾਇਤ ਖਦਸ਼ਿਆਂ ਦੇ ਪਰਛਾਵੇਂ ਹੇਠ ਹੈ। ਮੰਨਿਆ ਜਾ ਰਿਹਾ ਹੈ ਕਿ ਲੋਕਸਭਾ ਬਠਿੰਡਾ ਦੇ ਬਹੁਤੇ ਕਾਂਗਰਸ ਥੰਮ ਅਗਲੇ ਤਿੰਨ-ਚਾਰ ਹਫ਼ਤੇ ਢਿੱਲੇ-ਮੱਸੇ ਜਾਂ ਢਿੱਡ-ਪਿੱਠ ਵਗੈਰਾ ਤੋਂ ਪੀੜਤ ਹੋ ਸਕਦੇ ਹਨ।
ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਅਤੇ ਸੂਬਾ ਜਨਰਲ ਸਕੱਤਰ ਟਹਿਲ ਸਿੰਘ ਸੰਧੂ ਅਤੇ ਜਗਪਾਲ ਸਿੰਘ ਅਬੁੱਲਖੁਰਾਣਾ ਦੇ ਇਲਾਵਾ ਜਸਵੰਤ ਸਿੰਘ ਫਫੜੇ ਭਾਈਕੇ ਸਮੇਤ ਹੋਰਨਾਂ ਆਗੂ ਟਿਕਟ ਦੇ ਪ੍ਰਮੁੱਖ ਦਾਅਵੇਦਾਰਾਂ ’ਚ ਸ਼ੁਮਾਰ ਸਨ। ਬਠਿੰਡਾ ਲੋਕਸਭਾ ਹਲਕੇ ਵਿਚਲੇ ਉਕਤ ਆਗੂਆਂ ’ਚ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਚੋਣ ਮੈਦਾਨ ’ਚ ਟੱਕਰ ਦੇਣ ਦਾ ਵੱਡਾ ਉਤਸਾਹ ਸੀ ਅਤੇ ਹਲਕਾ ਆਧਾਰਤ ਕਿਸੇ ਆਗੂ ਨੂੰ ਹੀ ਉਮੀਦਵਾਰ ਬਣਾਉਣ ਦੀ ਜਨਤਕ ਤੌਰ ’ਤੇ ਮੰਗ ਕੀਤੀ ਸੀ। ਉਸਦੇ ਬਾਹਰੀ ਉਮੀਦਵਾਰ ਹੋਣ ਕਾਰਨ ਹੀ ਹਲਕੇ ਦੇ ਆਗੂਆਂ ਦੇ ਦਿਲ ਰਾਜਾ ਵੜਿੰਗ ਨਾਲ ਮਿਲਣਾ ਅੌਖਿਆਈ ਭਰਿਆ ਜਾਪਦਾ ਹੈ।
ਟਿਕਟ ਮਿਲਣ ਉਪਰੰਤ ਅੱਜ ਰਾਜਾ ਵੜਿੰਗ ਨੇ ਬਠਿੰਡਾ ਲੋਕਸਭਾ ਦੀਆਂ ਕਾਂਗਰਸੀ ਸਫ਼ਾਂ ਨਾਲ ਰਾਬਤੇ ਦੇ ਮੁਹਿੰਮ ਵਿੱਢ ਦਿੱਤੀ। ਜਿਸ ਤਹਿਤ ਲੰਬੀ ਹਲਕੇ ’ਚ ਵੱਡੇ ਜਨਾਧਾਰ ਵਾਲੇ ਕਾਂਗਰਸ ਆਗੂ ਮਹੇਸ਼ਇੰਦਰ ਸਿੰਘ ਬਾਦਲ, ਸਾਬਕਾ ਮੰਤਰੀ ਹਰਦੀਪਇੰਦਰ ਸਿੰਘ ਬਾਦਲ ਦੇ ਇਲਾਵਾ ਵਜੀਰ-ਏ-ਖਜ਼ਾਨਾ ਮਨਪ੍ਰੀਤ ਸਿੰਘ ਬਾਦਲ ਅਤੇ ਜਗਪਾਲ ਸਿੰਘ ਅਬੁੱਲਖੁਰਾਣਾ ਨਾਲ ਮੁਲਾਕਾਤਾਂ ਕਰਕੇ ਸਮਰਥਨ ਮੰਗਿਆ। ਇਸਦੇ ਹੋਰਨਾਂ ਹਲਕਿਆਂ ’ਚ ਪ੍ਰਮੁੱਖ ਆਗੂਆਂ ਨਾਲ ਮੁਲਾਕਾਤਾਂ ਕਰਕੇ ਆਪਣੇ ਲਈ ਮਾਹੌਲ ਸਿਰਜਿਆ। ਵਜੀਰ-ਏ-ਖਜ਼ਾਨਾ ਨਾਲ ਮੁਲਾਕਾਤ ਨੂੰ ਰਾਜਾ ਵੜਿੰਗ ਦੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਸਾਂਝਾ ਕਰਕੇ ਉਨ੍ਹਾਂ ਵੱਲੋਂ ਭਰਵੇਂ ਸਹਿਯੋਗ ਦੇ ਭਰੋਸੇ ਦਾ ਉਚੇਚਾ ਜ਼ਿਕਰ ਕੀਤਾ। ਬਠਿੰਡਾ ਲੋਕਸਭਾ ਦੇ ਆਗੂਆਂ ਦੇ ਪੁੱਜੇ ਤਾਜ਼ਾ ਇਤਰਾਜ਼ਾਂ ਬਾਅਦ ਪਾਰਟੀ ਹਾਈਕਮਾਂਡ ਵੀ ਡੈਮੇਜ ਕੰਟਰੋਲ ਲਈ ਟਿਕਟ ਚਾਹਵਾਨ ਆਗੂਆਂ ਦਾ ਧਿਆਨ ਵੰਡਾਉਣ ਦੀ ਰਾਹ ਪੈ ਗਈ ਹੈ। ਟਿਕਟ ਦੇ ਦਾਅਵੇਦਾਰ ਅਤੇ ਸੂਬਾ ਜਨਰਲ ਸਕੱਤਰ ਟਹਿਲ ਸਿੰਘ ਸੰੰਧੂ ਨੂੰ ਅੱਜ ਸੰਗਰੂਰ ਲੋਕਸਭਾ ਚੋਣ ਦਾ ਇੰਚਾਰਜ਼ ਥਾਪ ਦਿੱਤਾ ਗਿਆ ਹੈ। ਬਠਿੰਡਾ ਲੋਕਸਭਾ ਦੇ ਕਾਂਗਰਸ ਟਿਕਟ ਦੇ ਸਮੁੱਚੇ ਘਟਨਾਕ੍ਰਮ ਵਿੱਚ ਲੰਬੀ ਹਲਕੇ ਤੋਂ ਪ੍ਰਮੁੱਖ ਦਾਅਵੇਦਾਰ ਅਤੇ ਵੋਟ ਬੈਂਕ ਵਾਲੇ ਦਰਵੇਸ਼ ਆਗੂ ਗੁਰਮੀਤ ਸਿੰਘ ਖੁੱਡੀਆਂ ’ਤੇ ਹਾਈਕਮਾਂਡ ਦਾ ਅਣਦੇਖੀ ਵਾਲਾ ਕਹਿਰ ਦੂਸਰੀ ਵਾਰ ਵਾਪਰਿਆ ਹੈ। ਇਸਤੋਂ ਪਹਿਲਾਂ ਸੂਬਾਈ ਚੋਣਾਂ ਮੌਕੇ ਲੰਬੀ ਹਲਕੇ ’ਚ ਉਨ੍ਹਾਂ ਦੀ ਜਗ੍ਹਾ ਕੈਪਟਨ ਅਮਰਿੰਦਰ ਸਿੰਘ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਹੈ। ਖੁੱਡੀਆਂ ਧੜਾ ਬੀਤੇ ਦੋ ਦਹਾਕੇ ਤੋਂ ਲੰਬੀ ’ਚ ਬਾਦਲਾਂ ਨਾਲ ਸਿੱਧਾ ਟਾਕਰਾ ਲੈਂਦਾ ਆ ਰਿਹਾ ਹੈ। ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਸੀ ਕਿ ਟਿਕਟ ਬਾਰੇ ਫੈਸਲਾ ਹਾਈਕਮਾਂਡ ਦਾ ਅਧਿਕਾਰ ਖੇਤਰ ਹੈ ਅਤੇ ਅਸੀਂ ਪਾਰਟੀ ਲਈ ਕੰਮ ਖਾਤਰ ਵਚਨਬੱਧ ਹਾਂ।
ਸਾਬਕਾ ਕਾਂਗਰਸ ਵਿਧਾਇਕ ਅਜੀਤ ਇੰਦਰ ਸਿੰੰਘ ਦਾ ਕਹਿਣਾ ਸੀ ਕਿ ਕਾਂਗਰਸ ਹਾਈਕਮਾਂਡ ਨੂੰ ਬਾਦਲਾਂ ਖਿਲਾਫ਼ ਬੇਅਦਬੀ ਵਾਲੇ ਮਾਹੌਲ ਕਾਰਨ ਬਠਿੰਡਾ ਲੋਕਸਭਾ ਹਲਕੇ ’ਚ ਸਿੱਖ ਚਿਹਰਾ ਮੈਦਾਨ ’ਚ ਉਤਾਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਹਾਈਕਮਾਂਡ ਨੂੰ ਪਹਿਲਾਂ ਹੀ ਸਬੰਧਤ ਇਲਾਕੇ ਦੀਆਂ ਜ਼ਮੀਨੀ ਹਕੀਕਤਾਂ ਪਛਾਣ ਕੇ ਉਮੀਦਵਾਰ ਉਤਾਰਨੇ ਚਾਹੀਦੇ ਹਨ। ਬਾਅਦ ’ਚ ਉਮੀਦਵਾਰ ਦੇ ਹਾਰਨ ’ਤੇ ਹਲਕਾ ਆਗੂਆਂ ’ਤੇ ਨਜਲਾ ਨਾ ਸੁੱਟਿਆ ਜਾਵੇ। ਹੁਣ ਅਸੀਂ ਰਾਜਾ ਵੜਿੰਗ ਦੀ ਖੁੱਲ੍ਹਦਿਲ੍ਹੀਂ ਮੱਦਦ ਕਰਾਂਗੇ।
ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਟਹਿਲ ਸਿੰਘ ਸੰਧੂ ਦਾ ਕਹਿਣਾ ਸੀ ਕਿ ਬਠਿੰਡਾ ਤੋਂ ਲੋਕਸਭਾ ਦੇ ਹੀ ਕਿਸੇ ਕਾਂਗਰਸ ਆਗੂ ਨੂੰ ਉਮੀਦਵਾਰ ਬਣਾਇਆ ਜਾਣਾ ਚਾਹੀਦਾ ਸੀ। ਇਸ ਫੈਸਲੇ ਨਾਲ ਸਾਡੀਆਂ ਕਦਰਾਂ-ਕੀਮਤਾਂ ਅਤੇ ਮਨਾਂ ਨੂੰ ਠੇਸ ਪੁੱਜੀ ਹੈ ਪਰ ਪਾਰਟੀ ਦੇ ਫੈਸਲੇ ਨੂੰ ਮੰਨਣਾ ਸਾਡਾ ਇਖ਼ਲਾਕੀ ਫਰਜ਼ ਵੀ ਹੈ। ਦਾਅਵੇਦਾਰਾਂ ਦੀ 25-30 ਸਾਲਾਂ ਦੀਆਂ ਮਿਹਨਤਾਂ ਦਾ ਮੁੱਲ ਪਾਰਟੀ ਨੂੰ ਪਾਉਣਾ ਚਾਹੀਦਾ ਸੀ। ਬਠਿੰਡਾ ਦੀ ਸਿਆਸੀ ਜੰਗ ਜਿੱਤਣਾ ਇਕੱਲੇ ਰਾਜਾ ਵੜਿੰਗ ਦੇ ਵੱਸ ਦੀ ਗੱਲ ਨਹੀਂ, ਸਭ ਦੀ ਇਕਸੁਰ ਮੱਦਦ ਦੀ ਲੋੜ ਹੋਵੇਗੀ। -93178-26100 16 April 2019
ਪਲਾਂ ’ਚ ਤੁਰ ਗਏ ਸੁਆਹ ਬਣ ਕੇ…
* ਮਿਹਨਤ ਨਾਲ ਗੁਰਬਤ ’ਤੇ ਜਿੱਤ ਪਾਉਣ ਤੁਰੇ, ਕਿਸਮਤ ਹੱਥੋਂ ਹਾਰ ਗਏ ਚਾਰ ਯਾਰ
* ਪਿੰਡ ਮਿੱਡਾ ਦਾ ਰੋਮ-ਰੋਮ ਕੁਦਰਤ ਤੋਂ ਅਣੋਹਣੀ ਦਾ ਗੁਨਾਹ ਪੁੱਛ ਰਿਹਾ
ਇਕਬਾਲ ਸਿੰਘ ਸ਼ਾਂਤ
ਮਿੱਡਾ: ਬੰਦਾ ਕਿੰਨੀ ਵੀ ਲਗਨ ਨਾਲ ਤਕਦੀਰ ਸੰਵਾਰਨਾ ਚਾਹੇ। ਪਰ ਕੁਦਰਤ ਤੇ ਕਿਸਮਤ ਦੀ ਕਿਤਾਬ ’ਚ ਕਰਮਾਂ ਵਾਲੀ ਇਬਾਰਤ ਆਪਣੀ ਲੇਖਣੀ ਤੋਂ ਉਸਨੂੰ ਇੱਕ ਕਦਮ ਅਗਾਂਹ ਨਹੀਂ ਪੁੱਟਣ ਦਿੰਦੀ। ਜੱਦੀ-ਪੁਸ਼ਤੀ ਗੁਰਬਤ ਨੂੰ ਹਰਾਉਣ ਲਈ ਮਿਹਨਤ ਦੀ ਰਾਹ ਪਏ ਮਿੱਡਾ ਪਿੰਡ ਦੇ ਚਾਰ ਹਮਉਮਰ ਦੋਸਤ ਕਿਸਮਤ ਹੱਥੋਂ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਮਾਪਿਆਂ ਦੇ ਹੱਥ
ਸੁਆਹ ਬਣ ਕੇ ਪੁੱਜੇ। ਬੀਤੇ ਕੱਲ੍ਹ ਫਾਜਿਲਕਾ ਨੇੜੇ ਗੰਗ ਕੈਨਾਲ ’ਚ ਕਾਰ ਡਿੱਗਣ ਚਾਰ ਦੇ ਫੌਤ ਹੋਏ ਚਾਰ ਨੌਜਵਾਨਾਂ ਦੀ ਮੌਤ ਨਾਲ ਮਿੱਡਾ ਪਿੰਡ ਦਾ ਰੋਮ-ਰੋਮ ਉਦਾਸ ਹੈ। ਬਦਕਿਸਮਤੀ ਨੇ ਉਸਤੋਂ ਚਾਰ ਮਿਹਨਤੀ ਪੁੱਤ ਖੋਹ ਲਏ, ਜਿਨ੍ਹਾਂ ਦੇ ਪੜ੍ਹਾਈ-ਲਿਖਾਈ ਤੋਂ ਊਨੇ ਹੱਥ ਆਪਣੇ ਪਰਿਵਾਰਾਂ ਨੂੰ ਸੁਵੱਲੀ ਰੋਟੀ ਦੇਣ ਲਈ ਮੱਧ ਪ੍ਰਦੇਸ਼ ਤੱਕ ‘ਖਾਕ’ ਛਾਣਦੇ ਖੁਦ ‘ਖਾਕ’ ਹੋ ਗਏ। ਮੱਧ ਪ੍ਰਦੇਸ਼ ਤੋਂ ਕੰਬਾਇਨ ਦੇ ਕੰਮ ਤੋਂ ਵਾਪਸੀ ’ਤੇ ਮਾਪਿਆਂ ਦੀ ਬੁੱਕਲ ਦੀ ਬੇਸਬਰੀ ਜ਼ਿੰਦਗੀ ਮੁਕਾ ਗਈ। ਬਚਪਨ ਤੋਂ ਅਖੀਰਲੇ ਦਮ ਤੱਕ ਇਕੱਠੇ ਰਹਿਣ ਵਾਲੇ ਚਾਰੇ ਗੁਰਪ੍ਰੀਤ ਸਿੰਘ, ਗੁਰਲਾਲ, ਜੱਸਾ ਸਿੰਘ ਅਤੇ ਪ੍ਰਤਾਪ ਦੀਆਂ ਅਸਥੀਆਂ ਚੁਗਣ ਮੌਕੇ ਵਾਰਸਾਂ ਦਾ ਮਾਤਮ ਕੁਦਰਤ ਤੋਂ ਇਸ ਅਣੋਹਣੀ ਦਾ ਗੁਨਾਹ ਪੁੱਛ ਰਿਹਾ ਸੀ। ਪਿੰਡ ਦੇ ਚਾਰ ਮਿਹਨਤੀ ਨੌਜਵਾਨ ਸਿਵਿਆਂ ਵਿਚੋਂ ਕੁੱਜਿਆਂ ’ਚ ਸੁਆਹ ਬਣ ਕੇ ਨਿੱਕਲੇ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰੰਘ ਬਾਦਲ ਤੋਂ ਲੈ ਕੇ ਮੌਜੂਦ ਹਰੇਕ ਇਨਸਾਨ ਦੀਆਂ ਅੱਖਾਂ ’ਚੋਂ ਹੰਝੂ ਉੱਤਰ ਪਏ। ਨਸ਼ਿਆਂ ਵਾਲੇ ਮਾਹੌਲ ’ਚ ਪਿੰਡ ਇਨ੍ਹਾਂ ਚਾਰੇ ਨੌਜਵਾਨਾਂ ਦੇ ਮਿਹਨਤੀ ਅਤੇ ਨਸ਼ਾ ਰਹਿਤ ਸੁਭਾਅ ਦੀ ਮਿਸਾਲ ਦਿੰਦੇ ਨਹੀਂ ਸਨ ਥੱਕਦੇ।
ਕੁਦਰਤ ਨੇ ਢਿੱਡ ਭਰਨ ਲਈ ਦੋ-ਚਾਰ ਰੋਟੀਆਂ ਨੂੰ ਆਪਣੀ ਕਿਸਮਤ ਮੰਨਣ ਵਾਲੇ ਚਾਰ ਗਰੀਬ ਦਲਿਤ ਪਰਿਵਾਰਾਂ ਦੀ ਰੁੱਖੀ-ਸੁੱਕੀ ਰੋਟੀ ਵਾਲੇ ‘ਸੁੱਖ’ ਨੂੰ ਵੀ ਪਲਾਂ ’ਚ ਢਹਿ-ਢੇਰੀ ਕਰ ਦਿੱਤਾ। ਚਾਰੇ ਮ੍ਰਿਤਕ ਨੌਜਵਾਨ ਦੇ ਪਰਿਵਾਰਾਂ ਦੀ ਹਾਲਤ ਇੰਨੀ ਕੁ ਮੰਦੀ ਹੈ ਕਿ ਇਨ੍ਹਾਂ ਕੋਲ ਨਾ ਪੱਕੀ ਛੱਤ ਦਾ ਵਸੀਲਾ ਹੈ ਅਤੇ ਨਾ ਰੋਜ਼ੀ-ਰੋਟੀ ਦਾ ਪੱਕਾ ਜੁਗਾੜ। ਮ੍ਰਿਤਕ 19 ਸਾਲਾ ਜੱਸਾ ਸਿੰਘ ਦਾ ਪਿਤਾ ਗੁਰਮੇਲ ਸਿੰਘ ਮਾਨਸਿਕ ਤੌਰ ’ਤੇ ਬਿਮਾਰ ਹੈ। ਪਰਿਵਾਰ ਕਿੱਤਿਆਂ ’ਚ ਬਣੇ ਕੱਚੇ-ਪੱਕੇ ਮਕਾਨ ’ਚ ਜ਼ਿੰਦਗੀ ਬਸਰ ਕਰਦਾ ਹੈ ਜਿਸਨੂੰ ਕੋਈ ਲਾਂਘਾ ਜਾਂ ਗਲੀ ਵੀ ਨਹੀਂ ਲੱਗਦੀ। ਜੱਸਾ ਸਕੂਲੀ ਪੜ੍ਹਾਈ ਵਿਚਾਲੇ ਛੱਡ ਕੇ ਪਰਿਵਾਰ ਦਾ ਸਹਾਰਾ ਬਣਨ ਤੁਰਿਆ ਸੀ ਪਰ ਕਿਸਮਤ ਨੇ ਪੈਰਾਂ ’ਤੇ ਪਾਣੀ ਨਹੀਂ ਪੈਣ ਦਿੱਤਾ। 20 ਸਾਲਾ ਗੁਰਲਾਲ ਸਿੰਘ ਦੇ ਪਰਿਵਾਰ ਕੋਲਸੁਆਹ ਬਣ ਕੇ ਪੁੱਜੇ। ਬੀਤੇ ਕੱਲ੍ਹ ਫਾਜਿਲਕਾ ਨੇੜੇ ਗੰਗ ਕੈਨਾਲ ’ਚ ਕਾਰ ਡਿੱਗਣ ਚਾਰ ਦੇ ਫੌਤ ਹੋਏ ਚਾਰ ਨੌਜਵਾਨਾਂ ਦੀ ਮੌਤ ਨਾਲ ਮਿੱਡਾ ਪਿੰਡ ਦਾ ਰੋਮ-ਰੋਮ ਉਦਾਸ ਹੈ। ਬਦਕਿਸਮਤੀ ਨੇ ਉਸਤੋਂ ਚਾਰ ਮਿਹਨਤੀ ਪੁੱਤ ਖੋਹ ਲਏ, ਜਿਨ੍ਹਾਂ ਦੇ ਪੜ੍ਹਾਈ-ਲਿਖਾਈ ਤੋਂ ਊਨੇ ਹੱਥ ਆਪਣੇ ਪਰਿਵਾਰਾਂ ਨੂੰ ਸੁਵੱਲੀ ਰੋਟੀ ਦੇਣ ਲਈ ਮੱਧ ਪ੍ਰਦੇਸ਼ ਤੱਕ ‘ਖਾਕ’ ਛਾਣਦੇ ਖੁਦ ‘ਖਾਕ’ ਹੋ ਗਏ। ਮੱਧ ਪ੍ਰਦੇਸ਼ ਤੋਂ ਕੰਬਾਇਨ ਦੇ ਕੰਮ ਤੋਂ ਵਾਪਸੀ ’ਤੇ ਮਾਪਿਆਂ ਦੀ ਬੁੱਕਲ ਦੀ ਬੇਸਬਰੀ ਜ਼ਿੰਦਗੀ ਮੁਕਾ ਗਈ। ਬਚਪਨ ਤੋਂ ਅਖੀਰਲੇ ਦਮ ਤੱਕ ਇਕੱਠੇ ਰਹਿਣ ਵਾਲੇ ਚਾਰੇ ਗੁਰਪ੍ਰੀਤ ਸਿੰਘ, ਗੁਰਲਾਲ, ਜੱਸਾ ਸਿੰਘ ਅਤੇ ਪ੍ਰਤਾਪ ਦੀਆਂ ਅਸਥੀਆਂ ਚੁਗਣ ਮੌਕੇ ਵਾਰਸਾਂ ਦਾ ਮਾਤਮ ਕੁਦਰਤ ਤੋਂ ਇਸ ਅਣੋਹਣੀ ਦਾ ਗੁਨਾਹ ਪੁੱਛ ਰਿਹਾ ਸੀ। ਪਿੰਡ ਦੇ ਚਾਰ ਮਿਹਨਤੀ ਨੌਜਵਾਨ ਸਿਵਿਆਂ ਵਿਚੋਂ ਕੁੱਜਿਆਂ ’ਚ ਸੁਆਹ ਬਣ ਕੇ ਨਿੱਕਲੇ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰੰਘ ਬਾਦਲ ਤੋਂ ਲੈ ਕੇ ਮੌਜੂਦ ਹਰੇਕ ਇਨਸਾਨ ਦੀਆਂ ਅੱਖਾਂ ’ਚੋਂ ਹੰਝੂ ਉੱਤਰ ਪਏ। ਨਸ਼ਿਆਂ ਵਾਲੇ ਮਾਹੌਲ ’ਚ ਪਿੰਡ ਇਨ੍ਹਾਂ ਚਾਰੇ ਨੌਜਵਾਨਾਂ ਦੇ ਮਿਹਨਤੀ ਅਤੇ ਨਸ਼ਾ ਰਹਿਤ ਸੁਭਾਅ ਦੀ ਮਿਸਾਲ ਦਿੰਦੇ ਨਹੀਂ ਸਨ ਥੱਕਦੇ।
ਤਾਂ ਇਸ ਜਹਾਨ ’ਤੇ ਆਪਣੀ ਇੰਚ ਜ਼ਮੀਨ ਵੀ ਨਹੀਂ, ਉਹ ਸੜਕ ਮਹਿਕਮੇ ਦੀ ਜ਼ਮੀਨ ’ਤੇ ਕੱਚਾ ਕਮਰਾ ਪਾ ਕੇ ਸਿਰ ਢਕਣ ਕਰੀ ਬੈਠਾ ਹੈ। ਉਸਦਾ ਪਿਤਾ ਮੰਗਲ ਸਿੰਘ ਦਿਲ ਦੀ ਬਿਮਾਰੀ ਤੋਂ ਪੀੜਤ ਹੈ। ਉਸਨੂੰ ਪੁੱਤਰ ਗੁਰਲਾਲ ਆਖ ਕੇ ਗਿਆ ਸੀ ਕਿ ਬਾਪੂ ਐਤਕੀਂ ਸੀਜਨ ਕਮਾਈ ਕਰਕੇ ਤੇਰੇ ਦਿਲ ਦਾ ਚੈਕਅੱਪ ਕਰਵਾਉਂਗਾ ਪਰ ਬਾਪ ਦਾ ਇਲਾਜ ਤਾਂ ਕੀ ਖੁਦ ਹਮੇਸ਼ਾਂ ਲਈ ਜਾ ਕੇ ਬਾਪ ਦੇ ਹੱਡਾਂ ਨੂੰ ਇੱਕ ਹੋਰ ਨਵਾਂ ਰੋਗ ਦੇ ਗਿਆ। ਸਹਾਰੇ ਪੱਖੋਂ ਮਾਪਿਆਂ ਕੋਲ ਇੱਕ ਛੋਟਾ ਪੁੱਤਰ ਹੈ। 19 ਸਾਲਾ ਪ੍ਰਤਾਪ ਸਿੰਘ ਦੇ ਮਜ਼ਦੂਰ ਪਿਤਾ ਬਲਜਿੰਦਰ ਸਿੰਘ ਦਾ ਕਹਿਣਾ ਸੀ ਕਿ ਕੁਦਰਤ ਦੀ ਮਾਰ ਨੇ ਉਸਨੂੰ ਕਿਧਰੇ ਦਾ ਨਹੀਂ ਛੱਡਿਆ। ਹੁਣ ਪੁੱਤਰ ਮਿਹਨਤ ਕਰਕੇ ਬਰਾਬਰ ਹੱਥ ਵੰਡਾਉਣ ਲੱਗਿਆ ਤਾਂ ਚੰਗੇ ਦਿਨਾਂ ਦੀ ਆਸ ਬੁੱਝੀ ਸੀ। ਇਸ ਭਾਣੇ ਨੇ ਲੱਕ ਹੀ ਤੋੜ ਕੇ ਰੱਖ ਦਿੱਤਾ। ਅਗਾਮੀ 19 ਅਪਰੈਲ ਨੂੰ ਵਿਆਹ ਵਾਲੀ ਘੋੜੀ ਚੜ੍ਹਨ ਵਾਲਾ ਗੁਰਪ੍ਰੀਤ ਸਿੰਘ ਉਸ ਤੋਂ ਪਹਿਲਾਂ ਹੀ ਮੌਤ ਨਾਲ ਲਾਵਾਂ ਲੈ ਗਿਆ। ਕਿਸਮਤ ਦੇ ਮਾਰੇ ਚਾਰੇ ਪਰਿਵਾਰਾਂ ਨੂੰ ਸਰਕਾਰੀ ਮੱਦਦ ’ਚ ਚੋਣ ਜ਼ਾਬਤਾ ਦਿੱਕਤ ਬਣ ਰਿਹਾ ਹੈ। ਚੋਣ ਕਮਿਸ਼ਨ ਦੇ ਖੌਫ਼ ’ਚ ਹੁਣ ਕੋਈ ਸਿਆਸੀ ਧਿਰ ਮੱਦਦ ਨੂੰ ਮੂਹਰੇ ਨਹੀਂ ਆ ਰਹੀ। ਇਨ੍ਹਾਂ ਪਰਿਵਾਰਾਂ ਨੂੰ ਮੱਦਦ ਲਈ ਮਲੋਟ ਦੇ ਐਸ.ਡੀ.ਐਮ ਗੋਪਾਲ ਸਿੰਘ ਨੇ ਕਿਹਾ ਕਿ ਤਹਿਸੀਲਦਾਰ ਨੂੰ ਭੇਜ ਕੇ ਪਰਿਵਾਰਾਂ ਦੀ ਆਰਥਿਕ ਹਾਲਤ ਦੀ ਰਿਪੋਰਟ ਮੰਗਵਾਈ ਜਾਵੇਗੀ ਅਤੇ ਆਰਥਿਕ ਮੱਦਦ ਲਈ ਸਰਕਾਰ ਨੂੰ ਲਿਖਿਆ ਜਾਵੇਗਾ।
ਅਸਥੀਆਂ ਚੁਗਣ ਦੀ ਰਸਮ ’ਚ ਸ਼ਾਮਲ ਹੋਏ ਵੱਡੇ ਬਾਦਲ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਚਾਰੇ ਮ੍ਰਿਤਕ ਨੌਜਵਾਨਾਂ ਦੀਆਂ ਅਸਥੀਆਂ ਚੁਗਣ ਮੌਕੇ ਪਿੰਡ ਮਿੱਡਾ ਪੁੱਜੇ। ਉਨ੍ਹਾਂ ਸਸ਼ਮਾਨ ਘਾਟ ’ਚ ਮ੍ਰਿਤਕਾਂ ਦੇ ਮਾਪਿਆਂ ਨਾਲ ਦੁੱਖ ਦੁੱਖ ਸਾਂਝਾ ਕਰਦਿਆਂ ਇਸ ਨੂੰ ਕੁਦਰਤੀ ਭਾਣਾ 14 April 2019
ਟਿੱਬੇ ’ਤੇ ਹੀ ਸਿਰਜ ਦਿੱਤਾ ਜਲ੍ਹਿਆਂਵਾਲਾ ਬਾਗ ਦਾ ‘ਸਾਕਾ’
* 100 ਵੀਂ ਬਰਸੀ ’ਤੇ ਜਨਰਲ ਡਾਇਰ ਦੇ ਉਕੇਚੇ ਕਾਲੇ ਰੰਗ ਵਾਲੇ ਦੈਂਤ ਚਿਹਰੇ ’ਤੇ ਠੋਕੀਆਂ ਇੱਕ ਸੌ ਕਿੱਲਾਂ
* ਅਮਰੀਕਾ ਦੇ ਮਾਊਂਟ ਰਸ਼ਮੋਰ ਮੈਮੋਰੀਅਲ ਦਾ ਭੁਲੇਖਾ ਪਾਉਂਦੀ ਕਲਾ ਵਾਲੀ ਸ਼ਰਧਾਂਜਲੀ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ: ਭਾਵਨਾਵਾਂ ਦਰਸਾਉਣ ਲਈ ਕਿਸੇ ਮੁਕੰਮਲ ਜਹਾਨ ਦੀ ਜ਼ਰੂਰਤ ਨਹੀਂ ਹੁੰਦੀ, ਮਿੱਟੀ ਦਾ ਇੱਕ ਅਣਗੌਲਿਆ ਟਿੱਬਾ ਵੀ ਜਜ਼ਬਿਆਂ ਦਾ ‘ਮੰਦਰ’ ਬਣ ਸਕਦਾ ਹੈ। ਬੱਸ ਜ਼ਰੂਰਤ ਹੁੰਦੀ ਐ ਉਸਨੂੰ ਤਰਾਸ਼ਣ ਲਈ ਕਲਾ ਦੇ ਇੱਕ ਯੋਗ ਪੁਜਾਰੀ ਦੀ। ਹਮੇਸ਼ਾਂ ਆਪਣੀ ਕਲਾਕਾਰੀ ਨਾਲ ਕੁਝ ਨਿਵੇਕਲਾ ਕਰਨ ਵਾਲੇ ਫਾਈਨ ਆਰਟ ਦੇ ਸਹਾਇਕ ਪ੍ਰੋਫੈਸਰ ਮਨਜੀਤ ਸਿੰਘ ਸਾਹੋਕੇ ਨੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ 100ਵੀਂ ਬਰਸੀ ਮੌਕੇ ਸ਼ਰਧਾਂਜਲੀ ਦੇਣ ਲਈ ਪਿੰਡ ਬਾਦਲ ਦੇ
ਖੇਤਾਂ ਵਿੱਚਲੇ ਇੱਕ ਅਣਗੌਲੇ ਟਿੱਬੇ ਨੂੰ ਚੁਣਿਆ। ਉਸਨੇ ਮਿੱਟੀ ਕਲਾ ਰਾਹੀਂ ਉਸ ਹਾਦਸੇ ਦੇ ਕਰੀਬ ਤੋਂ ਵੱਧ ਸ਼ਹੀਦ ਦੀਆਂ ਕਾਲਪਨਿਕ ਤਸਵੀਰਾਂ ਉਕੇਰ ਕੇ ਟਿੱਬੇ ਨੂੰ ਦਾਰਸ਼ਨਿਕ ਬਣਾ ਦਿੱਤਾ। ਉਸਨੇ ਆਪਣੀ ਕਲਾ ਰਾਹੀਂ ਸਿਰਫ਼ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਨਹੀਂ ਬਲਕਿ ਘਟਨਾ ਲਈ ਮੁੱਖ ਜੁੰਮੇਵਾਰ ਅਖਵਾਉਂਦੇ ਜਾਂਦੇ ਜਨਰਲ ਡਾਇਰ ਦਾ ਟਿੱਬੇ ’ਤੇ ਦੈਂਤ ਰੂਪ ਚਿਹਰਾ ਕੇ ਬੁਰਾਈ ਦੇ ਪ੍ਰਤੀਕ ਕਾਲੇ ਰੰਗ ਵਿੱਚ ਉਕੇਰ ਕੇ 100ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਉਸ ’ਤੇ ਇੱਕ ਸੌ ਕਿੱਲਾਂ ਵੀ ਗੱਡੀਆਂ ਹਨ। ਦਸਮੇਸ਼ ਸਿੱਖਿਆ ਕਾਲਜ ਦੇ ਸਹਾਇਕ ਪ੍ਰੋਫੈਸਰ ਦੀ ਕਰੀਬ 15 ਫੁੱਟ ਉੱਚੇ ਅਤੇ 50 ਫੁੱਟ ਚੌੜੇ ਟਿੱਬੇ ’ਤੇ ਕਲਾ ਭਰਪੂਰ ਕੋਸ਼ਿਸ਼ ਵਿੱਚੋਂ ਅਮਰੀਕਾ ਦੇ ਮਾਊਂਟ ਰਸ਼ਮੋਰ ਨੈਸ਼ਨਲ ਮੈਮੋਰੀਅਲ ਡਕੋਤਾ ’ਚ ਉੱਚੇ ਪਹਾੜਾਂ ’ਤੇ ਉਕੇਰੇ ਵੱਡ ਅਕਾਰੀ ਚਿਹਰਿਆਂ ਦੀ ਝਲਕ ਪੈਂਦੀ ਹੈ। ਹਾਲਾਂਕਿ ਭਾਰਤ ’ਚ ਅਜਿਹੀ ਮਿੱਟੀ ਕਲਾ ਸਮੁੰਦਰੀ ਕੰਢਿਆਂ ’ਤੇ ਵੇਖਣ ਨੂੰ ਮਿਲਦੀ ਹੈ, ਪਰ ਉੱਤਰ ਭਾਰਤ ’ਚ ਇੱਕ ਟਿੱਬੇ ’ਤੇ ਪਹਿਲੀ ਵਾਰ ਅਜਿਹੀ ਕੋਸ਼ਿਸ਼ ਹੋਈ ਹੈ। ਸਹਾਇਕ ਪ੍ਰੋਫੈਸਰ ਮਨਜੀਤ ਸਿੰਘ ਸਾਹੋਕੇ ਨੇ ਕਿਹਾ ਕਿ ਉਹ ਜਲ੍ਹਿਆਂਵਾਲਾ ਬਾਗ ਦੀ ਮੰਦਭਾਗੀ ਘਟਨਾ ਤੋਂ ਬੇਹੱਦ ਪ੍ਰਭਾਵਿਤ ਰਿਹਾ ਹੈ। ਬਚਪਨ ਤੋਂ ਉਸਨੇ ਇਸ ਦੁਖਾਂਤ ਨੂੰ ਵੱਡੇ ਬਜ਼ੁਰਗਾਂ ਤੋਂ ਬਹੁਤ ਵਾਰ ਸੁਣਿਆ ਹੈ। ਜਲ੍ਹਿਆਂਵਾਲਾ ਬਾਗ ਦੀ 100ਵੀਂ ਬਰਸੀ ਮੌਕੇ ਉਸਦੇ ਮਨ ਵਿੱਚ ਆਪਣੀ ਕਲਾ ਰਾਹੀਂ ਨਿਵੇਕਲੀ ਢੰਗ ਨਾਲ ਸ਼ਰਧਾਂਜਲੀ ਦੇਣ ਦੀ ਭਾਵਨਾ ਜਾਗੀ। ਕਾਫ਼ੀ ਭਾਲ ਉਪਰੰਤ ਬਾਦਲ ਪਿੰਡ ਨੇੜਲਾ ਇੱਕ ਟਿੱਬਾ ਇਸ ਕਾਰਜ ਲਈ ਜਾਇਜ਼ ਜਾਪਿਆ। ਜਿਸ ਮਗਰੋਂ ਚਾਰ ਦਿਨ ਦੀ ਮਿਹਨਤ ਉਪਰੰਤ ਅੱਜ ਸ਼ਾਮ ਉਸਦਾ ਇਹ ਕਾਰਜ ਮੁਕੰਮਲ ਹੋਇਆ। ਸਾਹੋਕੇ ਅਨੁਸਾਰ ਮਿੱਟੀ ਦੇ ਟਿੱਬੇ ’ਤੇ ਬਣਾਏ ਸੌ ਤੋਂ ਵੱਧ ਸ਼ਹੀਦ ਚਿਹਰਿਆਂ ’ਚ ਵੱਡੇ, ਛੋਟੇ, ਹਿੰਦੂ-ਮੁਸਲਮਾਨ ਅਤੇ ਸਿੱਖਾਂ ਨੂੰ ਬਰਾਬਰੀ ਨਾਲ ਸਥਾਨ ਦਿੱਤਾ ਗਿਆ ਹੈ। ਉਸ ਅਨੁਸਾਰ ਇਹ ਚਿਹਰੇ ਸਿਰਫ਼ ਹਾਦਸੇ ਦੇ ਦਰਦ ਨੂੰ ਹੀ ਨਹੀਂ ਦਰਸਾਉਂਦੇ ਬਲਕਿ ਭਾਰਤੀਆਂ ’ਚ ਸਦਭਾਵਨਾ, ਏਕਤਾ ਅਤੇ ਦੇਸ਼-ਭਗਤੀ ਨੂੰ ਜਾਹਰ ਕਰਦੇ ਹਨ। ਭਾਰਤੀ ਤਿਰੰਗੇ ਦੇ ਰੰਗਾਂ ਨਾਲ ਇਸ ਕੌਮੀਅਤ ਦਾ ਰੰਗ ਵੀ ਭਰਿਆ ਗਿਆ ਅਤੇ ਕੇਸਰੀ ਪਤਾਕੇ ਲਹਿਰਾ ਕੇ ਵਿਸਾਖੀ ਨਾਲ ਜੋੜਿਆ ਗਿਆ ਹੈ। ਸੜਕ ਤੋਂ ਕਾਫ਼ੀ ਪਿਛਾਂਹ ਇਸ ਟਿੱਬੇ ਦੀ ਨਵੀਂ ਮਹੱਤਤਾ ਲੋਕਾਂ ਨੂੰ ਪਤਾ ਲੱਗਣ ’ਤੇ ਲੋਕ ਇਸ ਵੱਲ ਰੁੱਖ ਕਰਨ ਲੱਗੇ ਹਨ। ਦਰਸ਼ਕਾਂ ਵੱਲੋਂ ਇਸ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਣ ਮਗਰੋਂ ਟਿੱਬੇ ’ਤੇ ਬਣਿਆ ‘ਸ਼ਰਧਾਂਜਲੀ ਸਮਾਰਕ’ ਕਾਫ਼ੀ ਚਰਚਾ ਵਿੱਚ ਹੈ । -93178-26100
ਖੇਤਾਂ ਵਿੱਚਲੇ ਇੱਕ ਅਣਗੌਲੇ ਟਿੱਬੇ ਨੂੰ ਚੁਣਿਆ। ਉਸਨੇ ਮਿੱਟੀ ਕਲਾ ਰਾਹੀਂ ਉਸ ਹਾਦਸੇ ਦੇ ਕਰੀਬ ਤੋਂ ਵੱਧ ਸ਼ਹੀਦ ਦੀਆਂ ਕਾਲਪਨਿਕ ਤਸਵੀਰਾਂ ਉਕੇਰ ਕੇ ਟਿੱਬੇ ਨੂੰ ਦਾਰਸ਼ਨਿਕ ਬਣਾ ਦਿੱਤਾ। ਉਸਨੇ ਆਪਣੀ ਕਲਾ ਰਾਹੀਂ ਸਿਰਫ਼ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਨਹੀਂ ਬਲਕਿ ਘਟਨਾ ਲਈ ਮੁੱਖ ਜੁੰਮੇਵਾਰ ਅਖਵਾਉਂਦੇ ਜਾਂਦੇ ਜਨਰਲ ਡਾਇਰ ਦਾ ਟਿੱਬੇ ’ਤੇ ਦੈਂਤ ਰੂਪ ਚਿਹਰਾ ਕੇ ਬੁਰਾਈ ਦੇ ਪ੍ਰਤੀਕ ਕਾਲੇ ਰੰਗ ਵਿੱਚ ਉਕੇਰ ਕੇ 100ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਉਸ ’ਤੇ ਇੱਕ ਸੌ ਕਿੱਲਾਂ ਵੀ ਗੱਡੀਆਂ ਹਨ। ਦਸਮੇਸ਼ ਸਿੱਖਿਆ ਕਾਲਜ ਦੇ ਸਹਾਇਕ ਪ੍ਰੋਫੈਸਰ ਦੀ ਕਰੀਬ 15 ਫੁੱਟ ਉੱਚੇ ਅਤੇ 50 ਫੁੱਟ ਚੌੜੇ ਟਿੱਬੇ ’ਤੇ ਕਲਾ ਭਰਪੂਰ ਕੋਸ਼ਿਸ਼ ਵਿੱਚੋਂ ਅਮਰੀਕਾ ਦੇ ਮਾਊਂਟ ਰਸ਼ਮੋਰ ਨੈਸ਼ਨਲ ਮੈਮੋਰੀਅਲ ਡਕੋਤਾ ’ਚ ਉੱਚੇ ਪਹਾੜਾਂ ’ਤੇ ਉਕੇਰੇ ਵੱਡ ਅਕਾਰੀ ਚਿਹਰਿਆਂ ਦੀ ਝਲਕ ਪੈਂਦੀ ਹੈ। ਹਾਲਾਂਕਿ ਭਾਰਤ ’ਚ ਅਜਿਹੀ ਮਿੱਟੀ ਕਲਾ ਸਮੁੰਦਰੀ ਕੰਢਿਆਂ ’ਤੇ ਵੇਖਣ ਨੂੰ ਮਿਲਦੀ ਹੈ, ਪਰ ਉੱਤਰ ਭਾਰਤ ’ਚ ਇੱਕ ਟਿੱਬੇ ’ਤੇ ਪਹਿਲੀ ਵਾਰ ਅਜਿਹੀ ਕੋਸ਼ਿਸ਼ ਹੋਈ ਹੈ। ਸਹਾਇਕ ਪ੍ਰੋਫੈਸਰ ਮਨਜੀਤ ਸਿੰਘ ਸਾਹੋਕੇ ਨੇ ਕਿਹਾ ਕਿ ਉਹ ਜਲ੍ਹਿਆਂਵਾਲਾ ਬਾਗ ਦੀ ਮੰਦਭਾਗੀ ਘਟਨਾ ਤੋਂ ਬੇਹੱਦ ਪ੍ਰਭਾਵਿਤ ਰਿਹਾ ਹੈ। ਬਚਪਨ ਤੋਂ ਉਸਨੇ ਇਸ ਦੁਖਾਂਤ ਨੂੰ ਵੱਡੇ ਬਜ਼ੁਰਗਾਂ ਤੋਂ ਬਹੁਤ ਵਾਰ ਸੁਣਿਆ ਹੈ। ਜਲ੍ਹਿਆਂਵਾਲਾ ਬਾਗ ਦੀ 100ਵੀਂ ਬਰਸੀ ਮੌਕੇ ਉਸਦੇ ਮਨ ਵਿੱਚ ਆਪਣੀ ਕਲਾ ਰਾਹੀਂ ਨਿਵੇਕਲੀ ਢੰਗ ਨਾਲ ਸ਼ਰਧਾਂਜਲੀ ਦੇਣ ਦੀ ਭਾਵਨਾ ਜਾਗੀ। ਕਾਫ਼ੀ ਭਾਲ ਉਪਰੰਤ ਬਾਦਲ ਪਿੰਡ ਨੇੜਲਾ ਇੱਕ ਟਿੱਬਾ ਇਸ ਕਾਰਜ ਲਈ ਜਾਇਜ਼ ਜਾਪਿਆ। ਜਿਸ ਮਗਰੋਂ ਚਾਰ ਦਿਨ ਦੀ ਮਿਹਨਤ ਉਪਰੰਤ ਅੱਜ ਸ਼ਾਮ ਉਸਦਾ ਇਹ ਕਾਰਜ ਮੁਕੰਮਲ ਹੋਇਆ। ਸਾਹੋਕੇ ਅਨੁਸਾਰ ਮਿੱਟੀ ਦੇ ਟਿੱਬੇ ’ਤੇ ਬਣਾਏ ਸੌ ਤੋਂ ਵੱਧ ਸ਼ਹੀਦ ਚਿਹਰਿਆਂ ’ਚ ਵੱਡੇ, ਛੋਟੇ, ਹਿੰਦੂ-ਮੁਸਲਮਾਨ ਅਤੇ ਸਿੱਖਾਂ ਨੂੰ ਬਰਾਬਰੀ ਨਾਲ ਸਥਾਨ ਦਿੱਤਾ ਗਿਆ ਹੈ। ਉਸ ਅਨੁਸਾਰ ਇਹ ਚਿਹਰੇ ਸਿਰਫ਼ ਹਾਦਸੇ ਦੇ ਦਰਦ ਨੂੰ ਹੀ ਨਹੀਂ ਦਰਸਾਉਂਦੇ ਬਲਕਿ ਭਾਰਤੀਆਂ ’ਚ ਸਦਭਾਵਨਾ, ਏਕਤਾ ਅਤੇ ਦੇਸ਼-ਭਗਤੀ ਨੂੰ ਜਾਹਰ ਕਰਦੇ ਹਨ। ਭਾਰਤੀ ਤਿਰੰਗੇ ਦੇ ਰੰਗਾਂ ਨਾਲ ਇਸ ਕੌਮੀਅਤ ਦਾ ਰੰਗ ਵੀ ਭਰਿਆ ਗਿਆ ਅਤੇ ਕੇਸਰੀ ਪਤਾਕੇ ਲਹਿਰਾ ਕੇ ਵਿਸਾਖੀ ਨਾਲ ਜੋੜਿਆ ਗਿਆ ਹੈ। ਸੜਕ ਤੋਂ ਕਾਫ਼ੀ ਪਿਛਾਂਹ ਇਸ ਟਿੱਬੇ ਦੀ ਨਵੀਂ ਮਹੱਤਤਾ ਲੋਕਾਂ ਨੂੰ ਪਤਾ ਲੱਗਣ ’ਤੇ ਲੋਕ ਇਸ ਵੱਲ ਰੁੱਖ ਕਰਨ ਲੱਗੇ ਹਨ। ਦਰਸ਼ਕਾਂ ਵੱਲੋਂ ਇਸ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਣ ਮਗਰੋਂ ਟਿੱਬੇ ’ਤੇ ਬਣਿਆ ‘ਸ਼ਰਧਾਂਜਲੀ ਸਮਾਰਕ’ ਕਾਫ਼ੀ ਚਰਚਾ ਵਿੱਚ ਹੈ । -93178-26100
21 March 2019
ਗੁਰਤੇਜ ਸਿੰਘ ਘੁੜਿਆਨਾ ਨੇ ਅਕਾਲੀ ਦਲ (ਬ) ਦੀ ‘ਤੱਕੜੀ’ ਦਾ ਵਜ਼ਨ ਵਧਾਇਆ-ਕੀਤੀ ਘਰ ਵਾਪਸੀ
ਲੱਬੀ, 21 ਮਾਰਚ (ਇਕਬਾਲ ਸਿੰਘ ਸ਼ਾਂਤ)-ਸਾਬਕਾ ਚੀਫ਼ ਪਾਰਲੀਮਾਨ ਸਕੱਤਰ ਅਤੇ ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਨਾ ਅੱਜ ਮੁੜ ਤੋਂ ਸ਼ੋ੍ਰਮਣੀ ਅਕਾਲੀ ਦਲ (ਬ) ਦੀ ਤੱਕੜੀ ਦੇ ਵਜ਼ਨ ਵਿੱਚ ਵਾਧਾ ਕਰ ਦਿੱਤਾ। ਉਹ ਅੱਜ ਆਪਣੇ ਸੈਂਕੜੇ
ਸਾਥੀਆਂ ਸਮੇਤ ਪਿੰਡ ਬਾਦਲ ਵਿਖੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ’ਚ ਅਕਾਲੀ ਦਲ (ਬ) ’ਚ ਘਰ ਵਾਪਸੀ ਦਾ ਐਲਾਨ ਕੀਤਾ। ਘੁੜਿਆਨਾ ਨੇ ਬੀਤੇ ਸੂਬਾਈ ਚੋਣਾਂ ਮੌਕੇ ਅਕਾਲੀ ਦਲ ਨੂੰ ਅਲਵਿਦਾ ਨੂੰ ਆਖ ਕੇ ਕਾਂਗਰਸ ਦਾ ਹੱਥ ਫੜ ਲਿਆ ਸੀ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਘੁੜਿਆਨਾ ਅਤੇ ਸਮੁੱਚੇ ਵਰਕਰਾਂ ਨੂੰ ਦਲ ਵਿੱਚ ਪੂਰੇ ਮਾਣ-ਸਤਿਕਾਰ ਦਾ ਯਕੀਨ ਦਿਵਾਇਆ। ਘੁੜਿਆਨਾ ਨੇ ਆਪਣੀ ਸ਼ਮੂਲੀਅਤ ਮੌਕੇ ਆਖਿਆ ਕਿ ਪੰਜਾਬ ਅਤੇ ਪੰਜਾਬੀਅਤ ਹਿੱਤ ਅਕਾਲੀ ਦਲ ਦੀ ਅਗਵਾਈ ਹੇਠ ਹੀ ਸੁਰੱਖਿਅਤ ਹਨ। ਦੱਸਣਯੋਗ ਹੈ ਕਿ ਤਿੰਨ ਵਾਰ ਵਿਧਾਇਕ ਅਤੇ ਦੋ ਚੀਫ਼ ਪਾਰਲੀਮਾਨੀ ਸਕੱਤਰ ਰਹਿ ਚੁੱਕੇ ਗੁਰਤੇਜ ਸਿੰਘ ਘੁੜਿਆਨਾ ਦੀ ਸ਼ਮੂਲੀਅਤ ਨਾਲ ਫਿਰੋਜ਼ਪੁਰ ਲੋਕਸਭਾ ਹਲਕੇ ’ਚ ਅਕਾਲੀ ਦਲ ਨੂੰ ਜ਼ਮੀਨੀ ਪੱਧਰ ’ਤੇ ਬਲ ਮਿਲੇਗਾ। ਇਸ ਮੌਕੇ ਮੌਕੇ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ, ਓ.ਐਸ.ਡੀ. ਸਤਿੰਦਰਜੀਤ ਸਿੰਘ ਮੰਟਾ, ਹੈਪੀ ਪੀ.ਏ, ਅਰੁਨ ਨਾਰੰਗ ਵਿਧਾਇਕ ਅਬੋਹਰ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਹਵਾ ਸਿੰਘ ਪੂਨੀਆਂ ਜਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਬਾਦਲ ਫਾਜਿਲਕਾ, ਮਨਜੀਤ ਸਿੰਘ ਲਾਲਬਾਈ ਦਫਤਰੀ ਸਕੱੱਤਰ, ਰਣਜੋਧ ਸਿੰਘ ਲੰਬੀ ਯੂਥ ਆਗੂ, ਜਗਮੀਤ ਸਿੰਘ ਨੀਟੂ ਤੱਪਾ ਖੇੜਾ, ਨਿਰਮਲ ਸਿੰਘ ਬਣਵਾਲਾ, ਗੁਰਚਰਨ ਸਿੰਘ ਅੌਲਖ, ਮਹਾਂਵੀਰ ਗੋਦਾਰਾ, ਅਨਮੋਲ ਫਤੂਹੀ ਖੇੜਾ, ਰਜਿੰਦਰ ਸਹਾਰਨ, ਆਰ ਡੀ ਬਿਸ਼ਨੋਈ, ਕਾਕਾ ਚਕੜਾ, ਨੀਟੂ ਗੋਬਿੰਦਗੜ, ਜੌਂਟੀ ਖੱਤਰੀ ਪੀ. ਏ, ਚਰਨ ਬਹਾਵਲਬਾਸੀ, ਸੁਰਿੰਦਰ ਪੀ.ਏ ਅਤੇ ਬੱਲੂਆਣਾ ਹਲਕੇ ਦੇ ਵੱਡੀ ਗਿਣਤੀ ਵਰਕਰ ਸਮੇਤ ਹੋਰਨਾਂ ਆਗੂ ਮੌਜੂਦ ਸਨ।
19 March 2019
ਲੰਬੀ ’ਤੇ ਮੁਨਹੱਸਰ ਬਠਿੰਡਾ ਦੀ ਸਿਆਸੀ ਤਸਵੀਰ
- ਬਾਦਲਾਂ ਦਾ ਗੜ੍ਹ ਜਿੱਤਣ ਲਈ ਕਾਂਗਰਸ ਹਾਈਕਮਾਂਡ ਦੀਆਂ ਨਜ਼ਰਾਂ ਮਹੇਸ਼ਇੰਦਰ-ਖੁੱਡੀਆਂ ’ਤੇ
ਲੰਬੀ, (ਇਕਬਾਲ ਸਿੰਘ ਸ਼ਾਂਤ)- ਭਾਵੇਂ ਕੋਈ ਵੀ ਹੋਵੇ ਉਸਦੀ ਤਕਦੀਰ ’ਚ ਲੰਬੀ ਹਲਕੇ ਦੀ ਸਿਆਸੀ ਜ਼ਮੀਨ ਬਾਰੇ ਪੱਕੀ ਤਦਬੀਰ ਵਗੈਰ ਬਠਿੰਡਾ ਲੋਕਸਭਾ ਹਲਕੇ ਦੀ ਸਿਆਸੀ ਤਸਵੀਰ ’ਤੇ ਜਿੱਤ ਵਾਲਾ ਲੱਡੂ ਸੰਭਵ ਨਹੀਂ। ਬਠਿੰਡਾ ਦੀ ਸਿਆਸੀ ਸਰਜਮੀਂ ’ਤੇ ਜਿੱਤ-ਹਾਰ ਵਿੱਚ ਬਾਦਲਾਂ ਦੀ ਸਿਆਸੀ ਰਾਜਧਾਨੀ ਲੰਬੀ ਹਲਕੇ ਦੇ ਵੋਟ ਵਜ਼ਨ ਦੀ ਅਹਿਮ ਭੂਮਿਕਾ ਰਹੀ ਹੈ । ਪਿਛਲੇ ਦਹਾਕੇ ਤੋਂ ਲੰਬੀ ਦੇ
34-35 ਹਜ਼ਾਰ ਵੋਟਾਂ ਦੇ ਫ਼ਰਕ ਸਦਕਾ ਅਕਾਲੀ ਦਲ (ਬ) ਆਪਣੀ ਜਿੱਤ ਯਕੀਨੀ ਬਣਾਉਂਦਾ ਆ ਰਿਹਾ ਹੈ। ਇਸ ਵਾਰ ਬੇਅਦਬੀਆਂ ਖਿਲਾਫ਼ ਭਾਵਨਾਤਮਿਕ ਮਾਹੌਲ ’ਚ ਬਠਿੰਡਾ ਅਕਾਲੀਆਂ ਦਾ ਗੜ੍ਹ ਤੋੜਨ ਖਾਤਰ ਕਾਂਗਰਸ ਲੰਬੀ ਵਾਲਾ ਵੋਟ ਵਜ਼ਨ ਘਟਾਉਣ ਲਈ ਜੀ-ਜਾਨ ਨਾਲ ਜੁਟੀ ਹੋਈ ਹੈ। ਬਠਿੰਡਾ ਜ਼ਿਲ੍ਹਾ ’ਚ 70.89 ਫ਼ੀਸਦੀ ਅਤੇ ਜ਼ਿਲ੍ਹਾ ਮਾਨਸਾ ’ਚ 77.75 ਫ਼ੀਸਦੀ ਵਸੋਂ ਹੈ। ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਂਡ ਨੇ ਇਹ ਲਾਹਾ ਲੈਣ ਅਤੇ ਲੰਬੀ ’ਚ ਖੱਟੇ ਅੰਗੂਰਾਂ ਨੂੰ ਮਿੱਠਾ ਕਰਨ ਲਈ ਮਹੇਸ਼ਇੰਦਰ ਬਾਦਲ-ਗੁਰਮੀਤ ਖੁੱਡੀਆਂ ’ਤੇ ਨਿਗਾਹ ਲਗਾ ਰੱਖੀ ਹੈ। ਸਾਊ ਸਿਆਸਤਦਾਨ ਅਤੇ ਸਾਫ਼ ਸੁਧਰੇ ਅਕਸੀ ਚਿਹਰਿਆਂ ’ਤੇ ਆਧਾਰਤ ਇਸ ਧੜੇ ਕੋਲ ਲੰਬੀ ਹਲਕੇ ’ਚ ਇਕਮੁੱਠ 34-35 ਹਜ਼ਾਰ ਵੋਟਾਂ ਮੰਨੀਆਂ ਜਾਂਦੀਆਂ ਹਨ। ਇਸ ਲੋਕਸਭਾ ਹਲਕੇ ਵਿੱਚ ਪਿਛਲੇ ਦਸ ਸਾਲਾਂ ਦੌਰਾਨ ਵਿਕਾਸਮਈ ਮਾਹੌਲ ਸਿਰਜਣ ਕਰਕੇ ਹਰਸਿਮਰਤ ਕੌਰ ਬਾਦਲ ਦਾ ਹੱਥ ਹਾਲ ਦੀ ਘੜੀ ਉੱਪਰ ਵਿਖਾਈ ਜਾਪਦਾ ਹੈ । ਸਿਆਸੀ ਮਾਹਰਾਂ ਅਨੁਸਾਰ ਮੌਜੂਦਾ ਹਾਲਾਤਾਂ ਪੇਂਡੂ ਖਿੱਤੇ ਵਿੱਚ ਬੇਅਦਬੀਆਂ ਦਾ ਮਸਲਾ ਅਕਾਲੀ ਦਲ ਲਈ ਗਲੇ ਦੀ ਹੱਡੀ ਬਣ ਸਦਕਾ ਹੈ। ਪੰਥਕ ਸੋਚ ਵਾਲੇ ਸਿੱਖਾਂ ਦੀ ਅਕਾਲੀ ਦਲ ਪ੍ਰਤੀ ਨਰਾਜਗੀ ਬਰਕਰਾਰ ਜਾਪਦੀ ਹੈ। ਮਾਨਸਾ, ਮੌੜ ਅਤੇ ਬੁਢਲਾਡਾ ਆਦਿ ਹਲਕਿਆਂ ਦੀ ਸਿਰੜ ਅਤੇ ਜੁਝਾਰੂ ਸੋਚ ਜ਼ਮਾਨੇ ’ਚ ਕਿਸੇ ਤੋਂ ਲੁਕੀ ਨਹੀਂ ਹੈ। ਬਠਿੰਡਾ ਦੇ ਚੋਣ ਪਿੜ ’ਚ ਪੰਜਾਬ ਜਮਹੂਰੀ ਗੱਠਜੋੜ (ਪੀ.ਡੀ.ਏ.) ਦੇ ਉਮੀਦਵਾਰ ਸੁਖਪਾਲ ਖਹਿਰਾ, ਬਰਗਾੜੀ ਮੋਰਚੇ ਵੱਲੋਂ ਗੁਰਦੀਪ ਸਿੰਘ ਬਠਿੰਡਾ, ਸੀ.ਪੀ.ਆਈ. (ਐਮ.ਐਲ.) ਵੱਲੋਂ ਕਾ. ਭਗਵੰਤ ਸਿੰਘ ਸਮਾਓਂ ਉਮੀਦਵਾਰ ਐਲਾਨ ਜਾ ਚੁੱਕੇ ਹਨ। ਹਾਲ ਦੀ ਘੜੀ ਕਾਂਗਰਸ ਅਤੇ ਅਕਾਲੀ ਦਲ ਇੱਕ ਦੂਸਰੇ ਦਾ ਮੂੰਹ ਤੱਕ ਰਹੀਆਂ ਹਨ। ਇਸ ਹਲਕੇ ’ਚ ਕਾਂਗਰਸ, ਅਕਾਲੀ ਦਲ (ਬ), ਪੀ.ਡੀ.ਏ., ਅਕਾਲੀ ਦਲ (ਟਕਸਾਲੀ) ਅਤੇ ਆਪ ਦੇ ਡਟਣ ਦੀ ਸੂਰਤ ’ਚ ਮੁਕਾਬਲਾ ਚਹੁੰਕੋਨਾ ਜਾਂ ਪੰਜਕੋਨਾ ਹੋਣ ਦੀ ਸੰਭਾਵਨਾ ਹੈ। ਮਾਹਰਾਂ ਅਨੁਸਾਰ ਬਹੁਕੋਨੇ ਮੁਕਾਬਲੇ ’ਚ ਵਿਉਂਤਬੰਦੀ ਠੋਸ ਹੋਣ ਦੀ ਸੂਰਤ ’ਚ ਕਾਂਗਰਸ ਦੀ ਬਾਜ਼ੀ ਲੱਗਦੀ ਹੈ। ਬਠਿੰਡਾ ਲੋਕਸਭਾ ਤੋਂ ਕਾਂਗਰਸ ਟਿਕਟ ਲਈ ਰਣਇੰਦਰ ਸਿੰਘ, ਗੁਰਮੀਤ ਖੁੱਡੀਆਂ, ਅਜੀਤਇੰਦਰ ਸਿੰਘ ਮੋਫ਼ਰ, ਮੋਹਿਤ ਮਹਿੰਦਰਾ ਅਤੇ ਸ਼ਰਨਜੀਤ ਕੌਰ ਦੇ ਨਾਂਅ ਚਰਚਾ ਵਿੱਚ ਹਨ।
ਜੱਗਜਾਹਰ ਹੈ ਕਿ ਲੰਬੀ ਦੇ ਪੁਖਤਾ ਵੋਟ ਵਜ਼ਨ ਸਦਕਾ ਅਕਾਲੀ ਦਲ ਬਠਿੰਡਾ ’ਚ ਲਗਾਤਾਰ ਦੋ ਜਿੱਤਾਂ ਦਰਜ ਕਰ ਚੁੱਕਿਆ ਹੈ। ਜਿਨ੍ਹਾਂ ’ਚ ਕਾਂਗਰਸੀ ਉਮੀਦਵਾਰ ਰਣਇੰਦਰ ਸਿੰਘ ਅਤੇ ਮੌਜੂਦਾ ਵਜ਼ੀਰੇ ਖਜ਼ਾਨਾ ਮਨਪ੍ਰੀਤ ਸਿੰਘ ਬਾਦਲ ਨੂੰ ਸ਼ਿਰਸਤ ਦਾ ਮੂੰਹ ਵੇਖਣਾ ਪਿਆ ਸੀ। ਦੋਵੇਂ ਵਾਰ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਨੂੰ ਲੰਬੀ ’ਚ ਕਰੀਬ 34-35 ਹਜ਼ਾਰ ਵੋਟਾਂ ਦੀ ਬੜ੍ਹਤ ਮਿਲੀ ਸੀ। ਮਨਪ੍ਰੀਤ ਬਾਦਲ ਨਾਲ ਮੁਕਾਬਲੇ ਮੌਕੇ ਤਾਂ ਅਕਾਲੀ ਦਲ ਨੂੰ ਜਿੱਤ ਹੀ ਲੰਬੀ ਹਲਕੇ ਦੇ ਵੋਟਾਂ ਦੇ ਵੱਡੇ ਫ਼ਰਕ ਕਾਰਨ ਮਿਲੀ ਸੀ। ਸੂਬੇ ’ਚ ਕਾਂਗਰਸੀ ਹਕੂਮਤ ਅਤੇ ਬੇਅਦਬੀਆਂ ਦੇ ਮਾਹੌਲ ਕਾਰਨ ਬਾਦਲਾਂ ਦੇ ਗੜ੍ਹ ਲੰਬੀ ’ਚ ਕਾਂਗਰਸ ਨੇ 60 ਪੰਚਾਇਤਾਂ ਜਿੱਤੀਆਂ ਹਨ। ਮਹੇਸ਼ਇੰਦਰ ਅਤੇ ਖੁੱਡੀਆਂ ਦਾ ਲੰਬੀ ਇਲਾਵਾ ਅਤੇ ਬਠਿੰਡਾ (ਦਿਹਾਤੀ) ’ਚ ਚੰਗਾ-ਖਾਸਾ ਜਨਾਧਾਰ ਹੈ। ਮਹੇਸ਼ਇੰਦਰ ਬਾਦਲ ਆਪਣੇ-ਆਪ ’ਚ ਦਿਆਨਤਦਾਰ ਅਤੇ ਸਾਊ ਸ਼ਖਸੀਅਤ ਹਨ। ਜ਼ਿਲ੍ਹਾ ਕਾਂਗਰਸ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਪ੍ਰਧਾਨ ਅਤੇ ਬੇਦਾਗ ਸਿੱਖ ਆਗੂ ਗੁਰਮੀਤ ਸਿੰਘ ਖੁੱਡੀਆਂ ਨੇ ਬਠਿੰਡਾ ਤੋਂ ਟਿਕਟ ਮੰਗੀ ਹੋਈ ਹੈ। ਉਹ ਦਰਵੇਸ਼ ਸਿਆਸਤਦਾਨ ਜਥੇਦਾਰ ਅਤੇ ਸਾਬਕਾ ਸੰਸਦ ਮੈਂਬਰ ਜਗਦੇਵ ਸਿੰਘ ਖੁੱਡੀਆਂ ਦੇ ਸਪੁੱਤਰ ਹਨ। 1990 ਤੋਂ ਬੇਦਾਗ, ਇਮਾਨਦਾਰ ਅਤੇ ਪੰਥਕ ਰਵਾਇਤਾਂ ਨਾਲ ਲਗਾਤਾਰ ਜੁੜੇ ਕਾਂਗਰਸ ਆਗੂ ਗੁਰਮੀਤ ਸਿੰਘ ਖੁੱਡੀਆਂ ਅਜਿਹੀ ਸ਼ਖਸੀਅਤ ਹਨ। ਜਿਨ੍ਹਾਂ ਦੇ ਉਮੀਦਵਾਰ ਹੋਣ ਦੇ ਹਾਲਾਤਾਂ ’ਚ ਬਠਿੰਡਾ ਲੋਕਸਭਾ ’ਚ ਅਕਾਲੀਆਂ ਨਾਲੋਂ ਨਾਰਾਜ਼ ਪੰਥਕ ਵੋਟ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ ਪੰਥਕ ਵਿਰਾਸਤ ’ਤੇ ਮੁਹਰ ਲਗਾ ਸਕਦੀ ਹੈ। ਜ਼ਮੀਨੀ ਪੱਧਰ ’ਤੇ ਲਗਪਗ ਹਰ ਵਿਅਕਤੀ ਨਾਲ ਨਿੱਜੀ ਸਾਂਝ ਅਤੇ ਛੋਟੀ ਕਿਸਾਨੀ ਨਾਲ ਸੰਬੰਧਤ ਹੋਣ ਕਰਕੇ ਕਿਸਾਨ ਸਫ਼ਾਂ ਦਾ ਗੁਣਾ ਵੀ ਖੁੱਡੀਆਂ ’ਤੇ ਪੈ ਸਕਦਾ ਹੈ। ਪਿੱਛੇ ਜਿਹੇ ਬਠਿੰਡਾ ਸੀਟ ਬਾਰੇ ਠੋਸ ਤੇ ਕਾਬਿਲ ਉਮੀਦਵਾਰੀ ਬਾਰੇ ਕਾਂਗਰਸ ਹਾਈਕਮਾਂਡ ਵੀ ਸਿਆਸੀ ਮਾਹਰਾਂ ਅਤੇ ਕਲਮਕਾਰਾਂ ਤੋਂ ਜ਼ਮੀਨੀ ਅੰਕੜੇ ਜੁਟਾ ਚੁੱਕੀ ਹੈ। ਬਠਿੰਡਾ ਤੋਂ ਕਾਂਗਰਸ ਉਮੀਦਵਾਰੀ ਬਾਰੇ ਵੱਖ-ਵੱਖ ਕਿਆਫ਼ੇ ਲੱਗ ਰਹੇ ਹਨ। ਬਾਦਲਾਂ ਦੀ ਸਿਆਸੀ ਰਾਜਧਾਨੀ ਲੰਬੀ ਦੇ ਵੋਟਾਂ ਦਾ ਵਜ਼ਨ ਵੰਡਾਏ ਵਗੈਰ ਬਠਿੰਡਾ ਤੋਂ ਕਾਂਗਰਸ ਦੇ ਮੂੰਹ ਜਿੱਤ ਸੁਆਦ ਲੱਗਣਾ ਸੰਭਵ ਨਹੀਂ ਹੋ ਸਕਦਾ। 93178-26100 / 98148-26100
16 March 2019
‘ਬੇਈਮਾਨ’ ਸਾਬਤ ਹੋਇਆ ਮਾਨ ਲਈ ਆਦਰਸ਼ਤਾ ਦਾ ‘ਸਵੈਮਾਨ’
* ਪਿੰਡ ਦੇ ਵਾਟਰ ਵਰਕਸ ਦੇ ਸੁੱਕੇ ਫਿਲਟਰ ਟੈਂਕਾਂ ’ਚ ਅੱਕ ਅਤੇ ਟਾਹਲੀ ਉੱਗੇ
* ਡੇਢ ਵਰ੍ਹੇ ਤੋਂ ਹੋ ਰਿਹਾ ਵਾਟਰ ਵਰਕਸ ਤੋਂ ਦੂਸ਼ਿਤ ਜ਼ਮੀਨੀ ਪਾਣੀ ਸਪਲਾਈ, ਲੋਕ ਕੈਂਸਰ ਦੇ ਸ਼ਿਕਾਰ
* ਐਮ.ਪੀ ਨੇ ਪੰਚਾਇਤ ਘਰ, ਜਿੰਮ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਛੱਪੜ ਪ੍ਰਾਜੈਕਟ ਬਣਵਾਇਆ
* ਸਿਹਤ, ਬੈਂਕ, ਸਹਿਕਾਰੀ ਸਭਾ ਜਿਹੀਆਂ ਬੁਨਿਆਦੀ ਸਹੂਲਤਾਂ ਦੀ ਅਣਹੋਂਦ
ਇਕਬਾਲ ਸਿੰਘ ਸ਼ਾਂਤ
ਲੰਬੀ/ਡੱਬਵਾਲੀ: ਬਠਿੰਡਾ ਲੋਕਸਭਾ ਹਲਕੇ ਦੇ ਪਿੰਡ ਮਾਨ (ਹਲਕਾ ਲੰਬੀ) ਵਿੱਚ ਸਰਕਾਰੀ ਲਕੀਰਾਂ ਸਾਂਸਦ ਆਦਰਸ਼ ਗਰਾਮ ਦੇ ਦਰਜੇ ਵਾਲੇ ਵਿਕਾਸ ਦੀ ਗੂੜ੍ਹੀ ਇਬਾਰਤ ਨਹੀਂ ਲਿਖ ਸਕੀਆਂ। ਸਵਾ ਚਾਰ ਸਾਲ ਬਾਅਦ ਵੀ ਪਿੰਡ ਮਾਨ ’ਚ ਆਦਰਸ਼ਪੁਣੇ ਵਾਲਾ ਕੋਈ ਵਿਲੱਖਣ ‘ਗੁਣ’ ਵਿਖਾਈ ਨਹੀਂ ਦਿੰਦਾ। ਆਦਰਸ਼ ਗਰਾਮ ਅੱਜ ਵੀ ਆਪਣੀ ਆਮ ਦਿੱਖ ਅੰਦਰ
ਅਣਗਿਣਤ ਬੁਨਿਆਦੀ ਸਮੱਸਿਆਵਾਂ ਸਮੇਟੀ ਬੈਠਾ ਜੂਝ ਰਿਹਾ ਹੈ। ਇੱਥੇ ਦੇ ਅਵਾਮ ਲਈ ਸਿਹਤ ਸਹੂਲਤ, ਬੈਂਕ, ਸਹਿਕਾਰੀ ਸੁਸਾਇਟੀ ਅਤੇ ਸਵੱਛ ਪਾਣੀ ਲੋਕਾਂ ਲਈ ਸੁਫ਼ਨਾ ਬਣੇ ਹੋਏ ਹਨ। ਇਹ ਪਿੰਡ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ 15 ਨਵੰਬਰ 2014 ਨੂੰ ਗੋਦ ਲਿਆ ਸੀ। ਉਨ੍ਹਾਂ ਦੀਆਂ ਅਣਥਕ ਕੋਸ਼ਿਸ਼ਾਂ ਦੇ ਬਾਵਜੂਦ ਆਦਰਸ਼ ਹਾਲਾਤਾਂ ਤਹਿਤ ਨਾ ਪਿੰਡ ਵਾਸੀਆਂ ਦੀ ਸੋਚ ’ਚ ਸਵੱਛਤਾ ਵਾਲੀ ਜਾਗਰੂਕਤਾ ਆਈ ਅਤੇ ਨਾ ਹੀ ਪ੍ਰਸ਼ਾਸਨ ਅਤੇ ਪੰਚਤੰਤਰ ਦੇ ਅਲੰਬਰਦਾਰ ਸਾਰਥਿਕਤਾ ਨਾਲ ਭੂਮਿਕਾ ਨਿਭਾ ਸਕੇ। ਘਰਾਂ ਮੂਹਰੇ ਅਤੇ ਗਲੀਆਂ ’ਚ ਰੂੜ੍ਹੀਆਂ ਦੇ ਵੱਡੇ-ਵੱਡੇ ਢੇਰ ਆਦਰਸ਼ ਰੁਤਬੇ ’ਤੇ ਬਦਨੁਮਾ ਦਾਗ ਵਾਂਗ ਹਨ।
ਪੰਚਾਇਤ ਦੇ ਅਧੀਨ ਆਦਰਸ਼ ਗਰਾਮ ਦਾ ਬਹੁਕਰੋੜੀ ਵਾਟਰ ਵਰਕਸ ਪਿਛਲੇ ਕਰੀਬ ਡੇਢ ਸਾਲ ਤੋਂ ਵਗੈਰ ਫਿਲਟਰ ਕੀਤੇ ਪਿੰਡ ਵਾਸੀਆਂ ਨੂੰ ਸਿੱਧਾ ਦੂਸ਼ਿਤ ਜ਼ਮੀਨੀ ਪਾਣੀ ਸਪਲਾਈ ਕਰ ਰਿਹਾ ਹੈ। ਵਾਟਰ ਵਰਕਸ ’ਚ ਪਾਣੀ ਨੂੰ ਸ਼ੁੱਧ ਕਰਨ ਲਈ ਬਣਾਏ ਕੰਪੈਕਟ ਟ੍ਰੀਟਮੈਂਟ ਪਲਾਂਟ ਦੇ ਟੈਂਕਾਂ ਵਿੱਚ ਅੱਕ ਅਤੇ ਟਾਹਲੀ ਦੇ ਬੂਟੇ ਉੱਗੇ ਹੋਏ ਹਨ। ਜਦੋਂਕਿ ਪਾਈਪ ਉੱਚੀ ਹੋਣ ਕਰਕੇ ਨਹਿਰੀ ਪਾਣੀ ਕਦੇ ਵਾਟਰ ਵਰਕਸ ਦੀ ਜੂਹ ’ਚ ਦਾਖਲ ਨਹੀਂ ਹੋ ਸਕਿਆ। ਪਿੰਡ ’ਚ ਕਰੀਬ ਦਰਜਨ ਭਰ ਥਾਵਾਂ ਤੋਂ ਵਾਟਰ ਸਪਲਾਈ ਪਾਈਪ ਲੀਕ ਹੈ। ਦੂਸ਼ਿਤ ਪਾਣੀ ਪੀਣ ਕਰਕੇ ਕਾਰਨ ਪਿੰਡ ’ਚ ਪੇਟ ਦੀਆਂ ਬਿਮਾਰੀਆਂ ਦੀ ਭਰਮਾਰ ਹੈ ਅਤੇ ਕਰੀਬ ਦਰਜਨ ਲੋਕ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਹਨ। ਹੁਣ ਨਵੀਂ ਪੰਚਾਇਤ ਨੇ ਵਾਟਰ ਵਰਕਸ ਦੀ ਹਾਲਤ ਸੁਧਾਰਨ ਦਾ ਬੀੜਾ ਚੁੱਕਿਆ ਹੈ। 19 ਮਈ 2013 ਨੂੰ ਬਲਾਕ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਮੇਂ ਅਕਾਲੀਆਂ ਵੱਲੋਂ ਬੂਥ ’ਤੇ ਕਬਜ਼ੇ ਸਮੇਂ ਵਾਪਰੀ ਸੀ। ਉਸ ਹਿੰਸਕ ਅੱਗ ਦਾ ਨਾ-ਝੱਲਣਯੋਗ ਕਾਨੂੰਨੀ ਸੇਕ ਪਿੰਡ ਦੇ ਬਹੁਗਿਣਤੀ ਕਾਂਗਰਸੀ ਹੱਡਾਂ ਨੂੰ ਹੰਢਾਇਆ ਪਿਆ। ਜਿਸ ਤਹਿਤ ਲਗਪਗ ਅੱਧੀ ਵਸੋਂ ਮਹੀਨਿਆਂਬੱਧੀ ਅਗਿਆਤਵਾਸ ਦਾ ਸੰਤਾਪ ਵੀ ਝੱਲਦੀ ਰਹੀ। ਸੰਸਦ ਆਦਰਸ਼ ਗਰਾਮ ਬਣਨ ਉਪਰੰਤ ਸਭ ਤੋਂ ਵੱਡੀ ਪ੍ਰਾਪਤੀ ਰਹੀ ਕਿ ਪਿੰਡ ਅੰਦਰਲਾ ਵੋਟਾਂ ਸਮੇਂ ਵਾਲਾ ਸਿਆਸੀ ਕਲੇਸ਼ ਮੱਠਾ ਪਿਆ ਅਤੇ ਅਮਨ ਸ਼ਾਂਤੀ ਦਾ ਮਾਹੌਲ ਬਣਿਆ। ਜਿਸ ਸਦਕਾ ਹੌਲੀ-ਹੌਲੀ ਪਿੰਡ ਵਾਸੀ ਚੋਣ ਹਿੰਸਾ ਦੀਆਂ ਸੰਗੀਨ ਧਾਰਾਵਾਂ ਵਾਲੀਆਂ ਜੰਜ਼ੀਰਾਂ ਤੋਂ ਸੁਰਖ਼ਰੂ ਹੋ ਗਏ।
ਕੇਂਦਰੀ ਵਜ਼ੀਰ ਨੇ ਅਕਾਲੀ ਸਰਕਾਰ ਸਮੇਂ ਮਾਨ ਪਿੰਡ ਨੂੰ ਜ਼ਮੀਨੀ ਤੌਰ ’ਤੇ ਆਦਰਸ਼ ਬਣਾਉਣ ਲਈ ਕਾਫ਼ੀ ਉਪਰਾਲੇ ਕੀਤੇ। ਜਿਨ੍ਹਾਂ ਤਹਿਤ ਇੱਥੇ ਪੰਚਾਇਤ ਘਰ, ਕਮਿਊਨਿਟੀ ਸ਼ੈੱਡ, ਕਸਰਤ ਲਈ ਜਿੰਮ ਦੇ ਇਲਾਵਾ ਬਰਸਾਤੀ ਪਾਣੀ ਦੀ ਨਿਕਾਸੀ ਲਈ ਇੱਕ ਨਵਾਂ ਛੱਪੜ ਵੀ ਬਣਾਇਆ ਗਿਆ। ਗੁਰਦੁਆਰੇ ਨੇੜਲੇ ਛੱਪੜ ਨਾਲ ਬਣਾਈ ਸੱਭਿਆਚਾਰਕ ਸੱਥ ਅਤੇ ਨਵੀਂ ਦਿੱਖ ਵਾਲਾ ਪੁਰਾਣਾ ਖੂਹ ਧਿਆਨ ਆਪਣੇ ਵੱਲ ਖਿੱਚਦਾ ਹੈ। ਕੇਂਦਰੀ ਮੰਤਰੀ ਨੇ ਨਿੱਜੀ ਰੂਚੀ ਲੈ ਕੇ ਅੌਰਤਾਂ ਦੇ ਸਵੈ-ਸਹਾਇਤਾ ਗਰੁੱਪ
ਬਣਵਾਏ ਅਤੇ ਨੰਨ੍ਹੀ ਛਾਂ ਮੁਹਿੰਮ ਤਹਿਤ ਲਗਪਗ 3-4 ਦਰਜਨ ਅੌਰਤਾਂ ਨੂੰ ਸਿਲਾਈ-ਕਢਾਈ ਸਿਖਾ ਕੇ ਰੁਜ਼ਗਾਰ ਦੇ ਕਾਬਿਲ ਬਣਾਇਆ। 28 ਮਈ 2015 ਨੂੰ ਇੱਕ ਰੋਜ਼ਾ ਫੂਡ ਪ੍ਰੋਸੈਸਿੰਗ ਵਰਕਸ਼ਾਪ ਵੀ ਲਗਵਾਈ। ਜਿੱਥੇ ਪਿੰਡ ਵਾਸੀਆਂ ਨੂੰ ਰਜ਼ੁਗਾਰ ਦੇ ਰਾਹ ਪੈਣ ਲਈ ਪ੍ਰੇਰਿਤ ਕੀਤਾ ਗਿਆ। ਪਿੰਡ ਨੂੰ ਹਰਿਆਵਲ ਭਰਪੂਰ ਬਣਾਉਣ ਲਈ ਜੰਗਲਾਤ ਵਿਭਾਗ ਦੀ ਮੱਦਦ ਵੱਡੇ ਪੱਧਰ ’ਤੇ ਰੁੱਖ ਵੀ ਵੰਡੇ ਗਏ। ਪਰ ਹੁਣ ਉਨ੍ਹਾਂ ਰੁੱਖਾਂ ਵਿੱਚੋਂ ਚੰਦ ਕੁ ਹੀ ਪਰਵਾਣ ਚੜ੍ਹੇ ਦਿਖਦੇ ਹਨ। ਹਲਕੇ ਦੇ ਹੋਰਨਾਂ ਪਿੰਡਾਂ ਵਾਂਗ ਸੀਮਿੰਟਡ ਗਲੀਆਂ-ਨਾਲੀਆਂ ਸਾਂਸਦ ਆਦਰਸ਼ ਗਰਾਮ ਮਾਨ ਦੇ ਵਿਹੜੇ ਦਾ ਸ਼ਿੰਗਾਰ ਹਨ। ਹਾਲਾਂਕਿ ਰਾਮਦਾਸੀਆ ਮੁੱਹਲੇ ਦਾ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਗੰਦੇ ਪਾਣੀ ਰਾਏਕੇ ਕਲਾਂ ਸੜਕ ਟੁੱਟ ਰਹੀ ਹੈ। ਪਿਛਲੇ ਦੋ ਸਾਲ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਦੀ ਬੱਤੀ ‘ਕੁੰਡੀ’ ਕੁਨੈਕਸ਼ਨ ਸਹਾਰੇ ਚੱਲ ਰਹੀ ਹੈ। ਸਿੱਖਿਆ ਵਿਭਾਗ ਸਕੂਲ ਦੇ 45 ਹਜ਼ਾਰ ਰੁਪਏ ਬਕਾਇਆ ਬਿਜਲੀ ਬਿੱਲ ਨੂੰ ਭਰ ਨਹੀਂ ਰਿਹਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਸਰੀਰਿਕ ਸਿੱਖਿਆ ਤੇ ਰਾਜਨੀਤੀ ਵਿਗਿਆਨ ਦੇ ਲੈਕਚਰਾਰ ਨਹੀਂ ਹਨ।
ਆਦਰਸ਼ ਗਰਾਮ ਦਾ ਦੁਖਾਂਤ ਹੈ ਕਿ ਤਤਕਾਲੀ ਸਰਕਾਰੀ ਅਮਲਾ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਅੱਧੀ ਦਰਜਨ ਦੌਰਿਆਂ ਮੌਕੇ ‘ਨੰਬਰੀ ਗੇਮ’ ਤਹਿਤ ਆਦਰਸ਼ ਗਰਾਮ ਬਾਰੇ ਵਿਕਾਸ ਦੇ ਵੱਡੇ ਅੰਕੜੇ ਦਰਸਾਉਂਦਾ ਰਿਹਾ ਪਰ ਉਹ ਅੰਕੜੇ ਕਦੇ ਵੀ ਹਕੀਕਤ ਨਾ ਬਣ ਸਕੇ। ਪੰਜਾਬ ’ਚ ਸੱਤਾ ਤਬਦੀਲੀ ਕਰਕੇ ਸਾਂਸਦ ਆਦਰਸ਼ ਗਰਾਮ ਮਾਨ ਦੇ ਵਿਕਾਸਪੱਖੀ ਮਾਹੌਲ ’ਚ ਖੜ੍ਹੋਤ ਆਈ ਅਤੇ ਪਹਿਲਾਂ ਤੋਂ ਜਾਰੀ ਕਾਰਜ ਠੱਪ ਹੋ ਗਏ।
ਬਲਾਕ ਸੰਮਤੀ ਉਮੀਦਵਾਰ ਰਹੇ ਕਾਂਗਰਸ ਆਗੂ ਅਮਰਦੀਪ ਸਿੱਧੂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਪਿੰਡ ਸਿਰਫ਼ ਕਾਗਜ਼ਾਂ ’ਚ ਆਦਰਸ਼ ਬਣਿਆ ਜਾਂ ਸਿਰਫ਼ ਅਕਾਲੀਆਂ ਲਈ। ਅਮਰਦੀਪ ਅਨੁਸਾਰ ਵਿਕਾਸ ਫੰਡਾਂ ਦੀ ਬਾਂਦਰਵੰਡ ਹੋਈ ਅਤੇ ਕੁਝ ਚੋਣਵੇਂ ਬੰਦੇ ਮਲਾਈ ਛਕ ਗਏ। ਪਿੰਡ ਵਿੱਚ ਵਿਕਾਸ ਦੇ ਨਾਂਅ ’ਤੇ ਗਿਣਾਉਣ ਲਈ ਇੱਕ ਪੁਖਤਾ ਵਸਤੂ ਵੀ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਦੇ ਘਰਾਂ ਮੂਹਰੇ ਸੀਮਿੰਟਡ ਗਲੀਆਂ ਬਣਨੀਆਂ ਬਕਾਇਆ ਹਨ। ਕਈ ਗਲੀਆਂ ’ਚ ਪਾਣੀ ਨਿਕਾਸੀ ਨਾ ਹੋਣ ਕਰਕੇ ਗੰਦਗੀ ਦਾ ਮਾਹੌਲ ਹੈ। ਪੰਚਾਇਤ ਘਰ ਅਤੇ ਜਿੰਮ ਖਾਨੇ ਨੂੰ ਜਿੰਦਰਾ ਜੜਿਆ ਪਿਆ ਹੈ। ਜਿੰਮ ਵਿਚੋਂ ਕਸਰਤੀ ਸਾਜੋ-ਸਮਾਨ ਚੋਰੀ ਹੋ ਰਿਹਾ ਹੈ।
ਕਾਂਗਰਸ ਆਗੂ ਹਰਮੀਤ ਸਿੰਘ ਅਤੇ ਮੌਜੂਦਾ ਸਰਪੰਚ ਮੰਦਰ ਸਿੰਘ ਦਾ ਕਹਿਣਾ ਸੀ ਕਿ ਸਹਿਕਾਰੀ ਸੁਸਾਇਟੀ ਦੀ ਇਮਾਰਤ ਨੀਂਹਾਂ ਤੋਂ ਅਗਾਂਹ ਨਹੀਂ ਵਧ ਸਕੀ। ਪਿੰਡ ਵਾਸੀ ਮਨੁੱਖੀ ਅਤੇ ਪਸ਼ੂ ਸਿਹਤ ਸੇਵਾਵਾਂ ਲਈ ਬਾਦਲ ਪਿੰਡ ’ਤੇ ਨਿਰਭਰ ਹਨ। ਬੈਂਕ ਨਾ ਹੋਣ ਕਰਕੇ ਲੋਕਾਂ ਨੂੰ ਰੁਪਏ ਜਮ੍ਹਾ ਕਰਵਾਉਣ ਲਈ ਬਾਦਲ ਜਾਂ ਲੰਬੀ ਜਾਣਾ ਪੈਂਦਾ ਹੈ, ਜੋ ਕਿ ਜੋਖ਼ਮ ਭਰਿਆ ਹੁੰਦਾ ਹੈ। ਪਿੰਡ ਵਾਸੀਆਂ ਅਨੁਸਾਰ ਵਾਟਰ ਵਰਕਸ ਦਾ 36 ਲੱਖ ਰੁਪਏ ਬਿਜਲੀ ਬਿੱਲ ਬਕਾਇਆ ਹੈ। ਕਾਂਗਰਸ ਸਰਕਾਰ ਦੌਰਾਨ ਆਰ.ਓ ਸਿਸਟਮ ਦੇ ਠੇਕੇਦਾਰ ਲਗਪਗ 1.15 ਲੱਖ ਰੁਪਏ ਦਾ ਬਿੱਲ ਭਰੇ ਵਗੈਰ ਤਿੱਤਰ ਹੋ ਗਏ।
ਅਕਾਲੀ ਆਗੂ ਭੁਪਿੰਦਰ ਸਿੰਘ ਅਨੁਸਾਰ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਦਰਸ਼ ਗਰਾਮ ਨੂੰ ਕੌਮਾਂਤਰੀ ਪੱਧਰ ’ਤੇ ਲਿਜਾਣ ਲਈ ਇੱਥੇ ਪੰਜ ਏਕੜ ਸ਼ੂਟਿੰਗ ਰੇਂਜ ਲਈ ਜ਼ਮੀਨ ਗ੍ਰਹਿਣ ਕਰਵਾਈ। ਜਿਸ ’ਤੇ ਛੇਤੀ ਕੰਮ ਸ਼ੁਰੂ ਹੋਣ ਦੀ ਉਮੀਦ ਹੈ। ਇਸਦੇ ਇਲਾਵਾ ਬਾਬਾ ਮਨੀ ਰਾਮ ਜੰਗਲਾਤ ਖੇਤਰ ਨੂੰ ਸਾਂਭਿਆ ਗਿਆ। ਉਨ੍ਹਾਂ ਕਿਹਾ ਕਿ ਸੱਤਾ ਤਬਦੀਲੀ ਬਾਅਦ ਮੰਡੀ ਬੋਰਡ ਵੱਲੋਂ ਕੰਮ ਵਿਚਾਲੇ ਛੱਡਣ ਕਰਕੇ ਕਈ ਸੀਮਿੰਟਡ ਗਲੀਆਂ ਦਾ ਕਾਰਜ ਅਧੂਰਾ ਰਹਿ ਗਿਆ । ਆਦਰਸ਼ ਗਰਾਮ ਮਾਨ ਦੇ ਜ਼ਮੀਨੀ ਹਾਲਾਤ ਤ੍ਰਾਹ-ਤ੍ਰਾਹ ਬੋਲਦੇ ਹਨ ਕਿ ਉਸਦੀ ਹਾਲਤ ਅੱਖਾਂ ਵਾਲੇ ਅੰਨ੍ਹੇ ਅਤੇ ਦੰਦਾਂ ਵਾਲੇ ਬੋੜੇ ਵਿਅਕਤੀ ਦੇ ਸਮਾਨ ਹੈ। ਜਦੋਂ ਦੇਸ਼ ਦੇ ਪਹਿਲੇ ਕਰੀਬ 547 ਪਿੰਡਾਂ ’ਚ ਆਉਣ ’ਤੇ ਉਸਦਾ ਕੁਝ ਨਹੀਂ ਵੱਟਿਆ ਗਿਆ ਤਾਂ ਉਸਦਾ ਦਰਦ ਹੁਣ ਅਗਾਂਹ ਸ਼ਾਇਦ ਹੀ ਕੋਈ ਸੁਣ ਸਕੇ । -93178-26100 / 98148-26100
15 March 2019
‘ਬੁਲੰਦ ਸੋਚ’ ਦੀ ਪਾਠਕ ਗਿਣਤੀ 72000 ਨੂੰ ਪੁੱਜੀ
ਅੱਜ ਮੇਰੇ ਬਲੋਗ ‘ਬੁਲੰਦ ਸੋਚ’ http://www.bulandsoch.blogspot.in/ ਦੀ ਕੁੱਲ ਕਲਿੱਕ ਗਿਣਤੀ 72000 ਨੂੰ ਪੁੱਜ ਗਈ। ਇਸ ਲਈ ਮੈਂ ਤੁਹਾਡੇ ਸਾਰੇ ਪਾਠਕਾਂ, ਦੋਸਤਾਂ-ਮਿੱਤਰਾਂ, ਸੱਜਨਾਂ ਦੇ ਨਾਲ-ਨਾਲ ਮੇਰੀ ਲੋਕਪੱਖੀ ਕਲਮ ਦੇ ਵਕਤੀ ਅਤੇ ਕੁਲਵਕਤੀ ਵਿਰੋਧੀਆਂ ਦਾ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਬਲੋਗ ਨੂੰ ਸਮੇਂ-ਸਮੇਂ ਪੜ੍ਹ ਕੇ ਮੇਰੀ ਹੌਂਸਲਾ ਅਫਜਾਈ ਕੀਤੀ। ਭਾਵੇਂ ਇਹ ਕਲਿੱਕ ਗਿਣਤੀ ਅਜੋਕੀ ਇੰਟਰਨੈੱਟ ਯੁੱਗ ਦੀ ਤੇਜ਼ ਰਫ਼ਤਾਰ ਵਿੱਚ ਕਾਫ਼ੀ ਘੱਟ ਹੈ, ਪਰ ਮੈਂ ਸੰਤੁਸ਼ਟ ਹਾਂ ਕਿਉਂਕਿ ਸਾਡੇ ਵਾਲੀ ਉੱਬੜ -
ਖਾਬੜ ਸੜਕ ’ਤੇ ਟਰੈਫ਼ਿਕ ਵੀ ਘੱਟ ਹੀ ਹੁੰਦਾ ਹੈ। ਇਹ ਰਾਹ ਦੇ ਅੜਿੱਕੇ ਅਤੇ ਅੌਕੜਾਂ ਵਾਲਾ ਧੁਰਾ ਬਹੁਤ ਘੱਟ ਲੋਕਾਂ ਦੇ ਹਿੱਸੇ ਧੁਰੋਂ ਲਿਖਿਆ ਆਉਂਦਾ ਹੈ। ਤੁਹਾਡੇ ਸਹਿਯੋਗ ਸਦਕਾ ਅਸੀਂ ਅਗਾਂਹ ਭਵਿੱਖ ’ਚ ਵੀ ਇਸੇ ਸਿਦਕ, ਸਿਰੜ ਅਤੇ ਠਰੰ੍ਹਮੇ ਨਾਲ ਲੋਕਹਿੱਤਾਂ ਲਈ ਲਿਖਦੇ ਰਹਾਂਗੇ। ਉਹ ਸਮਾਜ ਦੇ ਸਥਾਪਿਤ ਹਿੱਸੇ ਜਾਂ ਬਹੁਗਿਣਤੀ ਲੋਕਾਈ ਨੂੰ ਭਾਵੇਂ ਰਾਸ ਨਾ ਆਵੇ। ਪਰ ਹਰ ਹੀਲੇ ਕਲਮ ਦਾ ਕਿਰਦਾਰ ਕਾਇਮ ਰੱਖਣ ਦਾ ਤਰੱਦਦ ਜਾਰੀ ਰਹੇਗਾ। ਲੋਕਪੱਖੀ ਭਾਵਨਾ ਅਤੇ ਬੁਲੰਦ ਸੋਚ ਨਾਲ ਸਿਰਜਿਆ ਇੱਕ-ਇੱਕ ਸ਼ਬਦ ਹਜ਼ਾਰਾਂ ਤਲਵਾਰਾਂ ਅਤੇ ਤੋਪਾਂ ’ਤੇ ਭਾਰੀ ਪੈਂਦਾ ਹੈ। ਇਹ ਗੱਲ ਸੱਤਾ ਦੇ ਸਹਾਰੇ ਅਤੇ ਮਹਿਲ ਮੁਨਾਰਿਆਂ ਦੇ ਪਰਛਾਵੇਂ ਹੇਠਾਂ ਭੁਲੇਖੇ ਪਾਉਂਦੇ ‘ਦਲਾਲਾਂ’ ਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਵਿਗਾਨੇ ਮੋਢਿਆਂ ਵਾਲਿਆਂ ਦੇ ਦੋ ਟੱਪ ਗਏ ਅਤੇ ਢਾਈ-ਪੌਨੇ ਤਿੰਨ ਰਹਿ ਗਏ। ਫਿਰ ਭੱਜੋਂਗੇ ਕਿੱਥੇ! ਕਿਉਂਕਿ ਸਪੱਸ਼ਟ ਅਤੇ ਜਾਗਦੀ ਕਲਮ ਦੇ ਕਦਮ ਮੱਠੇ ਪੈ ਸਕਦੇ ਹਨ, ਪਰ ਕਦੇ ਫਿੱਕੇ ਨਹੀਂ ਪੈਂਦੇ । ਇਕਬਾਲ ਸਿੰਘ ਸ਼ਾਂਤ
ਖਾਬੜ ਸੜਕ ’ਤੇ ਟਰੈਫ਼ਿਕ ਵੀ ਘੱਟ ਹੀ ਹੁੰਦਾ ਹੈ। ਇਹ ਰਾਹ ਦੇ ਅੜਿੱਕੇ ਅਤੇ ਅੌਕੜਾਂ ਵਾਲਾ ਧੁਰਾ ਬਹੁਤ ਘੱਟ ਲੋਕਾਂ ਦੇ ਹਿੱਸੇ ਧੁਰੋਂ ਲਿਖਿਆ ਆਉਂਦਾ ਹੈ। ਤੁਹਾਡੇ ਸਹਿਯੋਗ ਸਦਕਾ ਅਸੀਂ ਅਗਾਂਹ ਭਵਿੱਖ ’ਚ ਵੀ ਇਸੇ ਸਿਦਕ, ਸਿਰੜ ਅਤੇ ਠਰੰ੍ਹਮੇ ਨਾਲ ਲੋਕਹਿੱਤਾਂ ਲਈ ਲਿਖਦੇ ਰਹਾਂਗੇ। ਉਹ ਸਮਾਜ ਦੇ ਸਥਾਪਿਤ ਹਿੱਸੇ ਜਾਂ ਬਹੁਗਿਣਤੀ ਲੋਕਾਈ ਨੂੰ ਭਾਵੇਂ ਰਾਸ ਨਾ ਆਵੇ। ਪਰ ਹਰ ਹੀਲੇ ਕਲਮ ਦਾ ਕਿਰਦਾਰ ਕਾਇਮ ਰੱਖਣ ਦਾ ਤਰੱਦਦ ਜਾਰੀ ਰਹੇਗਾ। ਲੋਕਪੱਖੀ ਭਾਵਨਾ ਅਤੇ ਬੁਲੰਦ ਸੋਚ ਨਾਲ ਸਿਰਜਿਆ ਇੱਕ-ਇੱਕ ਸ਼ਬਦ ਹਜ਼ਾਰਾਂ ਤਲਵਾਰਾਂ ਅਤੇ ਤੋਪਾਂ ’ਤੇ ਭਾਰੀ ਪੈਂਦਾ ਹੈ। ਇਹ ਗੱਲ ਸੱਤਾ ਦੇ ਸਹਾਰੇ ਅਤੇ ਮਹਿਲ ਮੁਨਾਰਿਆਂ ਦੇ ਪਰਛਾਵੇਂ ਹੇਠਾਂ ਭੁਲੇਖੇ ਪਾਉਂਦੇ ‘ਦਲਾਲਾਂ’ ਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਵਿਗਾਨੇ ਮੋਢਿਆਂ ਵਾਲਿਆਂ ਦੇ ਦੋ ਟੱਪ ਗਏ ਅਤੇ ਢਾਈ-ਪੌਨੇ ਤਿੰਨ ਰਹਿ ਗਏ। ਫਿਰ ਭੱਜੋਂਗੇ ਕਿੱਥੇ! ਕਿਉਂਕਿ ਸਪੱਸ਼ਟ ਅਤੇ ਜਾਗਦੀ ਕਲਮ ਦੇ ਕਦਮ ਮੱਠੇ ਪੈ ਸਕਦੇ ਹਨ, ਪਰ ਕਦੇ ਫਿੱਕੇ ਨਹੀਂ ਪੈਂਦੇ । ਇਕਬਾਲ ਸਿੰਘ ਸ਼ਾਂਤ
27 February 2019
ਨਿਹਾਲਸਿੰਘ ਵਾਲਾ ਅਤੇ ਡੇਰਾ ਬਾਬਾ ਨਾਨਕ 'ਚ 'ਸਵਰਗਵਾਸੀ' ਨਾਇਬ ਤਹਿਸੀਲਦਾਰ ਕਰਿਆ ਕਰਨਗੇ ਰਜਿਸਟਰੀਆਂ
- ਜ਼ਮੀਨੀ ਹਿਸਾਬ ਕਿਤਾਬ ਰੱਖਣ ਵਾਲੇ ਪੰਜਾਬ ਰੈਵਿਨਿਊ ਵਿਭਾਗ ਦੇ ਆਪਣੇ ਖਾਤੇ ਵਿਗੜੇ
- ਰੈਵਿਨਿਊ ਵਿਭਾਗ ਪੰਜਾਬ ਨੇ 99 ਤਬਾਦਲਿਆਂ ਦੀ ਸੂਚੀ 'ਚ ਸ਼ਾਮਲ ਕੀਤੇ ਦੋ ਮ੍ਰਿਤਕ ਅਤੇ ਤਿੰਨ ਸੇਵਾਮੁਕਤ ਨਾਇਬ ਤਹਿਸੀਲਦਾਰ
ਇਕਬਾਲ ਸਿੰਘ ਸ਼ਾਂਤ
- ਰੈਵਿਨਿਊ ਵਿਭਾਗ ਪੰਜਾਬ ਨੇ 99 ਤਬਾਦਲਿਆਂ ਦੀ ਸੂਚੀ 'ਚ ਸ਼ਾਮਲ ਕੀਤੇ ਦੋ ਮ੍ਰਿਤਕ ਅਤੇ ਤਿੰਨ ਸੇਵਾਮੁਕਤ ਨਾਇਬ ਤਹਿਸੀਲਦਾਰ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ: ਲੋਕਾਂ ਦੇ ਜ਼ਮੀਨੀ ਹਿਸਾਬ ਕਿਤਾਬ ਰੱਖਣ ਵਾਲੇ ਪੰਜਾਬ ਰੈਵਿਨਿਊ ਵਿਭਾਗ ਦੇ ਆਪਣੇ ਖਾਤੇ ਵਿਗੜੇ ਪਏ ਹਨ। ਵਿਭਾਗ ਨੇ 99 ਨਾਇਬ ਤਹਿਸੀਲਦਾਰਾਂ ਦੇ ਤਬਾਦਲਿਆਂ ਵਿੱਚ ਦੋ ਮ੍ਰਿਤਕ ਅਤੇ ਤਿੰਨ ਸੇਵਾਮੁਕਤ ਨਾਇਬ ਤਹਿਸੀਲਦਾਰਾਂ ਨੂੰ ਹੀ ਨਵੇਂ ਸਟੇਸ਼ਨਾਂ 'ਤੇ ਤਬਦੀਲ ਕਰਕੇ ਤਾਇਨਾਤ ਕਰ ਦਿੱਤਾ। ਵਿਭਾਗੀ ਨਿਕੰਮੇਪਨ ਨੂੰ ਤਬਾਦਲਾ ਸੂਚੀ ਵਿੱਚ ਦਰਜ ਪਹਿਲਾਂ ਨਾਂਅ ਹੀ ਉਜਾਗਰ ਕਰਦਾ ਜਿਸ ਵਿੱਚ ਪਹਿਲੇ ਨੰਬਰ 'ਤੇ ਦਰਜ ਨਾਇਬ ਤਹਿਸੀਲਦਾਰ ਨਰਿੰਦਰ ਕੁਮਾਰ ਦਾ ਜਨਵਰੀ 2019 ਵਿੱਚ ਸਵਰਗਵਾਸ ਹੋ ਚੁੱਕਿਆ ਹੈ। ਜਦੋਂਕਿ ਵਿਭਾਗ ਨੇ ਉਨ•ਾਂ ਦਾ ਤਬਾਦਲਾ
ਫਿਰੋਜ਼ਪੁਰ ਤੋਂ ਮੋਗਾ ਜ਼ਿਲ•ਾ ਦੇ ਨਿਹਾਲਸਿੰਘ ਵਾਲਾ ਵਿਖੇ ਕਰ ਦਿੱਤਾ। ਇਸਦੇ ਇਲਾਵਾ ਤਬਾਦਲਾ ਸੂਚੀ ਵਿੱਚ 74 ਨੰਬਰ 'ਤੇ ਦਰਜ ਨਾਇਬ ਤਹਿਸੀਲਦਾਰ ਗੁਰਵਿੰਦਰ ਸਿੰਘ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ। ਉਨ•ਾਂ ਨੂੰ ਭਿੱਖੀਵਿੰਡ ਤੋਂ ਡੇਰਾ ਬਾਬਾ ਨਾਨਕ ਲਗਾਇਆ ਗਿਆ ਹੈ।
ਇਸਦੇ ਇਲਾਵਾ ਸੂਚੀ ਵਿੱਚ ਨੌਵੇਂ ਨੰਬਰ 'ਤੇ ਦਰਜ ਅਸ਼ੋਕ ਕੁਮਾਰ ਨੂੰ ਫਾਜਿਲਕਾ ਤੋਂ ਬਾਘਾਪੁਰਾਣਾ ਲਗਾਇਆ ਗਿਆ ਹੈ। ਜਦੋਂਕਿ ਅਸ਼ੋਕ ਕੁਮਾਰ ਨਾਇਬ ਤਹਿਸੀਲਦਾਰ ਬੀਤੀ 31 ਦਸੰਬਰ 2018 ਨੂੰ ਹੀ ਫਾਜਿਲਕਾ ਤੋਂ ਸੇਵਾਮੁਕਤ ਹੋ ਚੁੱਕੇ ਹਨ। ਇੱਕ ਹੋਰ ਜਾਣਕਾਰੀ ਅਨੁਸਾਰ ਪਿਛਲੇ ਵਰ•ੇ 2018 'ਚ ਸੇਵਾਮੁਕਤ ਹੋ ਚੁੱਕੇ ਬਖ਼ਸ਼ੀਸ਼ ਸਿੰਘ ਨੂੰ ਤਬਾਦਲਾ ਸੂਚੀ 'ਚ 96 ਨੰਬਰ 'ਤੇ ਹਾਜੀਪਰ ਤੋਂ ਨੌਸ਼ਹਿਰਾ ਪੰਨੂਆ ਲਗਾਇਆ ਦਰਸਾਇਆ ਗਿਆ ਹੈ। ਇਸ ਕਾਰਗੁਜਾਰੀ ਤੋਂ ਜਾਪਦਾ ਹੈ ਕਿ ਲਗਪਗ ਸੌ ਫੀਸਦੀ ਕੰਪਿਊਟਰਾਇਜ਼ਡ ਹੋ ਚੁੱਕਿਆ ਰੈਵਿਨਿਊ ਵਿਭਾਗ ਅਜੇ ਬਾਬਾ ਆਦਮ ਦੇ ਜ਼ਮਾਨੇ ਵਿੱਚ ਕੀੜੀ ਚਾਲ ਚੱਲ ਰਿਹਾ ਹੈ। ਜਿਸਨੂੰ ਆਪਣੇ ਫੌਤ ਅਤੇ ਸੇਵਾਮੁਕਤ ਅਧਿਕਾਰੀਆਂ ਅਧਿਕਾਰੀਆਂ ਅੰਕੜੇ ਸਹੇਜਣ ਦਾ ਜੁਗਾੜ ਨਹੀਂ ਹੈ। ਫਾਜਿਲਕਾ ਤੋਂ ਸੇਵਾਮੁਕਤ ਨਾਇਬਤਹਿਸੀਲਦਾਰ ਅਸ਼ੋਕ ਕੁਮਾਰ ਨੇ ਆਖਿਆ ਕਿ ਉਹ 31 ਦਸੰਬਰ 2018 ਨੂੰ ਸੇਵਾਮੁਕਤ ਹੋ ਗਏ ਸਨ ਅਤੇ ਉਨ•ਾਂ ਦੀ ਜਗ•ਾ ਅਜੇ ਵੀ ਖਾਲੀ ਪਈ ਹੈ। ਸੂਚੀ ਵਿੱਚ ਨੰਬਰ 35 'ਤੇ ਤਬਦੀਲ ਕੀਤੇ ਗਏ ਜੌਹਰੀ ਰਾਮ ਵੀ ਬਕਾਇਦਾ ਸੇਵਾਮੁਕਤ ਹੈ। ਤਬਾਦਲਾ ਸੂਚੀ ਵਿੱਚ ਅਜਿਹਾ ਤਕਨੀਕੀ ਖਾਮੀ ਕਰਕੇ ਹੋਇਆ ਹੈ। ਇਹ ਆਮ ਗੱਲ ਹੈ ਵਿਭਾਗ ਉਸਨੂੰ ਦਰੁੱਸਤ ਕਰ ਦੇਵੇਗਾ। ਇਸ ਬਾਰੇ ਪੰਜਾਬ ਦੇ ਰੈਵਿਨਿਊ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦਾ ਕਹਿਣਾ ਸੀ ਕਿ ਨਹੀਂ-ਨਹੀਂ ਤੁਹਾਨੂੰ ਕੋਈ ਭੁਲੇਖਾ ਪਿਆ ਹੈ। ਤੁਹਾਨੂੰ ਕਿਸੇ ਨੇ ਗਲਤ ਦੱਸਿਆ ਹੈ। ਇਹ ਮਤਲਬ ਹੀ ਨਹੀਂ। ਡਿਪਾਰਟਮੈਂਟ ਵਿੱਚ ਇੱਦਾਂ ਥੋੜ•ੀ ਹੋ ਸਕਦਾ ਹੈ। ਕਈ ਵਾਰ ਇੱਕ ਨਾਂਅ ਵਾਲੇ ਕਈ-ਕਈ ਅਧਿਕਾਰੀ ਹੁੰਦੇ ਹਨ। ਸ੍ਰੀ ਸਰਕਾਰੀਆ ਨੇ ਆਖਿਆ ਕਿ ਫਿਰ ਵੀ ਮੈਂ ਚੈੱਕ ਕਰਦਾ ਹਾਂ। ਫਿਰੋਜ਼ਪੁਰ ਤੋਂ ਮੋਗਾ ਜ਼ਿਲ•ਾ ਦੇ ਨਿਹਾਲਸਿੰਘ ਵਾਲਾ ਵਿਖੇ ਕਰ ਦਿੱਤਾ। ਇਸਦੇ ਇਲਾਵਾ ਤਬਾਦਲਾ ਸੂਚੀ ਵਿੱਚ 74 ਨੰਬਰ 'ਤੇ ਦਰਜ ਨਾਇਬ ਤਹਿਸੀਲਦਾਰ ਗੁਰਵਿੰਦਰ ਸਿੰਘ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ। ਉਨ•ਾਂ ਨੂੰ ਭਿੱਖੀਵਿੰਡ ਤੋਂ ਡੇਰਾ ਬਾਬਾ ਨਾਨਕ ਲਗਾਇਆ ਗਿਆ ਹੈ।
22 February 2019
ਬਾਬਾ ਨਾਨਕ ਦੇ ਚਰਨ ਛੋਹ ਵਾਲੇ 41 ਪਿੰਡ ਹੋਣਗੇ 'ਨਿਹਾਲ'
ਬੁਲੰਦ ਸੋਚ ਬਿਊਰੋ
ਚੰਡੀਗੜ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਿਤ ਤਿਆਰੀਆਂ ਦੀ ਪ੍ਰਗਤੀ ਦਾ ਖੁਦ ਨਿੱਜੀ ਤੌਰ ’ਤੇ ਹਰ ਪੰਦਰਾ ਦਿਨਾਂ ਬਾਅਦ ਜਾਇਜ਼ਾ ਲਿਆ ਕਰਨਗੇ । ਇਸ ਮਹਾਨ ਸਮਾਰੋਹ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਉਨਾਂ ਨੇ ਕਿਹਾ ਕਿ ਉਹ ਇਸ ਮਕਸਦ ਲਈ ਹਰੇਕ ਮਹੀਨੇ ਦੀ ਪਹਿਲੀ ਅਤੇ 15 ਤਰੀਕ ਨੂੰ ਮੀਟਿੰਗ ਸੱਦਣਗੇ । ਮੁੱਖ ਮੰਤਰੀ ਨੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ
ਆਧਾਰਿਤ ਕੈਬਨਿਟ ਸਬ ਕਮੇਟੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰੋਜ਼ਮਰਾ ਦੇ ਆਧਾਰ ’ਤੇ ਪ੍ਰਗਤੀ ’ਤੇ ਨਿਗਰਾਨੀ ਰੱਖਣ ਅਤੇ ਉਨਾਂ ਨੂੰ ਲਗਾਤਾਰ ਇਸ ਬਾਰੇ ਜਾਣਕਾਰੀ ਦੇਣ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਮੁੱਖ ਸਮਾਰੋਹ 12 ਨਵੰਬਰ, 2019 ਨੂੰ ਸੁਲਤਾਨਪੁਰ ਲੋਧੀ ਵਿੱਚ ਆਯੋਜਿਤ ਕਰਵਾਇਆ ਜਾਵੇਗਾ ਜਿਥੇ ਗੁਰੂ ਜੀ ਨੇ ਆਪਣੇ ਜੀਵਨ ਦੇ ਤਕਰੀਬਨ 18 ਸਾਲ ਗੁਜਾਰੇ ਸਨ। ਉਨਾਂ ਨੇ ਸੁਲਤਾਨਪੁਰ ਲੋਧੀ ਵਿਖੇ ਬੇਬੇ ਨਾਨਕੀ ਸਰਕਾਰੀ ਕਾਲਜ (ਲੜਕੀਆਂ) ਸ਼ੁਰੂ ਕਰਨ ਲਈ ਵੀ ਪ੍ਰਵਾਨਗੀ ਦੇ ਦਿੱਤੀ ਜੋ ਕਿ ਪਹਿਲਾਂ ਹੀ ਗੂਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ ਕੈਂਪਸ ਫੱਤੂ ਢੀਂਗਾ ਵਿਖੇ ਯੂਨੀਵਰਸਿਟੀ ਦੇ ਅੰਗ ਵਜੋਂ ਮੌਜੂਦ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਇਸ ਅਤਿਆਧੁਨਿਕ ਰਿਜਨਲ ਸੈਂਟਰ ਨੂੰ ਆਪਣੇ ਹੱਥ ਵਿੱਚ ਲੈਣ ਤਾਂ ਜੋ ਮੌਜੂਦਾ ਅਕਾਦਮਿਕ ਸੈਸ਼ਨ ਤੋਂ ਕਲਾਸਾਂ ਸ਼ੁਰੂ ਹੋ ਸਕਣ। ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੂਹ ਪ੍ਰਾਪਤ 41 ਪਿੰਡਾਂ ਦੇ ਵਿਕਾਸ ਦੀ ਯੋਜਨਾ ਹੇਠ ਪਹਿਲੇ ਪੜਾਅ ਵਿੱਚ ਹਰੇਕ ਪਿੰਡ ਲਈ ਘੱਟੋ-ਘੱਟ 20-25 ਲੱਖ ਰੁਪਏ ਦੇ ਫੰਡ ਪ੍ਰਵਾਨ ਕਰਨ ਲਈ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਆਖਿਆ ਹੈ। ਮੁੱਖ ਮੰਤਰੀ ਨੇ ਇਨਾਂ ਸਮਾਰੋਹਾਂ ਵਿੱਚ ਸ਼ਾਮਲ ਹੋਣ ਲਈ ਉਘੇ ਅਕਾਦਮੀਸ਼ਨਾਂ, ਉਘੀ ਸ਼ਖਸ਼ੀਅਤਾਂ, ਸਿਆਸਤਦਾਨਾਂ, ਧਾਰਮਿਕ ਸਖਸ਼ੀਅਤਾਂ ਅਤੇ ਦੂਨੀਆਂ ਭਰ ਵਿੱਚ ਵਸਦੇ ਉੱਘੇ ਪੰਜਾਬੀਆਂ ਨੂੰ ਸੱਦਾ ਭੇਜਣ ਵਾਸਤੇ ਸਭਿਆਚਾਰ ਮਾਮਲਿਆਂ ਅਤੇ ਸੈਰ ਸਪਾਟਾ ਵਿਭਾਗ ਨੂੰ ਆਖਿਆ ਹੈ। ਉਨਾਂ ਨੇ ਇਤਿਹਾਸਕ ਸੁਲਤਾਨਪੁਰ ਲੋਧੀ ਗੁਰਦੁਵਾਰਾ ਵਿੱਖੇ ਨਤਮਸਤਕ ਹੋਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਪੂਰੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਲਈ ਵਧੀਕ ਮੁੱਖ ਸਕੱਤਰ ਗ੍ਰਹਿ ਨੂੰ ਨਿਰਦੇਸ਼ ਦਿੱਤੇ ਹਨ। ਵਧੀਕ ਮੁੱਖ ਸਕੱਤਰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਨੇ ਮੀਟਿੰਗ ਦੌਰਾਨ ਦੱਸਿਆ ਕਿ ਜਿਸ ਫਰਮ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 300ਵੇਂ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਵਿਖੇ ਟੈਂਟ ਸਿਟੀ ਤਿਆਰ ਕੀਤੀ ਸੀ ਉਸ ਦੀਆਂ ਸੇਵਾਵਾਂ ਹੀ ਸੁਲਤਾਨਪੁਰ ਲੋਧੀ ਦੇ ਆਲੇ-ਦੁਆਲੇ ਵੱਖ ਵੱਖ ਥਾਵਾਂ ’ਤੇ ਟੈਂਟਾਂ ਵਾਲੀ ਰਿਹਾਇਸ਼ ਦਾ ਪ੍ਰਬੰਧ ਕਰਨ ਲਈ ਲਈਆਂ ਗਈਆਂ ਹਨ। ਇਹ ਤਕਰੀਬਨ 25 ਹਜ਼ਾਰ ਤੋਂ 30 ਹਜ਼ਾਰ ਲੋਕਾਂ ਲਈ ਕੀਤਾ ਜਾਵੇਗਾ ਜੋ ਤਕਰੀਬਨ 40000 ਲੋਕਾਂ ਤੱਕ ਵਧਾਇਆ ਜਾ ਸਕਦਾ ਹੈ। ਮੀਟਿੰਗ ਦੌਰਾਨ ਸੁਲਤਾਲਪੁਰ ਲੋਧੀ ਵਿਖੇ ਇਤਿਹਾਸਕ ਸਮਾਰਕਾਂ ਦੀ ਸੰਭਾਲ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਜਿਸਦੇ ਵਾਸਤੇ ਸੱਭਿਆਚਾਰ ਮਾਮਲਿਆਂ ਦੇ ਵਿਭਾਗ ਵੱਲੋਂ ਪਹਿਲਾਂ ਹੀ ਟੈਂਡਰ ਜਾਰੀ ਕੀਤੇ ਗਏ ਹਨ ਅਤੇ ਇਹ ਕੰਮ 30 ਸਤੰਬਰ, 2019 ਤੱਕ ਮੁਕੰਮਲ ਹੋ ਜਾਵੇਗਾ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਗੁਰੂ ਨਾਨਕ ਮਾਰਗ ਦੀ ਸ਼ਨਾਖਤ ਕਰਨ ਸਬੰਧੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਮੁੱਖ ਮੰਤਰੀ ਨੇ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ ਵਾਇਆ ਢਿਲਵਾਂ, ਰਈਆ, ਬਾਬਾ ਬਕਾਲਾ, ਚੌਂਕ ਮਹਿਤਾ ਦੇ ਰੂਟ ਨੂੰ ਵਿਕਸਿਤ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ ਜਿਸਦੇ ਉੱਤੇ ‘ਵਿਆਹ ਬਾਬੇ ਨਾਨਕ ਦਾ’ ਦੇ ਪਵਿੱਤਰ ਮੌਕੇ ਸਲਾਨਾ ਨਗਰ ਕੀਰਤਨ ਕਰਾਇਆ ਜਾਂਦਾ ਹੈ।
ਆਧਾਰਿਤ ਕੈਬਨਿਟ ਸਬ ਕਮੇਟੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰੋਜ਼ਮਰਾ ਦੇ ਆਧਾਰ ’ਤੇ ਪ੍ਰਗਤੀ ’ਤੇ ਨਿਗਰਾਨੀ ਰੱਖਣ ਅਤੇ ਉਨਾਂ ਨੂੰ ਲਗਾਤਾਰ ਇਸ ਬਾਰੇ ਜਾਣਕਾਰੀ ਦੇਣ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਮੁੱਖ ਸਮਾਰੋਹ 12 ਨਵੰਬਰ, 2019 ਨੂੰ ਸੁਲਤਾਨਪੁਰ ਲੋਧੀ ਵਿੱਚ ਆਯੋਜਿਤ ਕਰਵਾਇਆ ਜਾਵੇਗਾ ਜਿਥੇ ਗੁਰੂ ਜੀ ਨੇ ਆਪਣੇ ਜੀਵਨ ਦੇ ਤਕਰੀਬਨ 18 ਸਾਲ ਗੁਜਾਰੇ ਸਨ। ਉਨਾਂ ਨੇ ਸੁਲਤਾਨਪੁਰ ਲੋਧੀ ਵਿਖੇ ਬੇਬੇ ਨਾਨਕੀ ਸਰਕਾਰੀ ਕਾਲਜ (ਲੜਕੀਆਂ) ਸ਼ੁਰੂ ਕਰਨ ਲਈ ਵੀ ਪ੍ਰਵਾਨਗੀ ਦੇ ਦਿੱਤੀ ਜੋ ਕਿ ਪਹਿਲਾਂ ਹੀ ਗੂਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ ਕੈਂਪਸ ਫੱਤੂ ਢੀਂਗਾ ਵਿਖੇ ਯੂਨੀਵਰਸਿਟੀ ਦੇ ਅੰਗ ਵਜੋਂ ਮੌਜੂਦ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਇਸ ਅਤਿਆਧੁਨਿਕ ਰਿਜਨਲ ਸੈਂਟਰ ਨੂੰ ਆਪਣੇ ਹੱਥ ਵਿੱਚ ਲੈਣ ਤਾਂ ਜੋ ਮੌਜੂਦਾ ਅਕਾਦਮਿਕ ਸੈਸ਼ਨ ਤੋਂ ਕਲਾਸਾਂ ਸ਼ੁਰੂ ਹੋ ਸਕਣ। ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੂਹ ਪ੍ਰਾਪਤ 41 ਪਿੰਡਾਂ ਦੇ ਵਿਕਾਸ ਦੀ ਯੋਜਨਾ ਹੇਠ ਪਹਿਲੇ ਪੜਾਅ ਵਿੱਚ ਹਰੇਕ ਪਿੰਡ ਲਈ ਘੱਟੋ-ਘੱਟ 20-25 ਲੱਖ ਰੁਪਏ ਦੇ ਫੰਡ ਪ੍ਰਵਾਨ ਕਰਨ ਲਈ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਆਖਿਆ ਹੈ। ਮੁੱਖ ਮੰਤਰੀ ਨੇ ਇਨਾਂ ਸਮਾਰੋਹਾਂ ਵਿੱਚ ਸ਼ਾਮਲ ਹੋਣ ਲਈ ਉਘੇ ਅਕਾਦਮੀਸ਼ਨਾਂ, ਉਘੀ ਸ਼ਖਸ਼ੀਅਤਾਂ, ਸਿਆਸਤਦਾਨਾਂ, ਧਾਰਮਿਕ ਸਖਸ਼ੀਅਤਾਂ ਅਤੇ ਦੂਨੀਆਂ ਭਰ ਵਿੱਚ ਵਸਦੇ ਉੱਘੇ ਪੰਜਾਬੀਆਂ ਨੂੰ ਸੱਦਾ ਭੇਜਣ ਵਾਸਤੇ ਸਭਿਆਚਾਰ ਮਾਮਲਿਆਂ ਅਤੇ ਸੈਰ ਸਪਾਟਾ ਵਿਭਾਗ ਨੂੰ ਆਖਿਆ ਹੈ। ਉਨਾਂ ਨੇ ਇਤਿਹਾਸਕ ਸੁਲਤਾਨਪੁਰ ਲੋਧੀ ਗੁਰਦੁਵਾਰਾ ਵਿੱਖੇ ਨਤਮਸਤਕ ਹੋਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਪੂਰੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਲਈ ਵਧੀਕ ਮੁੱਖ ਸਕੱਤਰ ਗ੍ਰਹਿ ਨੂੰ ਨਿਰਦੇਸ਼ ਦਿੱਤੇ ਹਨ। ਵਧੀਕ ਮੁੱਖ ਸਕੱਤਰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਨੇ ਮੀਟਿੰਗ ਦੌਰਾਨ ਦੱਸਿਆ ਕਿ ਜਿਸ ਫਰਮ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 300ਵੇਂ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਵਿਖੇ ਟੈਂਟ ਸਿਟੀ ਤਿਆਰ ਕੀਤੀ ਸੀ ਉਸ ਦੀਆਂ ਸੇਵਾਵਾਂ ਹੀ ਸੁਲਤਾਨਪੁਰ ਲੋਧੀ ਦੇ ਆਲੇ-ਦੁਆਲੇ ਵੱਖ ਵੱਖ ਥਾਵਾਂ ’ਤੇ ਟੈਂਟਾਂ ਵਾਲੀ ਰਿਹਾਇਸ਼ ਦਾ ਪ੍ਰਬੰਧ ਕਰਨ ਲਈ ਲਈਆਂ ਗਈਆਂ ਹਨ। ਇਹ ਤਕਰੀਬਨ 25 ਹਜ਼ਾਰ ਤੋਂ 30 ਹਜ਼ਾਰ ਲੋਕਾਂ ਲਈ ਕੀਤਾ ਜਾਵੇਗਾ ਜੋ ਤਕਰੀਬਨ 40000 ਲੋਕਾਂ ਤੱਕ ਵਧਾਇਆ ਜਾ ਸਕਦਾ ਹੈ। ਮੀਟਿੰਗ ਦੌਰਾਨ ਸੁਲਤਾਲਪੁਰ ਲੋਧੀ ਵਿਖੇ ਇਤਿਹਾਸਕ ਸਮਾਰਕਾਂ ਦੀ ਸੰਭਾਲ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਜਿਸਦੇ ਵਾਸਤੇ ਸੱਭਿਆਚਾਰ ਮਾਮਲਿਆਂ ਦੇ ਵਿਭਾਗ ਵੱਲੋਂ ਪਹਿਲਾਂ ਹੀ ਟੈਂਡਰ ਜਾਰੀ ਕੀਤੇ ਗਏ ਹਨ ਅਤੇ ਇਹ ਕੰਮ 30 ਸਤੰਬਰ, 2019 ਤੱਕ ਮੁਕੰਮਲ ਹੋ ਜਾਵੇਗਾ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਗੁਰੂ ਨਾਨਕ ਮਾਰਗ ਦੀ ਸ਼ਨਾਖਤ ਕਰਨ ਸਬੰਧੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਮੁੱਖ ਮੰਤਰੀ ਨੇ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ ਵਾਇਆ ਢਿਲਵਾਂ, ਰਈਆ, ਬਾਬਾ ਬਕਾਲਾ, ਚੌਂਕ ਮਹਿਤਾ ਦੇ ਰੂਟ ਨੂੰ ਵਿਕਸਿਤ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ ਜਿਸਦੇ ਉੱਤੇ ‘ਵਿਆਹ ਬਾਬੇ ਨਾਨਕ ਦਾ’ ਦੇ ਪਵਿੱਤਰ ਮੌਕੇ ਸਲਾਨਾ ਨਗਰ ਕੀਰਤਨ ਕਰਾਇਆ ਜਾਂਦਾ ਹੈ।
ਪ੍ਰਮੁੱਖ ਸਕੱਤਰ ਟਰਾਂਸਪੋਰਟ ਨੇ ਮੀਟਿੰਗ ਦੌਰਾਨ ਦੱਸਿਆ ਕਿ ਵਿਭਾਗ ਦੇਸ਼ ਭਰ ਤੋਂ ਪੰਜਾਬ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਵਾਸਤੇ ਰੇਲਵੇ ਵਿਭਾਗ ਨਾਲ ਲਗਾਤਾਰ ਸੰਪਰਕ ਵਿੱਚ ਹੈ। ਮੁੱਖ ਮੰਤਰੀ ਨੇ ਇਸ ਪਵਿੱਤਰ ਮੌਕੇ ਮੈਟਲਜ ਐਂਡ ਮਿਨਰਲਜ਼ ਟ੍ਰੇਡਿੰਗ ਕਾਰਪੋਰੇਸ਼ਨ ਆਫ ਇੰਡੀਆ ਦੇ ਰਾਹੀਂ 5 ਗ੍ਰਾਮ ਦਾ ਸੋਨੇ ਅਤੇ 50 ਗ੍ਰਾਮ ਦਾ ਚਾਂਦੀ ਦਾ ਯਾਦਗਾਰੀ ਸਿੱਕੇ ਦੇ ਵਾਸਤੇ ਪੰਜਾਬ ਰਾਜ ਉਦਯੋਗ ਅਤੇ ਬਰਾਮਦ ਕਾਰਪੋਰੇਸ਼ਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਵਧੀਕ ਮੁੱਖ ਸਕੱਤਰ ਜੰਗਲਾਤ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸੂਬੇ ਦੇ ਹਰੇਕ ਪਿੰਡ ਵਿੱਚ 550 ਪੌਦੇ ਲਾਉਣ ਦੀ ਪ੍ਰਕਿਰਿਆ 30 ਸਤੰਬਰ, 2019 ਤੱਕ ਮੁਕੰਮਲ ਹੋ ਜਾਵੇਗੀ। ਸੂਬੇ ਦੇ ਜੰਗਲਾਤ ਵਿਭਾਗ ਵੱਲੋਂ ਕੁੱਲ 75 ਲੱਖ ਪੌਦੇ ਮੁਹਈਆ ਕਰਵਾਏ ਜਾਣਗੇ ਅਤੇ ਜਿਨਾਂ ਥਾਵਾਂ ’ਤੇ ਇਹ ਪੌਦੇ ਲਾਏ ਜਾਣੇ ਹਨ ਉਹ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਮਨਰੇਗਾ ਸਕੀਮ ਹੇਠ ਮੁਹਈਆ ਕਰਵਾਇਆ ਜਾਵੇਗਾ। ਪ੍ਰਮੁੱਖ ਸਕੱਤਰ ਪੀ.ਡਬਲਯੂ.ਡੀ (ਬੀ ਐਂਡ ਆਰ) ਨੇ ਦੱਸਿਆ ਕਿ ਸੁਲਤਾਨਪੁਰ ਲੋਧੀ-ਫੱਤੂ ਢੀਂਗਾ ਸੜਕ ’ਤੇ ਗੁਰਦਆਰਾ ਬੇਰ ਸਾਹਿਬ ਨੇੜੇ ਕਾਲੀ ਬੇਈਂ ’ਤੇ 2 ਨਵੇਂ ਪੁਲ ਅਤੇ 2 ਨਵੇਂ ਪੈਦਲ ਲੰਘਣ ਵਾਲਿਆਂ ਲਈ ਪੁਲ ਤੋਂ ਇਲਾਵਾ ਸੜਕਾਂ ਨੂੰ ਚੌੜਾ ਕਰਨਾ ਅਤੇ ਮਜ਼ਬੂਤ ਬਣਾਉਣ ਦਾ ਕੰਮ 9.44 ਕਰੋੜ ਰੁਪਏ ਦੀ ਲਾਗਤ ਨਾਲ ਸਮੇਂ ਸਿਰ ਮੁਕੰਮਲ ਕਰ ਲਿਆ ਜਾਵੇਗਾ।
ਸੁਲਤਾਨਪੁਰ ਲੋਧੀ ਦੇ ਕੋਲੋਂ ਲੰਘਦੀ ਕਾਲੀ ਬੇਈਂ ਦੇ ਇੱਕ ਹਿੱਸੇ ’ਤੇ ਪੱਥਰ ਲਾਉਣ ਦੇ ਸਬੰਧ ਵਿੱਚ ਜਲ ਸ੍ਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਕਾਰ ਸੇਵਾ ਦੇ ਰਾਹੀਂ ਇਸ ਪ੍ਰਾਜੈਕਟ ਉਪਰ ਕੰਮ ਛੇਤੀ ਹੀ ਸ਼ੁਰੂ ਕੀਤਾ ਜਾਵੇਗਾ। ਇਹ ਕੰਮ ਉੱਘੇ ਵਾਤਾਵਰਣ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਸ਼ੁਰੂ ਕੀਤਾ ਜਾਵੇਗਾ। ਇਸ ਦੇ ਵਾਸਤੇ 3.86 ਕਰੋੜ ਰੁਪਏ ਦੀ ਸਮੱਗਰੀ ਵਿਭਾਗ ਵੱਲੋਂ ਸਪਲਾਈ ਕੀਤੀ ਜਾਵੇਗੀ। ਮੀਟਿੰਗ ਦੌਰਾਨ ਇਹ ਵੀ ਦੱਸਿਆ ਕਿ ਸੁਰਜੀਤ ਪਾਤਰ ਦੀ ਅਗਵਾਈ ਵਿੱਚ ਗਠਿਤ ਕੀਤੀ ਇਕ ਸਬ-ਕਮੇਟੀ ਨੇ ਪਹਿਲਾਂ ਹੀ ਪੰਜਾਬੀ, ਹਿੰਦੀ ਅਤੇ ਅੰਗਰੇਜੀ ਵਿੱਚ ਕਾਫੀ ਟੇਬਲ ਬੁੱਕ ਪ੍ਰਕਾਸ਼ਿਤ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਨੂੰ ਛੇਤੀ ਹੀ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਇਸੇ ਤਰਾਂ ਹੀ ਗੁਰੂ ਨਾਨਕ ਦੇਵ ਜੀ ਬਾਰੇ ਦੋ ਕਿਤਾਬਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ ਅਤੇ ਇੱਕ ਹੋਰ ਕਿਤਾਬ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੰਜਾਬੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਹ ਪੁਸਤਕਾਂ 20 ਜੂਨ, 2019 ਤੱਕ ਤਿਆਰ ਹੋ ਜਾਣਗੀਆਂ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਦਿਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਉੱਚ ਸਿੱਖਿਆ ਮੰਤਰੀ ਰਜੀਆ ਸੁਲਤਾਨਾ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ, ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ, ਐਮ ਪੀ ਗੁਰਦਾਸਪੁਰ ਸੁਨੀਲ ਜਾਖੜ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਿਧਾਇਕ ਸੁਲਤਾਨਪੁਰ ਲੋਧੀ, ਨਵਤੇਜ ਸਿੰਘ ਚੀਮਾ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਡੀ.ਜੀ.ਪੀ. ਦਿਨਕਰ ਗੁਪਤਾ, ਏਸੀਐਸ ਗ੍ਰਹਿ ਨਿਰਮਲ ਸਿੰਘ ਕਲਸੀ, ਏਸੀਐਸ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਵਿਨੀ ਮਹਾਜਨ, ਏਸੀਐਸ ਜੰਗਲਾਤ ਰੋਸ਼ਨ ਸੁੰਕਾਰੀਆ, ਪ੍ਰਮੁੱਖ ਸਕੱਤਰ ਵਿੱਤ ਅਨਿਰੁੱਧ ਤਿਵਾੜੀ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਏ.ਵੇਨੂ ਪ੍ਰਸਾਦ, ਪ੍ਰਮੁੱਖ ਸਕੱਤਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਅਨੁਰਾਗ ਵਰਮਾ ਅਤੇ ਡਿਪਟੀ ਕਮਿਸਨਰ ਕਪੂਰਥਲਾ ਡੀ.ਪੀ.ਐਸ ਖਬਰਬੰਦਾ ਹਾਜ਼ਰ ਸਨ।
21 February 2019
ਪੰਜਾਬ ਵਿੱਚ 2140 ਧੋਖੇਬਾਜ਼ ਟਰੈਵਲ ਏਜੰਟ ਕਾਨੂੰਨੀ ਸਿਕੰਜੇ ’ਚ ਫਸੇ
ਬੁਲੰਦ ਸੋਚ ਬਿਊਰੋ
ਚੰਡੀਗੜ: ਪੰਜਾਬ ਸਰਕਾਰ ਨੇ ਮਾਰਚ, 2017 ਵਿੱਚ ਸੱਤਾ ’ਚ ਆਉਣ ਤੋਂ ਬਾਅਦ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਵੱਖ-ਵੱਖ ਐਕਟਾਂ ਅਧੀਨ 2140 ਕੇਸ ਦਰਜ ਕੀਤੇ ਹਨ। ਇਹ ਖੁਲਾਸਾ ਅੱਜ ਇੱਥੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਮੁੱਖ ਮੰਤਰੀ ਦੀ ਤਰਫੋਂ ਵਿਧਾਇਕ ਕੰਵਰ ਸੰਧੂ ਵੱਲੋਂ ਲਿਆਂਦੇ ਧਿਆਨ ਦਿਵਾੳੂ ਮਤੇ ਦੇ ਜਵਾਬ ਵਿੱਚ ਕੀਤਾ। ਇਨਾਂ 2140 ਮਾਮਲਿਆਂ ਵਿੱਚੋਂ ਆਈ.ਪੀ.ਸੀ. ਦੀ ਧਾਰਾ 420 ਤਹਿਤ 1107 ਕੇਸ, ਦਾ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ-2014 ਤਹਿਤ 528 ਅਤੇ ਇਮੀਗ੍ਰੇਸ਼ਨ ਐਕਟ-1983 ਤਹਿਤ 505 ਕੇਸ ਦਰਜ ਕੀਤੇ ਗਏ ਹਨ। ਸ੍ਰੀ ਬ੍ਰਹਮ ਮਹਿੰਦਰਾ ਨੇ ਸਦਨ ਨੂੰ ਦੱਸਿਆ ਕਿ ਹਾਲ ਹੀ ਵਿੱਚ ਕਪੂਰਥਲਾ ਜ਼ਿਲੇ ਦੇ ਚਾਰ ਨੌਜਵਾਨਾਂ ਜਿਨਾਂ ਨੂੰ ਧੋਖਾਧੜੀ ਨਾਲ ਟਰੈਵਲ ਏਜੰਟਾਂ ਦੇ ਇਕ ਗਰੁੱਪ ਨੇ ਆਰਮੀਨੀਆ ਭੇਜ ਦਿੱਤਾ ਸੀ, ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ-2012 ਦੇ ਤਹਿਤ ਤਿੰਨ ਟਰੈਵਲ ਏਜੰਟਾਂ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ ਅਤੇ ਬਾਕੀਆਂ ਨੂੰ ਛੇਤੀ ਹੀ ਫੜ ਲਿਆ ਜਾਵੇਗਾ। ਉਨਾਂ ਦੱਸਿਆ ਕਿ ਇਨਾਂ ਏਜੰਟਾਂ ਨੂੰ ਗਿ੍ਰਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਲੁਕ ਆੳੂਟ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਇਹ ਸਾਰੇ ਪੀੜਤ ਨੌਜਵਾਨ ਅਰਮੀਨੀਆ ਤੋਂ 9 ਫਰਵਰੀ ਨੂੰ ਸੁਰੱਖਿਅਤ ਆਪਣੇ ਘਰ ਪਹੁੰਚ ਗਏ ਹਨ। ਗੈਰ-ਕਾਨੂੰਨੀ ਏਜੰਟਾਂ ਦੇ ਹੱਥੋਂ ਸੂਬੇ ਦੇ ਨੌਜਵਾਨਾਂ ਦੇ ਹੁੰਦੇ ਸ਼ੋਸ਼ਣ ਨੂੰ ਰੋਕਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਵਚਨਬੱਧਤਾ ਪ੍ਰਗਟਾਉਂਦਿਆਂ ਕੈਬਿਨਟ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਨੌਕਰੀਆਂ ਦੀ ਲੋੜ ਮੁਤਾਬਕ ਨੌਜਵਾਨਾਂ ਨੂੰ ਹੁਨਰ ਸਿਖਲਾਈ ਮੁਹੱਈਆ ਕਰਵਾਉਣ ਲਈ ਇਕ ਨਿਗਮ ਦਾ ਗਠਨ ਛੇਤੀ ਹੀ ਕੀਤਾ ਜਾਵੇਗਾ ਜਿਸ ਦੀਆਂ ਸੇਵਾ ਸ਼ਰਤਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਉਨਾਂ ਅੱਗੇ ਦੱਸਿਆ ਕਿ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ-2012 ਅਤੇ ਦਾ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2014 ਸਰਕਾਰ ਵੱਲੋਂ ਲਿਆਂਦੇ ਗਏ ਹਨ ਜਿਸ ਦੇ ਨਿਯਮ ਸਰਕਾਰ ਵੱਲੋਂ ਤਿਆਰ ਕੀਤੇ ਜਾ ਚੁੱਕੇ ਹਨ। ਮੁੱਖ ਮੰਤਰੀ ਦੇ ਹਦਾਇਤਾਂ ’ਤੇ ਕਾਰਵਾਈ ਕਰਦਿਆਂ ਸੂਬਾ ਸਰਕਾਰ ਨੇ ਸਾਰੇ ਸੀਨੀਅਰ ਅਤੇ ਸਿਵਲ ਪੁਲਿਸ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਕੇ ਅਜਿਹੇ ਟਰੈਵਲ ਏਜੰਟਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਆਖਿਆ ਗਿਆ ਹੈ ਤਾਂ ਕਿ ਟਰੈਵਲ ਏਜੰਟਾਂ ਸਬੰਧੀ ਲਾਇਸੈਂਸ ਅਤੇ ਕਾਰਜ ਕਰਨ ਬਾਰੇ ਕਾਨੂੰਨੀ ਵਿਧੀ ਵਿਧਾਨ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਇਨਾਂ ਕਦਮਾਂ ਵਿੱਚ ਪੰਜਾਬ ਪੁਲਿਸ ਵੱਲੋਂ ਵਿਦਿਅਕ ਸੈਮੀਨਾਰ ਰਾਹੀਂ ਪ੍ਰਚਾਰ ਮੁਹਿੰਮ ਚਲਾਈ ਗਈ ਹੈ ਜਿੱਥੇ ਆਮ ਲੋਕਾਂ ਖਾਸ ਤੌਰ ’ਤੇ ਨੌਜਵਾਨਾਂ ਨੂੰ ਗੈਰ ਕਾਨੂੰਨੀ ਟਰੈਵਲ ਏਜੰਟਾਂ ਦੀ ਗਤਿਵਿਧੀਆਂ ਬਾਰੇ ਜਾਣੂੰ ਕਰਵਾਇਆ ਜਾਂਦਾ ਹੈ। ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਗੈਰ-ਕਾਨੂੰਨੀ ਤੱਤਾਂ ਤੋਂ ਗੁੰਮਰਾਹ ਹੋਏ ਲੋੜਵੰਦ ਨੌਜਵਾਨਾਂ ਦੀ ਸਹਾਇਤਾ ਲਈ ਕਾਇਮ ਕੀਤੀ 181 ਹੈਲਪਲਾਈਨ ਦੀ ਵੀ 24 ਘੰਟੇ ਨਿਗਰਾਨੀ ਰੱਖੀ ਜਾਂਦੀ ਹੈ। ਇਸ ਤੋਂ ਇਲਾਵਾ ਸੁਰੱਖਿਅਤ ਅਤੇ ਕਾਨੂੰਨੀ ਪਰਵਾਸ ਲਈ ਜਨਤਕ ਮੀਟਿੰਗਾਂ ਰਾਹੀਂ ਵੱਡੀ ਪੱਧਰ ਪ੍ਰਚਾਰ ਕਰਨ ਵਾਸਤੇ ਪੰਜਾਬ ਪੁਲਿਸ ਦੇ ‘ਸਾਂਝ’ ਪ੍ਰਾਜੈਕਟ ਤਹਿਤ ਵੱਖ-ਵੱਖ ਵਿਦਿਅਕ ਸੈਮੀਨਾਰ ਕਰਵਾਏ ਜਾ ਰਹੇ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਕੇਂਦਰੀ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਉੱਥੇ ਜਾਣ ਤੋਂ ਪਹਿਲਾਂ ਲੋੜੀਂਦੀ ਸਿਖਲਾਈ ਲਈ ਜਾਣਕਾਰੀ ਭਰਪੂਰ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ।
08 February 2019
ਗੁੰਡਾ ਪਰਚੀ ਵਸੂਲ ਰਹੇ ਮਹਾਰਾਜੇ ਦੇ ਝੰਡੇਬਰਦਾਰ
* ਖੁੱਲ੍ਹੇਆਮ ਨਾਕੇ ਲਗਾ ਕੇ ਬਾਹਰੀ ਵਹੀਕਲਾਂ ਨੂੰ ਬਣਾਇਆ ਜਾ ਰਿਹਾ ਲੁੱਟ ਦਾ ਸ਼ਿਕਾਰ
* ਲੰਬੀ ਹਲਕੇ ’ਤੇ ਟਰਾਂਸਪੋਰਟ ਯੂਨੀਅਨਾਂ ’ਤੇ ਕਾਬਜ਼ ਸੱਤਾਪੱਖੀਆਂ ਦਾ ਸੰਗਠਿਤ ਰੈਕਟ
ਇਕਬਾਲ ਸਿੰਘ ਸ਼ਾਂਤ
ਲੰਬੀ/ਡੱਬਵਾਲੀ: ਅਮਰਿੰਦਰ ਸਰਕਾਰ ਦੀ ਟਰਾਂਸਪੋਰਟ ਯੂਨੀਅਨਾਂ ’ਤੇ ਪਾਬੰਦੀ ਕਾਂਗਰਸੀਆਂ ਨੇ ਫੇਲ੍ਹ ਕਰ ਛੱਡੀ ਹੈ। ਸੂਬੇ ਵਿੱਚ ਪਾਬੰਦੀ ਦੇ ਬਾਵਜੂਦ ਲੰਬੀ ਹਲਕੇ ’ਚ ਚੱਲਦੀਆਂ ਟਰਾਂਸਪੋਰਟ ਯੂਨੀਅਨਾਂ ਵੱਲੋਂ ਖੁੱਲ੍ਹੇਆਮ ਬਾਹਰੀ ਵਹੀਕਲਾਂ ਗੁੰਡਾ ਪਰਚੀ ਵਸੂਲੀ ਜਾ ਰਹੀ ਹੈ। ਯੂਨੀਅਨਾਂ ਵੱਲੋਂ ਖੁੱਲ੍ਹੇਆਮ ਨਾਕੇ ਲਗਾ ਕੇ ਪ੍ਰਤੀ ਵਹੀਕਲ ਅਤੇ ਪ੍ਰਤੀ ਪਸ਼ੂ ਦੋਹਰੇ-ਦੋਹਰੇ ਸੈਂਕੜੇ ਰੁਪਏ ਜ਼ਬਰੀ ਵਸੂਲੇ ਜਾ ਰਹੇ ਹਨ। ਦੋਹਰੀ ਲੁੱਟ ਦਾ ਨੰਗਾ ਨਾਚ ਸਾਬਕਾ ਵੀ.ਆਈ.ਪੀ. ਹਲਕੇ ਲੰਬੀ ’ਚ ਮੰਡੀ ਕਿੱਲਿਆਂਵਾਲੀ ਵਿਖੇ ਐਤਵਾਰੀ ਪਸ਼ੂ ਮੰਡੀ ਦੌਰਾਨ ਚੱਲ ਰਿਹਾ ਹੈ। ਸੱਤਾ ਪੱਖ ਕਾਂਗਰਸੀਆਂ ਦੀ ਸਿੱਧੀ ਸ਼ਮੂਲੀਅਤ ਨਾਲ ਚੱਲ ਰਹੇ ਖੁੱਲ੍ਹੇਆਮ
ਲੁੱਟ-ਖੋਹ ਦੇ ਧੰਦੇ ਕਰਕੇ ਅਮਰਿੰਦਰ ਸਰਕਾਰ ਦੀ ਜ਼ਮੀਨੀ ਪੱਧਰ ’ਤੇ ਵੱਡੀ ਬਦਨਾਮੀ ਹੋ ਰਹੀ ਹੈ। ਜਿੱਥੇ ਭਗਤ ਸਿੰਘ ਪਿਕਅੱਪ ਯੂਨੀਅਨ ਮੰਡੀ ਕਿੱਲਿਆਂਵਾਲੀ ਵੱਲੋੋਂ ਪਸ਼ੂ ਖਰੀਦ ਕੇ ਲਿਜਾਣ ਵਾਲੇ ਬਾਹਰੀ ਵਹੀਕਲਾਂ ਤੋਂ ਇੱਕ ਹਜ਼ਾਰ ਰੁਪਏ ਤੱਕ ਆਰਥਿਕ ਨੁਕਸਾਨ ਦੇ ਨਾਂਅ ’ਤੇ ਲਏ ਜਾਂਦੇ ਹਨ। ਥੋੜ੍ਹੀ ਅਗਾਂਹ ਲਗਾਏ ਨਾਕੇ ’ਤੇ ਦੋ ਸੌ ਰੁਪਏ ਪ੍ਰਤੀ ਪਸ਼ੂ ਵੱਖਰੇ ਜ਼ਬਰੀ ਵਸੂਲੇ ਜਾਂਦੇ ਹਨ। ਪਿਕਅੱਪ ਯੂਨੀਅਨ ਦੀ ਕਮਾਂਡ ਬਲਾਕ ਕਾਂਗਰਸ ਕਮੇਟੀ ਲੰਬੀ ਦੇ ਪ੍ਰਧਾਨ ਦੇ ਹੱਥ ਦੱਸੀ ਜਾਂਦੀ ਹੈ। ਪਤਾ ਲੱਗਿਆ ਹੈ ਕਿ ਯੂਨੀਅਨ ਦੇ ਨਾਕਿਆਂ ’ਤੇ ਪਿੰਡ ਬਨਵਾਲਾ ਅਨੂੰ ਦੇ ਬੰਦੇ ਤਾਇਨਾਤ ਹੁੰਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਹਰ ਐਤਵਾਰ ਨੂੰ ਪਸ਼ੂ ਮੰਡੀ ’ਚੋਂ ਪਸ਼ੂ ਬਾਹਰ ਲਿਜਾਣ ਵਾਲੇ ਵਹੀਕਲਾਂ ਤੋਂ ਕਰੀਬ ਇੱਕ ਲੱਖ ਰੁਪਏ ਦੀ ਗੁੰਡਾ ਪਰਚੀ ਵਸੂਲੀ ਹੁੰਦੀ ਹੈ। ਇੱਥੇ ਸੱਤਾਪੱਖੀਆਂ ਦਾ ਇੱਕ ਵਿਉਂਤਬੱਧ ਰੈਕਟ ਹੈ ਜਿਸਨੂੰ ਇੱਕ ਅਖੌਤੀ ਸਿਆਸੀ ਸਲਾਹਕਾਰ ਦੀ ਪੁਸ਼ਤਪਨਾਹੀ ਹੈ। ਕਾਂਗਰਸੀਆਂ ਵੱਲੋਂ ਗੁੰਡਾ ਪਰਚੀ ਕਰਕੇ 72 ਕਰੋੜ ਰੁਪਏ ਦੇ ਸਲਾਨਾ ਠੇਕੇ ਵਾਲੀ ਪਸ਼ੂ ਮੰਡੀ ਫੇਲ੍ਹ ਹੋਣ ਕਿਨਾਰੇ ਹੈ। ਹੁਣ ਇਸ ਲੁੱਟ ਕਾਰਨ ਵਪਾਰੀ ਪਸ਼ੂ ਮੰਡੀ ਫੱਗੂ (ਹਰਿਆਣਾ) ਵੱਲ ਰੁੱਖ ਕਰਨ ਲੱਗੇ ਹਨ।
ਲੁੱਟ-ਖੋਹ ਦੇ ਧੰਦੇ ਕਰਕੇ ਅਮਰਿੰਦਰ ਸਰਕਾਰ ਦੀ ਜ਼ਮੀਨੀ ਪੱਧਰ ’ਤੇ ਵੱਡੀ ਬਦਨਾਮੀ ਹੋ ਰਹੀ ਹੈ। ਜਿੱਥੇ ਭਗਤ ਸਿੰਘ ਪਿਕਅੱਪ ਯੂਨੀਅਨ ਮੰਡੀ ਕਿੱਲਿਆਂਵਾਲੀ ਵੱਲੋੋਂ ਪਸ਼ੂ ਖਰੀਦ ਕੇ ਲਿਜਾਣ ਵਾਲੇ ਬਾਹਰੀ ਵਹੀਕਲਾਂ ਤੋਂ ਇੱਕ ਹਜ਼ਾਰ ਰੁਪਏ ਤੱਕ ਆਰਥਿਕ ਨੁਕਸਾਨ ਦੇ ਨਾਂਅ ’ਤੇ ਲਏ ਜਾਂਦੇ ਹਨ। ਥੋੜ੍ਹੀ ਅਗਾਂਹ ਲਗਾਏ ਨਾਕੇ ’ਤੇ ਦੋ ਸੌ ਰੁਪਏ ਪ੍ਰਤੀ ਪਸ਼ੂ ਵੱਖਰੇ ਜ਼ਬਰੀ ਵਸੂਲੇ ਜਾਂਦੇ ਹਨ। ਪਿਕਅੱਪ ਯੂਨੀਅਨ ਦੀ ਕਮਾਂਡ ਬਲਾਕ ਕਾਂਗਰਸ ਕਮੇਟੀ ਲੰਬੀ ਦੇ ਪ੍ਰਧਾਨ ਦੇ ਹੱਥ ਦੱਸੀ ਜਾਂਦੀ ਹੈ। ਪਤਾ ਲੱਗਿਆ ਹੈ ਕਿ ਯੂਨੀਅਨ ਦੇ ਨਾਕਿਆਂ ’ਤੇ ਪਿੰਡ ਬਨਵਾਲਾ ਅਨੂੰ ਦੇ ਬੰਦੇ ਤਾਇਨਾਤ ਹੁੰਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਹਰ ਐਤਵਾਰ ਨੂੰ ਪਸ਼ੂ ਮੰਡੀ ’ਚੋਂ ਪਸ਼ੂ ਬਾਹਰ ਲਿਜਾਣ ਵਾਲੇ ਵਹੀਕਲਾਂ ਤੋਂ ਕਰੀਬ ਇੱਕ ਲੱਖ ਰੁਪਏ ਦੀ ਗੁੰਡਾ ਪਰਚੀ ਵਸੂਲੀ ਹੁੰਦੀ ਹੈ। ਇੱਥੇ ਸੱਤਾਪੱਖੀਆਂ ਦਾ ਇੱਕ ਵਿਉਂਤਬੱਧ ਰੈਕਟ ਹੈ ਜਿਸਨੂੰ ਇੱਕ ਅਖੌਤੀ ਸਿਆਸੀ ਸਲਾਹਕਾਰ ਦੀ ਪੁਸ਼ਤਪਨਾਹੀ ਹੈ। ਕਾਂਗਰਸੀਆਂ ਵੱਲੋਂ ਗੁੰਡਾ ਪਰਚੀ ਕਰਕੇ 72 ਕਰੋੜ ਰੁਪਏ ਦੇ ਸਲਾਨਾ ਠੇਕੇ ਵਾਲੀ ਪਸ਼ੂ ਮੰਡੀ ਫੇਲ੍ਹ ਹੋਣ ਕਿਨਾਰੇ ਹੈ। ਹੁਣ ਇਸ ਲੁੱਟ ਕਾਰਨ ਵਪਾਰੀ ਪਸ਼ੂ ਮੰਡੀ ਫੱਗੂ (ਹਰਿਆਣਾ) ਵੱਲ ਰੁੱਖ ਕਰਨ ਲੱਗੇ ਹਨ।
ਪਿਕਅੱਪ ਯੂਨੀਅਨ ਵੱਲੋਂ ਹੁੰਦੀ ਲੁੱਟ ਦੀ ਖੁਲਾਸਾ ਕਰਦਿਆਂ ਹਰਿਆਣਾ ਦੇ ਭੱਟੂ ਵਾਸੀ ਡੇਅਰ ਸੰਚਾਲਕ ਰਵਿੰਦਰ ਕੁਮਾਰ ਵਾਸੀ ਭੱਟੂ ਨੇ ਦੱਸਿਆ ਕਿ ਉਹ ਪਸ਼ੂ ਮੰਡੀ, ਕਿੱਲਿਆਂਵਾਲੀ ਤੋਂ ਦੋ ਪਸ਼ੂ ਖਰੀਦ ਕੇ ਆਪਣੇ ਵਹੀਕਲ ਨੰਬਰ ਐਚ.ਆਰ 38ਜੇ/7492 ਲਿਜਾ ਰਿਹਾ ਸੀ। ਉਸਨੇ ਪਿਕਅੱਪ ਯੂਨੀਅਨ ਮੰਡੀ ਕਿੱਲਿਆਂਵਾਲੀ ’ਤੇ ਜ਼ਬਰੀ ਗੁੰਡਾ ਪਰਚੀ ਵਸੂਲਣ ਦੇ ਦੋਸ਼ ਲਗਾਉਂਦੇ ਕਿਹਾ ਕਿ ਬਾਹਰੀ ਨਿੱਜੀ ਵਹੀਕਲ ’ਤੇ ਪਸ਼ੂ ਲਿਜਾਣ ਦੇ ਬਦਲੇ ਪਿਕਅੱਪ ਯੂਨੀਅਨ ’ਚ ਨੌ ਸੌ ਰੁਪਏ ਵਸੂਲੇ ਗਏ। ਯੂਨੀਅਨ ’ਚ ਇੱਕ ਵਿਅਕਤੀ ਨੇ ਰੁਪਏ ਲੈ ਕੇ ਪਸ਼ੂ ਖਰੀਦ ਪਰਚੀ ਪਿੱਛੇ ਨੇ ਆਪਣਾ ਨਾਂਅ ਸੇਮਾ ਅਤੇ ਮੋਬਾਇਲ 93155-09003 ਲਿਖ ਕੇ ਦਿੱਤਾ। ਰਵਿੰਦਰ ਅਨੁਸਾਰ ਉਸਨੇ ਇਤਰਾਜ਼ ਜਤਾਇਆ ਤਾਂ ਉਕਤ ਵਿਅਕਤੀ ਨੇ ਆਖਿਆ ਕਿ ਨੌ ਸੌ ਰੁਪਏ ਦਿਓਗੇ ਤਾਂ ਹੀ ਤੈਨੂੰ ਪਸ਼ੂ ਲੱਦਣ ਦੇਵਾਂਗੇ। ਰਵਿੰਦਰ ਕੁਮਾਰ ਨੇ ਆਖਿਆ ਕਿ ਉਸਨੂੰ ਮਜ਼ਬੂਰੀ ਵਜੋਂ ਨੌ ਸੌ ਰੁਪਏ ਦੇਣੇ ਪਏ। ਹੁਣ ਅਗਾਂਹ ਨਾਕਾ ਲਗਾ ਕੇ ਖੜ੍ਹਾ ਇਹ ਵਿਅਕਤੀ ਚਾਰ ਸੌ ਰੁਪਏ ਮੰਗ ਰਿਹਾ ਹੈ। ਰਵਿੰਦਰ ਕੁਮਾਰ ਨੇ ਜ਼ਬਰੀ ਵਸੂਲੀ ਬਾਰੇ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੂੰ ਫੋਨ ’ਤੇ ਜਾਣੂ ਕਰਵਾਇਆ। ਰਵਿੰਦਰ ਕੁਮਾਰ ਨੇ ਕਿਹਾ ਕਿ ਲੋਕਾਂ ਦੀ ਖੁੱਲ੍ਹੇਆਮ ਲੁੱਟ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ, ਜਦੋਂ ਕਿ ਪੰਜਾਬ ਵਿੱਚ ਟਰਾਂਸਪੋਰਟ ਯੂਨੀਅਨਾਂ ’ਤੇ ਪਾਬੰਦੀ ਹੈ। ਮੌਕੇ ’ਤੇ ਪੁੱਜੇ ਪੱਤਰਕਾਰ ਨੇ ਵੇਖਿਆ ਕਿ ਪਸ਼ੂ ਡਿਸਪੈਂਸਰੀ ਦੇ ਨੇੜੇ ਇੱਕ ਸਿੱਖ ਵਿਅਕਤੀ ਸੜਕ ਕੰਢੇ ਕੁਰਸੀ ’ਤੇ ਬੈਠਾ ਸੀ। ਜਿਸਦੀ ਸ਼ਨਾਖ਼ਤ ਤਰਸੇਮ ਸਿੰਘ ਵਜੋਂ ਹੋਈ। ਸ਼ਰਾਬੀ ਹਾਲਤ ਉਕਤ ਵਿਅਕਤੀ ਪਸ਼ੂ ਲਿਜਾ ਰਹੇ ਛੋਟੇ ਹਾਥੀ ਜਾਂ ਹੋਰਨਾਂ ਗੱਡੀਆਂ ਨੂੰ ਰੋਕ-ਰੋਕ ਕੇ ਜਵਾਬਤਲਬੀ ਕਰ ਰਿਹਾ ਸੀ। ਉਹ ਰਵਿਦਰ ਕੁਮਾਰ ਨੂੰ ਮੀਡੀਆ ਮੂਹਰੇ ਬੋਲਣ ਤੋਂ ਰੋਕ ਕੇ ਆਖ ਰਿਹਾ ਸੀ ਕਿ ਇਹ ਤਾਂ ਪੱਤਰਕਾਰ ਹੈ ਇਸਦਾ ਕੀ ਹੈੈ? ਤੁਸੀਂ ਜਾਓ। ਸਾਡੀ ਸਰਕਾਰ ਐ।’ ਤਰਸੇਮ ਨੇ ਕਬੂਲਿਆ ਕਿ ਉਹ ਪਿਕਅੱਪ ਯੂਨੀਅਨ ਵੱਲੋਂ ਖੜ੍ਹਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਹਰ ਐਤਵਾਰ ਪਸ਼ੂ ਮੰਡੀ ਕਿੱਲਿਆਂਵਾਲੀ ਨੇੜਲੇ ਰਾਹਾਂ ਗੁੰਡਾ ਪਰਚੀ ਵਸੂਲੀ ਲਈ ਕਰੀਬ ਤਿੰਨ ਚਾਰ ਨਾਕੇ ਲੱਗਦੇ ਹਨ। ਜਿੱਥੇ ਵੱਡੇ ਪੱਧਰ ’ਤੇ ਜ਼ਬਰੀ ਵਸੂਲੀ ਹੁੰਦੀ ਹੈ। ਦੱਸਣਯੋਗ ਹੈ ਕਿ ਬੀਤੀ 21 ਅਕਤੂਬਰ 2018 ਨੂੰ ਪਿਕਅੱਪ ਯੂਨੀਅਨ ਦੇ ਬੰਦਿਆਂ ਨੇ ਧੂਰੀ ਖੇਤਰ ਦੇ ਡੇਅਰੀ ਸੰਚਾਲਕ ਮੋਹਿਤ ਸ਼ਰਮਾ ਨੂੰ ਮਾਰ-ਕੁੱਟ ਕੇ ਜਖ਼ਮੀ ਕਰਕੇ ਸਰੇ ਬਾਜ਼ਾਰ 15 ਸੌ ਰੁਪਏ ਖੋਹੇ ਸਨ। ਯੂਨੀਅਨਾਂ ਦੇ ਦਬਾਅ ਸਦਕਾ ਮਹਿਤ ਸ਼ਰਮਾ ਮੌਕੇ ’ਤੇ ਰਾਜੀਨਾਮਾ ਲਿਖ ਦੇ ਗਿਆ ਸੀ।
ਪਿਕਅੱਪ ਯੂਨੀਅਨ ਦੇ ਦਫ਼ਤਰ ਵਿੱਚ ਮੁਨਸ਼ੀ ਸੇਮਾ ਨੇ ਆਖਿਆ ਕਿ ਯੂਨੀਅਨ ਦਾ ਪ੍ਰਧਾਨ ਗੁਰਬਾਜ ਸਿੰਘ ਬਨਵਾਲਾ ਹੈ। ਉਸਨੇ ਬਕਾਇਦਾ ਕਬੂਲਿਆ ਕਿ ਪਿਕਅੱਪ ਯੂਨੀਅਨ ਵੱਲੋਂ ਬਾਹਰੀ ਵਹੀਕਲਾਂ ਤੋਂ ਪੈਸੇ ਲਏ ਜਾਂਦੇ ਹਨ ਅਤੇ ਨਾਕੇ ਵੀ ਲਗਾਏ ਜਾਂਦੇ ਹਨ। ਉਸਨੇ ਕਿਹਾ ਕਿ ਸਾਨੂੰ ਦਫ਼ਤਰ ਦਾ ਕਿਰਾਇਆ ਪੈਂਦਾ ਹੈ। ਦਫ਼ਤਰ ਪਿਕਅੱਪ ਸੰਚਾਲਕਾਂ ਨੇ ਕਿਹਾ ਕਿ ਉਹ ਘਾਟੇ ਵਿੱਚ ਹਨ ਉਨ੍ਹਾਂ ਤੋਂ ਕਿਸ਼ਤਾਂ ਨਹੀਂ ਭਰੀਆਂ ਜਾਂਦੀਆਂ। ਉਨ੍ਹਾਂ ਨੂੰ ਦੋਵੇਂ ਸੂਬਿਆਂ ਦੇ ਸਰਕਾਰੀ ਨਿਰਦੇਸ਼ਾਂ ’ਤੇ ਗੱਡੀਆਂ ਵੀ ਵਗਾਰ ’ਚ ਦੇਣੀਆਂ ਪੈਂਦੀਆਂ ਹਨ।
ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਬਾਜ ਬਨਵਾਲਾ ਨੇ ਆਖਿਆ ਕਿ ਉਸਦਾ ਪਿਕਅੱਪ ਯੂਨੀਅਨ ਨਾਲ ਕੋਈ ਲੈਣਾ-ਦੇਣਾ ਨਹੀਂ। ਉਸਦਾ ਨਾਂਅ ਗਲਤ ਵਰਤਿਆ ਜਾ ਰਿਹਾ ਹੈ। ਜੇਕਰ ਕੋਈ ਗੁੰਡਾ ਪਰਚੀ ਲੈਂਦੇ ਹਨ ਤਾਂ ਪ੍ਰਸ਼ਾਸਨ ਤੁਰੰਤ ਬੰਦ ਕਰਵਾਏ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੇ ਕਿਹਾ ਕਿਸੇ ਨੂੰ ਕਾਨੂੰਨੀ ਨਿਯਮਾਂ ਨੂੰ ਛਿੱਕੇ ਟੰਗਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਨਤਾ ਦੀ ਲੁੱਟ ਬੰਦ ਕਰਵਾ ਕੇ ਦੋਸ਼ੀਆਂ ਖਿਲਾਫ਼ ਕਾਰਵਾਈ ਹੋਵੇਗੀ।
ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਬਾਜ ਬਨਵਾਲਾ ਨੇ ਆਖਿਆ ਕਿ ਉਸਦਾ ਪਿਕਅੱਪ ਯੂਨੀਅਨ ਨਾਲ ਕੋਈ ਲੈਣਾ-ਦੇਣਾ ਨਹੀਂ। ਉਸਦਾ ਨਾਂਅ ਗਲਤ ਵਰਤਿਆ ਜਾ ਰਿਹਾ ਹੈ। ਜੇਕਰ ਕੋਈ ਗੁੰਡਾ ਪਰਚੀ ਲੈਂਦੇ ਹਨ ਤਾਂ ਪ੍ਰਸ਼ਾਸਨ ਤੁਰੰਤ ਬੰਦ ਕਰਵਾਏ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੇ ਕਿਹਾ ਕਿਸੇ ਨੂੰ ਕਾਨੂੰਨੀ ਨਿਯਮਾਂ ਨੂੰ ਛਿੱਕੇ ਟੰਗਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਨਤਾ ਦੀ ਲੁੱਟ ਬੰਦ ਕਰਵਾ ਕੇ ਦੋਸ਼ੀਆਂ ਖਿਲਾਫ਼ ਕਾਰਵਾਈ ਹੋਵੇਗੀ।
03 February 2019
ਮੋਤੀਆਂ ਵਾਲੀ ਸਰਕਾਰ ਦੇ ਬੇਪਰਵਾਹ ਰਾਜ ’ਚ ਖੁੱਲ੍ਹੇਆਮ ਲੁੱਟ ਦਾ ਹੈਰਾਨੀਜਨਕ ਖੁਲਾਸਾ
* ਪੰਜਾਬ ’ਚ ਦੋ ਹਜ਼ਾਰ ਰੁਪਏ ਦਾਖਲਾ ਫੀਸ ਦੇ ਕੇ ਸੜਕ ’ਤੇ ਚੱਲਿਆ ਜਾਂਦਾ ਨਿਰਵਿਘਨ
* ਪਟਰੋਲ ਪੰਪਾਂ ਬਣੇ ਟਰਾਂਸਪੋਰਟ ਵਿਭਾਗ ਦੀ ਨਜਾਇਜ਼ ਉਗਰਾਹੀ ਦੇ ਕੇਂਦਰ
* ਦੋ ਹਜ਼ਾਰ ਦੀ ਮਾਸਿਕ ਫੀਸ ਕਰ ਦਿੰਦੀ ਓਵਰਲੋਡ ਜਿਹੇ ਦੋਸ਼ਾਂ ਤੋਂ ਮੁਕਤ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ: ਉਨੀਂਦਰੇ ਸੁਭਾਅ ਰਾਜਭਾਗ ਚਲਾਉਣ ਵਾਲੇ ਮੁੱਖ ਮੰਤਰੀ ਅਮਰਿੰਦਰ ਸਿੰੰਘ ਦੇ ਰਾਜ ’ਚ ਟਰੱਕਾਂ ਵਾਲਿਆਂ ਨੂੰ ਸੜਕਾਂ ’ਤੇ ਚੱਲ ਕੇ ਬਿਨ੍ਹਾਂ ਸਰਕਾਰੀ ਖੱਜਲ-ਖੁਆਰੀ ਦੇ ਮੰਜ਼ਿਲ ’ਤੇ ਪੁੱਜਣ ਲਈ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਇੰਟਰੀ ਫੀਸ ਲਾਜ਼ਮੀ ਬਣੀ ਹੋਈ ਹੈ। ਇਸ ਫੀਸ ਲਈ ਪਟਰੋਲ ਪੰਪ ਟਰਾਂਸਪੋਰਟ ਵਿਭਾਗ ਦੀ ਕਥਿਤ ਗੈਰਕਾਨੂੰਨੀ ਉਗਰਾਹੀ ਦੇ ਜਰੀਆ
ਬਣ ਰਹੇ ਹਨ। ਇਹ ਗੈਰ-ਕਾਨੂੰਨੀ ਵਰਤਾਰਾ ਸਰਕਾਰੀ ਅਮਲਾਂ ਦੀ ਓਟ ਹੇਠ ਕਿਸੇ ਇੱਕ ਜਗ੍ਹਾ ਨਹੀਂ ਬਲਕਿ ਸਮੁੱਚੇ ਪੰਜਾਬ ’ਚ ਚਿੱਟੇ ਦਿਨ ਚੱਲ ਰਿਹਾ ਹੈ। ਮੋਤੀਆਂ ਵਾਲੀ ਸਰਕਾਰ ਦੇ ਬੇਪਰਵਾਹ ਰਾਜ ’ਚ ਸੜਕਾਂ ’ਤੇ ਖੁੱਲ੍ਹੇਆਮ ਲੁੱਟ ਦਾ ਇਹ ਹੈਰਾਨੀਜਨਕ ਖੁਲਾਸਾ ਰਾਜਸਥਾਨ ਦੇ ਟਰੱਕ ਡਰਾਈਵਰਾਂ ਨੇ ਕੀਤਾ ਹੈ।
ਬਣ ਰਹੇ ਹਨ। ਇਹ ਗੈਰ-ਕਾਨੂੰਨੀ ਵਰਤਾਰਾ ਸਰਕਾਰੀ ਅਮਲਾਂ ਦੀ ਓਟ ਹੇਠ ਕਿਸੇ ਇੱਕ ਜਗ੍ਹਾ ਨਹੀਂ ਬਲਕਿ ਸਮੁੱਚੇ ਪੰਜਾਬ ’ਚ ਚਿੱਟੇ ਦਿਨ ਚੱਲ ਰਿਹਾ ਹੈ। ਮੋਤੀਆਂ ਵਾਲੀ ਸਰਕਾਰ ਦੇ ਬੇਪਰਵਾਹ ਰਾਜ ’ਚ ਸੜਕਾਂ ’ਤੇ ਖੁੱਲ੍ਹੇਆਮ ਲੁੱਟ ਦਾ ਇਹ ਹੈਰਾਨੀਜਨਕ ਖੁਲਾਸਾ ਰਾਜਸਥਾਨ ਦੇ ਟਰੱਕ ਡਰਾਈਵਰਾਂ ਨੇ ਕੀਤਾ ਹੈ।
ਪਟਰੋਲ ਪੰਪਾਂ ’ਤੇ ਇੰਟਰੀ ਫੀਸ ਨਾ ਦੇਣ ਦੀ ਸੂਰਤ ’ਚ ਟਰੱਕਾਂ ਵਾਲਿਆਂ ਨੂੰ ਨਾ ਸਿਰਫ਼ ਹਜ਼ਾਰਾਂ ਰੁਪਏ ਦਾ ਚਲਾਣ ਭੁਗਤਣਾ ਪੈਂਦਾ ਹੈ। ਸਗੋਂ ਟਰਾਂਸਪੋਰਟ ਵਿਭਾਗ ਦੇ ਅਣ-ਐਲਾਨੇ ਨਾਕਿਆਂ ’ਤੇ ਘੰਟਿਆਂ-ਬੱਧੀ ਖੱਜਲ-ਖੁਆਰ ਦਾ ਸ਼ਿਕਾਰ ਹੋ ਕੇ ਸਮੇਂ ਦੀ ਬਰਬਾਦੀ ਕਰਨੀ ਹੋਵੇਗੀ। ਇੰਟਰੀ ਫੀਸ ਦੇਣ ਮਗਰੋਂ ਹਰ ਮਹੀਨੇ ਕੋਈ ਖਾਸ ਕੋਡ ਵਰਡ ਜਾਂ ਵਿਸ਼ੇਸ਼ ਕਾਰਡ ਸੁਖਾਵੀਂ ਰਾਹਦਾਰੀ ਦਾ ਜਰੀਆ ਬਣਦਾ ਹੈ। ਸੂਤਰਾਂ ਅਨੁਸਾਰ ਦੋ-ਦੋ, ਚਾਰ-ਚਾਰ ਹਜ਼ਾਰ ਰੁਪਏ ਦੀ ਉਗਰਾਹੀਂ ਰਾਹੀਂ ਇਹ ਕਥਿਤ ਰਿਸ਼ਵਤਖੋਰੀ ਸਲਾਨਾ ਸੈਂਕੜੇ ਕਰੋੜ ਰੁਪਏ ਨੂੰ ਪੁੱਜ ਜਾਂਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਡੀ.ਟੀ.ਓ/ਆਰ.ਟੀ.ਏ ਦਫ਼ਤਰ ਤਾਂ ਦੂਰ ਜੇਕਰ ਸਿਰਫ਼ ਪਿਛਲੇ ਦਹਾਕੇ ’ਚ ਇਨ੍ਹਾਂ ਨਾਲ ਲੱਗੇ ਰਹੇ ਗੰਨਮੈਨਾਂ ਸਮੇਤ ਸਮੁੱਚੇ ਅਮਲੇ ਦੀਆਂ ਜਾਇਦਾਦਾਂ ਬਾਰੇ ਡੂੰਘਾਈ ਨਾਲ ਨਿਰਪੱਖ ਘੋਖ ਹੋਵੇ ਤਾਂ ਅਰਬਾਂ-ਖਰਬਾਂ ਰੁਪਏ ਦੀ ਨਾਮੀ/ਬੇਨਾਮੀ ਜਾਇਦਾਦਾਂ ਨਸ਼ਰ ਹੋ ਸਕਦੀਆਂ ਹਨ। ਟਰਾਂਸਪੋਰਟ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਕਥਿਤ ਲੁੱਟ-ਖੋਹ ’ਚ ਡੀ.ਟੀ.ਓਜ਼/ਆਰ.ਟੀ.ਏਜ਼ ਦੇ ਗੰਨਮੈਨ ਅਤੇ ਸੁਰੱਖਿਆ ਅਮਲਾ ਕਥਿਤ ਤੌਰ ’ਤੇ ਅਹਿਮ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਹਾਲਾਤਾਂ ’ਚ ਸੜਕਾਂ ਦੇ ਰਾਜੇ ਟਰੱਕ ਆਪ੍ਰੇਟਰ ਪੂਰੀ ਟਰਾਂਸਪੋਰਟ ਵਿਭਾਗ ਦੇ ਗੁਲਾਮ ਬਣ ਕੇ ਰਹਿ ਗਏ ਹਨ।
ਕੜਾਕੇ ਦੀ ਸਰਦੀ ’ਚ ਇੱਥੇ ਪੰਜਾਬ-ਹਰਿਆਣਾ ਸਰਹੱਦ ਨੇੜਲੇ ਪਿੰਡ ਡੂਮਵਾਲੀ ਦੇ ਰਕਬੇ ਵਿੱਚ ਪੂਰੀ ਰਾਤ ਖੱਜਲ-ਖੁਆਰ ਹੋਣ ਵਾਲੇ ਬੀਕਾਨੇਰ ਜਿਲ੍ਹੇ ਦੇ ਟਰੱਕ ਚਾਲਕ ਸੁਨੀਲ ਕੁਮਾਰ ਸਮੇਤ ਹੋਰਨਾਂ ਨੇ ਗੰਭੀਰ ਦੋਸ਼ ਲਗਾਏ ਹਨ। ਉਸਨੇ ਕਿਹਾ ਕਿ ਉਸਦੇ ਟਰੱਕ ਵਿੱਚ ਵਜ਼ਨ ਤਾਂ ਸੜਕੀ ਨਿਯਮਾਂ ਦੇ ਮੁਤਾਬਕ ਹੈ ਪਰ ਉਸ ਵਿੱਚ ਲੱਦੇ ਮਾਲ ਦੀ ਉੱਚਾਈ ਜ਼ਿਆਦਾ ਹੋਣ ਕਰਕੇ ਉਸਦਾ 14 ਹਜਾਰ ਰੁਪਏ ਦਾ ਚਲਾਨ ਪੰਜਾਬ ’ਚ ਕੱਟਿਆ ਗਿਆ, ਜੋ ਕਿ ਬਹੁਤ ਜ਼ਿਆਦਾ ਹੈ। ਸੁਨੀਲ ਕੁਮਾਰ ਨੇ ਕਿਹਾ ਕਿ ਉਸਨੂੰ ਇੱਕ ਪਟਰੋਪ ਪੰਪ ਦੇ ਸੰਚਾਲਕ ਨੇ ਦੱਸਿਆ ਕਿ ਜੇਕਰ ਦੋ ਹਜ਼ਾਰ ਰੁਪਏ ਦੀ ਮਾਸਿਕ ਇੰਟਰੀ ਫੀਸ ਪਹਿਲਾਂ ਤੋਂ ਜਮ੍ਹਾਂ ਕਰਵਾਈ ਹੁੰਦੀ ਤਾਂ ਉਹ ਚਲਾਣ ਤੋਂ ਬਚ ਜਾਂਦਾ। ਸੁਨੀਲ ਮੁਤਾਬਕ ਜਿਹੜੀਆਂ ਗੱਡੀਆਂ ਨਿੱਤ ਚੱਲਦੀਆਂ ਹਨ, ਉਹ ਬਿਨਾਂ ਰੋਕ-ਟੋਕ ਗੱਡੀ ਚਲਾਉਣ ਦੇ ਸਾਰੇ ਅੰਦਰੂਨੀ ਨੁਕਤਿਆਂ ਤੋਂ ਜਾਣੂ ਹਨ ਪਰ ਕਦੇ-ਕਦਾਈਂ ਪੰਜਾਬ ’ਚ ਆਉਣ ਵਾਲੇ ਉਸਦੇ ਵਰਗੇ ਟਰੱਕ ਡਰਾਈਵਰਾਂ ਨੂੰ ਭਾਰੀ ਜੁਰਮਾਨਾ ਭੁਗਤਣਾ ਪੈਂਦਾ ਹੈ। ਇਸਦੇ ਇਲਾਵਾ ਹੋਰਨਾਂ ਟਰੱਕ ਡਰਾਈਵਰਾਂ ਨੇ ਦੋਸ਼ ਲਗਾਇਆ ਹੈ ਕਿ ਟਰਾਂਸਪੋਰਟ ਵਿਭਾਗ ਦੀ ਮਿਲੀਭੁਗਤ ਨਾਲ ਪੰਜਾਬ ਭਰ ’ਚ ਤੂੜੀ ਦੇ ਅੰਨੇ੍ਹਵਾਦ ਲੱਦੇ ਟਰੈਕਟਰ-ਟਰਾਲੀਆਂ ਪੂਰੀ ਸੜਕ ਘੇਰ ਕੇ ਚੱਲਦੇ ਹਨ। ਜਿਨ੍ਹਾਂ ਨੂੰ ਰੋਕਣ ਸਮੇਂ ਟਰਾਂਸਪੋਰਟ ਵਿਭਾਗ ਦੀਆਂ ਅੱਖਾਂ ’ਤੇ ਪਰਦਾ ਪੈ ਜਾਂਦਾ ਹੈ। ਇੱਕ ਹੋਰ ਟਰੱਕ ਚਾਲਕ ਭੋਲਾ ਸਿੰਘ ਵਾਸੀ ਹਨੁਮਾਨਗੜ੍ਹ (ਰਾਜਸਥਾਨ) ਨੇ ਦੱਸਿਆ ਕਿ ਨਿਯਮਾਂ ਤਹਿਤ ਮੁਤਾਬਕ ਟਰੱਕ ’ਚ 39 ਵਜ਼ਨ ਤੋਂ ਘੱਟ ਭਾਰ ਟਰੱਕ ’ਚ ਹੋਣਾ ਚਾਹੀਦਾ ਹੈ। ਉਸਦੇ ਟਰੱਕ ਵਿੱਚ ਕਰੀਬ 36 ਟਨ ਮਾਲ ਹੈ ਪਰ ਫਿਰ ਵੀ ਉਸਦੇ ਟਰੱਕ ਦਾ 12 ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ ਗਿਆ। ਇਸ ਕਰਕੇ ਉਹ ਵੀ ਠੰਡ ਵਿੱਚ ਸੜਕ ’ਤੇ ਰਾਤਾਂ ਕੱਟਣ ਨੂੰ ਮਜਬੂਰ ਹੈ। ਕੇਵਲ ਕੁਮਾਰ ਨੇ ਦੱਸਿਆ ਕਿ ਟਰੱਕ ਚਾਲਕਾਂ ਨੂੰ ਬਹੁਤ ਵਾਰ ਟਰਾਂਸਪੋਰਟ ਵਿਭਾਗ ਦੀ ਮਨਮਾਨੀ ਝੱਲਣੀ ਪੈਂਦੀ ਹੈ। ਡੱਬਵਾਲੀ-ਬਠਿੰਡਾ ਸੜਕ ’ਤੇ ਖੜ੍ਹੇ ਕਈ ਹੋਰ ਟਰੱਕ ਡਰਾਈਵਰਾਂ ਨੇ ਵੀ ਆਪਣੀ ਮੁਸ਼ਕਿਲ ਬਿਆਨਦੇ ਰੋਸ ਜਤਾਇਆ। ਉਨ੍ਹਾਂ ਕਿਹਾ ਕਿ ਕੈਪਟਨ ਨੇ ਯੂਨੀਅਨ ਤਾਂ ਬੰਦ ਕਰਵਾ ਦਿੱਤੀਆਂ ਪਰ ਟਰਾਂਸਪੋਰਟ ਵਿਭਾਗ ਦੀ ਲੁੱਟ ਬੰਦ ਕਰਵਾਉਣ ’ਚ ਖੁਦ ਮੁੱਖ ਮੰਤਰੀ ਵੀ ਬੇਵੱਸ ਜਾਪਦਾ ਹੈ। ਠੰਡ ਭਰੇ ਹਾਲਾਤਾਂ ’ਚ ਟਰੱਕ ਡਰਾਈਵਰਾਂ ਨੂੰ ਇੰਝ ਸੜਕਾਂ ’ਤੇ ਖੱਜਲ-ਖੁਆਰ ਨਹੀਂ ਹੋਣ ਦੇਣ ਲਈ ਮਜ਼ਬੂਰ ਨਹੀਂ ਕੀਤਾ ਜਾਣਾ ਚਾਹੀਦਾ ਹੈ।
ਮੁਫ਼ਤ ਦੀ ਕਮਾਈ ਨੇ ਅਫਸਰਾਂ ਦੇ ਦਿਮਾਗ ਅਸਮਾਨ ਚੜ੍ਹਾਏ
ਟਰੱਕ ਆਪ੍ਰੇਟਰਾਂ ਮੁਤਾਬਕ ਕਾਨੂੰਨੀ ਨਿਯਮਾਂ ਦੀ ਓਟ ’ਚ ਹੁੰਦੀ ਮੁਫ਼ਤ ਦੀ ਕਮਾਈ ਨੇ ਵਿਭਾਗੀ ਅਫਸਰਾਂ ਦੇ ਦਿਮਾਗ ਉਤਾਂਹ ਚੁੱਕੇ ਹਨ ਕਿ ਉਹ ਜਨਤਾ ਦੀਆਂ ਮੋਬਾਇਲ ਸੁਣਨ ਨੂੰ ਤਿਆਰ ਨਹੀਂ ਹਨ। ਜਨਤਾ ਦੀਆਂ ਮੋਬਾਇਲ ’ਤੇ ਕਾਲ ਨਾ ਰਸੀਵ ਨਾ ਕਰਨ ਲਈ ਆਰ.ਟੀ.ਏ. ਫਰੀਦਕੋਟ ਦਫ਼ਤਰ ਕਾਫ਼ੀ ਮਸ਼ਹੂਰ ਹੈ। ਇੱਥੇ ਐਸ.ਐਮ.ਐਸ. ਕਲਚਰ ਚੱਲਦਾ ਹੈ। ਅਜਿਹੇ ’ਚ ਲੋਕ ਲੰਬੀ, ਮਲੋਟ ਤੋਂ ਨਿੱਕੀ ਜਿਹੀ ਜਾਣਕਾਰੀ ਲਈ 100 ਕਿਲੋਮੀਟਰ ਦੂਰ ਫਰੀਦਕੋਟ ਜਾਣ ਲਈ ਮਜ਼ਬੂਰ ਹੁੰਦੇ ਹਨ।
ਮੰਤਰੀ ਅਤੇ ਪ੍ਰਿੰਸੀਪਲ ਸਕੱਤਰ ਕੋਲ ਫੋਨ ਚੁੱਕਣ ਦਾ ਸਮਾਂ ਨਹੀਂ
ਪੰਜਾਬ ਦੇ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਦਾ ਪੱਖ ਜਾਣਨ ਲਈ ਉਨ੍ਹਾਂ ਦੇ ਮੋਬਾਇਲ ਫੋਨ 99148-00007 ’ਤੇ ਪੰਜ ਵਾਰ ਅਤੇ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕਾਕੂਮਨੂੰ ਸ਼ਿਵਾ ਪ੍ਰਸਾਦ ਦੇ ਮੋਬਾਇਲ ’ਤੇ ਕਈ ਕਾਲ ਕੀਤੀ ਪਰ ਉਨ੍ਹਾਂ ਕਾਲ ਰਸੀਵ ਨਹੀਂ ਕੀਤੀ।
ਇੰਟਰੀ ਫੀਸ ਜਿਹੇ ਦੋਸ਼ ਸਰਾਸਰ ਬੇਬੁਨਿਆਦ
ਟਰੱਕਾਂ ਡਰਾਈਵਰਾਂ ਦੇ ਦੋਸ਼ਾਂ ਬਾਰੇ ਆਰ.ਟੀ.ਏ ਬਠਿੰਡਾ ਉਦੈਦੀਪ ਸਿੱਧੂ ਦਾ ਕਹਿਣਾ ਸੀ ਕਿ ਇੰਟਰੀ ਫੀਸ ਜਿਹੀਆਂ ਗੱਲਾਂ ਸਰਾਸਰ ਗਲਤ ਹਨ। ਅਜਿਹੀ ਕੋਈ ਫੀਸ ਕਿਸੇ ਟਰੱਕ ਡਰਾਈਵਰ ਤੋਂ ਨਹੀਂ ਲਈ ਜਾਂਦੀ। ਜੇਕਰ ਕਿਸੇ ਪਟਰੋਲ ਪੰਪ ’ਤੇ ਅਜਿਹਾ ਹੁੰਦਾ ਹੈ ਤਾਂ ਟਰੱਕ ਆਪ੍ਰੇਟਰ ਵਿਭਾਗ ਨੂੰ ਦੱਸਣ, ਕਾਰਵਾਈ ਕੀਤੀ ਜਾਵੇਗੀ। ਟਰੱਕ ਡਰਾਈਵਰਾਂ ਵੱਲੋਂ ਸੜਕੀ ਨਿਯਮਾਂ ਦੀ ਉਲੰਘਣਾ ਅਤੇ ਵਿਭਾਗੀ ਟਾਰਗੇਟ ਕਾਰਨ ਕਈ ਵਾਰ ਵੱਧ ਜੁਰਮਾਨਾ ਵੀ ਲਗਾਇਆ ਜਾਂਦਾ ਹੈ।
Subscribe to:
Posts (Atom)















